Controversy over the Prophet sparked a cartoon war in Turkey-Iran-France
Connect with us [email protected]

ਅੰਤਰਰਾਸ਼ਟਰੀ

ਪੈਗੰਬਰ ਦੇ ਵਿਵਾਦ ਕਾਰਨ ਤੁਰਕੀ-ਇਰਾਨ-ਫਰਾਂਸ ਵਿੱਚ ਕਾਰਟੂਨ ਜੰਗ ਛਿੜੀ

Published

on

Turkey-Iran-France
  • ਅਰਦੋਗਾਨ ਨੂੰ ਫਰਾਂਸ ਦੇ ਅਖਬਾਰ ਨੇ ਅੱਧ-ਨੰਗਾ ਦਿਖਾਇਆ
  • ਇਰਾਨ ਵਾਲਿਆਂ ਨੇ ਫਰਾਂਸ ਦਾ ਰਾਸ਼ਟਰਪਤੀ ਰਾਖਸ਼ ਵਜੋਂ ਪੇਸ਼ ਕੀਤਾ
    ਇਸਤਾਂਬੁਲ/ ਪੈਰਿਸ, 28 ਅਕਤੂਬਰ, – ਪੰਜ ਸਾਲ ਪਹਿਲਾਂ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੇ ਬਾਅਦ ਅੱਤਵਾਦੀ ਹਮਲੇ ਦਾ ਸ਼ਿਕਾਰ ਬਣੀ ਫਰਾਂਸ ਦੀ ਹਫਤਾਵਰੀ ਮੈਗਜ਼ੀਨ ਸ਼ਾਰਲੀ ਹੈਬਦੋ, ਜਿਸ ਦੇ ਬਾਰਾਂ ਸਟਾਫ ਮੈਂਬਰ ਮਾਰ ਦਿੱਤੇ ਗਏ ਸਨ, ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ। ਇਸ ਮੈਗਜ਼ੀਨ ਨੇ ਤੁਰਕੀ ਦੇ ਰਾਸ਼ਟਰਪਤੀ ਆਰਦੋਗਾਨ ਦਾ ਕਾਰਟੂਨ ਬਣਾਇਆ ਹੈ, ਜਿਸ ਤੋਂ ਹੰਗਾਮਾ ਹੋ ਗਿਆ ਹੈ।ਤੁਰਕੀ ਸਰਕਾਰ ਨੇ ਇਸ ਪਿੱਛੋਂ ਸ਼ਾਰਲੀ ਹੈਬਦੋ ਦੇ ਖਿਲਾਫ਼ ‘ਸੱਭਿਆਚਾਰਕ ਨਸਲਵਾਦ’ ਕਰਨ ਦਾ ਦੋਸ਼ ਲਾਇਆ ਹੈ।
    ਵਰਨਣ ਯੋਗ ਹੈ ਕਿ ਪਿੱਛੇ ਜਿਹੇ ਇਸ ਮੈਗਜ਼ੀਨ ਨੇ ਆਪਣੇ ਪਹਿਲੇ ਸਫੇ ਉੱਤੇਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਅਬਆਰਦੋਗਾਨਦਾ ਕਾਰਟੂਨ ਛਾਪਿਆ ਸੀ। ਇਸ ਬਾਰੇ ਅਰਦੋਗਾਨਦੇ ਸੀਨੀਅਰ ਪ੍ਰੈੱਸ ਅਧਿਕਾਰੀ ਫਾਰ ਫਾਹਰੇਤੀਨ ਆਲਤੁਨ ਨੇ ਟਵੀਟ ਕੀਤਾ ਕਿ ‘ਅਸੀਂ ਇਸ ਅਦਾਰੇਵੱਲੋਂ ਸੱਭਿਆਚਾਰਕ ਨਸਲਵਾਦ ਅਤੇ ਨਫਰਤ ਫ਼ੈਲਾਉਣ ਦੀ ਬਹੁਤ ਘਿਣਾਉਣੀ ਕੋਸ਼ਿਸ਼ ਦੀ ਨਿੰਦਾ ਕਰਦੇ ਹਾਂ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਮੁਸਲਿਮ ਵਿਰੋਧੀ ਏਜੰਡੇ ਦਾ ਨਤੀਜਾ ਦਿੱਸਦਾ ਹੈ। ਸ਼ਾਰਲੀ ਹੈਬਦੋ ਨੇ ਕਥਿਤ ਕਾਰਟੂਨਾਂ ਦੀ ਇੱਕ ਲੜੀ ਛਾਪੀ ਹੈ, ਜਿਸ ਵਿਚ ਸਾਡੇ ਰਾਸ਼ਟਰਪਤੀ ਦੇ ਘਿਣਾਉਣੇ ਕਾਰਟੂਨ ਦਿੱਸ ਰਹੇ ਹਨ।’ ਉਨ੍ਹਾਂ ਦੇ ਬਿਆਨ ਤੋਂ ਇਲਾਵਾ ਤੁਰਕੀ ਦੇ ਲੋਕ ਵੀ ਵਿਰੋਧ ਕਰ ਰਹੇ ਹਨ।
    ਮੈਗਜ਼ੀਨ ਸ਼ਾਰਲੀ ਹੈਬਦੋ ਦਾ ਇਸ ਬੁੱਧਵਾਰ ਦਾ ਐਡੀਸ਼ਨ ਆਨਲਾਈਵ ਰਿਲੀਜ਼ ਹੋਇਆ ਹੈ, ਜਿਸ ਵਿਚ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨਨੂੰ ਟੀ-ਸ਼ਰਟ ਅਤੇ ਅੰਡਰਪੈਂਟ ਵਿੱਚ ਦਿਖਾਇਆ ਗਿਆ ਤੇ ਉਹ ਕੈਨ ਨਾਲ ਬੀਅਰ ਪੀ ਰਹੇ ਸਨ ਤੇ ਹਿਜਾਬ ਪਹਿਨੇ ਹੋਏ ਇਕ ਬੀਬੀ ਦੀ ਸਕਰਟ ਉਠਾ ਰਹੇ ਸਨ। ਇਸ ਕਾਰਟੂਨ ਵਿਚ ਲਿਖਿਆ ਸੀ, ‘ਅਰਦੋਗਾਨ: ਪ੍ਰਾਈਵੇਟ ਵਿਚ ਉਹ ਕਾਫੀ ਫਨੀ ਹਨ।’ ਸ਼ਾਰਲੀ ਹੈਬਦੋ ਨੇ ਇਹ ਕਾਰਟੂਨ ਉਸ ਵਕਤ ਛਾਪਿਆ ਹੈ,ਜਦੋਂਇੱਕ ਪਾਸੇ ਅਰਦੋਗਾਨ ਤੇ ਦੂਸਰੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਅਤੇ ਹੋਰ ਯੂਰਪੀ ਆਗੂਆਂ ਵਿਚਾਲੇ ਫਰਾਂਸ ਦੇ ਇੱਕ ਸਕੂਲ ਟੀਚਰ ਦਾ ਸਿਰ ਕੱਟਣਤੋਂਤਨਾਅ ਵਾਲੀ ਬਹਿਸ ਚੱਲ ਰਹੀ ਹੈ। ਪੈਰਿਸ ਦੇ ਟੀਚਰ ਸੈਮੁਅਲ ਪੈਟਾ ਦਾ ਇਕ ਇਸਲਾਮਿਕ ਹਮਲਾਵਰ ਨੇ ਇਸ ਲਈ ਸਿਰ ਵੱਢ ਦਿੱਤਾ ਸੀ ਕਿ ਉਸ ਨੇ ਕਲਾਸ ਵਿਚ ਬੱਚਿਆਂ ਨੂੰ ਪੈਗੰਬਰ ਦਾ ਕਾਰਟੂਨ ਦਿਖਾਇਆ ਸੀ। ਇਸ ਘਟਨਾ ਪਿੱਛੋਂਰਾਸ਼ਟਰਪਤੀ ਮੈਕਰੋਂ ਨੇ ਸਾਫ ਕਿਹਾ ਸੀ ਕਿ ਫਰਾਂਸ ਆਪਣੀਆਂ ਧਰਮ ਨਿਰਪੱਖ ਰਿਵਾਇਤਾਂਤੇ ਕਾਨੂੰਨਾਂ ਦੀ ਪਾਲਣਾ ਕਰਦਾ ਰਹੇਗਾ, ਜਿਨ੍ਹਾਂ ਵਿਚ ਪ੍ਰਗਟਾਵੇ ਦੀ ਆਜ਼ਾਦੀ ਯਕੀਨੀ ਕੀਤੀ ਗਈ ਹੈ। ਇਸ ਆਜ਼ਾਦੀ ਰਾਹੀਂ ਸ਼ਾਰਲੀ ਹੈਬਦੋ ਨੂੰ ਵੀ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਦੀ ਆਜ਼ਾਦੀ ਮਿਲਦੀ ਹੈ, ਜਿਸ ਨਾਲ ਇੱਕ ਹੰਗਾਮਾ ਸ਼ੁਰੂ ਹੋਇਆ ਅਤੇ ਕਈ ਦੇਸ਼ਾਂ ਵਿੱਚ ਮੈਕਰੋਂ ਦੇ ਖਿਲਾਫ ਪਰਦਰਸ਼ਨ ਹੋਏ ਸਨ। ਇਸ ਤੋਂ ਪਹਿਲਾਂ 2015 ਵਿਚ ਪੈਰਿਸ ਵਿਚ ਸ਼ਾਰਲੀ ਹੈਬਦੋ ਦੇ ਦਫਤਰ ਉੱਤੇਹੋਏ ਹਮਲੇ ਵਿਚ ਕਈ ਪੱਤਰਕਾਰਾਂ ਦੀ ਮੌਤ ਹੋ ਗਈ ਸੀ।
    ਰਾਸ਼ਟਰਪਤੀ ਮੈਕਰੋਂ ਦਾ ਵਿਰੋਧ ਇਸ ਵਕਤ ਸਿਰਫ ਤੁਰਕੀ ਵਿਚ ਨਹੀਂ, ਈਰਾਨਤੇ ਕਈ ਹੋਰ ਦੇਸ਼ਾਂ ਵਿਚ ਵੀ ਹੋ ਰਿਹਾ ਹੈ। ਇਸ ਬਿਆਨ ਦੇ ਬਾਅਦ ਇਰਾਨ ਦੇ ਮੀਡੀਆ ਨੇ ਉਨ੍ਹਾਂ ਨੂੰ ਰਾਖਸ਼ ਦਿਖਾਇਆ ਤੇ ਉਨ੍ਹਾ ਦੇ ਕਾਰਟੂਨ ਇੱਥੇ ਛਾਪੇ ਗਏ ਹਨ, ਜਿਸ ਵਿਚ ਉਨ੍ਹਾਂ ਦੇ ਲੰਬੇ ਕੰਨ, ਪੀਲੀਆਂ ਅੱਖਾਂ ਅਤੇ ਤਿੱਖੇ ਦੰਦ ਹਨ। ਈਰਾਨ ਦੇ ਵਤਨ ਐਮਰੋਜ ਵਿਚ ਕਿਹਾ ਗਿਆ ਹੈ ਕਿ ਮੈਕਰੋਂ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਨਾਰਾਜ਼ ਕੀਤਾ ਹੈ। ਇਸ ਮੁੱਦੇ ਉੱਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਵੀ ਇਕ ਇਸਲਾਮਿਕ ਗਰੁੱਪ ਦੇ ਲੱਗਭਗ 10,000 ਲੋਕਾਂ ਨੇ ਮੰਗਲਵਾਰ ਨੂੰ ਜਲੂਸ ਕੱਢਿਆ ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫ੍ਰਾਂਸੀਸੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ।

Click Here Exclusive Punjabi Breaking News

ਅੰਤਰਰਾਸ਼ਟਰੀ

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਐੱਮ ਪੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ

Published

on

Indian-origin-MP

ਹੈਮਿਲਟਨ, 26 ਨਵੰਬਰ – ਨਿਊਜ਼ੀਲੈਂਡ ਵਿੱਚ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰ ਭਾਰਤੀ ਮੂਲ ਦੇ ਡਾæ ਗੌਰਵ ਸ਼ਰਮਾ (33) ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਸੰਸਕ੍ਰਿਤ ਵਿੱਚ ਸਹੁੰ ਚੁੱਕੀ ਹੈ।
ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਲੇਬਰ ਪਾਰਟੀ ਦੀ ਟਿਕਟ ‘ਤੇ ਹੈਮਿਲਟਨ ਪੱਛਮੀ ਸੀਟ ਤੋਂ ਚੁਣੇ ਗਏ ਹਨ। ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸ਼ੀ ਨੇ ਇਸ ਬਾਰੇ ਟਵੀਟ ਕੀਤਾ ਕਿ ਪਹਿਲਾਂ ਗੌਰਵ ਨੇ ਮੂਲ ਵਾਸੀਆਂ ਦੀ ਭਾਸ਼ਾ ਮਾਓਰੀ ਵਿੱਚ ਹਲਫ ਲਿਆ ਤੇ ਇਸ ਤੋਂ ਬਾਅਦ ਪੁਰਾਤਨ ਭਾਰਤੀ ਭਾਸ਼ਾ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਸ਼ਰਮਾ ਨੇ ਆਕਲੈਂਡ ਤੋਂ ਐਮ ਬੀ ਬੀ ਐਸ ਕੀਤੀ ਅਤੇ ਫਿਰਉਨ੍ਹਾਂਨੇ ਵਾਸ਼ਿੰਗਟਨ ਤੋਂ ਐਮ ਬੀ ਏ ਦੀ ਡਿਗਰੀ ਕੀਤੀ।ਹੈਮਿਲਟਨ ਵਿੱਚ ਉਹ ਜਨਰਲ ਪ੍ਰੈਕਟੀਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਜਨਤਕ ਸਿਹਤ, ਨੀਤੀ ਨਿਰਧਾਰਨ ਤੇ ਮੈਡੀਸਨ ਖੇਤਰ ਨਾਲ ਜੁੜੇ ਰਹੇ ਹਨ। ਟਵਿੱਟਰ ਉਤੇ ਜਦ ਇੱਕ ਯੂਜ਼ਰ ਨੇ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਹਿੰਦੀ ਵਿੱਚ ਸਹੁੰ ਕਿਉਂ ਨਹੀਂ ਚੁੱਕੀ ਤਾਂ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੰ ਖੁਸ਼ ਕਰਨਾ ਬੜਾ ਔਖਾ ਹੈ, ਇਸ ਲਈ ਉਨ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਿਜਦਾ ਕਰਦਿਆਂ ਸੰਸਕ੍ਰਿਤ ਵਿੱਚ ਸਹੁੰ ਚੁੱਕਣ ਦਾ ਫੈਸਲਾ ਲਿਆ ਸੀ।

Click Here To Read Punjabi newspaper

Continue Reading

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਰੁਝਾਨ