Case registered against Sikh protesters on complaint of Shiromani Comm.
Connect with us [email protected]

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ‘ਤੇ ਸਿੱਖ ਰੋਸ ਕਰਤਿਆਂ ਉੱਤੇ ਕੇਸ ਦਰਜ

Published

on

shiromani camantiee case

ਅੰਮ੍ਰਿਤਸਰ, 26 ਅਕਤੂਬਰ, – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਅਤੇ ਧਰਨਾ ਮਾਰੀ ਬੈਠੇ ਸਿੱਖ ਸੰਗਠਨਾਂ ਵਿਚਾਲੇ ਸ਼ਨੀਵਾਰ ਨੂੰ ਹੋਈ ਹਿੰਸਕ ਝੜਪ ਬਾਰੇ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਉੱਤੇ ਪੁਲੀਸ ਨੇ ਇਨ੍ਹਾਂ ਸੰਗਠਨਾਂ ਦੇ ਲੋਕਾਂ ਦੇ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੈਕਟਰੀ ਮਹਿੰਦਰ ਸਿੰਘ ਆਹਲੀ ਵੱਲੋਂ ਥਾਣਾ ਕੋਤਵਾਲੀ ਵਿੱਚ ਕੀਤੀ ਗਈ ਸ਼ਿਕਾਇਤ ਉਤੇ ਪੁਲੀਸ ਨੇ ਸੁਖਜੀਤ ਸਿੰਘ ਖੋਸਾ, ਦਿਲਬਾਗ ਸਿੰਘ ਸੁਲਤਾਨਵਿੰਡ, ਮਨਜੀਤ ਸਿੰਘ ਝਬਾਲ, ਬਲਬੀਰ ਸਿੰਘ ਮੁੱਛਲ, ਮਨਜੀਤ ਕੌਰ ਤੇ ਲਖਬੀਰ ਸਿੰਘ ਸਮੇਤ 50-60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 452, 148, 149 ਦਾ ਕੇਸ ਦਰਜ ਕੀਤਾ ਹੈ, ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸੇ ਤਰ੍ਹਾਂ ਐਡੀਸ਼ਨਲ ਸੈਕਟਰੀ ਸੁਖਦੇਵ ਸਿੰਘ ਭੂਰਾ ਕੋਹਨਾ ਵੱਲੋਂ ਥਾਣਾ ਬੀ ਡਿਵੀਜ਼ਨ ਨੂੰ ਕੀਤੀ ਸ਼ਿਕਾਇਤ ਉੱਤੇ ਸੁਖਜੀਤ ਸਿੰਘ ਖੋਸਾ ਅਤੇ 30 ਤੋਂ 40 ਅਣਪਛਾਤੇ ਲੋਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 341, 323, 427, 148, 149 ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਗਲਿਆਰਾ ਪੁਲੀਸ ਚੌਕੀ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੋਈ ਹੈ, ਪਰ ਹਾਲੇ ਤੱਕ ਇਸ ਬਾਰੇ ਕੋਈ ਕੇਸ ਦਰਜ ਨਹੀਂ ਹੋਇਆ। ਜ਼ਖਮੀ ਹੋਏ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਉਨ੍ਹਾਂ ਦੇ 9 ਸਾਥੀ ਜ਼ਖਮੀ ਹਨ, ਜਿਨ੍ਹਾਂ ਵਿੱਚੋਂ ਚਾਰ ਗੁਰੂ ਨਾਨਕ ਦੇਵ ਹਸਪਤਾਲ ਅਤੇ ਪੰਜ ਸਿਵਲ ਹਸਪਤਾਲ ਵਿੱਚ ਦਾਖਲ ਹਨ।

Click Here Latest Punjabi News Online

ਤੁਹਾਡੀਆਂ ਲਿਖਤਾਂ

ਖ਼ਾਲੀ ਬੈਠੇ ਖ਼ਾਲੀ ਬੰਦੇ …

Published

on

ik soch poetry

ਖ਼ਾਲੀ ਬੈਠੇ ਖ਼ਾਲੀ ਬੰਦੇ
ਗਲ਼ -ਗਲ਼ ਤੀਕਰ ਭਰ ਜਾਂਦੇ

ਪੰਛੀ ਜੋ ਝੱਖੜ੍ਹ ਵਿਚ ਫਸ ਗਏ
ਫੇਰ ਕਦੇ ਨਾ ਘਰ ਜਾਂਦੇ ਨੇ

ਤੂੰ ਕੀ ਜਾਣੇ ਖ਼ਾਲੀ ਜੇਬ ਚ
ਕਿੰਨੇ ਸੁਪਨੇ ਮਰ ਜਾਂਦੇ ਨੇ

ਕਿਦਾਂ ਸੂਰਜ ਦੇ ਪਰਛਾਵੇਂ
ਪਾਣੀ ਵਿਚ ਦੇ ਠਰ ਜਾਂਦੇ ਨੇ

ਵਜੂਦ ਦੇ ਬੱਸ ਨਾ ਹੋਣ ਤੇ
ਸਾਰੇ ਹੀ ਕੰਮ ਸਰ ਜਾਂਦੇ

ਜਿਨ੍ਹਾਂ ਤਾਂਘ ਲਿਆ ਜੋ ਕਰਨਾ
ਉਹ ਹੋਲ਼ੀ ਹੋਲ਼ੀ ਕਰ ਜਾਂਦੇ

ਪ੍ਰੀਤ ਤੇਰੇ ਨਾਮ ਲਿਖਣ ਤੇ
ਡੁੱਬਦੇ ਪੱਥਰ ਤਰ ਜਾਂਦੇ ਨੇ

ਕਿਸਮਤ ਮਾਰੇ ਲੋਕ ਵੇ ਸ਼ਾਇਰਾਂ
ਸਭ ਦੀ ਹੀ ਗੱਲ ਜਰ ਜਾਂਦੇ

ਖਾਲੀ ਬੈਠੇ ਖਾਲੀ ਬੰਦੇ
ਗਲ਼ ਗਲ਼ ਤੀਕਰ ਭਰ ਜਾਂਦੇ ਨੇ।।

-ਗੁਰਪ੍ਰੀਤ ਬਰ੍ਹੇ

Continue Reading

ਖੇਡਾਂ

ਸੰਸਾਰ ਪ੍ਰਸਿੱਧ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਹਾਰਟ ਅਟੈਕ ਦੇਕਾਰਨ ਦੇਹਾਂਤ

Published

on

Diego Maradona

ਬਿਊਨਰਸ ਆਇਰਸ, 25 ਨਵੰਬਰ, – ਅਜੋਕੇ ਸੰਸਾਰ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂਗਿਣੇ ਜਾਂਦੇ ਡਿਏਗੋ ਮੈਰਾਡੋਨਾ (60 ਸਾਲ)ਦਾ ਅੱਜ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।
ਮੈਰਾਡੋਨਾ ਨੂੰ ਉਨ੍ਹਾਂ ਦੇ ਪਿਛਲੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਦੋ ਕੁ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ‘ਹੈਂਡ ਆਫ ਗਾਡ’ ਦੇ ਨਾਂ ਨਾਲ ਮਸ਼ਹੂਰ ਮੈਰਾਡੋਨਾ ਦੇ ਦੇਹਾਂਤ ਉੱਤੇ ਦੁਨੀਆ ਦੇ ਦਿੱਗਜ ਖਿਡਾਰੀਆਂ ਅਤੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੁਨੀਆ ਭਰ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਡਿਏਗੋ ਮੈਰਾਡੋਨਾ ਦਾ 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿੱਚਵੱਡਾ ਯੋਗਦਾਨ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਅਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਵੀ ਖੇਡੇ ਸਨ। ਕ੍ਰਿਕਟ ਪਸੰਦ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ ਦੀਹੈ। ਡਰੱਗਸ ਤੇ ਸ਼ਰਾਬ ਦੀ ਆਦਤ ਕਾਰਨ ਮੈਰਾਡੋਨਾ ਵਿਵਾਦਾਂ ਵਿਚ ਵੀ ਰਹੇ ਸਨ। ਕੁਝ ਦਿਨ ਪਹਿਲਾਂ ਉਸ ਦਾ ਕੋਰੋਨਾ ਟੈਸਟ ਹੋਇਆ ਤਾਂ ਰਿਪੋਰਟ ਨੈਗੇਟਿਵ ਆਈ ਸੀ, ਬਾਅਦ ਵਿੱਚ ਫਿਰ ਇਨਫੈਕਟਿਡ ਹੋ ਗਏ ਸਨ।

Click Here Sports News in Punjabi 

Continue Reading

ਰਾਜਨੀਤੀ

ਕਾਂਗਰਸ ਦਾ ‘ਚਾਣਕਿਆ’ ਕਹੇ ਜਾਂਦੇ ਅਹਿਮਦ ਪਟੇਲ ਦਾ ਕੋਰੋਨਾ ਦੇ ਕਾਰਨ ਦੇਹਾਂਤ

Published

on

Ahmed Patel

ਨਵੀਂ ਦਿੱਲੀ, 25 ਨਵੰਬਰ, – ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ (71 ਸਾਲ) ਦਾ ਅੱਜ ਦੇਹਾਂਤ ਹੋ ਗਿਆ ਹੈ। ਅਹਿਮਦ ਪਟੇਲ ਇਕ ਮਹੀਨਾ ਪਹਿਲਾਂ ਕੋਰੋਨਾ ਤੋਂ ਇਨਫੈਕਟਿਡ ਹੋਏ ਸਨ। ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਸੀ। ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਅੱਜ ਬੁੱਧਵਾਰ ਸਵੇਰੇ 3 ਵੱਜ ਕੇ 30 ਮਿੰਟ ਉੱਤੇਅਹਿਮਦ ਪਟੇਲ ਦਾ ਦੇਹਾਂਤ ਹੋ ਗਿਆ ਹੈ।
ਕਾਂਗਰਸ ਪਾਰਟੀ ਨੂੰ ਇਹ ਝਟਕਾ ਉਸ ਵੇਲੇ ਲੱਗਾ ਹੈ,ਜਦੋਂ ਪਾਰਟੀ ਵਿੱਚ ਘਮਸਾਨ ਮਚਿਆ ਪਿਆ ਹੈ। ਅਜਿਹੇ ਘਮਸਾਨ ਤੋਂ ਪਾਰਟੀ ਨੂੰ ਕੱਢਣ ਲਈ ਅਹਿਮਦ ਪਟੇਲ ਹਮੇਸ਼ਾ ਸਰਗਰਮ ਹੁੰਦੇ ਸਨ। ਪਟੇਲਸਾਲ 2001 ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਸਨਤੇ ਸਾਲ 2004 ਤੇ 2009 ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਜਿੱਤ ਦਾ ਸਿਹਰਾ ਵੀ ਬਹੁਤਾ ਕਰ ਕੇ ਅਹਿਮਦ ਪਟੇਲ ਨੂੰ ਦਿੱਤਾ ਜਾਂਦਾ ਰਿਹਾ ਹੈ। ਅਹਿਮਦ ਪਟੇਲ ਦਾ ਸਿਆਸੀ ਕਰੀਅਰ 1976 ਵਿੱਚਗੁਜਰਾਤ ਦੇ ਭਰੂਚਦੀ ਨਗਰਪਾਲਿਕਾ ਚੋਣ ਨਾਲਸ਼ੁਰੂ ਹੋਇਆ ਸੀ। ਉਹ ਇੱਥੇ ਨਗਰ ਪਾਲਿਕਾ ਦੇ ਮੇਅਰ ਬਣੇ ਤੇ ਫਿਰ ਕਾਂਗਰਸ ਦਾ ਹੱਥ ਫੜਿਆ ਅਤੇ ਹੌਲੀ-ਹੌਲੀ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਅਗਲੇ ਪੜਾਅ ਮਿਲਦੇ ਗਏ ਸਨ।ਇੰਦਰਾ ਗਾਂਧੀ ਦੇ ਰਾਜਦੌਰਾਨ ਲੱਗੀ ਐਮਰਜੈਂਸੀ ਤੋਂ ਬਾਅਦ ਜਦੋਂ 1977 ਵਿੱਚ ਆਮ ਚੋਣਾਂ ਹੋਈਆਂ ਤਾਂ ਪਾਰਟੀ ਹਾਰ ਗਈ ਸੀ, ਪਰ ਅਹਿਮਦ ਪਟੇਲ ਨੇ ਓਦੋਂ ਵੀ ਸੀਟ ਜਿੱਤ ਲਈ ਤੇ ਕਾਂਗਰਸ ਟਿਕਟ ਉੱਤੇ ਪਹਿਲੀ ਵਾਰ ਲੋਕ ਸਭਾ ਵਿੱਚ ਪਹੁੰਚੇ ਸਨ। ਉਹ ਲਗਾਤਾਰ ਤਿੰਨ ਵਾਰ (1977, 1980, 1984) ਲੋਕ ਸਭਾ ਮੈਂਬਰ ਅਤੇ ਪੰਜ ਵਾਰ (1993, 1999, 2005, 2011, 2017) ਰਾਜ ਸਭਾ ਦੇ ਪਾਰਲੀਮੈਂਟ ਮੈਂਬਰ ਰਹੇ ਅਤੇ ਇਸ ਵਕਤ ਵੀ ਉਹ ਭਾਜਪਾ ਦੇ ਗੜ੍ਹ ਗੁਜਰਾਤ ਤੋਂ ਹੀ ਰਾਜ ਸਭਾ ਦੇ ਮੈਂਬਰ ਸਨ।
ਇੰਦਰਾ ਗਾਂਧੀ ਦੀ ਮੌਤ ਮਗਰੋਂ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸਨ ਤਾਂ 1985 ਵਿੱਚ ਉਨ੍ਹਾਂ ਨੇ ਪਟੇਲ ਨੂੰ ਆਪਣਾ ਪਾਰਲੀਮੈਂਟਰੀ ਸਕੱਤਰ ਬਣਾਇਆ ਸੀ। 1987 ਵਿੱਚ ਉਨ੍ਹਾਂ ਨੇ ਪਾਰਲੀਮੈਂਟ ਮੈਂਬਰ ਵਜੋਂ ਸਰਦਾਰ ਸਰੋਵਰ ਪ੍ਰੋਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਟੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 1988 ਵਿੱਚ ਉਨ੍ਹਾਂ ਨੂੰ ਜਵਾਹਰ ਭਵਨ ਟਰੱਸਟ ਦਾ ਸੈਕਟਰੀ ਬਣਾਇਆ ਗਿਆ ਸੀ। ਨਵੀਂ ਦਿੱਲੀ ਵਿਚਲਾ ਇਹ ਭਵਨ ਅਹਿਮਦ ਪਟੇਲ ਦੀ ਨਿਗਰਾਨੀਹੇਠ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਕਾਫੀ ਸਮੇਂ ਤੋਂ ਠੰਢੇ ਬਸਤੇ ਵਿਚ ਸੀ ਤੇ ਪਟੇਲ ਦੇ ਜ਼ਿਮੇਵਾਰੀ ਸੰਭਾਲਣ ਪਿੱਛੋਂ ਮਸਾਂ ਇਕ ਸਾਲ ਵਿੱਚ ਪੂਰਾ ਹੋ ਗਿਆ ਸੀ। ਸਾਲ 2005 ਵਿੱਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪ੍ਰਮੁੱਖ ਰਣਨੀਤੀਕਾਰ ਬਣਾਇਆ ਅਤੇ ਅਗਲੀਆਂ ਦੋ ਚੋਣਾਂ ਲਈ ਯੂਪੀਏ ਗੱਠਜੋੜ ਚਲਾਉਣ ਦਾ ਕੰਮ ਸੌਂਪ ਦਿੱਤਾ ਸੀ। ਅਹਿਮਦ ਪਟੇਲ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿ ਕੇ ਪਰਦੇ ਪਿੱਛੇ ਪਾਰਟੀ ਦੇ ਸੰਕਟਮੋਚਨ ਦਾ ਕੰਮ ਕਰਦੇ ਸਨ। ਉਹ ਗੁਜਰਾਤ ਤੋਂ ਜਿੱਤਣ ਵਾਲੇ ਦੂਸਰੇ ਮੁਸਲਿਮ ਆਗੂ ਸਨ, ਉਨ੍ਹਾਂ ਤੋਂ ਪਹਿਲਾਂ ਇਹੋ ਜਿਹਾ ਸਥਾਨ ਕਿਸੇ ਸਮੇਂ ਅਹਿਸਾਨ ਜਾਫਰੀ ਨੂੰ ਮਿਲਿਆ ਕਰਦਾ ਸੀ, ਜਿਹੜੇ ਗੁਜਰਾਤ ਦੰਗੇ ਦੌਰਾਨ ਮਾਰ ਦਿੱਤੇ ਗਏ ਸਨ।
ਅਹਿਮਦ ਪਟੇਲ ਦੇ ਦੇਹਾਂਤ ਉੱਤੇਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਤੇ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਉਹ ਅਹਿਮਦ ਪਟੇਲ ਦੇ ਦੇਹਾਂਤ ਤੋਂ ਦੁਖੀ ਹਨ, ਜਿਨ੍ਹਾਂ ਨੇ ਸਮਾਜ ਸੇਵਾ ਕਰਦਿਆਂ ਕਈ ਸਾਲ ਗੁਜ਼ਾਰ ਦਿੱਤੇ ਸਨ।

Click Here Political News Online in Punjabi

Continue Reading

ਰੁਝਾਨ