Case registered against DIG on complaint of Haryana minister Vij's brother
Connect with us [email protected]

ਪੰਜਾਬੀ ਖ਼ਬਰਾਂ

ਹਰਿਆਣਾ ਦੇ ਮੰਤਰੀ ਵਿਜ ਦੇ ਭਰਾ ਦੀ ਸ਼ਿਕਾਇਤ ਉੱਤੇ ਡੀ ਆਈ ਜੀ ਵਿਰੁੱਧ ਕੇਸ ਦਰਜ

Published

on

ਹਰਿਆਣਾ, 9 ਫਰਵਰੀ – ਹਰਿਆਣਾ ਪੁਲਸ ਨੇ ਏਥੋਂ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਦੀ ਸ਼ਿਕਾਇਤ ਉੱਤੇ ਡੀ ਆਈ ਜੀ (ਵਿਜੀਲੈਂਸ) ਅਸ਼ੋਕ ਕੁਮਾਰ ਵਿਰੁੱਧ ਹਮਲਾ ਕਰਨ, ਧਮਕੀ ਦੇਣ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪੁਲਸ ਨੇ ਦੱਸਿਆ ਕਿ ਕਪਿਲ ਵਿਜ ਕੱਲ੍ਹ ਦੁਪਹਿਰ ਆਪਣੇ ਦੋਸਤ ਦੇ ਪੋਤੇ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਅੰਬਾਲਾ ਛਾਉਣੀ ਦੇ ਸਰਹਿੰਦ ਕਲੱਬ ਗਏ ਸਨ, ਜਿੱਥੇ ਡੀ ਆਈ ਜੀ ਮੌਜੂਦ ਸੀ। ਪੁਲਸ ਸੂਤਰਾਂ ਮੁਤਾਬਕ ਇਸ ਦੌਰਾਨ ਕਪਿਲ ਵਿਜ ਅਤੇ ਡੀ ਆਈ ਜੀ ਵਿਚਕਾਰ ਕਿਸੇ ਮੁੱਦੇ ਤੋਂ ਤਿੱਖੀ ਬਹਿਸ ਹੋਈ, ਪਰ ਕੁਝ ਲੋਕਾਂ ਦੇ ਦਖ਼ਲ ਨਾਲ ਮਾਮਲਾ ਸੁਲਝ ਗਿਆ। ਬਾਅਦ ਵਿੱਚ ਕਪਿਲ ਵਿਜ ਨੇ ਡੀ ਆਈ ਜੀ ਵਿਰੁੱਧ ਅੰਬਾਲਾ ਛਾਉਣੀ ਸਦਰ ਥਾਣੇ ਵਿੱਚ ਸ਼ਿਕਾਇਤ ਦਿੱਤੀ, ਜਿਸ ਵਿਚ ਉਸ ਨੇ ਦੋਸ਼ ਲਾਇਆ ਕਿ ਉਹ ਵਿਅਕਤੀ, ਜਿਸ ਬਾਰੇ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇੱਕ ਡੀ ਆਈ ਜੀ ਹੈ, ਉਸ ਕੋਲ ਆਇਆ ਅਤੇ ਉਸ ਨਾਲ ਅਤੇ ਉਸ ਦੇ ਪਰਵਾਰ ਨਾਲ ਬਿਨਾਂ ਕਾਰਨ ਖਾਣਾ ਖਾਣ ਵੇਲੇ ਬਦਸਲੂਕੀ ਸ਼ੁਰੂ ਕਰ ਦਿੱਤੀ।ਵਿਜ ਨੇ ਕਿਹਾ ਕਿ ਵਾਪਸ ਆਉਂਦਿਆਂ ਇਸ ਸੀਨੀਅਰ ਪੁਲਸ ਅਧਿਕਾਰੀ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਅੰਬਾਲੇ ਦਾ ਡੀ ਆਈ ਜੀ ਵਿਜੀਲੈਂਸ ਹੈ ਅਤੇ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਪੁਲਸ ਸੂਤਰਾਂ ਦੇ ਅਨੁੁਸਾਰ ਸ਼ਿਕਾਇਤ ਮਿਲਣ ਪਿੱਛੋਂ ਅੰਬਾਲੇ ਦੇ ਐਸ ਪੀ ਹਾਮਿਦ ਅਖ਼ਤਰ ਸੀਨੀਅਰ ਪੁਲਸ ਅਧਿਕਾਰੀਆਂ ਸਮੇਤ ਰਾਤ 10 ਵਜੇ ਅੰਬਾਲਾ ਸਦਰ ਥਾਣੇ ਪਹੁੰਚੇ ਅਤੇ ਡੀ ਆਈ ਜੀ ਵਿਰੁੱਧ ਕੇਸ ਦਰਜ ਕੀਤਾ।ਅੰਬਾਲਾ ਸਦਰ ਥਾਣੇ ਦੇ ਐਸ ਐਚ ਓ ਵਿਨੈ ਕੁਮਾਰ ਨੇ ਕਿਹਾ ਕਿ ਉਸ ਨੂੰ ਕੱਲ੍ਹ ਸ਼ਾਮ ਇੱਕ ਸ਼ਿਕਾਇਤ ਮਿਲੀ ਸੀ। ਐਸ ਐਚ ਓ ਨੇ ਕਿਹਾ ਕਿ ਅਸ਼ੋਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਜਾਂਚ ਜਾਰੀ ਹੈ।

ਪੰਜਾਬੀ ਖ਼ਬਰਾਂ

ਅੰਬਾਨੀ ਦੇ ਘਰ ਨੇੜੇ ਕਾਰ ਮਿਲਣ ਦਾ ਮਾਮਲਾ ਮੌਤ ਤੋਂ ਦੋ ਦਿਨ ਪਹਿਲਾਂ ਸਨਮੁਖ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

Published

on

ਮੁੰਬਈ, 7 ਮਾਰਚ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਮਿਲੀ ਵਿਸਫੋਟਕ ਸਮੱਗਰੀ ਨਾਲ ਲੱਦੀ ਸਕਾਰਪੀਓ ਦੇ ਮਾਲਕ ਸਨਮੁਖ ਹਿਰੇਨ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਉਧਵ ਠਾਕਰੇ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪੁਲਸ ਅਤੇ ਪੱਤਰਕਾਰਾਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦ ਕਿ ਉਹ ਆਪਣੀ ਕਾਰ ਚੋਰੀ ਹੋਣ ਦੀ ਪੂਰੀ ਜਾਣਕਾਰੀ ਪੁਲਸ ਨੂੰ ਦੇ ਚੁੱਕੇ ਹਨ।
ਦੋ ਮਾਰਚ ਨੂੰ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਨਹੀਂ ਮਿਲ ਸਕੀ ਹੈ, ਪਰ ਪਤਾ ਲੱਗਾ ਹੈ ਕਿ ਇਸ ਵਿੱਚ ਸਨਮੁੱਖ ਹਿਰੇਨ ਨੇ ਸ਼ਿਕਾਇਤ ਕੀਤੀ ਸੀ ਕਿ ਪੁਲਸ ਪੁੱਛਗਿੱਛ ਲਈ ਬੁਲਾ ਕੇ ਉਨ੍ਹਾਂ ਨੂੰ ਪੂਰਾ ਦਿਨ ਬਿਠਾ ਰੱਖਦੀ ਹੈ, ਜਦ ਕਿ ਆਪਣੀ ਕਾਰ ਚੋਰੀ ਹੋਣ ਦੀ ਜਾਣਕਾਰੀ ਉਹ ਦੇ ਚੁੱਕੇ ਹਨ। ਇਹ ਪੱਤਰ ਲਿਖਣ ਦੇ ਤੀਸਰੇ ਦਿਨ ਹੀ ਕਾਰ ਅਸੈਸਰੀਜ ਵਪਾਰੀ ਸਨਮੁਖ ਹਿਰੇਨ, ਤਾਵੜੇ ਨਾਂਅ ਦੇ ਕਿਸੇ ਪੁਲਸ ਅਧਿਕਾਰੀ ਨੂੰ ਮਿਲਣ ਦੀ ਗੱਲ ਕਹਿ ਕੇ ਆਪਣੇ ਘਰੋਂ ਨਿਕਲੇ ਸਨ। ਸਾਰੀ ਰਾਤ ਗਾਇਬ ਰਹਿਣ ਦੇ ਬਾਅਦ ਉਨ੍ਹਾਂ ਦੀ ਲਾਸ਼ ਘਰ ਤੋਂ ਸੱਤ ਕਿਲੋਮੀਟਰ ਦੂਰ ਮੁੰਬਰਾ ਵਿੱਚ ਸਮੁੰਦਰ ਦੀ ਖਾੜੀ ਵਿੱਚ ਮਿਲੀ। ਇਸ ਕੇਸ ਵਿੱਚ ਪੁਲਸ ਦੇ ਏ ਪੀ ਆਈ ਸਚਿਨ ਵਝੇ ਦੀ ਸਰਗਰਮੀ ‘ਤੇ ਵੀ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਸਵਾਲ ਉਠਾਇਆ ਹੈ। ਫੜਨਵੀਸ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ, ਪਰ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਦੀ ਜਾਂਚਏ ਟੀ ਐਸ (ਐਂਟੀ ਟੈਰਰਿਸਟ ਸਕੁਆਡ) ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਸਨਮੁਖ ਹਿਰੇਨ ਦੀ ਪੋਸਟਮਾਰਟਮ ਰਿਪੋਰਟ ਪੁਲਸ ਨੂੰ ਮਿਲ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ 12 ਤੋਂ 14 ਘੰਟੇ ਪਹਿਲਾਂ ਹੋ ਚੁੱਕੀ ਸੀ। ਸਨਮੁਖ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਗੰਭੀਰ ਜ਼ਖਮ ਨਹੀਂ ਪਾਏ ਗਏ। ਮੌਤ ਦਾ ਕਾਰਨ ਪੁਲਸ ਨੇ ਅਜੇ ਸਪੱਸ਼ਟ ਨਹੀਂ ਕੀਤਾ ਹੈ।
ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਸਨਮੁਖ ਹਿਰੇਨ ਦੀ ਮੌਤ ਨਿਰਾਸ਼ਾ ਜਨਕ ਅਤੇ ਮੰਦਭਾਗੀ ਹੈ, ਰਾਜ ਸਰਕਾਰ ਦੇ ਅਕਸ ਲਈ ਜ਼ਰੂਰੀ ਹੈ ਕਿਇਸ ਦੇ ਰਹੱਸ ਤੋਂ ਜਲਦੀ ਪਰਦਾ ਉਠੇ। ਸੰਜੇ ਰਾਉਤ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਾਉਣ ਦੀ ਭਾਜਪਾ ਦੀ ਮੰਗ ਰੱਦ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਕੇਸ ਏ ਟੀ ਐਸ ਨੂੰ ਸੌਂਪ ਦਿੱਤਾ ਹੈ, ਜੋ ਇਸ ਨੂੰ ਸੁਲਝਾਉਣ ਵਿੱਚ ਸਮਰੱਥ ਹੈ। ਸਾਨੂੰ ਏ ਟੀ ਐਸ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਨਮੁਖ ਹਿਰੇਨ ਦੀ ਮੌਤ ਦਾ ਰਾਜਨੀਤੀਕਰਣ ਕਰਨਾ ਅਤੇ ਸਰਕਾਰ ਨੂੰ ਘੇਰਨਾ ਗਲਤ ਹੈ।

Continue Reading

ਪੰਜਾਬੀ ਖ਼ਬਰਾਂ

ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

Published

on

ਜਲੰਧਰ, 7 ਮਾਰਚ – ਪੰਜਾਬੀ ਪੱਤਰਕਾਰੀ ‘ਚ ਹੀ ਨਹੀਂ, ਸਗੋਂ ਸਮੁੱਚੇ ਸਿਆਸੀ, ਧਾਰਮਿਕ ਤੇ ਸਮਾਜਕ ਖੇਤਰ ਵਿੱਚ ਇਹ ਖਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਥੰਮ੍ਹ ਸੀਨੀਅਰ ਪੱਤਰਕਾਰ ਮੇਜਰ ਸਿੰਘ (68) ਦਾ ਕੱਲ੍ਹ ਸਵੇਰੇ ਦਿੱਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਮੇਜਰ ਸਿੰਘ ਦੀ ਬੇਵਕਤ ਮੌਤ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਹਰ ਸ਼ਖਸ ਨੂੰ ਡੂੰਘਾ ਸਦਮਾ ਲੱਗਾ। ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਚੰਗਾ ਭਲਾ ਗੱਲਾਂ ਕਰਦਾ ਇਨਸਾਨ ਇਸ ਦੁਨੀਆ ਤੋਂ ਅਚਾਨਕ ਰੁਖ਼ਸਤ ਹੋ ਜਾਏਗਾ। ਉਨ੍ਹਾਂ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਵਿਖੇ ਹੋਇਆ ਤੇ ਬਾਅਦ ‘ਚ ਉਹ ਪਰਵਾਰ ਸਮੇਤ ਜਲੰਧਰ ਵਿਖੇ ਆ ਵਸੇ। ਉਨ੍ਹਾਂ ਦੇ ਤਿੰਨ ਪੁੱਤਰ ਪ੍ਰਤੀਕ ਸਿੰਘ, ਪੁਨੀਤ ਪਾਲ ਸਿੰਘ ਤੇ ਤਨਵੀਰ ਸਿੰਘ ਹਨ।

Continue Reading

ਪੰਜਾਬੀ ਖ਼ਬਰਾਂ

ਬੱਚਾ ਗੋਦ ਵਿੱਚ ਲੈ ਕੇ ਡਿਊਟੀ ਕਰਨ ਵਾਲੀ ਮਹਿਲਾ ਕਾਂਸਟੇਬਲ ਬਾਰੇ ਵਿਭਾਗੀ ਜਾਂਚ ਸ਼ੁਰੁੂ

Published

on

ਚੰਡੀਗੜ੍ਹ, 7 ਮਾਰਚ – ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਸੈਕਟਰ 15-16-23-24 ਦੇ ਚੌਕ ਉੱਤੇ ਡਿਊਟੀ ਕਰਨਾ ਕਾਂਸਟੇਬਲ ਪ੍ਰਿਅੰਕਾ ਨੂੰ ਭਾਰੀ ਪੈ ਗਿਆ। ਐਸ ਐਸ ਪੀ ਟ੍ਰੈਫਿਕ ਨੇ ਡੀ ਐਸ ਪੀ ਦੀ ਸਪੈਸ਼ਲ ਰਿਪੋਰਟ ਉੱਤੇ ਮਹਿਲਾ ਕਾਂਸਟੇਬਲ ਪ੍ਰਿਅੰਕਾ ਦੀ ਵਿਭਾਗੀ ਜਾਂਚ ਸ਼ੁਰੂ ਕਰ ਕੇ ਇਸ ਦਾ ਜ਼ਿੰਮਾ ਸੈਂਟਰਲ ਡਵੀਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪਿਆ ਗਿਆ ਹੈ।
ਪਤਾ ਲੱਗਾ ਹੈ ਕਿ ਚੰਡੀਗੜ੍ਹ ਟਰੈਫਿਕ ਪੁਲਸ ਕਾਂਸਟੇਬਲ ਪ੍ਰਿਅੰਕਾ ਸ਼ੁਕੱਰਵਾਰ ਸਵੇਰੇ ਆਪਣੇ ਬੱਚੇ ਨੂੰ ਨਾਲ ਲੈ ਕੇ ਡਿਊਟੀ ਉੱਤੇ ਪਹੁੰਚੀ ਅਤੇ ਸੈਕਟਰ 24 ਦੇ ਚੌਕ ਉੱਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਟਰੈਫਿਕ ਮੈਨੇਜ ਕਰ ਰਹੀ ਸੀ। ਇਸ ਮੌਕੇ ਰਾਹਗੀਰਾਂ ਨੇ ਉਸ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾਹੈ।ਵੀਡੀਓ ਬਾਰੇਲੋਕਾਂ ਨੇ ਅਲੱਗ-ਅਲੱਗ ਪ੍ਰਤੀਕਿਰਿਆ ਦਿੱਤੀ। ਕੋਈ ਮਾਂ ਦੀ ਮਮਤਾ ਅਤੇ ਡਿਊਟੀ ਦੇ ਫਰਜ਼ ਨੂੰ ਸਲਿਊਟ ਕਰ ਰਿਹਾ ਸੀ, ਤਾਂ ਕਿਸੇ ਨੇ ਵਿਭਾਗ ਦੀ ਕਾਰਜਸ਼ੈਲੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਦੇਰ ਨਾਲ ਡਿਊਟੀ ਉੱਤੇ ਪਹੁੰਚੀ ਸੀ ਅਤੇ ਗੈਰ ਹਾਜ਼ਰ ਵੀ ਸੀ, ਇਸ ਲਈ ਉਸ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਸ ਵੱਲੋਂ ਡਿਊਟੀ ਬਾਰੇ ਹੰਗਾਮਾ ਕਰਨ ਅਤੇ ਅਨੁਸ਼ਾਸਨਹੀਣਤਾ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਤਾਂ ਡਿਊਟੀ ਸ਼ਡਿਊਲ ਦੀ ਜਾਂਚ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪੀ ਗਈ ਹੈ। ਡੀ ਐਸ ਪੀ ਟ੍ਰੈਫਿਕ ਐਂਡ ਪੀ ਆਰ ਓ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਪ੍ਰਿਅੰਕਾ ਸਵੇਰੇ ਦੀ ਡਿਊਟੀ ਉੱਤੇ ਲੇਟ ਪਹੁੰਚੀ ਤਾਂ ਗੈਰ ਹਾਜ਼ਰ ਕਰਦਿੱਤੀ ਜਾਣ ਉੱਤੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਚ ਅਧਿਕਾਰੀਆਂ ਦੇ ਹੁਕਮ ਦੀ ਅਣਦੇਖੀ ਕਾਰਨ ਉਸ ਬਾਰੇ ਜਾਂਚ ਸ਼ੁਰੂ ਹੋਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca