Cases of straw burning in Punjab have increased for more than four years
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਚਾਰ ਸਾਲਾਂ ਨਾਲੋਂ ਵਧੇ

Published

on

parali

ਲੁਧਿਆਣਾ, 9 ਨਵੰਬਰ – ਭਾਰਤ ਸਰਕਾਰ ਅਤੇ ਪੰਜਾਬਤੋਂ ਇਲਾਵਾ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੀ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕਈ ਪ੍ਰਕਾਰ ਦੇ ਯਤਨ ਕਰ ਰਿਹਾ ਹੈ, ਪਰ ਇਨ੍ਹਾਂ ਯਤਨਾਂ ਦੇ ਬਾਵਜੂਦ ਪੰਜਾਬ ਅੰਦਰ 7 ਨਵੰਬਰ 2020 ਤੱਕ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਵਿੱਚ ਇਸ ਚੱਲ ਰਹੇ ਸਾਲ ਵਿੱਚ 57 ਹਜ਼ਾਰ 686 ਥਾਵਾਂ ‘ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ, ਜੋ ਪਿਛਲੇ ਸਾਲਾਂ ਨਾਲੋਂ ਕਾਫ਼ੀ ਵੱਧ ਹੈ।
ਮਿਲੀ ਜਾਣਕਾਰੀ ਅਨੁਸਾਰ ਸਾਲ 2016 ਵਿੱਚ 81 ਹਜ਼ਾਰ, ਸਾਲ 2017 ਵਿੱਚ 45,384, ਸਾਲ 2018 ਵਿੱਚ 50,590 ਤੇ ਸਾਲ 2019 ਵਿੱਚ 55,210 ਥਾਵਾਂ ‘ਤੇ ਪਰਾਲੀ ਨੂੰ 7 ਨਵੰਬਰ ਤੱਕ ਅੱਗ ਲਾਈ ਗਈ ਹੈ। ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਕੰਮ 90 ਫ਼ੀਸਦੀ ਤੋਂਵੱਧ ਹੋ ਚੁੱਕਾ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ ਆਰ ਐਸ ਸੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੱਲ੍ਹ 4716 ਥਾਂਵਾਂ ਉੱਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਇਸ ਦੇ ਰਿਕਾਰਡ ਅਨੁਸਾਰ ਪਿਛਲੇ ਚਾਰ ਸਾਲਾਂ ਵਿੱਚ ਅੱਧੀ ਦਰਜਨ ਜ਼ਿਲ੍ਹੇ ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਮੁਕਤਸਰ, ਮਾਨਸਾ ਤੇ ਮੋਗਾ ਪਰਾਲੀ ਸਾੜਨ ਵਾਲੇ ਜ਼ਿਲ੍ਹੇ ਹਨ। ਪੰਜਾਬ ਦੇ ਤਰਨ ਤਾਰਨ ਵਿੱਚ ਪਰਾਲੀ ਸਾੜਨ ਦੇ ਕੇਸ ਪਤਾ ਲੱਗੇ ਹਨ। ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਛੇ ਜ਼ਿਲ੍ਹਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 60 ਤੋਂ 64 ਫ਼ੀਸਦੀ ਦਾ ਵਾਧਾ ਹੋਇਆ ਹੈ। 7 ਨਵੰਬਰ ਤੱਕ ਸੰਗਰੂਰ ਵਿੱਚ ਸਭ ਤੋਂ ਵੱਧ 752 ਥਾਵਾਂ, ਦੂਸਰੇ ਨੰਬਰ ਉਤੇ ਬਠਿੰਡਾ ਵਿੱਚ 612 ਥਾਵਾਂ, ਤੀਸਰੇ ਨੰਬਰ ਉਤੇ ਮੋਗਾ ਵਿੱਚ 584 ਥਾਵਾਂ ‘ਤੇ, ਚੌਥੇ ਨੰਬਰ ਉਤੇ ਬਰਨਾਲਾ ਵਿੱਚ 400 ਥਾਵਾਂ, ਪੰਜਵੇਂ ਨੰਬਰ ਉਤੇ ਮਾਨਸਾ ‘ਚ 397 ਥਾਵਾਂ ਅਤੇ ਛੇਵੇਂ ਨੰਬਰ ਉਤੇ ਮੁਕਤਸਰ ਸਾਹਿਬ 360 ਥਾਵਾਂ ਉੱਤੇ ਪਰਾਲੀ ਸਾੜਨ ਦੇ ਮਾਮਲੇ ਪਤਾ ਲੱਗੇ ਹਨ। ਸਾਲ 2019 ਵਿੱਚ 7 ਹਜ਼ਾਰ ਤੋਂ ਵੱਧ ਥਾਵਾਂ ਉੱਤੇ ਪਰਾਲੀ ਸਾੜਨ ਕਰਕੇ ਸੰਗਰੂਰ ਪੰਜਾਬ ਵਿੱਚੋਂ ਪਰਾਲੀ ਸਾੜਨ ਵਿੱਚ ਮੋਹਰੀ ਜ਼ਿਲ੍ਹਾ ਸੀ, ਸਾਲ 2018 ਵਿੱਚ 6882, ਸਾਲ 2017 ਵਿੱਚ 6968 ਥਾਵਾਂ ਉੱਤੇ ਅੱਗ ਲਗਾਈ ਗਈ ਸੀ। ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 2 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ, ਜਿਨ੍ਹਾਂ ਵਿੱਚੋਂ 4.15 ਲੱਖ ਰੁਪਏ ਵਸੂਲੇ ਗਏ ਹਨ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤਹਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨੇ 2016 ‘ਚ ਸੈਟੇਲਾਈਟ ਨਾਲ ਪਰਾਲੀ ਦੀਆਂ ਅੱਗਾਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਸੀ ਤੇ ਸੂਬੇ ਵਿੱਚ ਲੱਗਭਗ 81 ਹਜ਼ਾਰ ਥਾਵਾਂ ‘ਤੇ ਅੱਗ ਲੱਗੀ ਸੀ ਪਰ ਉਸ ਤੋਂ ਬਾਅਦ ਹਰ ਸਾਲ ਅੱਗ ਲਗਾਉਣ ਦਾ ਰੁਝਾਨ ਘੱਟ ਹੁੰਦਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਪਰਾਲੀ ਨੂੰ ਸੰਭਾਲਣ ਲਈ 74 ਹਜ਼ਾਰ ਮਸ਼ੀਨਾਂ ਸਬਸਿਡੀ ਉਤੇ ਦਿੱਤੀਆਂ ਗਈਆਂ ਅਤੇ ਵੱਖ-ਵੱਖ ਕਮਿਸ਼ਨ ਤੇ ਕਮੇਟੀ ਬਣਾਉਣ ਦੇ ਨਾਲ ਪੰਜਾਬ ਵਿੱਚ 8 ਹਜ਼ਾਰ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ, ਪਰ ਇਸ ਦੇ ਬਾਵਜੂਦ ਪੰਜਾਬ ਅੰਦਰ ਪਰਾਲੀ ਨੂੰ ਅੱਗ ਲਾਉਣ ਦੀ ਗਿਣਤੀ ਪਿਛਲੇ ਚਾਰ ਸਾਲਾਂ ਨਾਲੋਂ ਵੱਧ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਖਿਆ ਜਾਂਦਾ ਹੈ ਪਰ ਉਸ ਦੇ ਬਦਲੇ ਵਿੱਚ ਕਿਸਾਨਾਂ ਨੂੰ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ।

Click Here To Read Latest Punjabi news

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰ ਤੋਂ ਕਿਸਾਨਾਂ ਦਾ ਐਲਾਨ: ‘ਬੁਰਾੜੀ ਖੁੱਲ੍ਹੀ ਜੇਲ੍ਹ ਹੈ, ਓਥੇ ਕਦੇ ਨਹੀਂ ਜਾਵਾਂਗੇ’

Published

on

delhi chalo
  • ਕਿਸਾਨਾਂ ਵਲੋਂ ਦਿੱਲੀ ਦੇ 5 ਨੈਸ਼ਨਲ ਹਾਈਵੇ ਰੂਟਰੋਕਣ ਦਾ ਫ਼ੈਸਲਾ
    ਨਵੀਂ ਦਿੱਲੀ, 29 ਨਵੰਬਰ, – ਦਿੱਲੀ ਦੇ ਬਾਹਰ ਸਿੰਘੂ ਬਾਰਡਰ ਉੱਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਐਤਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕਰ ਦਿਤਾ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬੁਰਾੜੀ ਵਿੱਚਜਾ ਕੇ ਪ੍ਰਦਰਸ਼ਨ ਕਰਨ ਦੀ ਜਿਹੜੀ ਪੇਸ਼ਕਸ਼ ਕੀਤੀ ਹੈ, ਉਸ ਨੂੰ ਉਹ ਰੱਦ ਕਰਦੇ ਹਨ।
    ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ‘ਅਸੀਂ ਸਰਕਾਰ ਨਾਲਸਿਰਫ ਬਿਨਾਂ ਸ਼ਰਤ ਗੱਲਬਾਤ ਕਰਨਾ ਚਾਹੁੰਦੇ ਹਾਂ। ਬੁਰਾੜੀ ਖੁੱਲ੍ਹੀ ਜੇਲ੍ਹ ਵਾਂਗ ਹੈ, ਉਹ ਅੰਦੋਲਨ ਦੀ ਥਾਂ ਨਹੀਂ, ਓਥੇ ਅਸੀਂ ਨਹੀਂ ਜਾਵਾਂਗੇ।’ ਉਨ੍ਹਾਂ ਨਾਲ ਇਹ ਵੀ ਕਿਹਾ ਕਿ ‘ਸਾਡੇ ਕੋਲ ਵੱਡੀ ਮਾਤਰਾ ਵਿੱਚ ਰਾਸ਼ਨ ਹੈ, ਅਸੀਂ ਚਾਰ ਮਹੀਨੇ ਸੜਕਾਂ ਉੱਤੇ ਬੈਠ ਸਕਦੇ ਹਾਂ। ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ ਅਤੇ ਅਸੀਂ ਦਿੱਲੀ ਵਿੱਚ ਪਹੁੰਚਦੇ ਪੰਜੇ ਨੈਸ਼ਨਲ ਹਾਈਵੇ ਜਾਮ ਕਰਨ ਦਾ ਫ਼ੈਸਲਾ ਕਰ ਲਿਆ ਹੈ।’ ਇਸ ਦੌਰਾਨਇੱਕ ਵਾਰ ਫਿਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਵਤੀਰੇ ਦੀ ਨਿੰਦਾ ਕੀਤੀ ਹੈ।
    ਅੱਜ ਸ਼ਾਮ ਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂਦੇ ਐਲਾਨਾਂ ਮੁਤਾਬਕ ਪਹਿਲੀ ਗੱਲ ਇਹ ਹੇ ਕਿ ਬੁਰਾੜੀ ਦੇ ਮੈਦਾਨ ਵਿੱਚ ਜਾ ਕੇ ਧਰਨਾ ਲਾਉਣ ਦੀ ਕੇਂਦਰ ਸਰਕਾਰ ਦੀ ਪੇਸ਼ਕਸ਼ ਸਾਨੂੰ ਮਨਜ਼ੂਰ ਨਹੀਂ, ਇਸ ਨੂੰ ਅਸੀਂਰੱਦ ਕਰ ਦਿੱਤਾ ਹੈ, ਕਿਉਂਕਿ ਬੁਰਾੜੀ ਦਾ ਮੈਦਾਨ ਓਪਨ (ਖੁੱਲ੍ਹੀ) ਜੇਲ੍ਹ ਹੈ। ਦੂਸਰੀ ਗੱਲ ਕਿ ਕਿਸਾਨ ਜਥੇਬੰਦੀਆਂ ਕੇਂਦਰ ਦੀ ਕਿਸੇ ਵੀ ਸ਼ਰਤ ਉੱਤੇਉਸ ਨਾਲ ਗੱਲਨਹੀਂ ਕਰਨਗੀਆਂ। ਦੂਸਰੀ ਗੱਲ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਪਰਾਲੀ ਨੂੰ ਅੱਗ ਲਾਉਣਵਿਰੁੱਧ ਬਣਾਏ ਇਕ ਕਰੋੜ ਰੁਪਏ ਜੁਰਮਾਨੇ ਅਤੇ ਪੰਜ ਸਾਲ ਦੀ ਸਜ਼ੇ ਫਾਰਮੂਲੇ ਨੂੰ ਵਾਪਸ ਲਿਆ ਜਾਵੇ। ਤੀਸਰੀ ਗੱਲ ਇਹ ਕਿ ਕਿਸਾਨਾਂ ਲਈਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਰੰਟੀ ਅਤੇ ਫ਼ਸਲਾਂ ਨੂੰ ਹਰ ਹਾਲਤ ਖਰੀਦਣ ਦੀ ਗਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਦਿੱਲੀ ਨੂੰ ਜੋੜਦੇ ਸਾਰੇ ਪੰਜ ਨੈਸ਼ਨਲ ਹਾਈਵੇਜ਼ ਨੂੰ ਸੀਲ ਕੀਤਾ ਜਾਵੇਗਾ। ਉਨ੍ਹਾਂ ਇਹ ਐਲਾਨ ਵੀ ਦੁਹਰਾਇਆ ਕਿ ਕਿਸਾਨਾਂ ਦੀਆਂ ਸਟੇਜਾਂਉੱਤੇ ਕਿਸੇ ਵੀ ਸਿਆਸੀ ਆਗੂ ਨੂੰ ਨਾ ਆਉਣ ਦਿੱਤਾ ਜਾਵੇਗਾ ਅਤੇ ਨਾ ਬੋਲਣ ਦਿੱਤਾ ਜਾਵੇਗਾ।
    ਵਰਨਣ ਯੋਗ ਹੈ ਕਿ ਦਿੱਲੀ ਪਹੁੰਚੇ ਹਜ਼ਾਰਾਂ ਕਿਸਾਨਾਂ ਦਾ ਧਰਨਾ ਲਗਾਤਾਰ ਤੀਜੇ ਦਿਨ ਸਿੰਘੂ ਤੇ ਟਿਕਰੀ ਬਾਰਡਰ ਉੱਤੇਲੱਗਾ ਹੋਇਆ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਬੁਰਾੜੀ ਵਿੱਚ ਸੰਤ ਨਿਰੰਕਾਰੀ ਸਤਸੰਗ ਗਰਾਊਂਡ ਵਿੱਚ ਚਲੇ ਜਾਣ, ਪਰਕਿਸਾਨਾਂ ਨੇ ਇਹ ਪੇਸ਼ਕਸ਼ ਠੁਕਰੀ ਦਿੱਤਾ ਹੈ।

Click Here Punjabi Breaking News Portal

Continue Reading

ਪੰਜਾਬੀ ਖ਼ਬਰਾਂ

ਬਲਾਤਕਾਰ ਦਾ ਦੋਸ਼ੀ 10 ਸਾਲਾਂ ਬਾਅਦ ਯੂ ਕੇ ਭੇਜਿਆ ਜਾਵੇਗਾ

Published

on

rape case
  • ਪਛਾਣ ਲੁਕੋ ਕੇ ਦਿਆਲਪੁਰਾ ‘ਚ ਲੁਕਿਆ ਸੀ ਦੋਸ਼ੀ
    ਫਿਲੌਰ (ਜਲੰਧਰ), 29 ਨਵੰਬਰ – ਬ੍ਰਿਟੇਨ ਦੇ ਬਰਮਿੰਘਮ ਵਿੱਚ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਸੇਵਾ ਸਿੰਘ ਸ਼ੇਰਗਿੱਲ ਨੂੰ ਫਿਲੌਰ ਪੁਲਸ ਨੇ 10 ਸਾਲ ਬਾਅਦ ਗ੍ਰਿਫਤਾਰ ਕਰ ਲਿਆ ਅਤੇ ਹਵਾਲਗੀ ਸਮਝੌਤੇ ਹੇਠ ਭਾਰਤ ਸਰਕਾਰ ਇਸ ਦੋਸ਼ੀਨੂੰ ਇੰਗਲੈਂਡ ਪੁਲਸ ਦੇ ਹਵਾਲੇ ਕਰੇਗੀ।ਪੰਜਾਬ ਪੁਲਸ ਨੇ ਉਸ ਨੂੰ ਫਿਲੌਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਚਾਰ ਦਿਨਾਂ ਰਿਮਾਂਡ ‘ਤੇ ਲਿਆ ਹੈ।
    ਇਸ ਬਾਰੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸੇਵਾ ਸਿੰਘ ਨੇ ਕਰੀਬ 10 ਸਾਲ ਪਹਿਲਾਂ ਬਰਮਿੰਘਮ ‘ਚ ਬ੍ਰਿਟਿਸ਼ ਔਰਤ ਨਾਲ ਬਲਾਤਕਾਰ ਕੀਤਾ ਤੇ ਵਾਰਦਾਤ ਤੋਂ ਦੋ ਦਿਨ ਬਾਅਦ ਉਹ ਭਾਰਤ ਆ ਗਿਆ ਸੀ ਅਤੇ ਫਿਲੌਰ ਵਿੱਚ ਹੁਲੀਆ ਬਦਲ ਕੇ ਰਹਿ ਰਿਹਾ ਸੀ।ਇੰਟਰਪੋਲ ਦੀ ਸੂਚਨਾ ਤੋਂ ਬਾਅਦ ਫਿਲੌਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਮੂਹਰੇ ਪੇਸ਼ ਕੀਤਾ ਜਾਵੇਗਾ, ਜਿੱਥੋਂ ਉਸ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇੰਟਰਪੋਲ ਨੇ ਸਭ ਤੋਂ ਪਹਿਲਾਂ ਐਸ ਐਸ ਪੀ ਸੰਦੀਪ ਗਰਗ ਨੂੰ ਸੂਚਿਤ ਕੀਤਾ ਸੀ, ਜਿਨ੍ਹਾਂ ਨੇ ਫਿਲੌਰ ਪੁਲਸ ਨੂੰ ਗ੍ਰਿਫਤਾਰੀ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਬਰਮਿੰਘਮ ‘ਚ ਖੇਤਾਂ ‘ਚ ਮਜ਼ਦੂਰੀ ਕਰਦਾ ਸੀ। ਅੱਠ ਅਗਸਤ 2010 ਨੂੰ ਉਸ ਨੇ ਇੱਕ ਔਰਤ ਨਾਲ ਬਲਾਤਕਾਰ ਕੀਤਾ ਅਤੇ ਫਿਰ ਭਾਰਤ ਆ ਗਿਆ। ਇਥੇ ਆ ਕੇ ਉਸ ਨੇ ਵਿਆਹ ਕਰਵਾ ਲਿਆ। ਉਸ ਦਾ ਇੱਕ 9 ਸਾਲਾ ਲੜਕਾ ਵੀ ਹੈ। ਐਸ ਐਸ ਪੀ ਨੇ ਦੱਸਿਆ ਕਿ ਸੀ ਬੀ ਆਈ ਨੂੰ ਉਸ ਦੀ ਗ੍ਰਿਫਤਾਰੀ ਦੀ ਸੂਚਨਾ ਦੇ ਦਿੱਤੀ ਗਈ ਹੈ, ਇਸਤੋਂ ਬਾਅਦ ਹਵਾਲਗੀ ਸਮਝੌਤੇ ਹੇਠ ਦੋਸ਼ੀ ਨੂੰ ਇੰਗਲੈਂਡ ਪੁਲਸ ਹਵਾਲੇ ਕੀਤਾ ਜਾਵੇਗਾ। ਉਦੋਂ ਤੱਕ ਉਹ ਤਿਹਾੜ ਜੇਲ੍ਹ ਵਿੱਚ ਰਹੇਗਾ।
    ਸੇਵਾ ਸਿੰਘ ਦੀ ਮਾਂ ਗੁਰਮੇਜ ਕੌਰ ਤੇ ਪਿਤਾ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਬਰਮਿੰਘਮ ਵਿੱਚ ਰਹਿੰਦਾ ਸੇਵਾ ਸਿੰਘ ਦਾ ਚਾਚਾ ਉਨ੍ਹਾਂ ਦੇ ਪਰਵਾਰ ਨਾਲ ਰੰਜਿਸ਼ ਰੱਖਦਾ ਹੈ। ਉਸੇ ਨੇ ਉਥੋਂ ਦੀ ਇੱਕ ਔਰਤ ਨੂੰ ਪੈਸੇ ਦੇ ਕੇ ਝੂਠਾ ਕੇਸ ਬਣਵਾਇਆ ਸੀ।ਦੋਸ਼ੀ ਦੀ ਪਤਨੀ ਬਲਬੀਰ ਕੌਰ ਨੇ ਦੱਸਿਆ ਕਿ 2012 ਵਿੱਚ ਉਨ੍ਹਾਂ ਨੂੰ ਬਰਮਿੰਘਮ ਤੋਂ ਇੱਕ ਚਿੱਠੀ ਆਈ ਸੀ, ਜਿਸ ਵਿੱਚ ਕਿਸੇ ਨੇ ਸੇਵਾ ਸਿੰਘ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਸੀ। ਉਸ ਤੋਂ ਬਾਅਦ ਨਾ ਤਾਂ ਕੋਈ ਚਿੱਠੀ ਆਈ ਤੇ ਨਾ ਕਦੇ ਕੋਈ ਗੱਲ ਹੋਈ ਸੀ।

Continue Reading

ਪੰਜਾਬੀ ਖ਼ਬਰਾਂ

ਵਿਆਹ ਵਿੱਚ ਆਏ ਬੱਚੇ ਦੀ ਸੜਕ ਹਾਦਸੇ ਵਿੱਚ ਮੌਤ

Published

on

child death accident

ਜਲੰਧਰ, 29 ਨਵੰਬਰ – ਇਸ ਮਹਾਨਗਰ ਦੀ ਕਾਲਾ ਸੰਘਿਆ ਰੋਡ ‘ਤੇ ਇੱਕ ਘਰ ਵਿਆਹ ਸਮਾਰੋਹ ਦੀਆਂ ਖੁਸ਼ੀਆਂ ਓਦੋਂ ਮਾਤਮ ਵਿੱਚ ਬਦਲ ਗਈਆਂ, ਜਦ ਇਸ ਵਿਆਹ ਵਿੱਚ ਬਟਾਲੇ ਤੋਂ ਆਏ ਇੱਕ 15 ਸਾਲਾ ਲੜਕੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸ ਦੇ ਰੂਪ ਵਿੱਚ ਹੋਈ ਹੈ। ਉਸ ਦੇ ਨਾਲ ਗਿਆ ਉਸ ਦਾ ਚਚੇਰਾ ਭਰਾ ਨਿਊ ਸ਼ੀਤਲ ਨਗਰ ਵਾਸੀ ਸੌਰਵ (25) ਗੰਭੀਰ ਜ਼ਖਮੀ ਹੋ ਗਿਆ।
ਸਿਵਲ ਹਸਪਤਾਲ ਦੇ ਡਾæ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਨੂੰ ਜਦ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਜਦ ਕਿ ਸੌਰਵ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਪ੍ਰਿੰਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ। ਸੌਰਵ ਦੇ ਮੂੰਹ ਅਤੇ ਸਿਰ ‘ਤੇ ਸੱਟਾਂ ਹਨ। ਬਟਾਲੇ ਦੇ ਰਹਿਣ ਵਾਲੇ ਜਨਰਲ ਸਟੋਰ ਦੇ ਮਾਲਕ ਵਿਜੇ ਆਪਣੇ ਬੇਟੇ ਪ੍ਰਿੰਸ ਅਤੇ ਪਰਵਾਰਕ ਮੈਂਬਰਾਂ ਨਾਲ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਵਿੱਚ ਸ਼ਾਮਲ ਹੋਣ ਨੂੰ ਆਏ ਸਨ। ਸਵੇਰੇ ਪ੍ਰਿੰਸ ਆਪਣੇ ਚਚੇਰੇ ਭਰਾ ਸੌਰਵ ਨਾਲ ਕਾਲਾ ਸੰਘਿਆ ਰੋਡ ‘ਤੇ ਇੱਕ ਪੈਲੇਸ ਵਿੱਚ ਸਬਜ਼ੀਆਂ ਲੈ ਕੇ ਜਾ ਰਿਹਾ ਸੀ। ਪੈਟਰੋਲ ਪੰਪ ਨੇੜੇ ਖੜ੍ਹੀ ਇੱਕ ਕਾਰ ਵਿੱਚ ਉਨ੍ਹਾਂ ਦੀ ਐਕਟਿਵਾ ਜਾ ਟਕਰਾਈ। ਕੱਚੀ ਰੋਡ ‘ਤੇ ਖੜ੍ਹੀ ਕਾਰ ਨਾਲ ਉਨ੍ਹਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਾਦਸੇ ਵਾਲੀ ਜਗ੍ਹਾ ਦੇ ਨੇੜੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਟਿਵਾ ਨੂੰ ਪ੍ਰਿੰਸ ਚਲਾ ਰਿਹਾ ਸੀ, ਜਦ ਕਿ ਸੌਰਵ ਪਿੱਛੇ ਬੈਠਾ ਸੀ। ਦੋਵੇਂ ਕਾਫੀ ਤੇਜ਼ੀ ਨਾਲ ਆ ਰਹੇ ਸਨ। ਹਾਦਸੇ ਦੇ ਦੌਰਾਨ ਟੱਕਰ ਦੀ ਆਵਾਜ਼ ਵੀ ਇੰਨੀ ਜ਼ੋਰ ਨਾਲ ਆਈ ਕਿ ਨੇੜਲੇ ਲੋਕ ਦੌੜ ਕੇ ਉਥੇ ਪਹੁੰਚੇ। ਐਕਟਿਵਾ ਦੇ ਸਪੀਡੋ ਮੀਟਰ ਉਤੇ ਸੂਈ 70 ਦੀ ਸਪੀਡ ‘ਤੇ ਅਟਕੀ ਹੋਈ ਸੀ। ਥਾਣਾ ਲਾਂਬੜਾ ਪੁਲਸ ਅਨੁਸਾਰ ਕੱਲ੍ਹ ਸਵੇਰੇ ਸੌਰਵ ਅਤੇ ਪ੍ਰਿੰਸ ਐਕਟਿਵਾ ‘ਤੇ ਕਾਲਾ ਸੰਘਿਆ ਰੋਡ ਵੱਲ ਜਾ ਰਹੇ ਸਨ ਕਿ ਉਸੇ ਦੌਰਾਨ ਪਿੰਡ ਨਿੱਝਰਾਂ ਦੇ ਨੇੜੇ ਪੈਟਰੋਲ ਪੰਪ ਲਾਗੇ ਖੜ੍ਹੀ ਕਾਰ ਨਾਲ ਐਕਟਿਵਾ ਟਕਰਾਉਣ ਕਾਰਨ ਪ੍ਰਿੰਸ ਦੀ ਮੌਤ ਹੋ ਗਈ, ਜਦ ਕਿ ਸੌਰਵ ਦੀ ਹਾਲਤ ਨਾਜ਼ੁਕ ਦੇਖ ਕੇ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Continue Reading

ਰੁਝਾਨ