Sunday saw the highest number of corona cases in India in four months
Connect with us [email protected]

ਸਿਹਤ

ਭਾਰਤ ਵਿੱਚ ਬੀਤੇ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਕੋਰੋਨਾ ਦੇ ਸਭ ਤੋਂ ਵੱਧ ਕੇਸ ਐਤਵਾਰ ਨੂੰ ਮਿਲੇ

Published

on

corona-cases

ਪੰਜਾਬ ਵਿੱਚ ਕੋਰੋਨਾ ਦੀ ਇਨਫੈਕਸ਼ਨ ਦਰ 7.1 ਉੱਤੇ ਪੁੱਜੀ, 44 ਮੌਤਾਂ
ਨਵੀਂ ਦਿੱਲੀ, 21 ਮਾਰਚ, – ਭਾਰਤ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਐਤਵਾਰ ਨੂੰ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਸਭ ਤੋਂ ਵਧ ਨਵੇਂ ਕੇਸਮਿਲੇ ਅਤੇ ਤਿੰਨ ਮਹੀਨਿਆਂ ਬਾਅਦ ਇਕੋ ਦਿਨ ਸਭ ਤੋਂ ਵਧ ਮੌਤਾਂ ਹੋਈਆਂ ਹਨ। ਭਾਰਤ ਦੇ ਸਿਰਫ ਛੇ ਰਾਜ ਇਸ ਮਹਾਮਾਰੀ ਦੇ ਪੱਖ ਤੋਂ ਖਤਰੇ ਵਾਲੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬ ਦਾ ਦੂਸਰਾ ਨੰਬਰ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਐਤਵਾਰ ਦਿੱਤੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿੱਚ 43,846 ਨਵੇਂ ਕੇਸ ਮਿਲੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 26 ਨਵੰਬਰ ਨੂੰ ਇਸ ਤੋਂ ਵੱਧ 44,489 ਕੇਸ ਆਏ ਸਨ। ਇਸ ਦੌਰਾਨ ਅੱਜ 197 ਲੋਕਾਂ ਦੀ ਮੌਤ ਹੋਈ ਅਤੇ 97 ਦਿਨਾਂ ਬਾਅਦ ਇਕੋ ਦਿਨ ਵਿਚ ਕੋਰੋਨਾ ਕਾਰਨ ਏਨੀਆਂ ਮੌਤਾਂ ਹੋਈਆਂ ਹਨ। ਭਾਰਤ ਦੇ ਛੇ ਰਾਜਾਂ ਦੀ ਸਥਿਤੀ ਗੰਭੀਰ ਹੋ ਰਹੀ ਹੈ। ਅੱਜ ਐਤਵਾਰ 93.14 ਫ਼ੀਸਦੀ ਨਵੇਂ ਕੇਸ ਸਿਰਫ ਇਨ੍ਹਾਂ ਛੇ ਰਾਜਾਂਤੋਂਮਿਲੇ ਹਨ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿੱਚ 27,126, ਪੰਜਾਬ ਵਿੱਚ 2,578, ਕੇਰਲ 2,078, ਕਰਨਾਟਕ 1,798, ਗੁਜਰਾਤ 1,565 ਅਤੇ ਮੱਧ ਪ੍ਰਦੇਸ਼ ਵਿੱਚ 1,308 ਕੇਸ ਮਿਲੇ ਹਨ। ਪਿਛਲੇ ਇੱਕੋ ਦਿਨ ਇਨ੍ਹਾਂ ਛੇ ਰਾਜਾਂ ਵਿਚ 86.8 ਫ਼ੀਸਦੀ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿੱਚ 92, ਪੰਜਾਬ 44, ਕੇਰਲ 15, ਛੱਤੀਸਗੜ੍ਹ 11, ਤਾਮਿਲ ਨਾਡੂ 8 ਅਤੇ ਕੇਰਲ ਵਿੱਚ 7 ਮੌਤਾਂ ਹੋਈਆਂ ਹਨ। ਪੰਜਾਬ ਕੇਸਾਂ ਅਤੇ ਮੌਤਾਂ ਦੋਵਾਂ ਦੇ ਪੱਖ ਤੋਂ ਇਸ ਮਹਾਮਾਰੀ ਕਾਰਨ ਦੂਸਰਾ ਸਭ ਤੋਂ ਵੱਧ ਪ੍ਰਭਾਵਤ ਰਾਜ ਹੈ। ਇਸ ਦੇ ਹੁਸ਼ਿਆਰਪੁਰ ਜਿ਼ਲੇ ਵਿੱਚ ਸਭ ਤੋਂ ਵੱਧ 10 ਲੋਕਾਂ ਦੀ ਮੌਤ ਹੋਈ ਹੈ, ਲੁਧਿਆਣੇ ਵਿਚ 8, ਗੁਰਦਾਸਪੁਰ 7, ਜਲੰਧਰ6, ਅੰਮ੍ਰਿਤਸਰ5, ਤਰਨਤਾਰਨ ਵਿੱਚ2ਅਤੇ ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਪਟਿਆਲਾ, ਮੋਹਾਲੀ ਤੇ ਸੰਗਰੂਰ ਵਿੱਚ ਇਕ-ਇਕ ਮਰੀਜ਼ ਦੀ ਮੌਤ ਹੋ ਗਈ ਹੈ।

Read More Latest Science and Health News

ਸਿਹਤ

ਜ਼ਿਆਦਾ ਪਸੀਨਾ ਆਉਣ ਹਾਰਟ ਅਟੈਕ ਦਾ ਲੱਛਣ ਹੋ ਸਕਦੈ

Published

on

Heart-Acttack

ਨਵੀਂ ਦਿੱਲੀ, 12 ਅਪ੍ਰੈਲ – ਅੱਜਕੱਲ੍ਹ ਦੇ ਰਹਿਣ-ਸਹਿਣ ਅਤੇ ਖਾਣ-ਪਾਣ ਦੀਆਂ ਆਦਤਾਂ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਹਾਰਟ ਅਟੈਕ ਇਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਹੈ।
ਦਰਅਸਲ ਖੂਨ ਵਿੱਚ ਧੱਬੇ ਬਣਨ ਨਾਲ ਦਿਲ ਤੱਕ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੁੰਦਾ ਤੇ ਸੀਨੇ ਵਿੱਚ ਦਰਦ ਹੁੰਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ, ਪਰ ਹਮੇਸ਼ਾ ਏਦਾਂ ਨਹੀਂ ਹੁੰਦਾ। ਕਈ ਵਾਰ ਸਰੀਰ ਵਿੱਚ ਦਿਸਣ ਵਾਲੇ ਆਮ ਲੱਛਣ ਵੀ ਹਾਰਟ ਅਟੈਕ ਦੇ ਖਤਰੇ ਦਾ ਸੰਕੇਤ ਦਿੰਦੇ ਹਨ। ਵਰਕਆਊਟ ਦੇ ਬਾਅਦ ਜਾਂ ਗਰਮੀਆਂ ਦੇ ਦਿਨਾਂ ਵਿੱਚ ਪਸੀਨਾ ਆਉਣਾ ਆਮ ਗੱਲ ਹੈ, ਪਰ ਅਚਾਨਕ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਪਸੀਨਾ ਆਉਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਸੀਨੇ ਵਿੱਚ ਦਰਦ ਹੋਣ ਨਾਲ ਪਸੀਨਾ ਆਉਣਾ ਅਤੇ ਮਸਲਜ਼ ਵਿੱਚ ਜਕੜਨ ਮਹਿਸੂਸ ਹੋਣਾ ਵੀ ਹਾਰਟ ਅਟੈਕ ਦਾ ਸੰਕੇਤ ਹੈ। ਆਮ ਤੌਰ ਉੱਤੇ ਵੱਧ ਪਸੀਨਾ ਆਉਣਾ, ਖਾਸਕਰ ਜਦ ਕੋਈ ਵਿਅਕਤੀ ਕਸਰਤ ਨਹੀਂ ਕਰ ਰਿਹਾ, ਦਿਲ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੈ। ਇਸ ਕਾਰਨ ਦਿਲ ਵਿੱਚ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਅਤੇ ਦਿਲ ਨੂੰ ਬਲੱਡ ਪੰਪ ਕਰਨ ਦੇ ਲਈ ਮਸ਼ੱਕਤ ਕਰਨੀ ਪੈਂਦੀ ਹੈ। ਦਿਲ ਉੱਤੇ ਪੈਣ ਵਾਲੇ ਇਸ ਦਬਾਅ ਅਤੇ ਸਰੀਰ ਦੇ ਤਾਪਮਾਨ ਨੂੰ ਘੱਟ ਰੱਖਣ ਦੀ ਕੋਸ਼ਿਸ਼ ਵਿੱਚ ਵੱਧ ਪਸੀਨਾ ਨਿਕਲਣ ਲੱਗਦਾ ਹੈ, ਜੋ ਹਾਰਟ ਅਟੈਕ ਦੇ ਲੱਛਣਾਂ ਵਿੱਚੋਂ ਇੱਕ ਹੈ। ਹੱਥ, ਮੋਢੇ, ਜਬਾੜੇ, ਦੰਦ ਜਾਂ ਸਿਰ ਦਰਦ ਦੀ ਸ਼ਿਕਾਇਤ ਵੀ ਹਾਰਟ ਅਟੈਕ ਦੇ ਲੱਛਣ ਹੋ ਸਕਦੇ ਹਨ।

Read More Latest Health News in Punjabi

Continue Reading

ਸਿਹਤ

ਚੰਗੀ ਸਿਹਤ ਲਈ ਕਸਰਤ ਤੋਂ ਪਹਿਲਾਂ ਕੌਫੀ ਪੀਓ

Published

on

coffee-work

ਮੈਡ੍ਰਿਡ, 12 ਅਪ੍ਰੈਲ – ਪਿੱਛੇ ਜਿਹੇ ਹੋਏ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਸਰਤ ਤੋਂ ਪਹਿਲਾਂ ਕੌਫੀ ਪੀਣਾ ਸਰੀਰ ਲਈ ਬੇਹੱਦ ਫਾਇਦੇਮੰਦ ਸਾਬਤ ਹੋ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਰੋਜ਼ਾਨਾ ਕਸਰਤ ਸ਼ੁਰੂ ਕਰਨ ਤੋਂ 30 ਮਿੰਟ ਪਹਿਲਾਂ ਕੌਫੀ ਪੀਣ ਨਾਲ ਫੈਟ ਦੀ ਖਪਤ ਕਰਨ ‘ਚ ਮਦਦ ਮਿਲਦੀ ਹੈ।
ਸਪੇਨ ਦੀ ਗ੍ਰੇਨੇਡਾ ਯੂਨੀਵਰਸਿਟੀ ਦੇ ਖੋਜੀਆਂ ਨੇ ਕਿਹਾ ਕਿ ਕੈਫੀਨ ਫੈਟ ਆਕਸੀਕਰਨ ਨੂੰ ਵਧਾਉਂਦੀ ਹੈ, ਜਿਸ ਨਾਲ ਫੈਟ ਦੀ ਖਪਤ ਹੁੰਦੀ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਡਾ. ਫ੍ਰਾਂਸਿਸਕੋ ਜੋਸ ਅਮਾਰੋ ਗਹੇਟੇ ਨੇ ਕਿਹਾ ਕਿ ਆਮ ਤੌਰ ‘ਤੇ ਫੈਟ ਦੇ ਆਕਸੀਕਰਨ ਨੂੰ ਵਧਾਉਣ ਲਈ ਸਵੇਰੇ ਖਾਲੀ ਪੇਟ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਐਥਲੈਟਿਕ ਪ੍ਰਦਰਸ਼ਨ ‘ਤੇ ਕੈਫੀਨ ਦੇ ਅਸਰ ਨੂੰ ਸਮਝਣ ਲਈ ਖੋਜੀਆਂ ਨੇ 15 ਜਣਿਆਂ ਨੂੰ ਸੱਤ ਦਿਨਾਂ ਦੇ ਵਕਫੇ ਉਤੇ ਚਾਰ ਵਾਰ ਇੱਕ ਕਸਰਤ ਪ੍ਰੀਖਣ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੇ ਫੈਟ ਬਰਨ ਲੈਵਲ ਦੀ ਰੈਗੂਲਰ ਜਾਂਚ ਕੀਤੀ। ਨਤੀਜਿਆਂ ਤੋਂ ਪਤਾ ਲੱਗਾ ਕਿ ਕੈਫੀਨ ਦੀ ਵਰਤੋਂ ਕਰਨ ਵਾਲਿਆਂ ਨੇ ਵੱਧ ਫੈਟ ਦੀ ਖਪਤ ਕੀਤੀ।
ਡਾ. ਅਮਾਰੋ ਨੇ ਕਿਹਾ ਕਿ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਐਰੋਬਿਕ ਕਸਰਤ ਕਰਨ ਤੋਂ 30 ਮਿੰਟ ਪਹਿਲਾਂ ਕੈਫੀਨ ਫੈਟ ਆਕਸੀਕਰਨ ਨੂੰ ਵਧਾਉਣ ‘ਚ ਮਦਦਗਾਰ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟੇਨ ਵਿੱਚ ਲੱਗਭਗ 60 ਫੀਸਦੀ ਤੋਂ ਵੱਧ ਆਬਾਦੀ ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਬੀ ਐਮ ਆਈ (ਬਾਡੀ ਮਾਸ ਇੰਡੈਕਸ) 25 ਤੋਂ ਉਪਰ ਹੈ। ਮੋਟਾਪੇ ਨੂੰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਸ਼ੂਗਰ, ਦਿਲ ਦੀ ਬੀਮਾਰੀ ਤੇ ਸਟੋ੍ਰੇਕ ਸ਼ਾਮਲ ਹਨ। ਬ੍ਰਿਟੇਨ ‘ਚ ਰੋਜ਼ਾਨਾ ਲੱਗਭਗ 95 ਮਿਲੀਅਨ ਕੱਪ ਕੌਫੀ ਪੀਤੀ ਜਾਂਦੀ ਹੈ। ਅਧਿਐਨ ਦੇ ਨਤੀਜੇ ‘ਇੰਟਰਨੈਸ਼ਨਲ ਜਰਨਲ ਆਫ ਸਪੋਰਟਸ ਨਿਊਟ੍ਰੀਸ਼ਨ’ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਖੋਜੀਆਂ ਅਨੁਸਾਰ ਇਸ ਪ੍ਰਕਿਰਿਆ ਦਾ ਜ਼ਿਆਦਾ ਫਾਇਦਾ ਦੁਪਹਿਰ ਵੇਲੇ ਕਸਰਤ ਕਰਨ ਨਾਲ ਹੋਵੇਗਾ। ਅਸਲ ‘ਚ ਅਧਿਐਨ ਦੌਰਾਨ ਖੋਜੀਆਂ ਨੇ ਦੇਖਿਆ ਕਿ ਕਸਰਤ ਦੌਰਾਨ ਫੈਟ ਦਾ ਆਕਸੀਕਰਨ ਸਵੇਰ ਦੇ ਮੁਕਾਬਲੇ ਦੁਪਹਿਰ ਵੇਲੇ ਕਿਤੇ ਜ਼ਿਆਦਾ ਸੀ। ਨਤੀਜਿਆਂ ਤੋਂ ਪਤਾ ਲੱਗਾ ਕਿ ਦੁਪਹਿਰ ਵੇਲੇ ਕੈਫੀਨ ਅਤੇ ਦਰਮਿਆਨੀ ਕਸਰਤ ਦਾ ਸੁਮੇਲ ਫੈਟ ਦੀ ਖਪਤ ਕਰਨ ਦਾ ਸਭ ਤੋਂ ਚੰਗਾ ਢੰਗ ਹੈ।

Read More Lifestyle News in Punjabi

Continue Reading

ਸਿਹਤ

ਭਾਰਤ ਵਿੱਚ ਪਹਿਲੀ ਵਾਰ ਇੱਕੋ ਦਿਨ ਕੋਰੋਨਾ ਵਾਇਰਸ ਦੇ ਇੱਕ ਲੱਖ ਤੋਂ ਵੱਧ ਕੇਸ ਮਿਲੇ

Published

on

covid-india

ਪੰਜਾਬ ਵਿੱਚ ਇਕੋ ਦਿਨ ਕੋਰੋਨਾ ਨਾਲ ਸਭ ਤੋਂ ਵੱਧ 72 ਮੌਤਾਂ
ਨਵੀਂ ਦਿੱਲੀ, 5 ਅਪਰੈਲ, – ਭਾਰਤ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਬਹੁਤ ਖ਼ਤਰਨਾਕ ਰੂਪਵਿੱਚ ਆ ਰਹੀ ਜਾਪਦੀ ਹੈ। ਹਰ ਰੋਜ਼ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਸੋਮਵਾਰ ਦੇ ਅੰਕੜਿਆਂ ਮੁਤਾਬਕ ਭਾਰਤਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 1,03,558 ਨਵੇਂ ਕੇਸ ਮਿਲੇ ਸਨ।
ਇਸ ਬਾਰੇਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਸਵੇਰੇ ਤੱਕ ਮਿਲੇ ਇਕ ਲੱਖ ਤੋਂ ਵੱਧਕੋਰੋਨਾ ਦੇ ਕੇਸਾਂਵਿੱਚ 81 ਫੀਸਦੀ ਕੇਸ ਸਿਰਫ਼ 8 ਰਾਜਾਂ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਤਮਿਲ ਨਾਡੂ, ੱਮਧ ਪ੍ਰਦੇਸ਼ ਤੇ ਪੰਜਾਬਤੋਂ ਹਨ। ਲਗਪਗ 18.10 ਫੀਸਦੀ ਕੇਸ ਦੇਸ਼ਵਿੱਚਇਨ੍ਹਾਂ 8 ਰਾਜਾਂ ਦੇ ਬਾਹਰ ਦੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 57,074 ਨਵੇਂ ਕੇਸ ਮਿਲੇ ਹਨ। ਇਸ ਪਿੱਛੋਂ 5,250 ਨਵੇਂ ਕੇਸਾਂ ਨਾਲ ਛੱਤੀਸਗੜ੍ਹ ਦੂਸਰੇ ਨੰਬਰ ਰਿਹਾ ਅਤੇ ਕਰਨਾਟਕ ਵਿੱਚ 4,553 ਨਵੇਂ ਕੇਸਮਿਲੇ ਹਨ।
ਪੰਜਾਬਵਿੱਚ ਕੋਰੋਨਾ ਨਾਲ ਮੌਤਾਂ ਵਿੱਚ ਫਿਰ ਉਛਾਲ ਆਇਆ ਤੇ 24 ਘੰਟਿਆਂ ਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ। ਇਸ ਰਾਜਵਿੱਚ ਕੋਰੋਨਾ ਨਾਲ ਅੱਜ ਤੱਕ 7155 ਲੋਕਾਂ ਦੀ ਮੌਤ ਹੋ ਚੁਕੀ ਹੈ। ਅੱਜ 2714 ਨਵੇਂ ਕੇਸਮਿਲਣ ਨਾਲ ਐਕਟਿਵਕੇਸਾਂ ਦੀ ਗਿਣਤੀ ਵਧ ਕੇ 25419 ਹੋ ਗਈ ਹੈ, ਜਿਨ੍ਹਾਂਵਿੱਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਆਸਰੇ ਹਨ। ਸੋਮਵਾਰ ਸਭ ਤੋਂ ਵੱਧ 11 ਮੌਤਾਂ ਹੁਸ਼ਿਆਰਪੁਰ ਹੋਈਆਂ। ਗੁਰਦਾਸਪੁਰ ਤੇ ਲੁਧਿਆਣੇ ਵਿੱਚ ਅੱਠ-ਅੱਠ, ਜਲੰਧਰ ਤੇ ਕਪੂਰਥਲਾ ਸੱਤ-ਸੱਤ, ਨਵਾਂਸ਼ਹਿਰ ਛੇ, ਅੰਮ੍ਰਿਤਸਰ ਤੇ ਮੋਹਾਲੀ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ ਚਾਰ-ਚਾਰ, ਫ਼ਤਹਿਗੜ੍ਹ ਸਾਹਿਬ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ ਵਿੱਚ ਇਕ-ਇਕ ਮੌਤ ਹੋਈ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca