China's railway line in Tibet raises India's concerns
Connect with us [email protected]

ਅੰਤਰਰਾਸ਼ਟਰੀ

ਤਿੱਬਤ ‘ ਚ ਚੀਨ ਦੀ ਰੇਲਵੇ ਲਾਈਨ ਨੇ ਭਾਰਤ ਦੀ ਚਿੰਤਾ ਵਧਾਈ

Published

on

China railway line

ਲਹਾਸਾ, 6 ਜੂਨ – ਤਿੱਬਤ ਵਿੱਚ ਚੀਨ ਦੇ ਇੱਕ ਮਹੱਤਵਪੂਰਨ ਪ੍ਰੋਜੈਕਟ ਨੇ ਰਣਨੀਤਕ ਪੱਧਰ ਉੱਤੇ ਭਾਰਤ ਲਈ ਚਿੰਤਾ ਵਧਾ ਦਿੱਤੀ ਹੈ। 41 ਹਜ਼ਾਰ 630 ਕਰੋੜ ਰੁਪਏ ਲਾਗਤ ਦੀ 435 ਕਿਲੋਮੀਟਰ ਲੰਬੀ ਰੇਲਵੇ ਲਾਈਨ ਦੇ ਇਸ ਮਹੀਨੇ ਸ਼ੁਰੂ ਹੋਣ ਦਾ ਸ਼ੱਕਾ ਹੈ। ਇਹ ਤਿੱਬਤ ਦੀ ਰਾਜਧਾਨੀ ਲਹਾਸਾ ਦੇ ਪੂਰਬੀ ਸ਼ਹਿਰ ਨਿੰਗਚੀ ਨਾਲ ਜੋੜੇਗੀ ਜਿਸ ਨੂੰ ਤਿੱਬਤੀ ਲੋਕ ਸੂਰਜ ਦਾ ਸਿੰਘਾਸਨ ਕਹਿੰਦੇ ਹਨ।
ਚੀਨ ਦੇ ਸਰਕਾਰੀ ਅਧਿਕਾਰੀ ਇਸ ਖੇਤਰ ਦੀ ਪਹਿਲੀ ਇਲੈਕਟਰੋਨਿਕ ਰੇਲ ਲਾਈਨ ਨੂੰ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ (ਇੱਕ ਜੁਲਾਈ) ਦਾ ਤੋਹਫਾ ਕਹਿ ਰਹੇ ਹਨ। ਨਵੀਂ ਰੇਲਵੇ ਲਾਈਨ ਭਾਰਤ ਦੇ ਅਰੁਣਾਚਲ ਪ੍ਰਦੇਸ਼ ਰਾਜ ਦੇ ਨੇੜਿਓਂ ਲੰਘਦੀ ਹੈ। ਚੀਨ ਕਈ ਵਾਰ ਇਸ ਰਾਜ ਉੱਤੇ ਆਪਣਾ ਦਾਅਵਾ ਕਰ ਚੁੱਕਾ ਹੈ। 1962 ਦੀ ਜੰਗ ਵਿੱਚ ਚੀਨੀ ਫੌਜ ਨੇ ਇਥੇ ਹਮਲਾ ਕੀਤਾ ਸੀ। ਰੇਲ ਲਾਈਨ ਦੇ ਨਾਲ ਇਲਾਕੇ ਵਿੱਚ ਚੱਲਦੇ ਚੀਨ ਦੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਤੋਂ ਭਾਰਤ ਨਾਰਾਜ਼ ਹੈ। ਨਵੀਂ ਰੇਲਵੇ ਲਾਈਨ ਬ੍ਰਹਮਪੁੱਤਰ ਨਦੀ (ਚੀਨ ਇਸ ਨਦੀ ਨੂੰ ਯਾਰਲੰਗ ਤਸਾਂਗਪੋ ਨਦੀ ਕਹਿੰਦਾ ਹੈ) ਦੇ ਉਪਰਲੇ ਹਿੱਸਿਆਂ ਨੂੰ 16 ਵਾਰ ਪਾਰ ਕਰਦੀ ਹੈ। ਭਾਰਤ ਨੇ ਚੀਨ ਉੱਤੇ ਪਾਣੀ ਦੀ ਉਪਲਬਧਤਾ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ। ਉਪਾਸਲਾ ਯੂਨੀਵਰਸਿਟੀ ਦੇ ਅਸ਼ੋਕ ਸਵੇਨ ਕਹਿੰਦੇ ਹਨ ਕਿ ਚੀਨ ਇਸ ਦੀ ਫਿਕਰ ਨਹੀਂ ਕਰਦਾ ਹੈ।ਇਸ ਵਿੱਚ ਚੀਨ ਦੇ ਅੰਦਰੂਨੀ ਇਲਾਕਿਆਂ ਨੂੰ ਤਿੱਬਤ ਨਾਲ ਜੋੜਨ ਲਈ ਰੇਲ ਲਾਈਨ ਦੇ ਨਿਰਮਾਣ ਦੀ ਯੋਜਨਾ ਸ਼ਾਮਲ ਹੈ। ਸਰਕਾਰੀ ਮੀਡੀਆ ਮੁਤਾਬਕ ਇਸ ਦੀ ਲਾਗਤ ਲਹਾਸਾ-ਨਿੰਗਚੀ ਟ੍ਰੈਕ ਤੋਂ ਦਸ ਗੁਣਾ ਵੱਧ ਹੋਵੇਗੀ। ਇਸ ਮਹੀਨੇ ਸ਼ੁਰੂ ਹੋਣ ਵਾਲੀ ਰੇਲਲਾਈਨ ਦੇ ਲਗਭਗ ਅੱਧੇ ਹਿੱਸੇ ਵਿੱਚ ਸੁਰੰਗਾਂ ਹਨ। ਮਜ਼ਦੂਰਾਂ ਨੂੰ ਸਮੁੰਦਰੀ ਸਤ੍ਹਾ ਤੋਂ ਪੰਜ ਹਜ਼ਾਰ ਮੀਟਰ ਤੋਂ ਵੱਧ ਉਚਾਈ ਉੱਤੇ ਕਠਿਨ ਹਾਲਤਾਂ ਵਿੱਚ ਕੰਮ ਕਰਨਾ ਪਿਆ ਹੈ।

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਭਾਰਤ ਦੀ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਕਰਨ ਲਈ ਵੀ ਨਾਂਹ

Published

on

vaccine

ਕੰਪਨੀ ਨੂੰ ਪਹਿਲਾਂ ‘ਪੂਰੀ ਪ੍ਰਵਾਨਗੀ’ ਲੈਣ ਲਈ ਆਖਿਆ
ਵਾਸਿ਼ੰਗਟਨ, 11 ਜੂਨ, – ਭਾਰਤ ਦੀ ਬਾਇਓਟੈਕ ਕੰਪਨੀਦੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਬਣਾਈ ਗਈ ਦਵਾਈ, ਕੋਵੈਕਸਿਨ, ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਵੀ ਨਹੀਂ ਮਿਲੀ।ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈ ਯੂ ਏ) ਦੀ ਤਜਵੀਜ਼ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਲਈ ਇਸ ਕੰਪਨੀ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ। ਇਸ ਦੇ ਬਾਅਦ ਭਾਰਤ ਬਾਇਓਟੈਕ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਵੀਰਵਾਰ (10 ਜੂਨ) ਨੂੰ ਦੱਸਿਆ ਕਿ ਕੰਪਨੀ ਦੀ ਇਸ ਵੈਕਸੀਨ ਬਾਰੇ ਅਮਰੀਕਾ ਦੀ ਐੱਫ ਡੀ ਏ ਦੇ ਇਤਰਾਜ ਪਿੱਛੋਂ ਕੰਪਨੀ ਇਸ ਦੀ ਪੂਰੀ ਮਨਜ਼ੂਰੀ ਲੈਣ ਵਾਸਤੇ ਸਾਰੇ ਜ਼ਰੂਰੀ ਯਤਨ ਕਰੇਗੀ। ਅਮਰੀਕਾ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਟਰਾਇਲ ਕਰਨ ਨੂੰ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ ਐਲ ਏ) ਪੇਸ਼ ਕਰ ਸਕੇ, ਜਿਹੜਾਮੁਕੰਮਲ ਮਨਜ਼ੂਰੀ ਲਈ ਜ਼ਰੂਰੀ ਹੁੰਦਾ ਹੈ। ਇਸ ਬਾਰੇ ਬਾਕਾਇਦਾ ਬਿਆਨ ਮੁਤਾਬਕ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਬਾਰੇ ਸੀ, ਜਿਸ ਨੂੰ ਪਿਛਲੇ ਦਿਨੀਂ ਇਸ ਕੰਪਨੀ ਨੇਪੇਸ਼ ਕੀਤਾ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੀ ਬਜਾਏ ਬੀ ਐਲ ਐੱਸ ਸਬਮਿਸ਼ਨ ਉੱਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾ ਐਫ ਡੀ ਏ ਨੇ ਇਸ ਵੈਕਸੀਨ ਬਾਰੇ ਹੋਰ ਜ਼ਰੂਰੀ ਜਾਣਕਾਰੀ ਤੇ ਡਾਟਾ ਪੇਸ਼ ਕਰਨ ਨੂੰ ਕਿਹਾ ਹੈ। ਓਕਿਊਜੇਨ ਨੇ ਦੱਸਿਆ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰ ਕਰਾਉਣ ਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਐਫ ਡੀ ਏ ਨਾਲ ਗੱਲਕਰ ਰਹੀ ਹੈ। ਓਕਿਊਜੇਨ ਦੇ ਚੀਫ ਐਗਜ਼ੀਕਿਊਟਿਵ ਸ਼ੰਕਰ ਮੁਸੂਨਿਰੀ ਨੇ ਕਿਹਾ, ‘ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਤਾਂ ਹੋ ਰਹੀ ਹੈ, ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।’

Read More Punjabi News Today

Continue Reading

ਅੰਤਰਰਾਸ਼ਟਰੀ

ਭਾਰਤ ਨੂੰ ਅਮਰੀਕਾ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਦੇਵੇਗਾ

Published

on

vaccine

ਵਾਸ਼ਿੰਗਟਨ, 11 ਜੂਨ – ਭਾਰਤ ਨੂੰ ਯੂ ਐੱਨ ਓ ਦੇ ਸਮਰਥਨ ਵਾਲੇ ‘ਕੋਵੈਕਸ’ ਵੈਕਸੀਨੇਸ਼ਨ ਪ੍ਰੋਗਰਾਮ ਰਾਹੀਂ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਮਿਲਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਕਿਹਾ ਹੈ ਕਿ ਅਮਰੀਕਾ ਫਾਈਜ਼ਰ ਦੀਆਂ 50 ਕਰੋੜ ਖੁਰਾਕਾਂ ਖਰੀਦੇਗਾ ਅਤੇ 92 ਘੱਟ ਤੇ ਦਰਮਿਆਨੀ ਆਮਦਨ ਵਰਗ ਵਾਲੇ ਦੇਸ਼ਾਂ ਅਤੇ ਅਫਰੀਕੀ ਐਸੋਸੀਏਸ਼ਨ ਨੂੰ ਦਾਨ ਦੇਵੇਗਾ। ਇਸ ਇਤਿਹਾਸਕ ਅਮਰੀਕੀ ਕਦਮ ਦੇ ਨਾਲ ਦੁਨੀਆਭਰ ਵਿੱਚ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਦਦ ਮਿਲੇਗੀ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਨੂੰ ਅੱਠ ਕਰੋੜ ਟੀਕੇ ਮਿਲਣਗੇ ਤੇ ਇਸ ਖੇਤਰ ਨੂੰ 60 ਲੱਖ ਟੀਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਉੱਤੇ ਇਸ ਮਹਾਮਾਰੀ ਦਾ ਬਹੁਤ ਅਸਰ ਪਿਆ ਹੈ ਅਤੇ ਅਸੀਂ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਹੈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਾਈਡੇਨ ਦੀ ਸਰਕਾਰ ਭਾਰਤ ਦੀ ਸਰਕਾਰ ਤੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਉੱਤੇਅਟੱਲ ਹੈ ਅਤੇ ਇਸ ਤਰ੍ਹਾਂ ਦੀ ਸਪਲਾਈ ਹੁੰਦੀ ਰਹੇਗੀ।

Continue Reading

ਅੰਤਰਰਾਸ਼ਟਰੀ

ਬਾਇਡੇਨ ਵੀ ਗਾਜ਼ਾ ਪੱਟੀ ਦਾ ਮਾਹੌਲ ਸੁਧਾਰਨ ਲਈ ਟਰੰਪ ਦੀ ਨੀਤੀ ਉਤੇ ਚੱਲਣਗੇ

Published

on

biden

ਵਾਸ਼ਿੰਗਟਨ, 11 ਜੂਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਜੋ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ਵਿੱਚ ਕੂਟਨੀਤਕ ਯਤਨਾਂ ਹੇਠ ਵਿਕਾਸ ਦੇ ਕਾਰਜਾਂ ਲਈ ਅਬਰਾਹਮ ਸੰਧੀ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਬਾਇਡੇਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ਉੱਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖਤ ਲੈਣ ਲਈ ਯਤਨਸ਼ੀਲ ਹੋਵੇਗਾ।
ਵਰਨਣ ਯੋਗ ਹੈ ਕਿ ਇਸ ਅਬਰਾਹਮ ਸੰਧੀ ਨੂੰ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ। ਇਸ ਰਾਹੀਂ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਨੇ ਇੱਕ ਤੋਂ ਬਾਅਦ ਇੱਕ ਸੰਧੀ ਉੱਤੇ ਦਸਤਖਤ ਕੀਤੇ ਸਨ। ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ਵਿੱਚ ਸਥਾਪਤ ਇਜ਼ਰਾਈਲ ਅਤੇ ਮੱਧ-ਪੂਰਬ ਵਿੱਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਬਾਇਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਵਾਂਗ ਕਰਨ ਲਈ ਇਹ ਕਦਮ ਚੁੱਕਿਆ ਹੈ। ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂਅ ਖੁੱਲ੍ਹ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਅਤੇ ਦਖਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤਕ ਇਜ਼ਰਾਈਲ ਨਾਲ ਸੰਧੀ ਉੱਤੇ ਦਸਤਖਤ ਨਹੀਂ ਕੀਤੇ, ਪਰ ਇਹ ਮੱਧ ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ਵਿੱਚ ਹਮਲਾ ਕਰ ਕੇ ਇੱਕ ਰਾਤ ਵਿੱਚ 11 ਲੋਕਾਂ ਨੂੰ ਮਾਰ ਦਿੱਤਾ ਹੈ। ਇਜ਼ਰਾਇਲੀ ਰੱਖਿਆ ਦਸਤਿਆਂ ਨੇ ਸਾਲ 2011 ਵਿੱਚ ਸੀਰੀਆ ਵਿੱਚ ਖਾਨਾਜੰਗੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca