Corona strikes in Pakistan will lead to lockdowns in many places from April
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਕੋਰੋਨਾ ਦੀ ਮਾਰ ਵਧਣ ਉਤੇ 1 ਅਪ੍ਰੈਲ ਤੋਂ ਕਈ ਥਾਂ ਲਾਕਡਾਊਨ ਲੱਗੇਗਾ

Published

on

pakistan lockdown

ਲਾਹੌਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚਵੀ ਲਾਕਡਾਊਨ ਲੱਗਣ ਲੱਗਾ
ਲਾਹੌਰ, 29 ਮਾਰਚ, -ਪਾਕਿਸਤਾਨ ਵਿੱਚ ਕੋਵਿਡ-19 ਦੇ ਕੇਸਾਂਵਿੱਚ ਵਾਧੇ ਦੇ ਦੌਰਾਨਇਸ ਨੂੰ ਰੋਕਣ ਲਈ ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਹੌਰ ਤੇ ਕੁਝ ਹੋਰ ਵੱਡੇ ਸ਼ਹਿਰਾਂ ਵਿੱਚ 1 ਅਪ੍ਰੈਲ ਤੋਂ ਲਾਕਡਾਊਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ 1 ਕਰੋੜ ਤੋਂ ਵੱਧ ਲੋਕ ਪ੍ਰਭਾਵਤ ਹੋਣਗੇ। ਇਹ 11 ਅਪ੍ਰੈਲ ਤੱਕ ਰਹੇਗਾ ਅਤੇ ਇਸ ਦੌਰਾਨ ਇਸ ਰਾਜਵਿੱਚ ਵਿਆਹਾਂ ਸਮੇਤ ਭੀੜ-ਭਾੜ ਵਾਲੇ ਹਰ ਤਰ੍ਹਾਂ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਰਹਿਣਗੇ।
ਇਸ ਬਾਰੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲਾਹੌਰ ਦੀ ਔਰੈਂਜ ਲਾਈਨ ਮੈਟਰੋ ਅਤੇ ਸਪੀਡੋ ਬੱਸ ਸੇਵਾ ਸਮੇਤ ਸਾਰੀਆਂ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ ਤੇ ਸਾਰੇ ਰੈਸਟੋਰੈਂਟਾਂ ਅਅੇ ਹੋਟਲਾਂ ਵਿੱਚ ਖਾਣਾ ਖਾਣਦੀ ਮਨਾਹੀ ਹੋਵੇਗੀ, ਪਰ ਭੋਜਨ ਘਰ ਲੈ ਜਾਣ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਬਾਜ਼ਾਰ ਅਤੇ ਵਪਾਰਕ ਸਰਗਰਮੀਆਂ ਦੀ ਇਜਾਜ਼ਤ ਸ਼ਾਮ ਛੇ ਵਜੇ ਤੱਕਰਹੇਗੀ ਅਤੇ ਸਾਰੇ ਪਾਰਕ ਪੂਰੀ ਤਰ੍ਹਾਂ ਬੰਦ ਰਹਿਣਗੇ।ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵੱਧ ਤੰਗ ਕਰਨ ਵਾਲੀ ਹੈ ਕਿਉਂਕਿ ਲਾਹੌਰ, ਗੁਜਰਾਂਵਾਲਾ, ਗੁਜਰਾਤ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ ਅਤੇ ਮੁਲਤਾਨ ਸ਼ਹਿਰਾਂ ਵਿੱਚਇਸ ਦੇ ਕੇਸਵੱਡੀ ਗਿਣਤੀ ਵਿੱਚਮਿਲ ਰਹੇ ਹਨ। ਲਹਿੰਦੇ ਪੰਜਾਬਵਿੱਚਬੀਤੇ ਐਤਵਾਰ ਇਨਫੈਕਸ਼ਨ ਦੇ 2,823 ਨਵੇਂ ਕੇਸਮਿਲੇ ਤੇ 39 ਹੋਰ ਮਰੀਜ਼ਾਂ ਦੀ ਮੌਤ ਹੋਈ ਸੀ, ਜਿਸ ਮਗਰੋਂ ਸਰਕਾਰ ਨੂੰ ਸਖਤ ਕਦਮ ਚੁੱਕਣਾ ਪਿਆ ਹੈ। ਇਸ ਦੌਰਾਨ ਪਿਛਲੇ ਸਾਲ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਲਾਹੌਰ ਵਿੱਚ ਪਹਿਲੀ ਵਾਰ ਪੁਲਸ ਨੇ ਸਖਤੀ ਕੀਤੀ ਅਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਖਿਲਾਫ 100 ਮੁਕੱਦਮੇ ਦਰਜ ਕੀਤੇ ਹਨ ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ।

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ

Published

on

ਲੰਡਨ, 21 ਅਪ੍ਰੈਲ – ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਦੇ ਦੇਹਾਂਤ ਉਤੇ ਦੇਸ਼ ਵਿੱਚ ਐਲਾਨੇ ਸ਼ੋਕ ਦੀ ਮਿਆਦ ਖਤਮ ਹੋਣ ਪਿੱਛੋਂ ਕੱਲ੍ਹ ਮਹਾਰਾਣੀ ਦੇ 95ਵੇਂ ਜਨਮ ਦਿਨ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਉਨ੍ਹਾਂ ਦੇ ਰਾਜ ਦੇ 70 ਸਾਲ ਹੋਣ ਦੇ ਜਸ਼ਨਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹ ਜਸ਼ਨ ਇੰਗਲੈਂਡ ਨੂੰ ਇਹ ਯਾਦ ਦਿਵਾ ਰਹੇ ਹਨ ਕਿ ਉਨ੍ਹਾਂ ਦੀ ਮਹਾਰਾਣੀ ਦਾ ਸ਼ਾਸਨਕਾਲ ਵੀ ਸੀਮਤ ਹੈ।
ਵਰਨਣ ਯੋਗ ਹੈ ਕਿ ਇੰਗਲੈਂਡ ਦੀ ਮੌਜੂਦਾ ਜਨਤਾ ਵਿੱਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਸਿਰਫ਼ ਇੱਕ ਮਹਾਰਾਣੀ/ ਮਹਾਰਾਜਾ (ਐਲੀਜ਼ਾਬੈਥ) ਦਾ ਸ਼ਾਸਨ ਦੇਖਿਆ ਹੈ। ਇਸ ਦੇ ਨਾਲ ਹੀ ਅਟਕਲਾਂ ਲਾਈਆਂ ਜਾ ਰਹੀਆਂ ਹਨ ਅਤੇ ਚਰਚਾ ਚੱਲ ਰਹੀ ਹੈ ਕਿ ਮਹਾਰਾਣੀ ਕਿੰਨੇ ਦਿਨਾਂ ਤੱਕ ਰਾਜਗੱਦੀ ਉਤੇ ਰਹੇਗੀ, ਭਵਿੱਖ ਵਿੱਚ ਰਾਜਸ਼ਾਹੀ ਕਿਹੋ ਜਿਹੀ ਹੋਵੇਗੀ ਅਤੇ ਇੱਥੋਂ ਤੱਕ ਕਿ ਕੀ ਰਾਜਸ਼ਾਹੀ ਬਣੀ ਰਹਿਣੀ ਚਾਹੀਦੀ ਹੈ ਜਾਂ ਨਹੀਂ। ਲੰਡਨ ਯੂਨੀਵਰਸਿਟੀ ਵਿੱਚ ਰਾਇਲ ਹੌਲੋਵੇ ਵਿੱਚ ਸੈਂਟਰ ਫਾਰ ਦਿ ਸਟੱਡੀ ਆਫ ਮਾਡਰਨ ਮੋਨਾਕਰੀ ਦੀ ਡਾਇਰੈਕਟਰ ਅੰਨਾ ਵ੍ਹਿਟਲਾਕ ਨੇ ਕਿਹਾ ਕਿ ਮਹਾਰਾਣੀ ਆਪਣੇ ਸ਼ਾਸਨਕਾਲ ਦੇ ਅਖੀਰ ਅਤੇ ਸ਼ਾਸਨ ਦੇ ਨਵੇਂ ਸਮੇਂ ਵਿੱਚ ਐਂਟਰੀ ਕਰ ਰਹੀ ਹੈ। ਬਹੁਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਮਹਾਰਾਣੀ ਜੀਵਨ ਵਿੱਚ ਲੋਕ ਸੇਵਾ ਦਾ ਆਪਣਾ ਵਾਅਦਾ ਨਹੀਂ ਛੱਡੇਗੀ, ਪਰ ਉਨ੍ਹਾਂ ਨੇ ਆਪਣੇ ਵੱਡੇ ਬੇਟੇ ਪ੍ਰਿੰਸ ਚਾਰਲਸ (72) ਨੂੰ ਵੱਧ ਤੋਂ ਵੱਧ ਜ਼ਿੰਮੇਵਾਰੀਆਂ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਿੰਸ ਫਿਲਿਪ ਦੇ ਦੇਹਾਂਤ ਤੋਂ ਬਾਅਦ ਇਸ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਮਹਾਰਾਣੀ ਨੇ ਲੰਮੀ ਦੂਰੀ ਦਾ ਹਵਾਈ ਸਫਰ ਬੰਦ ਕੀਤਾ ਹੈ, ਉਸੇ ਦੌਰਾਨ ਪ੍ਰਿੰਸ ਚਾਰਲਸ ਦੀਆਂ ਜ਼ਿੰਮੇਵਾਰੀਆਂ ਵਧੀਆਂ ਹਨ। ਪ੍ਰਿੰਸ ਚਾਰਲਸ ਨੇ 2013 ਵਿੱਚ ਸ਼੍ਰੀਲੰਕਾ ਵਿੱਚ ਕਰਵਾਏ ਕਾਮਨਵੈੱਲਥ ਦੇਸ਼ਾਂ ਦੀ ਬੈਠਕ ‘ਚ ਮਹਾਰਾਣੀ ਦੇ ਸਥਾਨ ਉੱਤੇ ਹਿੱਸਾ ਲਿਆ ਸੀ।

Read More Latest Punjabi News

Continue Reading

ਅੰਤਰਰਾਸ਼ਟਰੀ

ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ

Published

on

Jo Biden

ਵਾਸ਼ਿੰਗਟਨ, 21 ਅਪ੍ਰੈਲ – ਕੋਰੋਨਾ ਵੈਕਸੀਨ ਤਿਆਰ ਕਰਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਉਤੇ ਰੋਕ ਦੇ ਸਵਾਲ ਉੱਤੇ ਅਮਰੀਕਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ।
ਇਸ ਦੌਰਾਨ ਅਮਰੀਕਾ ਦੀ ਜੋ ਬਾਈਡਨ ਸਰਕਾਰ ਨੇ ਭਾਰਤ ਦੀ ਬੇਨਤੀ ਬਾਰੇ ਕਿਹਾ ਕਿ ਅਸੀਂ ਭਾਰਤ ਦੀਆਂ ਫਾਰਮਸੂਟੀਕਲ ਜ਼ਰੂਰਤਾਂ ਨੂੰ ਸਮਝਦੇ ਹਾਂ ਤੇ ਇਸ ਬਾਰੇ ਵਿਚਾਰ ਕਰਾਂਗੇ। ਇਸ ਤੋਂ ਇਲਾਵਾ ਅਮਰੀਕੀ ਸਰਕਾਰ ਨੇ ਇਹ ਵੀ ਮੰਨਿਆ ਹੈ ਕਿ ਘਰੇਲੂ ਕੰਪਨੀਆਂ ਵੱਲੋਂ ਪਹਿਲਾਂ ਆਪਣੇ ਨਾਗਰਿਕਾਂ ਨੂੰ ਪਹਿਲ ਦੇਣ ਦੀ ਨੀਤੀ ਨਾਲ ਅਜਿਹਾ ਹੋਇਆ ਹੈ। ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਸੰਕਟ ਤੋਂ ਬਾਅਦ ਡਿਫੈਂਸ ਪ੍ਰੋਡਕਸ਼ਨ ਐਕਟ ਲਾਗੂ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਅਮਰੀਕੀ ਕੰਪਨੀਆਂ ਨੂੰ ਪਹਿਲਾਂ ਆਪਣੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਉਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਇਸ ਕਾਨੂੰਨ ਦੀ ਵਜ੍ਹਾ ਨਾਲ ਕੰਪਨੀਆਂ ਨੂੰ ਦਵਾਈਆਂ ਤੋਂ ਪੀ ਪੀ ਈ ਕਿੱਟਾਂ ਤੱਕ ਬਣਾਉਣ ਵਿੱਚ ਪਹਿਲਾਂ ਅਮਰੀਕਾ ਉੱਤੇ ਧਿਆਨ ਕੇਂਦਰਿਤ ਕਰਨਾ ਪਿਆ। ਅਮਰੀਕਾ ਵਿੱਚ ਫਾਈਜ਼ਰ ਤੇ ਮਾਡਰਨਾ ਨੇ ਵੈਕਸੀਨ ਤਿਆਰ ਕੀਤੀ ਹੈ ਅਤੇ 4 ਜੁਲਾਈ ਤੱਕ ਪੂਰੀ ਅਬਾਦੀ ਨੂੰ ਟੀਕਾ ਲਗਾਉਣ ਦੀ ਤਿਆਰੀ ਹੈ। ਇਸੇ ਦੌਰਾਨ ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੈਕਸੀਨ ਤਿਆਰ ਕਰਨ ਲਈ ਜ਼ਰੂਰੀ ਕੱਚੇ ਮਾਲ ਦੀ ਕਿੱਲਤ ਵੇਖੀ ਜਾ ਰਹੀ ਹੈ।

Read More World India News in Punjabi

Continue Reading

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਰੁਝਾਨ


Copyright by IK Soch News powered by InstantWebsites.ca