China fires Indian staff from New Delhi embassy
Connect with us apnews@iksoch.com

ਅੰਤਰਰਾਸ਼ਟਰੀ

ਚੀਨ ਵੱਲੋਂ ਨਵੀਂ ਦਿੱਲੀ ਦੂਤਘਰ ਵਿੱਚੋਂ ਭਾਰਤੀ ਮੁਲਾਜ਼ਮਾਂ ਦੀ ਛਾਂਟੀ

Published

on

ਨਵੀਂ ਦਿੱਲੀ, 2 ਜਨਵਰੀ – ਚੀਨ ਨੇ ਨਵੀਂ ਦਿੱਲੀ ਦੇ ਆਪਣੇ ਦੂੁਤਘਰ ਵਿੱਚ ਕੰਮ ਕਰਦੇ ਕਈ ਭਾਰਤੀ ਮੁਲਾਜ਼ਮਾਂ ਨੂੰ ਅਚਾਨਕ ਹੀ ਨੌਕਰੀ ਛੱਡਣ ਦੇ ਲਈ ਕਹਿ ਦਿੱਤਾ ਹੈ।
ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਦੂਤਘਰ ਦੇ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ‘ਆਮ ਵਰਗੀ ਦੱਸਿਆ ਹੈ।’ ਉਨ੍ਹਾਂ ਕਿਹਾ ਹੈ ਕਿ ਦੂਤਘਰ ਕੰਮ ਦੇ ਅਧਾਰ ਉੱਤੇ ਲੋੜ ਅਨੁਸਾਰ ਸਟਾਫ ਦੀ ਛਾਂਟੀ ਕਰਦਾ ਰਹਿੰਦਾ ਹੈ।’ ਚੀਨੀ ਅਧਿਕਾਰੀ ਨੇ ਕਿਹਾ ਕਿ ਦੂਤਘਰ ਦੇ ਭਾਰਤੀ ਕਰਮਚਾਰੀਆਂ ਨਾਲ ਚੰਗੇ ਰਿਸ਼ਤੇ ਰਹੇ ਤੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਹ ਭਾਰਤੀ ਮੁਲਾਜ਼ਮਾਂ ਦੇ ਕੀਮਤੀ ਯਤਨਾਂ ਤੇ ਦੂਤਘਰ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੁਝਨਵਾਂ ਨਹੀਂ। ਕੱਢੇ ਗਏ ਭਾਰਤੀਆਂ ਦੀ ਗਿਣਤੀ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਹੈ, ਪਰ ਸੂਤਰਾਂ ਮੁਤਾਬਕਬਹੁਤੇ ਪ੍ਰਸ਼ਾਸਕੀ ਵਿਭਾਗ ਨਾਲ ਸਬੰਧਤ ਸਨ।

ਅੰਤਰਰਾਸ਼ਟਰੀ

ਜੋਅ ਬਾਇਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਬਾਈਬਲ ਉੱਤੇ ਹੱਥ ਰੱਖ ਕੇ ਚੁੱਕੀ

Published

on

biden
 • ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣੀ
 • ਬਾਇਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਟੱਬਰ ਖਿਸਕ ਗਿਆ
  ਵਾਸ਼ਿੰਗਟਨ, 20 ਜਨਵਰੀ, – ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜੋਸੇਫ ਆਰ ਬਾਇਡੇਨ (ਜੋਅਬਾਇਡੇਨ)ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਵੱਡੀ ਉਮਰ ਵਾਲੇ ਰਾਸ਼ਟਰਪਤੀ ਬਣ ਗਏ ਹਨ।ਉਨ੍ਹਾਂ ਦੇ ਸਹੁੰ ਚੁੱਕਣ ਦੇ ਪ੍ਰੋਗਰਾਮ ਵਿਚ 1200 ਤੋਂ ਵੱਧ ਲੋਕ ਸ਼ਾਮਲ ਹੋਏ ਅਤੇ ਬਾਇਡੇਨ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਨ ਜੀ. ਰਾਬਟਰਸ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।ਜੋਅ ਬਾਇਡੇਨ(78 ਸਾਲ)ਨੇ ਆਪਣੇ ਪਰਿਵਾਰ ਵਾਲੀ ਬਾਈਬਲ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ। ਇਹ ਬਾਈਬਲ ਸੰਨ 1893 ਦੀ ਛਪੀ ਹੋਈ (128 ਸਾਲ ਪੁਰਾਣੀ) ਹੈ ਤੇ ਇਸ ਦੀ ਵਰਤੋਂ ਉਨ੍ਹਾਂ ਨੇ 2009 ਅਤੇ 2013 ਵਿਚ ਉੱਪ-ਰਾਸ਼ਟਰਪਤੀ ਦੇ ਅਹੁਦੇ ਦੀ ਚੁੱਕਣ ਲਈ ਵੀ ਕੀਤੀ ਸੀ।
  ਰਾਸ਼ਟਰਪਤੀ ਵਜੋਂ ਜੋਅ ਬਾਇਡੇਨ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਕਮਲਾ ਹੈਰਿਸ (56 ਸਾਲ)ਨੂੰ ਅਮਰੀਕਾ ਦੇ 49ਵੀਂ ਉਪ-ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁਕਾਈ ਗਈ। ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਯੋਰ ਨੇ ਕਮਲਾ ਹੈਰਿਸ ਨੂੰ ਸਹੁੰ ਚੁਕਾਈ। ਕਮਲਾ ਅਮਰੀਕਾ ਦੇ ਇਤਿਹਾਸ ਦੀ ਪਹਿਲੀ ਮਹਿਲਾ ਅਤੇ ਭਾਰਤੀ ਮੂਲ ਦੀ ਪਹਿਲੀ ਆਗੂ ਵਜੋਂ ਉਪ-ਰਾਸ਼ਟਰਪਤੀ ਬਣੀ ਹੈ।ਜੋਅ ਬਾਇਡੇਨ ਦੇ ਸਹੁੰ ਚੁੱਕ ਪ੍ਰੋਗਰਾਮ ਦੌਰਾਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਪਿਛਲੇ ਚਾਰ ਸਾਲਾਂ ਤੋਂ ਉਪ-ਰਾਸ਼ਟਰਪਤੀ ਰਹੇ ਮਾਈਕ ਪੈਂਸ ਵੀ ਸ਼ਾਮਲ ਹੋਏ, ਪਰ ਇਹ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ।
  ਜੋਅ ਬਾਇਡੇਨ ਨੇ ਰਾਸ਼ਟਰਪਤੀ ਬਣਨ ਪਿੱਛੋਂ ਆਪਣੇ ਪਹਿਲੇ ਸੰਬੋਧਨ ਵਿਚ ਕਿਹਾ ਕਿ ਇਹ ਅਮਰੀਕਾ ਦਾ ਦਿਨ ਹੈ ਅਤੇ ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ। ਅਮਰੀਕਾ ਦੇ ਕਈ ਵਾਰ ਟੈੱਸਟ ਹੋਏ ਅਤੇ ਉਹ ਚੁਣੌਤੀਆਂ ਵਿੱਚੋਂ ਉਭਰਿਆ ਹੈ। ਅੱਜ ਅਸੀਂ ਇਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ, ਲੋਕਤੰਤਰ ਦਾ ਜਸ਼ਨ ਮਨਾ ਰਹੇ ਹਾਂ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਡੋਨਾਲਡ ਟਰੰਪ ਉੱਤੇਵੀ ਨਿਸ਼ਾਨਾ ਸੇਧਿਆ।
  ਇਸ ਦੌਰਾਨ ਅਮਰੀਕਾ ਦੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇਕਮਲਾ ਹੈਰਿਸ ਇਸ ਦੇਸ਼ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ। ਕਮਲਾ ਹੈਰਿਸ (56 ਸਾਲ)ਦੇ ਨਾਲ ਕਈ ਖਿਤਾਬ ਜੁੜ ਗਏ ਹਨ। ਉਹ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਦੇ ਉਪ ਰਾਸ਼ਟਰਪਤੀ ਅਹੁਦੇ ਉੱਤੇ ਬਿਰਾਜਮਾਨ ਹੋਈ ਹੈ। ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਓਕਲੈਂਡ ਵਿਚ ਪੈਦਾ ਹੋਈ ਕਮਲਾ ਦੀ ਮਾਂ ਭਾਰਤੀ ਤੇ ਉਨ੍ਹਾਂ ਦੇ ਪਿਤਾ ਡੋਨਾਲਡ ਹੈਰਿਸ ਅਫਰੀਕੀ ਦੇਸ਼ ਜਮਾਇਕਾ ਤੋਂ ਆਏ ਸਨ। ਉਨ੍ਹਾਂ ਦੀ ਮਾਂ ਸਿ਼ਆਮਲ ਗੋਪਾਲਨ ਦਾ ਜਨਮ ਚੇਨੱਈ ਵਿਚ ਹੋਇਆ ਸੀ।
  ਅਮਰੀਕਾ ਵਿਚ ਰੰਗ ਅਤੇ ਨਸਲ ਦੇ ਆਧਾਰ ਉੱਤੇ ਵਿਤਕਰੇ ਦਾ ਇਤਿਹਾਸ ਰਿਹਾ ਹੈ ਤੇ ਕੁਝ ਹੱਦ ਤੱਕ ਹਾਲੇ ਵੀ ਇਹ ਵੇਖਿਆ ਜਾਂਦਾ ਹੈ, ਪਰ ਅੱਜ ਦਾ ਅਮਰੀਕਾ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬੜਾ ਅੱਗੇ ਜਾ ਚੁੱਕਾ ਹੈ, ਜਦੋਂ ਗੈਰ-ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਕਾਰਨ ਵਿਤਕਰਾ ਭੁਗਤਣਾ ਪੈਂਦਾ ਸੀ। ਅਮਰੀਕਾ ਵਿਚ ਨਸਲ ਅਤੇ ਰੰਗ ਦੇ ਵਿਤਕਰੇ ਵਿਚ ਕਮੀ ਦੀ ਸਭ ਤੋਂ ਵੱਡੀ ਮਿਸਾਲ 2008 ਵਿੱਚ ਗੈਰ-ਗੋਰੇ ਅਮਰੀਕੀ ਬਰਾਕ ਓਬਾਮਾ ਦਾ ਰਾਸ਼ਟਰਪਤੀ ਦੇ ਤੌਰ ਉੱਤੇ ਇਸ ਦੇਸ਼ ਦਾ ਸੰਵਿਧਾਨਕ ਮੁਖੀ ਚੁਣਿਆ ਜਾਣਾ ਸੀ।
  ਅੱਜ ਰਾਸ਼ਟਰਪਤੀ ਦਾ ਅਹੁਦਾ ਛੱਡ ਰਹੇ ਡੋਨਲਾਡ ਟਰੰਪ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਛੱਡ ਕੇਫਲੋਰਿਡਾ ਚਲੇ ਗਏ। ਉਹ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਏਥੋਂ ਰਵਾਨਾ ਹੋ ਗਏ ਸਨ। ਇਸ ਮੌਕੇ ਟਰੰਪ ਦੇ ਜਹਾਜ਼ ਵਿੱਚ ਉਨ੍ਹਾਂ ਦੇ ਪਰਿਵਾਰਕ ਲੋਕ ਵੀ ਸਨ।ਟਰੰਪ ਨੇ ਮੈਰੀਲੈਂਡ ਵਿੱਚ ਜੁਆਇੰਟ ਬੇਸ ਐਂਡਰਿਊਜ਼ ਵਿੱਚ ਆਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਤੇ ਫਿਰ‘ਏਅਰ ਫੋਰਸ ਵੰਨ’ ਜਹਾਜ਼ ਉੱਤੇ ਫਲੋਰਿਡਾ ਚਲੇ ਗਏ।ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘ਅਲਵਿਦਾ। ਸਾਨੂੰ ਤੁਹਾਡੇ ਨਾਲ ਪਿਆਰ ਹੈ। ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਵਾਪਸੀ ਕਰਾਂਗੇ।’’ ਟਰੰਪ ਨੂੰ ਆਪਣੇ ਰਾਜ ਦੌਰਾਨ ਦੋ ਵਾਰ ਪਾਰਲੀਮੈਂਟ ਵਿੱਚ ਮਹਾਦੋਸ਼ ਦੀ ਕਾਰਵਾਈ ਝੱਲਣੀ ਪਈ ਅਤੇ ਉਨ੍ਹਾਂ ਦੇਕਾਰਜਕਾਲ ਦੌਰਾਨ ਦੇਸ਼ ਵਿੱਚ ਲੱਖਾਂ ਲੋਕ ਬੇਰੁਜ਼ਗਾਰ ਹੋਣ ਅਤੇ ਕੋਵਿਡ-19 ਦੇ ਕਾਰਨ ਚਾਰ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਲਈ ਨਮੋਸ਼ੀ ਵਾਲੀ ਸਥਿਤੀ ਵੀ ਬਣਦੀ ਰਹੀ ਹੈ।
International Punjabi News

Continue Reading

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

International Punjabi News

Continue Reading

ਅੰਤਰਰਾਸ਼ਟਰੀ

ਮਰੀਅਮ ਨਵਾਜ਼ ਵੱਲੋਂ ਦੋਸ਼:ਇਮਰਾਨ ਖਾਨ ਦੀ ਪਾਰਟੀ ਨੂੰ ਭਾਜਪਾ ਤੋਂ ਫੰਡ ਮਿਲਦੈ

Published

on

maryam nawav

ਇਸਲਾਮਾਬਾਦ, 20 ਜਨਵਰੀ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਤੋਂ ਫੰਡ ਮਿਲਦਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਮਰੀਅਮ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਨੂੰ ਜੋ ਪੈਸਾ ਭਾਰਤ ਤੋਂ ਆ ਰਿਹਾ ਹੈ, ਉਹ ਇਸਰਾਈਲ ਭੇਜ ਰਿਹਾ ਹੈ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੰਡ ਕੌਣ ਦਿੰਦਾ ਹੈ? ਉਨ੍ਹਾਂ ਨੂੰ ਫੰਡ ਦੇਣ ਵਾਲੇ ਭਾਜਪਾ ਦੇ ਮੈਂਬਰ ਇੰਦਰ ਦੋਸਾਂਝ ਅਤੇ ਇਸਰਾਈਲੀ ਬੰਦੇ ਦਾ ਨਾਂ ਬੈਰੀ ਸੀ ਸ਼੍ਰੇਪਸ ਹੈ।” ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ਨੂੰ ਸਭ ਤੋਂ ਵੱਡਾ ਚੋਰ ਦੱਸਦੇ ਹੋਏ ਪੀ ਟੀ ਆਈ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਕੇਸਾਂ ਦਾ ਛੇਤੀ ਅਤੇ ਕੁਝ ਦਿਨਾਂ ਵਿੱਚ ਫੈਸਲਾ ਆ ਜਾਵੇਗਾ, ਪਰ ਚੋਣ ਕਮਿਸ਼ਨ ਨੂੰ 2014 ਤੋਂ ਪਿਛੋਂ ਦੇ ਪੀ ਟੀ ਆਈਤੇ ਦਰਜ 70 ਕੇਸਾਂ ਦੀ ਸੁਣਵਾਈ ਕਰਨੀ ਹੈ। ਉਨ੍ਹਾਂ ਨੇ ਇਮਰਾਨ ਖ਼ਾਨ ਉਤੇ ਨਿਸ਼ਾਨਾ ਲਾਉਂਦੇ ਅਤੇ ਉਨ੍ਹਾਂ `ਤੇ ਕੇਸਾਂ ਨੂੰ 30 ਵਾਰ ਰੋਕਣ ਦਾ ਦੋਸ਼ ਲਾਇਆ। ਮਰੀਅਮ ਨੇ ਕਿਹਾ ਕਿ ਅੱਜ ਲੋਕ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਚੋਰੀ ਨਹੀਂ ਕੀਤੀ ਤਾਂ ਆਪਣੇ ਕੇਸਾਂ ਨੂੰ 30 ਵਾਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ।

Continue Reading

ਰੁਝਾਨ


Copyright by IK Soch News powered by InstantWebsites.ca