The issue of new district: Chief Minister Capt Amarinder Singh warmed
Connect with us [email protected]

ਪੰਜਾਬੀ ਖ਼ਬਰਾਂ

ਨਵੇਂ ਜ਼ਿਲ੍ਹੇ ਦਾ ਮੁੱਦਾ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹਿ ਕੇ ਗੁਰਦਾਸਪੁਰ ਦੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ

Published

on

capt amrinder singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹਿ ਕੇ ਗੁਰਦਾਸਪੁਰ ਦੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਹਾਲਾਂਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਿਚਾਰ ਨਵਾਂ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ। ਬਟਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਕੀ ਕੰਮ ਕਰਵਾਉਣ ਲਈ ਗੁਰਦਾਸਪੁਰ ਜਾਣਾ ਪੈਂਦਾ ਹੈ। ਉੱਥੇ ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਹ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ 13 ਸਤੰਬਰ ਨੂੰ ਬਾਬੇ ਨਾਨਕ ਦੇ ਵਿਆਹ ਸਮਾਰੋਹ ਮੌਕੇ ਮੁੱਖ ਮੰਤਰੀ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਨੂੰ ਲੈ ਕੇ ਇਕਮਤ ਹਨ। ਜਿੱਥੇ ਬਟਾਲੇ ਦੇ ਲੋਕ ਸਰਕਾਰ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹਨ ਉੱਥੇ ਗੁਰਦਾਸਪੁਰ ’ਚ ਇਸ ਦਾ ਵਿਰੋਧ ਹੋ ਰਿਹਾ ਹੈ।
ਗੁਰਦਾਸਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ 10 ਵਿਧਾਨ ਸਭਾ ਹਲਕੇ ਸਨ। ਸੰਨ 2011 ’ਚ ਪਠਾਨਕੋਟ ਨੂੰ ਨਵਾਂ ਜ਼ਿਲ੍ਹਾ ਬਣਾਉਣ ਤੋਂ ਬਾਅਦ ਤਿੰਨ ਸੀਟਾਂ ਪਠਾਨਕੋਟ ’ਚ ਚਲੀਆਂ ਗਈਆਂ। ਹੁਣ ਜੇਕਰ ਬਟਾਲਾ ਵੀ ਅਲੱਗ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਗੁਰਦਾਸਪੁਰ ਕੋਲ 3 ਹਲਕੇ ਹੀ ਬਚਣ। ਇਸ ਵੇਲੇ ਗੁਰਦਾਸਪੁਰ ’ਚ ਸੈਸ਼ਨ ਕੋਰਟ ਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਹੈ ਜਿੱਥੇ ਡੀਸੀ ਤੇ ਹੋਰ ਅਫ਼ਸਰ ਬੈਠਦੇ ਹਨ।
ਨਵਾਂ ਜ਼ਿਲ੍ਹਾ ਬਣਨ ’ਤੇ ਇਹ ਪ੍ਰਬੰਧ ਬਟਾਲੇ ’ਚ ਵੀ ਸਥਾਪਤ ਹੋ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਗੁਰਦਾਸਪੁਰ ਨੂੰ ਮਾਲੀਏ ਦਾ ਵੀ ਨੁਕਸਾਨ ਹੋਵੇਗਾ। ਬਟਾਲੇ ਅਤੇ ਗੁਰਦਾਸਪੁਰ ਸ਼ਹਿਰਾਂ ਦੀ ਦੂਰੀ ਸਿਰਫ਼ 30 ਕਿਲੋਮੀਟਰ ਹੈ ਅਤੇ ਦੋਵੇਂ ਹਾਈਵੇਅ ’ਤੇ ਸਥਿਤ ਹਨ। ਇੰਨੀ ਘੱਟ ਦੂਰੀ ’ਤੇ ਵੀ ਨਵਾਂ ਜ਼ਿਲ੍ਹਾ ਬਣਾਉਣ ਤੋਂ ਗੁਰਦਾਸਪੁਰ ਦੇ ਲੋਕ ਨਾਰਾਜ਼ ਹਨ।
ਉਨ੍ਹਾਂ ਦੇ ਕਈ ਇਤਰਾਜ਼ ਹਨ। ਖ਼ੈਰ! ਇਸ ਮੁੱਦੇ ’ਤੇ ਹੁਣ ਸਭ ਦੀਆਂ ਨਜ਼ਰਾਂ ਸਰਕਾਰ ’ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਇਸੇ ਸਾਲ 14 ਮਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਐਲਾਨਿਆ ਸੀ।
ਪੰਜਾਬ ਲੈਂਡ ਰੈਵੇਨਿਊ ਐਕਟ 1887 ਦੀ ਧਾਰਾ 5 ਕਹਿੰਦੀ ਹੈ ਕਿ ਰਾਜ ਸਰਕਾਰ ਨੋਟੀਫਿਕੇਸ਼ਨ ਰਾਹੀਂ ਜ਼ਿਲ੍ਹੇ ਦੀਆਂ ਤਹਿਸੀਲਾਂ, ਜ਼ਿਲ੍ਹਿਆਂ ਤੇ ਡਵੀਜ਼ਨਾਂ ਦੀ ਹੱਦ ਤੇ ਸੰਖਿਆ ਨੂੰ ਬਦਲ ਸਕਦੀ ਹੈ। ਸ਼ੁਰੂਆਤ ’ਚ ਪੰਜਾਬ ’ਚ ਫਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ ਅਤੇ ਫਰੀਦਕੋਟ ਵੱਡੇ ਜ਼ਿਲ੍ਹੇ ਸਨ। ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਾਰੀ ਦਿਹਾੜੀ ਲੱਗ ਜਾਂਦੀ ਸੀ ਜਿਸ ਕਾਰਨ ਇਨ੍ਹਾਂ ’ਚੋਂ ਕਈ ਨਵੇਂ ਜ਼ਿਲ੍ਹੇ ਬਣ ਗਏ। ਉਦੋਂ ਪੰਜਾਬ ’ਚ ਆਵਾਜਾਈ ਦੇ ਸਾਧਨ ਵੀ ਘੱਟ ਸਨ ਅਤੇ ਸੜਕਾਂ ਦਾ ਕੋਈ ਖ਼ਾਸ ਨੈੱਟਵਰਕ ਨਹੀਂ ਸੀ।
ਹੁਣ ਪੰਜਾਬ ’ਚ 23 ਜ਼ਿਲ੍ਹੇ ਹਨ। ਜੇਕਰ ਬਟਾਲਾ ਜ਼ਿਲ੍ਹਾ ਬਣਦਾ ਹੈ ਤਾਂ ਇਹ ਗਿਣਤੀ ਵਧ ਕੇ 24 ਹੋ ਜਾਵੇਗੀ। ਨਵੇਂ ਜ਼ਿਲੇ੍ਹ ਬਣਾਉਣ ਪਿੱਛੇ ਸੂਬਿਆਂ ਦਾ ਤਰਕ ਹੈ ਕਿ ਛੋਟੇ ਜ਼ਿਲ੍ਹੇ ਬਿਹਤਰ ਪ੍ਰਸ਼ਾਸਨ ’ਚ ਸਹਾਇਤਾ ਕਰਦੇ ਹਨ। ਸਰਕਾਰ ਨੂੰ ਛੋਟੇ ਜ਼ਿਲ੍ਹੇ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸਹੂਲਤਾਂ ਦੇਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਸਾਰੇ ਕੰਮ ਆਨਲਾਈਨ ਕੀਤੇ ਗਏ ਹਨ ਪਰ ਅਜੇ ਵੀ ਲੋਕਾਂ ਨੂੰ ਕੰਮ ਕਰਵਾਉਣ ਲਈ ਰਿਸ਼ਵਤ ਤੇ ਏਜੰਟਾਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇਕਰ ਸਰਕਾਰ ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਗੁਰਦਾਸਪੁਰ ਦੇ ਲੋਕਾਂ ਦੇ ਖ਼ਦਸ਼ੇ ਵੀ ਦੂਰ ਕਰਨੇ ਚਾਹੀਦੇ ਹਨ ਤਾਂ ਜੋ ਦੋਵੇਂ ਸ਼ਹਿਰਾਂ ਦੇ ਲੋਕ ਇਸ ਫ਼ੈਸਲੇ ਨਾਲ ਸਹਿਮਤ ਹੋ ਜਾਣ।

Read More Latest Punjabi News

ਪੰਜਾਬੀ ਖ਼ਬਰਾਂ

27 ਸਤੰਬਰ ਭਾਰਤ ਬੰਦ ਦੇ ਸੱਦੇ ਦਾ ਲੋਕ ਵੱਧ ਤੋਂ ਵੱਧ ਸਾਥ ਦੇਣ : ਗੁਰਨਾਮ ਸਿੰਘ ਚਡੂਨੀ

Published

on

Gurnam-Singh-Chadunni

ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਅੰਦੋਲਨ ਦੇ ਚੱਲਦਿਆਂ 27 ਸਤੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇ ਬੀ. ਕੇ. ਯੂ. ਚਡ਼ੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚਡ਼ੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਭਾਰਤ ‘ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।
ਇਕ ਸਾਜ਼ਿਸ਼ ਦੇ ਤਹਿਤ ਭਾਜਪਾ ਸਰਕਾਰ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਅੱਜ ਸਾਰੇ ਦੇਸ਼ ਵਿਚ ਅੰਦੋਲਨ ਚੱਲ ਰਿਹਾ ਹੈ। ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ ਪਰ ਭਾਜਪਾ ਕਾਨੂੰਨਾਂ ਵਿਚ ਖਾਮੀਆਂ ਮੰਨਦੇ ਹੋਏ ਵੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਣਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਅੱਗੇ ਝੁਕਣਾ ਹੀ ਪਵੇਗਾ। ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਕਿਸਾਨੀ ਅੰਦੋਲਨ ਦਾ ਸਹਿਯੋਗ ਕਰਨ ਅਤੇ 27 ਸਤੰਬਰ ਭਾਰਤ ਬੰਦ ਦੇ ਸੱਦੇ ਦਾ ਵੱਧ ਤੋਂ ਵੱਧ ਸਾਥ ਦੇਣ। ਇਸ ਮੌਕੇ ਰਾਜਵੰਤ ਸਿੰਘ ਸੰਧੂ, ਸੁਰਿੰਦਰ ਸਿੰਘ ਚਹਿਲ, ਬਾਬੂ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵਿਕਰਮ ਸਿੰਘ, ਵਿਲਨ ਸਿੰਘ, ਅਮਰਿੰਦਰ ਲਿਬੜ ਆਦਿ ਹਾਜ਼ਰ ਸਨ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਅੱਜ ਫਿਰ ਹੋਵੇਗੀ ਭਾਰੀ ਬਾਰਸ਼, ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ

Published

on

rain

ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਸੀ। ਫਿਲਹਾਲ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕਰਦਿਆਂ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਦਿੱਲੀ ‘ਚ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਪਾਣੀ ਭਰਨ ਦੀ ਸਮੱਸਿਆ ਦੇ ਨਾਲ ਹੀ ਟ੍ਰੈਫਿਕ ਜਾਮ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਦਿੱਲੀ ਦੇ ਕੁਝ ਇਲਾਕਿਆਂ ‘ਚ ਬੁੱਧਵਾਰ ਹਲਕੀ ਬਾਰਸ਼ ਤੇ ਗਰਜ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਦੇ ਨਾਲ ਅਸਮਾਨ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ‘ਚ ਜ਼ਿਆਦਾਤਰ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ ਚ ਬੁੱਧਵਾਰ ਭਾਰੀ ਬਾਰਸ਼ ਦੀ ਸੰਭਾਵਨਾ ਦੇ ਵਿਚ ਮੌਸਮ ਵਿਭਾਗ ਨੇ ਵੀਰਵਾਰ, ਸ਼ਨੀਵਾਰ ਤੇ ਐਤਵਾਰ ਲਈ ਯੈਸੋ ਅਲਰਟ ਜਾਰੀ ਕਰ ਦਿੱਤਾ ਹੈ। ਉੱਥੇ ਹੀ ਸ਼ੁੱਕਰਵਾਰ ਮੌਸਮ ਵਿਭਾਗ ਨੇ ਗ੍ਰੀਨ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਚਾਰ ਤਰ੍ਹਾਂ ਦੇ ਰੰਗ ਕੋਡ ਦਾ ਇਸਤੇਮਾਲ ਕਰਦਾ ਹੈ। ਜਿਸ ‘ਚ ਗ੍ਰੀਨ ਦਾ ਅਰਥ ਹੁੰਦਾ ਹੈ ਸਭ ਠੀਕ ਤੇ ਯੈਲੋ ਅਲਰਟ ਖ਼ਰਾਬ ਮੌਸਮ ਦੇ ਲਈ ਦਿੱਤਾ ਜਾਂਦਾ ਹੈ।
ਉੱਥੇ ਹੀ ਸੜਕਾਂ ਤੇ ਨਾਲੇ ਬੰਦ ਹੋਣ ਤੇ ਬਿਜਲੀ ਪੂਰਤੀ ‘ਚ ਰੁਕਾਵਟ ਦੇ ਨਾਲ ਆਵਾਜਾਈ ਵਿਵਸਥਾ ‘ਚ ਅਸਰ ਪੈਣ ਦੀ ਸੰਭਾਵਨਾ ਦੇ ਨਾਲ ਬੇਹੱਦ ਖ਼ਰਾਬ ਮੌਸਮ ਦੀ ਚੇਤਾਵਨੀ ਦੇ ਰੂਪ ‘ਚ ਆਰੇਂਜ ਅਲਰਟ ਜਾਰੀ ਕੀਤਾ ਜਾਂਦਾ ਹੈ। ਅੰਤ ‘ਚ ਨਿਸਚਿਤ ਰੂਪ ਨਾਲ ਆਵਾਜਾਈ ਤੇ ਬਿਜਲੀ ਦੇ ਪ੍ਰਭਾਵਿਤ ਹੋਣ ਤੇ ਬੇਹੱਦ ਖ਼ਰਾਬ ਮੌਸਮ ਦੀ ਸਥਿਤੀ ‘ਚ ਰੈੱਡ ਅਲਰਟ ਦਿੱਤਾ ਜਾਂਦਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕੇਂਦਰ ਸਰਕਾਰ ਖੋਲ੍ਹੇ ਕਰਤਾਰਪੁਰ ਕੋਰੀਡੋਰ : ਗਿਆਨੀ ਹਰਪ੍ਰੀਤ ਸਿੰਘ

Published

on

Giani Harpreet Singh

ਅੰਮ੍ਰਿਤਸਰ -ਕੇਂਦਰ ਸਰਕਾਰ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਰਤਾਰਪੁਰ ਕੋਰੀਡੋਰ ਖੋਲ੍ਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਿੱਖ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰਿਆਂ ਲਈ ਲੋਚਦਾ ਹੈ, ਇਸ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਲਾਗੂ ਕਰਦੇ ਹੋਏ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਹ ਉਥੇ ਗੁਰਦੁਆਰਾ ਸ੍ਰੀ ਨਨਕਾਸਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ, ਸੱਚਾ ਸੌਦਾ ਸਾਹਿਬ ਆਦਿ ਦੇ ਦਰਸ਼ਨ ਦੀਦਾਰੇ ਕਰਨਗੇ ਤੇ ਗੁਰਮਤਿ ਸਮਾਗਮਾਂ ‘ਤੇ ਨਗਰ ਕੀਰਤਨ ‘ਚ ਸ਼ਾਮਿਲ ਹੋਣਗੇ। ਇਹ ਸਮਾਗਮ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਸਮਾਉਣ ਪੁਰਬ ਨੂੰ ਸਮਰਪਿਤ ਹੋਣਗੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca