Corona kills a record 231 people in Punjab on the same day
Connect with us [email protected]

ਪੰਜਾਬ ਵਿੱਚ ਕੋਰੋਨਾ ਨਾਲ ਇੱਕੋ ਦਿਨ ਰਿਕਾਰਡ 231 ਲੋਕਾਂ ਦੀ ਮੌਤ

Published

on

corona in punjab

ਬਠਿੰਡਾ ਜ਼ਿਲ੍ਹੇ ਵਿੱਚ ਇੱਕੋ ਦਿਨ 34 ਕੋਰੋਨਾ ਮੌਤਾਂ ਨਾਲ ਚਿੰਤਾ ਵਧੀ

ਹਿਮਾਚਲ ਪ੍ਰਦੇਸ਼ ਵਿੱਚ ਇੱਕੋ ਦਿਨ ਵਿੱਚ 63 ਮੌਤਾਂ
ਚੰਡੀਗੜ੍ਹ, 18 ਮਈ, – ਵੀਕਲੀ ਲਾਕਡਾਊਨ ਤੇ ਤਿੰਨ ਵਜੇ ਤੋਂ ਪਿੱਛੋਂ ਪੰਜਾਬ ਵਿੱਚ ਕਰਫਿਊ ਲੱਗਣ ਦੇ ਫੈਸਲਿਆਂ ਦੇ ਬਾਵਜੂਦ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹ ਹੈ।ਅੱਜ ਮੰਗਲਵਾਰ ਨੂੰ ਕੋਰੋਨਾ ਨਾਲ ਇਸ ਰਾਜ ਵਿੱਚ 231 ਮਰੀਜ਼ਾਂ ਕੋਰੋਨਾ ਨਾਲ ਮੌਤ ਹੋ ਗਈ ਅਤੇ ਇਸ ਦੌਰਾਨ 7143 ਨਵੇਂ ਕੇਸ ਮਿਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਅੱਜ ਇਸ ਰਾਜ ਵਿੱਚ ਕੋਰੋਨਾ ਨਾਲ 231 ਮਰੀਜ਼ਾਂ ਦੀ ਮੌਤ ਹੋਈ ਹੈ। ਸਭ ਤੋਂ ਵੱਧ 34 ਮੌਤਾਂ ਬਠਿੰਡਾ ਜ਼ਿਲ੍ਹੇ ਵਿੱਚ ਹੋਈਆਂ। ਲੁਧਿਆਣਾ ਵਿੱਚ 21, ਮੁਕਤਸਰ ਅਤੇ ਪਟਿਆਲਾ19-19, ਅੰਮ੍ਰਿਤਸਰ16, ਫਾਜ਼ਿਲਕਾ ਤੇ ਮੋਹਾਲੀ 15-15, ਸੰਗਰੂਰ 11, ਹੁਸ਼ਿਆਰਪੁਰ 10, ਜਲੰਧਰ 9, ਕਪੂਰਥਲਾ, ਫ਼ਰੀਦਕੋਟ ਤੇ ਫਿਰੋਜ਼ਪੁਰ 8-8, ਮਾਨਸਾ 7, ਗੁਰਦਾਸਪੁਰ ਅਤੇ ਪਠਾਨਕੋਟ6-6, ਰੋਪੜ 5, ਫ਼ਤਹਿਗੜ੍ਹ ਸਾਹਿਬ ਤੇ ਤਰਨਤਾਰਨ ਵਿੱਚ 3-3 ਅਤੇ ਮੋਗਾ ਤੇ ਨਵਾਂਸ਼ਹਿਰ ਵਿੱਚ 2-2 ਮਰੀਜ਼ਾਂ ਦੀ ਮੌਤ ਹੋਈ ਹੈ।
ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇੱਕੋ ਦਿਨ 19 ਔਰਤਾਂ ਸਣੇ 38 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਵਿੱਚੋਂ ਇੱਕ 27 ਸਾਲਾ ਨੌਜਵਾਨ ਦਾ ਅਜੇ 13 ਦਿਨ ਪਹਿਲਾਂ ਵਿਆਹ ਹੋਇਆ ਸੀ। ਕੋਰੋਨਾ ਪਾਜ਼ੇਟਿਵ ਹੋਣ ਕਰ ਕੇਉਸ ਦਾ ਬਾਪਬਠਿੰਡਾ ਏਮਸ ਹਸਪਤਾਲ ਦੇ ਵੈਂਟੀਲੇਟਰ ਉੱਤੇਅਤੇ ਭੈਣ ਵੀ ਕੋਵਿਡ ਪਾਜ਼ੇਟਿਵ ਹੈ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰ ਬਿਮਾਰ ਹੋਏ ਤਾਂਸਭ ਨੇ ਟੈਸਟ ਕਰਾਇਆ ਸੀ ਅਤੇ ਮ੍ਰਿਤਕ ਨੌਜਵਾਨ ਦੀ ਨੈਗੇਟਿਵ ਰਿਪੋਰਟ ਆਈ ਅਤੇ ਉਸਦੇ ਪਿਤਾ ਤੇ ਭੈਣ ਪਾਜ਼ੇਟਿਵ ਸਨ, ਪਰ ਨੌਜਵਾਨ ਨੂੰ ਖਾਂਸੀ ਦੇ ਕਾਰਨ ਚੋਖੀ ਪਰੇਸ਼ਾਨੀ ਸੀ।ਉਸ ਨੇ ਆਪਣੇ ਆਪ ਨੂੰ ਨੈਗੇਟਿਵ ਮੰਨ ਕੇ ਇਲਾਜ ਨਹੀਂਕਰਵਾਇਆ।
ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਅੱਜ ਮੰਗਲਵਾਰ ਕੋਰੋਨਾ ਵਾਇਰਸ ਨਾਲ 63 ਮੌਤਾਂ ਹੋਈਆਂ ਤੇ ਵਾਇਰਸ ਦੇ 569 ਨਵੇਂ ਕੇਸਮਿਲੇ ਹਨ। ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਇਸ ਰਾਜ ਵਿਚ ਕੋਰੋਨਾ ਨਾਲ ਅੱਜ ਤੱਕ 2,432 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਕਾਂਗੜਾ ਜ਼ਿਲ੍ਹੇ ਵਿਚ ਹੋਈਆਂ ਹਨ।

Read More Latest Punjabi News

ਰਾਜਨੀਤੀ

ਉਦਘਾਟਨੀ ਪੱਥਰ ਉਤੇ ਨਾਮ ਨਾ ਲਿਖੇ ਜਾਣ ਤੋਂ ਪਾਰਲੀਮੈਂਟ ਮੈਂਬਰ ਔਜਲਾ ਨਾਰਾਜ਼

Published

on

Gurjit Singh Aujla MP

ਚੰਡੀਗੜ੍ਹ, 24 ਜੂਨ – ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਇੱਕ ਉਦਘਾਟਨੀ ਪੱਥਰ ਉੱਤੇ ਨਾਂਅ ਨਾ ਲਿਖੇ ਜਾਣ ਤੋਂ ਨਾਰਾਜ਼ ਹੋ ਗਏ ਹਨ। ਪੰਜਾਬ ਸਰਕਾਰ ਭਾਵੇਂ ਵੀ ਆਈ ਪੀ ਕਲਚਰ ਦੇ ਖਾਤਮੇ ਅਤੇ ਉਦਘਾਟਨੀ ਪੱਥਰਾਂ ਵਾਲੀ ਸੋਚ ਤੋਂ ਉਚਾ ਉਠਣ ਦੀ ਗੱਲ ਕਰਦੀ ਹੈ, ਐਮ ਪੀ ਗੁਰਜੀਤ ਸਿੰਘ ਔਜਲਾ ਨੇ ਇਸ ਦੇ ਉਲਟ ਚੀਫ ਸੈਕਟਰੀ ਪੰਜਾਬ ਕੋਲ ਲਿਖਤੀ ਸ਼ਿਕਾਇਤ ਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ ਇਹ ਉਦਘਾਟਨੀ ਪੱਥਰ ਰੱਖਿਆ ਗਿਆ, ਉਦੋਂ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਸਿਖਰ ਉੱਤੇ ਸੀ। ਪਾਰਲੀਮੈਂਟ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਸਿ਼ਕਾਇਤ ਕੀਤੀ ਹੈ। ਉਨ੍ਹਾ ਨੇ ਉਦਘਾਟਨੀ ਪੱਥਰ ਰੱਖਣ ਵਾਲੇ ਦਿਨ ਚੀਫ ਸੈਕਟਰੀ ਪੰਜਾਬ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਫਿਰ ਲਿਖਤੀ ਸ਼ਿਕਾਇਤ ਭੇਜੀ ਹੈ। ਮੈਡੀਕਲ ਸਿੱਖਿਆ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਨੇ ਚਾਰ ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਪਲਾਂਟ ਚਾਲੂ ਕਰਨ ਦਾ ਉਦਘਾਟਨ ਕੀਤਾ ਸੀ। ਔਜਲਾ ਨੂੰ ਇਸ ਸਮਾਗਮ ਮੌਕੇ ਵੀ ਬੁਲਾਇਆ ਨਹੀਂ ਗਿਆ ਸੀ। ਇਸ ਬਾਰੇ ਔਜਲਾ ਨੇ ਲਿਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਤੇ ਕੇਂਦਰ ਸਰਕਾਰ ਨਾਲ ਸਬੰਧਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਯਤਨ ਨਾਲ ਇਹ ਆਕਸੀਜਨ ਪਲਾਂਟ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਦਘਾਟਨੀ ਸਮਾਗਮਾਂ ਵਿੱਚ ਬੁਲਾਉਣਾ ਤਾਂ ਦੂਰ, ਉਦਘਾਟਨੀ ਪੱਥਰ ਵਿੱਚ ਉਨ੍ਹਾਂ ਦਾ ਨਾਂਅ ਲਿਖਣ ਦੀ ਲੋੜ ਵੀ ਨਹੀਂ ਸਮਝੀ।ਉਨ੍ਹਾਂ ਨੇਚੀਫਸੈਕਟਰੀ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਪ੍ਰੋਟੋਕੋਲ ਦੀ ਪਾਲਣਾ ਦੀ ਸਖਤ ਐਡਵਾਇਜ਼ਰੀ ਜਾਰੀ ਕੀਤੀ ਜਾਵੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਗੁਰਜੀਤ ਸਿੰਘ ਔਜਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਵਿੱਚ ਕਾਫੀ ਸਰਗਰਮ ਹਨ।ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਦੇ ਮੁਤਾਬਕ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਉਦਘਾਟਨੀ ਪੱਥਰ ਉੱਤੇ ਔਜਲਾ ਦਾ ਨਾਂਅ ਲਿਖੇ ਜਾਣ ਉੱਤੇ ਕੋਈ ਇਤਰਾਜ਼ ਨਹੀਂ। ਸੋਨੀ ਨੇ ਦੱਸਿਆ ਕਿ ਇਸ ਆਕਸੀਜਨ ਪਲਾਂਟ ਉੱਤੇ ਦੋ ਕਰੋੜ ਦੀ ਲਾਗਤ ਆਈ ਹੈ।

Read More Latest Politics News

Continue Reading

ਪੰਜਾਬੀ ਖ਼ਬਰਾਂ

ਨੀਰਵ ਮੋਦੀ ਨੂੰ ਕਰਾਰਾ ਝਟਕਾ:ਭਾਰਤ ਨੂੰ ਹਵਾਲਗੀ ਕਰਨ ਦੇ ਵਿਰੁੱਧ ਪਟੀਸ਼ਨ ਬ੍ਰਿਟਿਸ਼ ਹਾਈ ਕੋਰਟ ਵੱਲੋਂ ਰੱਦ

Published

on

ਲੰਡਨ, 23 ਜੂਨ, – ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਘੁਟਾਲੇ ਵਿਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਵੱਲ ਹਵਾਲਗੀ ਰੋਕਣ ਵਾਸਤੇ ਪਾਈ ਪਟੀਸ਼ਨ ਬ੍ਰਿਟੇਨ ਦੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਹ ਹਵਾਲਗੀ ਵਿਰੁੱਧ ਅਪੀਲ ਦੀ ਪਹਿਲੇ ਪੜਾਅ ਦੀ ਲੜਾਈ ਹਾਰ ਗਿਆ ਹੈ।ਇਸ ਪਿੱਛੋਂ ਉਸ ਦੇ ਕੋਲ ਜ਼ੁਬਾਨੀ ਦਲੀਲਾਂ ਰੱਖਣ ਦੀ ਅਰਜ਼ੀ ਦੇਣ ਲਈ ਪੰਜ ਵਰਕਿੰਗ ਦਿਨਾਂ ਦਾ ਸਮਾਂ ਬਾਕੀ ਹੈ।ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਅਪਰੈਲ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਹਵਾਲਗੀ ਕਰਨ ਦਾ ਆਦੇਸ਼ ਦਿੱਤਾ ਸੀ।
ਬ੍ਰਿਟੇਨ ਦੀ ਹਾਈ ਕੋਰਟ ਦੇ ਜੱਜ ਸਾਹਮਣੇ ਨੀਰਵ ਮੋਦੀ ਦੀ ਅਪੀਲ ਉਨ੍ਹਾਂ ਕਾਗ਼ਜ਼ਾਂ ਉੱਤੇ ਫ਼ੈਸਲੇ ਵਿਰੁੱਧ ਸੀ, ਜੋ ਇਹ ਤੈਅ ਕਰਨ ਲਈ ਪੇਸ਼ ਕੀਤੇ ਗਏ ਸਨ ਕਿ ਗ੍ਰਹਿ ਮੰਤਰੀ ਦੇ ਆਦੇਸ਼ ਜਾਂ ਨੀਰਵ ਦੀ ਭਾਰਤ ਹਵਾਲਗੀ ਦੇ ਪੱਖ ਵਿਚ ਵੈਸਟ ਮਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਫ਼ੈਸਲੇ ਵਿਰੁੱਧ ਅਪੀਲ ਦਾ ਕੋਈ ਆਧਾਰ ਵੀ ਹੈ ਜਾਂ ਨਹੀਂ। ਹਾਈ ਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਪ੍ਰਵਾਨਗੀ ਲਈ ਮੰਗਲਵਾਰ ਲਿਖਤੀ ਪਟੀਸ਼ਨ ਰੱਦ ਹੋਗਈ ਤੇ 50 ਸਾਲਾ ਭਗੌੜੇ ਕਾਰੋਬਾਰੀ ਕੋਲ ਹਾਈ ਕੋਰਟ ਵਿਚ ਸੰਖੇਪ ਜ਼ੁਬਾਨੀ ਸੁਣਵਾਈ ਦਾ ਮੌਕਾ ਬਾਕੀ ਹੈ, ਜਿਸਬਾਰੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕਿ ਕੇਸ ਵਿਚ ਪੂਰੀ ਅਪੀਲ ਉੱਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ।
ਅਦਾਲਤ ਵਿੱਚਭਾਰਤ ਦਾ ਪੱਖ ਰੱਖਣ ਵਾਲੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਨੇ ਕਿਹਾ ਹੈ ਕਿ ਉਹ ਪ੍ਰਕਿਰਿਆ ਦਾ ਅਗਲਾ ਮੌਕਾ ਉਡੀਕ ਰਹੇ ਹਨ।ਉਨ੍ਹਾ ਪਿਛਲੇ ਮਹੀਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅਪੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਕਿਸੇ ਵੀ ਅਪੀਲ ਪ੍ਰਕਿਰਿਆ ਦਾਭਾਰਤ ਸਰਕਾਰ ਵੱਲੋਂ ਵਿਰੋਧ ਕਰਨਗੇ।

Read More Latest Punjabi News

Continue Reading

ਰਾਜਨੀਤੀ

ਚੋਣਾਂ ਤੋਂ ਪਹਿਲਾਂ ਯੂ ਪੀ ਵਿਚਲੇ ਭਾਈਵਾਲਾਂ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾਈਆਂ

Published

on

BJP

ਲਖਨਊ, 23 ਜੂਨ, – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਦੋਂ ਬਹੁਤ ਘੱਟ ਸਮਾਂ ਬਾਕੀ ਹੈ, ਓਦੋਂ ਸਾਰੀਆਂ ਰਾਜਨੀਤਿਕ ਧਿਰਾਂ ਰਣਨੀਤੀ ਬਣਾ ਰਹੀਆਂ ਹਨ। ਓਥੇਭਾਜਪਾ ਸਰਕਾਰ ਦੀ ਇੱਕ ਸਹਿਯੋਗੀ ਨਿਸ਼ਾਦ ਪਾਰਟੀ ਨੇ ਰਾਜ ਸਰਕਾਰ ਵਿਚ ਆਪਣੀ ਭੂਮਿਕਾ ਵਧਾਉਣ ਦੀ ਮੰਗ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਭਾਜਪਾ ਦਾ ਇਕ ਭਾਈਵਾਲ ਅਪਣਾ ਦਲ (ਐਸ) ਇਸ ਰਾਜ ਤੇ ਕੇਂਦਰ ਸਰਕਾਰ ਵਿਚ ਆਪਣਾ ਹਿੱਸਾ ਵਧਾਉਣ ਦੀ ਮੰਗ ਕਰਨ ਲੱਗ ਪਿਆ ਹੈ। ਇਸ ਤੋਂ ਇਲਾਵਾ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਸੀਟਾਂ ਦੀ ਮੰਗ ਵੀ ਕਰ ਰਹੇ ਹਨ।
ਅਪਣਾ ਦਲ ਦੇ ਨੇਤਾ ਅਤੇ ਯੋਗੀ ਆਦਿਤਿਆਨਾਥ ਦੀ ਸਰਕਾਰ ਵਿਚ ਮੰਤਰੀ ਜੈ ਕੁਮਾਰ ਜੈਕੀ ਦਿੱਲੀਗਏ ਹਨ, ਜਿੱਥੇ ਉਨ੍ਹਾਂ ਨੇ ਆਪਣੀ ਨੇਤਾ ਅਨੁਪ੍ਰਿਯਾ ਪਟੇਲ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਸੰਗਠਨ ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਅਪਣਾ ਦਲ ਨੇ ਪੰਚਾਇਤੀ ਚੋਣਾਂ ਵਿੱਚਜਿ਼ਲਾ ਪੰਚਾਇਤ ਪ੍ਰਧਾਨ ਲਈ 4 ਸੀਟਾਂ ਦੀ ਮੰਗ ਕੀਤੀ ਅਤੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਕਿ ਅਪਣਾ ਦਲ ਨੂੰ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਵਿੱਚਵੱਧ ਹਿੱਸਾ ਲੈਣਾ ਚਾਹੀਦਾ ਹੈ। ਜੈਕੀ ਨੇ ਅਨੁਪ੍ਰਿਆ ਪਟੇਲ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੀ ਮੰਗ ਵੀ ਕੀਤੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਅਪਣਾ ਦਲ ਨੇ ਮਿਰਜ਼ਾਪੁਰ, ਜੌਨਪੁਰ, ਪ੍ਰਤਾਪਗੜ੍ਹ ਅਤੇ ਬਸਤੀ 4 ਸੀਟਾਂ ਤੋਂ ਜਿ਼ਲਾ ਪੰਚਾਇਤ ਪ੍ਰਧਾਨ ਦੀ ਮੰਗ ਕੀਤੀ ਹੈ, ਪਰ ਭਾਜਪਾ ਨੇ 2 ਸੀਟਾਂ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਵਿਧਾਨ ਸਭਾ ਚੋਣਾਂ ਵਿੱਚਹੋਰ ਸੀਟਾਂ ਦੀ ਮੰਗ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿਚ ਅਪਨਾ ਦਲ ਨੇ ਵਿਧਾਨ ਸਭਾ ਦੀਆਂ 11 ਸੀਟਾਂਲਈ ਚੋਣ ਲੜੀ ਅਤੇ 9 ਸੀਟਾਂ ਜਿੱਤੀਆਂ ਸਨ। ਇਕ ਪਾਸੇ ਨਿਸ਼ਾਦ ਪਾਰਟੀ ਦੀ ਵਧਦੀ ਮੰਗ ਤੇ ਫਿਰ ਅਪਣਾ ਦਲ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਭਾਈਵਾਲੀ ਵਧਾਉਣ ਦੀ ਮੰਗ ਨਾਲ ਭਾਜਪਾ ਕਿਵੇਂ ਨਜਿੱਠੇਗੀ, ਇਸ ਨਾਲ ਆਉਣ ਵਾਲੇ ਸਮੇਂ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਵਾਸਤੇ ਕਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca