Corona's new makeover in Paris could lead to panic, lockdown
Connect with us [email protected]ch.com

ਸਿਹਤ

ਕੋਰੋਨਾ ਦੇ ਨਵੇਂ ਰੂਪਕਾਰਨ ਪੈਰਿਸ ਵਿੱਚ ਘਾਬਰਾਂ, ਲਾਕਡਾਊਨ ਲੱਗ ਸਕਦੈ

Published

on

Corona Virus

ਪੰਜਾਬ ਵਿੱਚ ਕੋਰੋਨਾ ਦਾ ਨਵਾਂ ਰੂਪ ਮਿਲਿਆ, ਡੀਐੱਸਪੀ ਸਣੇ 20 ਮੌਤਾਂ ਪਾਕਿ ਵਿੱਚਅੱਜ ਤੋਂ ਸਖਤ ਲਾਕਡਾਊਨ ਲਾਗੂ
ਪੈਰਿਸ, 14 ਮਾਰਚ, – ਕੋਰੋਨਾ ਵਾਇਰਸ ਦੇ ਕੇਸਾਂ ਵਿਚ ਕੁਝ ਖੜੋਤ ਨਾਲ ਜਦੋਂ ਜਿ਼ੰਦਗੀ ਲੀਹ ਉੱਤੇ ਆਉਣ ਵਾਲੀ ਸੀ ਤਾਂ ਇਸ ਦੇ ਨਵੇਂ ਰੂਪਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਅਚਾਨਕ ਵਧਣ ਲੱਗ ਪਈ ਤੇ ਫਰਾਂਸ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਹਸਪਤਾਲਾਂ ਵਿਚ ਆਈ ਸੀ ਯੂ ਦੇ ਪ੍ਰਬੰਧ ਘਟਣ ਲੱਗੇ ਹਨ।
ਇਸ ਹਫਤੇ ਦੇ ਅਖੀਰ ਵਿਚ ਫਰਾਂਸ ਵਿੱਚ ਵਿਸ਼ੇਸ਼ ਮੈਡੀਕਲ ਜਹਾਜ਼ਾਂ ਰਾਹੀਂ ਮਰੀਜ਼ਾਂ ਨੂੰ ਘੱਟ ਪ੍ਰਭਾਵਤ ਖੇਤਰਾਂ ਦੇ ਵੱਲ ਭੇਜਿਆ ਜਾਣ ਲੱਗਾ ਸੀ ਅਤੇ ਅੱਜ ਐਤਵਾਰ ਨੂੰ ਨੈਸ਼ਨਲ ਸਿਹਤ ਏਜੰਸੀ ਦੇ ਮੁਖੀ ਜੇਰੋਮ ਸੋਲੋਮੋਨ ਨੇ ਕਿਹਾ ਕਿ ਜੇ ਸਾਨੂੰ ਮੁੜ ਕੇ ਲਾਕਡਾਊਨ ਲਾਉਣਾ ਪਿਆ ਤਾਂ ਉਹ ਵੀ ਕਰਾਂਗੇ, ਕਿਉਂਕਿ ਹਾਲਾਤ ਮੁਸ਼ਕਲ ਹਨ ਅਤੇ ਪੈਰਿਸ ਖੇਤਰ ਵਿਚ ਇਹ ਹੋਰ ਵਿਗੜਦੇ ਜਾਂਦੇ ਹਨ। ਸੋਲੋਮੋਨ ਨੇ ਮੰਨਿਆ ਕੋਰੋਨਾ ਵਾਇਰਸ ਰੋਕਣ ਲਈ ਕੁਝ ਖੇਤਰਾਂ ਵਿਚ ਲੱਗਾ ਕਰਫਿਊ ਕਾਫੀ ਨਹੀਂ, ਕਿਉਂਕਿ ਬ੍ਰਿਟੇਨ ਤੋਂ ਸਾਹਮਣੇ ਆਏ ਨਵੇਂ ਰੂਪਕਾਰਨ ਮੁਸ਼ਕਲ ਵਧ ਗਈ ਹੈ।ਵਰਨਣ ਯੋਗ ਹੈ ਕਿ ਫਰਾਂਸ ਵਿਚ ਅੱਜਤੱਕ ਕੋਰੋਨਾ ਦੇ ਕਾਰਨ90,429ਲੋਕਾਂ ਦੀ ਮੌਤ ਹੋ ਚੁੱਕੀ ਹੈ।
ਏਧਰ ਭਾਰਤ ਵਿੱਚ ਕੇਰਲ, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਤੋਂ ਪਿੱਛੋਂ ਪੰਜਾਬ ਵਿਚ ਕੋਰੋਨਾ ਦੇ ਨਵੇਂ ਰੂਪਐੱਨ-440 ਦੇ ਦੋ ਕੇਸਪਤਾ ਲੱਗੇ ਹਨ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਨੇ ਇਸ ਬਾਰੇ ਕਿਹਾਕਿ ਦਿੱਲੀਦੇ ਇੰਸਟੀਚਿਊਟ ਫਾਰ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ (ਆਈਜੀਆਈਬੀ) ਤੋਂ ਇਸ ਦੀ ਬਾਕਾਇਆ ਰਿਪੋਰਟ ਨਹੀਂ ਮਿਲੀ।ਦੋਵੇਂ ਕੇਸ ਪਟਿਆਲਾ ਲੈਬ ਤੋਂ ਭੇਜੇ ਗਏ ਸੈਂਪਲਾਂ ਤੋਂ ਮਿਲੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪਟਿਆਲੇ ਤੋਂ ਭੇਜੇ ਗਏ ਸਾਰੇ ਸੈਂਪਲਾਂ ਵਾਲੇ ਮਰੀਜ਼ ਅਤੇ ਉਨ੍ਹਾਂ ਦੇ ਸੰਪਰਕ ਟਰੇਸ ਕਰ ਲਏ ਹਨ।
ਇਸ ਦੌਰਾਨ ਪੰਜਾਬ ਵਿਚ ਲਗਾਤਾਰ ਦੂਸਰੇ ਦਿਨ ਕੋਰੋਨਾ ਦੇ 1500 ਤੋਂ ਵੱਧਕੇਸਮਿਲੇ ਤੇ 20 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਵੱਧਸੱਤ ਮੌਤਾਂ ਜਲੰਧਰ ਵਿਚ ਹੋਈਆਂ ਤੇ ਇਸ ਜ਼ਿਲ੍ਹੇ ਵਿੱਚ ਸਬ ਡਵੀਜ਼ਨ ਸ਼ਾਹਕੋਟ ਦੇ ਡੀਐੱਸਪੀ ਵਰਿੰਦਰਪਾਲ ਸਿੰਘ ਦੀ ਵੀ ਕੋਰੋਨਾ ਨਾਲਮੌਤ ਹੋ ਗਈ ਹੈ। ਉਨ੍ਹਾਂ ਦਾ ਇਲਾਜ ਲੁਧਿਆਣੇ ਦੇ ਹਸਪਤਾਲ ਤੋਂਚੱਲਦਾ ਸੀ। ਬੀਤੇ ਚੌਵੀ ਘੰਟਿਆਂ ਵਿੱਚ ਜਲੰਧਰ ਵਿਚ ਸੱਤ, ਪਟਿਆਲਾ ਵਿਚ ਚਾਰ, ਸੰਗਰੂਰ ਵਿਚ ਤਿੰਨ, ਹੁਸ਼ਿਆਰਪੁਰ ਅਤੇ ਤਰਨਤਾਰਨ ਵਿਚ ਦੋ-ਦੋ ਅਤੇ ਮੋਹਾਲੀ ਤੇ ਕਪੂਰਥਲਾ ਵਿਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ।
ਓਧਰ ਗਵਾਂਢੀ ਦੇਸ਼ ਪਾਕਿਸਤਾਨ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਕਾਰਨ ਪੰਜਾਬ ਸੂਬੇ ਦੇ ਸੱਤ ਸ਼ਹਿਰਾਂ ਵਿੱਚਇਸ ਸੋਮਵਾਰ ਤੋਂ ਸਖਤ ਲਾਕਡਾਊਨ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਲਾਹੌਰ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ, ਮੁਲਤਾਨ, ਗੁੱਜਰਾਂਵਾਲਾ ਤੇ ਗੁਜਰਾਤ ਸ਼ਾਮਲ ਹਨ। ਇਸ ਲਾਕਡਾਊਨ ਮੌਕੇ ਇਨ੍ਹਾਂ ਸ਼ਹਿਰਾਂ ਵਿੱਚ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਉੱਤੇ ਪਾਬੰਦੀ ਰਹੇਗੀ ਅਤੇ ਰੈਸਟੋਰੈਂਟਾ ਦੇ ਅੰਦਰ ਤੇ ਬਾਹਰ ਬੈਠ ਕੇ ਖਾਣ ਉੱਤੇ ਵੀ ਰੋਕ ਰਹੇਗੀ। ਮੈਰਿਜ ਹਾਲ ਬੰਦ ਅਤੇ ਸਾਰੀਆਂ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਉੱਤੇ ਰੋਕ ਰਹੇਗੀ।ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜਨਤਕ ਥਾਵਾਂ ਉੱਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਮਾਸਕ ਨਾ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਨਿਯਮ ਦੋ ਮਹੀਨੇ ਲਾਗੂ ਰਹਿਣਗੇ।

ਸਿਹਤ

ਜ਼ਿਆਦਾ ਪਸੀਨਾ ਆਉਣ ਹਾਰਟ ਅਟੈਕ ਦਾ ਲੱਛਣ ਹੋ ਸਕਦੈ

Published

on

Heart-Acttack

ਨਵੀਂ ਦਿੱਲੀ, 12 ਅਪ੍ਰੈਲ – ਅੱਜਕੱਲ੍ਹ ਦੇ ਰਹਿਣ-ਸਹਿਣ ਅਤੇ ਖਾਣ-ਪਾਣ ਦੀਆਂ ਆਦਤਾਂ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਹਾਰਟ ਅਟੈਕ ਇਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ।
ਦਰਅਸਲ ਖੂਨ ਵਿੱਚ ਧੱਬੇ ਬਣਨ ਨਾਲ ਦਿਲ ਤੱਕ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਤੇ ਸੀਨੇ ਵਿੱਚ ਦਰਦ ਹੁੰਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ, ਪਰ ਹਮੇਸ਼ਾ ਏਦਾਂ ਨਹੀਂ ਹੁੰਦਾ। ਕਈ ਵਾਰ ਸਰੀਰ ਵਿੱਚ ਦਿਸਣ ਵਾਲੇ ਆਮ ਲੱਛਣ ਵੀ ਹਾਰਟ ਅਟੈਕ ਦੇ ਖਤਰੇ ਦਾ ਸੰਕੇਤ ਦਿੰਦੇ ਹਨ। ਵਰਕਆਊਟ ਦੇ ਬਾਅਦ ਜਾਂ ਗਰਮੀਆਂ ਦੇ ਦਿਨਾਂ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਪਰ ਅਚਾਨਕ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਸੀਨੇ ਵਿੱਚ ਦਰਦ ਹੋਣ ਨਾਲ ਪਸੀਨਾ ਆਉਣਾ ਅਤੇ ਮਸਲਜ਼ ਵਿੱਚ ਜਕੜਨ ਮਹਿਸੂਸ ਹੋਣਾ ਵੀ ਹਾਰਟ ਅਟੈਕ ਦਾ ਸੰਕੇਤ ਹੈ। ਆਮ ਤੌਰ ਉੱਤੇ ਵੱਧ ਪਸੀਨਾ ਆਉਣਾ, ਖਾਸਕਰ ਜਦ ਕੋਈ ਵਿਅਕਤੀ ਕਸਰਤ ਨਹੀਂ ਕਰ ਰਿਹਾ, ਦਿਲ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੈ। ਇਸ ਕਾਰਨ ਦਿਲ ਵਿੱਚ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਅਤੇ ਦਿਲ ਨੂੰ ਬਲੱਡ ਪੰਪ ਕਰਨ ਦੇ ਲਈ ਮਸ਼ੱਕਤ ਕਰਨੀ ਪੈਂਦੀ ਹੈ। ਦਿਲ ਉੱਤੇ ਪੈਣ ਵਾਲੇ ਇਸ ਦਬਾਅ ਅਤੇ ਸਰੀਰ ਦੇ ਤਾਪਮਾਨ ਨੂੰ ਘੱਟ ਰੱਖਣ ਦੀ ਕੋਸ਼ਿਸ਼ ਵਿੱਚ ਵੱਧ ਪਸੀਨਾ ਨਿਕਲਣ ਲੱਗਦਾ ਹੈ, ਜੋ ਹਾਰਟ ਅਟੈਕ ਦੇ ਲੱਛਣਾਂ ਵਿੱਚੋਂ ਇੱਕ ਹੈ। ਹੱਥ, ਮੋਢੇ, ਜਬਾੜੇ, ਦੰਦ ਜਾਂ ਸਿਰ ਦਰਦ ਦੀ ਸ਼ਿਕਾਇਤ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ।

Read More Latest Health News in Punjabi

Continue Reading

ਸਿਹਤ

ਚੰਗੀ ਸਿਹਤ ਲਈ ਕਸਰਤ ਤੋਂ ਪਹਿਲਾਂ ਕੌਫੀ ਪੀਓ

Published

on

coffee-work

ਮੈਡ੍ਰਿਡ, 12 ਅਪ੍ਰੈਲ – ਪਿੱਛੇ ਜਿਹੇ ਹੋਏ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਸਰਤ ਤੋਂ ਪਹਿਲਾਂ ਕੌਫੀ ਪੀਣਾ ਸਰੀਰ ਲਈ ਬੇਹੱਦ ਫਾਇਦੇਮੰਦ ਸਾਬਤ ਹੋ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਰੋਜ਼ਾਨਾ ਕਸਰਤ ਸ਼ੁਰੂ ਕਰਨ ਤੋਂ 30 ਮਿੰਟ ਪਹਿਲਾਂ ਕੌਫੀ ਪੀਣ ਨਾਲ ਫੈਟ ਦੀ ਖਪਤ ਕਰਨ ‘ਚ ਮਦਦ ਮਿਲਦੀ ਹੈ।
ਸਪੇਨ ਦੀ ਗ੍ਰੇਨੇਡਾ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਕੈਫੀਨ ਫੈਟ ਆਕਸੀਕਰਨ ਨੂੰ ਵਧਾਉਂਦੀ ਹੈ, ਜਿਸ ਨਾਲ ਫੈਟ ਦੀ ਖਪਤ ਹੁੰਦੀ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਡਾ. ਫ੍ਰਾਂਸਿਸਕੋ ਜੋਸ ਅਮਾਰੋ ਗਹੇਟੇ ਨੇ ਕਿਹਾ ਕਿ ਆਮ ਤੌਰ ‘ਤੇ ਫੈਟ ਦੇ ਆਕਸੀਕਰਨ ਨੂੰ ਵਧਾਉਣ ਲਈ ਸਵੇਰੇ ਖਾਲੀ ਪੇਟ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਥਲੈਟਿਕ ਪ੍ਰਦਰਸ਼ਨ ‘ਤੇ ਕੈਫੀਨ ਦੇ ਅਸਰ ਨੂੰ ਸਮਝਣ ਲਈ ਖੋਜੀਆਂ ਨੇ 15 ਜਣਿਆਂ ਨੂੰ ਸੱਤ ਦਿਨਾਂ ਦੇ ਵਕਫੇ ਉਤੇ ਚਾਰ ਵਾਰ ਇੱਕ ਕਸਰਤ ਪ੍ਰੀਖਣ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੇ ਫੈਟ ਬਰਨ ਲੈਵਲ ਦੀ ਰੈਗੂਲਰ ਜਾਂਚ ਕੀਤੀ। ਨਤੀਜਿਆਂ ਤੋਂ ਪਤਾ ਲੱਗਾ ਕਿ ਕੈਫੀਨ ਦੀ ਵਰਤੋਂ ਕਰਨ ਵਾਲਿਆਂ ਨੇ ਵੱਧ ਫੈਟ ਦੀ ਖਪਤ ਕੀਤੀ।
ਡਾ. ਅਮਾਰੋ ਨੇ ਕਿਹਾ ਕਿ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਐਰੋਬਿਕ ਕਸਰਤ ਕਰਨ ਤੋਂ 30 ਮਿੰਟ ਪਹਿਲਾਂ ਕੈਫੀਨ ਫੈਟ ਆਕਸੀਕਰਨ ਨੂੰ ਵਧਾਉਣ ‘ਚ ਮਦਦਗਾਰ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਵਿੱਚ ਲੱਗਭਗ 60 ਫੀਸਦੀ ਤੋਂ ਵੱਧ ਆਬਾਦੀ ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਬੀ ਐਮ ਆਈ (ਬਾਡੀ ਮਾਸ ਇੰਡੈਕਸ) 25 ਤੋਂ ਉਪਰ ਹੈ। ਮੋਟਾਪੇ ਨੂੰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਸ਼ੂਗਰ, ਦਿਲ ਦੀ ਬੀਮਾਰੀ ਤੇ ਸਟੋ੍ਰੇਕ ਸ਼ਾਮਲ ਹਨ। ਬ੍ਰਿਟੇਨ ‘ਚ ਰੋਜ਼ਾਨਾ ਲੱਗਭਗ 95 ਮਿਲੀਅਨ ਕੱਪ ਕੌਫੀ ਪੀਤੀ ਜਾਂਦੀ ਹੈ। ਅਧਿਐਨ ਦੇ ਨਤੀਜੇ ‘ਇੰਟਰਨੈਸ਼ਨਲ ਜਰਨਲ ਆਫ ਸਪੋਰਟਸ ਨਿਊਟ੍ਰੀਸ਼ਨ’ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਖੋਜੀਆਂ ਅਨੁਸਾਰ ਇਸ ਪ੍ਰਕਿਰਿਆ ਦਾ ਜ਼ਿਆਦਾ ਫਾਇਦਾ ਦੁਪਹਿਰ ਵੇਲੇ ਕਸਰਤ ਕਰਨ ਨਾਲ ਹੋਵੇਗਾ। ਅਸਲ ‘ਚ ਅਧਿਐਨ ਦੌਰਾਨ ਖੋਜੀਆਂ ਨੇ ਦੇਖਿਆ ਕਿ ਕਸਰਤ ਦੌਰਾਨ ਫੈਟ ਦਾ ਆਕਸੀਕਰਨ ਸਵੇਰ ਦੇ ਮੁਕਾਬਲੇ ਦੁਪਹਿਰ ਵੇਲੇ ਕਿਤੇ ਜ਼ਿਆਦਾ ਸੀ। ਨਤੀਜਿਆਂ ਤੋਂ ਪਤਾ ਲੱਗਾ ਕਿ ਦੁਪਹਿਰ ਵੇਲੇ ਕੈਫੀਨ ਅਤੇ ਦਰਮਿਆਨੀ ਕਸਰਤ ਦਾ ਸੁਮੇਲ ਫੈਟ ਦੀ ਖਪਤ ਕਰਨ ਦਾ ਸਭ ਤੋਂ ਚੰਗਾ ਢੰਗ ਹੈ।

Read More Lifestyle News in Punjabi

Continue Reading

ਸਿਹਤ

ਭਾਰਤ ਵਿੱਚ ਪਹਿਲੀ ਵਾਰ ਇੱਕੋ ਦਿਨ ਕੋਰੋਨਾ ਵਾਇਰਸ ਦੇ ਇੱਕ ਲੱਖ ਤੋਂ ਵੱਧ ਕੇਸ ਮਿਲੇ

Published

on

covid-india

ਪੰਜਾਬ ਵਿੱਚ ਇਕੋ ਦਿਨ ਕੋਰੋਨਾ ਨਾਲ ਸਭ ਤੋਂ ਵੱਧ 72 ਮੌਤਾਂ
ਨਵੀਂ ਦਿੱਲੀ, 5 ਅਪਰੈਲ, – ਭਾਰਤ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਸੋਮਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ।
ਇਸ ਬਾਰੇਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱਚ 81 ਫੀਸਦੀ ਕੇਸ ਸਿਰਫ਼ 8 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਤਮਿਲ ਨਾਡੂ, ੱਮਧ ਪ੍ਰਦੇਸ਼ ਤੇ ਪੰਜਾਬਤੋਂ ਹਨ। ਲਗਪਗ 18.10 ਫੀਸਦੀ ਕੇਸ ਦੇਸ਼ਵਿੱਚਇਨ੍ਹਾਂ 8 ਰਾਜਾਂ ਦੇ ਬਾਹਰ ਦੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 57,074 ਨਵੇਂ ਕੇਸ ਮਿਲੇ ਹਨ। ਇਸ ਪਿੱਛੋਂ 5,250 ਨਵੇਂ ਕੇਸਾਂ ਨਾਲ ਛੱਤੀਸਗੜ੍ਹ ਦੂਸਰੇ ਨੰਬਰ ਰਿਹਾ ਅਤੇ ਕਰਨਾਟਕ ਵਿੱਚ 4,553 ਨਵੇਂ ਕੇਸਮਿਲੇ ਹਨ।
ਪੰਜਾਬਵਿੱਚ ਕੋਰੋਨਾ ਨਾਲ ਮੌਤਾਂ ਵਿੱਚ ਫਿਰ ਉਛਾਲ ਆਇਆ ਤੇ 24 ਘੰਟਿਆਂ ਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ। ਇਸ ਰਾਜਵਿੱਚ ਕੋਰੋਨਾ ਨਾਲ ਅੱਜ ਤੱਕ 7155 ਲੋਕਾਂ ਦੀ ਮੌਤ ਹੋ ਚੁਕੀ ਹੈ। ਅੱਜ 2714 ਨਵੇਂ ਕੇਸਮਿਲਣ ਨਾਲ ਐਕਟਿਵਕੇਸਾਂ ਦੀ ਗਿਣਤੀ ਵਧ ਕੇ 25419 ਹੋ ਗਈ ਹੈ, ਜਿਨ੍ਹਾਂਵਿੱਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਆਸਰੇ ਹਨ। ਸੋਮਵਾਰ ਸਭ ਤੋਂ ਵੱਧ 11 ਮੌਤਾਂ ਹੁਸ਼ਿਆਰਪੁਰ ਹੋਈਆਂ। ਗੁਰਦਾਸਪੁਰ ਤੇ ਲੁਧਿਆਣੇ ਵਿੱਚ ਅੱਠ-ਅੱਠ, ਜਲੰਧਰ ਤੇ ਕਪੂਰਥਲਾ ਸੱਤ-ਸੱਤ, ਨਵਾਂਸ਼ਹਿਰ ਛੇ, ਅੰਮ੍ਰਿਤਸਰ ਤੇ ਮੋਹਾਲੀ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ ਚਾਰ-ਚਾਰ, ਫ਼ਤਹਿਗੜ੍ਹ ਸਾਹਿਬ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ ਵਿੱਚ ਇਕ-ਇਕ ਮੌਤ ਹੋਈ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca