Construction of Shahpur Kandi Dam on Ravi River is 60 percent complete
Connect with us [email protected]

ਪੰਜਾਬੀ ਖ਼ਬਰਾਂ

ਰਾਵੀ ਦਰਿਆ `ਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ 60 ਫ਼ੀਸਦੀ ਪੂਰੀ

Published

on

ravi river
  • ਅਗਲੇ ਸਾਲ ਦਸੰਬਰ ਵਿੱਚ ਪਾਕਿਸਤਾਨ ਨੂੰ ਪਾਣੀ ਜਾਣਾ ਬੰਦ ਹੋਵੇਗਾ
    ਚੰਡੀਗੜ੍ਹ, 4 ਫਰਵਰੀ – ਰਾਵੀ ਦਰਿਆ ਦੇ ਪਾਣੀ ਨੂੰ ਰੋਕ ਕੇ 600 ਮੈਗਾਵਾਟ ਬਿਜਲੀ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਤੋਂ 11 ਕਿਲੋਮੀਟਰ ਹੇਠਾਂ ਵੱਲ ਆਉਂਦੇ ਪਾਣੀ ਨੂੰ ਫਿਰ ਰੋਕ ਕੇ 204 ਮੈਗਾਵਾਟ ਬਿਜਲੀ ਬਣਾਉਣ ਲਈ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ 60 ਫ਼ੀਸਦੀ ਤੋਂ ਵੱਧ ਹੋ ਚੁੱਕੀ ਹੈ। ਅਗਲੇ ਸਾਲ ਦਸੰਬਰ ਤੱਕ ਇਹ ਡੈਮ ਪੂਰਾ ਜਾਵੇਗਾ ਅਤੇ ਪਾਕਿਸਤਾਨ ਨੂੰ ਬਿਨਾਂ ਵਜ੍ਹਾ ਜਾਂਦਾ ਪਾਣੀ ਬੰਦ ਕਰ ਦਿੱਤਾ ਜਾਵੇਗਾ।
    ਪਠਾਨਕੋਟ ਨੇੜੇ ਮਾਧੋਪੁਰ ਕੋਲ ਸ਼ਾਹਪੁਰ ਕੰਢੀ ਤੋਂ ਪਾਣੀ ਲੈ ਕੇ ਜਾਣ ਵਾਲੀ ਹਾਈਡਲ ਚੈਨਲ ਦਾ 97 ਫ਼ੀਸਦੀ ਕੰਮ ਹੋ ਚੁੱਕਾ ਹੈ ਅਤੇ ਅਗਲੇ ਸਾਲ ਦਸੰਬਰ ਵਿੱਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ ਤਿੰਨ ਲੱਖ ਏਕੜ ਜ਼ਮੀਨ ਦੀ ਸਿੰਚਾਈ ਅਪਰ ਬਾਰੀ ਦੋਆਬ ਨਹਿਰ ਤੋਂ ਹੋਰ ਵੱਧ ਹੋ ਸਕੇਗੀ। ਇਸ 2716 ਕਰੋੜ ਦੇ ਵੱਡੇ ਪਣ ਬਿਜਲੀ ਪ੍ਰਾਜੈਕਟ ਤੇ 400 ਇੰਜੀਨੀਅਰਾਂ, ਤਕਨੀਕੀ ਵਰਕਰਾਂ ਤੇ 800 ਕਾਮਿਆਂ ਸਮੇਤ ਸੋਮਾ ਬੁਰੇਈਆ ਕੰਪਨੀ ਦੇ ਕੰਮਤੇ ਨਿਗਰਾਨੀ ਰੱਖਣ ਵਾਲੇ ਚੀਫ਼ ਇੰਜੀਨੀਅਰ ਐਸ ਕੇ ਸਲੂਜਾ ਨੇ ਦੱਸਿਆ ਕਿ ਕੇਂਦਰੀ ਜਲ ਸਰੋਤ ਮੰਤਰਾਲਾ ਇਸ ਪੱਖੋਂ ਬਹੁਤ ਗੰਭੀਰ ਹੈ ਕਿ ਪਾਕਿਸਤਾਨ ਨੂੰ ਅਜਾਈਂ ਜਾਂਦਾ ਪਾਣੀ ਰੋਕ ਕੇ ਜਲਦੀ ਪੰਜਾਬ ਤੇ ਜੰਮੂ ਕਸ਼ਮੀਰ ਦੇ ਲਈ ਵਰਤਣਾ ਚਾਹੁੰਦਾ ਹੈ।ਇੰਜੀਨੀਅਰ ਸਲੂਜਾ ਜੋ ਹਫ਼ਤੇ ਵਿੱਚ ਪੰਜ ਦਿਨ ਸ਼ਾਹਪੁਰ ਕੰਢੀ ਡੈਮ ਤੇ ਦਿਨ ਰਾਤ ਉਸਾਰੀ ਦਾ ਕੰਮ ਦੇਖਦੇਹਨ, ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇਸ ਪ੍ਰਾਜੈਕਟ ਦੀ ਮਾਨੀਟਰਿੰਗ ਹੋ ਰਹੀ ਹੈ ਅਤੇ ਛੇ ਮਹੀਨੇ ਪਹਿਲਾਂ ਕੇਦਰੀ ਜਲ ਸਰੋਤ ਮੰਤਰੀ ਖ਼ੁਦ ਮਾਹਰਾਂ ਦੀ ਟੀਮ ਨਾਲ ਇਸ ਦਾ ਨਿਰੀਖਣ ਕਰਨ ਆਏ ਸਨ। ਚੀਫ਼ ਇੰਜੀਨੀਅਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਲੇਬਰ ਤੇ ਤਕਨੀਕੀ ਕਾਮਿਆਂ ਵੱਲੋਂ ਕੰਮ ਰੋਕਿਆ ਗਿਆ ਸੀ, ਪਰ ਛੇ ਮਹੀਨੇ ਬਾਅਦ ਫਿਰ ਦਿਨ ਰਾਤ ਉਸਾਰੀ ਹੋ ਰਹੀ ਹੈ ਅਤੇ ਮਈ 2022 ਦੀ ਥਾਂ ਦਸੰਬਰ 2022 ਵਿੱਚ ਡੈਮ ਸਿਰੇ ਚੜ੍ਹ ਜਾਵੇਗਾ। ਉਨ੍ਹਾਂ ਦੱਸਿਆ ਕਿ 637 ਕਰੋੜ ਦੇ ਟੈਂਡਰ ਜਾਰੀ ਹੋ ਗਏ ਹਨ। ਭਵਿੱਖਚ ਰੋਜ਼ 1042 ਮਿਲੀਅਨ ਯੂਨਿਟ ਯਾਨੀ 10.4 ਕਰੋੜ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਬਿਜਲੀ `ਤੇ ਪੂਰਾ ਅਧਿਕਾਰ ਪੰਜਾਬ ਦਾ ਹੋਵੇਗਾ ਅਤੇ ਪਾਣੀ ਤੇ ਬਿਜਲੀ ਤੋਂ ਸਾਲਾਨਾ 850 ਕਰੋੜ ਦਾ ਲਾਭ ਕੇਵਲ ਇਸ ਸੂਬੇ ਨੂੰ ਮਿਲੇਗਾ।

ਪੰਜਾਬੀ ਖ਼ਬਰਾਂ

ਕੋਲੰਬੋ ਪੋਰਟ ਦੇ ਟਰਮੀਨਲ ਵਿਕਾਸ ਦਾ ਠੇਕਾ ਭਾਰਤ ਨੂੰ ਮਿਲਿਆ

Published

on

ਕੋਲੰਬੋ, 3 ਮਾਰਚ – ਭਾਰਤ ਦੀ ਕੋਰੋਨਾ ਵੈਕਸੀਨ ਕੂਟਨੀਤੀ ਦਾ ਅਸਰ ਪੈਣ ਲੱਗਾ ਹੈ। ਚੀਨ ਦੇ ਕਰਜ਼ੇ ਵਿੱਚ ਫਸੇ ਸ੍ਰੀਲੰਕਾ ਨੇ ਦੋਸਤੀ ਦਾ ਕਦਮ ਵਧਾਉਂਦੇ ਹੋਏ ਆਪਣੇ ਰਣਨੀਤਕ ਰੂਪ ਤੋਂ ਮਹੱਤਵਪੂਰਨ ਕੋਲੰਬੋ ਪੋਰਟ ਦੇ ਵੈਸਟਰਨ ਕੰਟੇਨਰ ਟਰਮੀਨਲ ਦੇ ਵਿਕਾਸ ਦਾ ਠੇਕਾ ਭਾਰਤ ਨੂੰ ਦੇ ਦਿੱਤਾ ਹੈ।
ਕੋਲੰਬੋ ਦੇ ਟਰਮੀਨਲ ਦਾ ਵਿਕਾਸ ਭਾਰਤ ਅਤੇ ਜਾਪਾਨ ਦੇ ਨਾਲ ਬਣੀ ਇੱਕ ਸਾਂਝੀ ਵਪਾਰਕ ਕੰਪਨੀ ਵੱਲੋਂ ਕੀਤਾ ਜਾਏਗਾ। ਸ੍ਰੀਲੰਕਾ ਇਹ ਪ੍ਰੋਜੈਕਟ 35 ਸਾਲ ਦੇ ਪਟੇ ਉੱਤੇ ਦੇਵੇਗਾ। ਵਰਨਣ ਯੋਗ ਹੈ ਕਿ ਸ੍ਰੀਲੰਕਾ ਸਰਕਾਰ ਨੇ ਇਸ ਤੋਂ ਕੁਝ ਹਫਤੇ ਪਹਿਲਾਂ ਇਸੇ ਬੰਦਰਗਾਹ ਉੱਤੇ ਇੱਕ ਟਰਮੀਨਲ ਦੇ ਵਿਕਾਸ ਦਾ ਚੀਨ ਦਾ ਠੇਕਾ ਰੱਦ ਕਰ ਦਿੱਤਾ ਸੀ। ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸ੍ਰੀਲੰਕਾ ਕੈਬਨਿਟ ਨੇ ਕੱਲ੍ਹ ਕੋਲੰਬੋ ਸਾਊਥ ਪੋਰਟ ਦੇ ਵੈਸਟ ਕੰਟੇਨਰ ਟਰਮੀਨਲ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਅਤੇ ਜਾਪਾਨ ਸਰਕਾਰ ਦੀ ਇੱਕ ਸਾਂਝੀ ਕੰਪਨੀ ਇਸ ਦਾ ਵਿਕਾਸ ਕਰੇਗੀ। ਬਿਆਨ ਵਿੱਚ ਕਿਹਾ ਗਿਆ ਕਿ ਬਣਾਓ, ਅਪਣਾਓ ਅਤੇ ਸੌਂਪ ਦਿਓ (ਬੀ ਓ ਟੀ) ਦੇ ਆਧਾਰ ਉੱਤੇਇਸ ਪ੍ਰੋਜੈਕਟ ਲਈ ਗੱਲਬਾਤ ਕਰ ਰਹੀ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਸ ਨੂੰ ਭਾਰਤੀ ਹਾਈ ਕਮਿਸ਼ਨ ਅਤੇ ਜਾਪਾਨੀ ਦੂਤਘਰ ਨੂੰ ਭੇਜਿਆ ਗਿਆ ਸੀ। ਇਸ ਬਾਰੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਲਿਮਟਿਡ ਦੀ ਤਜਵੀਜ਼ ਨੂੰ ਭਾਰਤੀ ਹਾਈ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਕੁਝ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੁਆਰਾ ਮਨਜ਼ੂਰ ਕੀਤੇ ਜਾਣ ਦੇ ਖੁਲਾਸੇ ਉੱਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀਲੰਕਾ ਵਿੱਚ ਨਿਵੇਸ਼ ਦਾ ਫੈਸਲਾ ਇਥੋਂ ਦੀ ਸਰਕਾਰ ਕਰਦੀ ਹੈ, ਨਾ ਕਿ ਭਾਰਤੀ ਹਾਈ ਕਮਿਸ਼ਨ। ਇਸ ਤੋਂ ਪਹਿਲਾਂ ਸ੍ਰੀਲੰਕਾ ਪੋਰਟਸ ਅਥਾਰਟੀ ਨੇ ਪਿਛਲੀ ਸਿਰੀਸੇਨ ਸਰਕਾਰ ਦੇ ਸਮੇਂ ਮਈ 2019 ਵਿੱਚ ਭਾਰਤ ਅਤੇਜਾਪਾਨ ਦੇ ਨਾਲ ਇਸ ਬੰਦਰਗਾਹ ਉੱਤੇ ਪੂਰਬੀ ਕੰਟੇਨਰ ਟਰਮੀਨਲ (ਈ ਸੀ ਟੀ) ਦੇ ਫੈਸਲੇ ਦਾ ਇੱਕ ਕਰਾਰ ਕੀਤਾ ਸੀ।

Continue Reading

ਪੰਜਾਬੀ ਖ਼ਬਰਾਂ

ਘੋੜੇ ਦਾ ਜਨਮ ਦਿਨ 50 ਪੌਂਡ ਦਾ ਕੇਕ ਕੱਟ ਕੇ ਮਨਾਇਆ ਗਿਆ

Published

on

ਸਹਿਰਸਾ, 3 ਮਾਰਚ – ਆਮ ਤੌਰ ਉੱਤੇਲੋਕਾਂ ਨੂੰ ਆਪਣੇ ਬੱਚਿਆਂ, ਬਜ਼ੁਰਗਾਂ ਜਾਂ ਵਿਅਕਤੀਆਂ ਦਾ ਜਨਮ ਦਿਨ ਮਨਾਉਂਦੇ ਦੇਖਿਆ, ਸੁਣਿਆਂ ਜਾਂ ਖੁਦਸਮਾਗਮ ਵਿੱਚ ਸ਼ਾਮਲ ਹੋਇਆ ਜਾਂਦਾ ਹੈ, ਪਰ ਬਿਹਾਰ ਦੇ ਸਹਿਰਸਾ ਵਿੱਚ ਘੋੜੇ ਦਾ ਜਨਮ ਦਿਨ ਮਨਾਇਆ ਗਿਆ ਹੈ। ਇਸ ਮੌਕੇ ਉੱਤੇ ਨਾ ਕੇਵਲ ਕੇਕ ਕੱਟਿਆ ਗਿਆ, ਬਲਕਿ ਇੱਕ ਵੱਡੀ ਪਾਰਟੀ ਦਿੱਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੰਨ-ਸੁਵੰਨੇ ਖਾਣੇ ਦਾ ਆਨੰਦ ਲਿਆ।
ਸਹਿਰਸਾ ਦੇ ਪੰਚਵਟੀ ਚੌਕ ਦੇ ਵਾਸੀ ਰਜਨੀਸ਼ ਕੁਮਾਰ ਉਰਫ ਗੋਲੂ ਯਾਦਵ ਨੇ ਕੱਲ੍ਹ ਸ਼ਾਮ ਆਪਣੇ ਘੋੜੇ ਚੇਤਕ ਦਾ ਦੂਸਰਾ ਜਨਮ ਦਿਨ ਧੂਮਧਾਮ ਨਾਲ ਮਨਾਇਆ। ਗੋਲੂ ਆਪਣੇ ਬੱਚਿਆਂ ਵਾਂਗ ਚੇਤਕ ਨੂੰ ਪਿਆਰ ਕਰਦੇ ਹਨ। ਕੱਲ੍ਹ ਸਵੇਰੇ ਚੇਤਕ ਨੂੰ ਇਸ਼ਨਾਨ ਕਰਵਾ ਕੇ ਉਸ ਨੂੰ ਜਨਮ ਦਿਨ ਲਈ ਤਿਆਰ ਕੀਤਾ ਗਿਆ ਤੇ ਸ਼ਾਮ ਨੂੰ ਉਸ ਦੇ ਜਨਮ ਦਿਨ ਦੇ ਮੌਕੇ ਉੱਤੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਹ ਪੌਂਡ ਦਾ ਕੇਕ ਕੱਟਿਆ ਗਿਆ। ਘੋੜੇ ਦੇ ਮਾਲਕ ਗੋਲੂ ਯਾਦਵ ਨੇ ਦੱਸਿਆ ਕਿ ਚੇਤਕ ਸਾਡੇ ਘਰ ਦਾ ਮੈਂਬਰ ਹੈ, ਜਾਨਵਰ ਨਹੀਂ, ਅਸੀਂ ਪਰਵਾਰ ਦੇ ਲੋਕ ਹਰ ਸਾਲ ਮਿਲ ਕੇ ਉਸ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਾਂ। ਉਹ ਕਹਿੰਦੇ ਹਨ ਕਿ ਇੱਕ ਸਾਲ ਪਹਿਲਾਂ ਚੇਤਕ ਦਾ ਪਹਿਲਾ ਜਨਮ ਦਿਨ ਵੀ ਧੂਮਧਾਮ ਨਾਲ ਮਨਾਇਆ ਗਿਆ ਸੀ।ਗੋਲੂ ਕਹਿੰਦੇ ਹਨ ਕਿ ਮੈਂ ਅੱਜ ਤੱਕ ਆਪਣਾ ਜਨਮ ਦਿਨ ਨਹੀਂ ਮਨਾਇਆ, ਪਰ ਚੇਤਕ ਦਾ ਜਨਮ ਦਿਨ ਹਰ ਸਾਲ ਮਨਾਉਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਇਸ ਚੇਤਕ ਨੂੰ ਛੇ ਮਹੀਨੇ ਦੀ ਛੋਟੀ ਉਮਰ ਵਿੱਚ ਹੀ ਆਪਣੇ ਘਰ ਲੈ ਕੇ ਆਏ ਸਨ ਅਤੇ ਉਸ ਦੇ ਬਾਅਦ ਇਸ ਨੂੰ ਦੁੱਧ ਪਿਲਾ ਕੇ ਪਾਲਿਆ ਹੈ। ਉਨ੍ਹਾਂ ਨੇ ਸਵੀਕਾਰ ਕੀਤਾ, ਮੈਂ ਚੇਤਕ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਿਆ ਹੈ। ਆਪਣੇ ਬੱਚਿਆਂ ਤੋਂ ਵੱਧ ਪਿਆਰ ਦਿੱਤਾ ਹੈ। ਗੋਲੂ ਕਹਿੰਦੇ ਹਨ ਕਿ ਇਸ ਪਾਰਟੀ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵਾਂ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਜਾਨਵਰਾਂ ਪ੍ਰਤੀ ਹੋ ਰਹੀ ਹਿੰਸਾ ਉੱਤੇ ਦੁੱਖ ਪ੍ਰਗਟਾਉਂੇ ਹੋਏ ਗੋਲੂ ਕਹਿੰਦੇ ਹਨ ਕਿ ਜਾਨਵਰ ਅੱਜ ਆਮ ਲੋਕਾਂ ਨਾਲੋਂ ਵਫਾਦਾਰ ਹਨ।

Continue Reading

ਪੰਜਾਬੀ ਖ਼ਬਰਾਂ

ਰਾਹੁਲ ਗਾਂਧੀ ਨੇ ਕਿਹਾ ਦੇਸ਼ ਵਿੱਚ ਐਮਰਜੈਂਸੀ ਦਾ ਲਾਇਆ ਜਾਣਾ ਇੱਕ ਗਲਤੀ ਸੀ

Published

on

ਨਵੀਂ ਦਿੱਲੀ, 3 ਮਾਰਚ – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾਏ ਜਾਣ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੁੱਲ ਦੱਸਦਿਆਂ ਕਿਹਾ ਕਿ ਉਸ ਦੌਰ ਵਿੱਚ ਜੋ ਵੀ ਹੋਇਆ ਉਹ ਗਲਤ ਸੀ, ਪਰ ਮੌਜੂਦਾ ਦੌਰ ਨਾਲ ਜੇ ਇਸ ਦੀ ਤੁਲਨਾ ਕਰੀਏ ਤਾਂ ਉਦੋਂ ਦੇ ਹਾਲਾਤ ਬਿਲਕੁਲ ਵੱਖਰੇ ਸਨ। ਓਦੋਂ ਕਾਂਗਰਸ ਨੇ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕਦੀ ਕੋਸ਼ਿਸ਼ ਨਹੀਂ ਸੀ ਕੀਤੀ।
ਅਮਰੀਕਾ ਦੀ ਕਾਰਨਵੈਲ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਅੰਦਰੂਨੀ ਲੋਕਤੰਤਰ ਦੇ ਹਾਮੀ ਹਨ। ਇਸ ਦੌਰਾਨ ਐਮਰਜੈਂਸੀ ਬਾਰੇ ਪੁੱਛੇ ਜਾਣ ਉੱਤੇਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਹ ਇੱਕ ਗਲਤੀ ਸੀ, ਉਸ ਦੌਰ ਵਿੱਚ ਜੋ ਕੁਝ ਹੋਇਆ, ਉਹ ਯਕੀਨੀ ਤੌਰ ਉੱਤੇ ਗਲਤ ਸੀ, ਪਰ ਅੱਜ ਦੇ ਦੌਰ ਵਿੱਚ ਜੋ ਹੋ ਰਿਹਾ ਹੈ, ਉਹ ਉਦੋਂ ਦੇ ਦੌਰ ਤੋਂ ਬਿਲਕੁਲ ਵੱਖਰਾ ਹੈ। ਓਦੋਂ ਕਾਂਗਰਸ ਨੇ ਕਦੀ ਸੰਸਥਾਗਤ ਢਾਂਚੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਵਿੱਚ ਅਜਿਹਾ ਕਰਨ ਦੀ ਸਮਰੱਥਾ ਵੀ ਨਹੀਂ ਸੀ। ਸਾਡੀ ਬਣਤਰ ਅਜਿਹੀ ਹੈ ਕਿ ਅਸੀਂ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ। ਰਾਹੁਲ ਨੇ ਕੇਂਦਰ ਸਰਕਾਰ ਉੱਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਭਾਰਤ ਵਿੱਚ ਹਰ ਸੰਸਥਾ ਦੀ ਆਜ਼ਾਦੀ ਉੱਤੇ ਹਮਲਾ ਕੀਤਾ ਜਾ ਰਿਹਾ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca