CMD of Shakti Bhog flour manufacturing company arrested
Connect with us [email protected]

ਅਪਰਾਧ

ਸ਼ਕਤੀ ਭੋਗ ਆਟਾ ਬਣਾਉਣ ਵਾਲੀ ਕੰਪਨੀ ਦਾ ਸੀ ਐੱਮ ਡੀ ਗ੍ਰਿਫ਼ਤਾਰ

Published

on

Arrested

ਨਵੀਂ ਦਿੱਲੀ, 5 ਜੁਲਾਈ, – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੈਸਰਜ਼ ਸ਼ਕਤੀ ਭੋਗ ਫੂਡਜ਼ ਲਿਮਟਿਡ ਦੇ ਸੀਐੱਮਡੀ ਕੇਵਲ ਕ੍ਰਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਾਂਚ ਏਜੰਸੀ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਕੁਮਾਰਨੂੰ ਮਨੀ ਲਾਂਡਰਿੰਗ ਐਕਟ ਹੇਠ ਐਤਵਾਰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਤੇ ਹਰਿਆਣਾਵਿੱਚ ਕ੍ਰਿਸ਼ਨ ਕੁਮਾਰ ਦੇ 9 ਟਿਕਾਣਿਆਂ ਉੱਤੇ ਛਾਪੇਮਾਰੇ ਸਨ, ਜਿਸ ਵਿੱਚ ਕਈ ਸ਼ੱਕੀ ਦਸਤਾਵੇਜ਼ ਅਤੇ ਡਿਜੀਟਲ ਸਬੂਤ ਮਿਲੇ ਸਨ। ਜਾਂਚ ਏਜੰਸੀ ਸੀਬੀਆਈ ਨੇ ਕੇਵਲ ਕ੍ਰਿਸ਼ਨ ਕੁਮਾਰ ਦੇ ਖਿਲਾਫ਼ ਅਪਰਾਧਕ ਸਾਜਿ਼ਸ਼, ਧੋਖਾਧੜੀ ਤੇ ਅਪਰਾਧਕ ਵਿਹਾਰ ਦੀ ਸਿ਼ਕਾਇਤ ਦਰਜ ਕੀਤੀ ਸੀ, ਜਿਸ ਦੇ ਆਧਾਰ ਉੱਤੇ ਈਡੀ ਨੇ ਉਨ੍ਹਾਂ ਖਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਉੱਤੇ ਆਪਣੀਆਂ ਕੰਪਨੀਆਂਨਾਲ ਹੇਰਾ-ਫੇਰੀ ਕਰਨ ਦਾ ਦੋਸ਼ ਹੈ। ਗ੍ਰਿਫ਼ਤਾਰੀ ਪਿੱਛੋਂ ਕੇਵਲ ਕ੍ਰਿਸ਼ਨ ਕੁਮਾਰ ਨੂੰ ਸਪੈਸ਼ਲ ਕੋਰਟਵਿੱਚ ਪੇਸ਼ ਕੀਤਾ ਗਿਆ,ਜਿੱਥੋਂ ਉਨ੍ਹਾਂ ਨੂੰ 9 ਜੁਲਾਈ ਤਕ ਈਡੀ ਦੀ ਕਸਟੱਡੀਵਿੱਚ ਭੇਜ ਦਿੱਤਾ ਗਿਆ।
ਦਿੱਲੀ ਦੀ ਸ਼ਕਤੀ ਭੋਗ ਫੂਡਜ਼ ਲਿਮਟਿਡ ਕੰਪਨੀ ਸ਼ਕਤੀ ਭੋਗ ਬ੍ਰਾਂਡ ਤੋਂ ਆਟਾ, ਚਾਵਲ, ਬਿਸਕੁਟ ਅਤੇ ਕੁਕੀਜ਼ ਬਣਾਉਂਦੀ ਹੈ। ਇਸ ਸਾਲ ਦੇ ਸ਼ੁਰੂਵਿੱਚ ਸੀਬੀਆਈ ਨੇ 10 ਬੈਂਕਾਂ ਨਾਲ 3,269.42 ਕਰੋੜ ਰੁਪਏ ਦਾ ਫਰਾਡ ਕਰਨ ਦੇ ਦੋਸ਼ ਵਿਚ ਇਸ ਕੰਪਨੀ ਉੱਤੇਕੇਸ ਦਰਜ ਕੀਤਾ ਅਤੇ ਜਿਸਵਿੱਚ ਕੰਪਨੀ ਦੇ ਸੀਐੱਮ ਡੀ ਕੇਵਲ ਕ੍ਰਿਸ਼ਨ ਕੁਮਾਰ ਤੇ ਡਾਇਰੈਕਟਰ ਸਿਧਾਰਥ ਕੁਮਾਰ ਤੇ ਸੁਨੰਦਾ ਕੁਮਾਰ ਨੂੰ ਨਾਮਜ਼ਦ ਕੀਤਾ ਸੀ। ਇਸ ਸਿ਼ਕਾਇਤ ਮੁਤਾਬਕ ਇਸ ਫਰਾਡ ਦਾ ਖੁਲਾਸਾ ਜੂਨ 2019ਵਿੱਚ ਫੋਰੈਂਸਿੰਕ ਆਡੀਟਰਜ਼ ਦੀ ਰਿਪੋਰਟਨਾਲ ਹੋਇਆ ਸੀ, ਜਿਹੜਾ 2013 ਤੋਂ ਮਾਰਚ 2017 ਦੌਰਾਨ ਕੀਤਾ ਗਿਆ ਸੀ। ਇਸ ਅਕਾਊਂਟ ਉੱਤੇ 2016 ਕਰੋੜ ਰੁਪਏ ਦੀ ਗੜਬੜ ਦਾ ਦੋਸ਼ ਹੈ।

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਅਪਰਾਧ

ਗੈਂਗਸਟਰ ਦੀ ਜ਼ਮਾਨਤ ਤੋਂ ਨਾਂਹ ਕਰਨ ਵਾਲੇ ਜੱਜ ਦਾ ਸਵੇਰ ਦੀ ਸੈਰ ਦੌਰਾਨ ਕਤਲ

Published

on

Murder

ਧਨਬਾਦ, 29 ਜੁਲਾਈ, – ਝਾਰਖੰਡ ਰਾਜ ਦੇ ਧਨਬਾਦ ਵਿੱਚਜਿ਼ਲਾ ਤੇ ਐਡੀਸ਼ਨਲ ਸੈਸ਼ਨ ਜੱਜ (ਏਡੀਜੇ) ਉੱਤਮ ਆਨੰਦ ਦੀ ਮੌਤ ਨੂੰ ਪਹਿਲਾਂ ਹਿੱਟ ਐਂਡ ਰੰਨ ਕੇਸ ਮੰਨਿਆ ਗਿਆ ਸੀ, ਪਰ ਇਸ ਘਟਨਾ ਦੇ ਸੀਸੀਟੀਵੀ ਫੁਟੇਜ ਜਾਰੀ ਹੋਣ ਤੋਂ ਬਾਅਦ ਇਹ ਸਾਜਿ਼ਸ਼ ਕਰ ਕੇ ਕੀਤਾ ਕਤਲ ਦਾ ਕੇਸ ਲੱਗਦਾ ਹੈ।
ਵਰਨਣ ਯੋਗ ਹੈ ਕਿ ਧਨਬਾਦ ਵਿੱਚ ਤਾਇਨਾਤ ਏ ਡੀ ਜੇ ਉੱਤਮ ਆਨੰਦ ਬੁੱਧਵਾਰ ਸਵੇਰੇ ਸੈਰ ਕਰ ਰਹੇ ਸਨ ਤਾਂ ਪਿੱਛੋਂ ਆਏ ਇੱਕ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਡਿੱਗ ਗਏ ਸਨ।ਉਨ੍ਹਾਂ ਨੂੰ ਸ਼ਹੀਦ ਨਿਰਮਲ ਮਹਾਤੋ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਇਸ ਦੇ ਬਾਅਦ ਸਾਹਮਣੇ ਆਏ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਸਾਫ ਹੋ ਗਿਆ ਕਿ ਟੱਕਰਜਾਣ-ਬੁੱਝ ਕੇ ਮਾਰੀ ਗਈ ਸੀਤੇ ਟੱਕਰ ਮਾਰਨ ਵਾਲਾ ਆਟੋ ਰਾਤ ਵੇਲੇ ਚੋਰੀ ਕੀਤਾ ਗਿਆ ਸੀ।ਸੀਸੀਟੀਵੀ ਫੁਟੇਜ ਤੋਂ ਸਾਫ਼ ਦਿੱਸਦਾ ਹੈ ਕਿ ਜੱਜ ਸੜਕ ਕੰਢੇ ਜਾ ਰਹੇ ਸਨਤੇ ਪਿੱਛੋਂ ਆ ਰਿਹਾ ਆਟੋ ਸਿੱਧਾ ਖਾਲੀ ਰੋਡਤੋਂ ਜੱਜ ਵੱਲ ਗਿਆ ਤੇ ਟੱਕਰ ਮਾਰੀ ਸੀ। ਚਾਰ ਸਕਿੰਟਾਂ ਵਿਚ ਵਾਪਰੀਇਸ ਘਟਨਾਤੋਂ ਬਾਅਦ ਆਟੋ ਚਲਾ ਗਿਆ ਅਤੇ ਜੱਜ ਉਥੇ ਲਹੂ-ਲੁਹਾਣ ਪਿਆ ਸੀ। ਪਿੱਛੋਂ ਹਜ਼ਾਰੀਬਾਗ ਜਿ਼ਲੇ ਦੇ ਵਸਨੀਕ ਜੱਜ ਉੱਤਮ ਅਨੰਦ ਦੇ ਕੋਲ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਵੱਧ ਮਾਫੀਆ ਦੇ ਕੇਸ ਚੱਲਦੇ ਸਨ ਅਤੇ ਪਿੱਛੇ ਜਿਹੇ ਉਸਨੇ ਕਈ ਗੈਂਗਸਟਰਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਉਸਦੀ ਪਤਨੀ ਨੇ ਅਣਪਛਾਤੇ ਕਾਤਲ ਦੇ ਖਿਲਾਫ ਸਿ਼ਕਾਇਤ ਦਰਜ ਕਰਵਾਈ ਹੈ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਸੁਪਰੀਮ ਕੋਰਟ ਤੋਂ ਝਾਰਖੰਡ ਦੇ ਧਨਬਾਦਵਿੱਚ ਏਡੀ ਜੇ ਉੱਤਮ ਆਨੰਦ ਦੇ ਕਤਲ ਦਾ ਆਪਣੇ-ਆਪ ਨੋਟਿਸ ਲੈਣ ਲਈ ਕਿਹਾ ਹੈ।ਚੀਫ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਵਾਲੇ ਬੈਚ ਅੱਗੇ ਵਿਕਰਮ ਸਿੰਘ ਨੇ ਕਿਹਾ ਕਿ ਜੇ ਕਿਸੇ ਗੈਂਗਸਟਰ ਦੀ ਜ਼ਮਾਨਤ ਰੱਦ ਕਰਨ ਪਿੱਛੋਂ ਏਦਾਂ ਜੱਜ ਦੀ ਹੱਤਿਆ ਕੀਤੀ ਜਾਂਦੀ ਹੈ ਤਾਂ ਇਹ ਨਿਆਂਪਾਲਿਕਾ ਲਈ ਖ਼ਤਰਨਾਕ ਹੈ।ਚੀਫ ਜਸਟਿਸ ਐੱਨਵੀ ਰਮੰਨਾ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਬਾਰੇ ਸਵੇਰੇ ਝਾਰਖੰਡ ਹਾਈ ਕੋਰਟ ਦੇ ਚੀਫ ਜਸਸਿਟ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਪੁਲਿਸ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਇਹ ਕੇਸ ਸੰਭਾਲਣ ਦਿਓ। ਇਸ ਪੜਾਅ ਉੱਤੇ ਸਾਡੇ ਦਸਤਖ਼ਤ ਦੀ ਅਜੇ ਜ਼ਰੂਰਤ ਨਹੀਂ ਜਾਪਦੀ।
ਏ ਡੀ ਜੇ ਉੱਤਮ ਆਨੰਦ ਦੀ ਹੱਤਿਆ ਦੇ ਕੇਸਵਿੱਚ ਆਟੋ ਚਾਲਕ ਲਖਨ ਵਰਮਾ ਅਤੇ ਉਸ ਦੇ ਸਹਿਯੋਗੀ ਰਾਹੁਲ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲਖਨ ਨੇ ਮੰਨਿਆ ਹੈ ਕਿ ਉਸ ਨੇ ਆਟੋ ਨਾਲ ਜੱਜ ਨੂੰ ਟੱਕਰ ਮਾਰੀ ਸੀ। ਜਾਂਚਤੋਂ ਪਤਾ ਲੱਗਾ ਕਿ ਆਟੋ ਮੰਗਲਵਾਰ ਨੂੰ ਚੋਰੀ ਹੋਇਆ ਅਤੇ ਬੁੱਧਵਾਰ ਸਵੇਰੇ 5.08 ਵਜੇ ਉਸ ਨਾਲ ਜੱਜ ਉੱਤਮ ਆਨੰਦ ਨੂੰ ਟੱਕਰ ਮਾਰੀ ਗਈ। ਘਟਨਾ ਤੋਂ ਡੇਢ ਘੰਟੇ ਬਾਅਦ ਕੁਝ ਨੌਜਵਾਨਾਂ ਨੇ ਜੱਜ ਨੂੰ ਹਸਪਤਾਲ ਪੁਚਾਇਆ ਤੇ ਸਵੇਰੇ 9.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਇਸ ਉੱਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਝਾਰਖੰਡਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ, ਜੇ ਇਸ ਕੇਸ ਦੀ ਜਾਂਚਵਿੱਚ ਕਿਸੇ ਵੀ ਸਮੇਂ ਅਜਿਹਾ ਲੱਗੇ ਕਿ ਕੋਤਾਹੀ ਹੋ ਰਹੀ ਹੈ ਤਾਂ ਇਸ ਕਤਲ ਕੇਸ ਨੂੰ ਸੀ ਬੀ ਆਈ ਨੂੰ ਸੌਂਪ ਦਿੱਤਾ ਜਾਵੇਗਾ।

Continue Reading

ਅਪਰਾਧ

ਅਕਾਲੀ ਆਗੂ ਦੇ ਇਸ਼ਾਰੇ ਉੱਤੇ ਅਗਵਾ, ਕੁੱਟਮਾਰ ਤੇ ਬੇਹੂਦਗੀ ਕਰਨ ਦਾ ਕੇਸ ਦਰਜ

Published

on

akalidal badal

ਅੰਮ੍ਰਿਤਸਰ, 27 ਜੁਲਾਈ, – ਇਸ ਸ਼ਹਿਰ ਦੇ ਸੁਲਤਾਨਵਿੰਡ ਥਾਣੇ ਦੇ ਪੱਤੀ ਬਾਬਾ ਜੀਵਨ ਸਿੰਘ ਹੇਠਲੇ ਖੇਤਰ ਵਿੱਚ ਕੁਝ ਲੋਕਾਂ ਉੱਤੇ ਵਪਾਰੀ ਨੂੰ ਅਗਵਾ ਕਰਨ, ਕੁੱਟਣ ਅਤੇ ਉਸ ਉੱਤੇ ਪਿਸ਼ਾਬ ਕਰਨ ਦੇ ਦੋਸ਼ ਲੱਗੇ ਹਨ। ਇਹ ਘਟਨਾ 2 ਜੁਲਾਈ ਦੀ ਹੈ ਅਤੇ ਪੁਲਿਸ ਨੇ ਜਾਂਚ ਪਿੱਛੋਂ ਬਿਕਰਮਜੀਤ ਸਿੰਘ ਹੈਪੀ, ਸਾਬਾ ‘ਮੰਤਰੀ’, ਬਲਵਿੰਦਰ ਸਿੰਘ, ਉਸ ਦੇ ਭਰਾ, ਮਨਪ੍ਰੀਤ ਸਿੰਘ ਸਮੇਤ 7 ਦੋਸ਼ੀਆਂ ਦੇ ਵਿਰੁੱਧ ਅਗਵਾ, ਕੁੱਟਮਾਰ, ਪਿਸਤੌਲ ਵਿਖਾ ਕੇ ਧਮਕੀਆਂ ਦੇਣ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਦੇ ਇਕ ਅਹੁਦੇਦਾਰ ਦੇ ਨੇੜਲੇ ਆਦਮੀ ਉਸ ਨਾਲ ਰੰਜਿਸ਼ ਰੱਖਦੇ ਸਨ ਅਤੇ 2 ਜੁਲਾਈ ਨੂੰ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਬਿਕਰਮਜੀਤ ਹੈਪੀ, ਸਾਬਾ ਮੰਤਰੀ ਤੇ ਬਲਵਿੰਦਰ ਉਸ ਦੇ ਘਰ ਆ ਕੇ ਗਾਲੀ ਗਲੋਚ ਕਰਨ ਲੱਗੇ। ਉਸ ਦੀ ਪਤਨੀ ਰਾਜਵਿੰਦਰ ਕੌਰ ਤੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਦੋਸ਼ੀਆਂ ਦੀ ਵੀਡੀਓ ਬਣਾ ਲਈ। ਇਸ ਪਿੱਛੋਂ ਦੋਸ਼ੀ ਫ਼ਰਾਰ ਹੋ ਗਏ। ਸ਼ਾਮ ਨੂੰ ਉਹ ਘਰੋਂ ਕਿਸੇ ਕੰਮ ਗਿਆ ਤਾਂ ਰਾਹ ਵਿਚ ਤਿੰਨਾਂ ਜੀਪ ਸਵਾਰ ਦੋਸ਼ੀਆਂ ਨੇ ਘੇਰ ਕੇ ਅਗਵਾ ਕਰ ਲਿਆ ਅਤੇ ਰਾਹ ਵਿਚ ਕੁੱਟਮਾਰ ਕੀਤੀ ਤੇ ਪੱਗ ਪਾੜ ਦਿੱਤੀ। ਫਿਰਦੋਸ਼ੀ ਬਿਕਰਮ ਹੈਪੀ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਕੁਝ ਹੋਰ ਲੋਕਮੌਜੂਦ ਸਨਅਤੇ ਓਥੇਉਸ ਦੇ ਕੱਪੜੇ ਲੁਹਾ ਕੇ ਕੁੱਟਦੇ ਰਹੇ।ਦੋਸ਼ੀ ਮਨਪ੍ਰੀਤ ਨੇ ਉਦੋਂ ਉਸ ਦੀ ਵੀਡੀਓ ਬਣਾਈ ਅਤੇ ਉਸ ਤੋਂ ਬੈਠਕਾਂ ਲਵਾ ਕੇ ਜ਼ਲੀਲ ਕੀਤਾ। ਇਸ ਦੇ ਬਾਅਦ ਉਹ ਮਸਾਂ ਦੋਸ਼ੀਆਂ ਦੇ ਚੁੰਗਲ ਤੋਂ ਨਿਕਲਿਆ ਤਾਂ ਇਸ ਬਾਰੇ ਕਿਸੇ ਨਾਲ ਜ਼ਿਕਰ ਨਹੀਂ ਕੀਤਾ। ਕੁਝ ਦਿਨ ਪਹਿਲਾਂ ਦੋਸ਼ੀਆਂ ਨੇ ਉਸ ਦੀ ਵੀਡੀਓ ਵਾਇਰਲ ਕੀਤੀ ਤਾਂ ਨਮੋਸ਼ੀ ਕਾਰਨ ਉਹ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅੱਗੇ ਪੇਸ਼ ਹੋਇਆ।ਥਾਣਾ ਮੁਖੀ ਇੰਸਪੈਕਟਰ ਪਰਨੀਤ ਢਿੱਲੋਂ ਦੇ ਮੁਤਾਬਕ ਪੁਲਿਸ ਜਾਂਚ ਕਰ ਰਹੀ ਹੈਤੇ ਕੇਸ ਵਿਚ ਨਾਂ ਸ਼ਾਮਲ ਕਰ ਕੇਦੋਸ਼ੀਆਂ ਵਿਰੁੱਧ ਛਾਪੇ ਮਾਰ ਰਹੇ ਹਾਂ। ਪੀੜਤ ਮੁਤਾਬਕ ਕੁਝ ਦਿਨ ਪਹਿਲਾਂ ਉਸ ਦਾ ਇੱਕ ਅਕਾਲੀ ਆਗੂ ਨਾਲ ਝਗੜਾ ਹੋ ਗਿਆ ਸੀ, ਜਿਸ ਨੇ ਆਪਣੇ ਗੁੰਡਿਆਂ ਨੂੰ ਕਿਹਾ ਸੀ ਕਿ ਇਸ ਨੂੰ ਸਬਕ ਸਿਖਾਉਣਾ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca