Controversy erupted over the use of calf serum in covacin
Connect with us [email protected]

ਪੰਜਾਬੀ ਖ਼ਬਰਾਂ

ਕੋਵੈਕਸਿਨ ਵਿੱਚ ਵੱਛੇ ਦੇ ਸੀਰਮ ਦੀ ਵਰਤੋਂ ਹੋਣ ਦੇ ਮੁੱਦੇ ਤੋਂ ਵਿਵਾਦ ਵਧਿਆ

Published

on

covacin vaccine

ਕੇਂਦਰ ਸਰਕਾਰ ਵੱਲੋਂ ਦਿੱਤੇ ਜਵਾਬ ਨੇ ਵਿਵਾਦ ਹੋਰ ਵਧਾਇਆ
ਨਵੀਂ ਦਿੱਲੀ, 16 ਜੂਨ, – ਭਾਰਤ ਵਿੱਚ ਕੋਰੋਨਾ ਵਾਇਰਸ ਦੇ ਖਾਤਮੇ ਲਈ ਮੁਫਤ ਵਾਲਾ ਕੋਵਿਡ-19 ਟੀਕਾਕਰਨ 21 ਜੂਨ ਤੋਂ ਸ਼ੁਰੂ ਹੋਣਾ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਕੌਮੀ ਕੋਆਰਡੀਨੇਟਰ ਗੌਰਵ ਪਾਂਧੀ ਨੇ ਭਾਰਤ ਬਾਇਓਟੈਕ ਦੇ ਕੋਵੈਕਸਿਨ ਬਾਰੇ ਇੱਕ ਆਰਟੀਆਈ ਦੇ ਜਵਾਬ ਵਿੱਚ ਮਿਲੇ ਦਸਤਾਵੇਜ਼ ਸਾਂਝੇ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵੈਕਸਿਨ ਬਣਾਉਣ ਲਈਗਾਂ ਵੱਛੇ ਦੇ ਸੀਰਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੀ ਉਮਰ 20 ਦਿਨਾਂ ਤੋਂ ਵੀ ਘੱਟ ਹੁੰਦੀ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇਸ ਦਾ ਸਪਸ਼ਟੀਕਰਨ ਦਿੱਤਾ ਹੈ।
ਅੱਜ ਬੁੱਧਵਾਰ ਬਾਅਦ ਦੁਪਹਿਰ ਭਾਰਤ ਸਰਕਾਰ ਦੇਬਿਆਨ ਵਿੱਚ ਕਿਹਾ ਗਿਆ ਹੈ ਕਿ ‘ਕੋਵੈਕਸੀਨ ਦੀ ਰਚਨਾ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ਉੱਤੇ ਕੁਝ ਪੋਸਟਾਂ ਵਿੱਚ ਜਿ਼ਕਰ ਹੈ ਕਿ ਇਸ ਵਿੱਚਨਵਜੰਮੇ ਵੱਛੇ ਦਾ ਸੀਰਮ ਪਾਇਆ ਗਿਆ ਹੈ। ਇਸ ਵਿੱਚ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।’ ਸਿਹਤ ਮੰਤਰਾਲੇ ਨੇ ਕਿਹਾ ਕਿ ਨਵਜੰਮੇ ਵੱਛੇ ਦੇ ਸੀਰਮ ਦੀ ਵਰਤੋਂ ਵੇਰੋ ਸੈੱਲਾਂ ਦੇ ਉਤਪਾਦਨ ਅਤੇ ਵਿਕਾਸ ਵਿੱਚ ਕੀਤੀ ਗਈ ਹੈ। ਵਾਇਰਸ ਕਲਚਰ ਇਕ ਤਕਨੀਕ ਹੈ, ਜਿਹੜੀ ਕਈ ਦਹਾਕਿਆਂ ਤੋਂ ਪੋਲੀਓ, ਰੈਬੀਜ਼ ਤੇ ਫਲੂ ਦੇ ਟੀਕਿਆਂ ਵਾਸਤੇ ਵਰਤੀ ਜਾਂਦੀ ਰਹੀ ਹੈ, ਪਰ ਅੰਤਮ ਰੂਪ ਵਿੱਚ ਤਿਆਰ ਕੋਵਾਕਸੀਨ ਵਿੱਚ ਨਵਜੰਮੇ ਵੱਛੇ ਦਾ ਸੀਰਮ ਬਿਲਕੁਲ ਨਹੀਂ ਹੁੰਦਾ ਤੇ ਨਾ ਇਸ ਟੀਕੇ ਦੇ ਉਤਪਾਦਨ ਵਿੱਚ ਇਸਸੀਰਮ ਦਾ ਕੋਈ ਅੰਸ਼ ਸ਼ਾਮਲ ਹੁੰਦਾ ਹੈ। ਮੰਤਰਾਲੇ ਨੇ ਕਿਹਾ ਕਿ ਵੇਰੋ ਸੈੱਲਾਂ ਦੇ ਵਿਕਾਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਤੇ ਕੈਮੀਕਲ ਨਾਲ ਕਈ ਵਾਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਉਹ ਨਵਜੰਮੇ ਵੱਛੇ ਦੇ ਸੀਰਮ ਤੋਂ ਮੁਕਤ ਹੋ ਜਾਣ, ਇਸ ਪਿੱਛੋਂ ਵੇਰੋ ਸੈੱਲ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੁੰਦੇ ਹਨ ਤਾਂ ਜੋ ਵਾਇਰਸ ਦਾ ਵਿਕਾਸ ਹੋ ਸਕੇ। ਇਸ ਸਾਰੀ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਅਤੇਵਾਇਰਸ ਵੀ ਨਸ਼ਟ ਹੋ ਜਾਂਦਾ ਹੈ।
ਇਸ ਸਪੱਸ਼ਟੀਕਰਨ ਵਿੱਚ ਇਹ ਗੱਲ ਫਿਰ ਸਾਫ ਹੋ ਗਈ ਹੈ ਕਿ ਵੈਕਸੀਨ ਬਣਾਉਣ ਲਈ ਵੇਰੋ ਸੈੱਲ ਅਤੇ ਉਸ ਵੇਰੋ ਸੈੱਲ ਨੂੰ ਬਣਾਉਣ ਲਈ ਗਾਂ ਦੇ 20 ਦਿਨ ਤੋਂ ਛੋਟੀ ਉਮਰ ਦੇ ਵੱਛੇ ਦਾ ਸੀਰਮ (ਮਿੱਝ) ਲੈਣ ਦੀ ਜ਼ਰੂਰਤ ਹੁੰਦੀ ਹੈ, ਜਿਸ ਲਈ ਵੱਛੇ ਨੂੰ ਮਾਰਨਾ ਪੈਂਦਾ ਹੈ। ਸਰਕਾਰ ਦੇ ਸਪੱਸ਼ਟੀਕਰਨ ਨਾਲ ਸਥਿਤੀ ਹੋਰ ਹਾਸੋਹੀਣੀ ਹੋ ਗਈ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਰਾਹਤ:ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ

Published

on

sumedh saini

ਚੰਡੀਗੜ੍ਹ, 3 ਅਗਸਤ, – ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮੰਗਲਵਾਰ ਨੂੰ ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਜੇ ਇਸ ਕੇਸ ਵਿੱਚ ਸਰਕਾਰ ਸੈਣੀ ਤੋਂ ਕੁਝ ਪੁੱਛਗਿੱਛ ਕਰਨੀ ਚਾਹੇ ਤਾਂ ਇਸ ਦੇ ਲਈ ਉਸ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਪਵੇਗਾ।
ਸੁਮੇਧ ਸਿੰਘ ਸੈਣੀ ਵੱਲੋਂ ਇਸ ਕੇਸ ਵਿੱਚ ਦਰਜ ਸਿ਼ਕਾਇਤ ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਸਟਿਸ ਅਵਨੀਸ ਝਿੰਗਨ ਨੇ ਇਹ ਆਦੇਸ਼ ਦਿੱਤਾ ਹੈ। ਸੈਣੀ ਨੂੰ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ ਵਿੱਚ ਅਗਾਊਂ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ।ਅੱਜ ਉਸ ਨੂੰ ਕੋਟਕਪੂਰਾ ਵਿੱਚਉਸ ਦੇ ਖ਼ਿਲਾਫ਼ਦਰਜ ਹੋਏ ਕੇਸ ਵਿੱਚ ਵੀ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਕੇਸ ਫਰੀਦਕੋਟ ਦੀ ਟ੍ਰਾਇਲ ਕੋਰਟ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਸੈਣੀ ਦੇਖ਼ਿਲਾਫ਼ ਚਲਾਣ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਵਰਨਣ ਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੇ ਪਹਿਲਾਂ ਇਸ ਕੇਸ ਵਿੱਚ ਟ੍ਰਾਇਲ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਟ੍ਰਾਇਲ ਕੋਰਟ ਨੇ ਰੱਦ ਕਰ ਦਿੱਤਾ ਸੀ।ਉਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤਦੀ ਮੰਗ ਕੀਤੀ ਸੀ। ਮਾਰਚ ਵਿੱਚ ਹਾਈ ਕੋਰਟ ਨੇ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਅੱਜ ਮੰਗਲਵਾਰ ਨੂੰ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਪਿੱਛੋਂ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca