Case registered against 8 persons including Congress leader Shashi Tharo
Connect with us [email protected]

ਰਾਜਨੀਤੀ

ਕਾਂਗਰਸ ਆਗੂ ਸ਼ਸ਼ੀ ਥਰੂਰ,ਪੱਤਰਕਾਰ ਰਾਜਦੀਪ ਸਰਦੇਸਾਈ ਸਣੇ 8 ਜਣਿਆਂ ਉੱਤੇ ਕੇਸ ਦਰਜ

Published

on

  • ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਗਿਆ
    ਨੋਇਡਾ, 28 ਜਨਵਰੀ, – ਦਿੱਲੀ ਵਿੱਚ ਗਣਤੰਤਰ ਦਿਵਸ 26 ਜਨਵਰੀ ਦੇ ਦਿਨ ਸੰਘਰਸ ਕਰਨ ਵਾਲੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਿਲਸਿਲੇ ਵਿੱਚ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਜਿ਼ਲਾ ਨੋਇਡਾ ਦੀ ਪੁਲਸ ਨੇ ਕਾਂਗਰਸ ਪਾਰਲੀਮੈਂਟ ਮੈਂਬਰ ਸ਼ਸ਼ੀ ਥਰੂਰ, ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਤੇ 6 ਹੋਰ ਸੰਪਾਦਕਾਂ ਸਮੇਤ ਅੱਠ ਲੋਕਾਂ ਦੇ ਖਿਲਾਫ ਦੇਸ਼-ਧ੍ਰੋਹ ਅਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
    ਨੋਇਡਾ ਦੇ ਸੈਕਟਰ 20 ਦੇ ਥਾਣੇ ਵਿੱਚ ਅੱਜ ਸਮਾਜ ਸੇਵੀ ਕਹੇ ਜਾਂਦੇ ਇੱਕ ਵਿਅਕਤੀ ਦੀ ਸ਼ਿਕਾਇਤ ਉੱਤੇ ਕੇਸ ਦਰਜ ਕਰਾਇਆ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੇ 26 ਜਨਵਰੀ ਨੂੰ ਦਿੱਲੀਵਿੱਚ ਹਿੰਸਾ ਕਰ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਗ਼ੈਰ-ਪੁਸ਼ਟੀ ਵਾਲੀਆਂ ਖ਼ਬਰਾਂ ਚਲਾਈਆਂ ਅਤੇ ਟਵੀਟ ਕੀਤੇ ਸਨ। ਇਸ ਬਾਰੇ ਡਿਪਟੀ ਕਮਿਸ਼ਨਰਪੁਲਸ (ਜ਼ੋਨ-1) ਰਾਜੇਸ਼ ਐੱਸ ਨੇ ਕਿਹਾ ਕਿ ਅਰਪਿਤ ਮਿਸ਼ਰਾ ਨਾਂਅ ਦੇ ਸਮਾਜਸੇਵੀ ਨੇ ਥਾਣਾ ਸੈਕਟਰ 20 ਵਿੱਚ ਰਿਪੋਰਟ ਦਰਜ ਕਰਾਈ ਹੈ ਅਤੇ ਉਸ ਵਿੱਚ ਉਨ੍ਹਾਂ ਨੇ ਰਾਜਦੀਪ ਸਰਦੇਸਾਈ, ਮ੍ਰਿਣਾਲ ਪੰਡਿਤ, ਜ਼ਫਰ ਆਗਾ, ਪਰੇਸ਼ਨਾਥ, ਅਨੰਤਨਾਥ ਤੇ ਵਿਨੋਦ ਕੇ. ਜੋਸ ਸਮੇਤ ਅੱਠ ਜਣਿਆਂ ਦੇ ਨਾਮ ਨੋਟ ਕਰਾਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿ਼ਕਾਇਤਵਿੱਚਇੰਡੀਅਨ ਪੀਨਲ ਕੋਡ ਤੋਂ ਇਲਾਵਾ ਸੂਚਨਾ ਤਕਨੀਕ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦੋਸ਼ ਲਾਏ ਗਏ ਹਨ। ਨੋਇਡਾ ਪੁਲਸ ਕੇਸ ਦਰਜ ਕਰਨ ਪਿੱਛੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਾਜਨੀਤੀ

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੌਰਾਨ ਮੋਦੀ ਵੱਲੋਂ ਮੰਤਰੀਆਂ ਨਾਲ ਵਿਸ਼ੇਸ਼ ਵਿਚਾਰਾਂ

Published

on

PM-MODI

ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਸਥਿਤੀ ਬਾਰੇ ਚਰਚਾ
ਨਵੀਂ ਦਿੱਲੀ, 6 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਅਜੇ ਕਾਬੂ ਵਿੱਚ ਨਹੀਂ ਆ ਸਕੀ ਕਿ ਵਾਇਰਾਲੋਜੀ ਦੇ ਮਾਹਿਰਾਂ ਨੇ ਤੀਸਰੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਕੇਂਦਰੀ ਮੰਤਰੀਆਂ ਨਾਲ ਇੱਕ ਖਾਸ ਬੈਠਕ ਕਰ ਕੇ ਇਸ ਸਾਰੀ ਸਥਿਤੀ ਬਾਰੇ ਵਿਚਾਰ ਕੀਤੀ ਅਤੇ ਭਵਿੱਖ ਬਾਰੇ ਸੋਚਿਆ ਹੈ।
ਦੱਸਿਆਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਵਿੱਚ ਕੋਰੋਨਾਦੀ ਸਮੀਖਿਆ ਅਤੇ ਵੈਕਸੀਨ ਬਾਰੇ ਚਰਚਾ ਕੀਤੀ ਅਤੇ ਕੋਰੋਨਾ ਦੇ ਵਧਦੇ ਕੇਸਾਂਬਾਰੇ ਮੁਕੰਮਲ ਜਾਣਕਾਰੀ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਸਿਹਤ ਢਾਂਚੇ ਨੂੰ ਠੀਕ ਕਰਨ ਵਿੱਚ ਰਾਜ ਸਰਕਾਰਾਂ ਨੂੰ ਸਹਿਯੋਗ ਦਿਓ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਵੇ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੋ ਕੋਵਿਡ-19 ਉੱਤੇ ਜਨਸਿਹਤ ਪ੍ਰਤੀਕਿਰਿਆ ਦੀ ਵਿਚਾਰ ਕੀਤੀ ਅਤੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿ਼ਲਿਆਂ ਤੱਕ ਦੀ ਸਥਿਤੀ ਦਾ ਜਾਇਜ਼ਾ ਲਿਆ। ਕਿਆਸ ਲੱਗਦੇ ਹਨ ਕਿ ਦੇਸ਼ ਵਿੱਚਇਸ ਸਥਿਤੀ ਕਾਰਨ ਮੁਕੰਮਲ ਲਾਕਡਾਊਨ ਲਾਇਆ ਜਾ ਸਕਦਾ ਹੈ, ਪਰ ਇਸਬਾਰੇ ਅਜੇ ਕੇਂਦਰ ਸਰਕਾਰ ਵੱਲੋਂ ਬਾਕਾਇਦਾ ਬਿਆਨ ਨਹੀਂ ਆਇਆ, ਸਗੋਂ ਏਦਾਂ ਦੀ ਗੱਲ ਦਾ ਖੰਡਨ ਕੀਤਾ ਜਾ ਰਿਹਾ ਹੈ।
ਉਂਜ ਕੇਂਦਰ ਸਰਕਾਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਵੀ ਦਸਤਕ ਦੇ ਸਕਦੀ ਹੈ, ਪਰ ਇਸ ਦੀ ਸਮਾਂ ਹੱਦ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਇਸ ਸਮੇਂ ਜਿਸ ਲੰਬੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਉਸ ਦਾ ਪਹਿਲਾਂ ਅਨੁਮਾਨ ਨਹੀਂ ਸੀ ਲੱਗ ਸਕਦਾ।ਕੇਂਦਰ ਸਰਕਾਰ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਉੱਤਰ ਪ੍ਰਦੇਸ਼ ਸਮੇਤ 12 ਰਾਜਾਂ ਵਿੱਚ ਇਕ ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਇਲਾਜ ਅਧੀਨ ਹਨਅਤੇ ਕਰਨਾਟਕ, ਕੇਲਰ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹਨ, ਜਿਥੇ ਰੋਜ਼ਾਨਾਕੇਸਾਂ ਵਿੱਚ ਵਾਧਾ ਦਰ ਤੇਜ਼ ਦਿੱਸਦੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜ਼ਾ ਹਾਲਾਤ ਬਾਰੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਅੱਜ ਵੀਰਵਾਰ ਨੂੰ ਚਰਚਾ ਕੀਤੀ ਹੈ ਅਤੇ ਕਿਆਫੇ ਲੱਗਦੇ ਹਨ ਕਿ ਕੀ ਫਿਰ ਭਾਰਤ ਵਿੱਚਮੁਕੰਮਲ ਲਾਕਡਾਊਨ ਲੱਗ ਸਕਦਾ ਹੈ? ਪ੍ਰਧਾਨ ਮੰਤਰੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ, ਝਾਰਖੰਡ ਦੇ ਮੁੱਖ ਮੰਤਰੀਆਂ ਦੇ ਨਾਲ ਪੁੱਡੂਚੇਰੀ ਅਤੇ ਜੰਮੂ-ਕਸ਼ਮੀਰ ਦੋਂਹ ਰਾਜਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਵੀ ਗੱਲਬਾਤ ਕੀਤੀ ਹੈ।
ਭਾਰਤ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਆਕਸੀਜਨ ਅਤੇ ਬੈੱਡਜ਼ ਦੀ ਘਾਟ ਬਣੀ ਹੋਈ ਹੈ ਅਤੇਇਸ ਦੇ ਕੇਸ ਲਗਾਤਾਰ ਵਧ ਰਹੇ ਹਨ। ਦੇਸ਼ ਵਿੱਚ ਮੁਕੰਮਲ ਲਾਕਡਾਊਨ ਦੀ ਚਰਚਾ ਦੌਰਾਨ ਕਈ ਰਾਜ ਪਹਿਲਾਂ ਹੀ ਲਾਕਡਾਊਨ, ਕਰਫੀਊ, ਨਾਈਟ ਕਰਫੀਊ, ਵੀਕੈਂਡ ਲਾਕਡਾਊਨ ਵਰਗੇ ਕਦਮ ਉਠਾ ਚੁੱਕੇ ਹਨ ਤੇ ਮਹਾਰਾਸ਼ਟਰ, ਕੇਰਲ, ਰਾਜਸਥਾਨ, ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਪਾਬੰਦੀਆਂ ਲਾਗੂ ਹਨ।

Read More Political News Today

Continue Reading

ਰਾਜਨੀਤੀ

ਸੁਬਰਾਮਣੀਅਮ ਸਵਾਮੀ ਦੀ ਮੋਦੀ ਨੂੰ ਸਲਾਹ: ਕੋਰੋਨਾ ਵਿਰੁੱਧ ਜੰਗ ਦੀ ਕਮਾਂਡ ਗਡਕਰੀ ਨੂੰ ਸੌਂਪ ਦਿਓ

Published

on

Subramaniam Swamy

ਨਵੀਂ ਦਿੱਲੀ, 6 ਮਈ – ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਤੇਜ਼ ਰਫ਼ਤਾਰ ਨਾਲ ਇਨਫੈਕਸ਼ਨ ਫੈਲਾ ਰਹੀ ਹੈ। ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾ ਰਾਹੁਲ ਗਾਂਧੀ ਸਮੇਤ ਸਾਰੇ ਵਿਰੋਧੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ‘ਤੇ ਸਵਾਲ ਉਠਾ ਰਹੇ ਹਨ। ਅਜਿਹੇ ਮਾਹੌਲ ਵਿੱਚ ਮੋਦੀ ਨੂੰ ਉਨ੍ਹਾਂ ਦੀ ਪਾਰਟੀ ਦੇ ਵੱਡੇ ਨੇਤਾ ਸੁਬਰਾਮਣੀਅਮ ਸਵਾਮੀ ਨੇ ਵਿਸ਼ੇਸ਼ ਸਲਾਹ ਦਿੱਤੀ ਹੈ।
ਸੁਬਰਾਮਣੀਅਮ ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਿਰੁੱਧ ਜੰਗ ਦੀ ਕਮਾਂਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਰੋਨਾ ਦੇ ਕਹਿਰ ਨਾਲ ਨਜਿੱਠ ਲਵੇਗਾ, ਜਿਵੇਂ ਉਸ ਨੇ ਇਸਲਾਮਿਕ ਹਮਲਾਵਰਾਂ ਤੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਸਾਹਮਣਾ ਕੀਤਾ ਹੈ, ਪਰ ਜੇ ਸਾਵਧਾਨੀ ਨਹੀਂ ਵਰਤੀ ਜਾਂਦੀ ਹੈ ਸਾਨੂੰ ਅਗੇ ਦਿਨਾਂ ਵਿੱਚ ਇੱਕ ਹੋਰ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਬੱਚਿਆਂ ਨੂੰ ਟਾਰਗੇਟ ਕਰ ਸਕਦੀ ਹੈ। ਇੱਕ ਟਵਿਟਰ ਯੂਜ਼ਰ ਨੇ ਜਦ ਸੁਬਰਾਮਣੀਅਮ ਸਵਾਮੀ ਤੋਂ ਪੁੱਛਿਆ ਕਿ ਸਿਹਤ ਮੰਤਰੀ ਹਰਸ਼ਵਰਧਨ ਨੂੰ ਹਟਾ ਦੇਣਾ ਚਾਹੀਦਾ ਤਾਂ ਉਨ੍ਹਾਂ ਕਿਹਾ, ਨਹੀਂ, ਹਰਸ਼ਵਰਧਨ ਨੂੰ ਫਰੀ ਹੈਂਡ ਨਹੀਂ ਦਿੱਤਾ ਗਿਆ ਹੈ ਅਤੇ ਉਹ ਆਪਣੇ ਅਧਿਕਾਰੀਆਂ ਦੇ ਪ੍ਰਤੀ ਬਹੁਤ ਨਰਮ ਹਨ, ਗਡਕਰੀ ਦੇ ਨਾਲ ਉਹੀ ਅਧਿਕਾਰੀ ਚੰਗਾ ਕੰਮ ਕਰਨਗੇ।

Read More Political News Today

Continue Reading

ਰਾਜਨੀਤੀ

ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਚਲਾ ਲਿਆ

Published

on

Trump

ਫੇਸਬੁੱਕ ਅਕਾਊਂਟ ਅਜੇ ਵੀ ਸਸਪੈਂਡ ਰਹੇਗਾ
ਸਾਨ ਫਰਾਂਸਿਸਕੋ, 5 ਮਈ, – ਫੇਸਬੁੱਕ ਅਤੇ ਟਵਿੱਟਰ ਉੱਤੇ ਪਾਬੰਦੀ ਲੱਗਣ ਪਿੱਛੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰ ਲਿਆ ਹੈ, ਜਿਹੜਾ ਅਸਲ ਵਿੱਚ ਆਪਣੀ ਵੈੱਬਸਾਈਟਉੱਤੇ ਸਿਰਫ ਇਕ ਵਰਡਪ੍ਰੈੱਸ ਬਲਾਗ ਹੈ। ਉਨ੍ਹਾਂ ਦੇ ਫਾਲੋਅਰਸ ਆਪਣੇ ਈਮੇਲ ਅਤੇ ਫੋਨ ਨੰਬਰਾਂ ਦੇ ਨਾਲ ਇਸ ਪਲੇਟਫਾਰਮ ਉੱਤੇ ਅਲਰਟ ਲਈ ਸਾਈਨਅਪ ਕਰ ਸਕਦੇ ਹਨ।
ਟਰੰਪ ਦਾ ਨਵਾਂ ਮੰਚ ਟਵਿੱਟਰ ਦੇ ਇਕ ਆਮ ਐਡੀਸ਼ਨ ਵਾਂਗ ਬਣਾਇਆ ਹੈ, ਪਰ ਇਹ ਰਨਿੰਗ ਬਲਾਗ ਦੇ ਵਾਂਗਹੋਸਟ ਕੀਤਾ ਗਿਆ ਹੈ। ਟਰੰਪ ਨੇ ਨਵੇਂ ‘ਪਲੇਟਫਾਰਮ’ ਉੱਤੇ 24 ਮਾਰਚ ਤੱਕ ਕੰਟੈਂਟ ਪੋਸਟ ਕੀਤਾ ਹੈ, ਜਿਸ ਵਿੱਚ ਨਵੀਂ ਪੋਸਟ ਦੀ ਵੀਡੀਓ ਹੈ, ਜੋ ਉਸ ਦੇ ਨਵੇਂ ਪਲੇਟਫਾਰਮ ਦੀ ਐਡ ਹੈ। ਇਸ ਵਿਚ ਆਜ਼ਾਦ ਤੌਰਬੋਲਣ ਦਾ ਹੱਕ ਰਾਖਵਾਂ ਹੈ।ਜਾਪਦਾ ਹੈ ਕਿ ਟਰੰਪ ਦੇ ਸਾਬਕਾ ਮੁਹਿੰਮ ਪ੍ਰਬੰਧਕ ਬ੍ਰੈਡ ਪਾਰਸਕੇਲਦੀ ਡਿਜੀਟਲ ਕੰਪਨੀ, ਕੰਪੇਨ ਨਿਊਕਲੀਅਸਨੇ ਇਹ ਮੰਚ ਬਣਾਇਆ ਹੈ। 6 ਜਨਵਰੀ ਨੂੰ ਕੈਪੀਟਲ ਹਮਲੇ ਪਿੱਛੋਂ ਫੇਸਬੁੱਕ ਉੱਤੇ ਪਾਬੰਦੀਸ਼ੁੰਦਾ ਕੀਤੇ ਟਰੰਪ ਦੀ ਪਾਬੰਦੀ ਉੱਤੇਆਜ਼ਾਦ ਓਵਰਸੀਜ਼ ਬੋਰਡ ਵੱਲ਼ੋਂ ਟਰੰਪ ਦਾ ‘ਪਲੇਟਫਾਰਮ’ ਸਰਕਾਰੀ ਮੰਚ ਤੋਂ ਅੱਗੇ ਲੰਘ ਗਿਆ ਹੈ।
ਫਿਰ ਵੀ ਡੋਨਾਲਡ ਟਰੰਪ ਦੀ ਫੇਸਬੁੱਕ ਉੱਤੇ ਵਾਪਸੀ ਅਜੇ ਨਹੀਂ ਹੋਵੇਗੀ।ਇਸ ਨੈੱਟਵਰਕ ਦੇ ਅਰਧ-ਸੁਤੰਤਰ ਨਿਗਰਾਨੀ ਬੋਰਡ ਨੇ ਫੇਸਬੁੱਕ ਉੱਤੇ ਉਸ ਦਾ ਅਕਾਊਂਟ ਸਸਪੈਂਡਰੱਖਣ ਦੇ ਪੱਖ ਵਿੱਚ ਰਾਏ ਦਿੱਤੀ ਹੈ। ਵਾਸ਼ਿੰਗਟਨ ਵਿੱਚ 6 ਜਨਵਰੀ ਨੂੰ ਪਾਰਲੀਮੈਂਟ ਭਵਨ ਵਿੱਚ ਹੋਈ ਹਿੰਸਾ ਭੜਕਾਉਣ ਉਤੇ ਚਾਰ ਮਹੀਨੇ ਪਹਿਲਾਂ ਟਰੰਪ ਦਾ ਖਾਤਾ ਰੋਕ ਦਿੱਤਾ ਗਿਆ ਸੀ।ਇਸ ਨੂੰ ਸਸਪੈਂਡ ਰੱਖਦੇ ਹੋਏ ਬੋਰਡ ਨੂੰ ਉਸ ਤਰੀਕੇ ਵਿੱਚ ਕਮੀ ਨਜ਼ਰ ਆਈ ਹੈ, ਜਿਸ ਤਹਿਤ ਫੇਸਬੁੱਕ ਨੇ ਇਹ ਫੈਸਲਾ ਲਿਆ ਸੀ। ਬੋਰਡ ਨੇ ਕਿਹਾ ਕਿ ਫੇਸਬੁੱਕਵੱਲੋਂ ਯਕੀਨੀ ਤੌਰ ਉੱਤੇ ਸਸਪੈਂਡ ਦਾ ਅਣਮਿੱਥੇ ਅਤੇ ਸਟੈਂਡਰਡ ਰਹਿਤ ਜੁਰਮਾਨਾ ਲਾਉਣਾ ਠੀਕ ਨਹੀਂ। ਬੋਰਡ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਾਏ ਜੁਰਮਾਨੇ ਵਿਰੁੱਧ ਫਿਰ ਜਾਂਚ ਕਰ ਕੇ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ 6 ਮਹੀਨੇ ਸਮਾਂ ਹੈ,ਜਿਹੜਾਉਲੰਘਣਾ ਦੀ ਗੰਭੀਰਤਾ ਤੇ ਭਵਿੱਖਦੇ ਨੁਕਸਾਨ ਦੀ ਸੰਭਾਵਨਾ ਦਰਸਾਉਂਦਾ ਹੈ। ਬੋਰਡ ਨੇ ਕਿਹਾ ਕਿ ਨਵਾਂ ਜੁਰਮਾਨਾ ਯਕੀਨੀ ਤੌਰ ਉੱਤੇਸਪੱਸ਼ਟ, ਜ਼ਰੂਰੀ ਅਤੇ ਅਨੁਪਾਤਕ ਅਤੇ ਗੰਭੀਰ ਉਲੰਘਣਾ ਬਾਰੇ ਫੇਸਬੁੱਕ ਦੇ ਨਿਯਮਾਂ ਮੁਤਾਬਕ ਹੋਣਾ ਚਾਹੀਦਾ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca