Bargadi indecency case: CBI hands over case files to Punjab Police
Connect with us [email protected]

ਧਾਰਮਿਕ

ਬਰਗਾੜੀ ਬੇਅਦਬੀ ਕੇਸ:ਸੀ ਬੀ ਆਈ ਨੇ ਕੇਸ ਦੀਆਂ ਫਾਈਲਾਂ ਪੰਜਾਬ ਪੁਲਸ ਨੂੰ ਸੌਂਪੀਆਂ

Published

on

cbi
  • ਕੈਪਟਨ ਵੱਲੋਂ ਅਕਾਲੀ ਆਗੂਆਂ ਉੱਤੇ ਖੜੇ ਪੈਰ ਚਾਂਦਮਾਰੀ
    ਚੰਡੀਗੜ੍ਹ, 4 ਫਰਵਰੀ, – ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀਸੀ ਬੀ ਆਈ ਨੇ ਇਸਦੀਆਂ ਫਾਈਲਾਂ ਆਖਰ ਪੰਜਾਬ ਪੁਲਸ ਨੂੰ ਸੌਂਪ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਉਤੇ ਇਹ ਜਾਣਕਾਰੀ ਦੇਂਦੇ ਸਮੇਂ ਅਕਾਲੀ ਆਗੂਆਂ ਉੱਤੇ ਜ਼ੋਰਦਾਰ ਹਮਲਾ ਕੀਤਾ ਅਤੇ ਕੇਸ ਛੇਤੀ ਸਿਰੇ ਲਾਉਣ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚੋਂ ਅਕਾਲੀ ਦਲ ਦੇ ਨਿਕਲਣ ਤੋਂ ਕੁਝ ਮਹੀਨੇ ਬਾਅਦ ਹੀ ਇਸ ਕੇਸ ਦੇ ਕਾਗਜ਼ ਪੰਜਾਬ ਨੂੰ ਮਿਲ ਜਾਣਾ ਸਾਬਤ ਕਰਦਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਜਾਂਚਵਿੱਚ ਰੁਕਾਵਟ ਪਾਈ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਏਗੀ।
    ਵਰਨਣ ਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂਸੀ ਬੀ ਆਈ ਲਈ ਤੈਅ ਕੀਤੀ ਤਰੀਕ ਦੇ ਲੰਘਣ ਤੋਂ ਕੁਝ ਘੰਟੇ ਪਹਿਲਾਂ ਸੀ ਬੀ ਆਈਨੇ ਇਨ੍ਹਾਂ ਕੇਸਾਂ ਦੇ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲਸ ਨੂੰ ਸੌਂਪ ਦਿੱਤੀਆਂ ਹਨ। ਪੰਜਾਬ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ ਸੀ ਬੀ ਆਈਦੇ ਡਾਇਰੈਕਟਰ ਨੂੰ ਬੀਤੀ18 ਜਨਵਰੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬੇਅਦਬੀ ਕੇਸਾਂ ਦੀ ਜਾਂਚ ਸੀ ਬੀ ਆਈ ਤੋਂ ਵਾਪਸ ਲੈਣ ਪਿੱਛੋਂ ਕਿਸੇ ਦੇਰੀ ਤੋਂ ਬਿਨਾਂ ਰਾਜ ਸਰਕਾਰ ਨੂੰ ਇਸ ਦਾ ਸਾਰਾ ਰਿਕਾਰਡ ਦਿੱਤਾ ਜਾਵੇ ਅਤੇ ਇਸ ਦੇ ਨਾਲ-ਨਾਲ ਸੀ ਬੀ ਆਈ ਨੂੰ 2 ਨਵੰਬਰ 2015 ਨੂੰ ਜਾਰੀ ਨੋਟੀਫਿਕੇਸ਼ਨ ਹੇਠ ਤਬਦੀਲ ਕੀਤੇ ਕੇਸਾਂ ਵਿੱਚ ਇਕੱਠੇ ਕੀਤੇ ਸਬੂਤ ਵੀ ਭੇਜਣ ਲਈ ਕਿਹਾ ਸੀ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀ ਬੀ ਆਈ ਤੋਂ ਫਾਈਲਾਂ ਮਿਲਣ ਨੂੰ ਰਾਜ ਸਰਕਾਰ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਉਸ ਸਟੈਂਡ ਦੀ ਪੁਸ਼ਟੀ ਹੋਈ ਹੈ ਕਿ ਪਹਿਲਾਂ ਅਕਾਲੀ ਦਲ ਦੇ ਕਹੇ ਉੱਤੇ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਜਾਂਚ ਵਿੱਚਸੀ ਬੀ ਆਈਵੱਲੋਂ ਰੁਕਾਵਟਾਂ ਪਾਈਆਂ ਗਈਆਂ ਸਨ, ਕਿਉਂਕਿ ਸਤੰਬਰ 2020 ਤੱਕ ਅਕਾਲੀ ਦਲ ਕੇਂਦਰ ਸਰਕਾਰ ਵਿੱਚਸ਼ਾਮਲ ਸੀ। ਉਨ੍ਹਾਂ ਕਿਹਾ, ‘ਅੱਜ ਸਪੱਸ਼ਟ ਹੋ ਗਿਆ ਹੈ ਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੁੰਦਿਆਂ ਸੀ ਬੀ ਆਈ ਉੱਤੇ ਦਬਾਅ ਪਾਉਂਦੀ ਸੀ ਕਿ ਕੇਸ ਦੇ ਦਸਤਾਵੇਜ਼ ਪੰਜਾਬ ਪੁਲਸ ਨੂੰ ਦੇਣ ਦੀ ਬਜਾਏ ਐੱਸ ਆਈ ਟੀ ਦੀ ਜਾਂਚ ਵਿੱਚ ਅੜਿੱਕੇ ਡਾਹੁਣ ਲੱਗੀ ਰਹੇ, ਕਿਉਂਕਿ ਉਹ ਜਾਣਦੇ ਹਨ ਕਿ ਜੇ ਜਾਂਚ ਕਾਨੂੰਨੀ ਨਤੀਜੇ ਉੱਤੇਚਲੀ ਗਈ ਤਾਂ ਸਾਰੇ ਕੇਸਵਿੱਚ ਉਨ੍ਹਾਂ ਦੀ ਪਾਰਟੀ ਦੀ ਭੂਮਿਕਾ ਜ਼ਾਹਰ ਹੋ ਜਾਵੇਗੀ।’ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਇਹ ਕਾਂਡ ਹੋਇਆ ਸੀ, ਸਾਡੀ ਸਰਕਾਰ ਨੇ ਆ ਕੇ 6 ਜੂਨ 2018 ਨੂੰ ਰਣਜੀਤ ਸਿੰਘ ਕਮਿਸ਼ਨ ਬਣਾਇਆ ਤੇ ਇਸ ਕਮਿਸ਼ਨ ਦੀ ਰਿਪੋਰਟ ਵਿੱਚ ਕਾਫ਼ੀ ਕੁਝ ਸਾਫ ਹੋ ਗਿਆ ਸੀ। ਉਸ ਪਿੱਛੋਂ ਪੰਜਾਬ ਅਸੈਂਬਲੀ ਨੇ ਮਤਾ ਪਾਸ ਕੀਤਾ ਕਿ ਸੀ ਬੀ ਆਈ ਇਹ ਕੇਸ ਵਾਪਸ ਦੇਵੇ, ਪਰ ਸੀ ਬੀ ਆਈ ਟਾਲਦੀ ਰਹੀ, ਕਿਉਂਕਿ ਕੇਂਦਰ ਵਿੱਚ ਬੈਠੀ ਹਰਸਿਮਰਤ ਕੌਰ ਬਾਦਲ ਚਾਹੁੰਦੀ ਸੀ ਕਿ ਕਾਗਜ਼ ਨਾ ਮੋੜੇ ਜਾਣ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਜਨਵਰੀ 2019 ਵਿੱਚਰਾਜ ਸਰਕਾਰ ਦਾ ਫੈਸਲਾ ਕਾਇਮ ਰੱਖੇ ਜਾਣ ਪਿੱਛੋਂ ਵੀ ਇਸ ਕੇਸਦੀਆਂ ਡਾਇਰੀਆਂ ਦੇਣ ਤੋਂਸੀ ਬੀ ਆਈਨੇ ਇਨਕਾਰ ਕਰ ਦਿੱਤਾ ਅਤੇ ਫਰਵਰੀ 2020 ਵਿੱਚ ਸੁਪਰੀਮ ਕੋਰਟ ਅੱਗੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਦਿੱਤੀ, ਪਰ ਸੁਪਰੀਮ ਕੋਰਟ ਨੇ ਵੀ ਉਹ ਅਪੀਲ ਰੱਦ ਕਰ ਦਿੱਤੀ ਸੀ।
    ਜੂਨ ਤੋਂ ਅਕਤੂਬਰ 2015 ਦੌਰਾਨ ਫਰੀਦਕੋਟ ਜਿ਼ਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇਕ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਮਗਰੋਂ ਇਸ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਸਨ। ਇਨ੍ਹਾਂ ਘਟਨਾਵਾਂ ਪਿੱਛੋਂ ਅਕਤੂਬਰ 2015 ਵਿੱਚਵੱਡੇ ਪੱਧਰ ਉੱਤੇ ਧਰਨੇ ਅਤੇ ਮੁਜ਼ਾਹਰੇ ਹੋਏ ਤਾਂ ਪੁਲਸ ਕਾਰਵਾਈ ਵਿੱਚ 2 ਜਣਿਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਸਨ। ਸਾਲ 2015 ਵਿੱਚਓਦੋਂ ਦੀ ਅਕਾਲੀ ਸਰਕਾਰ ਨੇ ਬੇਅਦਬੀ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਅਤੇ ਸੇਵਾ-ਮੁਕਤ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਕੇਉਸ ਕੋਲੋਂ ਇਨ੍ਹਾਂ ਕੇਸਾਂ ਤੇ ਧਰਨਿਆਂ ਵੇਲੇ ਪੁਲੀਸ ਕਾਰਵਾਈ ਦੀ ਜਾਂਚ ਕਰਵਾਈ ਸੀ, ਪਰ ਸਾਲ 2016 ਵਿੱਚਜਾਂਚ ਰਿਪੋਰਟ ਮਿਲਣਪਿੱਛੋਂ ਸਾਲ 2017 ਵਿੱਚ ਕਾਂਗਰਸ ਸਰਕਾਰ ਬਣਨ ਉੱਤੇ ਸੇਵਾ-ਮੁਕਤ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਬੇਲੋੜੀ ਮੰਨਦੇ ਹੋਏ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਸੀ, ਜਿਸ ਨੇ ਸਾਲ 2018 ਵਿੱਚ ਨਵੀਂਰਿਪੋਰਟ ਸੌਂਪੀ ਸੀ।

Read More Punjabi Religious News

ਧਾਰਮਿਕ

ਅਖੰਡ ਪਾਠ ਖੰਡਤਕਰਨ ਵਾਲਿਆਂ ਨੂੰ ਤਨਖਾਹ ਲੱਗੇਗੀ

Published

on

ਕਸੂਰਵਾਰਾਂ ਨੂੰ ਦੋ ਮਾਰਚ ਨੂੰ ਤਖਤ ਸਾਹਿਬ ਉੱਤੇ ਪੇਸ਼ ਹੋਣ ਦੇ ਹੁਕਮ
ਬਰਨਾਲਾ, 28 ਫਰਵਰੀ – ਪਿੰਡ ਬਖਤਗੜ੍ਹ ਵਿੱਚ ਭਗਤ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਕੱਲ੍ਹ ਦੋ ਧਿਰਾਂ ਆਹਮੋ-ਸਾਹਮਣੇ ਹੋਣ ਕਾਰਨ ਅਖੰਡ ਪਾਠ ਖੰਡਿਤ ਹੋ ਗਏ। ਇਸ ਪਿੱਛੋਂ ਇਹ ਮਾਮਲਾ ਤਖਤ ਦਮਦਮਾ ਸਾਹਿਬ ਵਿਖੇ ਪਹੁੰਚ ਗਿਆ ਸੀ। ਇਸ ਦੀ ਜਾਂਚ ਲਈ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੇ ਅੰਤਿ੍ਰੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਪਹੁੰਚੇ ਅਤੇ ਸਾਰੀਆਂ ਧਿਰਾਂ ਦੇ ਪੱਖ ਸੁਣਨ ਪਿੱਛੋਂ ਅਖੰਡ ਪਾਠ ਖੰਡਿਤ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ।
ਜਾਂਚ ਟੀਮ ਦੇ ਪੰਜ ਪਿਆਰਿਆਂ ਵਿੱਚੋਂ ਗੁਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਖਤਗੜ੍ਹ ਵਿੱਚ ਭਗਤ ਰਵਿਦਾਸ ਦੇ ਜਨਮ ਦਿਹਾੜੇ ਦੇ ਅਖੰਡ ਪਾਠ ਦੌਰਾਨ ਇੱਕ ਪਾਠੀ ਸਿੰਘ ਧੱਕੇ ਨਾਲ ਰੌਲ ਲਾਉਣ ਬੈਠ ਗਿਆ ਅਤੇ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਉਠ ਕੇ ਚਲਾ ਗਿਆ, ਜਿਸ ਕਾਰਨ ਅਖੰਡ ਪਾਠ ਖੰਡਤ ਕਰ ਕੇ ਵੱਡਾ ਗੁਨਾਹ ਕੀਤਾ ਗਿਆ ਹੈ।ਟੀਮ ਨੇ ਜਾਂਚ ਦੌਰਾਨ ਕਰਮ ਸਿੰਘ ਅਤੇ ਉਸ ਦੇ ਸਾਥੀ ਨੂੰ ਜ਼ਿੰਮੇਵਾਰ ਪਾਇਆ, ਜਿਨ੍ਹਾਂ ਨੇ ਲਿਖਤੀ ਤੌਰ ਉੱਤੇ ਆਪਣੀ ਗਲਤੀ ਮੰਨ ਕੇ ਮੁਆਫੀ ਨਾਮਾ ਸੌਂਪਿਆ। ਗੁਨਾਹਗਾਰਾਂ ਨੂੰ ਦੋ ਮਾਰਚ ਨੂੰ ਦਮਦਮਾ ਸਾਹਿਬ ਵਿਖੇ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਧਾਰਮਿਕ ਤੌਰ ਉੱਤੇ ਸਜ਼ਾ ਲਾਈ ਜਾਵੇਗੀ।

Read More Punjabi Religious News

Continue Reading

ਧਾਰਮਿਕ

ਮੋਰ ਕਰੀਮਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਫੜਿਆ ਗਿਆ

Published

on

ਚੌਕੀਮਾਨ, 27 ਫਰਵਰੀ – ਹਲਕਾ ਦਾਖਾ ਦੇ ਪਿੰਡ ਮੋਰ ਕਰੀਮਾ ਵਿਚਲੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾਦਾਰਾਂ ਨੇ ਇਸ ਪਿੱਛੋਂ ਇੱਕ ਦੋਸ਼ੀ ਨੂੰ ਮੌਕੇ ’ਤੇ ਫੜ ਕੇ ਪੁਲਸ ਦੇ ਹਵਾਲੇ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਬਾਰੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਕੱਲ੍ਹ ਤੜਕੇ ਪਹਿਲੇ ਪਹਿਰ ਇੱਕ ਵਿਅਕਤੀ ਗੁਰੂ ਘਰ ਵਿੱਚ ਆਇਆ ਅਤੇ ਪਾਲਕੀ ਅੱਗੇ ਪਈ ਕਿ੍ਰਪਾਨ ਚੁੱਕ ਕੇ ਗੋਲਕ ’ਤੇ ਕਈ ਵਾਰ ਕੀਤੇ ਅਤੇ ਫਿਰ ਪੌੜੀਆਂ ਚੜ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਬਣੇ ਸੱਚਖੰਡ ’ਚ ਚਲਾ ਗਿਆ, ਜਿੱਥੇ ਧਾਰਮਿਕ ਗ੍ਰੰਥ ਸਨ। ਉਸ ਨੇ ਸ੍ਰੀ ਗੁਰਦੁਆਰਾ ਗ੍ਰੰਥ ਸਾਹਿਬ ਦੀ ਪਾਵਨ ਬੀੜ ਨੂੰ ਹੇਠਾਂ ਜ਼ਮੀਨ ’ਤੇ ਰੱਖ ਦਿੱਤਾ ਅਤੇ ਹੋਰ ਗੜਬੜੀ ਕਰਨ ਲੱਗਿਆ। ਇਸ ਤੋਂ ਬਾਅਦ ਅਖੰਡ ਸਾਹਿਬ ਵਿਖੇ ਰੌਲ ਲਾ ਰਹੇ ਪਾਠੀ ਨੇ ਇਸ਼ਾਰੇ ਨਾਲ ਸੇਵਾਦਾਰਾਂ ਨੂੰ ਜਗਾਇਆ। ਸੱਚਖੰਡ ਵਿੱਚ ਖੜਕੇ ਦੀਆਂ ਆਵਾਜ਼ਾਂ ਸੁਣ ਸੇਵਾਦਾਰ ਉਥੇ ਪੁੱਜੇ ਅਤੇ ਉਨ੍ਹਾਂ ਨੇ ਉਸ ਵਿਅਕਤੀ ਨੂੰ ਕਾਬੂ ਕਰ ਪਿੰਡ ਦੇ ਸਰਪੰਚ ਕਮਲਜੀਤ ਸਿੰਘ ਛੋਕਰ ਨੂੰ ਦੱਸਿਆ। ਸਰਪੰਚ ਨੇ ਦਾਖਾ ਥਾਣੇ ਦੀ ਪੁਲਸ ਨੂੰ ਦੱਸਿਆ। ਫੜੇ ਗਏ ਵਿਅਕਤੀ ਦੀ ਪਛਾਣ ਸੂਡਾਨ ਦੇ ਨਾਗਰਿਕ ਵਜੋਂ ਹੋਈ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਮੌਕੇ ’ਤੇ ਪੁੱਜ ਕੇ ਉਸ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ।

Read More Latest News Updates

Continue Reading

ਧਾਰਮਿਕ

ਇਲਾਹਾਬਾਦ ਹਾਈ ਕੋਰਟ ਨੇ ਕਿਹਾ ਧਾਰਮਿਕ ਆਜ਼ਾਦੀ ਦੀ ਉਲੰਘਣਾ ਨਹੀਂ ਕਰ ਸਕਦੇ

Published

on

ਪ੍ਰਯਾਗਰਾਜ, 26 ਫਰਵਰੀ – ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਪ੍ਰਗਟਾਵੇ ਦੀ ਆਜ਼ਾਦੀ ਬਹੁਗਿਣਤੀ ਲੋਕਾਂ ਦੀ ਧਾਰਮਿਕ ਆਜ਼ਾਦੀ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ।
ਸੁਪਰੀਮ ਕੋਰਟ ਦੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਹਾਈਕੋਰਟ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ, ਪ੍ਰਕਾਸ਼ਕਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।ਪੱਛਮੀ ਦੇਸ਼ਾਂ ਦੇ ਫਿਲਮ ਨਿਰਮਾਤਾਵਾਂ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਉਹ ਜੀਸਸ ਅਤੇ ਮੁਹੰਮਦ ਉੱਤੇ ਫਿਲਮ ਨਹੀਂ ਬਣਾਉਂਦੇ, ਪਰ ਹਿੰਦੀ ਫਿਲਮਾਂ ਹਿੰਦੂ ਦੇਵੀ-ਦੇਵਤਿਆਂ ਬਾਰੇ ਬਣਾਈਆਂ ਜਾਂਦੀਆਂ ਹਨ। ਕੱਲ੍ਹ ਅਦਾਲਤ ਨੇ ‘ਤਾਂਡਵ’ ਵੈਬ ਸੀਰੀਜ਼ ਨੂੰ ਆਨਲਾਈਨ ਦਿਖਾਉਣ ਵਾਲੀ ਐਮਾਜ਼ੋਨ ਸੇਲਰ ਸਰਵਿਸ ਪ੍ਰਾਈਵੇਟ ਲਿਮਟਿਡ ਦੀ ਇੰਡੀਆ ਹੈੱਡ ਅਪਰਣਾ ਪੁਰੋਹਿਤ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਸੀਰੀਜ਼ ਬਾਰੇ ਦੇਸ਼ ਵਿੱਚ 10 ਪਰਚੇਅਤੇ ਚਾਰ ਅਪਰਾਧਕ ਕੇਸ ਦਰਜ ਹੋਏ ਹਨ। ਅਦਾਲਤ ਨੇ ਕਿਹਾ ਕਿ ਐਮਾਜ਼ੋਨ ਪ੍ਰਾਈਮ ਵੀਡੀਓ ਉੱਤੇ ਆਨਲਾਈਨ ਕੀਤੀ ਸੀਰੀਜ਼ ਦਾ ਡਾਇਰੈਕਟਰ ਸਹਿ ਮੁਲਜ਼ਮ ਅਲੀ ਅੱਬਾਸ ਹੈ। ਪਟੀਸ਼ਨਰ ਦੇ ਖਿਲਾਫ ਗੌਤਮਬੁੱਧ ਨਗਰ, ਗ੍ਰੇਟਰ ਨੋਇਡਾ ਦੇ ਰਾਥੂਪੁਰਾ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਹੈ, ਜਿਸ ਤਹਿਤ ਪੇਸ਼ਗੀ ਜ਼ਮਾਨਤ ਅਰਜ਼ੀ ਦਾਖਲ ਕੀਤੀ ਗਈ ਸੀ।
ਹਾਈ ਕੋਰਟ ਨੇ ਕਿਹਾ ਕਿ ਪੇਸ਼ਗੀ ਜ਼ਮਾਨਤ ਲਈ ਕੇਸ ਵਿੱਚ ਸਹਿਯੋਗ ਕਰਨਾ ਪਹਿਲੀ ਸ਼ਰਤ ਹੈ। ਪਟੀਸ਼ਨਰ ਨੂੰ ਲਖਨਊ ਦੀ ਹਜਰਤ ਗੰਜ ਕੋਤਵਾਲੀ ‘ਚ ਦਰਜ ਕੇਸ ਵਿੱਚ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਅਪਰਣਾ ਪੁਰੋਹਿਤ ਕੇਸ ‘ਚ ਸਹਿਯੋਗ ਨਹੀਂ ਕਰ ਰਹੀ। ਇਸ ਦੇ ਵਿਹਾਰ ਤੋਂ ਸਾਫ ਹੈ ਕਿ ਉਹ ਕਾਨੂੰਨ ਦਾ ਸਨਮਾਨ ਨਹੀਂ ਕਰਦੀ। ਜਿਹੜੇ ਬਹੁ-ਗਿਣਤੀ ਭਾਈਚਾਰੇ ਦੇ ਮੂਲ ਅਧਿਕਾਰਾਂ ਦਾ ਸਨਮਾਨ ਨਹੀਂ ਕਰਦੇ, ਉਹ ਆਪਣੇ ਮੂਲ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਨਹੀਂ ਕਰ ਸਕਦੇ। ਕੋਰਟ ਨੇ ‘ਤਾਂਡਵ’ ਨਾਂਅ ਨੂੰ ਹੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੰਨਦਿਆਂ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜਾਮੀਆ ਮਿਲੀਆ ਇਸਲਾਮੀਆ ਦੀ ਪੜ੍ਹੀ, 15 ਸਾਲ ਫਿਲਮ ਜਗਤ ਨਾਲ ਜੁੜੀ ਪੱਤਰਕਾਰੀ ਦਾ ਕੋਰਸ ਕਰ ਚੁੱਕੀ ਪਟੀਸ਼ਨਰ ਨੇ ਜੇ ਐਨ ਯੂ ਦਿੱਲੀ ਦੇ ਵਿਦਿਆਰਥੀਆਂ ਦੇ ਇਤਰਾਜ਼ਯੋਗ ਨਾਅਰਿਆਂ ਨੂੰ ਵੀ ਸ਼ਾਮਲਕੀਤਾ ਹੈ, ਜਿਹੜੇ ਭਾਰਤੀਆਂ ਦੀ ਅਸਹਿਣਸ਼ੀਲਤਾ ਦੱਸਦੇ ਹਨ ਤੇ ਜਿਸ ਵਿੱਚ ਭਾਰਤ ਦੇ ਰਹਿਣ ਲਾਇਕ ਦੇਸ਼ ਨਾ ਹੋਣ ਦਾ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca