Corona death toll rises to 69 in Punjab, 2963 new cases
Connect with us [email protected]

ਸਿਹਤ

ਕੋਰੋਨਾ ਦੀ ਮਾਰ ਹੋਰ ਵਧੀ ਪੰਜਾਬ ਵਿੱਚ ਇਸ ਸਾਲ ਇੱਕੋ ਦਿਨ ਸਭ ਤੋਂ ਵੱਧ 69 ਮੌਤਾਂ, 2963 ਨਵੇਂ ਕੇਸ ਮਿਲੇ

Published

on

Corona-In-Punjab

ਭਾਰਤ ਵਿੱਚ ਇਸ ਸਾਲ ਪਹਿਲੀ ਵਾਰ ਇੱਕੋ ਦਿਨ 300 ਤੋਂ ਵੱਧ ਮੌਤਾਂ
ਚੰਡੀਗੜ੍ਹ, 28 ਮਾਰਚ, – ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗ ਪਈ ਹੈ। ਅੱਜ ਐਤਵਾਰ ਨੂੰ 29 ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਸ ਸਾਲ ਇੱਕੋ ਦਿਨ ਵਿਚ ਸਭ ਤੋਂ ਵੱਧਮੌਤਾਂ ਹਨ ਅਤੇ ਦਸ ਦਿਨਾਂ ਵਿਚ 488 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੇਸ ਵੀ ਵਧ ਰਹੇ ਹਨ।
ਅੱਜ ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 2963 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਸਭ ਤੋਂ ਵੱਧ ਲੁਧਿਆਣੇ ਦੇ 437 ਕੇਸ, ਅੰਮ੍ਰਿਤਸਰ 372, ਪਟਿਆਲਾ 307, ਮੋਹਾਲੀ 291 ਅਤੇ ਹੁਸ਼ਿਆਰਪੁਰ ਦੇ 289 ਕੇਸਮਿਲੇਹਨ, ਪਰ ਸਭ ਤੋਂ ਵੱਧ 3308 ਸਰਗਰਮ ਕੇਸ ਇਸ ਵਕਤ ਜਲੰਧਰ ਵਿਚ ਹਨ, ਜਿਸ ਤੋਂ ਬਾਅਦ ਮੋਹਾਲੀ ਵਿਚ 3301 ਮਰੀਜ਼ ਹਨ। ਅੱਜ ਐਤਵਾਰ ਨੂੰ ਲੁਧਿਆਣੇ ਵਿਚ ਕੋਰੋਨਾ ਦੇ ਕਾਰਨ ਸਭ ਤੋਂ ਵੱਧ ਦਸ ਲੋਕਾਂ ਦੀ ਮੌਤ ਹੋਈ, ਹੁਸ਼ਿਆਰਪੁਰ ਤੇ ਜਲੰਧਰ ਵਿਚ ਅੱਠ-ਅੱਠ, ਗੁਰਦਾਸਪੁਰ ਵਿਚ ਛੇ, ਅੰਮ੍ਰਿਤਸਰ, ਕਪੂਰਥਲਾ, ਮੋਹਾਲੀ ਅਤੇ ਬਠਿੰਡੇ ਵਿੱਚ ਚਾਰ-ਚਾਰ, ਫਾਜ਼ਿਲਕਾ, ਤਰਨਤਾਰਨ, ਰੋਪੜ ਤੇ ਨਵਾਂ ਸ਼ਹਿਰ ਵਿਚ ਤਿੰਨ-ਤਿੰਨ, ਸੰਗਰੂਰ, ਪਟਿਆਲਾ ਤੇ ਫਿਰੋਜ਼ਪੁਰ ਵਿਚ ਦੋ-ਦੋ ਤੇ ਫ਼ਰੀਦਕੋਟ, ਫ਼ਤਹਿਗੜ੍ਹ ਸਾਹਿਬ ਤੇ ਮੋਗੇ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਸਾਰੇ ਭਾਰਤ ਵਿੱਚ ਇਸ ਸਾਲ ਵਿੱਚ ਪਹਿਲੀ ਵਾਰ ਇੱਕੋ ਦਿਨ ਵਿੱਚਕੋਰੋਨਾ ਦੇ ਨਾਲ ਤਿੰਨ ਸੌ ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ 63 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇਮੁਤਾਬਕ ਬੀਤੇ 24 ਘੰਟਿਆਂ ਵਿੱਚ 62,714 ਨਵੇਂ ਕੇਸ ਮਿਲੇ ਹਨ, ਇਸ ਤੋਂ ਪਹਿਲਾਂ ਪਿਛਲੇ ਸਾਲ 16 ਅਕਤੂਬਰ ਨੂੰ ਇਸ ਤੋਂਵੱਧ 63,371 ਕੇਸ ਮਿਲੇ ਸਨ। ਇਸ ਦੌਰਾਨ ਅੱਜ 312 ਲੋਕਾਂ ਦੀ ਮੌਤ ਹੋਈ ਹੈ ਅਤੇ ਬੀਤੇ 25 ਦਸੰਬਰ 2020 ਨੂੰ ਇਸ ਤੋਂ ਵੱਧ 336 ਮੌਤਾਂ ਹੋਈਆਂ ਸਨ। ਭਾਰਤ ਵਿੱਚ ਮੌਤਾਂ ਦੀ ਕੁੱਲ ਗਿਣਤੀ 1 ਲੱਖ 61 ਹਜ਼ਾਰ ਤੋਂ ਟੱਪ ਗਈ ਹੈ।

Read More Latest News about Health

ਸਿਹਤ

ਕੋਰੋਨਾ ਇਲਾਜ ਦੀ ਕੌੜੀ ਸਚਾਈ :ਵੈਂਟੀਲੇਟਰ ਹੈ ਤਾਂ ਟਰੇਂਡ ਸਟਾਫ ਨਹੀਂ, ਜਿੱਥੇ ਟਰੇਂਡ ਸਟਾਫ ਹੈ, ਓਥੇ ਵੈਂਟੀਲੇਟਰ ਨਹੀਂ

Published

on

virus

ਅਹਿਮਦਾਬਾਦ, 19 ਅਪ੍ਰੈਲ – ਕੋਰੋਨਾ ਦੀ ਦੂਸਰੀ ਲਹਿਰ ਵਧਣ ਦੇ ਨਾਲ ਆਕਸੀਜਨ, ਬੈੱਡਾਂ ਅਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਸਾਹਮਣੇ ਆ ਰਹੀ ਹੈ। ਸੰਕਟ ਦੀ ਘੜੀ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿੱਚ ਵੈਂਟੀਲੇਟਰ ਹੈ, ਪਰ ਟਰੇਡ ਸਟਾਫ ਨਹੀਂ, ਜਿਸ ਨਾਲ ਇਹ ਵੈਂਟੀਲੇਟਰ ਅਣਵਰਤੇ ਪਏ ਹਨ ਅਤੇ ਬਹੁਤ ਸਾਰੇ ਹਸਪਤਾਲ ਅਜਿਹੇ ਹਨ, ਜਿੱਥੇ ਟਰੇਡ ਸਟਾਫ ਹੈ, ਪਰ ਵੈਂਟੀਲੇਟਰ ਨਹੀਂ ਹੈ।
ਪ੍ਰਮੁੱਖ ‘ਇਨਵੇਸਿਵ ਵੈਂਟੀਲੇਟਰ’ ਨਿਰਮਾਤਾ ਕੰਪਨੀ ਸਕਨਰੇ ਟੈਕਨੋਲਾਜੀ ਦੇ ਸੰਸਥਾਪਕ ਵੀ. ਅਲਵਾ ਕਹਿੰਦੇ ਹਨ ਕਿ ਅਸਲ ਸਮੱਸਿਆ ਇਹ ਹੈ ਇੰਟੈਸਿਵ ਕੇਅਰ ਯੂਨਿਟ ਸੰਭਾਲਣ ਵਾਲੇ ਟਰੇਡ ਟੈਕਨੀਸ਼ੀਅਨ ਨਹੀਂ ਹਨ। ਉਨ੍ਹਾਂ ਨੇ ਅਜੇ ਤੱਕ ਸਰਕਾਰ ਨੂੰ 30,000 ਅਤੇ ਨਿੱਜੀ ਹਸਪਤਾਲਾਂ ਨੂੰ 5,000 ਵੈਂਟੀਲੇਟਰ ਸਪਲਾਈ ਕੀਤੇ ਹਨ, ਪਰੰਤੂ ਹਾਲਤ ਇਹ ਹੈ ਕਿ ਦੇਸ਼ ਵਿੱਚ ਲੱਗਭਗ 50,000 ਵੈਂਟੀਲੇਟਰਾਂ ਨੂੰ ਚਲਾਉਣ ਵਾਲੇ ਟਰੇਡ ਟੈਕਨੀਸ਼ੀਅਨ ਮੁਸ਼ਕਲ ਨਾਲ 10,000 ਹੋਣਗੇ। ਇਸ ਦੇ ਇਲਾਵਾ ਵੈਂਟੀਲੇਟਰਾਂ ਦੀ ਗ਼ੈਰ-ਜ਼ਰੂਰੀ ਜਗ੍ਹਾ ਸਪਲਾਈ ਵੀ ਇੱਕ ਸਮੱਸਿਆ ਹੈ।
ਇੱਕ ਹੋਰ ਵੈਂਟੀਲੇਟਰ ਨਿਰਮਾਤਾ ਮੈਕਸ ਵੈਂਟੀਲੇਟਰਸ ਨੇ ਕਿਹਾ ਵੈਂਟੀਲੇਟਰਸ ਲਈ ਕੱਚਾ ਮਾਲ ਲੱਭਣਾ ਇੱਕ ਵੱਡੀ ਚੁਣੌਤੀ ਹੈ। ਉਹ ਕਹਿੰਦੇ ਹਨ ਕਿ ਵੈਂਟੀਲੇਟਰਸ ਤੇਜ਼ੀ ਨਾਲ ਬਣਾਉਣ ਲਈ ਜ਼ਰੂਰੀ ਸਮਗਰੀ ਪ੍ਰਾਪਤ ਕਰਨ ਦੇ ਵਾਸਤੇ ਕੰਪਨੀ ਨੂੰ ਲੱਗਭਗ 350 ਸਪਲਾਇਰਾਂ ਨਾਲ ਸੰਪਰਕ ਕਰਨਾ ਪੈਂਦਾ ਹੈ।

Read More Latest Punjabi News Online

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਸਿਹਤ

ਭਾਰਤ ਵਿੱਚ ਕੋਰੋਨਾ ਦੇ ਕਾਰਨ ਹਾਲਤ ਹੋਰ ਵਿਗੜਦੇ ਦਿੱਸਣ ਲੱਗੇ

Published

on

Covid

ਮਹਾਰਾਸ਼ਟਰ ਪਿੱਛੋਂ ਮੱਧ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਗੁਜਰਾਤ ਵਿੱਚ ਸਸਕਾਰ ਕਰਨ ਲਈ ਘੰਟਿਆਂ ਬੱਧੀ ਉਡੀਕ ਪੰਜਾਬ ਵਿੱਚ ਇੱਕੋ ਦਿਨ ਕੋਰੋਨਾ ਦੇ 3329 ਨਵੇਂ ਕੇਸ, 63 ਮੌਤਾਂ
ਨਵੀਂ ਦਿੱਲੀ, 14 ਅਪਰੈਲ, – ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਵਿੱਚ ਹਾਲਾਤ ਹੋਰ ਵੀ ਵਿਗੜਦੇ ਦਿਖਾਈ ਦੇਣ ਲੱਗ ਪਏ ਹਨ। ਇਸ ਕਾਰਨ ਭਾਰਤ ਸਰਕਾਰ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਦੇ ਇਮਤਿਹਾਨਾਂ ਨੂੰ ਵੀ ਰੋਕਣ ਦਾ ਫੈਸਲਾ ਕਰ ਲਿਆ ਹੈ।
ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵਧਣ ਦੌਰਾਨ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਸਰਕਾਰ ਯਤਨ ਕਰ ਰਹੀ ਹੈ, ਪਰ ਆਕਸੀਜਨ ਦੀ ਘਾਟ ਨੇ ਮੁਸੀਬਤ ਪਾ ਦਿੱਤੀ ਹੈ। ਮਹਾਰਾਸ਼ਟਰ ਵਿੱਚ ਵੀ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਣ ਕਾਰਨ ਪਹਿਲਾਂ ਹੀ ਹਸਪਤਾਲਾਂ ਨੂੰ ਆਕਸੀਜਨ ਦੀ ਕਮੀ ਹੋਣ ਬਾਰੇ ਕਿਹਾ ਜਾ ਰਿਹਾ ਹੈ।ਮੱਧ ਪ੍ਰਦੇਸ਼ ਸਰਕਾਰ ਕਹਿੰਦੀ ਹੈਕਿ ਹਸਪਤਾਲ ਨੂੰ ਦੁੱਗਣੀ ਮਾਤਰਾ ਵਿੱਚ ਆਕਸੀਜਨ ਭੇਜੀ ਜਾ ਰਹੀ ਹੈ ਅਤੇ 8 ਅਪ੍ਰੈਲ ਨੂੰ 130 ਮੀਟਰਿਕ ਟਨ ਆਕਸੀਜਨ ਸਪਲਾਈ ਕੀਤੀ ਸੀ, ਪਰ ਮੰਗ ਬਹੁਤ ਵੱਡੀ ਹੈ। ਰਾਜਧਾਨੀ ਭੋਪਾਲ ਦੇ ਇੱਕ ਹਸਪਤਾਲ ਨੇ ਆਕਸੀਜਨ ਦੀ ਘਾਟ ਦੱਸ ਕੇ ਗੰਭੀਰ ਮਰੀਜ ਰੱਖਣੇ ਬੰਦ ਕਰ ਦਿੱਤੇ ਹਨ। ਰਾਇਸੇਨ ਦੇ ਸਿਟੀ ਹਸਪਤਾਲ ਨੇ ਮੰਗ ਜੋਗੀ ਆਕਸੀਜਨ ਨਾ ਮਿਲਣ ਉੱਤੇ ਗੰਭੀਰ ਮਰੀਜ਼ ਲੈਣ ਤੋਂ ਨਾਂਹ ਕਰ ਦਿੱਤੀ ਹੈ। ਸਰਕਾਰ ਵੱਲੋਂ ਆਕਸੀਜਨ ਸਪਲਾਈ ਕਰਨ ਦੇ ਦਾਅਵੇ ਦੇ ਉਲਟ ਹਸਪਤਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਮੁਤਾਬਕ ਮਸਾਂ 30 ਫ਼ੀਸਦੀ ਆਕਸੀਜਨ ਸਪਲਾਈ ਮਿਲਦੀ ਹੈ ਅਤੇ ਆਕਸੀਜਨ ਦੀ ਕਮੀ ਕਾਰਨ ਛੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਗੁਜਰਾਤ ਵਿੱਚ ਬੀਤੇ ਹਫ਼ਤੇ ਤੋਂ ਸ਼ਮਸ਼ਾਨ ਘਾਟਾਂ ਵਿੱਚ ਭਾਰੀ ਭੀੜ ਦੇ ਕਾਰਨ ਕੋਵਿਡ-19 ਜਾਂ ਹੋਰ ਰੋਗਾਂ ਨਾਲਮਰਨ ਵਾਲੇ ਲੋਕਾਂ ਦੇ ਵਾਰਸਾਂ ਨੂੰ ਉਨ੍ਹਾਂ ਦੇ ਅੰਤਮ ਸੰਸਕਾਰ ਲਈ ਘੰਟਿਆਂ ਬੱਧੀ ਉਡੀਕਣਾ ਪੈਂਦਾ ਹੈ। ਅੱਜ ਬੁੱਧਵਾਰ ਅਧਿਕਾਰੀਆਂ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਆਮ ਤੌਰ ਉੱਤੇ ਸੂਰਜ ਡੁੱਬਣ ਪਿੱਛੋਂ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ, ਪਰ ਅੱਜਕੱਲ੍ਹ ਸ਼ਮਸ਼ਾਨ ਘਾਟਾਂ ਵਿੱਚ ਲਾਸ਼ਾਂ ਦੀ ਭਾਰੀ ਗਿਣਤੀ ਕਾਰਨ ਰਾਤ ਨੂੰ ਵੀ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਸੂਰਤ ਸ਼ਹਿਰ ਦੇ ਉਮਰਾ ਇਲਾਕੇ ਦੇ ਇਕ ਸ਼ਮਸ਼ਾਨ ਘਾਟ ਵਿੱਚ 2 ਦਿਨ ਪਹਿਲਾਂ ਰਾਤ ਨੂੰ ਇਕੱਠੀਆਂ 25 ਲਾਸ਼ਾਂ ਦਾ ਲੱਕੜਾਂ ਵਾਲੀਆਂ ਚਿਖਾ ਵਿੱਚ ਇਸ ਲਈ ਅੰਤਿਮ ਸੰਸਕਾਰ ਕਰਨਾ ਪਿਆ ਕਿ ਗੈਸ ਵਾਲੀਆਂ ਭੱਠੀਆਂ ਘੱਟ ਸਨ। ਵਡੋਦਰਾ ਵਿੱਚ ਵੀ ਸ਼ਮਸ਼ਾਨ ਘਾਟਾਂ ਵਿੱਚ ਭੀੜ ਕਾਰਨ ਲੋਕਰਾਤਨੂੰ ਅੰਤਿਮ ਸੰਸਕਾਰ ਕਰਨ ਲੱਗੇ ਹਨ। ਓਥੇਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਿਤੇਂਦਰ ਪਟੇਲ ਨੇ ਦੱਸਿਆ ਕਿ ਹਾਲਾਤ ਨਾਲ ਨਜਿੱਠਣ ਅਤੇ ਇੰਤਜ਼ਾਰ ਘਟਾਉਣ ਲਈ ਅਧਿਕਾਰੀਆਂ ਨੇ ਕੁਝ ਸ਼ਮਸ਼ਾਨ ਘਾਟਾਂ ਵਿੱਚ ਲੋਹੇ ਦੀਆਂ ਕੰਮ-ਚਲਾਊ ਚਿਖਾ ਦਾ ਪ੍ਰਬੰਧ ਕੀਤਾ ਹੈ ਤੇ ਅਜੇ ਤੱਕ ਜਿਨ੍ਹਾਂ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਨਹੀਂ ਹੁੰਦਾ ਸੀ, ਉਹ ਵੀ ਖੋਲ੍ਹ ਦਿੱਤੇ ਹਨ। ਅਹਿਮਦਾਬਾਦ ਵਿੱਚ ਕੁਝ ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਵਿੱਚ 8 ਘੰਟੇ ਤੋਂ ਵੱਧ ਸਮਾਂ ਉਡੀਕਣਾ ਪਿਆ ਹੈ। ਏਥੇ 2 ਮੁੱਖ ਸ਼ਮਸ਼ਾਨ ਘਾਟਾਂ ਵਾਡਾਜ ਅਤੇ ਦੁਧੇਸ਼ਵਰ ਵਿੱਚ ਭਾਰੀ ਭੀੜ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਘਟਦੀ ਜਾਪਦੀ ਸੀ, ਅੱਜ ਫਿਰ ਕੇਸ ਵਧੇ ਦਿਖਾਈ ਦਿੱਤੇ ਹਨ।ਅੱਜ ਬੁੱਧਵਾਰ ਪੰਜਾਬ ਵਿੱਚ ਕੋਰੋਨਾ ਦੇ 3329 ਨਵੇਂ ਕੇਸ ਮਿਲੇ ਤੇ 63 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਹੋਈ ਹੈ। ਇਸ ਰਾਜ ਵਿੱਚ ਅੱਜ ਤੱਕ7672 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।ਅੱਜ ਬੁੱਧਵਾਰ ਨੂੰ ਮੋਹਾਲੀ ਜਿ਼ਲੇ ਵਿੱਚ 508ਨਵੇਂ ਕੇਸ, ਲੁਧਿਆਣਾ489, ਪਟਿਆਲਾ 347, ਅੰਮ੍ਰਿਤਸਰ 316, ਜਲੰਧਰ 276, ਬਠਿੰਡਾ 202, ਹੁਸ਼ਿਆਰਪੁਰ 198, ਗੁਰਦਾਸਪੁਰ 147, ਰੋਪੜ 109, ਫਰੀਦਕੋਟ 98,ਪਠਾਨਕੋਟ 90, ਸੰਗਰੂਰ 87,ਮਾਨਸਾ 86, ਮੋਗਾ 63, ਫਾਜ਼ਿਲਕਾ 55, ਮੁਕਤਸਰ ਸਾਹਿਬ 65, ਫਤਿਹਗੜ੍ਹ ਸਾਹਿਬ 53, ਨਵਾਂ ਸ਼ਹਿਰ 46, ਕਪੂਰਥਲਾ 43, ਬਰਨਾਲਾ, 28 ਫਿਰੋਜ਼ਪੁਰ 20 ਤੇ ਤਰਨਤਾਰਨ ਵਿੱਚ 3 ਕੋਰੋਨਾ ਦੇ ਨਵੇਂ ਕੇਸ ਮਿਲੇ ਹਨ। ਅੱਜ ਕੋਰੋਨਾ ਨਾਲ 63 ਮੌਤਾਂ ਵਿੱਚੋਂ ਅੰਮ੍ਰਿਤਸਰ 11,ਜਲੰਧਰ 7, ਲੁਧਿਆਣਾ ਤੇਪਟਿਆਲਾ 6-6, ਹੁਸ਼ਿਆਰਪੁਰ ਤੇ ਫਾਜ਼ਿਲਕਾ 4-4, ਕਪੂਰਥਲਾ, ਬਠਿੰਡਾ ਤੇ ਮੋਹਾਲੀ3-3, ਗੁਰਦਾਸਪੁਰ, ਮੋਗਾ,ਪਠਾਨਕੋਟ,ਸੰਗਰੂਰ ਅਤੇ ਤਰਨ ਤਾਰਨ ਵਿੱਚ 2-2, ਮੁਕਤਸਰ ਸਾਹਿਬ,ਬਰਨਾਲਾ, ਫਿਰੋਜ਼ਪੁਰ ਵਿੱਚ ਕੋਰੋਨਾ ਦੇ ਕਾਰਨ 1-1 ਮਰੀਜ਼ਦੀ ਮੌਤ ਹੋਈ ਹੈ।

Read More Latest Health News In Punjabi

Continue Reading

ਰੁਝਾਨ


Copyright by IK Soch News powered by InstantWebsites.ca