China's military is busy preparing for war
Connect with us [email protected]

ਅੰਤਰਰਾਸ਼ਟਰੀ

ਲੜਾਈ ਦੀਆਂ ਤਿਆਰੀਆਂ ‘ਚ ਰੁੱਝੀ ਹੈ ਚੀਨ ਦੀ ਫੌਜ

Published

on

chinese amry

ਪੇਈਚਿੰਗ, 26 ਅਕਤੂਬਰ – ਭਾਰਤ ਤੋਂ ਇਲਾਵਾ ਚੀਨ ਦਾ ਕਈ ਗੁਆਂਢੀ ਦੇਸ਼ਾਂ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਪੀਪੁਲਸ ਲਿਬਰੇਸ਼ਨ ਆਰਮੀ (ਪੀ ਐਲ ਏ) ਦੀ ਨਿਯੁਕਤੀ ਕਈ ਥਾਂਵਾਂ ‘ਤੇ ਕਰ ਰੱਖੀ ਹੈ। ਚੀਨੀ ਫੌਜ ਦੇ ਜਵਾਨ ਸਮੇਂ-ਸਮੇਂ ‘ਤੇ ਅਭਿਆਸ ਕਰਦੇ ਰਹਿੰਦੇ ਹਨ, ਜਿਸ ਦੀਆਂ ਵੀਡੀਓਜ਼, ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਕੱਲ੍ਹ ਚੀਨ ਨੇ ਸਾਊਥ ਚਾਈਨਾ ਸਮੁੰਦਰ ‘ਚ ਕਈ ਦਰਜਨ ਮਿਜ਼ਾਈਲਾਂ ਦਾਗੀਆਂ ਹਨ। ਚੀਨ ਨੇ ਦਾਅਵਾ ਕੀਤਾ ਹੈ ਕਿ ਲਾਈਵ ਫਾਇਰ ਡ੍ਰਿਲ ਵਿੱਚ ਕਈ ਜਵਾਨਾਂ ਨੇ ਹਿੱਸਾ ਲਿਆ। ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਚੀਨ ਜੰਗੀ ਅਭਿਆਸ ‘ਚ ਲੱਗਾ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਉਹ ਲੜਾਈ ਦੀਆਂ ਤਿਆਰੀਆਂ ਕਰ ਰਿਹਾ ਹੈ ਤੇ ਦੂਜੇ ਦੇਸ਼ਾਂ ਨੂੰ ਲੜਾਈ ਲਈ ਉਕਸਾ ਵੀ ਰਿਹਾ ਹੈ।ਚੀਨ ਦੇ ਸਰਕਾਰੀ ਬ੍ਰਾਡਕਾਸਟਰ ਸੀ ਸੀ ਟੀ ਵੀ ਦੀ ਰਿਪੋਰਟ ਦੇ ਅਨੁਸਾਰ ਦੋਂਹ ਦਿਨਾਂ ਦੀ ਮਿਲਟਰੀ ਐਕਸਰਸਾਈਜ਼ ‘ਚ ਤਕਰੀਬਨ 100 ਫ਼ੌਜੀਆਂ ਨੇ ਹਿੱਸਾ ਲਿਆ। ਇਸ ਦੌਰਾਨਉਨ੍ਹਾਂ ਨੇ ਏਅਰ-ਟੂ-ਏਅਰ ਮਿਜ਼ਾਈਲਾਂ ਦਾਗੀਆਂ। ਇਸ ਦੇ ਨਾਲ ਚੀਨ ਨੇ ਤਾਇਵਾਨ ਸਮੇਤ ਗੁਆਂਢੀ ਦੇਸ਼ਾਂ ਨੂੰ ਆਪਣੀ ਫੌਜੀ ਤਾਕਤ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮਹੀਨੇ ਆਪਣੀ ਸਮੁੰਦਰੀ ਫੌਜ ਨੂੰ ਕਿਹਾ ਸੀ ਕਿ ਉਹ ਬਹੁਤ ਜ਼ਿਆਦਾ ਚੇਤੰਨਤਾ ਵਰਤਦੇ ਹੋਏ ਲੜਾਈ ਦੀ ਤਿਆਰੀ ‘ਤੇ ਧਿਆਨ ਕੇਂਦਰਿਤ ਕਰੇ।ਇਸ ਡਰਿੱਲ ‘ਚ ਤਕਰੀਬਨ 100 ਫਾਈਟਰ ਜੈਟ ਦੇ ਪਾਇਲਟਾਂ ਨੇ ਹਿੱਸਾ ਲਿਆ ਤੇ ਦਰਜਨਾਂ ਮਿਜ਼ਾਈਲਾਂ ਨੂੰ ਦਾਗਿਆ। ਸਰਕਾਰੀ ਪ੍ਰਾਪੇਗੈਂਡਾ ਮੀਡੀਆ ਹਾਊਸ ਨੇ ਇਸ ਡ੍ਰਿਲ ਬਾਰੇ ਜਾਣਕਾਰੀ ਆਪਣੇ ਵੀਬੋ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ‘ਚ ਜਵਾਨ ਫਾਈਟਰ ਜੈਟਸ ‘ਚ ਮਿਜ਼ਾਈਲਾਂ ਨੂੰ ਲੋਡ ਕਰ ਰਹੇ ਹਨ ਅਤੇ ਫਿਰ ਦਾਗ ਰਹੇ ਹਨ।

Click Here To Read Punjabi news paper online

ਅੰਤਰਰਾਸ਼ਟਰੀ

ਪਾਕਿਸਤਾਨ ਏਅਰਲਾਈਨਜ਼ ਉੱਤੇ ਯੂਰਪੀ ਯੂਨੀਅਨ ਵੱਲੋਂ ਪਾਬੰਦੀ ਜਾਰੀ ਰਹੇਗੀ

Published

on

EU bans Pakistan Airlines

ਇਸਲਾਮਾਬਾਦ, 4 ਦਸੰਬਰ, – ਯੂਰਪੀ ਕਮਿਸ਼ਨ ਨੇ ਪਾਕਿਸਤਾਨੀ ਅਥਾਰਟੀਜ਼ਂ ਵੱਲੋਂ ਆਪਣੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਅਤੇ ਸੁਰੱਖਿਆ ਬਾਰੇ ਚੁੱਕੇ ਗਏ ਕਦਮਾਂ ਉੱਤੇ ਭਰੋਸਾ ਪ੍ਰਗਟ ਨਾ ਕਰ ਕੇ ਆਪਣੇ ਮੈਂਬਰ ਦੇਸ਼ਾਂ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦੀਆਂ ਉਡਾਣਾਂ ਉੱਤੇ ਪਾਬੰਦੀ ਹਾਲੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲਪੀ ਆਈ ਏ ਨੂੰ ਇਨ੍ਹਾਂ ਕੇਸਾਂ ਵਿਚ ਖਾਮੀਆਂ ਦੂਰ ਕਰਨ ਨੂੰ ਕਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ (ਈਏ ਐੱਸਏ) ਨੇ ਜੁਲਾਈ 2020 ਵਿਚ ਯੂਰਪੀ ਯੂਨੀਅਨਦੇ ਸਾਰੇ ਮੈਂਬਰ ਦੇਸ਼ਾਂ ਵਿਚ ਪੀ ਆਈ ਏਦਾ ਆਪਰੇਸ਼ਨ ਸਸਪੈਂਡ ਕਰ ਦਿੱਤਾ ਸੀ। ਇਹ ਕਾਰਵਾਈ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ-ਤਿਹਾਈ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। ਮੰਤਰੀ ਨੇ ਇਹ ਬਿਆਨ 22 ਮਈ ਨੂੰ ਕਰਾਚੀ ਹਵਾਈ ਅੱਡੇ ਨੇੜੇ ਹੋਏ ਹਾਦਸੇ ਪਿੱਛੋਂ ਦਿੱਤਾ ਸੀ। ਉਸ ਹਾਦਸੇ ਵਿਚ 97 ਲੋਕਾਂ ਦੀ ਮੌਤ ਹੋਈ ਸੀ। ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਪਾਇਲਟ ਤੇ ਏਅਰ ਟ੍ਰੈਫਿਕ ਕੰਟਰੋਲ ਦੀ ਮਨੁੱਖੀ ਗ਼ਲਤੀ ਨਿਕਲੀ ਸੀ।ਪੀ ਆਈ ਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਈ ਏ ਐੱਸ ਏ ਵੱਲੋਂ ਕਹੀਆਂ ਗੱਲਾਂ ਨੂੰ ਪੂਰਾ ਕਰਨ ਦੇ ਕਦਮ ਚੁੱਕ ਰਹੀ ਹੈ ਤੇ ਉਨ੍ਹਾਂ ਨੂੰ ਪੂਰਾ ਕਰਕੇ ਇਸ ਲਾਭਕਾਰੀ ਸੈਕਟਰ ਵਿਚ ਉਡਾਣ ਚਲਾਉਣ ਦੀ ਚਾਹਵਾਨ ਹੈ।
‘ਡਾਨ’ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਯੂਰਪੀ ਯੂਨੀਅਨ ਏਅਰ ਸੇਫਟੀ ਕਮੇਟੀ (ਏ ਐੱਸ ਸੀ) ਨੇ 17-18 ਨਵੰਬਰ ਦੀ ਬਰੱਸਲਜ਼ ਮੀਟਿੰਗ ਵਿਚ ਯੂਰਪੀ ਕਮਿਸ਼ਨ ਨੇ ਪਾਬੰਦੀਸ਼ੁਦਾ ਏਅਰਲਾਈਨਾਂ ਦੀ ਸੂਚੀ ਅਪਡੇਟ ਕੀਤੀ ਹੈ। ਹਵਾਬਾਜ਼ੀ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਏ ਐੱਸ ਸੀ ਦੀ ਚਰਚਾ ਵਿਚ ਪਾਕਿਸਤਾਨ ਵਿਚ ਸੁਰੱਖਿਆ ਖਾਮੀਆਂ ਬਾਰੇ ਚੁੱਕੇ ਕਦਮਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ।ਯੂਰਪੀ ਯੂਨੀਅਨ ਦੇਮੁਤਾਬਕ ਪਾਕਿਸਤਾਨ ਦੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆਹੀ ਨਹੀਂ, ਸਾਰਾ ਸੁਰੱਖਿਆ ਪ੍ਰਬੰਧ ਅਤੇ ਘਟਨਾਵਾਂ ਦੀ ਰਿਪੋਰਟਿੰਗ ਪ੍ਰਣਾਲੀ ਦੀਆਂ ਖਾਮੀਆਂ ਸੁਰੱਖਿਆ ਬਾਰੇ ਚਿੰਤਾ ਵਾਲੀਆਂ ਹਨ। ਈਏ ਐੱਸ ਏ ਨੇ ਕਿਹਾ ਹੈ ਕਿ ਇਸ ਕਾਰਨ ਤੈਅ ਕੀਤਾ ਗਿਆ ਹੈ ਕਿ ਪਾਬੰਦੀ ਵਾਲੀ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ ਵਿਚ ਬਦਲਾਉ ਨਾ ਕੀਤਾ ਜਾਵੇ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਬਾਰੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਰੇ ਯੂਰਪੀ ਕਮਿਸ਼ਨ ਨੂੰ ਲਗਾਤਾਰ ਸੂਚਿਤ ਕਰਦਾ ਰਹੇ।

Click Here Punjabi Breaking News Portal

Continue Reading

ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਵਿੱਚ ਫਰਾਂਸ ਵਿੱਚ 76 ਮਸਜਿਦਾਂ ਦੀ ਜਾਂਚ ਹੋਵੇਗੀ

Published

on

76 mosques in Francets

ਪੈਰਿਸ, 4 ਦਸੰਬਰ – ਫਰਾਂਸ ਸਰਕਾਰ ਵੱਖਵਾਦ ਦੇ ਖ਼ਿਲਾਫ਼ ਕਾਰਵਾਈ ਹੇਠ ਦੇਸ਼ ਵਿੱਚ ਅਜਿਹੀਆਂ 76 ਮਸਜਿਦਾਂ ਦੀ ਜਾਂਚ ਕਰੇਗੀ ਜਿਨ੍ਹਾਂ ‘ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦੇਰ ਕੱਲ੍ਹ ਟਵੀਟ ਕਰ ਕੇ ਕਿਹਾ ਕਿ ਮੇਰੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਖਵਾਦ ਦੇ ਖ਼ਿਲਾਫ਼ ਵੱਡੇ ਪੈਮਾਨੇ ‘ਤੇ ਕਾਰਵਾਈ ਸ਼ੁਰੂ ਕਰਨਗੀਆਂ। ਇਸੇ ਕੜੀ ਵਿੱਚ ਅਗਲੇ ਦਿਨਾਂ ਵਿੱਚ ਦੇਸ਼ ਵਿੱਚ ਵੱਖ-ਵੱਖ 76 ਮਸਜਿਦਾਂ ਦੇ ਵੱਖਵਾਦ ਨਾਲ ਜੁੜੇ ਹੋਣ ਦੇ ਸ਼ੱਕ ਦੀ ਜਾਂਚ ਕੀਤੀ ਜਾਏਗੀ ਅਤੇ ਜੋ ਵੀ ਮਸਜਿਦ ਇਸ ਤਰ੍ਹਾਂ ਦੀਆਂ ਸਰਗਰਮੀਆਂ ‘ਚ ਸ਼ਾਮਲ ਪਾਈ ਗਈ, ਉਸਨੂੰ ਬੰਦ ਕਰ ਦਿੱਤਾ ਜਾਏਗਾ।
ਵਰਨਣ ਯੋਗ ਹੈ ਕਿ ਫਰਾਂਸ ‘ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ‘ਚ ਵਾਧਾ ਦੇਖਿਆ ਗਿਆ ਹੈ ਅਤੇ ਇਸ ਸਾਲ ਅਕਤੂਬਰ ਵਿੱਚ ਵੀ ਦੇਸ਼ ‘ਚ ਕਈ ਅੱਤਵਾਦੀ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਅਧਿਆਪਕ ਦੀ ਇੱਕ ਕੁੱਟੜਪੰਥੀ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਦੇ ਨੀਸ ਸ਼ਹਿਰ ‘ਚ ਇੱਕ ਚਰਚ ਉਤੇ ਵੀ ਹਮਲਾ ਹੋਇਆ ਸੀ ਜਿਥੇ ਟਿਊਨਿਸ਼ੀਆ ਦੇ ਇੱਕ ਨਾਗਰਿਕ ਨੇ 3 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਅੱਤਵਾਦੀ ਹਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਕੱਟੜਪੰਥ ‘ਤੇ ਲਗਾਮ ਕੱਸਣ ਲਈ ਸਾਰੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਹੈ, ਜਿਸ ਵਿੱਚ ਦੇਸ਼ ‘ਚ ਸੁਰੱਖਿਆ ਵਧਾਉਣਾ ਅਤੇ ਕੱਟੜਪੰਥੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਰਗੇ ਕਦਮ ਸ਼ਾਮਲ ਹਨ।

Click Here To Read Latest Punjabi news

Continue Reading

ਅੰਤਰਰਾਸ਼ਟਰੀ

101 ਸਾਲ ਦੀ ਮਾਰੀਆ ਨੇ ਕੋਰੋਨਾ ਨੂੰ ਤਿੰਨ ਵਾਰ ਮਾਤ ਦਿੱਤੀ

Published

on

Maria, 101, beat Corona

ਰੋਮ, 4 ਦਸੰਬਰ – ਇਟਲੀ ਦੀ 101 ਦੀ ਮਾਰੀਆ ਓਰਸਿੰਘਰੇ ਦਾ ਨਾਂਅ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਖੁਦ ਡਾਕਟਰ ਕਹਿ ਰਹੇ ਹਨ ਕਿ 9 ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹਰ ਵਾਰ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿੱਚਮਾਤ ਦੇ ਕੇ ਸੱਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਈ ਸੀ।
ਇਸ ਬਾਰੇ ਮਾਰੀਆ ਦੀ ਬੇਟੀ ਕਾਰਲਾ ਨੇ ਦੱਸਿਆ, ‘ਮੈਂ ਮਾਂ ਨੂੰ ਫਰਵਰੀ ਵਿੱਚ ਸੋਂਡਾਲੋ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਸੀ। ਤਦ ਇਥੇ ਵੱਡੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਪਿੱਛੋਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇੰਨੀ ਵਡੇਰੀ ਉਮਰ ਦੇ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਹੋਏ ਨਹੀਂ ਦੇਖਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਅਸਿਸਟੈਂਟ ਦੀ ਸਹਾਇਤਾ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾਉਨ੍ਹਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿੱਚ ਉਨ੍ਹਾਂ ਨੇ ਆਪਣਾ 101ਵਾਂ ਜਨਮ ਦਿਨ ਸੈਲੀਬਰੇਟ ਕੀਤਾ ਸੀ। ਸਤੰਬਰ ਵਿੱਚ ਦੋਬਾਰਾ ਇਨਫੈਕਟਡ ਹੋਈ ਅਤੇ ਨਵੰਬਰ ਵਿੱਚ ਤੀਸਰੀ ਵਾਰ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ। ਫਿਲਹਾਲ ਉਹ ਘਰ ‘ਚ ਬੈਡ ਰੈਸਟ ‘ਤੇ ਹੈ।

Click Here To Read Latest Punjabi news online

Continue Reading

ਰੁਝਾਨ