Chinese lights banned on Diwali
Connect with us [email protected]

ਕਾਰੋਬਾਰ

ਦੀਵਾਲੀ ਮੌਕੇ ਚੀਨੀ ਲਾਈਟਾਂ ‘ਤੇ ਪਾਬੰਦੀ ਲਾਗੂ

Published

on

lights

ਨਵੀਂ ਦਿੱਲੀ, 10 ਨਵੰਬਰ – ਦੀਵਾਲੀ ‘ਚ ਸਿਰਫ਼ ਇੱਕ ਹਫ਼ਤੇ ਦਾ ਸਮਾਂ ਬਾਕੀ ਹੈ। ਇਸ ਸਾਲ ਭਾਰਤ ਦੀ ਦੀਵਾਲੀ ਖਾਸ ਹੋਣ ਵਾਲੀ ਹੈ, ਕਿਉਂਕਿ ਇਸ ਵਾਰ ਦੇਸ਼ ‘ਚ ਚੀਨੀ ਲਾਈਟਾਂ ਨਹੀਂ, ਭਾਰਤ ਦੇ ਬਣੇ ਮਿੱਟੀ ਦੇ ਦੀਵੇ ਹੀ ਜਗਮਗਾਉਣਗੇ। ਭਾਰਤ ‘ਚ ਇਸ ਵਾਰ ਬਾਜ਼ਾਰਾਂ ‘ਚ ਚੀਨੀ ਲਾਈਟਾਂ, ਲੜੀਆਂ ਤੇ ਦੀਵੇ ਗਾਇਬ ਹਨ। ਇਹੀ ਨਹੀਂ ਭਾਰਤੀ ਪ੍ਰੰਪਰਾਗਤ ਮਿੱਟੀ ਦੇ ਦੀਵਿਆਂ ਦੀ ਮੰਗ ਵਧ ਗਈ ਹੈ।
ਦੀਵਾਲੀ ‘ਤੇ ਇਸ ਵਾਰ ਭਾਰਤ ਦੀ ਦੀਵਾਲੀ ਸਵਦੇਸ਼ੀ ਦੀਵਿਆਂ ਨਾਲ ਜਗਮਗਾ ਉਠੇਗੀ। ਗਲਵਾਨ ਘਾਟੀ ‘ਚ ਚੀਨੀ ਫੌਜ ਨਾਲ ਹੋਏ ਵਿਵਾਦ ਦੇ ਕਾਰਨ ਇਸ ਸਾਲ ਚੀਨੀ ਇੰਪੋਰਟ ‘ਤੇ ਪਾਬੰਦੀ ਲਾਈ ਗਈ ਹੈ। ਇਸ ਦੇ ਨਾਲ ਕਈ ਵਪਾਰਕ ਸੰਗਠਨਾਂ ਨੇ ਚੀਨੀ ਸਾਮਾਨ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ, ਜਿਸ ‘ਚ ਚੀਨੀ ਲਾਈਟਾਂ ਤੇ ਦੀਵੇ ਅਹਿਮ ਹਨ। ਇਹੀ ਵਜ੍ਹਾ ਹੈ ਕਿ ਇਸ ਵਾਰ ਬਾਜ਼ਾਰਾਂ ‘ਚੋਂ ਚੀਨੀ ਸਾਮਾਨ ਗਾਇਬ ਹੈ। ਪਿਛਲੇ ਸਾਲ ਦਾ ਕੁਝ ਭੰਡਾਰ ਵਪਾਰੀਆਂ ਕੋਲ ਮੌਜੂਦ ਹੈ ਪਰ ਇਸ ਨੂੰ ਵੇਚਣਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਹੈ। ਇਸ ਸਾਲ ਲੋਕ ਭਾਰਤੀ ਲਾਈਟਾਂ ਦੀ ਮੰਗ ਕਰ ਰਹੇ ਹਨ। ਦੇਸ਼ ‘ਚ ਭਰ ਵਿੱਚ ‘ਕੈਟ’ ਸੰਗਠਨ ਦੇ ਵਪਾਰੀ ਇਸ ਸਾਲ ਚੀਨੀ ਮਾਲ ਦਾ ਦੀਵਾਲੀ ਲਈ ਕੋਈ ਇੰਪੋਰਟ ਨਹੀਂ ਕਰਨਗੇ। ਇਸ ਨਾਲ ਚੀਨ ਨੂੰ ਕਰੀਬ 40,000 ਕਰੋੜ ਦਾ ਨੁਕਸਾਨ ਹੋਵੇਗਾ।

ਕਾਰੋਬਾਰ

ਕਰਜਾਈ ਅਨਿਲ ਅੰਬਾਨੀ ਦੀ ਇੱਕ ਹੋਰ ਕੰਪਨੀ 1629 ਕਰੋੜ ਰੁਪਏ ਵਿੱਚ ਵਿਕ ਗਈ

Published

on

makesh ambani

ਨਵੀਂ ਦਿੱਲੀ, 20 ਜੁਲਾਈ – ਬੁਰੀ ਤਰ੍ਹਾਂ ਕਰਜ਼ੇ ਵਿੱਚ ਡੁੱਬੇ ਹੋਏ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀਦੀਆਂ ਕੰਪਨੀਆਂ ਇੱਕ-ਇੱਕ ਕਰਕੇ ਵਿਕ ਰਹੀਆਂ ਹਨ। ਉਸ ਦੀ ਇੱਕ ਹੋਰ ਕੰਪਨੀ ਵਿਕ ਗਈ ਹੈ, ਜਿਸ ਦਾ ਨਾਂ ਰਿਲਾਇੰਸ ਕਮਰਸ਼ੀਅਲ ਫਾਈਨਾਂਸ (ਆਰ ਸੀ ਐਫ) ਹੈ।
ਮਿਲੀ ਜਾਣਕਾਰੀ ਮੁਤਾਬਕ ਆਰ ਸੀ ਐਫ ਨੂੰ ਕਰਜ਼ਾ ਦੇਣ ਵਾਲਿਆਂ ਨੇ ਦਿਵਾਲੀਆ ਪ੍ਰਕਿਰਿਆ ਹੇਠਸਾਲਵੇਸ਼ਨ ਯੋਜਨਾ ਮਨਜ਼ੂਰ ਕੀਤੀ ਹੈ। ਕਰਜ਼ਾ ਦੇਣ ਵਾਲਿਆਂ ਨੇ ਆਥਮ ਇਨਵੈਸਟਮੈਂਟ ਐਂਡ ਇੰਫ੍ਰਾਸਟ੍ਰਕਚਰ ਨੂੰ ਸਫਲ ਬੋਲੀਦਾਤਾ ਵਜੌਂ ਚੁਣਿਆ ਹੈ। ਰਿਲਾਇੰਸ ਕੈਪੀਟਲ ਨੇ ਦੱਸਿਆ ਕਿ ਆਥਮ ਇਨਵੈਸਟਮੈਂਟ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਨੂੰ 1629 ਕਰੋੜ ਰੁਪਏ ਵਿੱਚ ਪ੍ਰਾਪਤ ਕਰੇਗਾ। ਰਿਲਾਇੰਸ ਕਮਰਸ਼ੀਅਲ ਫਾਈਨਾਂਸ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਰਿਲਾਇੰਸ ਕੈਪੀਟਲ ਲਿਮਟਿਡ ਨਾਮੀਂ ਸਹਾਇਕ ਕੰਪਨੀ ਹੈ। ਰਿਲਾਇੰਸ ਕੈਪੀਟਲ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕਰਜ਼ਾ ਦੇਣ ਵਾਲਿਆਂ ਨੇ ਇੱਕ ਮੁਕਾਬਲਾ ਪ੍ਰਕਿਰਿਆ ਹੇਠ ਆਥਮ ਇਨਵੈਸਟਮੈਂਟ ਨੂੰ ਆਰ ਸੀ ਐਫ ਦੀ ਐਕਵਾਇਰਮੈਂਟ ਲਈ ਬੋਲੀਦਾ ਤਾ ਵਜੋਂ ਚੁਣਿਆ।ਆਰ ਸੀ ਐਫ ਲੋਨ ਅਗੇਂਸਟ ਪ੍ਰਾਪਰਟੀ, ਐਮ ਐਸ ਐਮ ਈ ਲੋਨ, ਇੰਫ੍ਰਾਸਟ੍ਰਕਚਰ ਫਾਇਨੈਸ਼ਿੰਗ, ਐਜ਼ੂਕੇਸ਼ਨ ਲੋਨ ਅਤੇ ਮਾਈਕ੍ਰੋ ਫਾਈਨਾਂਸ਼ੀਅਲ ਨਾਲ ਜੁੜੇ ਕਾਰੋਬਾਰ ਕਰਦੀ ਹੈ। ਰਿਲਾਇੰਸ ਕੈਪੀਟਲ ਨੇ ਕਿਹਾ ਕਿ ਆਰ ਸੀ ਐਫ ਨੂੰ ਖਰੀਦਣ ਲਈ ਕੁੱਲ 18 ਕੰਪਨੀਆਂ ਨੇ ਬੋਲੀ ਲਾਈ ਸੀ ਅਤੇ ਇਨ੍ਹਾਂ ਵਿੱਚੋਂ ਚਾਰ ਕੰਪਨੀਆਂ ਨੂੰ ਅੰਤਿਮ ਬੋਲੀ ਲਾਉਣ ਲਈ ਚੁਣਿਆ ਗਿਆ ਸੀ। ਰਿਲਾਇੰਸ ਕੈਪੀਟਲ ਉੱਤੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰਜ਼ਾ ਸੀ।

Read More Latest Punjabi News

Continue Reading

ਕਾਰੋਬਾਰ

ਸਵਿਟਜ਼ਰਲੈਂਡ ਤੋਂ ਭਾਰਤ ਨੂੰ ਸੋਨੇ ਦੀ ਇੰਪੋਰਟ `ਚ ਵਾਧਾ ਜਾਰੀ

Published

on

gold

ਨਵੀਂ ਦਿੱਲੀ, 20 ਜੁਲਾਈ – ਭਾਰਤ ਵੱਲੋਂ ਸਾਲ 2021 ਦੌਰਾਨ ਇੰਪੋਰਟ ਕੀਤੇ ਕੁੱਲ ਸੋਨੇ ਵਿੱਚੋਂ ਕਰੀਬ 50 ਫੀਸਦੀ ਸੋਨਾ ਸਵਿੱਟਜ਼ਰਲੈਂਡ ਤੋਂ ਇੰਪੋਰਟਆਇਆ ਹੈ। ਕੇਂਦਰੀ ਵਪਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2020-21 ਦੌਰਾਨ ਭਾਰਤ ਨੇ 34.6 ਅਰਬ ਡਾਲਰ ਦੇ ਸੋਨੇ ਦੀ ਇੰਪੋਰਟ ਕੀਤੀ ਅਤੇ ਇਸ ਵਿੱਚੋਂ 16.3 ਅਰਬ ਡਾਲਰ ਦਾ ਸੋਨਾ ਸਵਿੱਟਜ਼ਰਲੈਂਡ ਤੋਂ ਇੰਪੋਰਟ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਭਾਰਤ ਨੇ ਵਿੱਤੀ ਸਾਲ 2019-20 ਵਿੱਚ 28.2 ਅਰਬ ਡਾਲਰ ਸੋਨੇ ਦੀ ਇੰਪੋਰਟ ਕੀਤੀ ਸੀ, ਪਰ ਕੋਰੋਨਾ ਮਹਾਮਾਰੀ ਦੇ ਬਾਵਜੂਦ ਵਿੱਤੀ ਸਾਲ 2021 ਵਿੱਚ ਸੋਨੇ ਦੀ ਇੰਪੋਰਟ ਵਿੱਚ ਵਾਧਾ ਹੋਇਆ ਹੈ। ਪਿਛਲੇ ਸਾਲ ਦੌਰਾਨ ਸਿਰਫ਼ ਸਵਿੱਟਜ਼ਰਲੈਂਡ ਹੀ ਅਜਿਹਾ ਦੇਸ਼ ਸੀ, ਜਿੱਥੋਂ ਭਾਰਤ ਨੂੰ ਆਉਣ ਵਾਲੇ ਸ਼ਿਪਮੈਂਟ ਵਿੱਚ 7.8 ਫ਼ੀਸਦੀ ਦੀ ਤੇਜ਼ੀ ਆਈ। ਭਾਰਤ ਨੇ ਸਵਿੱਟਜ਼ਰਲੈਂਡ ਤੋਂ ਕੁੱਲ 18.2 ਅਰਬ ਡਾਲਰ ਦੀ ਸ਼ਿਪਮੈਂਟ ਕੀਤੀ ਅਤੇ ਇਸ ਵਿੱਚ ਮੁੱਖ ਹਿੱਸਾ ਸੋਨੇ ਦਾ ਸੀ।ਸੋਨੇ ਦੀ ਇੰਪੋਰਟ ਵਿੱਚ ਹੋਏ ਵਾਧੇ ਸਦਕਾ ਸਵਿੱਟਜ਼ਰਲੈਂਡ ਸਾਊਦੀ ਅਰਬ ਨੂੰ ਪਛਾੜ ਕੇ ਭਾਰਤ ਦਾ ਚੌਥਾ ਵੱਡਾ ਟ੍ਰੇਡ ਪਾਰਟਨਰ ਬਣ ਗਿਆ। ਇਸ ਦੌਰਾਨ ਚੀਨ ਤੋਂ ਹੋ ਰਹੀ ਇੰਪੋਰਟ ਵਿੱਚ 0.07 ਫੀਸਦੀ ਦੀ ਕਮੀ ਆਈ ਪਰ ਇਹ 65.21 ਅਰਬ ਡਾਲਰ ਦੀ ਇੰਪੋਰਟ ਨਾਲ ਭਾਰਤ ਦਾ ਮੁੱਖ ਇੰਪੋਰਟਰ ਦੇਸ਼ ਰਿਹਾ। ਭਾਰਤ ਨੂੰ ਸੋਨਾ ਭੇਜਣ ਵਾਲੇ ਦੇਸ਼ਾਂ ਵਿੱਚ ਅਮਰੀਕਾ ਦੂਜੇ ਅਤੇ ਦੁਬਈ ਤੀਜੇ ਨੰਬਰ ਉੱਤੇ ਹੈ। ਪਿਛਲੇ ਸਾਲ ਜਰਮਨੀ ਵੀ ਭਾਰਤ ਨੂੰ ਭੇਜਣ ਵਾਲੇ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ, ਜਦਕਿ ਇੰਡੋਨੇਸ਼ੀਆ ਇਸ ਸੂਚੀ ਤੋਂ ਬਾਹਰ ਹੋ ਗਿਆ।
ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਇੰਪੋਰਟਰ ਦੇਸ਼ ਹੈ ਜਦ ਕਿ ਸਵਿੱਟਜ਼ਰਲੈਂਡ ਸੋਨੇ ਨੂੰ ਰਿਫਾਈਨ ਕਰਨ ਦੇ ਪੱਖ ਤੋਂ ਪਹਿਲੇ ਨੰਬਰ ਉੱਤੇ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਸਵਿੱਟਜ਼ਰਲੈਂਡ ਤੋਂ ਸੋਨੇ ਦੀ ਇੰਪੋਰਟ ਲਗਾਤਾਰ ਵਧੀ ਹੈ। ਪਿਛਲੇ ਸਾਲ ਭਾਰਤ ਨੇ ਦੁਬਈ ਤੋਂ 4.19 ਅਰਬ ਡਾਲਰ ਸੋਨੇ ਦੀ ਇੰਪੋਰਟ ਕੀਤੀ, ਜਦ ਕਿ ਦੱਖਣੀ ਅਫਰੀਕਾ ਤੋਂ ਸੋਨੇ ਦੀ ਇੰਪੋਰਟ 2.5 ਅਰਬ ਡਾਲਰ ਰਹੀ।ਸਰਕਾਰ ਨੇ ਸੋਨੇ ਦੀ ਇੰਪੋਰਟ ਉੱਤੇ ਲੱਗਣ ਵਾਲੀ ਡਿਊਟੀ ਨੂੰ 12.5 ਫੀਸਦੀ ਤੋਂ ਘੱਟ ਕਰ ਕੇ 10 ਫੀਸਦੀ ਕਰ ਦਿੱਤਾ ਸੀ।

Continue Reading

ਕਾਰੋਬਾਰ

ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਸੇਬੀ ਅਤੇ ਡੀ ਆਰ ਆਈ ਦੀ ਜਾਂਚ ਦੇ ਘੇਰੇ ਵਿੱਚ

Published

on

operates Mangalore Airport

ਨਵੀਂ ਦਿੱਲੀ, 20 ਜੁਲਾਈ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਸੇਬੀ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਦੀ ਜਾਂਚ ਦੇ ਘੇਰੇ ਵਿੱਚ ਹਨ। ਕੱਲ੍ਹ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਨੇ ਸਦਨ ਵਿੱਚ ਇਹ ਗੱਲ ਦੱਸੀ ਹੈ।
ਇਸ 19 ਜੁਲਾਈ ਸੋਮਵਾਰ ਨੂੰ ਸਦਨ ਵਿੱਚ ਲਿਖਤੀ ਤੌਰ ਉੱਤੇ ਦਿੱਤੇ ਜਵਾਬ ਵਿੱਚ ਵਿੱਤ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਦੇ ਬਾਰੇ ਸੇਬੀ ਅਤੇ ਸਰਕਾਰ ਦੀ ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਜਾਂਚ ਕਰ ਰਹੀਆਂ ਹਨ। ਇਹ ਖਬਰ ਆਉਣ ਪਿੱਛੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਗਿਰਾਵਟ ਦਾ ਨਵਾਂ ਪੱਧਰ ਬਣਾਇਆ ਹੈ।ਚੌਧਰੀ ਨੇ ਦੱਸਿਆ ਕਿ ਸੇਬੀ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਕੰਪਨੀਆਂ ਉੱਤੇ ਸੇਬੀ ਦੇ ਨਿਯਮਾਂ ਦੀ ਉਲੰਘਣਾ ਦਾ ਸ਼ੱਕ ਹੈ। ਇਸ ਤੋਂ ਇਲਾਵਾ ਡੀ ਆਰ ਆਈ ਵੀ ਇਨ੍ਹਾਂ ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਚੌਧਰੀ ਨੇ ਇਹ ਵੀ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਇਨ੍ਹਾਂ ਦੀ ਜਾਂਚ ਨਹੀਂ ਕਰ ਰਿਹਾ।ਸ਼ੇਅਰ ਬਾਜ਼ਾਰ ਵਿੱਚ ਅਡਾਨੀ ਗਰੁੱਪ ਦੀਆਂ ਪੰਜ ਕੰਪਨੀਆਂ ਲਿਸਟਿਡ ਹਨ। ਵਿੱਤ ਮੰਤਰਾਲੇ ਮੁਤਾਬਕ ਤਿੰਨ ਫਾਰੇਨ ਪੋਰਟਫੋਲੀਓ ਫੰਡਸ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਲਿਮਟਿਡ ਅਤੇ ਏ ਪੀ ਐਮ ਐਸ ਇਨਵੈਸਟਮੈਂਟ ਫੰਡ ਦਾ ਅਕਾਊਂਟ ਸੇਬੀ ਨੇ ਫ੍ਰੀਜ਼ ਕਰ ਦਿੱਤਾ ਸੀ। ਇਹ ਖਬਰ ਪਹਿਲਾਂ ਵੀ ਆਈ ਸੀ ਪਰ ਓਦੋਂ ਐਨ ਐਸ ਡੀ ਐਲ ਨੇ ਸਫ਼ਾਈ ਪੇਸ਼ ਕੀਤੀ ਸੀ ਕਿ ਇਹ ਅਕਾਊਂਟ ਫ੍ਰੀਜ਼ ਨਹੀਂ ਕੀਤੇ ਗਏ।

Continue Reading

ਰੁਝਾਨ


Copyright by IK Soch News powered by InstantWebsites.ca