Corona virus filters and sun-washed masks
Connect with us [email protected]

ਤਕਨੀਕ

ਕੋਰੋਨਾ ਵਾਇਰਸ ਨੂੰ ਛਾਨਣ ਵਾਲੇ ਤੇ ਧੁੱਪ ਨਾਲ ਖੁਦ ਧੋਤੇ ਜਾਣ ਵਾਲੇ ਮਾਸਕ ਬਣਨਗੇ

Published

on

Without mask

ਨਵੀਂ ਦਿੱਲੀ, 21 ਅਪ੍ਰੈਲ – ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚਲੇ ਭਾਰਤੀ ਤਕਨੀਕੀ ਸੰਸਥਾਨ (ਆਈ ਆਈ ਟੀ) ਦੇ ਖੋਜਕਰਤਾਵਾਂ ਨੇ ਵਾਇਰਸ ਨੂੰ ਛਾਨਣ ਵਾਲੀ, ਆਪੇ ਸਾਫ਼ ਹੋਣ ਵਾਲੀ ਅਤੇ ਐਂਟੀ ਵਾਇਰਸ ਸਮੱਗਰੀ ਤਿਆਰ ਕੀਤੀ ਹੈ, ਜਿਸ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਅਤੇ ਹੋਰ ਪੀ ਪੀ ਈ ਮਸ਼ੀਨਰੀ ਬਣਾਉਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।
ਖੋਜਕਰਤਾਵਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਇਹ ਨੈਨੋ ਸਮੱਗਰੀ ਮਾਸਕ ਨੂੰ ਸਿਰਫ਼ ਸੂਰਜ ਦੀ ਰੌਸ਼ਨੀ ਵਿੱਚ ਰੱਖ ਕੇ ਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਫਿਰ ਵਰਤੋਂ ਯੋਗ ਬਣਾਇਆਜਾ ਸਕਦਾ ਹੈ।ਖੋਜ ਦੇ ਨਤੀਜੇ ਵੱਕਾਰੀ ‘ਅਮਰੀਕਨ ਕੈਮੀਕਲ ਸੋਸਾਇਟੀ-ਅਪਲਾਈਡ ਮੈਟੀਰੀਅਲ ਅਤੇ ਇੰਟਰਫੇਸਿਸ’ ਪੱਤਿ੍ਰਕਾ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਤ ਕੀਤੇ ਹਨ। ਖੋਜਕਰਤਾਵਾਂ ਅਨੁਸਾਰ ਸੰਸਾਰਕ ਮਹਾਮਾਰੀ ਦੇ ਇਸ ਦੌਰ ਵਿੱਚ ਚਿਹਰੇ ਉੱਤੇ ਮਾਸਕ ਲਾਉਣ ਜ਼ਰੂਰੀ ਬਣ ਗਿਆ ਹੈ। ਆਈ ਆਈ ਟੀ ਮੰਡੀ ਵਿੱਚ ਸਕੂਲ ਆਫ ਬੇਸਿਕ ਸਾਇੰਸਿਜ਼ ਦੇ ਸਹਾਇਕ ਪ੍ਰੋਫੈਸਰ ਅਮਿਤ ਜੈਸਵਾਲ ਨੇ ਦੱਸਿਆ ਕਿ ਅਸੀਂ ਵਿਸ਼ੇਸ਼ ਤੌਰ ਉੱਤੇ ਚਿਹਰੇ ਦੇ ਮਾਸਕ ਸਮੇਤ ਮੌਜੂਦਾ ਪੀ ਪੀ ਈ ਨੂੰ ਫਿਰ ਤੋਂ ਵਰਤੋਂ ਯੋਗ ਬਣਾਉਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸ ਲਈ ਅਸੀਂ ਇਨ੍ਹਾਂ ਰੱਖਿਆਤਮਕ ਕੱਪੜਿਆਂ ਵਿੱਚ ਐਂਟੀ ਵਾਇਰਸ ਪਰਤ ਮੁਹੱਈਆ ਕਰਾਈ ਹੈ।ਖੋਜਕਰਤਾਵਾਂ ਦੀ ਟੀਮ ਨੇ ਅਜਿਹੀ ਸਮੱਗਰੀ ਵਰਤੀ ਹੈ, ਜੋ ਮਨੁੱਖ ਦੇ ਵਾਲ ਦੀ ਚੌੜਾਈ ਤੋਂ ਲੱਖ ਗੁਣਾ ਪਤਲੀ ਹੈ ਤੇ ਇਸ ਨਾਲ ਪਾਲੀਕਾਟਨ ਕੱਪੜੇ ਨੂੰ ਐਂਟੀ ਵਾਇਰਸ ਬਣਾਉਣ ਵਿੱਚ ਮੱਦਦ ਮਿਲੀ ਹੈ। ਟੀਮ ਨੇ ਮੋਲਬਿਡੇਨਮ ਸਲਫਾਈਡ ਦੀ ਨੈਨਓਮੀਟਰ ਆਕਾਰ ਦੀ ਸਮੱਗਰੀ ਲਈ ਹੈ, ਜਿਸ ਦੇ ਤੇਜ਼ ਕਿਨਾਰੇ ਛੋਟੇ ਚਾਕੂਆਂ ਵਾਂਗ ਕੰਮ ਕਰਦੇ ਹਨ ਅਤੇ ਜੀਵਾਣੂ ਤੇ ਵਾਇਰਸ ਦੀ ਝਿੱਲੀ ਨੂੰ ਪਾੜ੍ਹ ਦਿੰਦੇ ਹਨ।

Read More Latest Punjabi News

ਤਕਨੀਕ

ਗਲਤ ਪੋਸਟ ਪਾਏ ਜਾਣ ਤੋਂ ਪਹਿਲਾਂ ਟਵਿੱਟਰ ਦਾ ਅਲਾਰਮ ਮਿਲੇਗਾ

Published

on

twitter

ਨਵੀਂ ਦਿੱਲੀ, 7 ਮਈ – ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਆਈ ਓ ਐਸ ਅਤੇ ਐਂਡਰਾਇਡ ਉੱਤੇ ਆਪਣੇ ਪਲੇਟਫਾਰਮ ਦੀ ਦੁਰਵਰਤੋਂ ਰੋਕਣ ਲਈ ਨਵਾਂ ਫੀਚਰ ਜੋੜਿਆ ਹੈ। ਇਹ ਫੀਚਰ ਅਪਮਾਨਜਨਕ, ਤਿੱਖੇ ਸ਼ਬਦਾਂ ਜਾਂ ਨਫਰਤ ਫੈਲਾਉਣ ਵਾਲੀਆਂ ਟਿੱਪਣੀਆਂ ਨੂੰ ਟਵੀਟ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਉਸ ਨੂੰ ਰੋਕਣ ਜਾਂ ਉਸ ਉੱਤੇ ਦੋਬਾਰਾ ਵਿਚਾਰ ਕਰਨ ਦੇ ਲਈ ਉਤਸ਼ਾਹਤ ਕਰੇਗਾ।
ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਟਵਿੱਟਰ ਦਾ ਇਹ ਅਪਗ੍ਰੇਡਿਡ ਫੀਚਰ ਤਿੱਖੇ ਸ਼ਬਦਾਂ ਨੂੰ ਪਛਾਨਣ ਵਿੱਚ ਬਿਹਤਰ ਹੈ ਅਤੇ ਤੁਸੀਂ ਜਿਸ ਵਿਅਕਤੀ ਨੂੰ ਸੰਦੇਸ਼ ਭੇਜ ਰਹੇ ਹੋ, ਉਸ ਦੇ ਨਾਲ ਤੁਹਾਡੇ ਸੰਬੰਧਾਂ ਨੂੰ ਧਿਆਨ ਵਿੱਚ ਰੱਖਦਾ ਹੈ। ਮਿਸਾਲ ਲਈ ਦੋ ਅਕਾਊਂਟਸ ਵਿਚ ਸੰਦੇਸ਼ਾਂ ਦਾ ਤਬਾਦਲਾ ਹੁੰਦਾ ਹੈ ਜੋ ਇੱਕ ਦੂਸਰੇ ਨੂੰ ਫਾਲੋ ਕਰਦੇ ਹਨ ਤਾਂ ਜ਼ਾਹਿਰ ਹੈ ਕਿ ਉਨ੍ਹਾਂ ਵਿੱਚ ਸ਼ਬਦਾਂ ਦੇ ਪ੍ਰਯੋਗ ਨੂੰ ਲੈ ਕੇ ਬਿਹਤਰ ਸਮਝ ਹੋਵੇਗੀ।ਟਵਿੱਟਰ ਦੀ ਅਨੀਤਾ ਭੁੱਲਰ ਅਤੇ ਅਲਬਰਟੋ ਪਰੇਰੱਲਾ ਨੇ ਸਾਂਝੇ ਬਿਆਨ ਵਿੱਚ ਇਸ ਨਵੇਂ ਬਦਲਾਅ ਦੀ ਜਾਣਕਾਰੀ ਦਿੱਤੀ। ਟਵਿੱਟਰ ਨੇ ਪਿਛਲੇ ਸਾਲ ਇਸ ਫੀਚਰ ਨੂੰ ਪਰਖਿਆ ਸੀ। ਜੇ ਤੁਸੀਂ ਕੋਈ ਗਲਤ ਸੰਦੇਸ਼ ਲਿਖਦੇ ਹੋ ਜਾਂ ਤਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਭੇਜਣ ਤੋਂ ਪਹਿਲਾਂ ਇਹ ਫੀਚਰ ਤੁਹਾਨੂੰ ਉਸ ਨੂੰ ਰੋਕਣ ਜਾਂ ਉਸ ਉੱਤੇ ਵਿਚਾਰ ਕਰਨ ਦਾ ਸੰਕੇਤ ਦਿੰਦਾ ਹੈ।ਕੰਪਨੀ ਨੇ ਕਿਹਾ ਕਿ ਪਹਿਲਾਂ ਕੀਤੀ ਜਾਂਚ ਵਿੱਚ ਇਹ ਦੇਖਿਆ ਗਿਆ ਹੈ ਕਿ ਅਜਿਹੇ ਸੰਦੇਸ਼ ਭੇਜਣ ਵਾਲਿਆਂ ਨੂੰ ਪਹਿਲਾਂ ਸੰਕੇਤ ਭੇਜੇ ਗਏ ਤਾਂ 34 ਫੀਸਦੀ ਲੋਕਾਂ ਨੇ ਜਾਂ ਤਾਂ ਇਹ ਅੱਗੇ ਭੇਜਿਆ ਹੀ ਨਹੀਂ ਜਾਂ ਉਸ ਵਿੱਚ ਬਦਲਾਅ ਕੀਤਾ।

Read More Trending Tech News

Continue Reading

ਤਕਨੀਕ

ਅਮਰੀਕੀ ਕਾਰੋਬਾਰੀਆਂ ਨੇ ਐਚ1-ਬੀ ਵੀਜ਼ਾ ਬਾਰੇ ਕੇਸ ਵਾਪਸ ਲਿਆ

Published

on

H1b visa america

ਵਾਸ਼ਿੰਗਟਨ, 5 ਮਈ – ਅਮਰੀਕਾ ਵਿੱਚ ਸੱਤ ਕਾਰੋਬਾਰਾਂ ਦੇ ਇੱਕ ਗਰੁੱਪ ਨੇ ਐਚ-1ਬੀ ਵੀਜ਼ਾ ਮਾਮਲੇ ਵਿੱਚ ਇੱਕ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮਨਮਰਜ਼ੀ ਤਰੀਕੇ ਨਾਲ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੇ ਵਿਰੁੱਧ ਇਹ ਮੁਕੱਦਮਾ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ ਐਸ ਸੀ ਆਈ ਐਸ) ਖਿਲਾਫ ਕੀਤਾ ਗਿਆ ਸੀ, ਪਰ ਉਹ ਫੈਡਰਲ ਏਜੰਸੀ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।
ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਬੀਤੀ ਮਾਰਚ ਵਿੱਚ ਮੈਸਾਚਿਊਸੈਟਸ ਦੀ ਜ਼ਿਲ੍ਹਾ ਕੋਰਟ ਵਿੱਚ ਇਹ ਮੁਕੱਦਮਾ ਕੀਤਾ ਸੀ। ਇਸ ਵਿੱਚ ਫੈਡਰਲ ਏਜੰਸੀ ਯੂ ਐਸ ਸੀ ਆਈ ਐਸ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਬੀਤੇ ਵਰ੍ਹੇ ਪਹਿਲੀ ਅਕਤੂਬਰ ਤੋਂ ਬਾਅਦ ਦਾਖਲ ਕੀਤੀਆਂ ਐਚ1-ਬੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕੋਰਟ ਨੇ ਏਜੰਸੀ ਨੂੰ ਨਿਰਪੱਖ ਪ੍ਰਕਿਰਿਆ ਅਪਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯੂ ਐਸ ਸੀ ਆਈ ਐਸ ਵੱਲੋਂ ਅਰਜ਼ੀਆਂ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ। ਐਚ1-ਬੀ ਵੀਜ਼ਾ ਭਾਰਤੀ ਆਈ ਟੀ ਪੇਸ਼ੇਵਰਾਂ ਵਿੱਚ ਹਰਮਨਪਿਆਰਾ ਹੈ। ਇਸ ਦੇ ਆਧਾਰ ਉੱਤੇ ਅਮਰੀਕੀ ਕੰਪਨੀਆਂ ਉਚ ਕੁਸ਼ਲ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹ ਸਾਲ ਵੱਖ-ਵੱਖ ਸ਼੍ਰੇਣੀਆਂ ਵਿੱਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

Continue Reading

ਤਕਨੀਕ

ਮਾਡਰਨਾ ਕੰਪਨੀ ਅਗਲੇ ਸਾਲ ਤੱਕ ਤਿੰਨ ਬਿਲੀਅਨ ਕੋਰੋਨਾ ਵੈਕਸੀਨ ਬਣਾਏਗੀ

Published

on

vaccine

ਨਵੀਂ ਦਿੱਲੀ, 30 ਅਪ੍ਰੈਲ – ਅਮਰੀਕਾ ਮਾਡਰਨਾ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਦੇ ਵਾਧੇ ਨਾਲ ਅਗਲੇ ਸਾਲ ਤੱਕ ਸੰਸਾਰਕ ਵੈਕਸੀਨ ਸਪਲਾਈ ਦਾ ਟੀਚਾ ਵਧਾਕੇ ਤਿੰਨ ਬਿਲੀਅਨ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਕਾਰਜ਼ਕਾਰੀ ਸਟੀਫ਼ਨ ਬੈਂਸੇਲ ਦਾ ਕਹਿਣਾ ਹੈ ਕਿ ਕੰਪਨੀ ਕੋਵਿਡ-19 ਦੇ ਵੇਰੀਐਂਟ ਨਾਲ ਨਿਜੱਠਣ ਲਈ ਵਿਨਿਰਮਾਣਾ ਸਮਰੱਥਾ ਵਧਾਏਗੀ। ਉਹ ਭਾਰਤ ਵਿੱਚ ਫੈਲ ਰਹੇ ਕੋਰੋਨਾ ਵੇਰੀਐਂਟ ਬਾਰੇ ‘ਚਿੰਤਤ’ ਹਨ, ਜੋ ਦੱਖਣ ਅਫਰੀਕੀ ਵੇਰੀਐਂਟ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਸੰਬੰਧ ਵਿੱਚ ਸਟੀਫਨ ਬੈਂਸੇਲ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਹਿਰ ਕਾਰਨ ਉਤਪਾਦਨ ਵਧਾਉਣ ਲਈ ਨਿਵੇਸ਼ ਨੂੰ ਵਧਾਇਆ ਗਿਆ ਹੈ ਕਿਉਂਕਿ ਇਸਨੇ ਸਿਹਤ ਪ੍ਰਣਾਲੀ ਢਹਿਣ ਦੇ ਕੰਢੇ ਉੱਤੇ ਪੁਚਾ ਦਿੱਤੀ ਹੈ। ਸਟੀਫਨ ਬੈਂਸੇਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਬੀ.176 ਸਟ੍ਰੇਨ ਸਰਕੁਲੇਸ਼ਨ ਦੇ ਅੰਕੜਿਆਂ ਦੀ ਉਡੀਕ ਕੀਤੀ, ਪਰ ਇਹ ਬਹੁਤ ਜ਼ਿਆਦਾ ਖਤਰਨਾਕ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਅੱਜ ਹਸਪਤਾਲ ਵਿੱਚ ਭਾਰਤੀ ਹੋਣ ਅਤੇ ਮੌਤ ਦਰ ਨੂੰ ਦੇਖਦਾ ਹਾਂ ਤਾਂ ਉਹ ਬਹੁਤ ਚਿੰਤਾ ਵਾਲੀ ਸਥਿਤੀ ਹੈ।
ਬੈਂਸੇਲ ਨੇ ਕਿਹਾ ਕਿ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਅਗਲਾ ਸਾਲ ਅਤਿਅੰਤ ਮਹੱਤਵਪੂਰਨ ਹੋਵੇਗਾ ਤੇ ਸਰਕਾਰਾਂ ਕੋਰੋਨਾ ਰੋਕੂ ਟੀਕਿਆਂ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਤੇ ਸਪੇਨ ਵਿੱਚ ਕੰਪਨੀ ਦੇ ਦੋਨੋਂ ਪਲਾਂਟਾਂ ਦਾ ਉਤਪਾਦਨ ਦੁਗਣਾ ਹੋ ਜਾਏਗਾ, ਜਦਕਿ ਮਾਡਰਨਾ ਦੀ ਅਮਰੀਕੀ ਫੈਕਟਰੀ ਵਿੱਚ ਬਣੇ ਪਦਾਰਥ 50 ਫੀਸਦੀ ਤੱਕ ਵਧ ਜਾਣਗੇ। ਇਸ ਸਾਲ ਦੇ ਅਖੀਰ ਵਿੱਚ ਆਊਟਪੁੱਟ ਵਧਣ ਦੀ ਆਸ ਹੈ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca