Chief Minister Amarinder Singh Inaugurates Malerkotla As 23rd
Connect with us [email protected]

ਰਾਜਨੀਤੀ

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲੇ ਦਾ ਪੰਜਾਬ ਦੇ 23ਵੇਂ ਜ਼ਿਲ੍ਹੇ ਵਜੋਂ ਉਦਘਾਟਨ

Published

on

capt amrinder singh

ਚੰਡੀਗੜ੍ਹ, 8 ਜੂਨ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਵਰਚੁਅਲ ਢੰਗ ਨਾਲ ਪੰਜਾਬ ਦੇ 23ਵੇਂ ਜ਼ਿਲੇ੍ਹ ਵਜੋਂ ਮਾਲੇਰਕੋਟਲਾ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਇਤਿਹਾਸਕ ਸ਼ਹਿਰ ਦੇ ਵਿਕਾਸ ਦੇ ਲਈ 548 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ ਦੇ ਨਵਾਂ ਜ਼ਿਲ੍ਹਾ ਬਣਨ ਨਾਲ ਇਸ ਖੇਤਰ ਦੇ ਲੋਕਾਂ ਦੀ ਕਾਫੀ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੀਤੇ ਕਾਰਜਕਾਲ ਵੇਲੇ 2005 ਵਿੱਚ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਕਿਸੇ ਕਾਰਨ ਪੂਰਾ ਨਹੀਂ ਹੋ ਸਕਿਆ। ਉਨ੍ਹਾ ਕਿਹਾ ਕਿ ਇਸ ਸਾਲ 14 ਮਈ ਨੂੰ ਇਸ ਦਾ ਰਸਮੀ ਐਲਾਨ ਕੀਤਾ ਗਿਆ ਸੀ। ਇਸ ਮੌਕੇ ਨਵਾਬ ਸ਼ੇਰ ਮੁਹੰਮਦ ਖਾਨ ਸਰਕਾਰੀ ਮੈਡੀਕਲ ਕਾਲਜ ਮਾਲੇਰਕੋਟਲਾ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਉੱਤੇ ਪੰਜ ਸੌ ਕਰੋੜ ਰੁਪਏ ਖਰਚਾ ਆਏਗਾ ਅਤੇ ਇਸ ਦੀ ਪੰਜਾਹ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਮਨਜ਼ੂਰ ਹੋ ਗਈ ਹੈ। ਮਾਲੇਰਕੋਟਲਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ (12 ਕਰੋੜ ਰੁਪਏ), ਨਵੇਂ ਬੱਸ ਸਟੈਂਡ (10 ਕਰੋੜ ਰੁਪਏ) ਅਤੇ ਮਹਿਲਾ ਥਾਣੇ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਤੌਰ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸ ਐਸ ਪੀ ਦੇ ਤੌਰ ਉੱਤੇ ਕੰਵਰਦੀਪ ਕੌਰ ਦੀ ਤੈਨਾਤੀ ਕਰ ਕੇ ਮਹਿਲਾ ਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਰੋਪੜ ਜ਼ਿਲ੍ਹੇ ਦੇ ਬਰਾਬਰ ਵਿਕਾਸ ਅਤੇ ਖੁਸ਼ਹਾਲੀ ਦੇ ਲਈ ਨਿੱਜੀ ਤੌਰ ਉੱਤੇ ਦਖਲ ਦੇਣ ਦੀ ਅਪੀਲ ਵੀ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਨਾਲ ਇਸ ਖੇਤਰ ਦਾ ਸਰਬਪੱਖੀ ਵਿਕਾਸ ਹੋਵੇਗਾ। ਜਾਖੜ ਨੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਅਬੋਹਰ ਤੇ ਬਟਾਲਾ ਨੂੰ ਵੀ ਜ਼ਿਲ੍ਹਾ ਬਣਾਉਣ ਦੀਆਂ ਸੰਭਾਵਨਾਵਾਂ ਵੇਖੀਆਂ ਜਾਣ। ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲਿਆ ਜਾਏ।

Read More Latest Politics News

ਰਾਜਨੀਤੀ

ਕਾਂਗਰਸ ਐੱਮ ਪੀ ਰਵਨੀਤ ਬਿੱਟੂ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਅੱਗੇ ਪੇਸ਼

Published

on

Ravneet Singh Bittu

ਚੰਡੀਗੜ੍ਹ, 21 ਜੂਨ, – ਪੰਜਾਬ ਵਿਧਾਨ ਸਭਾ ਦੀਆਂ ‘ਪਵਿੱਤਰ ਸੀਟਾਂ’ ਵਾਲੇ ਸ਼ਬਦ ਵਰਤਣਵਾਲੇ ਮੁੱਦੇ ਉੱਤੇ ਅਨੁਸੂਚਿਤ ਜਾਤੀ ਵਰਗ ਦੇ ਨਿਸ਼ਾਨੇ ਉੱਤੇ ਆਏ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸੋਮਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ। ਕਮਿਸ਼ਨ ਨੇਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਨ ਪਿੱਛੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਆਪਣਾ ਲਿਖਤੀ ਜਵਾਬ ਪੇਸ਼ ਕਰਨ ਲਈ ਕਿਹਾ ਹੈ।
ਅੱਜ ਸੋਮਵਾਰ ਨੂੰ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੇ ਮੈਂਬਰਾਂ ਨੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਿਆ। ਇਸ ਪਿੱਛੋਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੇਸ਼ੀ ਦੌਰਾਨ ਬਿੱਟੂਨੇ ਕਿਹਾ ਹੈ ਕਿ ਉਨ੍ਹਾਂ ਦਾ ਕਦੀ ਵੀ ਏਦਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਤੇ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ, ਜਿਸ ਉੱਤੇ ਕਮਿਸ਼ਨ ਨੇ ਉਨ੍ਹਾਂ ਨੂੰ ਦੋ ਦਿਨਾਂ ਵਿਚ ਆਪਣਾ ਪੱਖ ਲਿਖਤੀ ਤੌਰ ਉੱਤੇ ਪੇਸ਼ ਕਰਨ ਲਈ ਹੁਕਮ ਦਿੱਤੇ ਹਨ।ਵਰਨਣ ਯੋਗ ਹੈ ਕਿ ਕਮਿਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਲੋਕ ਸਭਾ ਮੈਂਬਰ ਇਸ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।
ਦੂਸਰੇ ਪਾਸੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਨੇ ਸੋਮਵਾਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਪੁਲਿਸ ਪ੍ਰਸ਼ਾਸਨ ਨੂੰ ਰਵਨੀਤ ਸਿੰਘ ਬਿੱਟੂਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਸ਼ਿਕਾਇਤਾਂ ਦਿੱਤੀਆਂ ਹਨ। ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਬਸਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣ ਮਗਰੋਂ ਬਿੱਟੂ ਨੇ ਬਸਪਾ ਦੇ ਹਿੱਸੇ ਆਈਆਂ ਸੀਟਾਂ ਬਾਰੇ ਗ਼ਲਤ ਬਿਅਨਬਾਜ਼ੀ ਕੀਤੀ ਸੀ।

Read More Political News Today

Continue Reading

ਰਾਜਨੀਤੀ

ਨਵਜੋਤ ਸਿੱਧੂ ਦਾ ਅਮਰਿੰਦਰ ਸਿੰਘ ਉੱਤੇਨਵਾਂ ਹਮਲਾ, ‘ਕੈਪਟਨ ਰੋਜ਼ ਝੂਠ ਬੋਲਦੈ’

Published

on

navjot-sidhu

ਨਵੀਂ ਦਿੱਲੀ, 21 ਜੂਨ, – ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚਲੀ ਹਲਚਲ ਸ਼ਾਂਤ ਨਹੀਂ ਹੋ ਰਹੀ। ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਚੁੱਪ ਰਹਿਣ ਪਿੱਛੋਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।ਅੱਜ ਸਿੱਧੂ ਨੇ ਕਹਿ ਦਿੱਤਾ ਕਿ ‘ਕੈਪਟਨ ਰੋਜ਼ ਝੂਠ ਬੋਲਦਾ ਹੈ।’ ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਸਿਸਟਮ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ। ਇਸ ਲਈ ਮੈਂ ਰਾਜ ਦੇ ਸਿਸਟਮ ਵਿਚ ਤਬਦੀਲੀ ਚਾਹੁੰਦਾ ਹਾਂ।’
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਵਾਦ ਹੱਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਮੰਨਿਆ ਹੈ ਕਿ ਇਹ ਵਿਵਾਦ ਖਤਮ ਕਰਨਾ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਰੱਦ ਕੀਤੇਕਿ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਨਾ ਚਾਹੁੰਦਾ ਹੈਤੇ ਗ੍ਰਹਿ ਮੰਤਰਾਲਾ ਲੈਣਾ ਚਾਹੁੰਦਾ ਹੈ।ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਉਹ ਬਕਵਾਸ ਕਰਦੇ ਹਨ। ਰੋਜ਼ ਝੂਠ ਬੋਲਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਮੇਰੀ ਮੁਲਾਕਾਤ ਦਾ ਜਿ਼ਕਰ ਕੀਤਾ। ਕੀ ਉਨ੍ਹਾਂ ਨੇ ਸਾਬਤ ਕੀਤਾ ਕਿ ਮੈਂ ਡਿਪਟੀਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ? ਉਹ ਕਿਹੜੀਆਂ ਮੂਰਖ ਗੱਲਾਂ ਕਰਦੇ ਹਨ? ਉਨ੍ਹਾਂ ਨੂੰ ਅਸਲ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ।’ ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਰਾਜਨੀਤਿਕ ਟੀਚਾ ਕੀ ਹੈ ਤਾਂ ਸਿੱਧੂ ਨੇ ਕਿਹਾ, ‘ਮੇਰੇ ਰਾਜਨੀਤਿਕ ਜੀਵਨ ਦਾ ਉਦੇਸ਼ ਇਕ ਸਿਸਟਮ ਦਾ ਪਾਲਣ ਕਰਨਾ ਤੇ ਇਸ ਨੂੰ ਬਦਲਣਾ ਹੈ। ਇਸ ਸਮੇਂ ਦੋ ਸ਼ਕਤੀਸ਼ਾਲੀ ਪਰਿਵਾਰ ਪੰਜਾਬ ਕੰਟਰੋਲ ਕਰ ਰਹੇ ਹਨ। ਉਹ ਰਾਜ ਦੇ ਹਿੱਤਾਂ ਨੂੰ ਤਬਾਹ ਕਰ ਰਹੇ ਹਨ ਤੇ ਆਪਣੇ ਸਵਾਰਥਾਂ ਲਈ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਭ ਕੁਝ ਕਾਬੂ ਕੀਤਾ ਹੈ, ਮੇਰੀ ਉਸ ਸਿਸਟਮ ਦੇ ਵਿਰੁੱਧਲੜਾਈ ਹੈ।’ ਸਿੱਧੂ ਨੇ ਦੋਸ਼ ਲਾਇਆ ਕਿ ‘ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਤੁਹਾਨੂੰ ਸਿਸਟਮ ਵਿਚ ਕੰਮ ਕਰਨ ਦੀ ਆਗਿਆ ਕੌਣ ਦਿੰਦਾ ਹੈ? ਵਿਧਾਇਕ ਦਾ ਮੁੱਲ ਕੀ ਹੈ? ਵਿਧਾਇਕ ਕੀ ਚਾਹੁੰਦਾ ਹੈ? ਸਿਸਟਮ ਬਰਬਾਦ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਗਿਰਵੀ ਰੱਖ ਲਿਆ ਹੈ। ਤੁਸੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨਾਲ ਗੱਲ ਕਰ ਸਕਦੇ ਹੋ। ਉਨ੍ਹਾਂ ਨੇ ਕੀ ਕੀਤਾ? ਮੈਂ ਉਹੀ ਜਵਾਬ ਦੇ ਸਕਦਾ ਹਾਂ, ਜੋ ਮੇਰੇ ਹੱਥ ਵਿੱਚ ਹੈ।’ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ 78 ਵਿਧਾਇਕ ਹਨ, ਜਦੋਂ ਪੁੱਛਿਆ ਗਿਆ ਕਿ ਕੈਪਟਨ ਨੇ ਕਿਹਾ ਹੈ ਕਿ ਸਿੱਧੂ ਮੇਰੇ ਪੁੱਤਰ ਵਾਂਗ ਹੈ ਤਾਂ ਜਵਾਬ ਵਿਚ ਸਿੱਧੂ ਨੇ ਕਿਹਾ, ‘ਤੁਸੀਂ ਕਿਸੇ ਵਿਅਕਤੀ ਦਾ ਅਪਮਾਨ ਕਰੋ, ਉਸ ਨੂੰ ਹਟਾ ਦਿਓ ਤੇ ਫਿਰ ਉਸ ਨੂੰ ਬਾਹਰ ਸੁੱਟ ਦਿਉ, ਕਿਉਂਕਿ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਤੁਸੀਂ ਉਸ ਨੂੰ ਆਪਣੀ ਅਸੁਰੱਖਿਆ ਵਾਂਗ ਵੇਖਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਉਹ ਤੁਹਾਡਾ ਪੁੱਤਰ ਹੈ।’

Read More Political News Today

Continue Reading

ਰਾਜਨੀਤੀ

ਪ੍ਰਤਾਪ ਬਾਜਵਾ ਨੇ ਫ਼ਤਿਹਜੰਗ ਤੇ ਪਾਂਡੇ ਨੂੰ ਪੁੱਤਰਾਂ ਦੀ ਤਰਸ ਆਧਾਰਤ ਨੌਕਰੀ ਛੱਡਣ ਲਈ ਕਿਹਾ

Published

on

MP Partap Singh Bajwa

ਚੰਡੀਗੜ੍ਹ, 21 ਜੂਨ, – ਪਾਰਲੀਮੈਂਟ ਦੇ ਕਾਂਗਰਸੀ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਤੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਕਿਹਾ ਹੈ ਕਿ ਉਹ ਆਪਣੇਪੁੱਤਰਾਂ ਨੂੰ ਦਿੱਤੀ ਗਈ ਤਰਸ ਆਧਾਰਤ ਨੌਕਰੀ ਛੱਡ ਦੇਣ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਤਰਸ ਆਧਾਰ ਉੱਤੇਜਿਵੇਂ ਨੌਕਰੀ ਦਿੱਤੀ ਹੈ, ਉਹ ਛੱਡ ਦੇਣੀ ਚਾਹੀਦੀ ਹੈ ਅਤੇ ਲੋਕਾਂ ਵਿੱਚ ਇਸ ਕਾਰਨ ਵਿਵਾਦ ਨਹੀਂ ਵਧਾਉਣਾ ਚਾਹੀਦਾ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਹਿ ਚੁੱਕੇ ਸਾਬਕਾ ਮੰਤਰੀ ਜੋਗਿੰਦਰ ਪਾਲ ਪਾਂਡੇ ਪੰਜਾਬ ਦੇ ਹਰਦਿਲ ਅਜੀਜ ਨੇਤਾ ਸਨ, ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬ ਦੇ ਲੋਕਾਂ ਅਤੇ ਪੰਜਾਬੀਅਤ ਦੀ ਨਿਸਵਾਰਥ ਵਿਲੱਖਣ ਸੇਵਾ ਕੀਤੀ ਅਤੇ ਰਾਜ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹੇ ਸਨ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨੌਕਰੀ ਦੀ ਪੇਸ਼ਕਸ਼ ਛੱਡਣਾ ਵਿੱਛੜੇ ਹੋਏ ਦੋਵਾਂ ਨੇਤਾਵਾਂ ਦੀਆਂ ਯਾਦਾਂ ਦਾ ਸਨਮਾਨ ਕਰਨ ਦਾ ਬਿਹਤਰੀਨ ਢੰਗ ਹੋਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca