Controversial statement by Chief Minister Khattar
Connect with us [email protected]

ਰਾਜਨੀਤੀ

ਮੁੱਖ ਮੰਤਰੀ ਖੱਟਰ ਦਾ ਵਿਵਾਦਤ ਬਿਆਨ :ਮਰਨ ਵਾਲਿਆਂ ਦੀ ਗਿਣਤੀ ਛੱਡੋ, ਇਸ ਨਾਲ ਮਰਿਆ ਬੰਦਾ ਪਰਤ ਕੇ ਨਹੀਂ ਆ ਜਾਣਾ

Published

on

Manohar Lal Khattar

ਰੋਹਤਕ, 28 ਅਪ੍ਰੈਲ – ਹਰਿਆਣਾ ਸਰਕਾਰ ਉੱਤੇ ਕੋਰੋਨਾ ਨਾਲ ਹੁੰਦੀਆਂ ਮੌਤਾਂ ਦੇ ਅੰਕੜੇ ਲੁਕਾਉਣ ਦੇ ਦੋਸ਼ਾਂ ਉੱਤੇਓਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਉੱਤੇ ਬਹਿਸ ਕਰਨ ਦੀ ਕੋਈ ਤੁਕ ਨਹੀਂ, ਇਸ ਨਾਲ ਮਰਿਆ ਵਿਅਕਤੀ ਵਾਪਸ ਨਹੀਂ ਆ ਜਾਣਾ, ਮਰੀਜ਼ਾਂ ਨੂੰ ਰਾਹਤ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇਹ ਸਮਾਂ ਅੰਕੜਿਆਂ ਉੱਤੇ ਧਿਆਨ ਦੇਣ ਦਾ ਨਹੀਂ, ਜਿਸ ਦੀ ਮੌਤ ਹੋ ਗਈ, ਉਹ ਸਾਡੇ ਰੌਲਾ ਪਾਉਣ ਨਾਲ ਜੀਊਂਦਾ ਨਹੀਂ ਹੋ ਜਾਣਾਂ।’ ਉਨ੍ਹਾਂ ਨੇ ਕਿਹਾ ਕਿ ਸਾਡਾ ਪੂਰਾ ਧਿਆਨ ਇਸ ਗੱਲ ਉੱਤੇ ਹੋਣਾ ਚਾਹੀਦਾ ਹੈ ਕਿ ਕਿਵੇਂ ਮਰੀਜ਼ਾਂ ਤੱਕ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ। ਅਸੀਂ ਇਸ ਉੱਤੇ ਪੂਰਾ ਧਿਆਨ ਦੇ ਰਹੇ ਹਾਂ।
ਵਿਰੋਧੀ ਧਿਰ ਕਾਂਗਰਸ ਨੇ ਮੁੱਖ ਮੰਤਰੀ ਖੱਟਰ ਦੇ ਬਿਆਨ ਦੀ ਨਿੰਦਾ ਕੀਤੀ। ਪਾਰਟੀ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ‘ਇਹ ਸਿਰਫ਼ ਜ਼ਾਲਮ ਸ਼ਾਸਕ ਦੇ ਸ਼ਬਦ ਹੋ ਸਕਦੇ ਹਨ। ਉਨ੍ਹਾ ਨੇ ਕਿਹਾ, ‘‘ਹਰ ਮੌਤ ਸਰਕਾਰ ਦੀ ਮਾੜੀ ਕਾਰਜ ਕੁਸ਼ਲਤਾ ਦਾ ਨਤੀਜਾ ਹੈ। ਇਸ ਲਈ ਉਨ੍ਹਾਂ ਉੱਤੇ ਸ਼ੋਰ ਮਚਾਉਣਾ ਜ਼ਰੂਰੀ ਹੈ, ਤਾਂ ਕਿ ਬੋਲੀ ਭਾਜਪਾ ਸਰਕਾਰ ਉਸ ਦੀ ਆਵਾਜ਼ ਸੁਣ ਸਕੇ।” ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ‘‘ਕੌਣ ਜਾਣਦਾ ਸੀ ਕਿ ਮਹਾਂਮਾਰੀ ਆਵੇਗੀ, ਨਾ ਤੁਸੀਂ, ਨਾ ਅਸੀਂ। ਇਸ ਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ।”

Read More Political News Today

ਰਾਜਨੀਤੀ

ਸਾਬਕਾ ਭਾਜਪਾ ਮੁੱਖ ਮੰਤਰੀ ਰਾਵਤ ਨੇ ਕਿਹਾ: ਕੋਰੋਨਾ ਵਾਇਰਸ ਨੂੰ ਵੀ ਜਿਊਣ ਦਾ ਹੱਕ ਹੈ

Published

on

Trivendra-Singh-Rawat

ਨਵੀਂ ਦਿੱਲੀ, 15 ਮਈ – ਕੋਰੋਨਾ ਸੰਕਟ ਦੌਰਾਨ ਜਦੋਂ ਸਾਰੀ ਦੁਨੀਆ ਕੋਰੋਨਾ ਤੋਂ ਬਚਣ ਦਾ ਹੱਲ ਤਲਾਸ਼ ਕਰ ਰਹੀ ਹੈ, ਓਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ (ਕੋਰੋਨਾ) ਵਾਇਰਸ ‘ਜੀਵਤ ਪ੍ਰਾਣੀ ਹੈ ਅਤੇ ਉਹ ਵੀ ਜਿਊਣ ਦਾ ਹੱਕ ਰੱਖਦਾ ਹੈ।’
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਆਪਣੇ ਇਸ ਅਨੋਖੇ ਵੀਡੀਓ ਬਿਆਨ ਵਿੱਚ ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਕੋਰੋਨਾ ਵਾਇਰਸ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ, ਇਸ ਲਈ ਇਸ ਨੂੰ ਜਿਊਣ ਦਾ ਪੂਰਾ ਹੱਕ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਰਾਵਤ ਦੀਆਂ ਇਹ ਟਿੱਪਣੀਆਂ ਨਾ ਸਿਰਫ਼ ‘ਸੰਵੇਦਨਾਹੀਣ’, ਸਗੋਂ ‘ਮੂਰਖਾਨਾ’ ਵੀ ਹਨ। ਰਾਵਤ ਨੇ ਕਿਹਾ, ‘ਜੇ ਅਸੀਂ ਫਲਸਫ਼ੇ ਦੇ ਦਿ੍ਰਸ਼ਟੀਕੋਣ ਤੋਂ ਗੱਲ ਕਰੀਏ ਤਾਂ ਕੋਰੋਨਾਵਾਇਰਸ ਵੀ ਸਾਡੇ ਵਾਂਗ ਜੀਵਤ ਪ੍ਰਾਣੀ ਹੈ। ਅਸੀਂ (ਮਨੁੱਖ) ਖ਼ੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਊਣਾ ਚਾਹੁੰਦਾ ਹੈਤੇ ਉਹ ਵੀ ਜਿਊਣ ਦਾ ਹੱਕਦਾਰ ਹੈ।’
ਸੋਸ਼ਲ ਮੀਡੀਆ ਵਿੱਚ ਵੱਡੇ ਪੱਧਰ ਉੱਤੇ ਘੁੰਮਦੀ ਇਸ ਵੀਡੀਓ ਵਿੱਚ ਰਾਵਤ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਹੈ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖ਼ੁਦ ਨੂੰ ਜਿਊਦਾ ਰੱਖਣ ਦੀ ਵਾਹ ਲਾ ਰਿਹਾ ਹੈ। ਸਾਨੂੰ ਇਸ ਤੋਂ ਦੂਰੀ ਬਣਾਉਣੀ ਹੋਵੇਗੀ। ਇਹ ਵੀ ਚਲਦਾ ਫਿਰਦਾ ਹੈ ਅਤੇ ਅਸੀਂ ਵੀ ਤੁਰ ਫਿਰ ਰਹੇ ਹਾਂ। ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਵੇਗੀ ਤਾਂ ਕਿ ਇਸ ਨੂੰ ਪਿੱਛੇ ਛੱਡ ਸਕੀਏ।’
ਇਸ ਦੌਰਾਨ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਰਾਵਤ ਦੀ ਜੰਮ ਕੇ ਨਿੰਦਾ ਕੀਤੀ ਹੈ। ਉਤਰਖੰਡ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਅਮਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਵਤ ਦੀ ਇਸ ਟਿੱਪਣੀ ਤੋਂ ਉਸ ਦੀ ਸਿਆਣਪ ਝਲਕਦੀ ਹੈ, ਜਿਸ ਨੇ ਉਤਰਾਖੰਡ ਦਾ ਮਖੌਲ ਉਡਵਾ ਦਿੱਤਾ ਹੈ। ਉਂਜ ਇਹ ਪਹਿਲਾਂ ਵਾਕਿਆ ਨਹੀਂ, ਜਦੋਂ ਸਾਬਕਾ ਮੁੱਖ ਮੰਤਰੀ ਦਾ ਆਪਣੀਆਂ ਬੇਸਿਰ ਪੈਰ ਦੀਆਂ ਟਿੱਪਣੀਆਂ ਕਰਕੇ ਮਖੌਲ ਉਡਿਆ ਹੋਵੇ। ਇਸ ਤੋਂ ਪਹਿਲਾਂ ਤਿ੍ਰਵੇਂਦਰ ਸਿੰਘ ਰਾਵਤ ਨੇ ਸਾਲ 2019 ਵਿੱਚ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਗਾਂ ਇੱਕੋ ਇੱਕ ਅਜਿਹਾ ਜਾਨਵਰ ਹੈ, ਜਿਹੜਾ ਸਾਹ ਲੈਣ ਮੌਕੇ ਆਕਸੀਜਨ ਅੰਦਰ ਲਿਜਾਂਦੀ ਅਤੇ ਕਾਰਬਨਡਾਈਆਕਸਾਈਡ ਕੱਢਦੀ ਹੈ। ਬੀਤੇ ਮਾਰਚ ਵਿੱਚ ਭਾਜਪਾ ਹਾਈ ਕਮਾਨ ਨੇ ਤਿ੍ਰਵੇਂਦਰ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕੈਪਟਨ ਵੱਲੋਂ ਪਿੰਡਾਂ ਵਾਲਿਆਂ ਨੂੰ ਅਪੀਲ:ਕੋਰੋਨਾ ਮੁਕਤ ਲੋਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਪਿੰਡ ਨਾ ਵੜਨ ਦਿਓ

Published

on

capt amrinder singh

ਚੰਡੀਗੜ੍ਹ, 14 ਮਈ, -ਪੰਜਾਬ ਦੇ ਪਿੰਡਾਂ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਿੰਡਾਂ ਵਿੱਚ ਪਹਿਰਾ ਲਾਉਣ ਨੂੰ ਕਿਹਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਪੇਜ ਉੱਤੇਰਾਜਦੇ ਲੋਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਨੂੰ ਬਚਾਉਣ ਲਈ ਚੌਕਸੀ ਵਰਤੋ ਤੇ ਪਿੰਡ ਵਿੱਚ ਕਿਸੇ ਗੈਰ ਵਿਅਕਤੀ ਨੂੰ ਦਾਖ਼ਲ ਨਾ ਹੋਣ ਦਿਉ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਮੌਕੇ ਪਿੰਡ ਬਚੇਰਹੇ, ਪਰ ਸ਼ਹਿਰਾਂ ਪਿੱਛੋਂ ਪਿੰਡਾਂ ਵਿੱਚ ਕੋਰੋਨਾ ਨੇ ਪੈਰ ਪਸਾਰ ਲਏ ਹਨ। ਉਨ੍ਹਾਂ ਨੇ ਅਗਲੇ ਦੋ ਮਹੀਨਿਆਂ ਨੂੰ ਬਹੁਤ ਗੰਭੀਰ ਸਮਾਂ ਦੱਸ ਕੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਵਿਡ ਕੇਸਾਂ ਦਾ ਵਾਧਾ ਹੋਣ ਕਰ ਕੇ ਸੰਭਲਣ ਦੀ ਲੋੜ ਹੈ। ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਦੀ ਅਪੀਲ ਕਰ ਕੇ ਉਨ੍ਹਾ ਨੇ ਕਿਹਾ ਕਿ ਬਾਹਰੀ ਲੋਕਾਂ ਨੂੰ ਦੂਰ ਰੱਖੋ ਅਤੇ ਸਿਰਫ ਕੋਵਿਡ ਤੋਂ ਮੁਕਤ ਲੋਕਾਂ ਨੂੰ ਹੀ ਪਿੰਡਵਿੱਚ ਵੜਨਦਿਉ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਸਮਝਾ ਨਹੀਂ ਸਕੇ, ਜਿਸ ਕਾਰਨ ਬੀਤੇ 14 ਮਹੀਨਿਆਂ ਤੋ ਲੋਕ ਖਤਰੇ ਨੂੰ ਹਲਕੇਰੌਂਅ ਵਿੱਚ ਲੈ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੀਮਾਰੀ ਦੇ ਲੱਛਣ ਦੇਖਦੇ ਸਾਰ ਡਾਕਟਰ ਦੀ ਸਲਾਹ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਲੈਵਲ 2 ਹਸਪਤਾਲਾਂ ਵਿਚ ਅੱਧੇ ਬੈੱਡ ਖਾਲੀ ਤੇ ਲੈਵਲ ਤਿੰਨ ਦੇ 90 ਫ਼ੀਸਦੀ ਬੈੱਡ ਭਰ ਜਾਣ ਪਿੱਛੋਂ ਸਰਕਾਰ ਦੋ ਹਜ਼ਾਰ ਹੋਰ ਬੈੱਡਾਂ ਤਿਆਰ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚਅੱਜਤਕ ਕੋਵਿਡ ਨਾਲ 11297 ਮੌਤਾਂ ਹੋਈਆਂ ਤੇ ਇੱਕ ਦਿਨ ਪਹਿਲਾਂ 184 ਹੋਈਆਂ ਹਨ। ਉਨ੍ਹਾ ਕਿਹਾ ਕਿ ਅੱਜ 9619 ਮਰੀਜ ਆਕਸੀਜਨ ਉਤੇ ਅਤੇ 429 ਮਰੀਜ ਵੈਂਟੀਲੇਟਰ ਆਸਰੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕ ਆਪਣੇ ਪਰਿਵਾਰਾਂ ਤੇ ਰਾਜ ਦੇ ਹਿੱਤਾਂ ਦਾ ਨੁਕਸਾਨ ਕਿਉਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੇ ਮਹਾਰਾਸ਼ਟਰ ਦੇ ਰਾਹ ਨਾ ਪੈਣ ਦੇਈਏ, ਜਿਨ੍ਹਾਂ ਨੂੰ ਦੂਸਰੀ ਲਹਿਰ ਵੇਲੇ ਅਣਕਿਆਸੀਆਂ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੇ ਦੁਨੀਆ ਨੂੰ ਲਪੇਟ ਵਿੱਚ ਹੈ ਅਤੇ ਅਗਾਂਹਵਧੂ ਦੇਸ਼ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ।ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਪੰਜਾਬ ਬਚਾਉਣ ਲਈ ਰਾਜ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Read More Latest Politics News

Continue Reading

ਰਾਜਨੀਤੀ

ਨੇਪਾਲ ਵਿੱਚ ਭਰੋਸੇ ਦੀ ਵੋਟ ਨਾ ਲੈ ਸਕੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੂੰ ਫਿਰ ਉਹੋ ਕੁਰਸੀ ਮਿਲੇਗੀ

Published

on

oli nepal pm

ਕਾਠਮੰਡੂ, 13 ਮਈ, – ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਇਕ ਵਾਰ ਫਿਰ ਤੋਂ ਨੇਪਾਲ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਤਿਆਰੀ ਹੋ ਗਈ ਹੈ। ਅਜੇ ਤੱਕ ਮਾਓਵਾਦੀ ਗਰੁੱਪਾਂ ਨਾਲ ਮਿਲ ਕੇ ਗਠਜੋੜ ਦੀ ਸਰਕਾਰ ਚਲਾਉਂਦੇ ਰਹੇ ਓਲੀ ਨੂੰ ਨੇਪਾਲ ਦੇ ਸੰਵਿਧਾਨ ਮੁਤਾਬਕ ਸਿੰਗਲ ਲਾਰਜੈਸਟ ਪਾਰਟੀ ਦੇ ਨੇਤਾ ਹੋਣ ਕਰ ਕੇ ਫਿਰ ਪ੍ਰਧਾਨ ਮੰਤਰੀ ਅਹੁਦੇਲਈ ਬਾਕਾਇਦਾ ਸੱਦਾ ਦਿੱਤਾ ਗਿਆ ਹੈ।
ਅੱਜ ਵੀਰਵਾਰ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਨੇਪਾਲ ਸੰਵਿਧਾਨ ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਹੋਣ ਕਾਰਨ ਕੇ ਪੀ ਸ਼ਰਮਾ ਓਲੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਨੇਪਾਲੀ ਪਾਰਲੀਮੈਂਟ ਵਿੱਚ ਕੇ ਪੀ ਸ਼ਰਮਾ ਓਲੀ ਵੱਲੋਂ ਭਰੋਸੇ ਦੀ ਵੋਟ ਹਾਰਨ ਪਿੱਛੋਂ ਰਾਸ਼ਟਰਪਤੀ ਨੇ ਗਠਜੋੜ ਸਰਕਾਰ ਬਣਾਉਣ ਲਈ ਤਿੰਨ ਦਿਨ ਦਿੱਤੇ ਸਨ, ਪਰ ਨੇਪਾਲ ਦੀਆਂ ਵਿਰੋਧੀ ਧਿਰਾਂ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਬਹੁਮਤ ਨਹੀਂ ਹੋ ਸਕਿਆ। ਇਸ ਪਿੱਛੋਂ ਗਠਜੋੜ ਸਰਕਾਰ ਲਈ ਤੈਅ ਸਮਾਂ ਸੀਮਾ ਵੀਰਵਾਰ ਰਾਤ 9 ਵਜੇ ਖਤਮ ਹੋਣ ਦੇ ਨਾਲ ਹੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(3) ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਵਜੋਂ ਕੇ ਪੀ ਓਲੀ ਨੂੰ ਦੋਬਾਰਾ ਨਿਯੁਕਤ ਕਰ ਦਿੱਤਾ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca