Corona patient hanged at Civil Hospital
Connect with us [email protected]

ਪੰਜਾਬੀ ਖ਼ਬਰਾਂ

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ ਨੇ ਫਾਹਾ ਲੈ ਲਿਆ

Published

on

Suicide

ਲੁਧਿਆਣਾ, 21 ਅਪ੍ਰੈਲ – ਸਿਵਲ ਹਸਪਤਾਲ ਵਿੱਚ ਕੱਲ੍ਹ ਇੱਕ ਕੋਰੋਨਾ ਪੀੜਤ ਮਰੀਜ਼ ਸ਼ਿਮਲਾਪੁਰੀ ਵਾਸੀ ਸਤਪਾਲ (35) ਨੇ ਫਾਹਾ ਲਾ ਲਿਆ। ਮਰੀਜ਼ ਐਮਰਜੈਂਸੀ ਵਾਰਡ ਦੇ ਸਟਰੋਕ ਰੂਮ ਵਿੱਚ ਭਰਤੀ ਸੀ, ਜਿੱਥੇ ਉਸ ਨੇ ਸ਼ਾਮੀਂ ਕਰੀਬ ਛੇ ਵਜੇ ਫਾਹਾ ਲਾ ਲਿਆ। ਇਸ ਦੇ ਬਾਅਦ ਏ ਸੀ ਪੀ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸਤਪਾਲ ਸਮੇਤ ਪੁਲਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਦੱਸਿਆ ਗਿਆ ਹੈ ਕਿ ਸਤਪਾਲ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਉਸ ਦੇ ਢਿੱਡ ਵਿੱਚ ਪ੍ਰਾਬਲਮ ਸੀ, ਜਿਸ ਲਈ ਸ਼ੁੱਕਰਵਾਰ ਨੂੰ ਉਸ ਨੂੰ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਆਪਰੇਸ਼ਨ ਹੋਣਾ ਸੀ, ਪਰ ਆਪਰੇਸ਼ਨ ਤੋਂ ਪਹਿਲਾਂ ਉਹ ਕੋਰੋਨਾ ਪਾਜ਼ੀਟਿਵ ਸਾਬਤ ਹੋ ਗਿਆ ਤਾਂ ਪਰਵਾਰ ਵਾਲੇ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਗਏ, ਪਰ ਉਹ ਸੋਮਵਾਰ ਉਸ ਨੂੰ ਫਿਰ ਸਿਵਲ ਹਸਪਤਾਲ ਲੁਧਿਆਣਾ ਲੈ ਆਏ।ਏ ਸੀ ਪੀ ਵਰਿਆਮ ਸਿੰਘ ਮੁਤਾਬਕ ਐਮਰਜੈਂਸੀ ਵਿੱਚ ਕੋਰੋਨਾ ਦੇ ਸੱਤ ਮਰੀਜ਼ ਸਨ, ਜਿਸ ਵਿੱਚੋਂ ਤਿੰਨ-ਤਿੰਨ ਮਰੀਜ਼ ਅਲੱਗ ਸਨ, ਜਦ ਕਿ ਉਹ ਬੈਡ ਦੇ ਸਟਰੋਕ ਰੂਮ ਵਿੱਚ ਇਕੱਲਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਥੋੜ੍ਹੀ ਦੇਰ ਪਹਿਲਾਂ ਸਟਾਫ ਨਰਸ ਉਸ ਨੂੰ ਇੰਜੈਕਸ਼ਨ ਲਾ ਕੇ ਗਈ, ਪਰ ਥੋੜ੍ਹੀ ਦੇਰ ਬਾਅਦ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਟਰੋਕ ਰੂਮ ਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਤਪਾਲ ਫਾਂਸੀ ਨਾਲ ਲਟਕ ਰਿਹਾ ਸੀ। ਏ ਸੀ ਪੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕ ਦੇ ਰਿਸ਼ਤੇਦਾਰ ਕੈਪਟਨ ਸਿੰਘ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ ਅਤੇ ਉਸ ਦੀਆਂ 10 ਸਾਲ ਤੇ ਸੱਤ ਸਾਲ ਦੀਆਂ ਦੋ ਬੇਟੀਆਂ ਹਨ। ਜਿਸ ਕਾਰਨ ਉਹ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ।

ਪੰਜਾਬੀ ਖ਼ਬਰਾਂ

ਕੋਰੋਨਾ ਖਿਲਾਫ ਜੰਗ :ਕਿਸਾਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਡੱਟ ਕੇ ਵਰਤੋਂ ਕਰ ਰਹੇ ਨੇ

Published

on

corona

ਨਵੀਂ ਦਿੱਲੀ, 10 ਮਈ – ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪਿਛਲੇ ਲਗੱਭਗ ਛੇ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਆਪਣੇ ਖਾਣ-ਪੀਣ ਵਿੱਚ ਸ਼ਿਕੰਜਵੀ ਤੇ ਦੇਸੀ ਕਾੜ੍ਹੇ ਦੀ ਵਰਤੋਂ ਵਧਾ ਦਿੱਤੀ ਹੈ, ਜਿਸ ਨਾਲ ਇਮਿਊਨਿਟੀ ਵਧ ਸਕਦੀ ਹੈ।
ਵਰਨਣ ਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਰੋਜ਼ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਬੀਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਇਸ ਦੇ ਬਾਵਜੂਦ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਵਾਪਸ ਜਾਣ ਲਈ ਤਿਆਰ ਨਹੀਂ। ਕਿਸਾਨਾਂ ਨੇ ਵਾਇਰਸ ਖ਼ਿਲਾਫ਼ ਰੋਗ-ਰੋਕੂ ਸਮਰੱਥਾ ਵਧਾਉਣ ਲਈ ਜ਼ਿੰਕ ਤੇ ਮਲਟੀ-ਵਿਟਾਮਿਨ ਦੀ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਕਰਾਉਣ ਲਈ ਤਿਆਰ ਹਨ। ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉਤੇ ਡੇਰਾ ਲਾ ਕੇ ਬੈਠੇ ਹਨ। ਕਈ ਕਿਸਾਨਾਂ ਨੂੰ ਕੋਰੋਨਾ ਪ੍ਰਭਾਵਿਤ ਹੋਣ ਕਾਰਨ ਹਟਾਇਆ ਜਾ ਰਿਹਾ ਹੈ ਅਤੇ ਲੱਛਣ ਵਾਲੇ ਕੁਝ ਅੰਦੋਲਨਕਾਰੀਆਂ ਦਾ ਇਲਾਜ ਚੱਲ ਰਿਹਾ ਹੈ। ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਉਤੇ ਕੋਰੋਨਾ ਵਾਇਰਸ ਦੇ ਕੇਸ ਨਹੀਂ ਹਨ। ਕਿਸਾਨ ਆਪਣਾ ਖਿਆਲ ਰੱਖ ਰਹੇ ਹਨ ਅਤੇ ਦੇਸੀ ਕਾੜ੍ਹੇ ਤੇ ਮਲਟੀ-ਵਿਟਾਮਿਨ ਦੇ ਕੈਪਸੂਲਾਂ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਨੇਤਾ ਕੁਲਵੰਤ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਦੇ ਇੱਕ ਹਸਪਤਾਲ ਵਿੱਚ ਹੀ ਟੀਕਾਕਰਨ ਕੇਂਦਰ ਚਲਾਇਆ ਜਾ ਰਿਹਾ ਹੈ, ਸਾਡੇ ਇੱਕ ਨੇਤਾ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਸਨ। ਉਹ ਅੱਜਕੱਲ੍ਹ ਠੀਕ ਹਨ। ਜਿਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦੇ ਰਹੇ ਹਨ, ਉਨ੍ਹਾਂ ਦੀ ਜਾਂਚ ਕਰਾਈ ਜਾ ਰਹੀ ਹੈ। ਬਾਰਡਰ ਉਤੇ ਕਿਸਾਨ ਪੌਸ਼ਟਿਕ ਭੋਜਨ ਲੈ ਰਹੇ ਹਨ। ਬਾਰਡਰ ਦੇ ਨੇੜੇ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ।

Read More Today News in Punjabi

Continue Reading

ਪੰਜਾਬੀ ਖ਼ਬਰਾਂ

ਪਿੰਡ ਵਿੱਚ ਟਰਾਂਸਫਾਰਮਰ ਲਾਉਣ ਤੋਂ ਅਕਾਲੀ-ਕਾਂਗਰਸੀ ਭਿੜ ਗਏ

Published

on

fight

ਮੋਗਾ, 10 ਮਈ – ਮੋਗਾ ਜ਼ਿਲ੍ਹੇ ਦੇ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਪਿੰਡ ‘ਖੰਭੇ’ ਵਿਖੇ ਹਾਲਤ ਉਸ ਵੇਲੇ ਤਣਾਅਵਾਲੀ ਹੋ ਗਈ, ਜਦੋਂ ਪਿੰਡ ਦੀ ਇੱਕ ਥਾਂਟਰਾਂਸਫਾਰਮਰ ਲਾਉਣ ਦੇ ਮਾਮੂਲੀ ਝਗੜੇ ਪਿੱਛੋਂ ਪਿੰਡ ਦੇ ਅਕਾਲੀ ਤੇ ਕਾਂਗਰਸੀ ਆਗੂ ਆਪੋ ਵਿੱਚ ਭਿੜ ਪਏ ਅਤੇ ਫਿਰ ਗੋਲੀਆਂ ਵੀ ਚੱਲੀਆਂ ਹਨ।
ਪਿੰਡ ਦੀ ਮਹਿਲਾ ਆਗੂ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਖੰਭੇ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਕਾਂਗਰਸੀ ਸਰਪੰਚ ਮਹਿਲ ਸਿੰਘ ਅਤੇ ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਦੇ ਚੇਅਰਮੈਨ ਜਰਨੈਲ ਸਿੰਘ ਖੰਭੇ ਨੇ ਪਹਿਲਾਂ ਅਕਾਲੀ ਵਰਕਰਾਂ ਦੀ ਕੁੱਟ-ਮਾਰ ਕੀਤੀ ਅਤੇ ਇਸ ਮਗਰੋਂ ਸਾਡੇ ਘਰ ਆ ਕੇ ਗਲੀ-ਗਲੋਚ ਕਰਦਿਆਂ ਅੰਨੇ੍ਹਵਾਹ ਗੋਲੀ ਚਲਾਈ ਤਾਂ ਉਨ੍ਹਾਂ ਭੱਜ ਕੇ ਜਾਨ ਬਚਾਈ।ਉਨ੍ਹਾਂ ਕਿਹਕਿਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਸ ਬਾਰੇ ਇਨਸਾਫ਼ ਨਾ ਮਿਲਿਆ ਤਾਂ ਉਹ ਸਾਬਕਾ ਖ਼ੇਤੀਬਾੜੀ ਮੰਤਰੀ ਅਤੇ ਹਲਕਾ ਧਰਮਕੋਟ ਦੇ ਵਿਧਾਇਕ ਜਥੇਦਾਰ ਤੋੋਤਾ ਸਿੰਘ ਰਾਹੀਂ ਇਹ ਮੁੱਦਾਵੱਡੀ ਪੱਧਰ ਉੱਤੇ ਉਠਾਉਣਗੇ। ਅਕਾਲੀ ਦਲ ਦੇ ਸਰਕਲ ਪ੍ਰਧਾਨ ਭੋਲਾ ਸਿੰਘ ਨੇ ਵੀ ਕਾਂਗਰਸੀਆਂਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਹੈ।
ਦੂਜੇ ਪਾਸੇ ਥਾਣਾ ਫ਼ਤਿਹਗੜ੍ਹ ਪੰਜਤੂਰ ਦੇ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਗੱਲਬਾਰੇ ਸਰਪੰਚ ਮਹਿਲਾ ਸਿੰਘ, ਚੇਅਰਮੈਨ ਜਰਨੈਲ ਸਿੰਘ, ਸੂਬਾ ਸਿੰਘ, ਸਰਬਜੀਤ ਸਿੰਘ, ਇਕਬਾਲ ਸਿੰਘ ਤੇ ਚੈਨ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਬਾਬਾ ਰਾਮਦੇਵ ਉੱਤੇ ਕੋਰੋਨਾ ਦੀ ਮਹਾਮਾਰੀ ਦੌਰਾਨ ਗ਼ਲਤ ਧਾਰਨਾਵਾਂ ਪੈਦਾ ਕਰਨ ਦਾ ਦੋਸ਼

Published

on

ramdev

ਡਾ. ਦਾਹੀਆ ਨੇ ਸਿ਼ਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ
ਜਲੰਧਰ, 10 ਮਈ – ਕੋਰੋਨਾ ਮਹਾਂਮਾਰੀ ਬਾਰੇ ਲੋਕਾਂ ਵਿੱਚ ਗ਼ਲਤ ਧਾਰਨਾ ਪੈਦਾ ਕਰਨ ਅਤੇ ਡਾਕਟਰੀ ਇਲਾਜ ਬਾਰੇ ਗ਼ਲਤ ਪ੍ਰੋਪੇਗੰਡਾ ਕਰਨ ਦੇ ਦੋਸ਼ ਲਾ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਮੀਤ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਾਬਾ ਰਾਮਦੇਵ ਅਤੇ ਪਤੰਜਲੀ ਯੋਗ ਪੀਠ ਦੇ ਸੀ ਈ ਓ ਅਚਾਰੀਆ ਬਾਲ ਕ੍ਰਿਸ਼ਨ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਡਾ.ਦਾਹੀਆ ਨੇ ਜਲੰਧਰ ਵਿੱਚ ਡੀ ਸੀ ਪੀ (ਡਿਪਟੀ ਕਮਿਸ਼ਨਰ ਪੁਲਸ) ਗੁਰਮੀਤ ਸਿੰਘ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ ਇਸ ਬਿਮਾਰੀਨੂੰ ਕੰਟਰੋਲ ਕਰਨ ਲਈ ਦਵਾਈਆਂ ਤਿਆਰ ਕਰਵਾ ਰਹੀ ਹੈ ਅਤੇ ਆਮ ਜਨਤਾ ਨੂੰ ਟੀਕਾਕਰਨ ਦੀ ਤਿਆਰੀ ਸ਼ੁਰੂ ਕੀਤੀ ਹੈ, ਇਸਦੇ ਉਲਟ ਬਾਬਾ ਰਾਮਦੇਵ ਅਤੇ ਉਸ ਦੇ ਸਾਥੀ, ਜੋ ਪਤੰਜਲੀ ਯੋਗ ਪੀਠ ਅਤੇ ਏਦਾਂ ਦੇ ਮਿਲਦੇ ਜੁਲਦੇ ਨਾਵਾਂ ਤਹਿਤ ਕੁਝ ਦਵਾਈਆਂ ਬਣਾਉਣ ਦੇ ਦਾਅਵੇ ਕਰਦੇ ਹਨ, ਕਹਿ ਰਹੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਦਵਾਈਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ਨਾਲ ਕੋਰੋਨਾ ਨਹੀਂ ਹੁੰਦਾ ਅਤੇ ਜੇ ਹੋ ਵੀ ਜਾਵੇ ਤਾਂ ਠੀਕ ਹੋ ਜਾਂਦਾ ਹੈ। ਉਨ੍ਹਾ ਦਾਅਵਾ ਕੀਤਾ ਕਿ ਰਾਮਦੇਵ ਨੇ ਕਈ ਵੀਡੀਓ ਵਾਇਰਲ ਕਰਕੇ ਕਿਹਾ ਹੈ ਕਿ ਮਰੀਜ਼ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ, ਘਰੇ ਰਹਿ ਕੇ ਉਸ ਦੇ ਦੱਸੇ ਨੁਸਖੇ ਨਾਲ ਕੋਰੋਨਾ ਉੱਤੇ ਕਾਬੂ ਪਾ ਸਕਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਮਰੀਜ਼ ਨੂੰ ਕਿਸੇ ਡਾਕਟਰੀ ਸਹੂਲਤ ਦੀ ਲੋੜ ਨਹੀਂ ਅਤੇ ਡਾਕਟਰੀ ਇਲਾਜ ਉੱਤੇ ਨਿਰ-ਆਧਾਰ ਕਿੰਤੂ-ਪ੍ਰੰਤੂ ਕੀਤਾ ਗਿਆ ਹੈ। ਇਸ ਨਾਲ ਡਾਕਟਰੀ ਕਿੱਤੇ ਨਾਲ ਜੁੜੇ ਲੋਕਾਂ ਦਾ ਮਨੋਬੱਲ ਟੁੱਟਦਾ ਹੈ। ਡਾ. ਦਾਹੀਆ ਨੇ ਕਿਹਾ ਕਿ ਬਾਬਾ ਰਾਮਦੇਵ ਸਰਕਾਰ ਦੀਆਂ ਹਿਦਾਇਤਾਂ ਦੀ ਵੀ ਉਲੰਘਣਾ ਕਰਦਾ ਹੈ, ਜਿਸ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca