China has for the first time acknowledged the deaths of five of its soldiers
Connect with us [email protected]

ਅੰਤਰਰਾਸ਼ਟਰੀ

ਚੀਨ ਨੇ ਗਲਵਾਨ ਘਾਟੀ ਵਿੱਚ ਆਪਣੇ ਪੰਜ ਫੌਜੀ ਮਰਨ ਬਾਰੇ ਪਹਿਲੀ ਵਾਰ ਮੰਨਿਆ

Published

on

China army

ਬੀਜਿੰਗ , 20 ਫਰਵਰੀ – ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐਲ ਏ) ਨੇ ਕੱਲ੍ਹ ਪਹਿਲੀ ਵਾਰ ਸਰਕਾਰੀ ਤੌਰ ਉੱਤੇ ਮੰਨਿਆ ਕਿ ਪਿਛਲੇ ਸਾਲ ਜੂਨ ਵਿੱਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜ ਨਾਲ ਝੜਪ ਦੌਰਾਨ ਉਸਦੇ ਚਾਰ ਫ਼ੌਜੀ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਜਵਾਨ ਦੀ ਮੌਤ ਕਿਸੇ ਹੋਰ ਨੂੰ ਨਦੀ ਪਾਰ ਕਰਨ ਲਈ ਮਦਦ ਦੇਣ ਵੇਲੇ ਹੋਈ ਸੀ। ਇਸ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਵੀ ਮਾਰੇ ਗਏ ਸਨ।
ਕੱਲ੍ਹ ਚੀਨੀ ਫੌਜ ਦੇ ਅਧਿਕਾਰਤ ਗਲੋਬਲ ਅਖ਼ਬਾਰ ‘ਪੀ ਐਲ ਏ ਡੇਲੀ’ ਦੀ ਖ਼ਬਰ ਮੁਤਾਬਕ ਸੈਂਟਰਲ ਮਿਲਟਰੀ ਕਮਿਸ਼ਨ ਆਫ਼ ਚਾਈਨਾ (ਸੀ ਐਮ ਸੀ) ਨੇ ਉਨ੍ਹਾਂ ਪੰਜ ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਯਾਦ ਕੀਤਾ ਹੈ, ਜੋ ਕਾਰਾ ਕੋਰਮ ਪਹਾੜੀਆਂ ਉੱਤੇ ਤਾਇਨਾਤ ਸਨ ਤੇ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਨਾਲ ਸਰਹੱਦੀ ਝੜਪ ਵਿੱਚ ਮਾਰੇ ਗਏ ਸਨ। ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਕਾਰਾ ਕੋਰਮ ਪਰਬਤ ਉੱਤੇ ਤਾਇਨਾਤ ਰਹੇ ਪੰਜ ਚੀਨੀ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਗਲਵਾਨ ਘਾਟੀ ਦੀ ਹਿੰਸਕ ਝੜਪ ਵਿੱਚ ਹੋਈ ਸੀ, ਜਦਕਿ ਇੱਕ ਦੀ ਮੌਤ ਬਚਾਅ ਮੁਹਿੰਮ ਦੌਰਾਨ ਨਦੀ ਵਿੱਚ ਰੁੜ੍ਹ ਜਾਣ ਕਾਰਨ ਹੋਈ ਸੀ।

ਅੰਤਰਰਾਸ਼ਟਰੀ

ਖਾਲਿਸਤਾਨੀ ਖਾੜਕੂ ਦੀ ਹਵਾਲਗੀ ਲਈ ਭਾਰਤ ਬ੍ਰਿਟੇਨ ਹਾਈ ਕੋਰਟ ਵਿੱਚ ਜਾਏਗਾ

Published

on

ਲੰਡਨ, 3 ਮਾਰਚ – ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜੈਡ ਐਫ) ਦੇ ਮੈਂਬਰ ਕੁਲਦੀਪ ਸਿੰਘ ਦੀ ਭਾਰਤ ਵਿੱਚ ਹਵਾਲਗੀ ਦੀ ਅਰਜ਼ੀ ਨੂੰ ਇੱਕ ਮੈਜਿਸਟਰੇਟ ਕੋਰਟ ਵੱਲੋਂ ਮਾਨਵਤਾ ਦੇ ਆਧਾਰ ਉੱਤੇ ਰੱਦ ਕੀਤੇ ਜਾਣ ਪਿੱਛੋਂ ਭਾਰਤੀ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਲਈ ਲੰਡਨ ਸਥਿਤ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਕੁਲਦੀਪ ਸਿੰਘ ਉਰਫ ਕੀਪਾ ਸਿੱਧੂ ਉੱਤੇ ਹੋਰਨਾਂ ਲੋਕਾਂ ਨਾਲ ਮਿਲ ਕੇ 2015-16 ਵਿੱਚ ਪੰਜਾਬ ਵਿੱਚ ਖਾੜਕੂ ਸਰਗਰਮੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ੀਆਂ ਨੇ ਓਦੋਂ ਮੁੱਖ ਮੰਤਰੀ ਪ੍ਰਾਕਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ ਰਚੀ ਸੀ। ਕੁਲਦੀਪ ਸਿੰਘ (44) ਉੱਤੇ ਗੁਰਦੁਆਰੇ ਵਿੱਚ ਵੱਖਵਾਦੀਆਂ ਦੀ ਬੈਠਕ ਕਰਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਭੇਜ ਕੇ ਖਾਲਿਸਤਾਨ ਜਿ਼ੰਦਾਬਾਦਾ ਫੋਰਸ (ਕੇ ਜੈਡ ਐਫ) ਵਿੱਚ ਸ਼ਾਮਲ ਕਰਨ ਦਾ ਵੀ ਦੋਸ਼ ਹੈ।ਜ਼ਿਲ੍ਹਾ ਮੈਜਿਸਟਰੇਟ ਗਾਰੇਥ ਬ੍ਰੈਂਸਟਨ ਨੇ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਹਵਾਲਗੀ ਦੇ ਕੇਸ ਦੀ ਸੁਣਵਾਈ ਕਰਦੇ ਹੋਏ 25 ਜਨਵਰੀ ਨੂੰ ਦਿੱਤੇ ਹੁਕਮ ਵਿੱਚ ਕਿਹਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਉੱਤੇ ਯੂਰਪੀ ਮਤੇ ਦੀ ਧਾਰਾ ਤਿੰਨ ਦੇ ਖਿਲਾਫ ਹੈ। ਜੇ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੇਸ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ।

Continue Reading

ਅੰਤਰਰਾਸ਼ਟਰੀ

ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਪੰਜ ਮੀਟਰ ਪੱਗ ਬੰਨ੍ਹਣ ਦੀ ਅਪੀਲ

Published

on

ਹਾਂਗਕਾਂਗ, 3 ਮਾਰਚ – ਹਾਂਗਕਾਂਗ ਦੇ ਇੱਕੋ-ਇੱਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਨੇ ਹਾਂਗਕਾਂਗ ਦੇ ਕਾਨੂੰਨ ਵਿੱਚ ਹੈਲਮਟ ਤੋਂ ਛੋਟ ਪ੍ਰਾਪਤ ਦਸਤਾਰ ਧਾਰੀ ਮੋਟਰਸਾਈਕਲ ਚਾਲਕਾਂ ਨੂੰ ਏਥੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਹਦਾਇਤਾਂ ਤੇ ਡਰਾਇਵਿੰਗ ਦੌਰਾਨ ਘੱਟੋ-ਘੱਟ ਪੰਜ ਮੀਟਰ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਕਿਸੇ ਹਾਦਸੇ ਸਮੇਂ ਉਹ ਸੁਰੱਖਿਅਤ ਰਹਿ ਸਕਣ।
ਵਰਨਣ ਯੋਗ ਹੈ ਕਿ ਸਿੱਖੀ ਵਿੱਚ ਦਸਤਾਰ ਦੀ ਅਹਿਮੀਅਤ ਮੰਨ ਕੇ ਹਾਂਗਕਾਂਗ ਸਰਕਾਰ ਵੱਲੋਂ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਹੋਈ ਹੈ, ਪਰ ਕੁਝ ਵਿਅਕਤੀਆਂ ਵੱਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾ ਕੇ ਕੇਵਲ ਰੁਮਾਲ ਜਾਂ ਛੋਟੇ ਪਰਨੇ ਧਾਰਨ ਨਾਲ ਮੋਟਰਸਾਈਕਲ ਚਲਾਏ ਜਾ ਰਹੇ ਹਨ ਅਤੇ ਬੀਤੇ ਦਿਨੀਂ ਕੁਝ ਸੜਕ ਹਾਦਸਿਆਂ ਵਿੱਚ ਅਜਿਹੇ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਇਸ ਛੋਟ ਨੂੰ ਕਾਇਮ ਰੱਖਣ ਦੇ ਨਾਲ ਦਸਤਾਰ ਦੇ ਸਰੂਪ ਸਬੰਧੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਖ਼ਾਲਸਾ ਦੀਵਾਨ ਵੱਲੋਂ ਜਾਰੀ ਹੈਲਮਟ ਤੋਂ ਛੋਟ ਦਾ ਪਰਮਟ ਰੱਦ ਕੀਤਾ ਜਾਵੇਗਾ।

Continue Reading

ਅੰਤਰਰਾਸ਼ਟਰੀ

ਵਿੰਸਟਨ ਚਰਚਿਲ ਦੀ ਪੇਂਟਿੰਗ 82 ਲੱਖ 85 ਹਜ਼ਾਰ ਪੌਂਡ ਦੀ ਵਿਕੀ

Published

on

ਲੰਡਨ, 3 ਮਾਰਚ – ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੋਰੱਕਾ ਦੇ ਲੈਂਡਸਕੇਪ ਦੀ ਪੇਂਟਿੰਗ ਇੱਕ ਨਿਲਾਮੀ ਵਿੱਚ 82 ਲੱਖ 85 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਪੇਂਟਿੰਗ ਨੂੰ ਹਾਲੀਵੁੱਡ ਸਟਾਰ ਐਂਜਲਿਨਾ ਜੋਲੀ ਨੇ ਵੇਚਿਆ ਹੈ।
ਲੰਡਨ ਦੀ ਕ੍ਰਿਸਟੀ ਨਿਲਾਮੀ ਘਰ ਵਿੱਚ ‘ਟਾਵਰ ਆਫਕੌਟੌਬੀਆ ਮਾਸਕ’ ਨੂੰ 82,85,000 ਪੌਂਡ ਵਿੱਚ ਵੇਚਿਆ ਗਿਆ ਹੈ। ਵਿਕਰੀ ਤੋਂ ਪਹਿਲਾਂ ਇਸ ਦੀ ਕੀਮਤ 1.5 ਮਿਲੀਅਨ ਪੌਂਡ ਤੋਂ 2.5 ਮਿਲੀਅਨ ਪੌਂਡ ਤੱਕ ਦਾ ਅਨੁਮਾਨ ਸੀ। ਇਸ ਤੋਂ ਪਹਿਲਾਂ ਚਰਚਿਲ ਦੀ ਸਭ ਤੋਂ ਮਹਿੰਗੀ ਪੇਂਟਿੰਗ 18 ਲੱਖ ਪੌਂਡ ਦੀ ਵੇਚੀ ਗਈ ਸੀ। ਇਸ ਪੇਂਟਿੰਗ ‘ਚ ਐਟਲਾਂਸ ਪਰਬਤਾਂ ਦੇ ਪਿੱਛੇ ਸੂਰਜ ਡੁੱਬਣ ਵੇਲੇ ਮੋਰੋਕੋ ‘ਚ 12ਵੀਂ ਸਦੀ ਦੀ ਮਸਜਿਦ ਦਿਖਾਈ ਗਈ ਹੈ। ਇਹ ਪੇਂਟਿੰਗ ਚਰਚਿੱਲ ਨੇ ਦੂਜੀ ਵਿਸ਼ਵ ਜੰਗ ਵੇਲੇ ਬਣਵਾਈ ਸੀ। 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫ਼ੈਂਕਲਿਨ ਡੀ ਰੂਜ਼ਵੈਲਟ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਨੇ ਇਹ ਪੇਂਟਿੰਗ ਵੇਚ ਦਿੱਤੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਿਆ ਅਤੇ 2011 ਵਿੱਚ ਇਸ ਨੂੰ ਐਂਜਲੀਨਾ ਅਤੇ ਉਸ ਦੇ ਦੋਸਤ ਅਦਾਕਾਰ ਬ੍ਰੈਡ ਪਿਟ ਨੇ ਖਰੀਦਿਆ ਸੀ। ਸਾਲ 2019 ਵਿੱਚ ਇਹ ਜੋੜਾ ਵੱਖ ਹੋ ਗਿਆ ਤੇ ਇਹ ਪੇਂਟਿੰਗ ਇੱਥੇ ਜੋਲੀ ਫੈਮਲੀ ਕੁਲੈਕਸ਼ਨ ਵੱਲੋਂ ਵੇਚੀ ਗਈ ਹੈ। ਪੇਂਟਿੰਗ ਦੇ ਖਰੀਦਦਾਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਅਤੇ ਉਸ ਦੀ ਪਤਨੀ ਐਡਵਿਨਾ ਦੇ ਕਰੋੜਾਂ ਰੁਪਏ ਦੇ ਖਜ਼ਾਨੇ ਦੀ ਨਿਲਾਮੀ ਵੀ ਹੋਣ ਜਾ ਰਹੀ ਹੈ। ਇਸ ਖਜ਼ਾਨੇ ਵਿੱਚ ਹੀਰਿਆਂ ਨਾਲ ਸਜਾਏ ਗਹਿਣੇ, ਇੱਕ ਸੋਨੇ ਦੀ ਘੜੀ, ਹੀਰੇ ਦਾ ਬਣਿਆ ਇੱਕ ਬਰੌਚ ਤੇ ਰਾਣੀ ਵਿਕਟੋਰੀਆ ਦਾ ਇੱਕ ਰੋਬੋਟ ਖ਼ਿਡੌਣਾ ਸ਼ਾਮਲ ਹੈ, ਜੋ 1950 ਵਿੱਚ ਬਣਾਇਆ ਗਿਆ ਸੀ। ਲਾਰਡ ਮਾਊਂਟਬੈਟਨ ਵੱਲੋਂ ਭਾਰਤ ਅਤੇ ਬਰਮਾ (ਮਿਆਂਮਾਰ) ਤੋਂ ਲਿਆਂਦੀਆਂ 400 ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਪੇਂਟਿੰਗਾਂ ਦੀ ਨਿਲਾਮੀ ਵੀ ਹੋ ਰਹੀ ਹੈ, ਜਿਸ ਦੀ ਕੀਮਤ ਲੱਗਭਗ 15 ਕਰੋੜ ਰੁਪਏ ਮਿਥੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca