Case registered against four persons for offering prayers in the temple
Connect with us [email protected]

ਪੰਜਾਬੀ ਖ਼ਬਰਾਂ

ਮੰਦਰ ਵਿੱਚ ਨਮਾਜ਼ ਅਦਾ ਕਰਨ ਉੱਤੇ ਚਾਰ ਜਣਿਆਂ ਖਿਲਾਫ ਕੇਸ ਦਰਜ

Published

on

nmaj in mandir

ਮਥੁਰਾ, 3 ਨਵੰਬਰ – ਮਥੁਰਾ ਦੇ ਇੱਕ ਮੰਦਰ ਵਿੱਚ ਨਮਾਜ਼ ਅਦਾ ਕਰਨ ਲਈ ਪੁਲਸ ਨੇ ਚਾਰ ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਉੱਤੇ ਦਿੱਲੀ ਆਧਾਰਤ ਸੰਗਠਨ ‘ਖੁਦਾਈ ਖਿਦਮਤਗਾਰ’ ਦੇ ਮੈਂਬਰਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਹ ਮਥੁਰਾ ਦੇ ਨੰਦ ਬਾਬਾ ਮੰਦਰ ਦੇ ਵਿਹੜੇ ਵਿੱਚ ਨਮਾਜ਼ ਅਦਾ ਕਰਦੇ ਦਿਖਾਈ ਦੇਂਦੇ ਹਨ। ਇਸ ਕੇਸ ਵਿੱਚ ਫੈਜ਼ਲ ਖਾਨ, ਚਾਂਦ ਮੁਹੰਮਦ, ਅਲੋਕ ਰਤਨ ਤੇ ਨੀਲੇਸ਼ ਗੁਪਤਾ ਦਾ ਨਾਂਅ ਹੈ। ਮੰਦਰ ਦੇ ਪੁਜਾਰੀ ਕਾਨ੍ਹਾ ਗੋਸਵਾਮੀ ਨੇ ਕਿਹਾ ਕਿ ਪਹਿਲਾਂ ਜਦ ਫੈਜ਼ਲ ਨੇ ਰਾਮਚਰਿਤਮਾਨਸ ਦੀਆਂ ਕੁਝ ਸਤਰਾਂ ਸੁਣਾਈਆਂ ਤਾਂ ਉਹ ਬਹੁਤ ਪ੍ਰਭਾਵਤ ਹੋਇਆ। ਇਸ ਤੋਂ ਬਾਅਦ ਫੈਜ਼ਲ ਅਤੇ ਚਾਂਦ ਮੁਹੰਮਦ ਬਿਨਾਂ ਇਜਾਜ਼ਤ ਮੰਦਰ ਦੇ ਅੰਦਰ ਹੀ ਇੱਕ ਥਾਂ ਨਮਾਜ਼ ਅਦਾ ਕਰਨ ਲੱਗੇ। ਪੁਜਾਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਦਰ ਆਉਣ ‘ਤੇ ਕੋਈ ਇਤਰਾਜ਼ ਨਹੀਂ, ਪਰ ਉਨ੍ਹਾਂ ਮੰਦਰ ਦੀ ਪਵਿੱਤਰਤਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੱਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਘਟਨਾ ਦੀ ਵੀਡੀਓ ਆਪ ਹੀ ਬਣਾਈ, ਜੋ ਵਾਇਰਲ ਹੋ ਗਈ। ਇਸ ਤੋਂ ਇਲਾਵਾ ਕਿਸੇ ਵਿਦੇਸ਼ੀ ਸੰਗਠਨ ਵੱਲੋਂਇਨ੍ਹਾਂ ਨੂੰ ਆਰਥਿਕ ਮਦਦ ਦੇਣ ਦਾ ਸ਼ੱਕ ਵੀ ਹੈ। ਘਟਨਾ ਵਾਪਰਨ ਤੋਂ ਬਾਅਦ ਇੱਕ ਹੋਰ ਪੁਜਾਰੀ ਨੇ ਕਿਹਾ ਕਿ ਉਨ੍ਹਾਂ ਹਿੰਦੂ ਰੀਤੀ ਮੁਤਾਬਕ ਮੰਦਰ ਦੇ ਸ਼ੁੱਧੀਕਰਨ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਪੁਜਾਰੀਆਂ ਦੇ ਇੱਕ ਸੰਗਠਨ ਨੇ ਇਸ ਕੇਸ ਵਿੱਚ ਸਖਤ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਮਥੁਰਾ ਵਿੱਚ ਫਿਰਕੂ ਏਕਤਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪੰਜਾਬੀ ਖ਼ਬਰਾਂ

ਡੇਰਾ ਪ੍ਰੇਮੀ ਦੇ ਕਤਲ ਦਾ ਜ਼ਿੰਮਾ ਲੈਣ ਵਾਲੇ ਗੈਂਗਸਟਰ ਦਾ ਫੇਸਬੁੱਕ ਅਕਾਊਂਟ ਡਿਲੀਟ

Published

on

facebook account delete

ਬਠਿੰਡਾ, 23 ਨਵੰਬਰ, – ਤਿੰਨ ਦਿਨ ਪਹਿਲਾਂ ਬਠਿੰਡਾ ਜ਼ਿਲੇ ਦੇਭਗਤਾ ਭਾਈਕਾ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਦਾ ਫੇਸਬੁੱਕ ਅਕਾਊਂਟਡਿਲੀਟ ਕਰ ਦਿੱਤਾ ਗਿਆ ਹੈ, ਪਰ ਇਹ ਅਕਾਊਂਟ ਕਿਸ ਨੇ ਡਿਲੀਟ ਕੀਤਾ, ਇਸ ਦਾ ਪਤਾ ਨਹੀਂ ਲੱਗ ਰਿਹਾ।
ਇਸ ਵਕਤ ਪੰਜਾਬ ਵਿੱਚ ਸਰਗਰਮ ਦਵਿੰਦਰ ਬੰਬੀਹਾ, ਲਾਰੈਂਸ ਬਿਸ਼ਨੋਈ, ਵਿੱਕੀ ਗੌਂਡਰ ਸਣੇਕਈ ਗੈਂਗਸਟਰ ਗਰੁੱਪਾਂ ਦੇ ਫੇਸਬੁੱਕ ਅਕਾਊਂਟ ਅਤੇ ਪੇਜ ਚੱਲ ਰਹੇ ਹਨ, ਜਿਨ੍ਹਾਂ ਤੋਂ ਇਹ ਇਕ-ਦੂਜੇ ਨੂੰ ਧਮਕੀਆਂ ਦੇਂਦੇ ਹਨ। ਦਵਿੰਦਰ ਬੰਬੀਹਾ ਗਰੁੱਪ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਬੀਤੀ 24 ਅਕਤੂਬਰ ਨੂੰ ਫੇਸਬੁੱਕ ਤੋਂ ਹੀ ਦਿੱਤੀ ਸੀ। ਵਿੱਕੀ ਗੌਂਡਰ ਗਰੁੱਪ ਵੀ ਹਥਿਆਰਾਂ ਵਾਲੀਆਂ ਪੋਸਟਾਂ ਪਾ ਰਿਹਾ ਹੈ, ਜਿਨ੍ਹਾਂ ਉੱਤੇ ਹਜ਼ਾਰਾਂ ਨੌਜਵਾਨ ਕੁਮੈਂਟ ਪਾ ਰਹੇ ਹਨ। ਇਸ ਗਰੁੱਪ ਨੇ ਇਕ ਪੋਸਟ ਵਿੱਚ ਕਿਹਾ ਹੈ ਕਿ ‘ਸਾਰੇ ਵੀਰਾਂ ਭੈਣਾਂ ਨੂੰ ਦੱਸ ਦੇਈਏ ਕਿ ਜਦੋਂ ਮੌਕੇ ਮਿਲਿਆ, ਓਦੋਂ ਸੋਧਾ ਲੱਗੇਗਾਗੱਦਾਰ, ਠੱਗ ਅਤੇ ਪੰਥ ਦੋਖੀਆਂ ਨੂੰ।’ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਸ਼ੇਰਾ ਖੁੱਬਣ ਦੇ ਨਾਂਅ ਉੱਤੇ ਵੀ ਕਈ ਫੇਸਬੁੱਕ ਅਕਾਊਂਟ ਚੱਲਦੇ ਹਨ, ਜਿਨ੍ਹਾਂ ਨਾਲ ਸੈਂਕੜੇ ਨੌਜਵਾਨ ਜੁੜੇ ਹੋਏ ਹਨ।
ਵਰਨਣ ਯੋਗ ਹੈ ਕਿ ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਨਾਲ ਫੋਟੋਅਪਲੋਡ ਕਰਨ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈਤੇ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ, ਜਿਸ ਨਾਲ ਏਦਾਂ ਦੀ ਮੁਹਿੰਮ ਕੁਝ ਮੱਠੀ ਪੈ ਗਈ ਸੀ।ਗੈਂਗਸਟਰ ਗਰੁੱਪਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੇ ਹੱਕ ਵਿੱਚਪੋਸਟਾਂ ਪਾਏ ਜਾਣ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਕਈ ਗੈਂਗਸਟਰ ਜੇਲ੍ਹਾਂ ਵਿੱਚ ਗਰਮ ਖਿਆਲੀਆਂ ਨਾਲ ਮਿਲਣਪਿੱਛੋਂ ਗੁਰਸਿੱਖ ਬਣ ਚੁੱਕੇ ਹਨ। ਭਗਤਾ ਭਾਈਕਾ ਵਿੱਚ ਡੇਰਾ ਪ੍ਰੇਮੀ ਦੇ ਕਤਲ ਨੂੰ ਮਾਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਨੇ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਉਣ ਤੋਂ ਕੁਝ ਮਿੰਟ ਪਿੱਛੋਂ ਆਪਣੀ ਫੇਸਬੁੱਕ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਾਸ਼ਣ ਦੀ ਇੱਕ ਵੀਡੀਓ ਵੀ ਅਪਲੋਡ ਕਰ ਦਿੱਤੀ ਸੀ। ਦੱਸਿਆ ਗਿਆ ਹੈ ਕਿ ਜੇਲ੍ਹ ਵਿੱਚ ਗਰਮ ਖਿਆਲੀਆਂ ਨਾਲ ਮਿਲਣ ਮਗਰੋਂ ਸੁੱਖਾ ਲੰਮੇ ਵੀ ਗੁਰਸਿੱਖ ਬਣ ਗਿਆ ਸੀ। ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਵੀ ਗੁਰਸਿੱਖੀ ਧਾਰਨ ਕਰ ਚੁੱਕਾ ਦੱਸਿਆ ਜਾਂਦਾ ਹੈ ਅਤੇ ਉਸ ਦੇ ਫੇਸਬੁੱਕ ਪੇਜ ਉੱਤੇ ਖ਼ਾਲਿਸਤਾਨ ਪੱਖੀ ਪੋਸਟਾਂ ਪਾਈਆਂ ਜਾ ਰਹੀਆਂ ਹਨ।

Click Here Latest Punjabi News Portal Online

Continue Reading

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੇ ਕਿਹਾ : 26-27 ਨਵੰਬਰ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ

Published

on

kisan
  • ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂ ਲਈ ਲੰਗਰ ਦੀ ਸੇਵਾ ਕਰੇਗੀ
    ਚੰਡੀਗੜ੍ਹ, 23 ਨਵੰਬਰ, – ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ ਆਈ ਕੇ ਐੱਸ ਸੀ) ਨੇ ਭਾਰਤ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ‘ਦਿੱਲੀ ਚੱਲੋ’ ਦਾ ਪਹਿਲਾਂ ਤੈਅ ਕੀਤਾ ਹੋਇਆ ਸਾਂਝਾ ਅੰਦੋਲਨ ਪ੍ਰੋਗਰਾਮ 26-27 ਨਵੰਬਰ ਅਤੇ ਇਸ ਤੋਂ ਬਾਅਦ ਬਾਰੇ ਵੀ ਪਹਿਲੀ ਯੋਜਨਾ ਦੇ ਅਨੁਸਾਰ ਜਾਰੀ ਹੈ ਤੇ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ-ਵਿਰੋਧੀ ਤੇ ਲੋਕ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਲਈ ਸਾਂਝਾ ਅੰਦੋਲਨ ਕੇਂਦਰੀ ਸਰਕਾਰ ਨੂੰ ਚਿੰਤਾ ਲਾ ਰਿਹਾ ਹੈ। ਕਿਸਾਨ ਆਗੂਆਂ ਮੁਤਾਬਕ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਆਦਿ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਕੰਮ ਕਰ ਰਹੀਆਂ ਹਨ।
    ਏ ਆਈ ਕੇ ਐੱਸ ਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਗਲਤ ਜਾਣਕਾਰੀ ਅਤੇ ਅਫਵਾਹਾਂ ਕਾਰਨ ਗੁੰਮਰਾਹ ਨਾ ਹੋਣ ਜਾਂ ਭੁਲੇਖੇ ਵਿੱਚ ਨਾ ਪੈਣ। ਏਆਈਕੇਐੱਸਸੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਫੈਡਰੇਸ਼ਨਾਂ ਅਤੇ ਯੂਨੀਅਨਾਂ ਇਸ ਵਕਤ’ਦਿੱਲੀ ਚੱਲੋ’ ਪ੍ਰੋਗਰਾਮ ਕਾਮਯਾਬ ਕਰਨ ਲਈ ਪੂਰੇ ਯਤਨ ਕਰ ਰਹੀਆਂ ਹਨ।
    ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਆ ਰਹੇ ਕਿਸਾਨਾਂ ਵੱਲੋਂ ਰਾਸ਼ਨ ਇਕੱਠਾ ਕਰਨ ਦੀਆਂ ਰਿਪੋਰਟਾਂ ਉਨ੍ਹਾਂ ਨੇ ਵੇਖੀਆਂ ਹਨ, ਪਰ ਉਹ ਦਿੱਲੀ ਆ ਰਹੇ ਸਭ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਲੰਗਰ ਜਾਂ ਰਾਸ਼ਨ ਪਾਣੀ ਦੀ ਚਿੰਤਾ ਨਾ ਕਰਨ, ਜਿੰਨੇ ਦਿਨ ਕਿਸਾਨ ਦਿੱਲੀ ਰੁਕਣਗੇ, ਉਨ੍ਹਾਂ ਲਈ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਸਿਰਸਾ ਨੇ ਕਿਹਾ ਕਿ ਇਸ ਦੇਸ਼ ਦੇ ਕਿਸਾਨਾਂ ਦੀ ਲੜਾਈ ਸਾਡੀ ਲੜਾਈ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਪਾਰਟੀ ਦੀ ਦਿੱਲੀ ਯੂਨਿਟ ਦੀ ਡਿਊਟੀ ਲਾਈ ਹੈ ਕਿ ਦਿੱਲੀ ਵਿੱਚ ਕਿਸਾਨਾਂ ਦੇ ਲੰਗਰ ਆਦਿ ਦਾ ਪ੍ਰਬੰਧ ਉਹ ਕਰਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਅਪੀਲ ਕਰਦੇ ਹਾਂ ਕਿ ਉਹ ਬੇਫਿਕਰ ਹੋ ਕੇ ਦਿੱਲੀ ਆਉਣ ਅਤੇ ਜਿੰਨੇ ਵੀ ਦਿਨ ਉਨ੍ਹਾਂ ਨੂੰ ਲੰਗਰ-ਪਾਣੀ ਦੀ ਲੋੜ ਹੋਵੇ, ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੀ ਸੇਵਾ ਕਰੇਗੀ।

Click Here Latest Punjabi News Portal Online

Continue Reading

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਪੌਣੇ ਦੋ ਮਹੀਨਿਆਂ ਮਗਰੋਂ ਰੇਲ ਗੱਡੀਆਂ ਦੇ ਪਹੀਏ ਸਰਕੇ

Published

on

railways

ਚੰਡੀਗੜ੍ਹ, 23 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੋਸ ਵਜੋਂ ਰੇਲਵੇ ਲਾਈਨਾਂ ਉੱਤੇ ਕਿਸਾਨਾਂ ਦੇ ਧਰਨਿਆਂ ਕਾਰਨ ਪੰਜਾਬ ਵਿੱਚ ਪਿਛਲੇ ਪੌਣੇ ਦੋ ਮਹੀਨਿਆਂ ਤੋਂ ਰੁਕੀ ਹੋਈ ਰੇਲ ਸੇਵਾ ਅੱਜ ਸੋਮਵਾਰ ਨੂੰ ਚੱਲ ਪਈ ਹੈ। ਇਸ ਦੇ ਪਹਿਲੇ ਕਦਮ ਵਜੋਂ ਅੱਜ ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਤੇ ਰੁਕੇ ਹੋਏ ਕੰਟੇਨਰਾਂ ਨੂੰ ਪੰਜਾਬ ਤੋਂ ਬਾਹਰ ਭੇਜਣਾ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਯਾਤਰੀ ਰੇਲਾਂ ਚਾਲੂ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਪ੍ਰਕਿਰਿਆ ਬੀਤੇ ਸ਼ਨੀਵਾਰ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਲ ਗੱਡੀਆਂ ਚਲਾਉਣ ਲਈ ਦਿੱਤੀ ਗਈ ਸਹਿਮਤੀ ਤੋਂ ਬਾਅਦ ਸ਼ੁਰੂ ਹੋਈ ਹੈ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 23 ਨਵੰਬਰ ਤੋਂ ਪੰਜਾਬ ਵਿੱਚ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਰੇਲਵੇ ਵਿਭਾਗ ਨੇ ਇਹ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਨੋਟੀਫ਼ਿਕੇਸ਼ਨ ਇੱਕ ਦਿਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ।
ਸਹਿਮਤੀ ਦੇ ਨਾਲ ਰੇਲ ਪ੍ਰਕਿਰਿਆ ਸ਼ੁਰੂ ਕਰਨ ਵਜੋਂ ਜਲੰਧਰ ਦੇ ਸਿਟੀ ਸਟੇਸ਼ਨ ਤੋਂ ਅੱਜ ਦੁਪਹਿਰ 2.05 ਵਜੇ ਪਹਿਲੀ ਮਾਲ ਗੱਡੀ ਲਗਭਗ 150 ਕੰਟੇਨਰ ਲੈ ਕੇ ਪਾਨੀਪਤ ਨੂੰ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਲਾਈਨਾਂ ਦੀ ਚੈਕਿੰਗ ਲਈ ਖਾਲੀ ਇੰਜਣ ਦੌੜਾ ਕੇ ਵੇਖੇ ਗਏ ਸਨ ਕਿ ਇਸ ਸਮੇਂ ਵਿੱਚ ਕਿਤੇ ਕੋਈ ਤਰੁਟੀ ਨਾ ਰਹਿ ਗਈ ਹੋਵੇ। ਮਾਲ ਗੱਡੀਆਂ ਚੱਲਣ ਨਾਲ ਪੰਜਾਬਦੇ ਉਦਯੋਗਾਂ ਨੂੰ ਵੱਡੀ ਰਾਹਤ ਮਿਲਣ ਲੱਗੀ ਤੇ ਬੀਤੇ 50 ਦਿਨਾਂ ਤੋਂ ਕੱਚਾ ਮਾਲ ਲਿਆਉਣ ਅਤੇ ਪੱਕੇ ਨੂੰ ਬਾਹਰ ਭੇਜਣ ਦਾ ਰੁਕਿਆ ਹੋਇਆ ਕੰਮ ਅੱਜ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਰੇਲਵੇ ਵਿਭਾਗ ਨੇ ਫੈਸਲਾ ਕਰ ਲਿਆ ਹੈ ਕਿ ਸਭ ਤੋਂ ਪਹਿਲਾਂ ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਕੰਟੇਨਰ ਭੇਜੇ ਜਾਣਗੇ, ਜਿੱਥੇ ਇਸਵੇਲੇ ਕ੍ਰਿਸਮਸ ਦੇ ਕਾਰਨ ਮਾਲ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਦੇਸ਼ ਵਿਚਲੀ ਸਪਲਾਈ ਬਾਅਦ ਵਿੱਚ ਕੀਤੀ ਜਾਵੇਗੀ।

Click Here Latest Punjabi News Portal Online

Continue Reading

ਰੁਝਾਨ