Controversy over Nanakshahi calendar may cast shadow
Connect with us apnews@iksoch.com

ਪੰਜਾਬੀ ਖ਼ਬਰਾਂ

ਨੌਵੇਂ ਗੁਰੂ ਸਾਹਿਬ ਦੇ 400 ਸਾਲਾ ਸਮਾਗਮਾਂ ‘ਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦਾ ਪਰਛਾਵਾਂ ਪੈ ਸਕਦੈ

Published

on

Nanakshahi calendar

ਅੰਮ੍ਰਿਤਸਰ, 30 ਦਸੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਦਾ ਇਸ ਵਰ੍ਹੇ ਵੀ ਹੱਲ ਨਾ ਕੱਢੇ ਜਾਣ ਕਾਰਨ ਇਸ ਦਾ ਪਰਛਾਵਾਂ ਸਾਲ 2021 ‘ਚ ਮਨਾਈ ਜਾ ਰਹੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਪੰਜਵੀਂ ਪਾਤਸ਼ਾਹੀ ਦੇ ਜੂਨ ਵਿੱਚ ਆ ਰਹੇ ਸ਼ਹੀਦੀ ਪੁਰਬ ਦੇ ਸਮਾਗਮਾਂ ‘ਤੇ ਪੈਣ ਦੀ ਸੰਭਾਵਨਾ ਹੈ। 400 ਸਾਲਾ ਪ੍ਰਕਾਸ਼ ਪੂਰਬ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ 1 ਮਈ 2021 ਨੂੰ ਮਨਾਈ ਜਾਣ ਦੀ ਸੰਭਾਵਨਾ ਹੈ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਇਸੇ ਦਿਨ ਵੱਖਰੇ ਤੌਰ ‘ਤੇ ਰਾਜ ਪੱਧਰ ਦਾ ਮੁੱਖ ਸ਼ਤਾਬਦੀ ਸਮਾਗਮ ਰੱਖਿਆ ਗਿਆ ਹੈ, ਇਸ ਲਈ ਦੋ ਵੱਖੋ-ਵੱਖ ਸਮਾਗਮ ਹੋ ਸਕਦੇ ਹਨ।
ਇਸ ਵੇਲੇ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ, ਹਰਿਆਣਾ ਤੇ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਵਿਖੇ ਸਾਰੇ ਅਹਿਮ ਧਾਰਮਿਕ ਦਿਹਾੜੇ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਹਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਦੀਆਂ ਕਈ ਹੋਰ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਤੱਕ ਵੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜੇ ਮਨਾਉਂਦੀਆਂ ਹਨ, ਜਿਸ ਨਾਲ ਵਿਵਾਦ ਪੈਦਾ ਹੁੰਦਾ ਰਿਹਾ ਹੈ। ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ 1999 ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨੂੰ ਦਰਸਾਉਂਦਾ ਵੱਖਰਾ ਨਾਨਕ-ਸ਼ਾਹੀ ਕੈਲੰਡਰ ਤਿਆਰ ਕੀਤਾ ਸੀ, ਜਿਸ ‘ਚ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਸਮੇਤ ਹੋਰ ਅਹਿਮ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਬਿਕਰਮੀ ਕੈਲੰਡਰ ਦੀ ਥਾਂ ਅੰਗਰੇਜ਼ੀ ਮਹੀਨਿਆਂ ਦੇ ਕੈਲੰਡਰ ਅਨੁਸਾਰ ਫਿਕਸ ਕੀਤੀਆਂ ਸਨ।ਇਸ ਕੈਲੰਡਰ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੇ 2003 ਵਿੱਚ ਸਿੱਖ ਜਗਤ ਲਈ ਲਾਗੂ ਕਰ ਦਿੱਤਾ ਸੀ, ਪਰ ਸੰਤ ਸਮਾਜ ਆਦਿ ਧਾਰਮਿਕ ਜਥੇਬੰਦੀਆਂ ਦੀ ਮੰਗ ‘ਤੇ ਸ਼੍ਰੋਮਣੀ ਕਮੇਟੀ ਨੇ 2010 ਵਿੱਚ ਇਸ ਕੈਲੰਡਰ ‘ਚ ਕੁਝ ਅਹਿਮ ਸੋਧਾਂ ਕਰ ਕੇ ਪਹਿਲਾਂ ਸੰਗਰਾਦਾਂ ਬਿਕਰਮੀ ਕੈਲੰਡਰ ਵਾਲੀਆਂ ਆਪਣਾ ਲਈਆਂ ਤੇ ਫਿਰ 2015 ‘ਚ ਇੱਕ ਹੋਰ ਅਹਿਮ ਸੋਧ ਕਰਕੇ ਸਾਰੇ ਗੁਰਪੁਰਬ ਵੀ ਬਿਕਰਮੀ ਕੈਲੰਡਰ ਅਨੁਸਾਰ ਹੀ ਮਨਾਉਣ ਦਾ ਫ਼ੈਸਲਾ ਕਰ ਲਿਆ ਸੀ, ਜੋ ਅੱਜ ਤੱਕ ਸਿੱਖ ਜਗਤ ‘ਚ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਵਿਵਾਦ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ ਪਰ ਸੰਤ ਸਮਾਜ ਦੇ ਨਾਰਾਜ਼ ਹੋਣ ਦੇ ਡਰ ਕਾਰਨ ਮਾਮਲਾ ਮੁੜ ਠੰਢੇ ਬਸਤੇ ਵਿੱਚ ਜਾ ਪਿਆ।
ਸਾਲ 2021 ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨੌਵੀਂ ਪਾਤਸ਼ਾਹੀ ਦਾ 400 ਸਾਲਾ ਪ੍ਰਕਾਸ਼ ਪੁਰਬ 18 ਅਪ੍ਰੈਲ 2021 ਨੂੰ ਆ ਰਿਹਾ ਹੈ, ਪਰ ਸੋਧੇ ਹੋਏ ਨਾਨਕਸ਼ਾਹੀ (ਭਾਵ ਬਿਕਰਮੀ ਕੈਲੰਡਰ) ਅਨੁਸਾਰ ਇਹ ਦਿਹਾੜਾ 1 ਮਈ ਨੂੰ ਬਣਦਾ ਹੈ, ਜਿਸ ਕਾਰਨ ਸਿੱਖ ਜਗਤ ਨੂੰ ਇਸ ਸ਼ਤਾਬਦੀ ਨੂੰ ਮਨਾਉਣ ਸਮੇਂ ਕੈਲੰਡਰ ਵਿਵਾਦ ਫਿਰ ਛਿੜਨ ਦਾ ਡਰ ਹੈ। ਸਾਲ 2021 ਦੇ ਕੈਲੰਡਰ ਵਿੱਚ ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਦਾ 355ਵਾਂ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਬਣਦਾ ਹੈ, ਪਰ ਸੋਧੇ ਹੋਏ ਕੈਲੰਡਰ ਅਨੁਸਾਰ 20 ਜਨਵਰੀ 2021 ਨੂੰ ਮਨਾਇਆ ਜਾਣਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 22 ਅਕਤੂਬਰ ਨੂੰ ਹੈ, ਪਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ 9 ਅਕਤੂਬਰ ਨੂੰ ਹੈ। ਹਰ ਸਾਲ ਭਾਰਤ ਤੇ ਪਾਕਿਸਤਾਨ ਗੁਰਦੁਆਰਾ ਕਮੇਟੀਆਂ ਵਿੱਚ ਵਿਵਾਦ ਦਾ ਕਾਰਨ ਬਣਦਾ ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼੍ਰੋਮਣੀ ਕਮੇਟੀ ਨੇ 14 ਜੂਨ ਨੂੰ ਮਨਾਉਣਾ ਹੈ,ਪਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਾਮੀ ਇਸ ਸ਼ਹੀਦੀ ਦਿਹਾੜੇ ਨੂੰ 16 ਜੂਨ ਨੂੰ ਮਨਾਉਂਦੇ ਹਨ। ਏਦਾਂ ਦੇ ਵਿਵਾਦ ਕਾਰਨ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਕੁਝ ਸਾਲਾਂ ਤੋਂ ਪਾਕਿਸਤਾਨ ਨਹੀਂ ਜਾ ਸਕਿਆ। ਸਾਲ 2021 ਵਿੱਚ ਸੱਤਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀਆਂ ਬਿਕਰਮੀ-ਕਮ-ਨਾਨਕਸ਼ਾਹੀ (25 ਫਰਵਰੀ) ਤੇ ਮੂਲ ਨਾਨਕਸ਼ਾਹੀ (31 ਜਨਵਰੀ) ਮਿਤੀਆਂ ਦਰਮਿਆਨ 25 ਦਿਨਾਂ ਦਾ ਫਰਕ ਹੈ। ਸਾਲ 2020 ਵਿੱਚ ਨੌਵੀਂ ਪਾਤਸ਼ਾਹੀ ਦਾ 399ਵਾਂ ਪ੍ਰਕਾਸ਼ ਪੁਰਬ 30 ਚੇਤ ਭਾਵ 12 ਅਪ੍ਰੈਲ ਨੂੰ ਮਨਾਇਆ ਗਿਆ ਅਤੇ 400 ਸਾਲਾ ਸਮਾਗਮਾਂ ਦੀ ਆਰੰਭਤਾ ਕੀਤੀ ਗਈ ਸੀ, ਪਰ 2021 ਵਿੱਚ ਇਹ ਦਿਹਾੜਾ 1 ਮਈ ਨੂੰ ਮਨਾਇਆ ਜਾਣਾ ਹੈ, ਜਿਸ ਵਿੱਚ 19 ਦਿਨਾਂ ਦਾ ਅੰਤਰ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਮਿਤੀਆਂ ਅਨੁਸਾਰ ਗੁਰੂ ਸਾਹਿਬਾਨ ਨਾਲ ਸਬੰਧਤ ਗੁਰੂਪੁਰਬਾਂ ਮੌਕੇ ਆਪਣੇ ਸਾਲਾਨਾ ਕੈਲੰਡਰ ‘ਚ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤ ਦੀਆਂ ਕਈ ਸਿੱਖ ਸੰਸਥਾਵਾਂ ਸਮੇਤ ਵਿਦੇਸ਼ਾਂ ਦੀਆਂ ਅਨੇਕਾਂ ਨਾਨਕ-ਸ਼ਾਹੀ ਕੈਲੰਡਰ ਦੀਆਂ ਹਾਮੀ ਸਿੱਖ ਸੰਸਥਾਵਾਂ ਅਜੇ ਵੀ ਮੂਲ ਨਾਨਕ-ਸ਼ਾਹੀ ਕੈਲੰਡਰ ਲਾਗੂ ਕੀਤੇ ਜਾਣ ਦੀ ਮੰਗ ਕਰਦੀਆਂ ਆ ਰਹੀਆਂ ਹਨ।

Click Here To Read Latest Punjabi news

ਪੰਜਾਬੀ ਖ਼ਬਰਾਂ

ਪੰਚਾਇਤ ਤੋਂ ਤੰਗ ਆ ਕੇ ਦੋ ਭਰਾਵਾਂ ਨੇ ਜ਼ਹਿਰੀਲੀ ਚੀਜ਼ ਖਾਧੀ, ਇੱਕ ਦੀ ਮੌਤ

Published

on

suicide

ਹੁਸ਼ਿਆਰਪੁਰ, 25 ਜਨਵਰੀ – ਥਾਣਾ ਸਦਰ ਦੇ ਪਿੰਡ ਮੰਗੂਵਾਲ ਵਿਖੇ ਦੋ ਸੱਕੇ ਭਰਾਵਾਂ ਨੇ ਪੰਚਾਇਤ ਤੇ ਇੱਕ ਹੋਰ ਵਿਅਕਤੀ ਵੱਲੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਕ ਭਰਾ ਨੇ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ, ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ।
ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਘਰ ਚੋਰੀ ਹੋਈ ਸੀ, ਉਸ ਦਾ ਮਾਲਕ ਉਸ ਤੇ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਤੇ ਸ਼ੱਕ ਕਰਨ ਲੱਗ ਪਿਆ। ਇਸ ਬਾਰੇਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰ ਦਿੱਤੀ । ਪਿੰਡ ਦੀ ਪੰਚਾਇਤ ਤੇ ਪੁਲਸ ਨੇ ਵੀ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਤੇ ਚੋਰੀ ਦੀ ਵਾਰਦਾਤ ਮੰਨਣ ਲਈ ਦਬਾਅ ਪਾਉਣ ਲੱਗ ਪਏ। ਪੰਚਾਇਤ ਨੇ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜ਼ਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਕੱਲ੍ਹ ਸ਼ਾਮੀਂਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵੱਡੇ ਭਰਾ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਬਾਰਕਪੁਰ ਵਿਖੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੁਝ ਕੁ ਮਹੀਨੇ ਦਾ ਬੱਚਾ ਹੈ।ਇਸ ਬਾਰੇ ਡੀ ਐਸ ਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ।

Continue Reading

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

Published

on

accident

ਬਠਿੰਡਾ, 25 ਜਨਵਰੀ – ਬਠਿੰਡਾ-ਮਾਨਸਾ ਰੋਡ ਉੱਤੇ ਪਿੰਡ ਭਾਈ ਬਖਤੌਰ ਕੋਲ ਮਹਿੰਦਰਾ ਪਿਕਅਪ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਚਾਲਕ ਸੜਕ ਤੇ ਡਿੱਗ ਪਿਆ ਤੇ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਤ ਹੋਣ ਕਾਰਨ ਗੱਡੀਆਂ ਲਾਸ਼ ਤੋਂ ਲੰਘਦੀਆਂ ਰਹੀਆਂ। ਗੱਡੀ ਦਾ ਸਹਾਇਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਤੇ ਥਾਣਾ ਕੋਟਫੱਤਾ ਦੀ ਪੁਲਸ ਮੌਕੇ ਤੇ ਪਹੁੰਚੀ। ਸਹਾਇਕ ਚਾਲਕ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮਹਿੰਦਰਾ ਪਿਕਅਪ ਫਰੀਦਕੋਟ ਤੋਂ ਬਠਿੰਡਾ ਵਾਇਆ ਮਾਨਸਾ ਜਾ ਰਹੀ ਸੀ। ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਲੱਦੀਆਂ ਹੋਈਆਂ ਸਨ। ਪਿਕਅਪਚੋਂ ਕੈਸ਼ ਅਤੇ ਗੱਡੀ ਦੇ ਕਾਗਜ਼ਾਤ ਗਾਇਬ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਸ਼ਨਾਖਤ ਬੀਰਬਲ ਸ਼ਰਮਾ (38) ਵਾਸੀ ਸਿੱਧੂ ਹਸਪਤਾਲ ਵਾਲੀ ਗਲੀ ਮਾਨਸਾ ਅਤੇ ਪ੍ਰੇਮ ਕੁਮਾਰ (30) ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।ਥਾਣਾ ਕੋਟਫੱਤਾ ਦੇ ਏ ਐਸ ਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਨੌਜਵਾਨ ਵੱਲੋਂ ਦੋਸ਼ :ਏ ਐਸ ਆਈ ਨੇ ਸਰੀਆ ਗਰਮ ਕਰ ਕੇ ਪਿੱਠ ਉਤੇ ਥਾਣਾ-6 ਲਿਖ ਦਿੱਤੈ

Published

on

On police remand

ਜਲੰਧਰ, 25 ਜਨਵਰੀ – ਗੌਰਮਿੰਟ ਰੇਲਵੇ ਪੁਲੀਸ (ਜੀ ਆਰ ਪੀ) ਵੱਲੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ 29 ਸਾਲਾ ਨੌਜਵਾਨ ਨੇ ਜ਼ਮਾਨਤ ਤੇ ਆਉਣ ਪਿੱਛੋਂ ਥਾਣਾ ਛੇ ਦੀ ਪੁਲਸਤੇ ਸਰੀਆ ਗਰਮ ਕਰ ਕੇ ਥਾਣਾ 6 ਲਿਖਣ ਦਾ ਦੋਸ਼ ਲਾਇਆ ਹੈ। ਆਬਾਦਪੁਰ ਦੇ ਵਾਸੀ ਸੂਰਜ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏ ਐਸ ਆਈ ਕਸ਼ਮੀਰਾ ਸਿੰਘ ਨੇ ਪਹਿਲਾਂ ਉਸ ਨੂੰ ਘਰੋਂ ਚੁੱਕਿਆ ਅਤੇ ਫਿਰ ਥਾਣੇ ਲਿਜਾ ਕੇ ਉਥੇ ਉਸ ਦੇ ਨਾਲ ਜ਼ੁਲਮ ਕੀਤਾ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏ ਐਸ ਆਈ ਤੇ ਲਗਾਏ ਗਏ ਦੋਸ਼ ਝੂਠੇ ਹਨ ਅਤੇ ਸੂਰਜ ਪ੍ਰਕਾਸ਼ ਉਤੇ ਥਾਣਾ-ਛੇ ਵਿੱਚ ਲੁੱਟ ਅਤੇ ਸਨੈਚਿੰਗ ਦੇ ਕਈ ਕੇਸ ਦਰਜ ਹਨ। ਤਿੰਨ ਜਨਵਰੀ ਨੂੰ ਏ ਐਸ ਆਈ ਕਸ਼ਮੀਰਾ ਸਿੰਘ ਪੁਲਸ ਪਾਰਟੀ ਸਮੇਤ ਉਸ ਦੇ ਘਰ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ। ਜਦ ਪੁਲਸ ਓਥੇ ਪਹੁੰਚੀ ਤਾਂ ਸੂਰਜ ਪ੍ਰਕਾਸ਼ ਦੇ ਪਰਵਾਰ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਬੇਟਾ ਦੋ ਦਿਨ ਤੋਂ ਘਰ ਨਹੀਂ ਆਇਆ। ਉਸ ਨੂੰ ਥਾਣਾ ਛੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸੇ ਰਾਤ ਨੌਜਵਾਨ ਦੇ ਪਰਵਾਰ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਜੀ ਆਰ ਪੀ ਨੇ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ। ਉਥੋਂ ਜ਼ਮਾਨਤ ਮਿਲਣ ਦੇ ਬਾਅਦ ਉਹ ਬਾਹਰ ਆਇਆ ਤਾਂ ਏ ਐਸ ਆਈਤੇ ਇਹ ਦੋਸ਼ ਲਗਾਏ। ਏ ਸੀ ਪੀ ਨੇ ਕਿਹਾ ਕਿ ਪੁਲਸ ਉਸ ਨੂੰ ਥਾਣੇ ਨਹੀਂ ਲੈ ਕੇ ਆਈ। ਸਾਰੇ ਦੋਸ਼ ਬੇਬੁਨਿਆਦ ਹਨ। ਫਿਰ ਵੀ ਪੁਲਸ ਆਪਣੇ ਤੌਰ `ਤੇ ਜਾਂਚ ਕਰ ਰਹੀ ਹੈ। ਓਧਰ ਜੀ ਆਰ ਪੀ ਦੇ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੂਰਜ ਪ੍ਰਕਾਸ਼ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਗਲੇ ਦਿਨ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca