Red Fort violence case: Case registered against Rajewal, Darshan Pal
Connect with us [email protected]

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਮਾਮਲਾ:ਰਾਜੇਵਾਲ, ਦਰਸ਼ਨ ਪਾਲ, ਚੜੁੰਨੀ, ਯੋਗਿੰਦਰ ਯਾਦਵ ਅਤੇ ਕਈ ਹੋਰਨਾਂ ਕਿਸਾਨ ਆਗੂਆਂ ਉੱਤੇ ਕੇਸ ਦਰਜ

Published

on

kisan protest
  • 22 ਪਰਚੇ, 19 ਲੋਕ ਗ੍ਰਿਫਤਾਰ, 50 ਜਣੇ ਹਿਰਾਸਤਵਿੱਚ
    ਨਵੀਂ ਦਿੱਲੀ, 27 ਜਨਵਰੀ, – ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਗਣਤੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਟਰੈਕਟਰ ਪਰੇਡ ਵੇਲੇ ਹੋਈ ਹਿੰਸਾ ਮਗਰੋਂ ਅੱਜ ਦਿੱਲੀ ਪੁਲਿਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਪੁਲਿਸ ਨੇ ਦੱਸਿਆ ਕਿ ਹਿੰਸਾ ਕਰਨ ਵਾਲਿਆਂ ਦੀ ਵੀਡੀਓ ਫੁਟੇਜ ਦੇਖੀ ਜਾ ਰਹੀ ਹੈ ਅਤੇ ਇਸ ਵਿੱਚੋਂ ਚਿਹਰੇ ਪਛਾਣ ਕੇ ਹਿੰਸਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਕੋਈ ਦੋਸ਼ੀ ਛੱਡਿਆ ਨਹੀਂ ਜਾਵੇਗਾ।ਉਨ੍ਹਾਂਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਪੁੱਛਗਿੱਛ ਕਰੇਗੀ ਅਤੇ ਜੇ ਦੋਸ਼ੀ ਨਿਕਲੇ ਤਾਂ ਉਨ੍ਹਾਂ ਉੱਤੇ ਵੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਤੋਂ ਵੱਧ ਕ੍ਰਿਮੀਨਲ ਕੇਸ ਦਰਜ ਕੀਤੇ ਹਨ ਅਤੇ 19 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ 50 ਲੋਕਾਂ ਨੂੰ ਵਕਤੀ ਹਿਰਾਸਤਵਿੱਚ ਲਿਆ ਗਿਆ ਹੈ।ਇਸ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਦੀਪ ਸਿੱਧੂ ਬਾਰੇ ਪੁੱਛਿਆ ਤਾਂ ਪੁਲਿਸ ਕਮਿਸ਼ਨਰ ਨੇ ਕੋਈ ਜਵਾਬ ਨਹੀਂ ਦਿੱਤਾ।
    ਦਿੱਲੀ ਦੇ ਪੁਲਸ ਕਮਿਸ਼ਨਰਐਸ ਐਸ ਸ੍ਰੀਵਾਸਤਵ ਨੇ ਅੱਜ ਏਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ 25 ਜਨਵਰੀ ਸ਼ਾਮ ਨੂੰ ਕਿਸਾਨ ਸ਼ਰਤਾਂ ਤੋਂ ਮੁੱਕਰ ਕੇ ਟਰੈਕਟਰ ਪਰੇਡ ਲਈ ਅੜੇ ਰਹੇ।ਉਨ੍ਹਾਂ ਦਾ 12 ਵਜੇ ਕਿਸਾਨ ਰੈਲੀ ਸ਼ੁਰੂ ਕਰਨ ਦੀ ਸ਼ਰਤ ਉੱਤੇ ਤਿੰਨ ਰੂਟਾਂ ਤੋਂ ਕਿਸਾਨ ਪਰੇਡ ਕੱਢਣਾ ਤੈਅ ਸੀ, ਪਰ ਉਨ੍ਹਾਂ ਨੇ ਤੈਅ ਰੂਟ ਦੀ ਅਣਦੇਖੀ ਕੀਤੀਤੇਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਨ ਵੀਦਿੱਤਾ ਸੀ, ਜਿਸ ਕਰਕੇ ਗੜਬੜ ਹੋਈ ਹੈ।
    ਰਾਜਧਾਨੀ ਦੇ ਪੁਲਸ ਮੁਖੀ ਨੇ ਕਿਹਾ ਕਿ ਪੁਲਿਸ ਨੇ ਜਾਨੀ ਨੁਕਸਾਨ ਬਚਾਉਣ ਲਈ ਸਬਰ ਰੱਖਿਆ ਅਤੇਭੀੜ ਨੂੰ ਭਜਾਉਣ ਲਈ ਹੰਝੂ ਗੈਸ ਵਰਤੀ ਸੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇਉੱਤੇ ਝੰਡੇ ਝੁਲਾਉਣ ਦਾ ਕੇਸ ਗੰਭੀਰ ਹੈ। ਦਿੱਲੀ ਵਿੱਚ ਗੈਰ ਕਨੂੰਨੀ ਢੰਗ ਨਾਲ ਲੋਕਾਂ ਦੇ ਦਾਖਲ ਹੋਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਰੇ ਕਿਸਾਨ ਆਗੂਦਿੱਲੀ ਹਿੰਸਾ ਵਿੱਚ ਸ਼ਾਮਲ ਸਨ, ਇਨ੍ਹਾਂ ਦੇ ਨਾਮ ਪਤਾ ਲੱਗਣ ਉਤੇ ਕਾਰਵਾਈ ਹੋਵੇਗੀ। ਅੱਜ ਸ਼ਾਮ ਦਿੱਲੀ ਪੁਲਿਸ ਦੇਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਪੁਲਸ ਕਮਿਸ਼ਨਰ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ, ਕ੍ਰਾਈਮ ਬ੍ਰਾਂਚ, ਲੋਕਲ ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਸ ਹਿੰਸਾ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ 308 ਟਵਿੱਟਰ ਹੈਂਡਲਜ਼ ਨਾਲ ਭੜਕਾਇਆ ਗਿਆ ਸੀ, ਜਿਸ ਦੌਰਾਨ 394 ਪੁਲਿਸ ਵਾਲੇ ਜਖ਼ਮੀ ਹੋਏ ਅਤੇ 28 ਬੈਰੀਕੇਡ ਅਤੇ 30 ਪੁਲਿਸ ਗੱਡੀਆਂ ਤੋੜੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਬਾਰੇ 25 ਤੋਂ ਵੱਧ ਕੇਸ ਦਰਜ ਕੀਤੇ ਗਏ ਅਤੇ 19 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
    ਇਸ ਦੌਰਾਨ ਪਤਾ ਲੱਗਾ ਹੈ ਕਿ ਪੁਲਿਸ ਦੀ ਜਾਂਚ ਮੁਤਾਬਕ ਗੈਂਗਸਟਰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਲਾਲ ਕਿਲ੍ਹੇਵਾਲੀ ਹਿੰਸਾ, ਪੁਲਿਸ ਵਾਲਿਆਂ ਨਾਲ ਕੁੱਟ-ਮਾਰ ਤੇ ਕਿਲ੍ਹੇ ਉੱਤੇ ਕੇਸਰੀ ਝੰਡਾ ਲਹਿਰਾਉਣ ਬਾਰੇਹੁੱਲੜਬਾਜ਼ਾਂ ਦੀ ਅਗਵਾਈ ਕੀਤੀ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਉਕਸਾਇਆ ਸੀ। ਦੋਵੇਂ ਕਰੀਬ ਪੰਜ ਘੰਟੇ ਤਕ ਲਾਲ ਕਿਲ੍ਹੇਵਿੱਚ ਮੌਜੂਦ ਰਹੇ, ਪਰ ਪੁਲਿਸ ਦੀ ਸਖ਼ਤੀ ਤੋਂ ਪਹਿਲਾਂ ਦੋਵੇਂ ਓਥੋਂ ਭੱਜ ਗਏ ਸਨ।ਇੰਟੈਲੀਜੈਂਸ ਬਿਊਰੋ (ਆਈ ਬੀ) ਤੇ ਪੰਜਾਬ ਪੁਲਿਸ ਦੀ ਮਦਦ ਨਾਲ ਦਿੱਲੀ ਪੁਲਿਸ ਨੇ ਲੱਖਾ ਦੀ ਪਛਾਣ ਹੋਣ ਪਿੱਛੋਂ ਉਸ ਨੂੰ ਫੜਨ ਦੀ ਛਾਪੇਮਾਰੀ ਸ਼ੁਰੂ ਕੀਤੀ ਹੈ। ਲੱਖਾ ਸਿਧਾਣਾ ਉੱਤੇ ਪੰਜਾਬਵਿੱਚਕਤਲ, ਲੁੱਟ, ਅਗਵਾ, ਫਿਰੌਤੀ ਤੇ ਆਰਮਜ਼ ਐਕਟ ਦੇ 20 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਉਹ ਕਈ ਕੇਸਾਂਵਿੱਚਜੇਲ੍ਹ ਜਾ ਚੁੱਕਾ ਹੈ, ਪਰ ਗਵਾਹ ਜਾਂ ਸਬੂਤ ਨਾ ਹੋਣ ਦੇ ਕਾਰਨ ਕੁਝ ਕੇਸਾਂਵਿੱਚ ਬਰੀ ਹੋ ਚੁੱਕਾ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬਵਿੱਚ ਬਣਾਈ ਪੰਜਾਬ ਪੀਪਲਜ਼ ਪਾਰਟੀ ਵੱਲੋਂ ਸਾਲ 2012 ਵਿੱਚ ਰਾਮਪੁਰਾ ਫੂਲ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕਾ ਹੈ।
    ਪੁਲਸ ਕਮਿਸ਼ਨਰ ਨੇ ਕਿਹਾ ਕਿ 2 ਜਨਵਰੀ ਨੂੰ ਟਰੈਕਟਰ ਰੈਲੀ ਦੀ ਖਬਰ ਮਿਲਦੇ ਸਾਰ ਅਸੀਂ ਕਿਸਾਨ ਨੇਤਾਵਾਂ ਨੂੰ 26 ਜਨਵਰੀ ਨੂੰ ਪਰੇਡ ਨਾ ਕੱਢਣ ਨੂੰ ਕਿਹਾ ਸੀ, ਪਰ ਉਹ ਇਸ ਉੱਤੇਹੀ ਅੜੇ ਰਹੇ। ਫਿਰ 25 ਜਨਵਰੀ ਨੂੰ ਅਸੀਂ ਵੇਖਿਆ ਕਿ ਕਿਸਾਨ ਸ਼ਰਾਰਤੀ ਤੱਤਾਂ ਨੂੰ ਉਕਸਾ ਰਹੇ ਹਨ। ਉਸ ਦਿਨ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ ਨੇ ਭੜਕਾਊ ਭਾਸ਼ਣ ਦਿੱਤਾਅਤੇ ਦਰਸ਼ਨਪਾਲ ਨੇ ਰੂਟ ਦੀ ਉਲੰਘਣਾ ਲਈ ਕਿਸਾਨਾਂ ਨੂੰ ਭੜਕਾਇਆ ਸੀ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਕਿਸਾਨ ਨੇਤਾਵਾਂ ਨੂੰ ਸਕਿਓਰਟੀ, ਮੈਡੀਕਲ, ਸਬਜ਼ੀ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਸੀ ਕਿ 26 ਦੀ ਜਗ੍ਹਾ ਕੋਈ ਹੋਰ ਤਾਰੀਖ਼ ਰੱਖ ਲੈਣ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ। ਫਿਰ ਕਿਸਾਨ ਨੇਤਾਵਾਂ ਨੂੰ ਕੁਝ ਸ਼ਰਤਾਂ ਨਾਲ ਮਾਰਚ ਦੀ ਮਨਜ਼ੂਰੀ ਦਿੱਤੀ ਤਾਂ ਤੈਅ ਰੂਟ ਦੀ ਅਣਦੇਖੀ ਕੀਤੀ ਅਤੇ ਬੈਰੀਕੇਡ ਤੋੜ ਕੇ ਦਿੱਲੀਵਿੱਚਗਏ। ਉਨ੍ਹਾਂ ਕਿਹਾ ਕਿ ਕਿਸਾਨ ਨੇਤਾ ਕਿਸਾਨਾਂ ਨੂੰ ਭੜਕਾ ਰਹੇ ਸਨ ਅਤੇ ਉਹ ਉਹੀ ਸਨ, ਜੋ ਪਹਿਲਾਂ ਤੈਅ ਰੂਟ ਉੱਤੇ ਜਾਣ ਤੋਂ ਇਨਕਾਰੀਸਨ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਤੋਂ ਰਾਕੇਸ਼ ਟਿਕੈਤ ਦੀ ਟੀਮ ਨੇ ਬੈਰੀਕੇਡ ਤੋੜਿਆ ਅਤੇ ਅੱਗੇ ਵੱਧ ਗਏ ਸਨ।

Click Here To Read More Punjabi News Today

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਨੇ ਕੋਰੋਨਾ ਦੇ ਕਾਰਨ ਲੱਗਾ ਕਰਫਿਊ 31 ਮਈ ਤੱਕ ਵਧਾਇਆ

Published

on

Captain

ਪਾਬੰਦੀਆਂ ਹੋਰ ਸਖਤੀ ਨਾਲ ਲਾਗੂ ਕਰਨ ਦੇ ਹੁਕਮ
ਚੰਡੀਗੜ੍ਹ, 16 ਮਈ, – ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਰੋਕਣ ਦੀ ਕੋਸਿ਼ਸ਼ ਵਜੋਂ ਰਾਜ ਸਰਕਾਰਾਂ ਨੇ ਜਿਹੜੇ ਯਤਨ ਲਗਾਤਾਰ ਕਰਨੇ ਜਾਰੀ ਰੱਖੇ ਹਨ, ਉਨ੍ਹਾਂ ਦੀਆਂ ਪਾਬੰਦੀਆਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਪਿਛਲੇ 25 ਦਿਨਾਂ ਤੋਂ ਕੋਰੋਨਾ ਦੇ ਕੇਸ ਘਟਣ ਲੱਗ ਪਏ ਹਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਦੇ ਕਾਰਨ ਪਾਬੰਦੀ ਵਾਸਤੇ ਲਾਇਆ ਕਰਫਿਊ ਵਰਗਾ ਲਾਕਡਾਊਨ 31 ਮਈ ਤੱਕ ਵਧਾ ਦੇਣ ਬਾਰੇ ਪਤਾ ਲੱਗਾ ਹੈ।
ਅੱਜ ਐਤਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੇਲੇ ਲਾਗੂ ਸਭ ਪਾਬੰਦੀਆਂ 31 ਮਈ ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ।ਉਨ੍ਹਾਂ ਨੇ ਰਾਜ ਦੇ ਸਾਰੇ ਅਧਿਕਾਰੀਆਂ ਨੂੰ ਕੋਵਿਡ ਬਾਰੇ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਅਤੇ ਦੁਕਾਨਾਂ ਨੂੰ ਪੜਾਅ ਵਾਰ ਖੋਲ੍ਹਣ ਦੇ ਐਲਾਨਦੇ ਨਾਲਹਾਊਸਿੰਗ ਸੈਕਟਰ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਸੀ। ਉਤਰ ਪ੍ਰਦੇਸ਼ ਦੇ ਪਿੰਡਾਂ ਵਿੱਚਬਣ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਤਵਾਰ ਨੂੰ ‘ਕੋਰੋਨਾ ਮੁਕਤ ਪਿੰਡ ਮੁਹਿੰਮ’ ਦੇ ਵਜੋਂ ‘ਕੋਵਿਡ ਫ਼ਤਿਹ’ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕੋਵਿਡ ਦਾ ਚਿੰਤਾਜਨਕ ਫੈਲਾਅ ਰੋਕਿਆ ਜਾ ਸਕੇ।ਉਨ੍ਹਾ ਨੇ ਇਸ ਜੰਗ ਵਿੱਚਜਨਤਾ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਪਿੰਡਾਂ ਦੇਹਰ ਭਾਈਚਾਰੇ ਨੂੰ ਲਾਮਬੰਦੀ ਕਰਨ ਲਈ ਵੱਡੇ ਪੱਧਰ ਉਤੇ ਮੁਹਿੰਮ ਚਲਾਈ ਜਾਵੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਕੋਵਿਡ ਦੇ ਖ਼ਤਰੇ ਬਾਰੇ ਜਾਗਰੂਕਤਾ ਮੁਹਿੰਮ ਵਿੱਚ ਹਰ ਕਿਸਮ ਦੇ ਸਾਰੇ ਸਟਾਫ਼ ਦੀ ਵਰਤੋਂ ਕੀਤੀ ਜਾਵੇ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਕੇਯਰਨ ਕੰਪਨੀ ਵੱਲੋਂ ਏਅਰ ਇੰਡੀਆ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

Published

on

air india

ਭਾਰਤ ਸਰਕਾਰ ਤੇ ਕੇਯਰਨ ਐਨਰਜੀ ਵਿਚਾਲੇ ਟੈਕਸ ਵਿਵਾਦ ਭਖਿਆ
ਨਵੀਂ ਦਿੱਲੀ, 16 ਮਈ, – ਬ੍ਰਿਟੇਨ ਦੀ ਕੇਯਰਨ ਐਨਰਜੀ ਕੰਪਨੀ ਨੇ ਭਾਰਤ ਸਰਕਾਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਖਿਲਾਫ ਅਮਰੀਕਾ ਦੀ ਇਕ ਅਦਾਲਤਵਿੱਚਕੇਸ ਦਾਇਰ ਕਰ ਦਿੱਤਾ ਹੈ, ਜਿਸ ਵਿੱਚ ਕੰਪਨੀ ਦਾ ਪੱਖ ਮਨਜ਼ੂਰ ਹੋ ਜਾਵੇ ਤਾਂ ਉਸ ਨੂੰ ਏਅਰ ਇੰਡੀਆ ਦੀ ਵਿਦੇਸ਼ਾਂਵਿਚ ਸਾਰੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਮਿਲ ਸਕਦਾ ਹੈ, ਜਿਸਵਿੱਚਏਅਰ ਇੰਡੀਆ ਦੇ ਜਹਾਜ਼ਾਂ ਸਮੇਤ ਸਾਰੀ ਜਾਇਦਾਦ ਸ਼ਾਮਲ ਹੈ।
ਵਰਨਣ ਯੋਗ ਹੈ ਕਿ ਪਹਿਲਾਂ ਇੰਟਰਨੈਸ਼ਨਲ ਵਿਵਾਦ ਟ੍ਰਿਬਿਊਨਲ ਨੇ ਕੇਯਰਨ ਐਨਰਜੀ ਅਤੇ ਭਾਰਤ ਸਰਕਾਰ ਦੇ ਟੈਕਸ ਵਿਵਾਦ ਕੇਸਾਂਵਿੱਚ ਕੰਪਨੀ ਦਾ ਪੱਖ ਸਹੀ ਮੰਨਿਆ ਅਤੇ ਭਾਰਤ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਉਹ ਕੇਯਰਨ ਐਨਰਜੀ ਨੂੰ ਕੁੱਲ 1.72 ਅਰਬ ਡਾਲਰ ਵਾਪਸ ਕਰੇ, ਪਰ ਭਾਰਤ ਸਰਕਾਰ ਨੇ ਇਸ ਫੈਸਲੇ ਨੂੰ ਆਪਣੇ ਅਧਿਕਾਰਾਂਵਿੱਚ ਦਖਲ ਮੰਨਦੇ ਹੋਏ ਇਸ ਦੇ ਖਿਲਾਫ ਇੱਕ ਹੋਰ ਅਪੀਲ ਕਰ ਦਿੱਤੀਸੀ।
ਇਸ ਮਾਮਲੇਬਾਰੇ ਜਾਣਕਾਰਸੂਤਰਾਂ ਨੇ ਦੱਸਿਆ ਕਿ ਕੇਯਰਨ ਨੇ ਨਿਊਯਾਰਕ ਦੀ ਦੱਖਣੀ ਜਿ਼ਲਾ ਅਦਾਲਤਵਿੱਚ 14 ਮਈ ਨੂੰ ਪਟੀਸ਼ਨ ਦਾਇਰ ਕਰ ਕੇ ਏਅਰ ਇੰਡੀਆ ਦੀ ਜਾਇਦਾਦ ਜ਼ਬਤ ਕਰਨ ਦੀ ਇਜ਼ਾਜਤ ਮੰਗੀ ਹੈ ਅਤੇ ਇਸ ਬਾਰੇ ਜਾਣਕਾਰਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਇਸ ਕੇਸ ਵਿੱਚ ਆਪਣਾ ਪੱਖ ਰੱਖਣ ਲਈ ਅਦਾਲਤਵਿੱਚ ਵਕੀਲਾਂ ਦੀ ਟੀਮ ਬਣਾ ਦਿੱਤੀ ਹੈ।ਕੇਯਰਨ ਐਨਰਜੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਕੰਪਨੀ ਹੈ ਤੇ ਉਸ ਨੂੰ ਕਾਨੂੰਨੀ ਤੌਰ ਉੱਤੇ ਭਾਰਤ ਸਰਕਾਰ ਦੀ ਜਾਇਦਾਦ ਕਹਿਣਾ ਗਲਤ ਨਹੀਂ। ਕੇਯਰਨ ਐਨਰਜੀ ਦਾ ਕਹਿਣਾ ਹੈ ਕਿ ਉਹ ਆਪਣੇ ਸ਼ੇਅਰ ਹੋਲਡਰਜ਼ ਦੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ, ਕਿਉਂਕਿ ਭਾਰਤ ਸਰਕਾਰ ਇੰਟਰਨੈਸ਼ਨਲ ਵਿਵਾਦ ਟ੍ਰਿਬਿਊਨਲ ਦੇ ਫੈਸਲਿਆਂ ਉੱਤੇ ਅਮਲ ਨਹੀਂ ਕਰ ਰਹੀ।

Read More Punjabi News Today

Continue Reading

ਅਪਰਾਧ

ਬਰਗਾੜੀ ਬੇਅਦਬੀ ਕੇਸ ਵਿੱਚ ਡੇਰਾ ਸੱਚਾ ਸੌਦਾ ਦੇ 6 ਪ੍ਰੇਮੀ ਗ੍ਰਿਫਤਾਰ

Published

on

arrest

ਪੰਜਾਬ ਪੁਲਿਸ ਦੀ ਨਵੀਂ ਐੱਸ ਆਈ ਟੀ ਵੱਲੋਂ ਕਾਰਵਾਈ
ਮੋਹਾਲੀ, 16 ਮਈ, – ਅਕਾਲੀ-ਭਾਜਪਾ ਸਰਕਾਰ ਵੇਲੇ ਸਾਲ 2015 ਵਿੱਚ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀਆਂ ਫਾਈਲਾਂ ਸੀ ਬੀ ਆਈ ਤੋਂ ਵਾਪਸ ਲੈਣ ਪਿੱਛੋਂ ਪੰਜਾਬ ਪੁਲਿਸ ਨੇ ਬੇਅਦਬੀ ਕੇਸਾਂ ਨੂੰ ਹੱਲ ਕਰਨ ਲਈ ਪਹਿਲੀ ਵੱਡੀ ਸਫਲਤਾ ਹਾਸਲ ਕੀਤੀ ਅਤੇ ਬੇਅਦਬੀ ਕਾਂਡ ਅਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਸੁਖਜਿੰਦਰ ਸਿੰਘ ਸੰਨੀ, ਨਿਸ਼ਾਨ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ (ਚਾਰੇ ਵਾਸੀ ਕੋਟਕਪੂਰਾ), ਬਲਜੀਤ ਸਿੰਘ ਵਾਸੀ ਸਿੱਖਾਂ ਵਾਲਾ ਤੇ ਸ਼ਕਤੀ ਸਿੰਘ ਵਾਸੀ ਡਾਗੋ ਰੋਮਾਣਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੱਲੋਂ ਅੱਜ ਏਥੇ ਏ ਆਈ ਜੀ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਗ੍ਰਿਫਤਾਰ ਕੀਤਾ ਹੈ।
ਐੱਸ ਆਈ ਟੀ ਨੂੰ ਅੱਜ ਮਿਲੀ ਇਸ ਵੱਡੀ ਸਫਲਤਾ ਨਾਲ ਸ੍ਰੀ ਗੁਰੂਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰ ਕੇਅੰਗਾਂ ਦੀ ਬੇਅਦਬੀ ਕਰਨ ਵਿਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਲਈ ਆਸ ਜਾਗਦੀ ਦਿਖਾਈ ਦੇਣ ਲੱਗੀ ਹੈ।ਇਸ ਬਾਰੇ ਐੱਸ ਆਈ ਟੀ ਦੇ ਮੈਂਬਰ ਇਨ੍ਹਾਂ ਦੋਸ਼ੀਆਂ ਤੋਂ ਇਸ ਬੇਅਦਬੀ ਕਾਂਡ ਦੇ ਪਿੱਛੇ ਅਸਲੀ ਵਜ੍ਹਾ ਤੇ ਹੋਰ ਵੱਖ-ਵੱਖ ਪੱਖਾਂ ਬਾਰੇਪੁੱਛਗਿੱਛ ਕਰ ਰਹੇ ਹਨ। ਇਸ ਸਾਰੀ ਜਾਂਚ ਦੀ ਅਗਵਾਈ ਐੱਸ ਆਈ ਟੀ ਦੇ ਚੇਅਰਮੈਨ ਅਤੇ ਆਈ ਜੀ ਬਾਰਡਰ ਰੇਂਜ ਐੱਸਪੀਐੱਸ ਪਰਮਾਰ ਖੁਦ ਕਰ ਰਹੇ ਹਨ। ਪੁਲਿਸ ਸੂਤਰਾਂਮੁਤਾਬਕ ਪੁਲਿਸ ਨੂੰ ਕੁਝ ਇਹੋ ਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਚ ਵਿੱਚ ਕਈ ਵੱਡੇ ਖ਼ੁਲਾਸੇ ਹੋਣ ਦੀ ਆਸ ਹੈ।
ਵਰਨਣ ਯੋਗ ਹੈ ਕਿ ਸਾਲ 2014-15 ਨਾਲ ਸਬੰਧਤ ਬਰਗਾੜੀ ਬੇਅਦਬੀ ਕਾਂਡ ਦੇ ਤਿੰਨ ਕੇਸ ਹਨ, ਜਿਨ੍ਹਾਂ ਵਿਚਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਇਸ ਦੇ ਅੰਗਾਂ ਦੀ ਬੇਅਦਬੀ ਕਰਕੇ ਗਲੀਆਂਵਿੱਚ ਖਿਲਾਰਨ ਅਤੇ ਪਿੰਡਾਂ ਵਿਚ ਪੋਸਟਰ ਚਿਪਕਾਉਣ ਦਾ ਮੁੱਦਾ ਸ਼ਾਮਲ ਹੈ। ਇਸ ਬਾਰੇ ਫ਼ਰੀਦਕੋਟ ਦੇ ਬਾਜਾਖ਼ਾਨਾ ਥਾਣੇਵਿੱਚ ਕੇਸ ਦਰਜ ਹੋਇਆ ਸੀ।ਓਦੋਂ ਦੀ ਸਰਕਾਰ ਨੇ ਇਨ੍ਹਾਂ ਕੇਸਾਂ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਸੀ, ਪਰ ਮੌਜੂਦਾ ਕਾਂਗਰਸ ਸਰਕਾਰ ਨੇ ਵਿਧਾਨ ਸਭਾਵਿੱਚ ਮਤਾ ਪਾਸ ਕਰ ਕੇ ਇਹ ਜਾਂਚਸੀ ਬੀ ਆਈਕੋਲੋਂ ਵਾਪਸ ਲੈ ਲਈ ਸੀ। ਪੰਜਾਬ ਸਰਕਾਰ ਦੇ ਪਾਸ ਕੀਤੇ ਇਸ ਮਤੇ ਦੇ ਖ਼ਿਲਾਫ਼ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਰਿੱਟ ਦਾਖ਼ਲ ਕਰਕੇ ਚੁਣੌਤੀ ਵੀਦਿੱਤੀਗਈ ਸੀ, ਪਰ ਪੰਜਾਬ ਸਰਕਾਰ ਇਹ ਕੇਸ ਸੀ ਬੀ ਆਈ ਤੋਂ ਵਾਪਸ ਲੈਣਵਿੱਚਕਾਮਯਾਬ ਰਹੀ ਸੀ।
ਹਾਈ ਕੋਰਟ ਵਿੱਚ ਐੱਸ ਆਈ ਟੀ ਜਾਂਚ ਦੀ ਢਿੱਲੀ ਰਫਤਾਰ ਦੇ ਸਵਾਲ ਉੱਠਣ ਪਿੱਛੋਂ ਅਦਾਲਤ ਦੇ ਕਹਿਣ ਉੱਤੇ ਬਣਾਈ ਗਈ ਨਵੀਂ ਐੱਸ ਆਈ ਟੀ ਨੇ ਫਰਵਰੀ 2021ਵਿੱਚ ਇਨ੍ਹਾਂ ਕੇਸਾਂ ਦੀ ਸਾਰੀ ਜਾਂਚ ਫਿਰਸ਼ੁਰੂ ਕੀਤੀ ਸੀ। ਇਸ ਐੱਸ ਆਈ ਟੀ ਵਿੱਚ ਪੰਜਾਬ ਪੁਲਿਸ ਦੇ ਆਈਜੀ ਬਾਰਡਰ ਰੇਂਜ ਐੱਸ ਪੀ ਐੱਸ ਪਰਮਾਰ ਦੇ ਨਾਲ ਏਆਈਜੀ ਅਤੇ ਸਾਬਕਾ ਐੱਸਐੱਸ ਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ, ਜਿਸ ਵੱਲੋਂ ਇਨ੍ਹਾਂ ਕੇਸਾਂ ਵਿਚ ਅੱਜ ਹੋਈਆਂ ਗ੍ਰਿਫਤਾਰੀਆਂ ਨਾਲ ਹਲਚਲ ਮੱਚ ਗਈ ਤੇ ਹੋਰ ਗ੍ਰਿਫਤਾਰੀਆਂ ਹੋਣ ਦੇ ਵੀ ਚਰਚੇ ਹਨ।ਇਸ ਦੌਰਾਨ ਪੂਰੇ ਪੰਜਾਬ ਤੇ ਸੰਸਾਰ ਦੀਆਂ ਸਿੱਖ ਸੰਗਤਾਂ ਦੀਆਂ ਨਜ਼ਰਾਂ ਇਨ੍ਹਾਂ ਕੇਸਾਂ ਦੀ ਜਾਂਚ ਵੱਲ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca