Case registered against two brothers and brother-in-law for burning to death
Connect with us [email protected]

ਅਪਰਾਧ

ਅੱਗ ਨਾਲ ਝੁਲਸੇ ਵਿਅਕਤੀ ਦੀ ਮੌਤ, ਦੋ ਭਰਾਵਾਂ ਤੇ ਭਰਜਾਈ ਦੇ ਖਿਲਾਫ ਕੇਸ ਦਰਜ

Published

on

law

ਜਲੰਧਰ, 2 ਨਵੰਬਰ – ਸਿਵਲ ਹਸਪਤਾਲ ‘ਚ ਕੱਲ੍ਹ ਰਾਤ ਲਿਆਂਦੇ ਅੱਗ ਨਾਲ ਝੁਲਸੇ ਰਾਜੇਸ਼ ਕੁਮਾਰ ਪੁੱਤਰ ਈਸ਼ਵਰ ਦਾਸ ਵਾਸੀ ਈਸ਼ਵਰ ਕਾਲੋਨੀ, ਜਲੰਧਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਦੀ ਮਾਂ ਰਾਜ ਰਾਣੀ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮ੍ਰਿਤਕ ਦੇ ਦੋ ਭਰਾਵਾਂ, ਨਰਿੰਦਰ ਕੁਮਾਰ ਵਾਸੀ ਟੈਗੋਰ ਐਵੀਨਿਊ, ਜਲੰਧਰ ਤੇ ਕਿਦਾਰ ਨਾਥ, ਉਸ ਦੀ ਪਤਨੀ ਸੰਧਿਆ ਵਾਸੀ ਚੰਡੀਗੜ੍ਹ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਥਾਣਾ ਮੁੱਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਜੇਸ਼ ਕੁਮਾਰ ਤੇ ਨਰਿੰਦਰ ਕੁਮਾਰ ਦੋਵਾਂ ਦਾ ਆਪਣੀਆਂ ਪਤਨੀਆਂ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਕੱਲ੍ਹ ਕਿਦਾਰ ਨਾਥ ਆਪਣੀ ਪਤਨੀ ਸੰਧਿਆ ਦੇ ਨਾਲ ਨਰਿੰਦਰ ਨੂੰ ਮਿਲਣ ਆਇਆ ਸੀ। ਇਸ ਮੌਕੇ ਰਾਜੇਸ਼ ਕੁਮਾਰ ਵੀ ਉਥੇ ਆ ਗਿਆ ਅਤੇ ਇਨ੍ਹਾਂ ਦੀ ਕਿਸੇ ਗੱਲ ਤੋਂ ਤਕਰਾਰ ਹੋ ਗਈ। ਇਸ ਤੋਂ ਬਾਅਦ ਕਿਦਾਰ ਨਾਥ ਤੇ ਸੰਧਿਆ ਉਸ ਨੂੰ ਝੁਲਸੀ ਹੋਈ ਹਾਲਤ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਰਾਜੇਸ਼ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਦੋਵੇਂ ਭਰਾਵਾਂ ਤੇ ਭਰਜਾਈ ਨੇ ਉਸ ਨੂੰ ਅੱਗ ਲਗਾਈ ਹੈ। ਡਾਕਟਰਾਂ ਵੱਲੋਂ ਰਾਜੇਸ਼ ਦਾ ਇਲਾਜ ਸ਼ੁਰੂ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਰਾਜੇਸ਼ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਕਿਦਾਰ ਨਾਥ ਅਤੇ ਸੰਧਿਆ ਨੇ ਮੀਡੀਆ ਨੂੰ ਦੱਸਿਆ ਕਿ ਰਾਜੇਸ਼ ਜਦੋਂ ਘਰ ਪਹੁੰਚਿਆਂ ਤਾਂ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਨੇ ਨਸ਼ੇ ‘ਚ ਖੁਦ ਨੂੰ ਅੱਗ ਲਗਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਜੇਸ਼ ਕਰੀਬ 11.16 ਮਿੰਟ ‘ਤੇ ਘਰ ਅੰਦਰ ਦਾਖ਼ਲ ਹੋਇਆ ਅਤੇ 11.42 ਵਜੇ ਉਸ ਨੇ ਘਰ ਦੇ ਬਾਹਰ ਆ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਰਾਜੇਸ਼ ਨੂੰ ਸ਼ੱਕ ਸੀ ਕਿ ਕਿਦਾਰ ਨਾਥ ਦੀ ਪਤਨੀ ਦੀ ਵਜ੍ਹਾ ਨਾਲ ਉਸ ਦੀ ਪਤਨੀ ਛੱਡ ਕੇ ਗਈ ਹੈ, ਜਿਸ ਕਰਕੇ ਉਨ੍ਹਾਂ ‘ਚ ਅਕਸਰ ਤਕਰਾਰ ਹੁੰਦੀ ਸੀ।

ਅਪਰਾਧ

ਭਾਰਤੀ ਮੂਲ ਦੇ ਬੇਘਰੇ ਵਿਅਕਤੀ ਨੇ ਔਰਤ ਨੂੰ ਰੇਲ ਗੱਡੀ ਅੱਗੇ ਧੱਕਾ ਦਿੱਤਾ

Published

on

woman pushed in train
  • ਪੁਲਸ ਨੇ ਦੋਸ਼ੀ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ
    ਨਿਊ ਯਾਰਕ, 23 ਨਵੰਬਰ – ਅਮਰੀਕਾ ਵਿੱਚ 24 ਸਾਲਾਂ ਦੇ ਇੱਕ ਭਾਰਤੀ ਮੂਲ ਦੇ ਬੇਘਰੇ ਆਦਮੀ ਨੂੰ ਇੱਕ ਔਰਤ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
    ਪੁਲਸ ਮੁਤਾਬਕ ਭਾਰਤੀ ਮੂਲ ਦੇ ਉਸ ਵਿਅਕਤੀ ਆਦਿੱਤਿਆ ਵੇਮੁਲਾਪਤੀ ਨੇ ਸਬਵੇਅ ਰੇਲ ਪੱਟੜੀ ‘ਤੇ ਇੱਕ ਮਹਿਲਾ ਨੂੰ ਉਸ ਵੇਲੇ ਧੱਕਾ ਦੇਣ ਦਾ ਯਤਨ ਕੀਤਾ, ਜਦ ਰੇਲ ਗੱਡੀ ਆ ਰਹੀ ਸੀ। ਉਸ ਉੱਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਨੇ ਉਸ ਦੀ ਚਾਰ ਦਸੰਬਰ ਤੱਕ ਹਿਰਾਸਤ ਦੇ ਦਿੱਤੀ ਹੈ।ਵੀਡੀਓ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਵੇਮੁਲਾਪਤੀ ਯੂਨੀਅਨ ਸਕੁਏਅਰ ਸਟੇਸ਼ਨ ‘ਤੇ ਪੱਟੜੀ ਵੱਲ ਔਰਤ ਨੂੰ ਉਸ ਵੇਲੇ ਧੱਕਾ ਮਾਰ ਰਿਹਾ ਹੈ, ਜਦ ਰੇਲ ਗੱਡੀ ਆ ਰਹੀ ਹੈ। ਮਹਿਲਾ ਦਾ ਬਚਾਅ ਹੋ ਗਿਆ, ਪਰ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਹ ਦੋ ਰੇਲ ਪੱਟੜੀਆਂ ਦੇ ਵਿਚਾਲੇ ਡਿੱਗ ਗਈ ਤੇ ਰੇਲਗੱਡੀ ਨਾਲ ਟੱਕਰ ਹੋਣ ਤੋਂ ਉਸ ਦਾ ਬਚਾਅ ਹੋ ਗਿਆ। ਆਦਿੱਤਿਆ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਨੇ ਹੈਡ ਫੋਨ ਲਾਏ ਹੋਏ ਸਨ ਅਤੇ ਉਹ ਕੁਝ ਸੁਣ ਰਹੀ ਸੀ। ਵੇਮੁਲਾਪਤੀ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੇਲ ਗੱਡੀ ਨੇੜੇ ਆਉਣ ‘ਤੇ ਬਿਨਾਂ ਕੁਝ ਕਹੇ ਉਸ ਨੂੰ ਧੱਕਾ ਦੇ ਦਿੱਤਾ। ਪੁਲਸ ਮੁਤਾਬਕ ਵੇਮੁਲਾਪਤੀ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨ ਹੈ।

Continue Reading

ਅਪਰਾਧ

ਮੁੰਬਈ ਡਰੱਗ ਕੇਸ ; ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ

Published

on

Bharti Singh, her husband Haarsh

ਮੁੰਬਈ, 22 ਨਵੰਬਰ, – ਏਥੋਂ ਦੀ ਇੱਕ ਅਦਾਲਤ ਨੇ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਵਰਨਣ ਯੋਗ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਲਤ ਤੋਂ ਇਨ੍ਹਾਂ ਦੋਵਾਂ ਦਾ ਹੋਰ ਰਿਮਾਂਡ ਮੰਗਿਆ ਸੀ। ਦੂਸਰੇ ਪਾਸੇ ਦੋਵਾਂ ਕਾਮੇਡੀਅਨਸ ਨੇ ਜ਼ਮਾਨਤ ਦੀ ਅਰਜ਼ੀ ਪਾਈ ਸੀ। ਐੱਨ ਸੀ ਬੀ ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਲੰਬੀ ਪੁੱਛਗਿੱਛ ਦੇ ਬਾਅਦ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਮੁੰਬਈ ਵਾਲੇ ਘਰਨਾਰਕੋਟਿਕਸ ਕੰਟਰੋਲ ਬਿਊਰੋ ਦੇ ਛਾਪੇ ਵਿੱਚ ਓਥੋਂ ਗਾਂਜਾ ਮਿਲਿਆ ਸੀ। ਐੱਨ ਸੀ ਬੀ ਦੀ ਮੁੰਬਈ ਜ਼ੋਨਲ ਯੂਨਿਟ ਇਸ ਮਗਰੋਂ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਨਾਲ ਲੈ ਗਈ ਅਤੇ ਲੰਬੀ ਪੁੱਛ-ਗਿੱਛ ਮਗਰੋਂ ਭਾਰਤੀ ਸਿੰਘ ਨੇ ਮੰਨ ਲਿਆ ਸੀ ਕਿ ਉਹ ਡਰੱਗਜ਼ ਲੈਂਦੀ ਹੈ।ਇਸ ਦੇ ਬਾਅਦ ਪੁਲਿਸ ਨੇ ਉਸ ਨੂੰ ਬਾਕਾਇਦਾ ਗ੍ਰਿਫ਼ਤਾਰ ਕਰ ਲਿਆ ਸੀ।
ਦੂਸਰੇ ਪਾਸੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਡਰੱਗ ਕੇਸ ਦੀ ਜਾਂਚ ਬਾਰੇ ਕਿਹਾ ਹੈ ਕਿ ‘ਐਨਸੀਬੀ ਉਨ੍ਹਾਂ ਲੋਕਾਂ ਨੂੰ ਫੜ ਰਹੀ ਹੈ, ਜਿਹੜੇ ਨਸ਼ਾ ਕਰਦੇ ਹਨ ਅਤੇ ਨਸ਼ੇੜੀ ਹਨ। ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਣਾ ਚਾਹੀਦਾ ਹੈ, ਜੇਲ੍ਹ ਨਹੀਂ। ਉਨ੍ਹਾ ਕਿਹਾ ਹੈ ਕਿ ਇਹ ਐਨਸੀਬੀ ਦਾ ਫਰਜ਼ ਹੈ ਕਿ ਨਸ਼ਾ ਤਸਕਰਾਂ ਨੂੰ ਲੱਭਿਆ ਜਾਵੇ, ਪਰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ।

Latest Bollywood News in Punjabi

Continue Reading

ਅਪਰਾਧ

ਕੇਰਲਾ ਦਾ ਨੋਟੀਫਿਕੇਸ਼ਨ : ਸੋਸ਼ਲ ਮੀਡੀਆ ਉਤੇ ਇਤਰਾਜ਼ਯੋਗ ਕੰਟੈਂਟ ਪਾਉਣ ‘ਤੇ ਪੰਜ ਸਾਲ ਦੀ ਸਜ਼ਾ

Published

on

social media

ਤਿਰੁਵਨੰਤਪੁਰਮ (ਕੇਰਲ), 22 ਨਵੰਬਰ – ਕੇਰਲਾ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਕੱਲ੍ਹ ਗਵਰਨਰ ਆਰਿਫ ਮੁਹੰਮਦ ਖਾਨ ਨੇ ਕੇਰਲ ਪੁਲਸ ਨੋਟੀਫਿਕੇਸ਼ਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਔਰਤਾਂ, ਬੱਚਿਆਂ ਦੇ ਖਿਲਾਫ ਸਾਈਬਰ ਅਪਰਾਧ ਰੋਕਣ ਲਈ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਮੁਤਾਬਕ ਜੋ ਵੀ ਸੋਸ਼ਲ ਮੀਡੀਆ ‘ਤੇ ਕਿਸੇ ‘ਤੇ ਰੋਹਬ ਦਿਖਾਉਣ, ਅਪਮਾਨਤ ਜਾਂ ਬਦਨਾਮ ਕਰਨ ਲਈ ਕੋਈ ਕੰਟੈਂਟ ਪਾਏਗਾ, ਪ੍ਰਕਾਸ਼ਿਤ, ਪ੍ਰਸਾਰਿਤ ਕਰੇਗਾ, ਉਸ ਨੂੰ ਪੰਜ ਸਾਲ ਤੱਕ ਕੈਦ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਵਿਰੋਧੀ ਧਿਰ ਨੇ ਇਸ ਬਿੱਲ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਭਾਵਤ ਹੋਣ ਦਾ ਦੋਸ਼ ਲਾਇਆ ਹੈ। ਰਾਜ ਭਵਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਗਵਰਨਰ ਨੇ ਬਿੱਲ ‘ਤੇ ਦਸਖਤ ਕਰ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਕਾਨੂੰਨ ‘ਤੇ ਪਹਿਲਾਂ ਦਸਖਤ ਹੋ ਜਾਂਦੇ, ਪਰ ਗਵਰਨਰ ਖੁਦ ਕੋਰੋਨਾ ਪੀੜਤ ਹੋ ਗਏ ਸਨ ਅਤੇ ਇਸ ਵੇਲੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਹਨ। ਬੀਤੇ ਮੰਗਲਵਾਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ।
ਇਸ ਸੰਬੰਧ ਵਿੱਚ ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਅਤੇ ਪੁਲਸ ਇਸ ਨਿਯਮ ਦਾ ਲਾਭ ਉਠਾ ਕੇ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਅ ਸਕਦੀਆਂ ਹਨ ਅਤੇ ਜੇ ਕੋਈ ਪੱਤਰਕਾਰ ਵੀ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਆਲੋਚਨਾ ਕਰਦਾ ਹੈ ਤਾਂ ਇਸ ਕਾਨੂੰਨ ਦਾ ਗਲਤ ਲਾਭ ਉਠਾ ਕੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਕਿ ਲੋਕਾਂ ਦਾ ਅਕਸ ਵਿਗਾੜਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਵਰਗੇ ਕਾਰਨਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਵਰਨਣ ਯੋਗ ਹੈ ਕਿ ਸੋਨਾ ਤਸਕਰੀ ਕੇਸ ਵਿੱਚ ਪ੍ਰਿੰਸੀਪਲ ਸੈਕਟਰੀ ਦਾ ਨਾਂਅ ਆਉਣ ਦੇ ਬਾਅਦ ਮੁੱਖ ਮੰਤਰੀ ਵਿਜਯਨ ਅਤੇ ਕੇਰਲ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ।

Click Here To Read Punjab Crime News

Continue Reading

ਰੁਝਾਨ