China had to suspend work on Pakistan's Gwadar port due to protests
Connect with us apnews@iksoch.com

ਅੰਤਰਰਾਸ਼ਟਰੀ

ਬਲੋਚ ਲੋਕਾਂ ਦੇ ਵਿਰੋਧ ਕਾਰਨ ਚੀਨ ਨੂੰ ਪਾਕਿ ਦੀ ਗਵਾਦਰ ਪੋਰਟ ਦਾ ਕੰਮ ਰੋਕਣਾ ਪਿਆ

Published

on

Gwadar port

ਬੀਜਿੰਗ, 3 ਜਨਵਰੀ, – ਪਾਕਿਸਤਾਨ ਵਿਚ ਚੀਨ ਦੀ ਵੱਡੀ ਯੋਜਨਾ ਨੂੰ ਬਲੋਚ ਲੋਕਾਂ ਦੇ ਵੱਡੇ ਵਿਰੋਧ ਦੇ ਕਾਰਨ ਬ੍ਰੇਕ ਲੱਗ ਗਈ ਹੈ। ਬਲੋਚਿਸਤਾਨ ਸਰਕਾਰ ਨੇ ਗਵਾਦਰ ਬੰਦਰਗਾਹ ਦੀ ਚਾਰਦੀਵਾਰੀ ਦਾ ਚੀਨ ਵੱਲੋਂ ਕੀਤਾ ਜਾ ਰਿਹਾ ਕੰਮ ਹਾਲ ਦੀ ਘੜੀ ਰੋਕ ਦਿੱਤਾ ਹੈ, ਕਿਉਂਕਿ ਬਲੋਚਿਸਤਾਨ ਦੇ ਲੋਕ ਇਸ ਯੋਜਨਾ ਦੇ ਵਿਰੁੱਧ ਹਨ।
ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨੀ ਫੌਜ, ਇਮਰਾਨ ਖਾਨ ਦੀ ਕੇਂਦਰ ਸਰਕਾਰ, ਗਵਾਦਰ ਪੋਰਟ ਅਥਾਰਟੀ ਅਤੇ ਬਲੋਚਿਸਤਾਨ ਸਰਕਾਰ ਨੇ ਮਿਲ ਕੇ ਇਸ ਬੰਦਰਗਾਹ ਦੇ ਤਿੰਨ ਪਾਸਿਆਂ ਤੋਂ 24 ਵਰਗ ਕਿਲੋਮੀਟਰ ਖੇਤਰ ਦੀ ਕੰਧ ਬਣਾਉਣ ਦੀ ਯੋਜਨਾ ਬਣਾਈ ਸੀ। ਇਹ ਕੰਧ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ-ਪੈਕ) ਹੇਠ ਜਾਰੀ ਯੋਜਨਾ ਦੀ ਸੁਰੱਖਿਆ ਵਧਾਉਣ ਲਈ ਬਣਾਉਣੀ ਸੀ। ਇਸ ਬੰਦਰਗਾਹ ਦੇ ਚਲਾਉਣ ਦਾ ਜਿ਼ੰੰਮਾ ਚੀਨ ਨੂੰ ਦਿੱਤਾ ਗਿਆ ਹੈ। ਸੀ-ਪੈਕ ਦੇ ਤਹਿਤ ਚੀਨ ਨਾਲ ਜੁੜੀ ਇਹ ਬੰਦਰਗਾਹ ਮੱਧ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਨੂੰ ਮਾਲ ਭੇਜਦੀ ਹੈ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਿਆ ਲਾਂਗੋ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਗਵਾਦਰ ਬੰਦਰਗਾਹ ਦੇ ਆਸੇ-ਪਾਸੇ ਕੰਧ ਬਣਾਉਣ ਦਾ ਕੰਮ ਰੋਕਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ ਫੈਸਲਾ ਸਥਾਨਕ ਲੋਕਾਂ ਦੇ ਸਖ਼ਤ ਵਿਰੋਧ ਪਿੱਛੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਵਾਦਰ ਬਾਰੇ ਫੈਸਲਾ ਲੈਣ ਤੋਂ ਸਥਾਨਕ ਲੋਕਾਂ ਨੂੰ ਵਾਂਝੇ ਨਹੀਂ ਕੀਤਾ ਜਾਵੇਗਾ ਤੇ ਸਥਾਨਕ ਲੋਕਾਂ ਨੂੰ ਇਸ ਮੁੱਦੇ ਉੱਤੇ ਵਿਸ਼ਵਾਸ ਵਿਚ ਲੈਣ ਪਿੱਛੋਂ ਫੈਂਸਿੰਗ ਦਾ ਫੈਸਲਾ ਲਿਆ ਜਾਵੇਗਾ।
ਗਵਾਦਰ-ਲਾਸਬੇਲਾ ਤੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੁਹੰਮਦ ਅਸਲਮ ਭੂਟਾਨੀ ਨੇ ਇਸ ਫੈਸਲੇ ਤੋਂ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਸੁਰੱਖਿਆ ਦੇ ਬਹਾਨੇ ਗਵਾਦਰ ਵਿਚ ਫੈਂਸਿੰਗ ਲਾਉਣ ਨਾਲ ਸਥਾਨਕ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਹੋਵੇਗਾ। ਪਾਕਿਸਤਾਨ ਸਰਕਾਰ ਦੇ ਤਾਜ਼ਾ ਫੈਸਲੇ ਨਾਲ ਚੀਨ ਨੂੰ ਝਟਕਾ ਲੱਗਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਦੇ ਨਿਵੇਸ਼ ਦੀ ਯੋਜਨਾ ਨੂੰ ਸੁਰੱਖਿਆ ਦੇਣ ਵਿਚ ਪਾਕਿਸਤਾਨ ਕੋਤਾਹੀ ਵਰਤ ਰਿਹਾ ਹੈ, ਜਿਸ ਨਾਲ ਇਸ ਪ੍ਰਾਜੈਕਟ ਵਿਚ ਉਸ ਦਾ ਵੱਡਾ ਨਿਵੇਸ਼ ਖਤਰੇ ਵਿਚ ਪੈ ਸਕਦਾ ਤੇ ਕੰਮ ਕਰਦੇ ਚੀਨੀ ਅਧਿਕਾਰੀਆਂ-ਮੁਲਾਜ਼ਮਾਂ ਲਈ ਖਤਰਾ ਵਧ ਸਕਦਾ ਹੈ। ਵਰਨਣ ਯੋਗ ਹੈ ਕਿ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਧ ਅਸ਼ਾਂਤ ਇਲਾਕਾ ਹੈ ਤੇ ਉਥੇ ਅੱਤਵਾਦੀ ਅਕਸਰ ਹਮਲੇ ਕਰਦੇ ਰਹਿੰਦੇ ਹਨ ਅਤੇ ਉਥੋਂ ਦੀ ਆਬਾਦੀ ਵੀ ਚੀਨ ਦੇ ਸੀ-ਪੈਕ ਪ੍ਰਾਜੈਕਟ ਦੀ ਵਿਰੋਧੀ ਹੈ।

ਅੰਤਰਰਾਸ਼ਟਰੀ

ਹਾਈ ਸਕੂਲ ਦਾ ਪਿਆਰ 70 ਸਾਲ ਬਾਅਦ ਸਿਰੇ ਚੜ੍ਹਿਆ

Published

on

ਵੈਂਡਸਵਰਥ, 19 ਜਨਵਰੀ – ਬਾਲੀਵੁੱਡ ਦੀ ਇੱਕ ਫਿਲਮ ਦਾ ਡਾਇਲਾਗ ਹੈ; ‘ਕਿਸੇ ਚੀਜ਼ ਨੂੰ ਸ਼ਿਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ।`
ਇਹ ਪੰਕਤੀਆਂ ਕੈਨੇਡਾ ਵਿੱਚ ਸਹੀ ਸਾਬਤ ਹੋਈਆਂ ਦਿੱਸੀਆਂ। ਏਥੇ ਹਾਈ ਸਕੂਲ ਵਿੱਚ ਮਿਲੇ ਦੋ ਪ੍ਰੇਮੀਆਂ ਦਾ ਪਿਆਰ 70 ਸਾਲ ਬਾਅਦ ਪਰਵਾਨ ਚੜ੍ਹਿਆ ਹੈ। ਇਹ ਪ੍ਰੇਮ ਕਹਾਣੀ ਕੈਨੇਡਾ ਦੇ ਛੋਟੇ ਜਿਹੇ ਸ਼ਹਿਰ ਵੈਂਡਸਵਰਥ ਤੋਂ ਸ਼ੁਰੂ ਹੋਈ ਸੀ, ਜਦੋਂ ਫ੍ਰੇਡ ਪਾਲ ਅਤੇ ਫਲੋਰੇਂਸ ਹਾਰਵੇ ਹਾਈ ਸਕੂਲ ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ। ਦੋਸਤੀ ਵਧੀ ਅਤੇ ਦੋਨੋਂ ਇੱਕ-ਦੂਸਰੇ ਨਾਲ ਪਿਆਰ ਕਰਨ ਲੱਗੇ। ਇਸ ਫਿਰ ਦੋਨੋਂ ਇੱਕ-ਦੂਜੇ ਨਾਲ ਘੁੰਮਣ, ਚਰਚ ਜਾ ਕੇ ਪ੍ਰਾਰਥਨਾ ਕਰਨ ਅਤੇ ਇਕੱਠੇ ਬਹੁਤਾ ਸਮਾਂ ਬਿਤਾਉਣ ਲੱਗੇ। ਪਾਲ ਅਤੇ ਹਾਰਵੇ ਦੋਨੋਂ ਨੇ ਸੋਚ ਲਿਆ ਸੀ ਕਿ ਉਹ ਸ਼ਾਦੀ ਕਰਨਗੇ ਪਰ ਜਦੋਂ ਪਾਲ 18 ਸਾਲ ਦਾ ਹੋ ਗਿਆ ਤਾਂ ਉਹ ਕੰਮ ਲਈ ਟੋਰੰਟੋ ਚਲਾ ਗਿਆ, ਓਦੋਂ ਹਾਰਵੇ 15 ਸਾਲ ਦੀ ਸੀ। ਇਕ ਸਾਲ ਬਾਅਦ ਜਦੋਂ ਪਾਲ ਆਪਣੇ ਸ਼ਹਿਰ ਵਾਪਸ ਆਇਆ ਅਤੇ ਹਾਰਵੇ ਦੇ ਘਰ ਪੁਜਾ ਤਾਂ ਪਤਾ ਚਲਿਆ ਕਿ ਹਾਰਵੇ ਦੂਸਰੇ ਸ਼ਹਿਰ ਚਲੀ ਗਈ ਹੈ। ਸਾਲ 2017 ਵਿੱਚ ਆਪਣੇ ਪਤੀ ਲੇਨ ਦੇ ਕੈਂਸਰ ਨਾਲ ਮਰਨ ਪਿੱਛੋਂ ਹਾਰਵੇ ਨੇ ਖੁਦ ਨੂੰ ਫਿਰ ਤੋਂ ਇਕੱਲੇ ਮਹਿਸੂਸ ਕੀਤਾ। ਇਸ ਜੋੜੇ ਦੇ ਪੰਜ ਬੱਚੇ ਹਨ। ਉਥੇ ਦੋ ਸਾਲ ਬਾਅਦ 2019 ਵਿੱਚ ਪਾਲ ਦੀ ਪਤਨੀ ਹੇਲੇਨ ਦੀ ਵੀ ਲੱਗਭਗ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦੋਹਾਂ ਨੂੰ ਆਪੋ-ਆਪਣੇ ਜੀਵਨ ਸਾਥੀ ਨੂੰ ਗਵਾ ਲੈਣ ਦਾ ਦੁੱਖ ਹੀ ਸੀ, ਜਿਸ ਨੇ ਉਨ੍ਹਾਂ ਨੂੰ ਫਿਰ ਇਕੱਠੇ ਕਰ ਦਿਤਾ। ਇਸ ਦੇ ਬਾਅਦ ਦੋਹਾਂ ਦੇ ਵਿੱਚ ਗੱਲ ਸ਼ੁਰੂ ਹੋ ਗਈ ਅਤੇ ਫਿਰ ਦੋਹਾਂ ਨੇ ਸ਼ਾਦੀ ਕਰ ਲਈ। ਅੱਜਕੱਲ੍ਹ ਕਰੀਬ 84 ਸਾਲ ਦੇ ਹੋ ਚੁਕੇ ਪਾਲ ਦਾ ਕਹਿਣਾ ਹੈ ਕਿ ਮੇਰਾ ਪਹਿਲਾ ਪਿਆਰ ਸੀ, ਮੇਰੀ ਪਹਿਲੀ ਪ੍ਰੇਮਿਕਾ, ਮੇਰਾ ਸੱਚਾ ਪਿਆਰ।

Continue Reading

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇਗਾ

Published

on

vaccine

ਲੰਡਨ, 19 ਜਨਵਰੀ – ਬ੍ਰਿਟੇਨ ਵਿੱਚ 70 ਸਾਲ ਅਤੇ ਉਸ ਤੋਂ ਵੱਧ ਉਮਰ ਜਾਂ ਕੋਵਿਡ-19 ਰਾਹੀਂ ਵਧੇਰੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹੈੱਲਥ ਸਰਵਿਸ (ਐਨ ਐਚ ਐਸ) ਨੇ ਕੱਲ੍ਹ ਪਹਿਲ ਦਿੱਤੇ ਜਾਣ ਵਾਲੇ ਗਰੁੱਪਾਂ ਦਾ ਪਸਾਰ ਕੀਤਾ ਹੈ, ਇਸ ਤੋਂ ਪਹਿਲਾਂ ਟੀਕਾਕਰਨ ਅਤੇ ਇਸ ਦੀ ਰੋਕਥਾਮ ਨਾਲ ਸਬੰਧਤ ਕਮੇਟੀ (ਜੇ ਸੀ ਵੀ ਆਈ) ਨੇ ਦੋ ਗਰੁੱਪਾਂ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ `ਤੇ ਕੰਮ ਕਰਦੇ ਹੋਏ ਐਨ ਐਚ ਐਸ ਪਹਿਲਾਂ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ ਮੈਡੀਕਲ ਖੇਤਰ ਦੇ ਮੁਲਾਜ਼ਮਾਂ ਨੂੰ ਟੀਕਾ ਲਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਗਰੁੱਪ ਦੇ ਲੋਕਾਂ ਨੂੰ ਟੀਕਾ ਲਾਉਣਾ ਹਾਲੇ ਵੀ ਪਹਿਲ ਹੈ। ਫਿਰ ਵੀ ਟੀਕਾਕਰਨ ਵਾਲੀ ਥਾਂ ਜਿੱਥੇ ਗਰੁੱਪ ਤੋਂ ਵੱਧ ਲੋਕਾਂ ਨੂੰ ਵੀ ਟੀਕਾ ਲਾਉਣ ਦੀ ਸਮਰੱਥਾ ਹੈ ਅਤੇ ਉਥੇ ਨਵੇਂ ਗਰੁੱਪ ਦੇ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Continue Reading

ਅੰਤਰਰਾਸ਼ਟਰੀ

ਅਰਨਬ ਗੋਸਵਾਮੀ ਵਿਵਾਦ ਬਾਰੇ ਇਮਰਾਨ ਖਾਨ ਨੇ ਮੋਦੀ ਸਰਕਾਰ `ਤੇ ਨਿਸ਼ਾਨਾ ਲਾਇਆ

Published

on

imran khan

ਲਾਹੌਰ, 19 ਜਨਵਰੀ – ਭਾਰਤ ਦੇ ਇੱਕ ਨਿੱਜੀ ਟੀ ਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ ਤੇ ਕੀਤੀ ਚੈਟ ਵਿੱਚ ਬਾਲਾਕੋਟ ਦਾ ਜ਼ਿਕਰ ਆਉਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਚੋਣਾਂਚ ਲਾਹਾ ਲੈਣ ਲਈ ਪੂਰੇ ਖੇਤਰ ਨੂੰ ਸੰਘਰਸ਼ ਦੀ ਅੱਗ ਚ ਸੁੱਟਣ ਦਾ ਕੰਮ ਕੀਤਾ ਹੈ। ਇਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਅਰਨਬ ਗੋਸਵਾਮੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਅਤੇ ਕੁਝ ਭਾਰਤੀ ਮੀਡੀਆ ਅਦਾਰਿਆਂ ਵਿਚਾਲੇ ਅਪਵਿੱਤਰ ਸੰਬੰਧ ਹਨ, ਜੋ ਐਟਮੀ ਹਥਿਆਰਾਂ ਨਾਲ ਲੈਸ ਇਸ ਖੇਤਰ ਨੂੰ ਸੰਘਰਸ਼ ਦੀ ਅੱਗਚ ਧੱਕਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਆ ਅਪਣਾ ਰਹੀ ਹੈ ਅਤੇ ਪਾਕਿ ਸਰਕਾਰ ਇਸ ਦੇ ਖੁਲਾਸੇ ਕਰਨਾ ਜਾਰੀ ਰੱਖੇਗੀ। ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚੋਣ ਲਾਭ ਲੈਣ ਲਈ ਬਾਲਾਕੋਟ ਹਵਾਈ ਹਮਲਾ ਕਰਵਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 23 ਫਰਵਰੀ 2019 ਨੂੰ ਵੱਟਸਐਪ ਰਾਹੀਂ ਅਰਨਬ ਗੋਸਵਾਮੀ ਅਤੇ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀ ਏ ਆਰ ਸੀ) ਦੇ ਸਾਬਕਾ ਸੀ ਈ ਓ ਪਾਰਥ ਦਾਸ ਗੁਪਤਾ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ।

Continue Reading

ਰੁਝਾਨ


Copyright by IK Soch News powered by InstantWebsites.ca