Corona impact in European countries: Clouds of recession on Indian tax tiles too
Connect with us [email protected]

ਪੰਜਾਬੀ ਖ਼ਬਰਾਂ

ਯੂਰਪੀ ਦੇਸ਼ਾਂ ‘ਚ ਕੋਰੋਨਾ ਦਾ ਅਸਰ : ਭਾਰਤੀ ਟੈਕਸ ਟਾਈਲਜ਼ ਉਤੇ ਵੀ ਮੰਦੀ ਦੇ ਬੱਦਲ

Published

on

corona virus

ਜੈਤੋ, 2 ਨਵੰਬਰ – ਭਾਰਤ ‘ਚ ਨਵੇਂ ਕਪਾਹ ਸੀਜ਼ਨ ਸਾਲ 2020-21 ਦੌਰਾਨ ਵੱਖ-ਵੱਖ ਕਿਸਮਾਂ ਦੀ ਕਪਾਹ ਦੀ ਫਸਲ ਸੂਬਿਆਂ ਦੀਆਂ ਘਰੇਲੂ ਮੰਡੀਆਂ ‘ਚ ਲੱਗਭਗ 22 ਲੱਖ ਗੰਢਾਂ ਪਹੁੰਚੀ ਹੈ, ਜਿਸ ‘ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ਦੀ ਕਰੀਬ 11-12 ਲੱਖ ਗੰਢਾਂ ਦੀ ਆਮਦ ਵੀ ਸ਼ਾਮਲ ਹੈ।
ਜਾਣਕਾਰ ਸੂਤਰਾਂ ਅਨੁਸਾਰ ਕੱਪੜਾ ਮੰਤਰਾਲੇ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ ਸੀ ਆਈ) ਨੇ ਦੇਸ਼ ‘ਚ ਕੱਲ੍ਹ ਤੱਕ ਲੱਗਭਗ 6 ਲੱਖ ਰੁਪਏ ਗੰਢਾਂ ਕਪਾਹ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਸੂਬਿਆਂ ਤੋਂ ਹੇਠਲੇ ਸਮਰਥਨ ਮੁੱਲ ‘ਤੇ ਖਰੀਦੀ ਹੈ। ਬਾਜ਼ਾਰ ਜਾਣਕਾਰਾਂ ਨੇ ਦੱਸਿਆ ਕਿ ਇਸ ਹਫ਼ਤੇ ਦੇਸ਼ ‘ਚ ਕਪਾਹ ਦੀ ਆਮਦ ਰੋਜ਼ਾਨਾ 1.25 ਤੋਂ 1.140 ਲੱਖ ਗੰਢਾਂ ਦੀ ਹੋ ਗਈ ਸੀ। ਇਸ ਮਹੀਨੇ ਦੇਸ਼ ‘ਚ ਕਪਾਹ ਦੀ ਆਮਦ ‘ਚ ਵੱਡਾ ਵਾਧਾ ਹੋਣ ਦੇ ਕਿਆਸ ਹਨ। ਹਰ ਇੱਕ ਸੀਜ਼ਨ ਨਵੰਬਰ-ਦਸੰਬਰ ਦੇ 2 ਮਹੀਨਿਆਂ ਦੌਰਾਨ ਸਭ ਤੋਂ ਜ਼ਿਆਦਾ ਕਪਾਹ ਦੀ ਆਮਦ ਹੁੰਦੀ ਹੈ। ਦੇਸ਼ ‘ਚ ਕਪਾਹ ਦੀ ਕੋਈ ਕਮੀ ਨਹੀਂ ਹੈ ਅਤੇ ਖਪਤ ਤੋਂਵੱਧ ਕਪਾਹ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਯੂਰਪੀ ਦੇਸ਼ਾਂ ‘ਚ ਇਸ ਦਾ ਕਾਰੋਬਾਰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਕੱਪੜੇ ਦੀ ਮੰਗ ਕਮਜ਼ੋਰ ਪੈ ਗਈ ਹੈ। ਇਸ ਲਈ ਭਾਰਤੀ ਟੈਕਸਟਾਈਲਜ਼ ਉਦਯੋਗ ‘ਤੇ ਇੱਕ ਵਾਰ ਫਿਰ ਮੰਦੀ ਦੇ ਬਾਦਲ ਮੰਡਰਾਉਣ ਲੱਗੇ ਹਨ ਕਿਉਂਕਿ ਭਾਰਤ ਮੁੱਖ ਰੂਪ ਨਾਲ ਕੱਪੜਾ ਯੂਰਪੀ ਦੇਸ਼ਾਂ ਨੂੰ ਬਰਾਮਦ ਕਰਦਾ ਹੈ।
ਭਾਰਤੀ ਟੈਕਸਟਾਈਲਜ਼ ਉਦਯੋਗ ਤੇ ਕੱਤਾਈ ਮਿੱਲਾਂ ਨੂੰ ਲਾਕਡਾਊਨ ਦੀ ਵਜ੍ਹਾ ਨਾਲ ਕਈ ਮਹੀਨੇ ਵੱਡੀ ਆਰਥਿਕ ਰੂਪ ਨਾਲ ਜੂਝਣਾ ਪਿਆ ਅਤੇ ਪੈਸੇ ਦਾ ਭਾਰੀ ਨੁਕਸਾਨ ਸਹਿਣਾ ਪਿਆ। ਦੇਸ਼ ‘ਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲੇ ਟੈਕਸਟਾਈਲਜ਼ ਉਦਯੋਗ ਅਤੇ ਕੱਤਾਈ ਮਿੱਲਾਂ ਦੀ ਆਰਥਿਕ ਹਾਲਤ ਵਿਗੜਣ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਸਰਕਾਰ ਅਜੇ ਤੱਕ ਅਣਜਾਣ ਬਣੀ ਹੋਈ ਹੈ।ਸੂਤਰਾਂ ਅਨੁਸਾਰ ਸੀ ਸੀ ਆਈ ਨੇ ਅਕਤੂਬਰ ਮਹੀਨੇ ‘ਚ ਕਰੀਬ 3100-3400 ਰੁਪਏ ਪ੍ਰਤੀ ਕੈਂਡੀ ਅਤੇ ਪੁਰਾਣੀ ਰੂੰ ਕੀਮਤਾਂ ‘ਚ ਜੁਲਾਈ ਤੋਂ ਹੁਣ ਤੱਕ ਕਰੀਬ 6,000 ਰੁਪਏ ਪ੍ਰਤੀ ਕੈਂਡੀ ਦਾ ਵਾਧਾ ਕੀਤਾ ਹੈ। ਦੇਸ਼ ‘ਚ ਲਾਕਡਾਊਨ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੂੰ ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕੱਤਾਈ ਮਿੱਲਾਂ ਨੂੰ ਸੀ ਸੀ ਆਈ ਵੱਲੋਂ ਛੋਟੀਆਂ-ਵੱਡੀਆਂ ਮਿੱਲਾਂ ਨੂੰ ਵਿਸ਼ੇਸ਼ ਛੋਟ ਪੈਕੇਜ ਦੇਣਾ ਚਾਹੀਦਾ ਸੀ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਸੀ ਸੀ ਆਈ ਦੀ ਰੂੰ ਹਰ ਕੱਤਾਈ ਮਿੱਲਰ ਨਹੀਂ ਖਰੀਦ ਸਕਦਾ ਕਿਉਂਕਿ ਵਿਭਾਗ ਦੇ ਨਿਯਮ ਹਰ ਇੱਕ ਕੱਤਾਈ ਮਿੱਲ ਪੂਰਾ ਨਹੀਂ ਕਰ ਸਕਦੀਆਂ।

ਪੰਜਾਬੀ ਖ਼ਬਰਾਂ

ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ

Published

on

boris johnson

ਲੰਡਨ, 25 ਨਵੰਬਰ – ਇੰਗਲੈਂਡ ਦਾ ਦੂਜਾ ਲਾਕਡਾਊਨ ਅਗਲੇ ਹਫ਼ਤੇ ਖ਼ਤਮ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਲਾਕਡਾਊਨ ਹੋਵੇਗਾ, ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਸੰਬਰ ਤੋਂ ਬਾਅਦ ਤਿੰਨ ਟੀਅਰ ਸਿਸਟਮ ਫਿਰ ਲਾਗੂ ਹੋ ਜਾਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਕਿ ਯੂ ਕੇ ਸਰਕਾਰ ਵੱਲੋਂ ਕ੍ਰਿਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।ਟੀਅਰ ਇੱਕ ਦੌਰਾਨ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿੱਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਤੇ ਲਾਈਵ ਸਮਾਗਮਾਂ ਸਬੰਧੀ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿੱਚ 1000 ਤੱਕ ਲੋਕ ਇਕੱਤਰ ਹੋ ਸਕਣਗੇ। ਟੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ ‘ਤੇ ਪਾਬੰਦੀ, ਪਰ ਬਾਹਰ 6 ਲੋਕ ਮਿਲ ਸਕਣਗੇ, ਸਿਰਫ਼ ਭੋਜਣ ਪਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਠੇ ਹੋ ਸਕਣਗੇ। ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ। ਟੀਅਰ ਤਿੰਨ ਵਾਲੇ ਇਲਾਕਿਆਂ ਵਿੱਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ ‘ਤੇ ਪਾਬੰਦੀ ਹੋਵੇਗੀ, ਵਿਆਹਾਂ ਅਤੇ ਲਾਈਵ ਸਮਾਗਮਾਂ ‘ਤੇ ਪਾਬੰਦੀ ਹੋਵੇਗੀ।ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ ‘ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜ਼ਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਰੁਝਾਨ