China is silent on the issue of non-vaccination by Chinese leaders
Connect with us [email protected]

ਅੰਤਰਰਾਸ਼ਟਰੀ

ਚੀਨੀ ਨੇਤਾਵਾਂ ਵੱਲੋਂ ਟੀਕੇ ਨਾ ਲਵਾਉਣ ਦੇ ਸਵਾਲ `ਤੇ ਚੀਨ ਦੀ ਚੁੱਪ

Published

on

vaccine

ਪੇਈਚਿੰਗ, 21 ਜਨਵਰੀ – ਚੀਨ ਸਰਕਾਰ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਚ ਬਣਿਆ ਕੋਵਿਡ-19 ਦਾ ਟੀਕਾ ਲਗਵਾਇਆ ਹੈ, ਪਰ ਆਪਣੇ ਸੀਨੀਅਰ ਨੇਤਾਵਾਂ ਵੱਲੋਂ ਟੀਕਾ ਨਾ ਲਗਵਾਉਣ ਬਾਰੇ ਚੀਨ ਨੇ ਚੁੱਪ ਧਾਰੀ ਰੱਖੀ ਹੈ। ਉਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਪੈ੍ਰਸ ਕਾਨਫਰੰਸ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਂ ਗਿਣਾਏ, ਜਿਨ੍ਹਾਂ ਨੇ ਚੀਨਚ ਬਣੇ ਕੋਵਿਡ-19 ਟੀਕੇ ਲਗਵਾਏ ਹਨ।
ਹੁਆ ਚੁਨਯਿੰਗ ਨੇ ਦੱਸਿਆ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤੈਯਸ਼ ਐਰਦੋਗਾਨ, ਸੇਸ਼ਲਸ ਦੇ ਰਾਸ਼ਟਰਪਤੀ ਵਾਵੇਲ ਰਾਮਕਾਲਵਨ, ਯੂ ਏ ਈ, ਬਹਿਰੀਨ, ਮਿਸਰ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨੇ ਚੀਨੀ ਟੀਕੇ ਲਗਵਾਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਪ੍ਰਮੁੱਖ ਵਰਗਾਂ ਚ ਟੀਕਾਕਰਨ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਸਾਰੇ ਲੋਕਾਂ ਨੂੰ ਸਿਸਟਮ ਅਨੁਸਾਰ ਟੀਕਾ ਦਿੱਤਾ ਜਾਵੇਗਾ, ਜੋ ਮਾਪਦੰਡ ਪੂਰਾ ਕਰਦੇ ਹਨ। ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਸ਼ੀ ਜਿਨਪਿੰਗ, ਪ੍ਰਧਾਨ ਮੰਤਰੀ ਲੀ ਕੇਕਿਯਾਂਗ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਟੀਕਾ ਲਗਵਾਇਆ ਹੈ, ਹੁਆ ਨੇ ਕਿਹਾ ਕਿ ਇਸ ਸਮੇਂ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਇਸ ਜਵਾਬ ਤੋਂ ਸਾਰੇ ਹੈਰਾਨ ਹਨ।

ਅੰਤਰਰਾਸ਼ਟਰੀ

ਪਾਕਿ ਨੂੰ ਝਟਕਾ:ਐੱਫ ਏ ਟੀ ਐੱਫ ਨੇ ਪਾਕਿ ਨੂੰ ਫਿਰ ਗ੍ਰੇਅ ਲਿਸਟ ਵਿੱਚ ਰੱਖਿਆ

Published

on

pakistan
  • ਪਾਕਿ ਫੌਜ ਨੇ ਤਾਲਿਬਾਨ ਅੱਤਵਾਦੀ ਭਜਾਇਆ ਵੀ ਮੰਨਿਆ
    ਇਸਲਾਮਾਬਾਦ, 25 ਫਰਵਰੀ, – ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਦੀ ਅੱਜ ਪੈਰਿਸ ਵਿੱਚ ਹੋਈ ਆਨਲਾਈਨ ਮੀਟਿੰਗ ਵਿੱਚ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿੱਚ ਰੱਖਣ ਉੱਤੇ ਫਿਰ ਮੋਹਰ ਲੱਗ ਗਈ ਹੈ। ਅੱਜ ਵੀਰਵਾਰ ਸ਼ਾਮ ਜਾਰੀ ਕੀਤੇ ਬਿਆਨ ਵਿੱਚ ਐੱਫ ਏ ਟੀ ਐੱਫ ਨੇ ਦੱਸਿਆ ਕਿ ਪਾਕਿਸਤਾਨੀ ਸਰਕਾਰ ਅੱਤਵਾਦ ਵਿਰੁੱਧ 27 ਸੂਤਰੀ ਏਜੰਡੇਵਿੱਚੋਂ ਤਿੰਨਾਂ ਨੂੰ ਪੂਰਾ ਨਹੀਂ ਕਰ ਸਕੀ। ਐੱਫ ਏ ਟੀ ਐੱਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਯੂ ਐੱਨ ਦੇ ਪਾਬੰਦੀਸ਼ੁਦਾ ਅੱਤਵਾਦੀ ਵਿਰੁੱਧ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ।
    ਇਸ ਮਾਮਲੇ ਵਿੱਚ ਐੱਫ ਏ ਟੀ ਐੱਫ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਸਾਰੇ ਅੱਤਵਾਦੀਆਂ ਵਿਰੁੱਧ ਮਾਇਕ ਪਾਬੰਦੀਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਅਤੇ ਰਣਨੀਤਕ ਪੱਖ ਤੋਂ ਅਹਿਮ ਕਮਜ਼ੋਰੀਆਂ ਦੂਰ ਕਰਨ ਲਈ ਆਪਣੀ ਕਾਰਜ ਯੋਜਨਾਵਿੱਚ ਤਿੰਨ ਨੁਕਤੇ ਲਾਗੂ ਕਰਨਦਾ ਕੰਮ ਜਾਰੀ ਰੱਖਣਾ ਚਾਹੀਦਾ ਹੈ।ਐੱਫ ਏ ਟੀ ਐੱਫ ਨੇ ਕਿਹਾ ਕਿ ਪਾਕਿਸਤਾਨ ਨੇ ਅਜੇ ਤੱਕ ਸਾਡੇ ਦੱਸੇ 27 ਕੰਮ ਵਿੱਚੋਂ ਸਿਰਫ 24 ਕੀਤੇ ਹਨ, ਇਸ ਬਾਰੇਸੀਮਾ ਖਤਮ ਹੋ ਗਈ ਹੈ, ਇਸ ਲਈ ਐੱਫ ਏ ਟੀ ਐੱਫ ਜੂਨ 2021 ਤੱਕ ਪਾਕਿਸਤਾਨ ਨੂੰ ਬਾਕੀ ਕੰਮ ਕਰਨ ਦੀ ਅਪੀਲ ਕਰਦਾ ਹੈ।
    ਦੂਸਰੇ ਪਾਸੇ ਪਾਕਿਸਤਾਨੀ ਫੌਜ ਦਾ ਅੱਤਵਾਦ ਪੱਖੀ ਨਵਾਂ ਖੁਲਾਸਾ ਹੋਇਆ ਹੈ। ਪਾਕਿਫੌਜ ਦੇ ਅਫਸਰਾਂ ਨੇ ਸਾਲ 2012ਵਿੱਚ ਮਲਾਲਾ ਯੁਸੂਫਜ਼ਈ ਉੱਤੇ ਹਮਲੇ ਦੀ ਸਾਜਿਸ਼ ਰਚਣ ਵਾਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦਾ ਅੱਤਵਾਦੀ ਭਜਾ ਦਿੱਤਾ ਸੀ। ਪਾਕਿ ਫੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ਦੇ ਚੀਫ ਮੇਜਰ ਜਨਰਲ ਬਾਬਰ ਇਫਤਿਖਾਰ ਦੇ ਬਿਆਨਤੋਂ ਇਹ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਾਬਕਾ ਬੁਲਾਰੇ ਅਹਿਸਾਨੁੱਲਾ ਅਹਿਸਾਨ ਦੇ ਪਿਛਲੇ ਸਾਲ ਫੌਜ ਦੀ ਹਿਰਾਸਤਤੋਂ ਭੱਜਣ ਲਈ ਜਿ਼ੰਮੇਵਾਰ ਖੁਫੀਆ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸਾਲ 2017ਵਿੱਚ ਗ੍ਰਿਫਤਾਰ ਕੀਤਾ ਅਹਿਸਾਨ ਜਨਵਰੀ 2020ਵਿੱਚਸੇਫ ਹਾਊਸ ਤੋਂ ਫਰਾਰ ਹੋ ਗਿਆ ਸੀ।

Continue Reading

ਅੰਤਰਰਾਸ਼ਟਰੀ

ਜਰਮਨੀ ਵਿੱਚ ਇਸਲਾਮਿਕ ਸਟੇਟ ਦਾ ਮੈਂਬਰ ਬਣੇ ਸਾਬਕਾ ਇਮਾਮ ਨੂੰ ਸਾਢੇ ਦਸ ਸਾਲ ਦੀ ਸਜ਼ਾ

Published

on

ਬਰਲਿਨ, 25 ਫਰਵਰੀ – ਜਰਮਨੀ ਵਿੱਚ ਇੱਕ ਮਸਿਜਦ ਦੇ ਸਾਬਕਾ ਇਮਾਮ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਦਾ ਮੈਂਬਰ ਹੋਣ ਕਾਰਨ ਸਾਢੇ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਉਤਰੀ ਜਰਮਨੀ ਦੇ ਸੇਲੇ ਦੀ ਅਦਾਲਤ ਨੇ ਅਹਿਮਦ ਅਬਦੁਲ ਅਜੀਜ ਅਬਦੁਲਾ ਉਰਫ ਅਬੂ ਵਾਲਾ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਸਬੂਤ ਮਿਲਿਆ ਕਿ ਅਬੂ ਵਾਲਾ ਅਤੇ ਉਸ ਦਾ ਗਿਰੋਹ ਉਤਰੀ ਅਤੇ ਪੱਛਮੀ ਜਰਮਨੀ ਵਿੱਚ ਨੌਜਵਾਨਾਂ ਨੂੰ ਕਟੜਪੰਥੀ ਬਣਾਉਂਦਾ ਅਤੇ ਆਈ ਐਸ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਭੇਜਦਾ ਸੀ। ਅਦਾਲਤ ਨੇ ਇਮਾਮ ਦੇ ਤਿੰਨ ਸਾਥੀ ਦੋਸ਼ੀਆਂ ਨੂੰ ਆਈ ਐਸ ਦਾ ਮੈਂਬਰ ਹੋਣ ਅਤੇ ਹੋਰ ਦੋਸ਼ਾਂ ਵਿੱਚ ਸ਼ਾਮਲ ਹੋਣ ਦੇ ਲਈ ਚਾਰ ਸਾਲ ਅਤੇ ਦੋ ਹਫ਼ਤਿਆਂ ਤੋਂ ਅੱਠ ਸਾਲ ਤੱਕ ਸਜ਼ਾ ਸੁਣਾਈ ਹੈ। ਇਮਾਮ ਅਬੂ ਵਾਲਾ 37 ਸਾਲਾ ਇਰਾਕੀ ਨਾਗਰਿਕ ਹੈ ਅਤੇ ਉਸ ਉਤੇ ਸਤੰਬਰ, 2017 ਤੋਂ ਕੇਸ ਚੱਲ ਰਿਹਾ ਸੀ। ਉਹ ਹਿਲਡਸ਼ਾਇਮ ਸ਼ਹਿਰ ਦੀ ਇੱਕ ਕਟੜਪੰਥੀ ਮਜਿਸਦ ਦਾ ਇਮਾਮ ਸੀ ਅਤੇ ਜਰਮਨੀ ਤੇ ਹੋਰ ਜਗ੍ਹਾ ‘ਤੇ ਇਸਲਾਮਿਕ ਸੰਮੇਲਨ ਕਰਾਉਂਦਾ ਹੁੰਦਾ ਸੀ। ਜਰਮਨ ਅਧਿਕਾਰੀਆਂ ਨੇ ਮਸਜਿਦ ਦਾ ਸੰਚਾਲਨ ਕਰਨ ਵਾਲੇ ਸੰਗਠਨ ‘ਤੇ ਮਾਰਚ, 2017 ਵਿੱਚ ਪਾਬੰਦੀ ਲਾ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਨੇ ਕਿਹਾ ਭਾਰਤ-ਪਾਕਿ ਗੱਲਬਾਤ ਨਾਲ ਕਸ਼ਮੀਰ ਮਸਲਾ ਸੁਲਝ ਸਕਦੈ

Published

on

ਕੋਲੰਬੋ, 25 ਫਰਵਰੀ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਲ੍ਹ ਕਿਹਾ ਕਿ ਭਾਰਤ ਦੇ ਨਾਲ ਇੱਕੋ-ਇੱਕ ਕਸ਼ਮੀਰ ਬਾਰੇ ਝਗੜਾ ਹੈ ਅਤੇ ਇਸ ਨੂੰ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਹੈ।
ਦੋ ਦਿਨ ਦੀ ਯਾਤਰਾ ਲਈ ਕੋਲੰਬੋ ਪਹੁੰਚੇ ਇਮਰਾਨ ਖਾਨ ਇਥੇ ਸ੍ਰੀਲੰਕਾ-ਪਾਕਿਸਤਾਨ ਵਪਾਰ ਤੇ ਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਸੰਮੇਲਨ ਵਿੱਚ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵੀ ਸਨ। ਇਮਰਾਨ ਨੇ ਕਿਹਾ ਕਿ 2018 ਵਿੱਚ ਪ੍ਰਧਾਨ ਮੰਤਰੀ ਬਣਨ ਪਿੱਛੋਂ ਉਨ੍ਹਾਂ ਨੇ ਭਾਰਤ ਨਾਲ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਕੀਤੀ ਸੀ, ਪਰ ਕੁਝ ਨਹੀਂ ਹੋਇਆ। ਉਨ੍ਹਾਂ ਨੇ ਕਿਹਾ, ਸਾਡੇ ਵਿੱਚ ਸਿਰਫ ਕਸ਼ਮੀਰ ਬਾਰੇ ਝਗੜਾ ਹੈ, ਜਿਸ ਨੂੰ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਇੱਕ ਹੱਲ ਦੀ ਗੱਲ ਸ਼ੁਰੂ ਕੀਤੀ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਨੇ ਵੀ ਕਿਹਾ ਸੀ ਕਿ ਉਹ ਅੱਤਵਾਦ ਮੁਕਤ ਮਾਹੌਲ ਵਿੱਚ ਪਾਕਿਸਤਾਨ ਦੇ ਨਾਲ ਆਮ ਗਵਾਂਢੀ ਵਾਲੇ ਸਬੰਧ ਚਾਹੁੰਦਾ ਹੈ, ਪਰ ਇਹ ਪਾਕਿਸਤਾਨ ‘ਤੇ ਹੈ ਕਿ ਉਹ ਦੁਸ਼ਮਣੀ ਛੱਡੇ ਅਤੇ ਅੱਤਵਾਦ ਮੁਕਤ ਮਾਹੌਲ ਬਣਾਏ। ਇਮਰਾਨ ਖਾਨ ਨੇ ਇਹ ਗੱਲ ਦੋਹਰਾਈ ਕਿ ਉਨ੍ਹਾਂ ਨੇ ਸੱਤਾ ਸੰਭਾਲਣ ਦੇ ਤੁਰੰਤ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੇਤਰੀ ਮੁੱਦਿਆਂ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ, ‘ਮੈਂ ਸਫਲ ਨਹੀਂ ਰਿਹਾ, ਪਰ ਮੈਨੂੰ ਆਸ ਹੈ ਕਿ ਇੱਕ ਨਾ ਇੱਕ ਦਿਨ ਅਜਿਹਾ ਆਵੇਗਾ, ਜਦੋਂ ਇਸ ਮਹਾਂਦੀਪ ਵਿੱਚ ਗਰੀਬੀ ਮਿਟਾਉਣ ਦੇ ਲਈ ਵਪਾਰਕ ਰਿਸ਼ਤੇ ਮਜ਼ਬੂਤ ਹੋਣਗੇ।’ ਉਨ੍ਹਾਂ ਕਿਹਾ ਕਿ ਅਸੀਂ ਚੰਗੇ ਦੇਸ਼ਾਂ ਦੀ ਤਰ੍ਹਾਂ ਆਪਸੀ ਸਬੰਧ ਬਣਾ ਕੇ ਉਸੇ ਤਰ੍ਹਾਂ ਇਕੱਠੇ ਰਹੀਏ, ਜਿਵੇਂ ਯੂਰਪੀ ਦੇਸ਼ ਰਹਿੰਦੇ ਹਨ। ਇਮਰਾਨ ਨੇ ਸ੍ਰੀਲੰਕਾ ਦੇ ਬੋਧੀਆਂ ਨੂੰ ਪਾਕਿਸਤਾਨ ਆਉਣ ਅਤੇ ਬੁੱਧ ਵਿਰਾਸਤੀ ਸਥਾਨਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

Continue Reading

ਰੁਝਾਨ


Copyright by IK Soch News powered by InstantWebsites.ca