Captain should not commit hooliganism under the guise of farmers
Connect with us [email protected]

ਰਾਜਨੀਤੀ

ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਹਾ:ਕਿਸਾਨਾਂ ਦੀ ਆੜ ਵਿੱਚ ਕੈਪਟਨ ਗੁੰਡਾਗਰਦੀ ਨਾ ਕਰੇ

Published

on

Ashwani Sharma

ਚੰਡੀਗੜ੍ਹ, 9 ਫਰਵਰੀ, -ਪੰਜਾਬ ਦੀ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਨੂੰ ਇਸ ਰਾਜ ਦੀਆਂ ਸ਼ਹਿਰੀ ਚੋਣਾਂ ਵਿਚ ਆਪਣੀ ਹਾਰ ਮੰਨਣ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਕਾਂਗਰਸੀਆਂ ਕੋਲ ਦਮ ਹੈ ਤਾਂ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦਾ ਸਾਹਮਣਾ ਕਰਨ, ਕਿਸਾਨਾਂ ਦੀ ਆੜ ਲੈ ਕੇ ਸਾਡਾ ਰਾਹ ਨਾ ਰੋਕਣ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਪਸੀਨਾ ਵਹਾਉਂਦਾ ਹੈ, ਲਹੂ ਨਹੀਂ ਵਗਾਉਂਦਾ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਦੇ ਵਰਕਰਾਂ ਦਾ ਰਾਹ ਰੋਕਣ ਦਾ ਕੰਮ ਕਾਂਗਰਸੀ ਕਰਦੇ ਹਨ, ਕਿਸਾਨ ਨਹੀਂ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇ ਸ਼ਰੇਆਮ ਗੁੰਡਾਗਰਦੀ ਕਰਨੀ ਹੈ ਤਾਂ ਚੋਣ ਡਰਾਮਾ ਕਰਨ ਦੀ ਕੀ ਲੋੜ ਹੈ, ਸਿੱਧੇ-ਸਿੱਧੇ ਆਹਮੋ-ਸਾਹਮਣੇ ਹੋ ਜਾਂਦੇ ਹਾਂ, ਨਿਹੱਥੇ ਲੋਕਾਂ ਉੱਤੇ ਹਮਲਾ ਕਰਨਾ ਕਾਹਦੀ ਬਹਾਦਰੀ ਹੈ, ਜੇ ਲੋਕਤੰਤਰ ਦੀ ਹੱਤਿਆ ਹੀ ਕਰਨੀ ਹੈ ਤਾਂ ਚੋਣਾਂ ਕਿਉਂ ਕਰਵਾ ਰਹੇ ਹੋ? ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਤੰਤਰ ਨੂੰ ਅਗਵਾ ਕਰ ਲਿਆ ਅਤੇ ਬੰਧੂਆ ਮਜ਼ਦੂਰ ਬਣਾ ਲਿਆ ਹੈ ਅਤੇ ਪੰਜਾਬ ਪੁਲਸ ਅਤੇ ਡੀ ਜੀ ਪੀ ਸਭ ਕੈਪਟਨ ਅਮਰਿੰਦਰ ਸਿੰਘ ਦੇ ਪਿੱਠੂ ਬਣੇ ਹੋਏ ਹਨ।ਉਨ੍ਹਾ ਨੇ ਆਪਣੀ ਅਬੋਹਰ ਫੇਰੀ ਦੌਰਾਨ ਹਮਲਾਵਰਾਂ ਕੋਲ ਖਤਰਨਾਕ ਹਥਿਆਰ (ਬਰਛੇ, ਲੋਹੇ ਦੀਆਂ ਰਾਡਾਂ, ਪੱਥਰ) ਤੇ ਹੋਰ ਸਮੱਗਰੀ ਬਾਰੇ ਪੁਲਸ ਕਾਰਵਾਈ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸੋਚੀ-ਸਮਝੀ ਸਾਜਿ਼ਸ਼ ਦਾ ਨਤੀਜਾ ਹੈ ਤੇ ਇਸ ਵਿਚ ਪੁਲਸ ਵੀ ਸ਼ਾਮਲ ਨਜ਼ਰ ਆਉਂਦੀ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੁਲਸ ਉਨ੍ਹਾਂ ਨੂੰ ਦੱਸ ਦੇਵੇ ਕਿ ਅੱਗੇ ਉਨ੍ਹਾਂ ਉੱਤੇ ਕਿੱਥੇ ਹਮਲਾ ਕੀਤਾ ਜਾਵੇਗਾ, ਉਹ ਕਾਰ ਵਿਚ ਨਹੀਂ ਬੈਠਣਗੇ, ਭਾਵੇਂ ਕਿਸਾਨਾਂ ਦੇ ਨਾਮ ਉੱਤੇ ਕਾਂਗਰਸੀ ਗੁੰਡੇ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਲੈ ਲੈਣ? ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਪੰਜਾਬ ਦੇ ਹਾਲਾਤ ਬਣਾ ਦਿੱਤੇ ਹਨ, ਉਨ੍ਹਾਂ ਦੀਆਂ ਗੰਢਾਂ ਨੂੰ ਦੰਦਾਂ ਨਾਲ ਖੋਲ੍ਹਣਾ ਵੀ ਮੁਸ਼ਕਲ ਹੋਵੇਗਾ।

ਰਾਜਨੀਤੀ

ਕਿਸਾਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਫਿਰ ਤਿੱਖਾ ਵਿਰੋਧ

Published

on

khatar

ਪੁਲਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ
ਹਿਸਾਰ, 16 ਮਈ, – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਝੱਲਣਾ ਪਿਆ ਅਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਹੈ।
ਅਸਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਨਵੇਂ ਬਣੇ ਇੱਕ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਮੌਕੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਸਨ, ਜਿਸ ਨੂੰ ਕਿਸਾਨਾਂ ਨੇ ਤੋੜ ਦਿੱਤਾ ਤਾਂ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ। ਕਿਸਾਨ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਤੇ 6 ਮਹੀਨਿਆਂ ਤੋਂ ਦਿੱਲੀ ਬਾਰਡਰਾਂ ਉੱਤੇ ਧਰਨੇ ਲਈ ਬੈਠੇ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਪਤਾ ਲੱਗਾ ਹੈ ਕਿ ਅੱਜ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਦੱਸਿਆ ਗਿਆ ਹੈ ਕਿ ਮੁੱਖ ਮਤੰਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਜਦੋਂ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਤਾਂ ਉਨ੍ਹਾਂ ਦੇ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਸਨ ਤੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਵੇਂ ਬੈਰੀਕੇਡਿੰਗ ਕੀਤੀ ਸੀ, ਕਿਸਾਨ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਲੰਘ ਗਏ, ਜਿਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ।

Read More Latest Politics News

Continue Reading

ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਚੁਣੌਤੀ:ਕੈਪਟਨ ਅਮਰਿੰਦਰ, ਨਵਜੋਤ ਸਿੱਧੂ ਅਤੇ ਭਗਵੰਤ ਮਾਨ ਬੇਅਦਬੀ ਕਾਂਡ ਦੇ ਸਬੂਤ ਵਿਖਾਉਣ

Published

on

Sukhbir Singh Badal

ਬਾਦਲ ਪਰਵਾਰ ਖਿਲਾਫ ਝੂਠਾ ਪ੍ਰਚਾਰ ਕਰਨ ਦਾ ਦੋਸ਼
ਚੰਡੀਗੜ੍ਹ, 16 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਹੈ ਕਿ ਸਾਲ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਾਲੇ ਪੁਲਸ ਗੋਲੀ ਕਾਂਡ ਦੇ ਮੁੱਦੇ ਉੱਤੇ ਬਾਦਲ ਪਰਵਾਰ ਨੂੰ ਮੀਡੀਆ ਵਿੱਚ ਬਦਨਾਮ ਕਰਨ ਲੱਗੇ ਰਹਿਣ ਦੀ ਥਾਂ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਆਮ ਜਨਤਾ ਲਈ ਜਾਰੀ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੱਸਣ ਕਿ ਸਿਰਫ ਪ੍ਰਚਾਰ ਦੀ ਥਾਂ ਕੋਈ ਸਬੂਤ ਹੈ ਤਾਂ ਉਸ ਨੂੰ ਜਨਤਾ ਸਾਹਮਣੇ ਰੱਖਣਾ ਉਨ੍ਹਾਂ ਨੇ ਠੀਕ ਕਿਉਂ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਜੇ ਇਨ੍ਹਾ ਸਾਰੇ ਆਗੂਆਂ ਕੋਲ ਕੋਈ ਸਬੂਤ ਹੈ ਤਾਂ ਇਸ ਨੂੰ ਅਦਾਲਤ ਤੇ ਖਾਲਸਾ ਪੰਥ ਤੋਂ ਲੁਕੋ ਕੇ ਕਿਉਂ ਰੱਖ ਰਹੇ ਹਨ, ਇਹ ਆਪਣੇ ਆਪ ਵਿੱਚ ਕਾਨੂੰਨ ਦੀ ਉਲੰਘਣਾ ਦੇ ਨਾਲ ਖਾਲਸਾ ਪੰਥ ਨਾਲ ਧੋਖਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਂਗ ਹੈ। ਛੋਟੇ ਬਾਦਲ ਨੇ ਕਿਹਾ ਕਿ ਜੇ ਇਨ੍ਹਾਂ ਕੋਲ ਸਬੂਤ ਨਹੀਂ ਤਾਂ ਫਿਰ ਇਹ ਗੰਭੀਰ ਤੇ ਸੰਜੀਦਾ ਮੁੱਦੇ ਬਾਰੇ ਝੂਠ ਬੋਲਣ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਾਰੇ ਸਬੂਤ ਜਾਰੀ ਸਾਂਝੇ ਕਰਨੇ ਚਾਹੀਦੇ ਹਨ, ਜੋ ਇਹ ਨਹੀਂ ਕਰ ਰਹੇ।

Read More Latest Politics News

Continue Reading

ਰਾਜਨੀਤੀ

ਕਾਂਗਰਸੀ ਐੱਮ ਪੀ ਔਜਲਾ ਵੀ ਬੋਲਿਆ:ਸਰਕਾਰ ਸਾਡੀ ਕਾਂਗਰਸ ਦੀ, ਪਰ ਰਾਜ ਸੁਖਬੀਰ ਬਾਦਲ ਦਾ ਚੱਲਦੈ

Published

on

Gurjeet Aujla

ਅੰਮ੍ਰਿਤਸਰ, 15 ਮਈ, – ਪੰਜਾਬ ਕਾਂਗਰਸ ਵਿਚ ਬੀਤੇ ਦਿਨੀਂ ਪਾਰਲੀਮੈਂਟ ਮੈਂਬਰਾਂਅਤੇ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਇਕ ਹੋਰ ਪਾਰਲੀਮੈਂਟ ਮੈਂਬਰ ਨੇ ਆਪਣੀ ਸਰਕਾਰ ਬਾਰੇ ਸਵਾਲ ਚੁੱਕੇ ਹਨ।
ਅੰਮ੍ਰਿਤਸਰ ਤੋਂ ਕਾਂਗਰਸ ਪਾਰਲੀਮੈਂਟ ਮੈਂਬਰ ਗੁਰਜੀਤ ਔਜਲਾ ਨੇ ਅੱਜ ਜਿੱਥੇ ਅਕਾਲੀ ਦਲ ਉੱਤੇ ਗੰਭੀਰ ਦੋਸ਼ ਲਾਏ, ਉਥੇ ਬਾਕੀ ਲੀਡਰਾਂ ਵਾਂਗ ਖੁੱਲ੍ਹੇ ਤੌਰ ਉੱਤੇ ਆਖਿਆ ਕਿ ਪੰਜਾਬ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੈ, ਰਾਜ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਚੱਲਦਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਦੇ ਅਫ਼ਸਰ ਬਾਦਲਾਂ ਦੇ ਦਬਦਬੇ ਹੇਠ ਹਨ ਅਤੇ ਇਹ ਅਸਰ ਹਾਈ ਕੋਰਟ ਦੇ ਫ਼ੈਸਲੇ ਤੋਂ ਵੀ ਦਿੱਸਿਆ ਹੈ, ਹਾਈ ਕੋਰਟ ਪੀੜਤ ਦੀ ਥਾਂ ਦੋਸ਼ੀ ਨਾਲ ਖੜ੍ਹੀ ਦਿਖਾਈ ਦਿੱਤੀ ਹੈ। ਔਜਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਫ਼ਸਰਾਂ ਉੱਤੇ ਅਜੇ ਵੀ ਦਬਾਅ ਹੋਣ ਕਾਰਨ ਜਾਂਚ ਅਫਸਰਾਂ ਉੱਤੇ ਉਸ ਦੇ ਦਬਾਅ ਦਾ ਨਤੀਜਾ ਹੈ ਕਿ ਜਾਂਚ ਉਥੇ ਦੀ ਉਥੇ ਖੜ੍ਹੀ ਹੈ, ਜਿੰਨੇ ਕੇਸ ਹੋਏ, ਉਨ੍ਹਾਂ ਵਿੱਚ ਅਕਾਲੀ ਲੀਡਰ ਫਸੇ ਤਾਂ ਜਾਂਚ ਅੱਗੇ ਨਹੀਂ ਤੁਰੀ, ਕਿਉਂਕਿ ਅਫਸਰ ਕੇਸਾਂ ਨੂੰ ਅੱਗੇ ਨਹੀਂ ਵਧਣ ਦਿੰਦੇ।ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਕੁਝ ਨਹੀਂ ਹੋਇਆ, ਬੀਜ ਘੁਟਾਲੇ ਦਾ ਕੁਝ ਨਹੀਂ ਬਣਿਆ, ਵੱਡੇ ਅਫਸਰ ਮੁੱਖ ਮੰਤਰੀ ਨੂੰ ਗਲ਼ਤ ਤਸਵੀਰ ਪੇਸ਼ ਕਰਦੇ ਹਨ, ਬੇਅਦਬੀ ਮੁੱਦੇ ਉੱਤੇ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲਿਆਂਦਾ ਸੀ ਕਿ ਉਹ ਇਮਾਨਦਾਰ ਸੀ, ਫਿਰ ਐੱਸ ਆਈ ਟੀ ਦੇ ਜਿਨ੍ਹਾਂ ਅਫਸਰਾਂ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਯੋਗ ਨਹੀਂ ਕੀਤਾ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ। ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਲਗਾਤਾਰ ਹੁੰਦੀ ਬਿਆਨਬਾਜ਼ੀ ਬਾਰੇ ਔਜਲਾ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਮੀਡੀਆ ਵਿਚ ਰੱਖਣ ਦੀ ਥਾਂ ਪਾਰਟੀ ਪਲੇਟਫਾਰਮ ਉੱਤੇ ਰੱਖਣੀ ਚਾਹੀਦੀ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca