Socialist MP's statement: Corona will end only by apologizing to Allah
Connect with us [email protected]

ਰਾਜਨੀਤੀ

ਸਮਾਜਵਾਦੀ ਐੱਮ ਪੀਜ਼ ਦਾ ਬਿਆਨ:ਅੱਲ੍ਹਾ ਦੇ ਸਾਹਮਣੇ ਮੁਆਫੀ ਮੰਗਣ ਨਾਲ ਹੀ ਕੋਰੋਨਾ ਖਤਮ ਹੋਵੇਗਾ

Published

on

corona

ਸੰਭਲ, ਉੱਤਰ ਪ੍ਰਦੇਸ਼, 3 ਜੂਨ, – ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਸਮਾਜਵਾਦੀ ਪਾਰਲੀਮੈਂਟ ਮੈਂਬਰ ਐਸਟੀ ਹਸਨ ਦੇ ਵਿਵਾਦਤ ਬਿਆਨ ਮਗਰੋਂ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਸ਼ਫੀਕੁਰ ਰਹਿਮਾਨ ਬੁਰਕੇ ਦਾ ਵਿਵਾਦਤ ਬਿਆਨ ਵੀ ਸਾਹਮਣੇ ਆ ਗਿਆ ਹੈ।
ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਡਾ: ਸ਼ਫੀਕੁਰ ਰਹਿਮਾਨ ਨੇ ਕਿਹਾ:‘ਕੋਰੋਨਾ ਕੋਈ ਬਿਮਾਰੀ ਨਹੀਂ, ਜੇ ਇਹ ਬਿਮਾਰੀ ਹੁੰਦੀ ਤਾਂ ਦੁਨੀਆ ਕੋਲ ਇਸ ਦਾ ਇਲਾਜ ਹੁੰਦਾ। ਇਹ ਸਰਕਾਰ ਦੀਆਂ ਗਲਤੀਆਂ ਕਾਰਨ ਆਈ ਹੈ, ਜੋ ਅੱਲ੍ਹਾ ਅੱਗੇ ਇਬਾਦਤ ਕਰਕੇ ਅਤੇ ਮੁਆਫੀ ਮੰਗਣ ਨਾਲ ਖ਼ਤਮ ਹੋਵੇਗੀ।’ ਸਮਾਜਵਾਈਪਾਰਲੀਮੈਂਟ ਮੈਂਬਰ ਨੇ ਭਾਜਪਾ ਸਰਕਾਰ ਉੱਤੇ ਗੰਭੀਰ ਦੋਸ਼ ਲਾਇਆ ਕਿ ਇਸ ਨੇ ਸ਼ਰੀਅਤ ਨਾਲ ਛੇੜਛਾੜ ਕੀਤੀ ਤੇ ਆਪਣੇ ਰਾਜਦੌਰਾਨ ਲੜਕੀਆਂ ਦੇ ਨਾਲ ਬਲਾਤਕਾਰ ਕਰਾਇਆ, ਮਾਬਲਿੰਚਿਗ ਤੇ ਹੋਰ ਜ਼ੁਲਮ ਕੀਤੇ ਹਨ, ਜਿਸ ਕਾਰਨ ਕੋਰੋਨਾ ਦੀ ਬਿਪਤਾ ਆਈ ਹੈ।
ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਐੱਮ ਪੀਸ਼ਫੀਕੁਰ ਰਹਿਮਾਨ ਬੁਰਕੇ ਨੇ ਮੁਰਾਦਾਬਾਦ ਵਿੱਚ ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਐਸ ਟੀ ਹਸਨ ਦੇ ਵਿਵਾਦਤ ਬਿਆਨ ਪਿੱਛੋਂ ਇਹ ਵਿਵਾਦਤ ਬਿਆਨ ਦਿੱਤਾ ਹੈ। ਮੁਰਾਦਾਬਾਦ ਵਿਚ ਸਮਾਜਵਾਦੀਪਾਰਲੀਮੈਂਟ ਮੈਂਬਰ ਐਸ ਟੀ ਹਸਨ ਨੇ ਕਿਹਾ ਸੀ ਕਿ ਭਾਜਪਾ ਸਰਕਾਰ ਨੇ ਆਪਣੇ 7 ਸਾਲਾ ਰਾਜ ਵਿਚ ਸ਼ਰੀਅਤ ਨਾਲ ਜਿੰਨੀ ਛੇੜਛਾੜ ਕੀਤੀ, ਇਸ ਨਾਲ ਕੋਰੋਨਾ ਬਿਮਾਰੀ ਤੇ ਤੂਫਾਨ ਵਰਗੀਆਂ ਤਬਾਹੀਆਂ ਆ ਰਹੀਆਂ ਹਨ।ਪਾਰਲੀਮੈਂਟ ਮੈਂਬਰ ਡਾ: ਸ਼ਫੀਕੁਰ ਰਹਿਮਾਨ ਬੁਰਕੇ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਹੀ ਕਿਹਾ ਸੀ ਕਿ ਕੋਰੋਨਾ ਬਿਮਾਰੀ ਨਹੀਂ, ਜੇ ਬਿਮਾਰੀ ਹੁੰਦੀ, ਤਾਂ ਦੁਨੀਆ ਵਿਚ ਇਸਦਾ ਇਲਾਜ਼ ਹੁੰਦਾ। ਇਹ ਸਰਕਾਰ ਦੀਆਂ ਗਲਤੀਆਂ ਨਾਲ ਆਇਆ ਹੈ, ਜਿਸ ਨੂੰ ਅੱਲ੍ਹਾ ਅੱਗੇ ਅਰਦਾਸ ਅਤੇ ਗਲਤੀਆਂ ਲਈ ਮੁਆਫ਼ੀ ਮੰਗ ਕੇ ਖਤਮ ਕੀਤਾ ਜਾ ਸਕਦਾ ਹੈ।

Read More Today News in Punjabi

ਰਾਜਨੀਤੀ

ਪੱਛਮੀ ਬੰਗਾਲ ਦੇ ਭਾਜਪਾ ਵਰਕਰ ਕਹਿਣ ਲੱਗ ਪਏ: ਸਾਥੋਂ ਗਲਤੀ ਹੋ ਗਈ, ਮਮਤਾ ਦਾ ਕੋਈ ਮੇਲ ਨਹੀਂ

Published

on

Mamata_Banerjee_PTI

ਸਪੀਕਰ ਲਾ ਕੇ ਲੋਕਾਂ ਤੋਂ ਮੁਆਫੀ ਮੰਗਦੇ ਘੁੰਮਣ ਲੱਗੇ
ਕੋਲਕਾਤਾ, 13 ਜੂਨ, – ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਨੇਤਾ ਫਿਰ ਓਸੇ ਪਾਰਟੀ ਵੱਲ ਮੁੜਨ ਲੱਗੇ ਹਨ। ਇਸ ਦੌਰਾਨ ਇਹੋ ਜਿਹੇ ਦਲ-ਬਦਲੂ ਵਰਕਰ ਅਤੇ ਆਗੂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਦਾ ਸਮਰਥਨ ਕਰਨ ਦੇ ਲਈ ਗਲੀ-ਗਲੀ ਘੁੰਮ ਕੇ ਪਛਤਾਵਾ ਜ਼ਾਹਰ ਕਰਦੇ ਫਿਰ ਰਹੇ ਹਨ।ਹੁਗਲੀ ਜਿ਼ਲੇ ਦੇ ਧਨਿਆਖਲੀ ਤੋਂ ਬੀਰਭੂਮ ਜਿ਼ਲੇਦੇ ਲਾਭਪੁਰ, ਬੋਲਪੁਰ ਅਤੇ ਸੈਂਥੀਆ ਤੱਕ ਇਹ ਭਾਜਪਾ ਵਰਕਰ ਈ-ਰਿਕਸ਼ਾ ਉੱਤੇ ਸਪੀਕਰ ਲਾ ਕੇ ਘੁੰਮ ਰਹੇ ਹਨ ਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਕੋਲੋਂ ਭਾਜਪਾ ਨੂੰ ਸਮਝਣ ਵਿਚ ਗਲਤੀ ਹੋ ਗਈ ਸੀ।
ਦੂਸਰੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੱਲੋਂ ਉਸ ਦੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਭਾਜਪਾ ਵਰਕਰਾਂ ਵੱਲੋਂ ਮੁਆਫੀ ਮੰਗਣ ਦਾ ਕਾਰਨ ਇਹ ਹੀ ਹੈ। ਇਸ ਤੋਂ ਪਹਿਲਾਂ ਭਾਜਪਾ ਵਿਚ ਗਏ ਸੀਨੀਅਰ ਆਗੂ ਮੁਕੁਲ ਰਾਏ ਪਿਛਲੇ ਸ਼ੁੱਕਰਵਾਰ ਵਾਪਸ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਤੇਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਸਾਬਕਾ ਮੰਤਰੀ ਰਾਜੀਵ ਬੈਨਰਜੀ ਵੀ ਵਾਪਸ ਆ ਰਹੇ ਹਨ। ਉਹ ਪਿਛਲੇ ਸ਼ਨੀਵਾਰ ਤ੍ਰਿਣਮੂਲ ਕਾਂਗਰਸ ਦੇ ਸੂਬਾ ਜਨਰਲ ਸੈਕਟਰੀ ਕੁਨਾਲ ਘੋਸ਼ ਨੂੰ ਉਸ ਦੀ ਰਿਹਾਇਸ਼ ਉੱਤੇ ਮਿਲੇ ਅਤੇ ਤ੍ਰਿਣਮੂਲ ਕਾਂਗਰਸਵਿੱਚ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਉਂਜ ਰਾਜੀਵ ਬੈਨਰਜੀ ਨੇ ਇਸ ਨੂੰ ਆਮ ਦੋਸਤਾਨਾਂ ਮੁਲਾਕਾਤ ਦੱਸਿਆ, ਪਰ ਨਾਲ ਉਨ੍ਹਾਂ ਨੇ ਚੋਣਾਂ ਮੌਕੇ ਪਾਰਟੀ ਦਾ ਵਿਰੋਧ ਕਰਨ ਅਤੇ ਭਾਜਪਾ ਵਿੱਚ ਜਾਣ ਦਾ ਆਪਣੇ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਬਚਾਅ ਕੀਤਾ ਹੈ।
ਰਾਜੀਵ ਬੈਨਰਜੀ ਨੇ ਕਿਹਾ, ‘ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਉੱਤਰੀ ਕੋਲਕਾਤਾ ਗਿਆ ਸੀ। ਮੇਰਾ ਵੱਡਾ ਭਰਾ ਅਤੇ ਲੰਮੇ ਸਮੇਂ ਦਾ ਮਿੱਤਰ ਕੁਨਾਲ ਘੋਸ਼ ਵੀ ਨੇੜੇ ਹੀ ਸੀ, ਮੈਂ ਉਸ ਨੂੰ ਬੁਲਾਇਆ ਤੇ ਉਸ ਨੂੰ ਮਿਲਿਆ।ਓਥੇ ਕੋਈ ਵੀ ਰਾਜਨੀਤਕ ਵਿਚਾਰ ਨਹੀਂ ਹੋਈ। ਮੈਂ ਕੁਝ ਮੁੱਦਿਆਂ ਦੀ ਗੱਲ ਕੀਤੀ ਹੈ। ਮੈਂ ਆਪਣੀ ਪਾਰਟੀ ਨੂੰ ਪਹਿਲਾਂ ਹੀ ਇਨ੍ਹਾਂ ਬਾਰੇ ਦੱਸ ਚੁੱਕਾ ਹਾਂ।’ ਉਸ ਦੇ ਸ਼ਬਦਾਂ ਤੋਂ ਸਾਫ ਜ਼ਾਹਰ ਹੈ ਕਿ ਟੀ ਐੱਮ ਸੀ ਵਿੱਚ ਵਾਪਸ ਆ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਵਰਕਰ ਜਨਤਕ ਮੀਟਿੰਗਾਂ ਕਰ ਕੇ ਤ੍ਰਿਣਮੂਲ ਕਾਂਗਰਸ ਤੋਂ ਮੁਆਫੀ ਮੰਗਦੇ ਪਏ ਹਨ। ਬੋਲਪੁਰ ਦੇ ਵਾਰਡ 18 ਵਿਚ ਕੀਤੇ ਜਨਤਕ ਐਲਾਨ ਵਿਚ ਕਿਹਾ ਗਿਆ ਹੈ, ‘ਸਾਨੂੰ ਭਾਜਪਾ ਨੇ ਗੁੰਮਰਾਹ ਕੀਤਾ ਸੀ। ਭਾਜਪਾ ਧੋਖੇਬਾਜ਼ ਪਾਰਟੀ ਹੈ। ਮਮਤਾ ਬੈਨਰਜੀ ਦਾ ਕੋਈ ਮੇਲ ਨਹੀਂ। ਅਸੀਂ ਉਨ੍ਹਾਂ ਦੇ ਵਿਕਾਸ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਚਾਹੁੰਦੇ ਹਾਂ।’ ਇੱਕ ਹੋਰ ਇਕੱਠ ਦੌਰਾਨ ਸੈਂਥੀਆ ਵਿੱਚ ਭਾਜਪਾ ਤੋਂ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਆਏ 300 ਵਰਕਰ ਨੇ ਜਨਤਕ ਤੌਰ ਉੱਤੇ ਕਿਹਾ: ‘ਅਸੀਂ ਗਲਤੀ ਨਾਲ ਭਾਜਪਾ ਵਿੱਚ ਗਏ ਸੀ। ਅਸੀਂ ਅੱਜ ਤੋਂ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਾਂ, ਤਾਂ ਜੋ ਅਸੀਂ ਮਮਤਾ ਬੈਨਰਜੀ ਦੇ ਵਿਕਾਸ ਕਾਰਜਾਂ ਦਾ ਸਮੱਰਥਨ ਕਰ ਸਕੀਏ।’

Read More Political News Today

Continue Reading

ਰਾਜਨੀਤੀ

ਕੋਟਕਪੂਰਾ ਗੋਲੀਕਾਂਡ ਕੇਸ:ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ

Published

on

Parkash Singh Badal

ਫਰੀਦਕੋਟ, 13 ਜੂਨ, – ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਰੋਸ ਕਰਦੀ ਸਿੱਖ ਸੰਗਤ ਉੱਤੇ ਪੁਲਸ ਵੱਲੋਂ ਚਲਾਈ ਗੋਲੀ ਵਾਲੇ ਬਹੁ-ਚਰਚਿਤ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੇ ਸੰਬੰਧ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਦੇ ਦਿਨ ਇਸ ਐੱਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਤਲਬ ਕਰ ਲਿਆ ਹੈ।
ਜਾਣਕਾਰ ਸੂਤਰਾਂ ਮੁਤਾਬਕ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰਦੀ ਐੱਸ ਆਈ ਟੀ ਨੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਰਾਜ ਦੌਰਾਨ ਵਾਪਰੇ ਇਸ ਕਾਂਡ ਦੀ ਜਾਂਚ ਦੇ ਸੰਬੰਧ ਵਿੱਚ ਆਪਣਾ ਪੱਖ ਦੱਸਣ ਲਈ 16 ਜੂਨ ਨੂੰ ਸੱਦਿਆ ਹੈ।ਇਸ ਮੌਕੇਖਾਸ ਗੱਲ ਇਹ ਹੈ ਕਿ ਪਿਛਲੀ ਐੱਸ ਆਈ ਟੀ, ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਦੇ ਸਨ, ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਤਾਂ ਕਾਨੂੰਨ ਮੁਤਾਬਕ ਉਨ੍ਹਾਂ ਦੀ ਉਮਰ ਦੇ ਕਾਰਨ ਉਨ੍ਹਾਂ ਨੂੰ ਸੱਦਿਆ ਜਾਣਾ ਗਲਤ ਹੋਣ ਕਾਰਨ ਐੱਸ ਆਈ ਟੀ ਖੁਦ ਉਨ੍ਹਾਂ ਦੇ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਮਿਲੇ ਵਿਧਾਇਕਾਂ ਵਾਲੇ ਫਲੈਟ ਵਿੱਚ ਉਨ੍ਹਾਂ ਦੀ ਪੁੱਛਗਿੱਛ ਕਰਨ ਗਈ ਸੀ। ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਦੀ ਬਣਾਈ ਰਿਪੋਰਟ ਰੱਦ ਕਰ ਕੇ ਪੰਜਾਬ ਸਰਕਾਰ ਨੂੰ ਨਵੇਂ ਸਿਰਿਉਂ ਜਾਂਚ ਕਰਾਉਣ ਲਈ ਕਿਹਾ ਸੀ, ਜਿਸ ਪਿੱਛੋਂ ਨਵੀਂ ਐੱਸ ਆਈ ਟੀ ਨੇ ਜਾਂਚ ਸ਼ੁਰੂ ਕੀਤੀ ਤੇ ਏਸੇ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਹੈ। ਇਸ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਸਵੇਰੇ ਸਾਢੇ ਦਸ ਵਜੇ ਮੋਹਾਲੀ ਦੇ ਫੇਜ਼ ਨੰਬਰ 8 ਵਿੱਚ ਪੰਜਾਬ ਪਾਵਰਕਾਮ (ਪੀ ਐੱਸ ਪੀ ਸੀ ਐੱਲ) ਦੇ ਰੈੱਸਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਨੂੰ ਜਾਂਚ ਲਈ ਤਲਬ ਕੀਤੇ ਜਾਣ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਹੀ ਦਿਸ਼ਾ ਵੱਲ ਦੇਰੀ ਨਾਲ ਪੁੱਟਿਆ ਕਦਮ ਕਿਹਾ ਹੈ।ਉਨ੍ਹਾ ਕਿਹਾ ਕਿ ਪਿਛਲੀ ਐੱਸ ਆਈ ਟੀ ਦੀ ਜਾਂਚ, ਜਿਸ ਨੂੰ ਹਾਈਕੋਰਟ ਦੇ ਸਿੰਗਲ ਜੱਜ ਬੈਂਚ ਨੇ ਰੱਦ ਕਰ ਦਿੱਤਾ ਸੀ, ਨੇ ਬਾਦਲਾਂ ਨੂੰ ਦੋਸ਼ੀਨਹੀਂ ਸੀ ਕਿਹਾ, ਪਰ ਪੁਲਸ ਫਾਇਰਿੰਗ ਵਿਚ ਬਾਦਲਾਂ ਦੀ ਦੋਸ਼ੀਵਾਲੀਭੂਮਿਕਾ ਹਰ ਕੋਈ ਜਾਣਦਾ ਹੈ।ਬਾਜਵਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਥਾਂ ਨਵੀਂ ਐੱਸ ਆਈ ਟੀ ਬਣਾਉਣੀ ਚਾਹੀਦੀ ਅਤੇ ਜਾਂਚ 30 ਤੋਂ 45 ਦਿਨਾਂ ਵਿਚ ਖ਼ਤਮ ਹੋ ਜਾਣੀ ਚਾਹੀਦੀ ਹੈ।

Read More Political News Today

Continue Reading

ਰਾਜਨੀਤੀ

ਨੇਪਾਲੀ ਪ੍ਰਧਾਨ ਮੰਤਰੀ ਓਲੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

Published

on

oli pm nepal

ਕਾਠਮੰਡੂ, 13 ਜੂਨ – ਨੇਪਾਲ ਵਿੱਚ ਸਿਆਸੀ ਗੜਬੜ ਦੌਰਾਨ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇੱਕ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਬਾਗਮਤੀ ਹਲਕੇ ਦੇ ਵਿਧਾਇਕ ਨਰੋਤਮ ਵੈਦ ਨੇ ਕੈਬਨਿਟ ਦੇ ਤਾਜ਼ਾ ਵਾਧੇ ਤੇ ਸੰਵਿਧਾਨਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਵਿੱਚ ਓਲੀ ਸੱਤਾ ਵਿੱਚ ਬਣੇ ਰਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇ ਅਸੀਂ ਉਨ੍ਹਾਂ ਨੁੂੰ ਛੱਡ ਦਿੱਤਾ ਤਾਂ ਦੇਸ਼ ਦਾ ਪਤਨ ਹੋ ਜਾਏਗਾ।ਵੈਦ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕੋਈ ਤਿਆਰ ਨਹੀਂ ਤਾਂ ਉਹ ਇਹ ਕੰਮ ਕਰਨਗੇ। ਬਾਗਮਤੀ ਸੂਬਾਈ ਵਿਧਾਨ ਸਭਾ ਵਿੱਚ ਵਿਧਾਇਕ ਦੇ ਬਿਆਨ ਉੱਤੇ ਪਾਰਟੀ ਦੇ ਨਾਲ ਸੀ ਪੀ ਐਨ-ਯੂ ਐਮ ਐਲ (ਕੇ ਪੀ ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਤਿੱਖੀ ਆਲੋਚਨਾ ਕੀਤੀ ਹੈ।ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ਉੱਤੇ ਹੋ ਜਾਂ ਪਾਰਲੀਮੈਂਟ ਵਿੱਚ, ਕਿਸੇ ਨੂੰ ਵੀ ਆਪਾ ਨਹੀਂ ਗਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਏਗੀ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca