Consideration of erecting a statue of Princess Sophia Duleep
Connect with us [email protected]

ਪੰਜਾਬੀ ਖ਼ਬਰਾਂ

ਯੂ ਕੇ ਵਿੱਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਬੁੱਤ ਲਾਉਣ ਉਤੇ ਵਿਚਾਰ

Published

on

Princess Sophia Duleep Singh

ਲੰਡਨ, 22 ਜੁਲਾਈ – ਲਾਹੌਰ ਦੇ ਸਿੱਖ ਦਰਬਾਰ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਉਨ੍ਹਾਂ ਇਤਿਹਾਸਕ ਹਸਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਬੁੱਤ ਯੂ ਕੇ ਵਿੱਚ ਲਾਉਣ ਲਈ ‘ਹਿਡਨ ਹੀਰੋਜ਼’ ਨਾਂਅ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਹੇਠ ਪੂਰੇੇ ਯੂ ਕੇ ਵਿੱਚ ਇਹੋ ਜਿਹੇ ਯਾਦਗਾਰੀ ਬੁੱਤ ਲਾ ਕੇ ਨਸਲੀ ਭਿੰਨਤਾ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਰਾਜਕੁਮਾਰੀ ਸੋਫੀਆ, ਜਿਹੜੀ ਮਹਾਰਾਣੀ ਵਿਕਟੋਰੀਆ ਦੀ ‘ਗੌਡਡਾਟਰ’ ਜਾਣੀ ਜਾਂਦੀ ਸੀ, ਨੇ ਸੰਨ 1900 ਵਿੱਚ ਔਰਤਾਂ ਨੂੰ ਬ੍ਰਿਟੇਨ ਵਿੱਚ ਵੋਟ ਦਾ ਹੱਕ ਦਿਵਾਉਣ ਲਈ ਤਕੜਾ ਸੰਘਰਸ਼ ਕੀਤਾ ਸੀ। ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਪਾਰਲੀਮੈਂਟ ਮੈਂਬਰ ਪ੍ਰੀਤ ਕੌਰ ਗਿੱਲ ਨੇ ਸੋਫੀਆ ਦਲੀਪ ਸਿੰਘ ਦਾ ਨਾਂਅ ਇਸ ਮੁਹਿੰਮ ਹੇਠ ਵਿਚਾਰਨ ਲਈ ਪੇਸ਼ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬ੍ਰਿਟੇਨ ਵਿੱਚ ਭਿੰਨਤਾ ਨੂੰ ਬਿਹਤਰ ਢੰਗ ਨਾਲ ਦਰਸਾਇਆ ਜਾ ਸਕੇਗਾ। ਗਿੱਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੇਖਿਆ ਹੈ ਕਿ ਸਾਡੇ ਦੇਸ਼ ਵਿੱਚ ਫਿਰਕਾਪ੍ਰਸਤੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਮੈਂਬਰ ਵਜੋਂ ਉਹ ਲੋਕਾਂ ਨੂੰ ਨੇੜੇ ਲਿਆਉਣਾ ਚਾਹੁੰਦੀ ਅਤੇ ਯੂ ਕੇ ਵਿੱਚ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਵਰਨਣ ਯੋਗ ਹੈ ਕਿ ਯੂ ਕੇ ਵਿੱਚ ਲੱਗੇ ਕੁੱਲ ਬੁੱਤਾਂ ਵਿੱਚੋਂ ਤਿੰਨ ਫੀਸਦੀ ਤੋਂ ਵੀ ਘੱਟ ਗੈਰ ਸ਼ਾਹੀ ਔਰਤਾਂ ਦੇ ਹਨ, ਇਸ ਤਰ੍ਹਾਂ ਹੋਰਨਾਂ ਵਰਗਾਂ ਦੀ ਨੁਮਾਇੰਦਗੀ ਕਾਫੀ ਘੱਟ ਹੈ।

Read More Punjabi Newspaper

ਪੰਜਾਬੀ ਖ਼ਬਰਾਂ

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਰਿਹਾਇਸ਼ ਉੱਤੇ ਪੰਜਾਬ ਪੁਲਿਸ ਦਾ ਦੇਰ ਸ਼ਾਮ ਛਾਪਾ

Published

on

sumedh saini

ਵਿਜੀਲੈਂਸ ਨੇ ਨਵਾਂ ਕੇਸ ਦਰਜ ਕੀਤਾ
ਚੰਡੀਗੜ੍ਹ, 2 ਅਗਸਤ, – ਪੰਜਾਬ ਦੇ ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਸੋਮਵਾਰ ਦੇਰ ਸ਼ਾਮ ਇਕ ਵਾਰ ਫਿਰ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸਿੰਘ ਸੈਣੀ ਦੇ ਸੈਕਟਰ 20 ਵਾਲੇ ਘਰਛਾਪਾ ਮਾਰਿਆ, ਪਰ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਵਿਜੀਲੈਂਸ ਅੱਜ ਕਿਹੜੇ ਕੇਸ ਵਿਚ ਸਾਬਕਾ ਡੀ ਜੀ ਪੀਸੈਣੀ ਦੇ ਘਰਛਾਪਾ ਮਾਰਨ ਆਈ ਸੀ। ਵਿਜੀਲੈਂਸ ਅਧਿਕਾਰੀ ਵੀ ਇਸ ਬਾਰੇ ਗੱਲ ਨਹੀਂ ਕਰ ਰਹੇ ਸਨ।
ਅੱਜ ਦੀ ਪੰਜਾਬ ਵਿਜੀਲੈਂਸ ਦੀ ਇਸ ਕਾਰਵਾਈ ਮੌਕੇ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਉਸ ਘਰ ਪਹੁੰਚੇ, ਪਰ ਵਿਜੀਲੈਂਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਰਮਨਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ, ਕਿਉਂਕਿ ਇਹ ਨਿੱਜੀ ਜਾਇਦਾਦ ਹੈ ਤੇ ਉਹ ਵਿਜੀਲੈਂਸ ਹਿਰਾਸਤ ਵਿਚ ਨਹੀਂ ਹੈ। ਉਨ੍ਹਾਂ ਵਿਜੀਲੈਂਸ ਅਫਸਰਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜੋਕਾਰਵਾਈ ਕਰਨੀ ਹੈ, ਉਸਦੇ ਲਈ ਪਹਿਲਾਂ ਲੋਕਲ ਪੁਲਿਸ (ਚੰਡੀਗੜ੍ਹ ਯੂ ਟੀ ਪੁਲਿਸ) ਨੂੰ ਸੂਚਨਾ ਦਿਓ। ਵਿਜੀਲੈਂਸ ਅਫਸਰਾਂ ਨੇ ਸੁਮੇਧ ਸੈਣੀ ਦੇ ਵਕੀਲ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲਨਾ ਦੇਣ, ਵਿਜੀਲੈਂਸ ਟੀਮ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰ ਰਹੀ ਹੈ।
ਸਾਬਕਾ ਡੀ ਜੀ ਪੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਆਪਣੇ ਘਰ ਨਹੀਂ ਤੇ ਇਹਸੂਚਨਾ ਉਨ੍ਹਾਂ ਨੂੰ ਸੈਣੀ ਦੇ ਸੁਰੱਖਿਆ ਵਾਲਿਆਂ ਨੇ ਦਿੱਤੀ ਹੈ।ਉਨ੍ਹਾ ਕਿਹਾ ਕਿ ਕਿਉਂਕਿ ਉਹ ਸੁਮੇਧ ਸਿੰਘ ਸੈਣੀ ਵਾਲੇ ਕੇਸ ਲੜਦੇ ਹਨ ਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ, ਇਸ ਲਈ ਸੈਣੀ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਤੋਂ ਹੀ ਛਾਪੇ ਦਾ ਪਤਾ ਲੱਗਾ ਤਾਂ ਏਥੇ ਆਏ ਹਨ।
ਅੱਜ ਦੇਰ ਸ਼ਾਮ ਸਾਬਕਾ ਡੀ ਜੀ ਪੀਸੁਮੇਧ ਸਿੰਘ ਸੈਣੀ ਦੇ ਘਰ ਪਹੁੰਚੀ ਵਿਜੀਲੈਂਸ ਟੀਮ ਨੂੰ ਸੈਣੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਘਰ ਨਹੀਂ ਹਨ। ਸਿਵਲ ਵਰਦੀ ਵਿਚ ਆਏ ਵਿਜੀਲੈਂਸ ਅਧਿਕਾਰੀਆਂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਇਸ ਛਾਪੇ ਦਾ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਏਨਾ ਕਿਹਾ ਕਿ ਉਹ ਹਾਲੇ ਕੁਝ ਨਹੀਂ ਦੱਸ ਸਕਦੇ। ਦੇਰ ਰਾਤ ਤਕ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਦੇ ਅੰਦਰ ਹੀ ਮੌਜੂਦ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਇੱਕ ਹੋਰ ਇਤਹਾਸਕ ਪ੍ਰਾਪਤੀ:ਡਿਸਕਸ ਥ੍ਰੋਅ ਦੇ ਫਾਈਨਲ ਵਿੱਚ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਛੇਵਾਂ ਥਾਂ ਲਿਆ

Published

on

Kamalpreet Kaur

ਟੋਕੀਓ, 2 ਅਗਸਤ, – ਸੰਸਾਰ ਦੇ ਉਲੰਪਿਕ ਮੁਕਾਬਲੇ ਦੇਡਿਸਕਸ ਥ੍ਰੋਅ ਫਾਈਨਲ ਵਿੱਚ ਭਾਰਤ ਵੱਲੋਂ ਖੇਡ ਰਹੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਛੇਵੇਂ ਥਾਂ ਰਹੀ। ਉਹ ਮੈਡਲ ਜਿੱਤ ਕੇ ਇਤਿਹਾਸ ਰਚਣ ਤੋਂ ਖੁੰਝ ਵੀ ਗਈ ਤਾਂ ਏਥੋਂ ਤੱਕ ਪਹੁੰਚਣ ਵਾਲੀ ਪਹਿਲੀ ਪੰਜਾਬੀ ਖਿਡਾਰਨ ਵਜੋਂ ਇਤਹਾਸ ਬਣਾ ਦਿੱਤਾ ਹੈ।
ਅੱਜ ਏਥੇ ਟੋਕੀਓ ਉਲੰਪਿਕਸ ਵਿੱਚ ਡਿਸਕਸ ਥ੍ਰੋਅ ਦੇ ਫ਼ਾਈਨਲ ਵਿੱਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕਰ ਕੇ ਛੇਵੇਂ ਥਾਂ ਰਹੀ, ਪਰ ਦੂਸਰੇ ਰਾਊਂਡ ਵਿੱਚ ਫਾਊਲ ਕਰ ਬੈਠੀ। ਇਸ ਦੌਰਾਨ ਮੀਂਹ ਪੈਣ ਲੱਗ ਪਿਆ, ਜਿਸ ਨਾਲ ਕਈ ਖਿਡਾਰਨਾਂ ਪੈਰ ਤਿਲਕਣ ਨਾਲ ਡਿਸਕਸ ਥ੍ਰੋਅ ਨਹੀਂ ਕਰ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀ। ਮੀਂਹ ਦੇਖ ਕੇ ਮੁਕਾਬਲਾ ਰੋਕ ਦਿੱਤਾ ਗਿਆ।ਇਸ ਮੌਕੇ ਕਮਲਪ੍ਰੀਤ ਕੌਰ ਸੱਤਵੇਂ ਥਾਂ ਸੀ। ਮੀਂਹ ਹਟਣ ਪਿੱਛੋਂ ਸ਼ੁਰੂ ਹੋਏ ਮੁਕਾਬਲੇ ਦੇ ਤੀਜੇ ਰਾਊਂਡ ਵਿੱਚ ਕਮਲਪ੍ਰੀਤ ਨੇ 63.70 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਛੇਵੇਂ ਥਾਂ ਰਹੀ। ਚੌਥੇ ਰਾਊਂਡ ਵਿੱਚ ਕਮਲਪ੍ਰੀਤ ਫਾਊਲ ਕਰ ਬੈਠੀ। ਪੰਜਵੇਂ ਰਾਊਂਡ ਵਿੱਚਉਸ ਨੇ 61.37 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਅਤੇ ਛੇਵੇਂ ਥਾਂ ਰਹੀ। ਪਹਿਲੇ ਸਥਾਨ ਉੱਤੇ ਅਮਰੀਕਾ ਦੀ ਵੀ.ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਦੂਸਰੇ ਥਾਂ ਜਰਮਨੀ ਦੀ ਕੇ. ਪੁਡੇਨਜ਼ ਨੇ 66.86 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਤੀਸਰੇ ਥਾਂ ਰਹੀ ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ

Published

on

PV Sindhu won

ਟੋਕੀਓ, 1 ਅਗਸਤ, – ਭਾਰਤ ਦੀ ਮਹਿਲਾ ਬੈਡਮਿੰਟਨ ਸਟਾਰ ਪੀ ਵੀਸਿੰਧੂ ਨੇ ਟੋਕੀਓ ਉਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਜਿੱਤ ਲਿਆ।ਪੀ ਵੀ ਸਿੰਧੂ ਦਾ ਇਹ ਮੈਡਲ ਟੋਕੀਓ ਓਲੰਪਿਕ 2020 ਵਿੱਚ ਭਾਰਤ ਦਾਦੂਸਰਾ ਮੈਡਲ ਹੈ।
ਰੀਓ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਚੁੱਕੀ ਪੀ ਵੀ ਸਿੰਧੂ ਨੂੰ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੁ ਯਿੰਗ ਤੋਂ ਹਾਰ ਝੱਲਣੀ ਪਈ ਤੇ ਉਹ ਫਾਈਨਲ ਵਿੱਚ ਪੁੱਜਣ ਤੋਂ ਰਹਿ ਗਈ, ਪਰ ਕਾਂਸੀ ਤਗਮੇ ਦਾ ਮੁਕਾਬਲਾਜਿੱਤ ਕੇ ਉਸ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਦੂਸਰਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ ਹੈ।
ਨਿੱਜੀ ਤੌਰ ਉੱਤੇ ਵੀ ਓਲੰਪਿਕ ਵਿੱਚਪੀ ਵੀ ਸਿੰਧੂ ਦਾਇਹ ਦੂਸਰਾ ਮੈਡਲ ਹੈ। ਭਾਰਤ ਲਈ ਬੈਡਮਿੰਟਨ ਵਿੱਚ ਦੋ ਤਗਮੇ ਜਿੱਤਣ ਵਾਲੀ ਇਕੋ-ਇਕ ਮਹਿਲਾ ਖਿਡਾਰਨ ਬਣ ਕੇ ਉਸ ਨੇ ਇਤਿਹਾਸ ਰਚ ਦਿੱਤਾ। ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ। ਕਾਂਸੀ ਤਗਮੇ ਲਈ ਮੁਕਾਬਲੇ ਵਿੱਚ ਪੀ ਵੀ ਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ ਪਹਿਲੇ ਸੈੱਟ ਵਿੱਚ 21-13 ਨਾਲ ਹਰਾਇਆ ਅਤੇ ਫਿਰਦੂਸਰਾ ਸੈੱਟ ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਆਪਣੇ ਨਾਂ ਕਰ ਲਿਆ।
ਉਂਜ ਉਲੰਪਿਕ ਵਿੱਚ ਅੱਜ ਐਤਵਾਰ ਦੇ ਦਿਨ ਦੀ ਸ਼ੁਰੂਆਤ ਭਾਰਤ ਲਈ ਖਰਾਬ ਸੀ। ਭਾਰਤ ਦੇ ਸਟਾਰ ਬਾਕਸਰ ਸਤੀਸ਼ ਕੁਮਾਰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਜਾਣ ਨਾਲ ਭਾਰਤੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਸੀ। ਉਹ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਤੋਂ 0-5 ਤੋਂ ਹਾਰਗਿਆ ਸੀ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca