China wins Nobel Prize for coronavirus
Connect with us [email protected]

ਅੰਤਰਰਾਸ਼ਟਰੀ

ਚੀਨ ਨੇ ਕੋਰੋਨਾ ਵਾਇਰਸ ਦੇ ਲਈ ਬਦਨਾਮ ਵੂਹਾਨ ਲੈਬ ਲਈ ਨੋਬਲ ਐਵਾਰਡ ਮੰਗ ਲਿਆ

Published

on

China

ਜੀਨੋਮ ਸੀਕਵੈਂਸਿੰਗ ਕਰਨਦੇ ਬਹਾਨੇ ਐਵਾਰਡ ਦਾ ਦਾਅਵਾ ਪੇਸ਼
ਬੀਜਿੰਗ, 23 ਜੂਨ, – ਕੌਮਾਂਤਰੀ ਮਹਾਮਾਰੀ ਕੋਵਿਡ-19 ਵਾਇਰਸ ਦਾ ਮੁੱਢ ਮੰਨੇ ਜਾਂਦੇ ਵਿਵਾਦਗ੍ਰਸਤ ਵੂਹਾਨ ਇੰਸਟੀਚਿਊਟ ਆਫ ਵਾਇਰੋਲਾਜੀ (ਡਬਲਯੂ ਆਈਵੀ) ਨੂੰ ਮੈਡੀਕਲ ਦਾ ਨੋਬਲ ਐਵਾਰਡ ਦੇਣ ਲਈ ਚੀਨ ਦੇ ਵਿਦੇਸ਼ ਮੰਤਰਾਲੇ ਨੇ ਹਮਾਇਤ ਕਰ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਇਹ ਕਦਮ ਪੁੱਟਣ ਨਾਲ ਚੀਨ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਸਰਕਾਰੀ ਮੀਡੀਆ ਉੱਤੇ ਚੌਤਰਫਾ ਹਮਲੇ ਸ਼ੁਰੂ ਹੋ ਗਏ ਹਨ।
ਗਲੋਬਲ ਟਾਈਮਜ਼ ਅਖਬਾਰ ਦੇ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਂਗ ਨੇ ਕਿਹਾ ਹੈ ਕਿ ਵੂਹਾਨ ਇੰਸਟੀਚਿਊਟ ਵਿੱਚ ਕੰਮ ਕਰਦੇ ਵਿਗਿਆਨੀਆਂ ਵੱਲੋਂ ਸਭ ਪਹਿਲਾਂ ਨੋਵਲ ਕੋਰੋਨਾ ਵਾਇਰਸ ਦਾ ਜੀਨ ਸੀਕਵੈਂਸ ਲੱਭਣਦੀ ਸਫਲਤਾ ਦੇ ਬਾਅਦ ਉਨ੍ਹਾਂ ਉੱਤੇ ਦੋਸ਼ ਲਾਉਣ ਦੀ ਥਾਂ ਉਨ੍ਹਾਂ ਨੂੰ ਮੈਡੀਸਨ ਦਾ ਨੋਬਲ ਐਵਾਰਡਮਿਲਣਾ ਚਾਹੀਦਾ ਹੈ।ਚੀਨ ਦੀ ਵਾਇਰੋਲਾਜਿਸਟ ਅਤੇ ‘ਬੈਟ ਵੁਮੈਨ’ ਵਜੋਂ ਮਸ਼ਹੂਰ ਸਾਇੰਟਿਸਟ ਸ਼ੀ ਝੇਂਗਲੀ ਨੇ ਬੀਤੇ ਹਫ਼ਤੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਗੁੱਸੇ ਵਿੱਚ ਆ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਨ੍ਹਾਂ ਦੀ ਲੈਬ ਵਿੱਚੋਂ ਕੋਰੋਨਾ ਦੇ ਵਾਇਰਸ ਲੀਕ ਹੋਏ ਹਨ। ਉਨ੍ਹਾਂ ਨੇ ਇਕ ਟੈਕਸਟ ਮੈਸੇਜ ਵਿੱਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਦੁਨੀਆ ਇਸ ਨਤੀਜੇ ਤਕ ਕਿਵੇਂ ਪੁੱਜੀ ਹੈ? ਇਕ ਬੇਗੁਨਾਹ ਸਾਇੰਟਿਸਟ ਉੱਤੇ ਚਿੱਕੜ ਸੁੱਟਿਆ ਗਿਆ ਹੈ।ਉਸ ਦੇ ਇਸ ਪ੍ਰਤੀਕਰਮ ਦੇ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਨੇ ਕਿਹਾ ਕਿ ਵੂਹਾਨ ਲੈਬਵਿਚਲੇ ਚੀਨੀ ਵਿਗਿਆਨੀਆਂ ਨੂੰ ਕੋਰੋਨਾ ਵਾਇਰਸ ਦੇ ਜੀਨ ਸੀਕਵੈਂਸ ਦੀ ਖੋਜ ਲਈ ਮੈਡੀਕਲ ਦਾ ਨੋਬਲ ਐਵਾਰਡਮਿਲਣਾ ਚਾਹੀਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਵਾਇਰਸ ਦੀ ਜੜ੍ਹ ਵੂਹਾਨ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲਗਲੋਬਲ ਟਾਈਮਜ਼ ਨੇਦੱਸਿਆ ਕਿ ਜੇ ਉੱਚੀ ਕੁਆਲਿਟੀ ਦੇ ਵਾਇਰਸ ਸੀਕਵੈਂਸ ਉੱਤੇ ਦੋਸ਼ ਲੱਗ ਸਕਦੇ ਹਨ ਤਾਂ ਐੱਚਆਈਵੀ ਦੀ ਖੋਜ ਕਰਨ ਵਾਲੇ ਲੁਕ ਐਂਟੋਨੀ ਮੋਂਟਗੀਨੀਅਰ ਨੂੰ ਵੀ ਸੰਸਾਰ ਪੱਧਰ ਦੀ ਏਡਜ਼ ਮਹਾਮਾਰੀਲਈ ਜ਼ਿੰਮੇਵਾਰ ਮੰਨਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੀ ਮੈਡੀਕਲ ਨੋਬਲ ਐਵਾਰਡ ਨਹੀਂ ਦਿੱਤਾ ਜਾਣਾ ਚਾਹੀਦਾ ਸੀ।
ਚੀਨੀ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਉੱਤੇ ਫਾਕਸ ਨਿਊਜ਼ ਦੇ ਜਿਮ ਗੇਰਹਟ ਨੇ ਕਿਹਾ ਕਿ ਚੀਨੀ ਸਰਕਾਰ ਵੂਹਾਨ ਇੰਸਟੀਚਿਊਟ ਦੇ ਹਵਾਲੇ ਨਾਲ ਮਹਾਮਾਰੀ ਦੀ ਸਥਿਤੀ ਦੱਸ ਰਹੀ ਹੈ। ਹਾਟ ਏਅਰ ਦੇ ਜੈਜ਼ ਸ਼ਾਅ ਨੇ ਕਿਹਾ ਕਿ ਪਹਿਲੀ ਵਾਰ ਖ਼ਬਰ ਪੜ੍ਹ ਕੇ ਲੱਗਾ ਕਿ ਕੋਈ ਖ਼ਰਾਬ ਚੁਟਕਲਾ ਹੈ। ਉਨ੍ਹਾਂ ਅਖ਼ਬਾਰ ਵਿੱਚ ਲਿਖਿਆ ਕਿ ਕੋਰੋਨਾ ਵਾਇਰਸ ਦਾ ਜਨਮ ਵੂਹਾਨ ਦੀ ਲੈਬ ਵਿੱਚ ਹੋਇਆ, ਇਹ ਗੱਲ ਏਨੀ ਸੁਭਾਵਿਕ ਹੈ ਕਿ ਇਸ ਨੂੰ ਐੱਨਆਈ ਐੱਚ, ਡਬਲਯੂ ਐੱਚਓ ਅਤੇ ਅਮਰੀਕੀ ਵਿਗਿਆਨੀ ਡਾ. ਫਾਉਸੀ ਨੇ ਵੀ ਮੰਨ ਲਿਆ ਹੈ। ਘੱਟੋ-ਘੱਟ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਵੀ ਚਮਗਿੱਦੜ ਵਿੱਚ ਅਜਿਹਾ ਇਕ ਵੀ ਵਾਇਰਸ ਨਹੀਂ ਮਿਲਿਆ, ਇਸ ਲਈ ਚੀਨ ਦੀ ਇਸ ਦਲੀਲ ਨੂੰ ਮਜ਼ਾਕ ਹੀ ਸਮਿਝਆ ਜਾ ਸਕਦਾ ਹੈ।

Read More Latest Punjabi News

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ

Published

on

Shot dead

ਪੇਸ਼ਵਾਰ, 3 ਅਗਸਤ – ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਪੋਲੀਉ ਵੈਕਸੀਂ ਵਾਲੇ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਅਧਿਕਾਰੀ ਦਾ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਦੋ ਦਿਨਾਂ ਵਿੱਚ ਇਹ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਉੱਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਓਦੋਂ ਹਮਲਾ ਕੀਤਾ, ਜਦੋਂ ਉਹ ਦੱਖਣੀ ਵਜੀਰਿਸਤਾਨ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਵਿੱਚ ਪੋਲੀਉ ਕਰਮਚਾਰੀਆਂ ਨਾਲ ਜਾ ਰਹੇ ਸਨ। ਕਾਤਲਾਂ ਨੂੰ ਫੜਨ ਲਈ ਮੁਹਿੰਮ ਚੱਲ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪੇਸ਼ਾਵਰ ਦੇ ਦਾਊਦਜਈ ਇਲਾਕੇ ਵਿੱਚ ਮੋਟਰਸਾਈਕਲ ਉੱਤੇ ਆਏ ਕੁਝ ਬਦਮਾਸ਼ਾਂ ਨੇ ਇੱਕ ਸਿਪਾਹੀ ਉੱਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ। ਪੁਲਸ ਕਰਮਚਾਰੀ ਪੋਲੀਉ ਕਰਮਚਾਰੀਆਂ ਦੀ ਇੱਕ ਟੀਮ ਨਾਲ ਡਿਊਟੀ ਕਰਨ ਦੇ ਬਾਅਦ ਘਰ ਪਰਤ ਰਿਹਾ ਸੀ। ਪਾਕਿਸਤਾਨ ਵਿੱਚ ਪੋਲੀਉ ਸਿਹਤ ਕਾਰਕੁਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਪੁਲਸ ਅਧਿਕਾਰੀਆਂ ਉੱਤੇ ਆਏ ਦਿਨ ਅਤਿਵਾਦੀਆਂ ਅਤੇ ਬਦਮਾਸ਼ਾਂ ਵੱਲੋਂ ਹਮਲੇ ਕੀਤੇ ਜਾਂਦੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਕਿਰਾਏਦਾਰ ਬੇਘਰ ਹੋ ਸਕਦੇ ਨੇ

Published

on

america

ਬੋਸਟਨ, 3 ਅਗਸਤ – ਅਮਰੀਕਾ ਵਿੱਚ ਰਾਜ ਪੱਧਰੀ ਇੱਕ ਹੁਕਮ ਦੀ ਮਿਆਦ ਕੱਲ੍ਹ ਖ਼ਤਮ ਹੋਣ ਪਿੱਛੋਂ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਮਕਾਨ ਜਲਦ ਖ਼ਾਲੀ ਕਰਕੇ ਬੇਘਰ ਹੋਣਾ ਪੈ ਸਕਦਾ ਹੈ।
ਕੋਰੋਨਾ ਦੀ ਮਹਾਂਮਾਰੀ ਦੌਰਾਨ ਮਕਾਨ ਖ਼ਾਲੀ ਕਰਾਉਣ ਉੱਤੇ ਰੋਕ ਸੀ। ਰਿਹਾਇਸ਼ ਬਾਰੇ ਬੁਲਾਰਿਆਂ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੇਂਦਰੀ ਰੋਗ ਕੰਟਰੋਲ ਅਤੇ ਰੋਕਥਾਮ ਏਜੰਸੀ (ਸੀ ਡੀ ਸੀ ਪੀ) ਵੱਲੋਂ ਲਾਈ ਰੋਕ ਖ਼ਤਮ ਹੋਣ `ਤੇ ਆਉਣ ਵਾਲੇ ਹਫ਼ਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਕਿਰਾਏ ਦੇ ਘਰ ਖ਼ਾਲੀ ਕਰਨੇ ਪੈ ਸਕਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੱਲ੍ਹ ਕਿਹਾ ਸੀ ਕਿ ਉਹ ਇਸ ਰੋਕ ਨੂੰ ਅੱਗੇ ਨਹੀਂ ਵਧਾਉਣਗੇ, ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਹੈ ਕਿ ਕਿਰਾਏ ਦੇ ਮਕਾਨ ਖ਼ਾਲੀ ਕਰਨ ਉੱਤੇ ਲਾਈ ਗਈ ਰੋਕ ਨੂੰ ਸਿਰਫ਼ ਮਹੀਨੇ ਦੇ ਅੰਤ ਤਕ ਵਧਾਇਆ ਜਾ ਸਕਦਾ ਹੈ। ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਕਿਰਾਏ ਦੇ ਘਰ ਖ਼ਾਲੀ ਕਰਨ ਉੱਤੇ ਰੋਕ ਨੂੰ ਕੁਝ ਮਹੀਨੇ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਬਾਈਡੇਨ ਪ੍ਰਸ਼ਾਸਨ ਨੇ ਉਮੀਦ ਪ੍ਰਗਟਾਈ ਹੈ ਕਿ ਦਸੰਬਰ ਅਤੇ ਮਾਰਚ ਵਿੱਚ ਕਾਂਗਰਸ ਵੱਲੋਂ ਕਿਰਾਇਆ ਸਹਾਇਤਾ ਵਾਲੇ ਘਰ ਖ਼ਾਲੀ ਕਰਨ ਦਾ ਸੰਕਟ ਟਾਲਣ ਵਿੱਚ ਮਦਦ ਕਰੇਗੀ, ਪਰ ਇਨ੍ਹਾਂ ਦੀ ਵੰਡ ਵਿੱਚ ਕਾਫ਼ੀ ਦੇਰੀ ਹੋਈ ਹੈ। ਏਸ਼ਲੇ ਫੋਨਸਿਰੀ (22) ਦੇ ਘਰ ਖ਼ਾਲੀ ਕਰਨ ਦੇ ਕੇਸ ਦੀ ਕੱਲ੍ਹ ਸੁੁਣਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਇਆ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਬੇਲਾਰੂਸ ਦੀ ਰੇਸਰ ਵੱਲੋਂ ਵਾਪਸ ਜਾਣ ਤੋਂ ਇਨਕਾਰ

Published

on

Belarusian racer

ਟੋਕੀਓ, 3 ਅਗਸਤ – ਜਾਪਾਨ ਵਿੱਚ ਓਲੰਪਿਕ ਖੇਡਾਂ ਦੇ ਦੌਰਾਨ ਬੀਤੇ ਦਿਨ ਏਅਰਪੋਰਟ ਉੱਤੇ ਹੰਗਾਮਾ ਹੋ ਗਿਆ। ਖੇਡਾਂ ਵਿੱਚ ਹਿੱਸਾ ਲੈਣ ਆਈ ਬੇਲਾਰੂਸ ਦੀ ਐਥਲੀਟ ਕ੍ਰਿਸਟਸੀਨਾ ਸੀਮਾਨੌਸਕਾਇਆ (24) ਨੇ ਆਪਣੇ ਦੇਸ਼ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਥੇ ਉਸ ਨੂੰ ਖਤਰਾ ਹੈ। ਹਵਾਈ ਅੱਡੇ ਉੱਤੇ ਹੀ ਉਸ ਨੇ ਉਥੇ ਤੈਨਾਤ ਜਾਪਾਨੀ ਪੁਲਸ ਦੀ ਮਦਦ ਲੈ ਲਈ। ਇਸ ਦੇ ਬਾਅਦ ਉਸ ਨੂੰ ਟੋਕੀਓ ਵਿਚਲੇ ਪੋਲੈਂਡ ਦੇ ਦੂਤਘਰ ਨੇ ਮਨੁੱਖੀ ਆਧਾਰ ਉੱਤੇ ਆਪਣੇ ਦੇਸ਼ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਸਰਕਾਰ ਵਿਰੋਧੀ ਅੰਦੋਲਨਾਂ ਤੋਂ ਪ੍ਰੇਸ਼ਾਨ ਕ੍ਰਿਸਟਸੀਨਾ ਨੇ ਦੋਸ਼ ਲਗਾਇਆ ਕਿ ਜਾਪਾਨ ਆਏ ਬੇਲਾਰੂਸ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਕੋਚ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਨ੍ਹਾਂ ਉੱਤੇ ਵੀਰਵਾਰ ਨੂੰ ਚਾਰ ਗੁਣਾ 400 ਮੀਟਰ ਰਿਲੇ ਰੇਸ ਵਿੱਚ ਹਿੱਸਾ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਪਹਿਲਾਂ ਕਦੇ ਨਹੀਂ ਦੌੜੀ? ਬੀਤੇ ਸ਼ੁੱਕਰਵਾਰ ਕ੍ਰਿਸਟਸੀਨਾ 100 ਮੀਟਰ ਦੀ ਰੇਸ ਵਿੱਚ ਦੌੜੀ ਸੀ ਅਤੇ ਕੱਲ੍ਹ ਉਸ ਨੇ 200 ਮੀਟਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ, ਪਰ ਉਸ ਤੋਂ ਪਹਿਲਾਂ ਹੀ ਐਤਵਾਰ ਨੂੰ ਵਿਵਾਦ ਦੇ ਕਾਰਨ ਬੇਲਾਰੂਸ ਦੇ ਅਧਿਕਾਰੀਆਂ ਨੇ ਉਸ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਕ੍ਰਿਸਟਸੀਨਾ ਨੇ ਇਸਤਾਂਬੁਲ ਜਾਣ ਵਾਲੇ ਜਹਾਜ਼ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਪੋਲੈਂਡ ਨੇ ਉਸ ਨੂੰ ਵੀਜ਼ਾ ਜਾਰੀ ਕਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca