Capt Amarinder will also lead the Punjab Congress in next year's Assembly
Connect with us [email protected]

ਰਾਜਨੀਤੀ

ਪੰਜਾਬ ਕਾਂਗਰਸ ਵੱਲੋਂ ਐਲਾਨ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਗਵਾਈ ਕੈਪਟਨ ਅਮਰਿੰਦਰ ਹੀ ਕਰਨਗੇ

Published

on

ਚੰਡੀਗੜ੍ਹ, 22 ਫਰਵਰੀ, – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਾਫ ਕਰ ਦਿੱਤਾ ਹੈ ਕਿ ਅਗਲੇ ਸਾਲ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿਚਪਾਰਟੀ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ, ਕਿਉਂਕਿ ਬੀਤੇ ਦਿਨੀਂ ਲੋਕਲ ਬਾਡੀਜ਼ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਸਮਰਥਨ ਵਿਚ ਸਾਫ ਫਤਵਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਭਰੋਸਾ ਵਿਖਾਇਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਸਮਾਰਟ ਸਿਟੀ ਤੇ ਅਮਰੁਤ ਸਕੀਮਾਂ ਹੇਠ ਪੰਜਾਬ ਦੇ 1087 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਲਈ ਹੋਏ ਸਮਾਗਮ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਮਿਊਂਸਪਲ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਨਾਲ ਵੋਟਰਾਂ ਨੇ ਨਾ ਸਿਰਫ਼ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਮੁੜ ਪ੍ਰਵਾਨ ਕੀਤਾ ਹੈ, ਸਗੋਂ ਭਵਿੱਖ ਵਿੱਚ ਵੀਉਨ੍ਹਾਂ ਦੀ ਅਗਵਾਈ ਵਿਚ ਪੰਜਾਬੀਆਂ ਨੇ ਭਰੋਸਾ ਜ਼ਾਹਰ ਕੀਤਾ ਹੈ।
ਵਰਨਣ ਯੋਗ ਹੈ ਕਿ ਪੰਜਾਬ ਕਾਂਗਰਸ ਮਿਸ਼ਨ ‘2022 ਲਈ ਕੈਪਟਨ’ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੀ ਹੈ। ਅੱਜ ਦੇ ਸਮਾਗਮ ਵਿੱਚ ਮੁੱਖ ਮੰਤਰੀ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਔਖੇ ਸਮੇਂ ਵਿੱਚ ਕਾਂਗਰਸ ਦੀ ਅਗਵਾਈ ਕੀਤੀ ਹੈ ਤੇ ਪੰਜਾਬ ਦੇ ਲੋਕ ਉਨ੍ਹਾਂ ਦੇ ਯੋਗਦਾਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸ਼ਾਇਦ ਇਸ ਵੇਲੇ ਬਹੁਤ ਬੁਰੇ ਸੰਕਟ ਤੋਂ ਗੁਜ਼ਰ ਰਿਹਾ ਹੈ, ਕੋਵਿਡ ਦੀ ਗੱਲ ਹੋਵੇ, ਕਾਲੇ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਵਿਚ ਬੇਚੈਨੀ ਦੀ ਗੱਲ ਹੋਵੇ ਜਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਪੰਜਾਬ ਵੱਲ ਬੇਰੁਖੀ ਵਾਲੇ ਵਿਹਾਰ ਦੀ ਗੱਲ ਹੋਵੇ, ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਦੀ ਪਹੁੰਚ ਹੀ ਇਸ ਰਾਜ ਨੂੰ ਇਨ੍ਹਾਂ ਚੁਣੌਤੀਆਂ ਤੋਂ ਬਾਹਰ ਕੱਢਣ ਦੇ ਸਮਰੱਥ ਸਾਬਤ ਹੋਈ ਹੈ। ਜਾਖੜ ਨੇ ਕਿਹਾ ਕਿ ਕਿਸਾਨ ਸੰਘਰਸ਼ ਦਾ ਸਮੱਰਥਨ ਕਰਨ ਦੇ ਬਦਲੇ ਪੰਜਾਬ ਨੂੰ ਸਜ਼ਾ ਦੇਣ ਲਈ ਕੇਂਦਰ ਸਰਕਾਰ ਨੇ ਆਰਥਿਕ ਨਾਕਾਬੰਦੀ ਕਰਨ ਸਮੇਤ ਹਰ ਤਰ੍ਹਾਂ ਦਾਅ ਵਰਤਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਹੇਠ ਭਾਰਤ ਦਾ ਫੈਡਰਲ ਢਾਂਚਾ ਵੀ ਖ਼ਤਰੇ ਹੇਠ ਹੈ। ਉਨ੍ਹਾਂ ਨੇ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਬਾਰੇ ਕਿਹਾ ਕਿ ਕੇਂਦਰ ਪੱਖਪਾਤੀ ਰਵੱਈਆ ਅਪਣਾ ਰਿਹਾ ਹੈ।

Click Here To Read punjabi political breaking news

ਰਾਜਨੀਤੀ

ਭਾਜਪਾ ਛੱਡ ਕੇ ਬੋਡੋਲੈਂਡ ਪੀਪਲਜ਼ ਫਰੰਟ ਕਾਂਗਰਸ ਵਾਲੇ ਮਹਾ ਗਠਜੋੜ ਵਿੱਚ ਸ਼ਾਮਲ

Published

on

ਗੁਹਾਟੀ, 1 ਮਾਰਚ – ਅਗਲੇ ਮਹੀਨੇ ਆਸਾਮ ਚੋਣਾਂ ਤੋਂ ਠੀਕ ਪਹਿਲਾਂ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐਫ) ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਤੋਂ ਨਾਤਾ ਤੋੜ ਲਿਆ ਤੇ ਉਸ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਮਹਾਗਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕਾਂਗਰਸ ਨੇ ਆਸ ਪ੍ਰਗਟਾਈ ਹੈ ਕਿ ਬੀ ਪੀ ਐਫ ਦੇ ਮਹਾਗਠਜੋੜ ਵਿੱਚ ਆਉਣ ਨਾਲ ਮਹਾਗਠਜੋੜ ਆਉਂਦੀਆਂ ਚੋਣਾਂ ਵਿੱਚ100 ਸੀਟਾਂ ਜਿੱਤੇਗਾ। ਇਸ ਦੇ ਨਾਲ ਮਹਾਗਠਜੋੜ ਨੇ ਕੱਲ੍ਹ ਕਿਹਾ ਕਿ ਮੁੱਖ ਮੰਤਰੀ ਅਹੁਦੇ ਵਾਸਤੇ ਉਸਦਾ ਉਮੀਦਵਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਰ ਸਹਿਯੋਗੀ ਪਾਰਟੀਆਂ ਨਾਲ ਚਰਚਾ ਪਿੱਛੋਂ ਤੈਅ ਹੋਵੇਗਾ। ਮਹਾਗਠਜੋੜ ਦੀਆਂ ਸਿਆਸੀ ਪਾਰਟੀਆਂ ਦੇ ਪੱਤਰਕਾਰ ਸੰਮੇਲਨ ਵਿੱਚ ਆਸਾਮ ਕਾਂਗਰਸ ਦੇ ਇੰਚਾਰਜ ਜਨਰਲ ਸੈਕਟਰੀ ਅਨਿਰੁੱਧ ਸਿੰਘ ਨੇ ਕਿਹਾ ਕਿ ਇਸ ਗਠਜੋੜ ਦੀ ਮੁੱਖ ਚਿੰਤਾ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਹੈ। ਸਾਲ 2001 ਤੋਂ ਆਸਾਮ ਵਿੱਚ 15 ਸਾਲ ਸੱਤਾ ਉੱਤੇ ਕਾਬਜ਼ ਰਹੀ ਕਾਂਗਰਸ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗਠਜੋੜ ਦੇ ਮੁਕਾਬਲੇ ਲਈ ਏ ਆਈ ਯੂ ਡੀ ਐਫ, ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐੱਮ ਐੱਲ, ਆਂਚਲਿਕ ਗਣ ਮੋਰਚੇ ਦੇ ਨਾਲ ਮਿਲ ਕੇ ਇੱਕ ਮਹਾਗਠਜੋੜ ਬਣਾਇਆ ਹੈ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਨਿਰਪੱਖ ਚੋਣਾਂ ਕਰਾਉਣ ਲਈ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ

Published

on

ਨਵੀਂ ਦਿੱਲੀ, 1 ਮਾਰਚ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਸਬੰਧੀ ਤਿ੍ਰਣਮੂਲ ਕਾਂਗਰਸ ਦੇ ਤੌਖਲੇ ਪ੍ਰਗਟ ਅਤੇ ਨਿਰਪੱਖਤਾ ਯਕੀਨੀ ਕਰਨ ਦੀ ਮੰਗ ਕੀਤੀ ਹੈ।
ਪਤਾ ਲੱਗਾ ਹੈ ਕਿ ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ‘ਸਿਟੀਜ਼ਨਜ਼ ਕਮਿਸ਼ਨ ਆਨ ਇਲੈਕਸ਼ਨ’ ਨਾਮ ਦੇ ਗਰੁੱਪ ਵੱਲੋਂ ਪੇਸ਼ ਰਿਪੋਰਟ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਈ ਵੀ ਐਮਜ਼ (ਵੋਟਿੰਗ ਮਸ਼ੀਨਾਂ) ਓਨੀਆਂ ਛੇੜਛਾੜ-ਰਹਿਤ ਨਹੀਂ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹ ਮਾਮਲਾ ਚੋਣ ਕਮਿਸ਼ਨਰ ਕੋਲ ਰੱਖਿਆ ਸੀ। ਇਸ ਪੱਤਰ ਰਾਹੀਂ ਮੁੱਖ ਮੰਤਰੀ ਬੈਨਰਜੀ ਨੇ ਮੰਗ ਕੀਤੀ ਕਿ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਸਸਤੇ ਮੁੱਲ ਉੱਤੇ ਮਿਲਦੀ ਵੀ ਵੀ ਪੈਟ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਕਿ ਈ ਵੀ ਐਮ ਵੱਲੋਂ ਦੱਸੇ ਨਤੀਜਿਆਂ ਦਾ ਮਿਲਾਣ ਵੀ ਵੀ ਪੈਟ ਪਰਚੀ ਰਾਹੀਂ ਮਿਲੇ ਨਤੀਜੇ ਨਾਲ ਕੀਤਾ ਜਾ ਸਕੇ।ਉਨ੍ਹਾਂ ਮੰਗ ਕੀਤੀ ਕਿ ਵੀ ਵੀ ਪੈਟ ਮਸ਼ੀਨਾਂ ਦੇ ਟਾਈਮਰਾਂ ਨੂੰ ਮੌਜੂਦਾ ਸੱਤ ਸਕਿੰਡ ਤੋਂ ਬਦਲ ਕੇ 15 ਸਕਿੰਡ ਕੀਤਾ ਜਾਵੇ ਤਾਂ ਕਿ ਵੋਟਰਾਂ ਨੂੰ ਡਿਸਪਲੇਅ ‘ਤੇ ਮੌਜੂਦ ਉਮੀਦਵਾਰਾਂ ਦੇ ਨਾਂਅ ਪੜ੍ਹਨ ਦਾ ਮੌਕਾ ਮਿਲ ਸਕੇ, ਵੱਖੋ-ਵੱਖਰੇ ਟੇਬਲਾਂ ‘ਤੇ ਦੋਵਾਂ ਢੰਗਾਂ ਨਾਲ ਵੋਟਾਂ ਦੀ ਗਿਣਤੀ ਕਰਨ ਦਾ ਪ੍ਰਬੰਧ ਕੀਤਾ ਜਾਵੇ।

Continue Reading

ਰਾਜਨੀਤੀ

ਕਾਂਗਰਸ ਆਗੂ ਆਜ਼ਾਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫਤਾਂ

Published

on

ਜੰਮੂ, 1 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਆਗੂਆਂ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਆਪਣੀਆਂ ਜੜ੍ਹਾਂ ਉੱਤੇ ਮਾਣ ਹੈ।
ਕੱਲ੍ਹ ਇੱਥੇ ਗੁਰਜਰ ਦੇਸ਼ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਸਮਾਰੋਹ ਵਿੱਚ ਬੋਲਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ‘ਮੋਦੀ ਚਾਹ ਵਿਕਰੇਤਾ ਵਜੋਂ ਆਪਣੇ ਬੀਤੇ ਸਮੇਂ ਬਾਰੇ ਖੁੱਲ੍ਹ ਕੇ ਬੋਲਦੇ ਹਨ। ਕਿਸੇ ਵਿਅਕਤੀ ਨੂੰ ਦੁਨੀਆ ਦੇ ਸਾਹਮਣੇ ਆਪਣੀ ਅਸਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ। ਮੈਂ ਖੁਦ ਪਿੰਡ ਦਾ ਵਾਸੀ ਹਾਂ। ਮੈਨੂੰ ਆਪਣੇ ਉੱਤੇ ਇਸ ਦੇ ਲਈ ਮਾਣ ਹੈ। ਮੈਂ ਪ੍ਰਧਾਨ ਮੰਤਰੀ ਵਰਗੇ ਆਗੂਆਂ ਦੀ ਸ਼ਲਾਘਾ ਕਰਦਾ ਹਾਂ, ਜੋ ਕਹਿੰਦੇ ਹਨ ਕਿ ਉਹ ਪਿੰਡ ਨਾਲ ਸਬੰਧਤ ਹਨ ਅਤੇ ਉਹ ਚਾਹ ਵੇਚਦੇ ਹੁੰਦੇ ਸਨ।ਆਜ਼ਾਦ ਨੇ ਕਿਹਾ ਕਿ ਮੋਦੀ ਨਾਲ ਮੇਰੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਹ ਵੀ ਬੀਤੇ ਸਮੇਂ ਵਿੱਚ ਚਾਹਵਾਲਾ ਹੋਣ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਆਜ਼ਾਦ ਦੀ ਇਸ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਲੀਡਰਸ਼ਿਪ ਦੀ ਤਬਦੀਲੀ ਤੇ ਜਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ਜੀ-23 ਦੇ ਕਈ ਕਾਂਗਰਸੀ ਆਗੂ ਇੱਕ ਸਟੇਜ ਉੱਤੇ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ, ਉਹ ਉਸ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਹਨ।
ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਾਂਗਰਸ ਮਜ਼ਬੂਤ ਹੋਵੇ, ਨਾਲ ਦੇਸ਼ ਦੀਆਂ ਵੰਡ ਪਾਊ ਤਾਕਤਾਂ ਨਾਲ ਲੜਣ ਲਈ ਇੱਕਮੁੱਠ ਹੋਣਾ ਚਾਹੀਦਾ ਹੈ।ਫਾਰੂਕ ਦਾ ਇਹ ਬਿਆਨ ਓਦੋਂ ਆਇਆ ਹੈ ਜਦੋਂ ਕਾਂਗਰਸ ਵਿੱਚ ਸ਼ਰ੍ਹੇਆਮ ਬਗਾਵਤ ਵੇਖੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca