Case of 328 missing Saroops Shiromani Committee President Longowal
Connect with us [email protected]

ਪੰਜਾਬੀ ਖ਼ਬਰਾਂ

ਗਾਇਬ ਹੋਏ 328 ਸਰੂਪਾਂ ਦਾ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਅਤੇ ਅਕਾਲ ਤਖਤ ਜਥੇਦਾਰ ਦੇ ਪੁਤਲੇ ਰੋਸ ਵਜੋਂ ਫੂਕੇ ਗਏ

Published

on

Statues of President Longowal and Akal Takht Jathedar

ਰੋਪੜ, 30 ਅਕਤੂਬਰ, – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗੁੰਮ ਹੋਣ ਦੇ ਰੋਸ ਵਿੱਚ ਅੱਜ ਰੋਪੜ ਵਿੱਚ ਦੋ ਥਾਈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਇੱਕ ਪੁਤਲਾ ਰੋਪੜ ਦੀ ਸੰਗਤ ਦੇ ਨੌਜਵਾਨਾਂ ਨੇ ਰੋਪੜ-ਚੰਡੀਗੜ੍ਹ ਰੋਡ ਉਤੇ ਪਿੰਡ ਸਿੰਘ ਕੋਲ ਸਾੜਿਆ ਅਤੇ ਦੂਸਰਾ ਬੇਲਾ ਚੌਕ ਰੋਪੜ ਵਿੱਚ ਸਾੜਿਆ ਗਿਆ।
ਪੁਤਲੇ ਸਾੜਨ ਮੌਕੇ ਪ੍ਰਦਰਸ਼ਨਕਾਰੀਆਂ ਨੇ ਗੁੱਸਾ ਜ਼ਾਹਰ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੰਮ ਹੋਣ ਦੀ ਸੂਰਤ ਵਿਚ ਅਕਾਲ ਤਖਤ ਸਾਹਿਬ ਦੇ ਬਾਹਰ ਪ੍ਰਦਰਸ਼ਨ ਕਰਦੇ ਸਿੱਖਾਂ ਲੋਕਾਂ ਨੂੰ ਕੁੱਟਿਆ ਗਿਆ ਸੀ ਅਤੇ ਇਹ ਸਭ ਕਾਰਵਾਈਆਂ ਅਕਾਲੀ ਦਲ ਦੇ ਪ੍ਰਧਾਨ ਦੇ ਕਹਿਣ ਉਤੇ ਹੋਈਆਂ ਹਨ। ਉਨ੍ਹਾ ਕਿਹਾ ਕਿ ਜਦੋਂਸਿੱਖਾਂ ਉਤੇ ਭੀੜ ਪੈਂਦੀ ਹੈ, ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅੱਗੇ ਨਹੀਂ ਆਉਂਦੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਸਿੱਖ ਸੰਗਤ ਉਤੇ ਸ਼੍ਰੋਮਣੀ ਕਮੇਟੀ ਕ੍ਰਿਪਾਨਾਂ ਤਾਣ ਦਿੰਦੀ ਹੈ। ਇਸ ਮੌਕੇ ਰੋਸ ਕਰਨ ਵਾਲਿਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਇਸ਼ਾਰੇ ਉੱਤੇਚੱਲਦੇ ਹਨ ਤੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਦੂਸਰੇ ਪਾਸੇ ਬੇਲਾ ਚੌਕ ਰੋਪੜ ਵਿਖੇ ਰਣਜੀਤ ਸਿੰਘ ਪਤਿਆਲਾ, ਨਿਰਮਲ ਸਿੰਘ ਲੋਧੀਮਾਜਰਾ, ਤਰਲੋਚਨ ਸਿੰਘ ਹੁਸੈਨਪੁਰ, ਕੁਲਵੰਤ ਸਿੰਘ ਸੈਣੀ ਤੇ ਹੋਰਨਾਂ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਿਆ। ਇਸ ਮੌਕੇ ਰਣਜੀਤ ਸਿੰਘ ਪਤਿਆਲਾ ਅਤੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਪੰਥ ਲਈ ਕੰਮ ਕਰਨਾ ਹੈ, ਪਰ ਇਹ ਬਾਦਲਾਂ ਦਾ ਭਲਾ ਸੋਚਦੀ ਤੇ ਗੁਰੂਆਂ ਦੇ ਸੰਦੇਸ਼ ਸਰਬੱਤ ਦਾ ਭਲਾ ਤੋਂ ਦੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਮਿਤ੍ਰਸਰ ਵਿਖੇ ਸਤਿਕਾਰ ਕਮੇਟੀ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂਕੁੱਟਣਾ ਬਹੁਤ ਨਿੰਦਣਯੋਗ ਹੈ ਅਤੇ ਕਈ ਸਿੱਖਾਂ ਦੇ ਕੱਕਾਰਾਂ ਦੀ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸਿੱਖ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

Click Here Exclusive Punjabi Breaking News

ਪੰਜਾਬੀ ਖ਼ਬਰਾਂ

ਸੁਪਰੀਮ ਕੋਰਟ ਤੋਂ ਮੰਗੀ ਮਦਦ : ਵਿਦਿਆਰਥੀ ਨੇ ਗਲਤ ਲਿੰਕ ਨੂੰ ਕਲਿਕ ਕਰਨ ਨਾਲ ਆਈ ਆਈ ਟੀ-ਬੰਬੇ ਦੀ ਸੀਟ ਗੁਆਈ

Published

on

supreme court

ਮੁੰਬਈ, 1 ਦਸੰਬਰ – ਜੇ ਈ ਈ ਦੀ ਪ੍ਰੀਖਿਆ ਵਿੱਚ ਆਲ ਇੰਡੀਆ ਪੱਧਰ ‘ਤੇ 270ਵਾਂ ਰੈਂਕ ਹਾਸਲ ਕਰਨ ਵਾਲੇ ਯਤੀਮ 18 ਸਾਲਾ ਵਿਦਿਆਰਥੀ ਦੀ ਇੱਕ ਗਲਤੀ ਨੇ ਉਸ ਦੇ ਸਾਰੇ ਸੁਫਨਿਆਂ ਉਤੇ ਪਾਣੀ ਫੇਰ ਦਿੱਤਾ ਹੈ ਅਤੇ ਇਸ ਗਲਤੀ ਕਾਰਨ ਉਸ ਨੂੰ ਆਪਣੀ ਸੀਟ ਗਵਾਉਣੀ ਪੈ ਗਈ ਹੈ। ਇਸ ਤੋਂ ਰਾਹਤ ਲੈਣ ਦੇ ਲਈ ਉਹ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਅਪੀਲ ਕਰਨ ਲਈ ਪਹੁੰਚ ਗਿਆ ਹੈ।
ਸਿੰਗਲ ਮਦਰ ਨਾਲ ਪਲਿਆ ਤੇ ਵੱਡਾ ਹੋਇਆ ਇਹ ਵਿਦਿਆਰਥੀ ਜੇ ਈ ਈ ਵਿੱਚ ਸ਼ਾਨਦਾਰ ਰੈਂਕ ਹਾਸਲ ਕਰਨ ਦੇ ਬਾਅਦ ਆਈ ਆਈ ਟੀ-ਬੰਬੇ ਵਿੱਚ ਆਪਣੀ ਪਸੰਦ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਬੀ ਟੈਕ ਕੋਰਸ ਵਿੱਚ ਜਗ੍ਹਾ ਪੱਕੀ ਕਰ ਗਿਆ ਸੀ, ਪਰ ਇਹ ਸੀਟ ਉਸ ਨੇ ਆਪਣੀ ਇੱਕ ਗਲਤੀ ਨਾਲ 15 ਦਿਨ ਵਿੱਚ ਹੀ ਗਵਾ ਦਿੱਤੀ।ਦਰਅਸਲ ਆਗਰਾ ਦੇ ਵਸਨੀਕ ਸਿਧਾਂਤ ਬੱਤਰਾ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਜੇ ਈ ਈ (ਐਡਵਾਂਸਡ) 2020 ਵਿੱਚ ਜਗ੍ਹਾ ਪੱਕੀ ਕਰਨ ਦੇ ਬਾਅਦ 18 ਅਕਤੂਬਰ ਨੂੰ ਪਹਿਲੇ ਰਾਊਂਡ ਵਿੱਚ ਲੈ ਲਿਆ ਗਿਆ ਸੀ, ਪਰ ਰੋਲ ਨੰਬਰ ਨੂੰ ਅਪਡੇਟ ਕਰਨ ਵੇਲੇ ਉਸ ਨੇ ‘ਅਗਲੇ ਰਾਊਂਡ ਵਿੱਚ ਸੀਟ ਵਾਪਸੀ’ ਦੇ ਲਿੰਕ ‘ਤੇ ਗਲਤੀ ਨਾਲ ਕਲਿਕ ਕਰ ਦਿੱਤਾ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਨੂੰ ਐਡਮਿਸ਼ਨ ਦੀ ਲੋੜਨਹੀਂ ਹੈ। ਇਸ ਦੇ ਬਾਅਦ 10 ਨਵੰਬਰ ਨੂੰ ਜਦ ਚਾਰ ਸਾਲਾ ਬੀ ਟੈਕ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ ਕੋਰਸ ਦੀ ਸੂਚੀ ਆਈ ਤਾਂ ਉਸ ਵਿੱਚੋਂ ਸਿਧਾਂਤ ਦਾ ਨਾਂਅ ਗਾਇਬ ਸੀ। ਉਸ ਨੇ 19 ਨਵੰਬਰ ਨੂੰ ਕੋਰਟ ਵਿੱਚ ਅਰਜ਼ੀ ਲਾ ਕੇ ਵੋਕੇਸ਼ਨ ਬੈਂਚ ਨੂੰ ਕਿਹਾ ਕਿ ਉਹ ਆਈ ਆਈ ਟੀ ਬੰਬੇ ਨੂੰ ਹੁਕਮ ਦੇਣ ਕਿ ਉਹ ਦੋ ਦਿਨਾਂ ਦੇ ਅੰਦਰ ਇਸ ਉੱਤੇ ਵਿਚਾਰ ਕਰੇ, ਪਰ ਜਦ ਲੇਟ ਰਜਿਸਟਰੇਸ਼ਨ ਦੇ ਲਈ ਸਿਰਫ ਦੋ ਦਿਨ ਬਾਕੀ ਰਹਿ ਗਏ ਸਨ, ਇਸ ਲਈ ਬੱਤਰਾ ਦੀ ਇਹ ਅਪੀਲ ਰੱਦ ਕਰ ਦਿੱਤੀ ਗਈ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਏਅਰ ਇੰਡੀਆ ਪਾਇਲਟਾਂ ਵੱਲੋਂ ਤਨਖਾਹ ਕਟੌਤੀ ਬਾਰੇ ਸਰਕਾਰੀ ਦਖਲ ਦੀ ਮੰਗ

Published

on

air india

ਮੁੰਬਈ, 1 ਦਸੰਬਰ – ਏਅਰ ਇੰਡੀਆ ਦੇ ਪਾਇਲਟ ਸੰਗਠਨਾਂ ਆਈ ਪੀ ਜੀ ਅਤੇ ਆਈ ਸੀ ਪੀ ਨੇ ਤਨਖਾਹ ਕਟੌਤੀ ਦੇ ਮੁੱਦੇ ਉੱਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਦਖਲ ਦੇਣ ਦੀ ਮੰਗ ਕੀਤੀ ਅਤੇ ਵੱਖ-ਵੱਖ ਹੋਰ ਮੁੱਦਿਆਂ ‘ਤੇ ਚਰਚਾ ਲਈ ਉਨ੍ਹਾਂ ਦੇ ਨਾਲ ਮੀਟਿੰਗ ਦੀ ਬੇਨਤੀ ਕੀਤੀ ਹੈ।
ਪਾਇਲਟ ਸੰਗਠਨਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸਤੰਬਰ ‘ਚ ਸਾਡੀਆਂ ਮੀਟਿੰਗਾਂ ‘ਚ ਤੁਸੀਂ ਸਾਡੀਆਂ ਸ਼ਿਕਾਇਤਾਂ ‘ਤੇ ਪਾਜ਼ਿਟਿਵਲੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਅੱਜ ਹੋਰ ਜਹਾਜ਼ਰਾਨੀ ਕੰਪਨੀਆਂ ਆਪਣੇ ਪਾਇਲਟਾਂ ਦੀ ਤਨਖਾਹ ‘ਚ ਕਟੌਤੀ ਵਾਪਸ ਲੈ ਰਹੀਆਂ ਹਨ,ਜਦੋਂ ਕਿ ਏਅਰ ਇੰਡੀਆ ਦੇ ਪਾਇਲਟਾਂ ਲਈ ਤਨਖਾਹ ‘ਚ ਕਟੌਤੀ ਅਕਤੂਬਰ ਤੋਂ ਹੋਰ ਵਧ ਗਈ ਹੈ।

Click Here To Read Latest punjabi news online

Continue Reading

ਪੰਜਾਬੀ ਖ਼ਬਰਾਂ

ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼ ਮਨਜਿੰਦਰ ਸਿੰਘ ਸਿਰਸਾ ਨੇ ਲੰਗਰ ਦਾ ਸਿਆਸੀਕਰਨ ਕੀਤੇ

Published

on

manjinder singh sirsa

ਜਲੰਧਰ, 1 ਦਸੰਬਰ – ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਗੁਰੂ ਦੇ ਲੰਗਰ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਿਰਸਾ ਵੱਲੋਂ ਲੰਗਰ ਦੇ ਨਾਂ ਉਤੇ ਕੀਤੀਆਂ ਜਾ ਰਹੀਆਂ ਹਰਕਤਾਂ ਨੂੰ ਬਚਕਾਨਾ ਅਤੇ ਗੈਰ-ਜ਼ਰੂਰੀ ਦੱਸਿਆ ਅਤੇ ਨਿੰਦਾ ਕੀਤੀ ਹੈ।
ਆਪਣੀ ਪਾਰਟੀ ਦੇ ਦਫ਼ਤਰ ਵਿਖੇ ਵਾਰਡ ਨੰਬਰ 45 ਖੁਰੇਜੀ ਖ਼ਾਸ ਤੋਂ ਗੁਰਮੀਤ ਸਿੰਘ ਕੋਹਲੀ ਦੀ ਅਗਵਾਈ ‘ਚ ਪਾਰਟੀ ਵਿੱਚ ਸ਼ਾਮਲ ਹੋਏ ਸੈਂਕੜੇ ਲੋਕਾਂ ਦਾ ਸਵਾਗਤ ਕਰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਲੰਗਰ ਗੁਰੂ ਦਾ ਹੈ, ਇਸ ਲਈ ਜਦੋਂਮਨਜਿੰਦਰ ਸਿੰਘ ਸਿਰਸਾ ਕਿਸਾਨਾਂ ਨੂੰ ਲੰਗਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭੇਜੇ ਜਾਣ ਦਾ ਦਾਅਵਾ ਕਰਦਾ ਹੈ ਤਾਂ ਕਿਸਾਨ ਉਸ ਦਾ ਵਿਰੋਧ ਕਰਦੇ ਹਨ। ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ ਬਾਦਲਾਂ ਨੂੰ ਪੰਜਾਬ ਦੇ ਲੋਕ ਚਿਮਟੇ ਨਾਲ ਫੜਨ ਲਈ ਵੀ ਤਿਆਰ ਨਹੀਂ,ਕਿਉਂਕਿ ਪਹਿਲਾਂ ਸਰਕਾਰ ਵਿੱਚ ਬੈਠਕੇ ਖੇਤੀ ਬਿੱਲਾਂ ਨੂੰ ਇਨ੍ਹਾਂ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਪਾਸ ਕਰਵਾਉਂਦੀ ਹੈ, ਫਿਰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦੇ ਬਾਅਦ ਯੂ-ਟਰਨ ਲੈਂਦੀ ਹੈ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਕਦੇ ਮਨਜਿੰਦਰ ਸਿੰਘ ਸਿਰਸਾ ਕੇਲਿਆਂ ਦੇ ਟਰੱਕ ਉਤੇ ਚੜ੍ਹ ਜਾਂਦੇ ਹਨ, ਕਦੇ ਜੀਪ ਦੇ ਪਿੱਛੇ ਲਟਕ ਕੇ ਫੇਸਬੁੱਕ ਲਾਈਵ ਕਰਕੇ ਕਹਿੰਦੇ ਹਨ ਕਿ ਪੁਲਸ ਮੇਰਾ ਪਿੱਛਾ ਕਰ ਰਹੀ ਹੈ, ਪਰ ਘਬਰਾਉਣਾ ਨਹੀਂ, ਮੈਂ ਲੰਗਰ ਲੈ ਕੇ ਆ ਰਿਹਾ ਹਾਂ। ਸਿਰਸਾ ਨੂੰ ਨੌਟੰਕੀਬਾਜ਼ ਕਰਾਰ ਦਿੰਦੇ ਹੋਏ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਮੇਰੇ ਕਮੇਟੀ ਪ੍ਰਧਾਨ ਰਹਿੰਦੇ ਸਮੇਂ ਜੰਤਰ-ਮੰਤਰ ਉਤੇ ਅੰਦੋਲਨ ਕਰਨ ਆਏ 2 ਲੱਖ ਤੱਕ ਕਿਸਾਨਾਂ ਨੂੰ ਅਸੀਂ ਰੋਜ਼ ਲੰਗਰ ਛਕਾਉਂਦੇ ਸੀ, ਪਰ ਏਦਾਂ ਰੌਲਾ ਨਹੀਂ ਪਾਉਂਦੇ ਸੀ। ਉਨ੍ਹਾਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛਿਆ ਕਿ ਉਹ ਕਿਸਾਨਾਂ ਨੂੰ ਕਿਉਂ ਕਹਿ ਰਹੇ ਹਨ ਕਿ ਘਬਰਾਉਣਾ ਨਹੀਂ, ਕਿਸਾਨ ਤਾਂ ਪਹਿਲਾਂ ਹੀ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ। ਉਨ੍ਹਾ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਵਿੱਚ ਸਿਰਸਾ ਕੋਈ ਵੱਡਾ ਕੰਮ ਕਰਨ ਵਿੱਚ ਕਾਮਯਾਬ ਨਹੀਂ ਰਹੇ, ਪਰ ਇੱਕ ਬਾਲਟੀ ਦਾਲ ਨਾਲ ਇੱਕ ਕੜਛੀ ਦਾਲ ਪਾਉਂਦੇ ਹੋਏ ਵਿਖਾਉਣ ਲਈ ਫੇਸਬੁੱਕ ਲਾਈਵ ਕਰਨ ਦੀ ਲੋੜ ਨਹੀਂ ਸੀ। ਇਹ ਗੁਰੂ ਦੀ ਗੋਲਕ ‘ਚੋਂ ਜਾ ਰਹੇ ਲੰਗਰ ਦਾ ਸਿਆਸੀਕਰਨ ਹੈ।

Click Here To Read Trending tech news

Continue Reading

ਰੁਝਾਨ