Counterfeit fertilizer seller caught racket, one accused arrested
Connect with us [email protected]

ਅਪਰਾਧ

ਨਕਲੀ ਖਾਦ ਵੇਚਣ ਵਾਲਾ ਰੈਕੇਟ ਫੜਿਆ, ਇੱਕ ਦੋਸ਼ੀ ਗ੍ਰਿਫਤਾਰ

Published

on

Arrested

ਮੋਗਾ, 27 ਜੂਨ – ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਇੱਕ ਨਾਮੀ ਕੰਪਨੀ ਦੇ ਮੁਲਾਜ਼ਮ ਦੇ ਨਾਲ ਮਿਲ ਕੇ ਨਕਲੀ ਖਾਦ ਵੇਚਣ ਵਾਲਾ ਰੈਕੇਟ ਫੜਿਆ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਹੈ। ਦੋਸ਼ੀ ਲੋਕ ਕੰਪਨੀ ਦੇ ਰੈਪਰ ਵਿੱਚ ਨਕਲੀ ਖਾਦ ਪੈਕ ਕਰ ਕੇ ਕਿਸਾਨਾਂ ਨੂੰ ਵੇਚ ਰਹੇ ਸਨ।
ਫਤਿਹਗੜ੍ਹ ਪੰਜਤੂਰ ਦੇ ਕਈ ਕਿਸਾਨ ਖੇਤੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਰਹੇ ਸਨ ਕਿ ਉਹ ਨਾਮੀ ਕੰਪਨੀ ਦੀ ਖਾਦ ਵਰਤਦੇ ਹਨ, ਪਰ ਫਸਲ ਉੱਤੇ ਅਸਰ ਨਹੀਂ ਦਿੱਸਦਾ। ਖੇਤੀ ਅਧਿਕਾਰੀਆਂ ਨੂੰ ਕੰਪਨੀ ਦੇ ਰੈਪਰ ਵਿੱਚ ਨਕਲੀ ਖਾਦ ਵੇਚਣ ਦੇ ਧੰਦਾ ਦਾ ਪਤਾ ਲੱਗਾ ਤਾਂ ਪੁਲਸ ਨੇ ਨਕਲੀ ਖਾਦ ਵੇਚ ਰਹੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁਖੀ ਐਸ ਆਈ ਕੋਮਲਪ੍ਰੀਤ ਸਿੰਘ ਦੇ ਮੁਤਾਬਕ ਖੇਤੀ ਵਿਕਾਸ ਅਫਸਰ ਡਾਕਟਰ ਗੁਰਲਵਲੀਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਗੁਰਤੇਜ ਸਿੰਘ ਅਤੇ ਰਛਪਾਲ ਸਿੰਘ ਨੇ ਦੱਸਿਆ ਸੀ ਕਿ ਹਰਜਿੰਦਰ ਨੇ ਉਨ੍ਹਾਂ ਨੂੰ ਫੋਰਟਿਸ ਕੰਪਨੀ ਦੀ ਜੋ ਖਾਦ ਨੱਬੇ ਫੀਸਦੀ ਸਲਫਰ ਕਹਿ ਕੇ ਦਿੱਤੀ ਸੀ, ਉਹ ਨਕਲੀ ਲੱਗਦੀ ਹੈ। ਉਹ ਕਾਫੀ ਸਮੇਂ ਤੋਂ ਖਾਦ ਦੀ ਵਰਤੋਂ ਕਰ ਰਹੇ ਹਨ, ਪਰ ਫਸਲ ਨੂੰਲਾਭ ਨਹੀਂ ਹੋਇਆ। ਐਸ ਆਈ ਨੇ ਦੱਸਿਆ ਕਿ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇੱਕ ਕਵਿੰਟਲ 32 ਕਿਲੋਗਰਾਮ ਨਕਲੀ ਖਾਦ ਬਰਾਮਦ ਕੀਤੀ। ਹਰਜਿੰਦਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੰਪਨੀ ਦਾ ਕਿਹੜਾ ਮੁਲਾਜ਼ਮ ਇਸ ਰੈਕੇਟ ਵਿੱਚ ਸ਼ਾਮਲ ਹੈ।
ਕਿਸਾਨਾਂ ਨੇ ਖਾਦ ਦੀ ਅਸਲੀਅਤ ਦਾ ਪਤਾ ਕਰਨ ਦੇ ਲਈ ਹਰਜਿੰਦਰ ਸਿੰਘ ਤੋਂ ਫੋਰਟਿਸ ਕੰਪਨੀ ਦੀ ਖਾਦ ਲਈ। ਫਿਰ ਕਿਸਾਨਾਂ ਨੇ ਇਸੇ ਕੰਪਨੀ ਦੀ ਖਾਦ ਇੱਕ ਹੋਰ ਜਗ੍ਹਾ ਤੋਂ ਲਈ ਅਤੇ ਵੱਖ-ਵੱਖ ਬੂਟਿਆਂ ਵਿੱਚ ਦੋਵੇਂ ਖਾਦਾਂ ਪਾਈਆਂ ਤਾਂ ਦੇਖਿਆ ਕਿ ਜੋ ਖਾਦ ਦੂਸਰੇ ਥਾਂ ਤੋਂ ਲਿਆਏ ਸਨ, ਉਸ ਦਾ ਚੰਗਾ ਪ੍ਰਭਾਵ ਸੀ, ਜਦ ਕਿ ਹਰਜਿੰਦਰ ਤੋਂ ਖਰੀਦੀ ਖਾਦ ਬੇਅਸਰ ਰਹੀ। ਇਸ ਤੋਂ ਸਾਫ ਹੋਇਆ ਕਿ ਹਰਜਿੰਦਰ ਨਕਲੀ ਖਾਦ ਵੇਚ ਰਿਹਾ ਹੈ। ਖਾਦ ਮਾਹਰਾਂ ਨੇ ਖਾਦ ਦੇਖ ਕੇ ਸ਼ੱਕ ਪ੍ਰਗਟਾਇਆ ਕਿ ਇਹ ਨਕਲੀ ਹੈ। ਖਾਦ ਦੇ ਸੈਂਪਲ ਜਾਂਚ ਦੇ ਲਈ ਲੈਬ ਵਿੱਚ ਭੇਜ ਦਿੱਤੇ ਹਨ।

ਅਪਰਾਧ

ਯੂ ਪੀ ਅਤੇ ਹਰਿਆਣਾ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Published

on

Arrested

10 ਪਿਸਤੌਲਾਂ ਸਮੇਤ ਪੰਜ ਜਣੇ ਗ਼੍ਰਿਫ਼ਤਾਰ
ਹੁਸ਼ਿਆਰਪੁਰ, 31 ਜੁਲਾਈ – ਜ਼ਿਲ੍ਹਾ ਪੁਲਸ ਨੇ ਨਾਜਾਇਜ਼ ਅਸਲਾ ਦੀ ਸਪਲਾਈ ਕਰਨ ਦੀ ਚੇਨ ਤੋੜਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਆਨੰਦਪੁਰ ਸਾਹਿਬ, ਇੱਕ ਹਰਿਆਣਾ ਦੇ ਪੇਹੋਵਾ ਅਤੇ ਇੱਕ ਗਾਜ਼ੀਆਬਾਦ ਅਤੇ ਇੱਕ ਮੇਰਠ ਦਾ ਹੈ। ਪੁਲਸ ਨੇ ਇਨ੍ਹਾਂ ਤੋਂ ਕਾਰ, 10 ਨਾਜਾਇਜ਼ ਪਿਸਤੌਲ, ਪੰਜ ਮੈਗਜੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ ਆਨੰਦਪੁਰ ਸਾਹਿਬ, ਸ਼ਮਸ਼ਾਦ ਅੰਸਾਰੀ ਵਾਸੀ ਮੇਰਠ, ਅਸ਼ਵਨੀ ਕੁਮਾਰ ਵਾਸੀ ਖਿਦਰਪੁਰਾ (ਕੁਰੂਸ਼ੇਤਰ) ਅਤੇ ਮੁਹੰਮਦ ਆਸਿਫ ਵਾਸੀ ਸਾਹਿਬਵਾਲਾ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ।
ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਗਰ ਪੁਲਸ ਨੇ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਫੜਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਹਰਿਆਣਾ ਦੇ ਅਸ਼ਵਨੀ ਕੁਮਾਰ ਤੋਂ ਖ਼ਰੀਦੇ ਹਨ। ਇਸ ਦੇ ਬਾਅਦ ਪੁਲਸ ਨੇ ਅਸ਼ਵਨੀ ਕੁਮਾਰ ਨੂੰ ਫੜਿਆ ਤੇ ਬਾਅਦ ਵਿੱਚ ਸਾਹਿਬਵਾਲਾ ਦੇ ਮੁਹੰਮਦ ਆਸਿਫ ਅਤੇ ਮੇਰਠ ਦੇ ਅੰਸਾਰੀ ਦਾ ਨਾਮ ਸਾਹਮਣੇ ਆਇਆ। ਪੁਲਸ ਨੇ ਮੁਹੰਮਦ ਆਸਿਫ ਅਤੇ ਸ਼ਮਸ਼ਾਦ ਅੰਸਾਰੀ ਨੂੰ ਫੜਿਆ ਜਿਨ੍ਹਾਂ ਤੋਂ 10 ਪਿਸਤੌਲ, ਪੰਜ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਮਿਲੇ। ਸੁਖਪਾਲ ਅਤੇ ਅਮਰਿੰਦਰ ਵਿੱਚ ਰੋਪੜ ਵਿੱਚ ਪਹਿਲਾਂ ਵੀ ਆਪਰਾਧਿਕ ਕੇਸ ਦਰਜ ਹਨ। ਐਸ ਐਸ ਪੀ ਮਾਹਲ ਦੇ ਅਨੁਸਾਰ ਅੰਸਾਰੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਕਈ ਗੈਂਗਸਟਰਾਂ ਨੂੰ ਜਾਣਦੇ ਹਨ ਅਤੇ ਕਈ ਉਸ ਤੋਂ ਹਥਿਆਰ ਖ਼ਰੀਦਦੇ ਸਨ।

Continue Reading

ਅਪਰਾਧ

ਦਸ ਦਿਨ ਪਹਿਲਾਂ ਰੱਖੇ ਨੌਕਰ ਨੇ ਮਾਲਕ ਦਾ ਪੰਜ ਸਾਲਾ ਬੇਟਾ ਅਗਵਾ ਕਰ ਕੇ ਪੰਜ ਲੱਖ ਮੰਗੇ

Published

on

kidnap

ਲੁਧਿਆਣਾ, 31 ਜੁਲਾਈ – ਥਾਣਾ ਮਿਹਰਬਾਨ ਦੇ ਪਿੰਡ ਰੋਡ ਵਿੱਚ 10 ਦਿਨ ਪਹਿਲਾਂ ਕੰਮ ਉੱਤੇ ਰੱਖੇ ਨੌਕਰਵੱਲੋਂ ਮਾਲਕ ਦੇ ਪੰਜ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਆਚਾਰ ਦਾ ਕੰਮ ਹੈ ਅਤੇ ਘਰ ਵਿੱਚ ਮੱਝ ਰੱਖੀ ਹੈ। 10 ਦਿਨ ਪਹਿਲਾਂ ਇੱਕ ਪ੍ਰਵਾਸੀ, ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਸੀ, ਨੂੰ ਪਸ਼ੂਆਂ ਦੀ ਦੇਖ-ਭਾਲ ਲਈ ਰੱਖ ਲਿਆ। ਕੱਲ੍ਹ ਸ਼ਾਮ ਉਹ ਘਰੋਂ ਬਾਹਰ ਸੀ ਤਾਂ ਨੌਕਰ ਉਸਦੇ ਪੰਜ ਸਾਲਾ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀਉੱਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ਉੱਤੇ ਬਿਠਾ ਕੇ ਲੈ ਗਿਆ ਹੈ। ਨੌਕਰ ਦਾ ਨੰਬਰ ਮਿਲਾਇਆ ਤਾਂ ਫ਼ੋਨ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਨੂੰ ਦਿੱਤੀ। ਪੀੜਤ ਪਰਵਾਰ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ।ਪਿੰਡ ਦੇ ਲੋਕ ਨੌਕਰ ਨੂੰ ਲੱਭਣ ਨਿਕਲੇ ਅਤੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਦੋਸ਼ੀ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਨਜ਼ਰ ਆ ਗਿਆ, ਜਿਸ ਪਿੱਛੋਂ ਥਾਣਾ ਮਿਹਰਬਾਨ ਦੀ ਮੁੱਖੀ ਸਿਮਰਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ। ਜਾਂਚ ਦੌਰਾਨ ਮੱਤੇਵਾੜਾ ਜੰਗਲ ਵਿੱਚਦੋਸ਼ੀ ਵੱਲੋਂ ਵਰਤੀ ਸਕੂਟਰੀ ਮਿਲ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਉਸ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂ ਸ਼ਹਿਰ ਵੱਲ ਲੈ ਗਿਆ ਹੈ, ਜਿਸ ਪਿੱਛੋਂ ਪੁਲਸ ਟੀਮ ਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾ ਦੱਸਿਆ ਕਿ ਇੱਕ ਵਿਅਕਤੀ ਬੱਚੇ ਨਾਲ ਕਾਫ਼ੀ ਦੇਰ ਤੱਕ ਅੱਡੇ ਉੱਤੇ ਬੈਠਾ ਰਿਹਾ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਚਲਾ ਗਿਆ।ਥਾਣਾ ਮੁੱਖੀ ਮੁਤਾਬਕ ਕੱਲ੍ਹ ਸਵੇਰੇ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫ਼ੋਨਉੱਤੇ ਨੌਕਰ ਵਿਜੇ ਨੇ ਹਿੰਦੀ ਵਿੱਚ ਮੈਸੇਜ ਭੇਜਿਆ ਕਿ ਜੇ ਲੜਕਾ ਚਾਹੀਦਾ ਹੈ ਤਾਂ ਪੰਜ ਲੱਖ ਰੁਪਏ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫ਼ੋਨ ਦੀ ਲੋਕੇਸ਼ਨ ਚੈਕ ਕਰਨ ਲਈ ਟ੍ਰੈਕ ਉੱਤੇ ਲਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca