China seizes land in Nepal's Daulakha district
Connect with us [email protected]

ਅੰਤਰਰਾਸ਼ਟਰੀ

ਚੀਨ ਵੱਲੋਂ ਨੇਪਾਲ ਦੇ ਦੌਲਖਾ ਜ਼ਿਲ੍ਹੇ ਵਿੱਚ ਜ਼ਮੀਨ ਉੱਤੇ ਕਬਜ਼ਾ

Published

on

China seizes land in Nepal

ਨੇਪਾਲ ਦੇ ਗ੍ਰਹਿ ਮੰਤਰਾਲੇ ਵੱਲੋਂ ਚੀਨ ਵਿਰੁੱਧ ਇਤਰਾਜ਼ ਦਰਜ
ਕਾਠਮੰਡੂ, 19 ਮਈ, – ਚੀਨ ਆਪਣੇ ਗੁਆਂਢੀ ਦੇਸ਼ਾਂ ਵਿਰੁੱਧ ਹਮਲਾਵਰੀ ਅਤੇ ਉਨ੍ਹਾਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਹਰ ਵਕਤ ਤਿਆਰ ਰਹਿੰਦਾ ਹੈ। ਇਸ ਵਾਰ ਉਸ ਨੇ ਚੰਗੇ ਸਬੰਧਾਂ ਦੇ ਬਾਵਜੂਦ ਨੇਪਾਲ ਦੇ ਸਰਹੱਦੀ ਜ਼ਿਲ੍ਹੇ ਦੌਲਖਾ ਦੀ ਹੱਦ ਉੱਤੇ ਲੱਗੇ ਪਿੱਲਰ ਗ਼ਾਇਬ ਕਰ ਕੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਨੇਪਾਲ ਦੇ ਕਈ ਸਰਹੱਦੀ ਇਲਾਕਿਆਂ ਵਿੱਚਚੀਨ ਇਸ ਤਰ੍ਹਾਂ ਕਰ ਚੁੱਕਾ ਹੈ।
ਇਸ ਸੰਬੰਧ ਵਿੱਚ ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਚੀਨ ਦੀ ਇਸ ਹਮਲਾਵਰੀ ਉੱਤੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਦੌਲਖਾ ਜ਼ਿਲ੍ਹੇ ਦੇ ਵੀਗੂ ਪਿੰਡ ਵਿੱਚ ਚੀਨ ਨੇ ਨਾਜਾਇਜ਼ ਕਬਜ਼ਾ ਜਾ ਕੀਤਾ ਹੈ।ਨੇਪਾਲ ਦੇ ਗ੍ਰਹਿ ਮੰਤਰਾਲੇ ਨੇ ਚੀਨ ਦੀ ਇਸ ਹਰਕਤ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦਿੱਤੀ ਹੈ ਤੇ ਉਹ ਚੀਨ ਨਾਲ ਇਸ ਬਾਰੇ ਗੱਲ ਕਰੇਗਾ। ਨੇਪਾਲ ਅਤੇ ਚੀਨ ਵਿਚਾਲੇ ਸਰਹੱਦ ਦੋਵੇਂ ਧਿਰਾਂ ਦੀ ਰਜ਼ਾਮੰਦੀ ਨਾਲ 1960 ਵਿੱਚ ਤੈਅ ਹੋਈ ਸੀ। ਇਸ ਪਿੱਛੋਂ ਦੋਵੇਂ ਦੇਸ਼ਾਂ ਵਿਚਾਲੇ 1961 ਵਿੱਚ ਸਰਹੱਦੀ ਸਮਝੌਤਾ ਹੋਇਆ ਤੇ ਸਰਹੱਦ ਉੱਤੇ ਪਿੱਲਰ ਲਾਏ ਸਨ। ਇਸ ਪਿੱਛੋਂ ਦੋਵੇਂ ਦੇਸ਼ਾਂ ਦੇ ਸਰਹੱਦੀ ਖੇਤਰ ਵਿੱਚ ਕਈ ਬਦਲਾਅ ਹੋਏ, ਪਰ ਸਰਹੱਦੀ ਲਕੀਰ ਨਹੀਂ ਬਦਲੀ। ਇਨ੍ਹਾਂ ਸਾਲਾਂ ਵਿੱਚ ਦੋਵੇਂ ਦੇਸ਼ਾਂ ਦੀ ਸਰਹੱਦ ਉੱਤੇ 76 ਸਥਾਈ ਪਿੱਲਰ ਖੜ੍ਹੇ ਕੀਤੇ ਗਏ ਸਨ, ਪਰ ਇਸ ਵਾਰ ਚੀਨ ਸਥਿਤੀ ਨੂੰ ਬਦਲਣ ਦਾ ਯਤਨ ਕਰ ਰਿਹਾ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2020 ਵਿੱਚ ਚੀਨ ਨੇ ਨੇਪਾਲ ਦੇ ਸਰਹੱਦੀ ਜ਼ਿਲ੍ਹੇ ਹੁਮਲਾ ਵਿੱਚ ਨੇਪਾਲ ਦੀ ਜ਼ਮੀਨ ਉੱਤੇ ਕਬਜ਼ਾ ਕਰ ਕੇ 11 ਇਮਾਰਤਾਂ ਤੇ ਸੜਕ ਬਣਾ ਲਈ ਸੀ। ਓਦੋਂ ਨੇਪਾਲ ਨੇ ਇਸ ਉੱਤੇ ਇਤਰਾਜ਼ ਕੀਤਾ ਤਾਂ ਚੀਨ ਨੇ ਅਣਗੌਲੇ ਕਰ ਕੇ ਕਿਹਾ ਸੀ ਕਿ ਉਸ ਨੇ ਆਪਣੀ ਜ਼ਮੀਨ ਉੱਤੇ ਉਸਾਰੀ ਕੀਤੀ ਹੈ। ਇਸ ਪਿੱਛੋਂ ਨੇਪਾਲ ਵਿੱਚ ਕਈ ਥਾਈਂ ਵਿਰੋਧ ਪ੍ਰਦਰਸ਼ਨ ਹੋਏ ਅਤੇ ਕਾਠਮੰਡੂ ਵਿੱਚ ਚੀਨੀ ਦੂਤਘਰ ਅੱਗੇ ਪ੍ਰਦਰਸ਼ਨ ਕਰ ਕੇ ਲੋਕਾਂ ਨੇ ਚੀਨੀ ਵਿਸਥਾਰਵਾਦ ਨੂੰ ਰੋਕਣ ਦੀ ਮੰਗ ਕੀਤੀ ਸੀ। ਵਿਰੋਧੀ ਧਿਰ ਨੇਪਾਲੀ ਕਾਂਗਰਸ ਨੇ ਵੀ ਵਿਰੋਧ ਪ੍ਰਗਟ ਕੀਤਾ, ਪਰ ਸਰਹੱਦ ਉੱਤੇਚੀਨ ਦਾ ਕਬਜ਼ਾ ਕਾਇਮ ਰਿਹਾ ਸੀ।ਸਰਹੱਦ ਦੀ ਰਿਪੋਰਟ ਮੁਤਾਬਕ ਚੀਨ ਨੇ ਹੁਮਲਾ ਵਿੱਚ ਸਰਹੱਦ ਵਾਲੇ ਪਿੱਲਰ ਹਟਾ ਕੇ ਜ਼ਮੀਨ ਉੱਤੇ ਕਬਜ਼ਾ ਲਿਆ ਹੈ ਅਤੇ ਕਈ ਦਹਾਕਿਆਂ ਤੱਕ ਲੱਗੇ ਰਹੇ ਪਿੱਲਰ ਗਾਇਬ ਕਰ ਦਿੱਤੇ ਹਨ।

Read More Punjabi News Today

ਅੰਤਰਰਾਸ਼ਟਰੀ

ਚੀਨ ਦਾ ਝੂਠ ਜੱਗ ਜ਼ਾਹਰ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ‘ਪੁਲਿਤਜ਼ਰ ਐਵਾਰਡ ਮਿਲਿਆ

Published

on

Megha Rajagopalan

ਨਿਊ ਯਾਰਕ, 13 ਜੂਨ – ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਪੁਲਿਤਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ਦਾ ਇਹ ਸਭ ਤੋਂ ਵੱਡਾ ਇਨਾਮ ਮੰਨਿਆ ਜਾਂਦਾ ਹੈ। ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਬਾਹਰ ਲਿਆਂਦੀ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।
ਮੇਘਾ ਰਾਜਗੋਪਾਲਨ ਨੇ ਆਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿੱਟਰ ਉੱਤੇ ਪੋਸਟ ਕੀਤਾ ਹੈ, ਇਸ ਵਿੱਚ ਉਨ੍ਹਾਂ ਦੇ ਪਿਤਾ ਨੇ ਮੇਘਾ ਨੂੰ ਪੁਲਿਤਜ਼ਰ ਐਵਾਰਡ ਮਿਲਣ ਉੱਤੇ ਵਧਾਈ ਦਿੱਤੀ ਅਤੇ ਲਿਖਿਆ ਕਿ ਵਧਾਈ ਮੇਘਾ, ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਐਵਾਰਡ। ਬਹੁਤ ਵਧੀਆ। ਇਸ ਬਦਲੇ ਮੇਘਾ ਨੇ ਧੰਨਵਾਦ ਲਿਖ ਕੇ ਜਵਾਬ ਦਿੱਤਾ।ਮੇਘਾ ਦੇ ਨਾਲ ਇੰਟਰਨੈਟ ਮੀਡੀਆ ਬਜ਼ਫੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਐਵਾਰਡ ਦਿੱਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ਦਾ ਪੁਲਿਤਜ਼ਰ ਇਨਾਮ ਮਿਲਿਆ ਹੈ। ਉਨ੍ਹਾਂ ਨੇ ਫਲੋਰੀਡਾ ਵਿੱਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇੱਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।ਜਾਰਜ ਫਲਾਈਡ ਦਾ ਕਤਲ ਰਿਕਾਰਡ ਕਰਨ ਵਾਲੀ ਲੜਕੀ ਨੂੰ ਵੀ ਇਹਐਵਾਰਡ ਮਿਲਿਆ ਹੈ।

Continue Reading

ਅੰਤਰਰਾਸ਼ਟਰੀ

370 ਏਕੜ ਵਿੱਚ ਫੈਲੇ ਆਈਲੈਂਡ ਉਤੇ ਇਕੱਲਾ ਰਹਿੰਦੈ ਮਾਰਟੀ

Published

on

Marty lives alone

ਅਮਰੀਕਾ, 13 ਜੂਨ – ਅਮਰੀਕਾ ਵਿੱਚ ਵਾਸ਼ਿੰਗਟਨ ਦੇ ਤਟ ਤੋਂ ਕੁਝ ਦੂਰ ਜੁਆਨ ਡੇ ਫੂਕਾ ਦੇ ਖੇਤਰ ਵਿੱਚ ਇੱਕ ਛੋਟਾ ਜਿਹਾ ਟਾਪੂ ਹੈ। ਸਿਰਫ 370 ਏਕੜ ਦੇ ਇਸ ਟਾਪੂ ਦੀ ਲੰਬਾਈ ਦੋ ਮੀਲ ਹੈ। ਇਥੇ ਰਹਿੰਦਾ ਹੈ ਮਾਰਟੀ ਬਲੁਵਾਟਰ (72) ਨਾਂਅ ਦਾ ਇੱਕ ਵਿਅਕਤੀ, ਸਿਰਫ ਇਕੱਲਾ।
ਖਾਸ ਗੱਲ ਇਹ ਹੈ ਕਿ ਇਸ ਟਾਪੂ ਉੱਤੇ ਬਲੂਵਾਟਰ ਕਿਰਾਏਦਾਰ ਹੈ ਅਤੇ ਉਹ ਵੀ ਸਾਰੀ ਉਮਰ ਲਈ। ਪ੍ਰਾਪਰਟੀ ਸੇਲ ਵਿੱਚ ਹੋਈ ਧੋਖਾਧੜੀ ਕਾਰਨ ਇਸ ਟਾਪੂ ਉੱਤੇ ਰਹਿਣ ਦਾ ਉਸ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਪਰ ਅੱਜਕੱਲ੍ਹ ਉਹ ਖੁਦ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਸੱਤਰ ਦੇ ਦਹਾਕੇ ਵਿੱਚ ਪ੍ਰਾਪਰਟੀ ਡਿਵੈਲਪਰਸ ਨੇ ਇਸ ਟਾਪੂ ਉੱਤੇ ਪਲਾਟਿੰਗ ਕਰ ਕੇ ਸਮੁੰਦਰ ਵਿੱਚ ਇੱਕ ਸੁੰਦਰ ਪਲਾਟ ਦੇਣ ਦਾ ਝਾਂਸਾ ਦਿੱਤਾ ਸੀ। ਸਾਲ 1971 ਵਿੱਚ 23 ਸਾਲ ਦੀ ਉਮਰ ਵਿੱਚ ਬਲੂਵਾਟਰ ਇਥੇ ਪਲਾਟ ਦੇਖਣ ਆਇਆ ਤਾਂ ਇਸ ਜਗ੍ਹਾ ਦੀ ਖੂਬਸੂਰਤੀ ਨੇ ਉਸ ਨੂੰ ਮੋਹ ਲਿਆ ਤੇ ਉਸ ਨੇ ਸੱਤਰ ਹਜ਼ਾਰ ਡਾਲਰ ਦਾ ਇੱਕ ਪਲਾਟ ਖਰੀਦਿਆ। ਇਸ ਦੇ ਨਾਲ ਉਥੇ ਵਿਵਾਦ ਖੜ੍ਹਾ ਹੋਣਾ ਸ਼ੁਰੂ ਹੋ ਗਿਆ। ਵਾਤਾਵਰਣ ਸੁਰੱਖਿਆ ਬਾਰੇ ਕੰਮ ਕਰਦੇ ਸੰਗਠਨ ਟਾਪੂ ਉੱਤੇ ਮਨੁੱਖੀ ਆਬਾਦੀ ਵਾਸਉਣ ਦੇ ਖਿਲਾਫ ਉੱਠ ਖੜੋਤੇ। ਬਲੂਵਾਟਰ ਜਾਣਦੇ ਸਨ ਕਿ ਟਾਪੂ ਦੀ ਖੂਬਸੂਰਤੀ ਉਸ ਦੇ ਮੌਜੂਦਾ ਸਰੂਪ ਦੇ ਕਾਰਨ ਹੈ, ਇਸ ਲਈ ਉਸ ਦਾ ਨੁਕਸਾਨ ਕਰਨਾ ਠੀਕ ਨਹੀਂ, ਪਰ ਜੋ ਜ਼ਮੀਨ ਉਸ ਨੇ ਖਰੀਦੀ, ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਕੇਸ ਕੋਰਟ ਵਿਚ ਗਿਆ ਤੇ 1982 ਵਿੱਚ ਕੋਰਟ ਨੇ ਇਸ ਟਾਪੂ ਨੂੰ ਜੰਗਲੀ ਜੀਵਾਂ ਲਈ ਸੁਰੱਖਿਅਤ ਕਰ ਦਿੱਤਾ। ਜਿਨ੍ਹਾਂ ਲੋਕਾਂ ਨੇ ਇਥੇ ਘਰ ਬਣਾ ਲਏ ਸਨ, ਉਨ੍ਹਾਂ ਨੂੰਆਪਸ਼ਨ ਦਿੱਤਾ ਗਿਆ ਕਿ ਉਹ 15 ਸਾਲ, 25 ਸਾਲ ਜਾਂ ਸਾਰੀ ਉਮਰ ਵਰਤੋਂ ਦੇ ਲਈ ਇਥੇ ਰਹਿ ਸਕਦੇ ਹਨ, ਪਰ ਬਲੂਵਾਟਰ ਇੱਕੋ-ਇੱਕੋ ਅਜਿਹਾ ਵਿਅਕਤੀ ਸੀ, ਜਿਸ ਨੇ ਇਥੇ ਸਾਰੀ ਉਮਰ ਰਹਿਣ ਦਾ ਬਦਲ ਚੁਣਿਆ।
ਟਾਪੂ ਉੱਤੇ ਬਿਜਲੀ ਨਹੀਂ ਹੈ। ਬਲੂਵਾਟਰ ਦੇ ਕੋਲ ਇੱਕ ਲੱਕੜੀ ਨਾਲ ਬਲਣ ਵਾਲਾ ਸਟੋਵ ਹੈ, ਖਾਣਾ ਬਣਾਉਣ ਦੇ ਲਈ ਚੁੱਲ੍ਹਾ ਅਤੇ ਪਾਣੀ ਗਰਮ ਕਰਨ ਲਈ ਇੱਕ ਗੈਸ ਨਾਲ ਚੱਲਣ ਵਾਲਾ ਹੀਟਰ ਹੈ। ਬਲੂਵਾਟਰ ਕਹਿੰਦਾ ਹੈ ਕਿ ਇਕਾਂਤ ਉਸ ਨੂੰ ਪ੍ਰੇਸ਼ਾਨ ਨਹੀਂ ਕਰਦਾ। ਹੁਣ ਉਹ ਵਾਤਾਵਰਣ ਸੁਰੱਖਿਆ ਦੇ ਲਈ ਕੰਮ ਕਰਦਾ ਹੈ।

Continue Reading

ਅੰਤਰਰਾਸ਼ਟਰੀ

ਅਨੋਖੀ ਪ੍ਰੇਮ ਕਹਾਣੀ :95 ਦੀ ਉਮਰ ਵਿੱਚ ਪਿਆਰ ਪਿੱਛੋਂ ਵਿਆਹ ਦੇ ਬੰਧਨ ਵਿੱਚ ਬੱਝੇ

Published

on

Unique love story

ਨਿਊ ਯਾਰਕ, 13 ਜੂਨ – ਜਿਸ ਉਮਰ ਨੂੰ ਆਮ ਤੌਰ ਉੱਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਭਗਵਾਨ ਦਾ ਭਜਨ ਕਰਨ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ, ਉਮਰ ਦੇ ਉਸੇ ਪੜਾਅ ਉੱਤੇ ਦੋ ਬਜ਼ੁਰਗਾਂ ਵੱਲੋਂ ਵਿਆਹ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19 ਦੇ ਦੌਰ ਵਿੱਚ ਕਿਸੇ ਨਾਲ ਡੇਟ ਉੱਤੇ ਜਾਣਾ ਲੋਕਾਂ ਲਈ ਚੁਣੌਤੀ ਤੋਂ ਘੱਟ ਨਹੀਂ, ਪਰ ਦੋ ਬਜ਼ੁਰਗਾਂ ਨੇ ਨਾ ਸਿਰਫ ਇੱਕ-ਦੂਜੇ ਨਾਲ ਪਿਆਰ ਕੀਤਾ, ਸਗੋਂ ਵਿਆਹ ਵੀ ਕੀਤਾ। ਆਪਣੀ ਪਤਨੀ ਗੁਆ ਚੁੱਕੇ ਜਾਨ ਸ਼ੁਲਟਲ (95) ਦੀ ਮੁਲਾਕਾਤ ਅਚਾਨਕ ਜਾਯ ਮੋਰੋ-ਨਲਟਨ ਨਾਲ ਹੋਈ। ਜਾਯ ਅਤੇ ਜਾਨ ਨੇ ਮੁਲਾਕਾਤ ਤੋਂ ਬਾਅਦ ਸਮਝਿਆ ਕਿ ਦੋਵੇਂ ਇੱਕੋ ਪੜਾਅ ਉੱਤੇ ਹਨ ਤੇ ਇੱਕੋ ਜਿਹੀਆਂ ਭਾਵਨਾਵਾਂ ਹਨ। ਦੋਵੇਂ ਬਜ਼ੁਰਗ ਨਿਊ ਯਾਰਕ ਦੇ ਰਹਿਣ ਵਾਲੇ ਹਨ। ਕੋਵਿਡ-19 ਦੇ ਬਾਵਜੂਦ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਨਹੀਂ ਛੱਡੀ। ਦੋਵਾਂ ਨੇ ਇਕੱਠੇ ਕੋਵਿਡ ਟੀਕਾ ਲਗਵਾਇਆ। ਕੋਵਿਡ ਨਿਯਮਾਂ ਵਿੱਚ ਢਿੱਲ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਪਟੜੀ ਉੱਤੇ ਪਰਤੀ।ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਬਿਹਤਰ ਸਮਝਿਆ ਤੇ ਰਿਸ਼ਤਾ ਹੋਰ ਮਜ਼ਬੂਤ ਹੋਇਆ। ਅਚਾਨਕ ਡਾਨ ਸ਼ੁਲਟਲ ਨੇ ਇੱਕ ਦਿਨ ਜਾਯ ਮੋਰੋ ਨੂੰ ਵਿਆਹ ਲਈ ਪ੍ਰਪੋਜ ਕੀਤਾ। ਦੋਵਾਂ ਨੂੰ ਵਿਆਹ ਤਕ ਦਾ ਸਫਰ ਪੂਰਾ ਕਰਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕੁਝ ਨੇ ਮਜ਼ਾਕ ਉਡਾਇਆ, ਪਰ ਜਾਨ ਅਤੇ ਜਾਯ ਦਾ ਕਹਿਣਾ ਹੈ ਕਿ ਸੱਚੇ ਪਿਆਰ ਦੀ ਭਾਲ ਲਈ ਨੌਜਵਾਨ ਹੋਣਾ ਜ਼ਰੂਰੀ ਨਹੀਂ। ਜਾਨ ਦੇ ਵਿਆਹ ਦੇ ਫੈਸਲੇ ਉੱਤੇ ਉਨ੍ਹਾਂ ਦੇ ਬੱਚੇ ਖੁਸ਼ ਹਨ।

Continue Reading

ਰੁਝਾਨ


Copyright by IK Soch News powered by InstantWebsites.ca