Captain warns Modi govt against notices issued by NIA during farmers'
Connect with us [email protected]

ਰਾਜਨੀਤੀ

ਕਿਸਾਨ ਸੰਘਰਸ਼ ਦੌਰਾਨ ਐੱਨ ਆਈ ਏ ਵੱਲੋਂ ਨੋਟਿਸਾਂ ਵਿਰੁੱਧ ਕੈਪਟਨ ਦੀ ਮੋਦੀ ਸਰਕਾਰ ਨੂੰ ਚਿਤਾਵਨੀ

Published

on

capt amrinder singh

ਚੰਡੀਗੜ੍ਹ, 18 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲਦੇ ਸੰਘਰਸ਼ ਦੇ ਦੌਰਾਨ ਕਈ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਕੌਮੀ ਜਾਂਚ ਏਜੰਸੀ (ਐੱਨ ਆਈਏ) ਵੱਲੋਂ ਨੋਟਿਸ ਜਾਰੀ ਕਰਨ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡਰਾਉਣ ਧਮਕਾਉਣ ਦੇ ਹੱਥਕੰਡੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਤੇ ਭਵਿੱਖ ਦੀ ਲੜਾਈ ਲੜਨ ਦੇ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦੇ।
ਭਾਜਪਾ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ਾਂਤਮਈ ਸੰਘਰਸ਼ ਕਰਦੇ ਕਿਸਾਨਾਂ ਦੇ ਘੋਲ ਨੂੰ ਕਮਜ਼ੋਰ ਕਰਨ ਲਈ ਐੱਨ ਆਈ ਏ ਦੇ ਨੋਟਿਸ ਜਾਰੀ ਕਰਨ ਅਤੇ ਦਮਨਕਾਰੀ ਅਤੇ ਨਿੰਦਣਯੋਗ ਕਾਰਵਾਈਆਂ ਦਾ ਸਹਾਰਾ ਲੈਣ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਕੀ ਕਿਸਾਨ ਵੱਖਵਾਦੀ ਤੇ ਅੱਤਵਾਦੀ ਜਾਪਦੇ ਹਨ? ਉਨ੍ਹਾਂ ਕੇਂਦਰ ਸਰਕਾਰ ਨੂੰ ਸਾਵਧਾਨ ਕੀਤਾ ਕਿ ਇਹ ਹੋਛੇ ਢੰਗ-ਤਰੀਕੇ ਕਿਸਾਨਾਂ ਦਾ ਇਰਾਦਾ ਕਮਜ਼ੋਰ ਕਰਨ ਦੀ ਥਾਂ ਉਨ੍ਹਾਂ ਨੂੰ ਆਪਣਾ ਰੁਖ਼ ਹੋਰ ਸਖ਼ਤ ਕਰਨ ਨੂੰ ਮਜਬੂਰ ਕਰਨਗੇ। ਉਨ੍ਹਾਂ ਨੇ ਸਰਕਾਰ ਦੀ ਨੀਤ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਨ੍ਹਾਂ ਡਰਾਉਣੀਆਂ ਕਾਰਵਾਈਆਂ ਨਾਲ ਉਹ ਕਿਸਾਨਸੰਘਰਸ਼ ਨੂੰ ਦਬਾਉਣਦੇ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਸਥਿਤੀ ਹੱਥੋਂ ਨਿਕਲ ਗਈ ਤਾਂ ਇਸਨੂੰ ਸੰਭਾਲਣ ਲਈ ਭਾਜਪਾ ਦੇ ਸਭ ਤੋਂ ਸ਼ਕਤੀਸ਼ਾਲੀ ਸਮਝੇ ਜਾਂਦੇ ਆਗੂ ਵੀ ਕੁਝ ਨਹੀਂ ਕਰ ਸਕਣਗੇ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਦੀ ਥਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੰਘਰਸ਼ ਕਰਦੇ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਤਾਉਣ ਅਤੇ ਤੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਨਾ ਕਿਸਾਨਾਂ ਦੀ ਚਿੰਤਾ ਤੇ ਨਾ ਮਾਨਸਿਕਤਾ ਦੀ ਸਮਝ ਹੈ, ਕੇਂਦਰ ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਕਿਸਾਨ ਇਸ ਦੀ ਨਾਂਹ-ਪੱਖੀ ਪ੍ਰਤੀਕਿਰਿਆ ਦੇਣਗੇ।

Latest Political News Today

ਰਾਜਨੀਤੀ

ਪੱਛਮੀ ਬੰਗਾਲ ਸਰਕਾਰ ਨੇ ਪੈਗਾਸਸ ਜਾਸੂਸੀ ਦੀ ਜਾਂਚ ਵਾਸਤੇ ਕਮੇਟੀ ਬਣਾਈ

Published

on

Mamata_Banerjee_PTI

ਕੋਲਕਾਤਾ, 26 ਜੁਲਾਈ, -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸੋਮਵਾਰ ਕਿਹਾ ਕਿ ਇਜ਼ਰਾਈਲ ਦੇ ਸਪਾਈਵੇਅਰ ਪੈਗਾਸਸ ਦੇ ਨਾਲ ਸਿਆਸੀ ਆਗੂਆਂ, ਅਫਸਰਾਂ ਅਤੇ ਪੱਤਰਕਾਰਾਂ ਦੀ ਜਾਸੂਸੀ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਲਈ ਉਨ੍ਹਾਂ ਦੀ ਸਰਕਾਰ ਨੇ ਦੋ ਮੈਂਬਰੀ ਜਾਂਚ ਕਮਿਸ਼ਨ ਕਾਇਮ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਜਾਂਚ ਪੈਨਲ ਬਣਾਉਣ ਦਾ ਫ਼ੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਸੋਮਵਾਰ ਨੂੰ ਹੋਈ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਵਿੱਚ ਕੀਤਾ ਗਿਆ ਤੇ ਪੈਨਲ ਦੇ ਮੈਂਬਰ ਸੇਵਾਮੁਕਤ ਜੱਜ ਹਨ। ਮਮਤਾ ਬੈਨਰਜੀ ਨੇ ਕਿਹਾ, “ਅਸੀਂ ਸੋਚਿਆ ਸੀ ਕਿ ਫ਼ੋਨ ਹੈਕਿੰਗ ਦੀ ਜਾਂਚ ਲਈ ਕੇਂਦਰ ਸਰਕਾਰ ਜਾਂਚ ਕਮਿਸ਼ਨ ਬਣਾਵੇਗੀ ਜਾਂ ਕੋਰਟਦੀ ਨਿਗਰਾਨੀ ਹੇਠ ਜਾਂਚ ਦੇ ਆਦੇਸ਼ ਦਿੱਤੇ ਜਾਣਗੇ, ਪਰ ਕੇਂਦਰ ਦੀ ਸਰਕਾਰ ਕੁਝ ਨਹੀਂ ਕਰ ਰਹੀ, ਇਸ ਲਈ ਅਸੀਂ ‘ਜਾਂਚ ਕਮਿਸ਼ਨ’ ਤੋਂ ਇਸ ਕੇਸ ਦੀ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ ਹੈ।” ਉਨ੍ਹਾ ਕਿਹਾ, ‘ਪੱਛਮੀ ਬੰਗਾਲ ਦੇ ਲੋਕਾਂ ਦੇ ਨਾਂ ਵੀ ਉਨ੍ਹਾਂ ਲੋਕਾਂ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਪੈਗਾਸਸ ਨਾਲਜਾਸੂਸੀ ਦਾ ਨਿਸ਼ਾਨਾ ਬਣਾਇਆ ਗਿਆ ਹੈ।ਕੇਂਦਰ ਹਰ ਕਿਸੇਦੀ ਜਾਸੂਸੀ ਕਰਨ ਦੀ ਕੋਸਿ਼ਸ਼ ਕਰਦਾ ਹੈ। ਕਮਿਸ਼ਨ ਫੋਨ ਦੀ ਗ਼ੈਰਕਾਨੂੰਨੀ ਹੈਕਿੰਗ ਬਾਰੇ ਪੂਰੀ ਜਾਣਕਾਰੀ ਦਾ ਪਤਾ ਲਾਏਗਾ।’ਮੀਡੀਆ ਰਿਪੋਰਟਾਂ ਮੁਤਾਬਕ ਪੈਗਾਸਸ ਸਪਾਈਵੇਅਰ ਦੀ ਵਰਤੋਂਨਾਲ ਸਿਆਸਤਦਾਨਾਂ, ਸਰਕਾਰੀ ਅਫਸਰਾਂ ਅਤੇ ਪੱਤਰਕਾਰਾਂ ਦੀ ਜਾਸੂਸੀਕਰਵਾਈ ਗਈ ਸੀ, ਜਿਸ ਤੋਂ ਬਾਅਦ ਭਾਰਤ ਤੇ ਸਾਰੀ ਦੁਨੀਆ ਵਿੱਚਇੱਕ ਵੱਡਾ ਵਿਵਾਦ ਖੜਾ ਹੋ ਗਿਆ ਅਤੇ ਨਰਿੰਦਰ ਮੋਦੀ ਸਰਕਾਰ ਦੇ ਉੱਤੇ ਦੋਸ਼ ਲੱਗ ਰਹੇ ਹਨ।

Continue Reading

ਰਾਜਨੀਤੀ

ਨਵਜੋਤ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦੇ ਸਾਰ ਵਿਵਾਦਾਂ ਵਿੱਚ ਘਿਰੇ

Published

on

Navjot Sidhu

ਕਿਸਾਨ ਆਗੂਆਂ ਨੇ ਠੋਕਵੇਂ ਜਵਾਬ ਦਿੱਤੇ
ਬਠਿੰਡਾ, 26 ਜੁਲਾਈ, -ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦੇ ਸਾਰ ਨਵਜੋਤ ਸਿੰਘ ਸਿੱਧੂ ਵਿਵਾਦਾਂ ਵਿਚ ਘਿਰ ਗਏ ਹਨ, ਕਿਉਂਕਿ ਚੰਡੀਗੜ੍ਹ ਵਿਚ ਹੋਏ ਤਾਜਪੋਸ਼ੀ ਸਮਾਗਮ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਕਿਸਾਨ ਮੋਰਚਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਿਆਸਾ ਖੂਹ ਕੋਲ ਆਉਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ। ਮੈਂ ਤੁਹਾਨੂੰ ਸੱਦਾ ਦੇਂਦਾ ਹਾਂ ਕਿ ਮੈਨੂੰ ਮਿਲੋ। ਮੈਂ ਜਾਣਦਾ ਹਾਂ ਕਿ ਤਿੰਨ ਕਾਲੇ ਕਾਨੂੰਨ ਤੁਸੀਂ ਲਾਗੂ ਨਹੀਂ ਹੋਣ ਦੇਣੇ। ਸਰਕਾਰ ਵੀ ਤੁਸੀਂਡੇਗ ਦਿਓਗੇ, ਪਰ ਇਸ ਦਾ ਹੱਲ ਕੀ ਹੈ, ਆਓ ਇਸ ਉੱਤੇ ਗੱਲ ਕਰੀਏ। ਸਾਡੀ ਸਰਕਾਰ ਦੀ ਤਾਕਤ ਕਿੱਦਾਂ ਕੰਮ ਆ ਸਕਦੀ ਹੈ।’ ਇਸ ਬਿਆਨ ਤੋਂ ਕਿਸਾਨ ਸੰਗਠਨ ਭੜਕ ਉੱਠੇ ਅਤੇ ਉਨ੍ਹਾਂ ਨੇਸਿੱਧੂ ਨੂੰ ਹੰਕਾਰੀ ਕਿਹਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ‘ਸਿੱਧੂ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਹ ਸ਼ਹਾਦਤਾ ਦੇਣ ਵਾਲੇ ਕਿਸਾਨਾਂ ਨੂੰ ਪਿਆਸੇ ਦੱਸਦਾ ਹੈ। ਕਾਰਪੋਰੇਟ ਘਰਾਣਿਆਂ ਅੱਗੇ ਸੀਨਾ ਤਾਣ ਕੇ ਖੜੇ ਕਿਸਾਨਾਂ ਨੂੰ ਪਿਆਸਾ ਕਹਿੰਦਾ ਹੈ।ਸਿੱਧੂ ਕਿਸੇ ਸੰਵਿਧਾਨਕ ਅਹੁਦੇ ਉੱਤੇ ਨਹੀਂ,ਇੱਕ ਪਾਰਟੀ ਦਾ ਪ੍ਰਧਾਨ ਹੈ ਅਤੇ ਪਾਰਟੀ ਪ੍ਰਧਾਨ ਕੁਝ ਕਰ ਹੀ ਨਹੀਂ ਸਕਦਾ।’ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਨੇ ਵੀ ਕਿਹਾ ਹੈ ਕਿ ਸਿੱਧੂ ਨੂੰ ਪ੍ਰਧਾਨਗੀ ਦਾ ਨਸ਼ਾ ਹੋ ਗਿਆ ਹੈ।
ਦੂਸਰੇ ਪਾਸੇ ਕਿਸਾਨ ਯੂਨੀਅਨ ਦੇ ਜਿ਼ਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਬਾਰੇ ਨਵਜੋਤ ਸਿੰਘ ਸਿੱਧੂ ਦੀ ਭਾਸ਼ਾ ਹੀ ਠੀਕ ਨਹੀਂ, ਜਿਹੜੇ ਕਿਸਾਨਾਂ ਨੂੰ ਉਹ ਪਿਆਸਾ ਦੱਸਦੇ ਹਨ, ਉਨ੍ਹਾਂ ਕਿਸਾਨਾਂ ਦਾ ਪੈਦਾ ਕੀਤਾ ਅਨਾਜ ਖਾਂਦੇ ਹਨ। ਜੇ ਇਹੋ ਗੱਲ ਹੈ ਤਾਂ ਸਿੱਧੂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਅਨਾਜ ਨੂੰ ਹੱਥ ਨਾ ਲਾਉਣ। ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਕਿਹਾ ਕਿ ‘ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਮਕਸਦ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣਾ ਹੈ ਤਾਂ ਕਿ ਪੰਜਾਬ ਦੇ ਮੁੱਦਿਆਂ ਨੂੰ ਲੋਕ ਭੁੱਲ ਜਾਣ। ਇਹ ਸਿਆਸੀ ਡਰਾਮਾ ਹੈ, ਜਿਸ ਤੋਂ ਬਾਅਦ ਕਿਸਾਨਾਂ ਨੂੰ ਕੁਝ ਨਹੀਂ ਮਿਲੇਗਾ, ਪਰ ਪੰਜਾਬ ਦੇ ਲੋਕ ਸਮਝਦਾਰ ਹੋ ਗਏ ਹਨ ਤੇ ਆਪਣੇ ਹੱਕਾਂ ਲਈ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਉਣਗੇ।’ ਇਸ ਤੋਂ ਇਲਾਵਾ ਕਿਸਾਨ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਬਣ ਕੇ ਕੁਝ ਨਹੀਂ ਸਨ ਕਰ ਸਕੇ ਤਾਂ ਕਾਂਗਰਸ ਦਾ ਪ੍ਰਧਾਨ ਬਣ ਕੇ ਕੀ ਕਰ ਲੈਣਗੇ।

Read More Latest Politics News

Continue Reading

ਰਾਜਨੀਤੀ

ਮੁੱਖ ਮੰਤਰੀ ਖੱਟਰ ਮੰਦਰ ਕੇਸ :ਨਾਰਨੌਲ ਵਿੱਚ ਮੰਦਰ ਤੋੜਨ ਦੇ ਅਗਲੇ ਦਿਨ ਫਿਰ ਉਸਾਰੀ ਸ਼ੁਰੂ

Published

on

Manohar Lal Khattar

ਸਰਕਾਰੀ ਜ਼ਮੀਨ ਉਤੇ ਕਬਜ਼ੇ ਦੇ ਦੋਸ਼ ਵਿੱਚ ਪੰਜਾਂ ਵਿਰੁੱਧ ਕੇਸ
ਨਾਰਨੌਲ, 26 ਜੁਲਾਈ – ਸਰਕਾਰੀ ਜ਼ਮੀਨ ਉੱਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣ ਦੀ ਨੀਤ ਨਾਲ ਇਸ ਸ਼ਹਿਰ ਦੀ ਰਘੂਨਾਥਪੁਰਾ ਪਹਾੜੀ ਉੱਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂਅ ਦਾ ਮੰਦਰ ਬਣਾਉਣ ਬਹਾਨੇ ਨਗਰ ਕੌਂਸਲ ਨੇ ਸ਼ਨੀਵਾਰ ਰਾਤ ਥਾਣਾ ਨਾਰਨੌਲ ਵਿੱਚ ਸਾਬਕਾ ਕੌਂਸਲਰ ਪ੍ਰਮੋਦ ਤਰੇੜੀਆ, ਮਿਸਤਰੀ ਦਿਨੇਸ਼ ਕੁਮਾਰ ਤੇ ਚਾਰ-ਪੰਜ ਹੋਰਨਾਂ ਲੋਕਾਂ ਉੱਤੇ ਕੇਸ ਦਰਜ ਕਰਾਇਆ ਹੈ। ਸ਼ਹਿਰ ਥਾਣਾ ਪੁਲਸ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਭੈ ਸਿੰਘ ਯਾਦਵ ਦੇ ਬਿਆਨ ਉੱਤੇਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਇਸ ਕੇਸਦੇ ਨਾਮਜ਼ਦ ਦੋਸ਼ੀ ਫਰਾਰ ਹਨ, ਇਸ ਲਈ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਅਭੈ ਸਿੰਘ ਯਾਦਵ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਰਘੂਨਾਥਪੁਰਾ ਦੇ ਹਨੂਮਾਨ ਮੰਦਰ ਨੇੜੇ ਨਗਰ ਕੌਂਸਲ ਦੀ ਮਾਲਕੀ ਵਾਲਾ ਪਹਾੜੀ ਖੇਤਰ ਹੈ। ਸ਼ਨੀਵਾਰ ਦੁਪਹਿਰੇ ਨਗਰ ਕੌਂਸਲ ਨੂੰ ਸੂਚਨਾ ਮਿਲੀ ਕਿ ਇਸ ਖੇਤਰ ਦੀ ਜ਼ਮੀਨ ਉੱਤੇ ਮੁੱਖ ਮੰਤਰੀ ਦੀ ਫੋਟੋ ਲਾ ਕੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਪਿੱਛੋਂ ਅਧਿਕਾਰੀਆਂ ਨੇ ਜੇ ਸੀ ਬੀ ਦੇ ਨਾਲ ਮੌਕੇ ਉੱਤੇ ਪਹੁੰਚ ਕੇ ਕਬਜ਼ਾ ਹਟਵਾ ਦਿੱਤਾ ਸੀ, ਪ੍ਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਫਿਰ ਸੂਚਨਾ ਮਿਲੀ ਕਿ ਪੱਕੀ ਉਸਾਰੀ ਦਾ ਕੰਮ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪਿੱਛੋਂ ਉਥੇ ਪਹੁੰਚੇ ਅਧਿਕਾਰੀਆਂ ਨੇ ਦੇਖਿਆ ਕਿ ਸਾਬਕਾ ਕੌਂਸਲਰ, ਮਿਸਤਰੀ ਤੇ ਚਾਰ-ਪੰਜ ਹੋਰ ਲੋਕ ਹਟਾਏ ਗਏ ਉਸ ਨਾਜਾਇਜ਼ ਕਬਜ਼ੇ ਵਾਲੇ ਸਥਾਨ ਉੱਤੇ ਫਿਰ ਉਸਾਰੀ ਕਰ ਰਹੇ ਹਨ। ਅਧਿਕਾਰੀਆਂ ਨੇ ਮਨ੍ਹਾ ਕੀਤਾ ਤਾਂ ਪ੍ਰਮੋਦ ਤਰੇੜੀਆ ਨੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਕੇ ਭੜਕਾਊ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca