Case registered against TV editor Arnab Goswami, his wife and son
Connect with us [email protected]

ਅਪਰਾਧ

ਟੀ ਵੀ ਐਡੀਟਰ ਅਰਨਬ ਗੋਸਵਾਮੀ, ਉਨ੍ਹਾਂ ਦੀ ਪਤਨੀ ਅਤੇ ਬੇਟੇ ਉੱਤੇ ਕੇਸ ਦਰਜ

Published

on

Arnab Goswami
  • ਗੋਸਵਾਮੀ ਕੋਰਟ ਵਿੱਚ ਪੇਸ਼, 18 ਨਵੰਬਰ ਤੱਕ ਕਾਨੂੰਨੀ ਹਿਰਾਸਤ
    ਨਵੀਂ ਦਿੱਲੀ, 4 ਨਵੰਬਰ, – ਰਿਪਬਲਿਕ ਟੀਵੀ ਦੇ ਚੀਫ ਐਡਿਟਰ ਇਨ ਚੀਫ ਅਰਨਬ ਗੋਸਵਾਮੀ ਨੂੰ ਬੁੱਧਵਾਰ ਸਵੇਰੇ ਮੁੰਬਈ ਪੁਲਸ ਨੇ ਦੋ ਸਾਲ ਪੁਰਾਣੇ ਖੁਦਕੁਸ਼ੀ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਮੁੰਬਈ ਪੁਲਸ ਦੀ ਇਸ ਕਾਰਵਾਈ ਪਿੱਛੋਂ ਕਈ ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੇ ਵਿਰੋਧ ਜ਼ਾਹਿਰ ਕੀਤਾ ਹੈ। ਇਸ ਮੌਕੇ ਅਰਨਬ ਗੋਸਵਾਮੀ ਨੇ ਮੁੰਬਈ ਪੁਲਸ ਉੱਤੇ ਕੁੱਟਮਾਰ ਦਾ ਦੋਸ਼ ਲਾਇਆ ਅਤੇ ਮੁੰਬਈ ਪੁਲਸ ਨੇ ਅਰਨਬ, ਉਨ੍ਹਾਂ ਦੀ ਪਤਨੀ ਅਤੇ ਬੇਟੇ ਖ਼ਿਲਾਫ਼ ਮਹਿਲਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਦੇ ਦੋਸ਼ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਹੈ।
    ਅੱਜ ਬੁੱਧਵਾਰ ਸਵੇਰੇ ਮੁੰਬਈ ਪੁਲਸ ਨੇ ਅਰਨਬ ਗੋਸਵਾਮੀ ਨੂੰ ਇੱਕ 53 ਸਾਲ ਦੇ ਇੰਟੀਰੀਅਰ ਡਿਜ਼ਾਈਨਰ ਨੂੰ ਨਾਲ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਅਰਨਬ ਨੂੰ ਗ੍ਰਿਫਤਾਰ ਕਰ ਲੈ ਜਾਂਦੇ ਮੁੰਬਈ ਪੁਲਸ ਦੇ ਅਧਿਕਾਰੀਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਗ੍ਰਿਫਤਾਰੀ ਪਿੱਛੋਂ ਅਰਨਬ ਨੇ ਦਾਅਵਾ ਕੀਤਾ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ, ਪਰ ਮੁੰਬਈ ਪੁਲਸ ਨੇ ਅਰਨਬ ਤੇ ਉਨ੍ਹਾਂ ਦੇ ਪਰਿਵਾਰ ਉੱਤੇਮਹਿਲਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਕਰਨ ਦਾ ਦਾਅਵਾ ਕੀਤਾ ਹੈ।ਅਰਨਬ ਗੋਸਵਾਮੀ ਅਤੇ ਹੋਰਾਂ ਉੱਤੇਦੋਸ਼ ਹੈ ਕਿ ਜਦੋਂ ਅੱਜ (ਬੁੱਧਵਾਰ) ਸਵੇਰੇ ਪੁਲਸ ਉਨ੍ਹਾਂ ਦੇ ਘਰ ਗਈ ਤਾਂ ਉਨ੍ਹਾਂ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਕੀਤੀ। ਇਸ ਬਾਰੇ ਗੋਸਵਾਮੀ ਉੱਤੇ ਆਈ ਪੀ ਸੀ ਦੀ ਧਾਰਾ 506 (ਧਮਕੀ ਦੇਣਾ), 353 (ਜਨਤਕ ਸੇਵਕਨੂੰ ਡਿਊਟੀ ਕਰਨਤੋਂ ਰੋਕਣ ਲਈ ਹਮਲਾ ਕਰਨਾ), 504 (ਸ਼ਾਂਤੀ ਭੰਗ ਕਰਨ ਲਈ ਉਕਸਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪੁਚਾਉਣਬਾਰੇ ਐਕਟ ਹੇਠ ਐੱਨ ਐੱਮ ਜੋਸ਼ੀ ਥਾਣੇ ਵਿੱਚਕੇਸ ਦਰਜ ਕੀਤੀ ਗਿਆ ਹੈ।
    ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਖੁਦਕੁਸ਼ੀਕਰਨ ਲਈ ਉਕਸਾਉਣ ਦੇ ਦੋਸ਼ ਵਿੱਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਅਲੀਬਾਗ ਦੀ ਅਦਾਲਤ ਨੇ ਦੇਰ ਰਾਤ ਸੁਣਵਾਈਦੇ ਬਾਅਦ 18 ਨਵੰਬਰ ਤੱਕਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਅਰਨਬ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਉੱਤੇ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਜਵਾਬ ਦੇਣ ਨੂੰ ਕਿਹਾ ਹੈ। ਅਰਨਬ ਦੇ ਵਕੀਲ ਗੌਰਵ ਪਾਰਕਰ ਨੇ ਕਿਹਾ ਕਿ ਅਲੀਬਾਗ ਦੀ ਇੱਕ ਅਦਾਲਤ ਵਿੱਚ ਪੁਲਸ ਨੇ ਗੋਸਵਾਮੀ ਦੀ 14 ਦਿਨਾਂ ਦੇ ਰਿਮਾਂਡ ਦੀ ਅਪੀਲ ਕੀਤੀ ਸੀ। ਅਰਨਬ ਦੇ ਨਾਲ ਕੇਸ ਵਿੱਚ ਦੋਸ਼ੀ ਫਿਰੋਜ਼ ਸ਼ੇਖ ਤੇ ਨੀਤੇਸ਼ ਸ਼ਾਰਦਾ ਨੂੰ ਵੀ ਕੋਰਟ ਨੇ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜਿਆ ਹੈ। ਇਸ ਤੋਂ ਪਹਿਲਾਂ ਰਾਇਗੜ ਪੁਲਸ ਦੀ ਇੱਕ ਟੀਮ ਨੇ ਅਰਨਬ ਨੂੰ ਬੁੱਧਵਾਰ ਸਵੇਰੇ ਮੁੰਬਈ ਵਿੱਚ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਸੀ। ਪੁਲਸ ਵੈਨ ਵਿੱਚ ਬਿਠਾਏ ਜਾਣ ਪਿੱਛੋਂ ਅਰਨਬ ਨੇ ਦਾਅਵਾ ਕੀਤਾ ਕਿ ਪੁਲਸ ਨੇ ਉਨ੍ਹਾਂ ਨਾਲ ਝੜਪ ਕੀਤੀ ਹੈ।

Click Here Punjabi Latest News on National

ਅਪਰਾਧ

ਭੈਣਾਂ ਨਾਲ ਮਿਲ ਕੇ ਔਰਤ ਵੱਲੋਂ ਪਤੀ ਦਾ ਕਤਲ

Published

on

murder

ਬੁੱਲ੍ਹੋਵਾਲ, 5 ਦਸੰਬਰ – ਥਾਣਾ ਬੁੱਲ੍ਹੋਵਾਲ ਵਿੱਚ ਪਿੰਡ ਕੋਟਲਾ ਨੌਧ ਸਿੰਘ ਦੀ ਇੱਕ ਔਰਤ ਨੇ ਆਪਣੀਆਂ ਭੈਣਾਂ ਨਾਲ ਮਿਲ ਕੇ ਆਪਣੇ ਪਤੀ ਨੂੰ ਕਾਰ ਵਿੱਚ ਅੱਗ ਲਾ ਕੇ ਮਾਰ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਮ੍ਰਿਤਕ ਸੋਮ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਨਾਗਰਾ ਥਾਣਾ ਦਸੂਹਾ ਦਾ ਵਿਆਹ ਜਸਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਕੋਟਲਾ ਨੌਧ ਸਿੰਘ ਨਾਲ 20 ਸਾਲ ਪਹਿਲਾਂ ਹੋਇਆ ਸੀ ਤੇ ਸੋਮ ਸਿੰਘ ਘਰ ਜਵਾਈ ਵਜੋਂ ਪਿੰਡ ਕੋਟਲੇ ਹੀ ਰਹਿ ਰਿਹਾ ਸੀ। ਥਾਣਾ ਬੁੱਲ੍ਹੇਵਾਲ ਵਿੱਚ ਲਿਖਾਈ ਰਿਪੋਰਟ ਵਿੱਚ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਨੇ ਕਿਹਾ ਕਿ ਕੱਲ੍ਹ ਰਾਤ ਸਾਨੂੰ ਜਸਪ੍ਰੀਤ ਕੌਰ ਦਾ ਫ਼ੋਨ ਆਇਆ ਕਿ ਤੁਹਾਡਾ ਭਰਾ ਸਾਨੂੰ ਕੁੱਟਦਾ ਹੈ, ਇਸ ਨੂੰ ਸਮਝਾਓ, ਪਰ ਦੇਰ ਰਾਤ ਇਨ੍ਹਾਂ ਮੇਰੇ ਭਰਾ ਨੂੰ ਮਾਰ ਕੇ ਕਾਰ ਵਿੱਚ ਰੱਖ ਕੇ ਅੱਗ ਲਾ ਦਿੱਤੀ। ਇਸ ਬਾਰੇ ਗੁਰਪ੍ਰੀਤ ਸਿੰਘ ਐਸ ਆਈ ਨੇ ਦੱਸਿਆ ਕਿ ਜਸਪ੍ਰੀਤ ਕੌਰ, ਸੁਨੀਤ ਕੌਰ ਤੇ ਪੁਨੀਤ ਕੌਰ ਤਿੰਨਾਂ ਭੈਣਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪਿੰਡ ਕੋਟਲਾ ਨੌਧ ਸਿੰਘ ਦੇ ਲੋਕਾਂ ਨੇ ਕਿਹਾ ਕਿ ਪਰਚੇ ਵਿੱਚ ਲਿਖਾਈਆਂ ਕੁੜੀਆਂ ਬੇਕਸੂਰ ਹਨ, ਇਸ ਲਈ ਇਸ ਕੇਸ ਸਬੰਧੀ ਉਚ ਪੱਧਰੀ ਜਾਂਚ ਕਰਵਾਈ ਜਾਵੇ।

Continue Reading

ਅਪਰਾਧ

ਸੈਕਸ ਟੈੱਸਟ ਕਾਰਨ ਬਾਘਾ ਹਸਪਤਾਲ ਦਾ ਸਟਿੰਗ ਆਪ੍ਰੇਸ਼ਨ, ਡਾ. ਕਾਂਗ ਉੱਤੇ ਕੇਸ ਦਰਜ

Published

on

doctor

ਜਲੰਧਰ, 5 ਦਸੰਬਰ – ਚੰਡੀਗੜ੍ਹਵਾਲੀ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸਿਜ਼ ਦੀ ਟੀਮ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਚੰਡੀਗੜ੍ਹ, ਐਸ ਬੀ ਐਸ ਨਗਰ ਅਤੇ ਜਲੰਧਰ ਦੇ ਸਿਹਤ ਵਿਭਾਗ ਨੇ ਪਠਾਨਕੋਟ ਰੋਡ ਉੱਤੇਬਾਘਾ ਹਸਪਤਾਲ ਵਿੱਚ ਲਿੰਗ ਨਿਰਧਾਰਨ ਦੇ ਦੋਸ਼ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ ਡਾ. ਸੁਰਜੀਤ ਸਿੰਘ ਕਾਂਗ ਫ਼ਰਾਰ ਹੋ ਗਏ, ਪਰ ਪੁਲਸ ਤੇ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਵਿੱਚ ਤੈਅ ਕੀਤੀ ਗਈ ਕੀਮਤ ਵਿੱਚੋਂ 16 ਹਜ਼ਾਰ ਰੁਪਏ ਰਿਕਵਰ ਕਰ ਲਏ ਹਨ। ਇਸ ਟੈਸਟ ਦਾ ਸੌਦਾ 20 ਹਜ਼ਾਰ ਰੁਪਏ ਵਿੱਚ ਹੋਇਆ ਸੀ।
ਇਸ ਬਾਰੇ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹਤੋਂ ਆਈ ਮਿਸ਼ਨ ਡਿਸਕਵਰੀ ਡਿਟੈਕਟਿਵ ਸਰਵਿਸ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਬਾਘਾ ਹਸਪਤਾਲ ਵਿੱਚ ਲਿੰਗ ਨਿਰਧਾਰਨ ਕਰਨ ਦੀ ਡੀਲ ਚੱਲ ਰਹੀ ਹੈ, ਜਿਸ ਦਾ ਸਟਿੰਗ ਆਪ੍ਰੇਸ਼ਨ ਵੀ ਹੋਇਆ ਹੈ ਤੇ ਇਸ ਵਿੱਚ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਖੁਦ ਟੈਸਟ ਕਰ ਰਹੇ ਹਨ। ਇਸ ਲਈ ਪੁਲਸ ਨੇ ਚੰਡੀਗੜ੍ਹ ਸਮੇਤ ਲੁਧਿਆਣਾ, ਨਵਾਂਸ਼ਹਿਰ ਅਤੇ ਜਲੰਧਰ ਤੋਂ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਹਸਪਤਾਲ ਵਿੱਚ ਛਾਪਾ ਮਾਰਿਆ। ਸਿਹਤ ਵਿਭਾਗ ਦੇ ਨਾਲ ਪੁਲਸ ਵੀ ਓਥੇ ਸੀ। ਇਨ੍ਹਾਂ ਨੇ ਤੈਅ ਹੋਈ ਰਕਮ 20 ਹਜ਼ਾਰ ਰੁਪਏ ਵਿੱਚੋਂ 16 ਹਜ਼ਾਰ ਰੁਪਏ ਹਸਪਤਾਲ ਵਿੱਚੋਂ ਬਰਾਮਦ ਕਰ ਲਏ। ਇਸ ਛਾਪੇਤੋਂ ਪਹਿਲਾਂ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਫ਼ਰਾਰ ਗਏ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ 20 ਹਜ਼ਾਰ ਰੁਪਏ ਵਿੱਚ ਲਿੰਗ ਟੈਸਟ ਕੀਤਾ ਜਾਂਦਾ ਸੀ। ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਹਰਜੀਤ ਸਿੰਘ ਕਾਂਗ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੇ ਜਾ ਰਹੀ ਹਨ। ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਂਜ ਡਾ: ਕਾਂਗ ਦੇ ਖ਼ਿਲਾਫ਼ ਇਹ ਪਹਿਲਾ ਕੇਸ ਨਹੀਂ, ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਅਜਿਹੇ ਕਈ ਕੇਸ ਦਰਜ ਹਨ। ਉਨ੍ਹਾਂ ਨੇ ਇਸੇ ਦੋਸ਼ਾਂ ਦੇ ਕਾਰਨ ਭੋਗਪੁਰ ਵਿੱਚ ਆਪਣਾ ਹਸਪਤਾਲ ਬੰਦ ਕੀਤਾ ਸੀ ਅਤੇ ਅੰਬਾਲਾ ਵਿੱਚ ਵੀ ਲਿੰਗ ਨਿਰਧਾਰਨ ਦੇ ਕੇਸਾਂ ਵਿੱਚ ਉਹ ਨਾਮਜ਼ਦ ਹੋ ਚੁੱਕੇ ਹਨ।

Continue Reading

ਅਪਰਾਧ

ਰਿਵਾਲਵਰ ਦਿਖਾ ਕੇ ਸ਼ਰਾਬ ਦੇ ਠੇਕੇ ਤੋਂ ਢਾਈ ਲੱਖ ਤੋਂ ਵੱਧ ਦੀ ਸ਼ਰਾਬ ਤੇ ਨਕਦੀ ਲੁੱਟੀ

Published

on

pistal

ਜਲੰਧਰ ਛਾਉਣੀ, 5 ਦਸੰਬਰ – ਕੱਲ੍ਹ ਤੜਕੇ ਮਾਰੂ ਹਥਿਆਰਾਂ ਵਾਲੇ ਲੁਟੇਰਿਆਂ ਨੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਢਿੱਲਵਾਂ ਖੇਤਰ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਧਮਕਾ ਕੇ ਉਸ ਤੋਂ ਲੱਖਾਂ ਰੁਪਏ ਦੀ ਮਹਿੰਗੀ ਸ਼ਰਾਬ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ।
ਇਸ ਠੇਕੇ ਉੱਤੇ ਕੰਮ ਕਰਦੇ ਓਮ ਪ੍ਰਕਾਸ਼ ਪੁੱਤਰ ਨੰਦ ਲਾਲ ਵਾਸੀ ਰਾਜੌਰੀ, ਜੰਮੂ-ਕਸ਼ਮੀਰ ਨੇ ਦੱਸਿਆ ਕਿ ਕੱਲ੍ਹ ਤੜਕੇ ਕਰੀਬ 3 ਵਜੇ ਤੋਂ ਬਾਅਦ ਰਿਵਾਲਵਰਾਂ ਨਾਲ ਲੈਸ ਦੋ ਲੁਟੇਰੇ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਠੇਕੇ ਦੇ ਪਿੱਛੇ ਬਣੇ ਹੋਏ ਗੌਦਾਮ ਰਾਹੀਂ ਉਸ ਥਾਂਪਹੁੰਚੇ, ਜਿੱਥੇ ਮੈਂ ਸੁੱਤਾ ਪਿਆ ਸੀ। ਓਮ ਪ੍ਰਕਾਸ਼ ਨੇ ਦੱਸਿਆ ਕਿ ਓਥੇ ਦੋ ਵਿਅਕਤੀਆਂ ਨੇ ਮੈਨੂੰ ਉਠਾ ਕੇ ਮੇਰੇ ਸਿਰ ਉੱਤੇ ਪਿਸਤੋਲ ਰੱਖ ਦਿੱਤੀ ਅਤੇ ਮੇਰਾ ਮੋਬਾਈਲ ਤੇ ਕਰੀਬ 12 ਹਜ਼ਾਰ ਰੁਪਏ ਨਕਦੀ ਮੇਰੇ ਤੋਂ ਖੋਹ ਲਈ ਤੇ ਉਨ੍ਹਾਂ ਨਾਲ ਆਏ ਬਾਕੀ ਲੁਟੇਰਿਆਂ ਨੇ ਠੇਕੇ ਵਿੱਚੋਂ ਕਰੀਬ ਢਾਈ ਲੱਖ ਰੁਪਏ ਦੀ ਮਹਿੰਗੀ ਸ਼ਰਾਬ ਗੱਡੀ ਵਿੱਚ ਪਾ ਲਈ ਤੇ ਆਪਣੀ ਗੱਡੀ ਉੱਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਅੱਧੀ ਦਰਜਨ ਤੋਂ ਵੱਧ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਜਿਨ੍ਹਾਂ ਲੁਟੇਰਿਆਂ ਨੇ ਵਾਰਦਾਤ ਕੀਤੀ ਹੈ, ਉਨ੍ਹਾਂਨੇ ਜਿਸ ਥਾਂਗੱਡੀ ਖੜੀ ਕੀਤੀ ਸੀ, ਉਸ ਥਾਂਇੱਕ ਅਹਾਤੇ ਦੇ ਬਾਹਰ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵਿੱਚ ਉਕਤ ਲੁਟੇਰੇ ਕੈਦ ਹੋ ਗਏ, ਜਿਸ ਦੇ ਆਧਾਰ ਉੱਤੇ ਥਾਣਾ ਰਾਮਾ ਮੰਡੀ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ।

Continue Reading

ਰੁਝਾਨ