Capt Amarinder returned to the government house after two years
Connect with us [email protected]

ਰਾਜਨੀਤੀ

ਕੈਪਟਨ ਅਮਰਿੰਦਰ ਦੋ ਸਾਲਾਂ ਪਿੱਛੋਂ ਸਰਕਾਰੀ ਘਰ ਵਿੱਚ ਵਾਪਸ ਆਏ

Published

on

ਚੰਡੀਗੜ੍ਹ, 12 ਜੂਨ – ਕਾਂਗਰਸ ਪਾਰਟੀ ਵਿੱਚ ਵਿਵਾਦ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਵਾਪਸ ਆਏ ਅਤੇ ਵਿਧਾਇਕਾਂ ਨੂੰ ਮਿਲੇ। ਇਹ ਇਸ ਲਈ ਮਹੱਤਵ ਪੂਰਨ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਦੇ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਨੇ ਜਦੋਂ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਪਾਰਟੀ ਦੇ ਸੀਨੀਅਰ ਨੇਤਾਵਾਂ ਆਦਿ ਨਾਲ ਵੱਖ-ਵੱਖ ਗੱਲ ਕੀਤੀ ਤਾਂ ਉਨ੍ਹਾਂ ਵਿੱਚੋਂ ਕਈਆਂਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਮਿਲਣਾ ਤਾਂ ਦੂਰ, ਆਪਣੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਉਨ੍ਹਾਂ ਦੀ ਇਹ ਵੀ ਸ਼ਿਕਾਇਤ ਸੀ ਕਿ ਜਦੋਂ ਤੋਂ ਉਹ ਸਰਕਾਰੀ ਘਰ ਨੂੰ ਛੱਡ ਕੇ ਆਪਣੇ ਫਾਰਮ ਹਾਊਸ ਉੱਤੇ ਚਲੇ ਗਏ ਹਨ, ਉਦੋਂ ਤੋਂ ਉਨ੍ਹਾਂ ਨਾਲ ਮਿਲਣਾ ਲੱਗਭਗ ਨਾਮੁਨਕਿਨ ਹੋ ਗਿਆ ਹੈ।
ਇਸ ਬਾਰੇ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੇ ਦੌਰਾਨ ਵਿਧਾਇਕਾਂ ਦੀ ਇਸ ਸ਼ਿਕਾਇਤ ਦਾ ਜਿ਼ਕਰ ਕੀਤਾ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਕੋਰੋਨਾ ਦੇ ਕਾਰਨ ਉਹ ਲੋਕਾਂ ਤੋਂ ਬਹੁਤਾ ਨਹੀਂ ਮਿਲ ਰਹੇ ਸਨ। ਵਰਨਣ ਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਰਕਾਰੀ ਘਰ ਛੱਡ ਕੇ ਫਾਰਮ ਹਾਊਸ ਉੱਤੇ ਚਲੇ ਗਏ ਸਨ ਅਤੇ ਉਦੋਂ ਤੋਂ ਆਪਣੀ ਸਾਰੀ ਬੈਠਕਾਂ ਵਰਚੂਅਲ ਤੌਰ ਉੱਤੇ ਫਾਰਮ ਹਾਊਸ ਤੋਂ ਹੀ ਕਰਦੇ ਹਨ। ਕੈਬਨਿਟ ਅਤੇ ਵਿਭਾਗਾਂ ਦੀ ਬੈਠਕ ਵੀ ਓਥੋਂ ਹੀ ਹੁੰਦੀ ਸੀ, ਪਰ ਕੱਲ੍ਹ ਉਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਆਏ ਅਤੇ ਉਨ੍ਹਾਂ ਨੇ ਕਈ ਵਿਧਾਇਕਾਂ ਦੇ ਨਾਲ ਬੈਠਕ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਵਿੱਚ ਕੁਲਦੀਪ ਸਿੰਘ ਵੈਦ, ਬਲਵਿੰਦਰ ਸਿੰਘ ਧਾਲੀਵਾਲ, ਸਤਕਾਰ ਕੌਰ, ਡਾ. ਹਰਜੋਤ ਕਮਲ ਤੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਸਨ। ਬਲਵਿੰਦਰ ਸਿੰਘ ਲਾਡੀ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹੋਰ ਵਿਧਾਇਕਾਂ ਦੇ ਨਾਲ ਕੈਪਟਨ ਨਾਲ ਮਿਲਵਾਉਣ ਦੇ ਲਈ ਕੁਲਦੀਪ ਸਿੰਘ ਵੈਦ ਲਿਆਏ ਸਨ। ਬਲਵਿੰਦਰ ਸਿੰਘ ਲਾਡੀ ਦੇ ਮੁੱਖ ਮੰਤਰੀ ਕੋਲ ਆਉਣ ਨਾਲ ਨਵੇਂ ਰਾਜਨੀਤਿਕ ਸਮੀਕਰਣ ਵੀ ਬਣਦੇ ਨਜ਼ਰ ਆ ਰਹੇ ਹਨ। ਕਿਸੇ ਵਿਧਾਇਕ ਨੇ ਇਹ ਨਹੀਂ ਦੱਸਿਆ ਕਿ ਮੀਟਿੰਗ ਕਿਸ ਲਈ ਸੀ।ਇਨ੍ਹਾਂ ਵਿਧਾਇਕਾਂ ਦੇ ਇਲਾਵਾ ਫਹਿਤਜੰਗ ਸਿੰਘ ਬਾਜਵਾ ਵੀ ਮੁੱਖ ਮੰਤਰੀ ਨੂੰ ਵੱਖਰੇ ਤੌਰ ਉੱਤੇ ਮਿਲੇ। ਫਤਿਹਜੰਗ ਸਿੰਘ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।

Read More Political News Today

ਰਾਜਨੀਤੀ

ਉਤਰਾਖੰਡ ਦੀ ਮੰਤਰੀ ਬੋਲੀ:ਮੈਂ ਦੋਵੇਂ ਟੀਕੇ ਲਵਾ ਲਏ, ਮੈਨੂੰ ਮਾਸਕ ਲਾਉਣ ਦੀ ਜ਼ਰੂਰਤ ਨਹੀਂ

Published

on

Minister Rekha Arya

ਬਹਾਦਰਾਬਾਦ, 31 ਜੁਲਾਈ – ਉਤਰਾਖੰਡ ਦੀ ਕੈਬਿਨੇਟ ਮੰਤਰੀ ਰੇਖਾ ਆਰੀਆ ਇਹ ਕਹਿੰਦੀ ਹੈ ਕਿ ਵੈਕਸੀਨ ਦੇ ਦੋਵੇਂ ਟੀਕ ਲਵਾ ਲੈਣ ਵਾਲਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ, ਭਾਵੇਂ ਸਾਇੰਟਿਸ ਸਾਫ਼ ਕਹਿੰਦੇ ਹਨ ਕਿ ਵੈਕਸੀਨੇਸ਼ਨ ਦੀ ਦੋਨੋਂ ਡੋਜ਼ ਲੈਣ ਦੇ ਬਾਅਦ ਵੀ ਕੋਰੋਨਾ ਦਾ ਖ਼ਤਰਾ ਰਹਿੰਦਾ ਹੈ।
ਕੱਲ੍ਹ ਕੈਬਿਨੇਟ ਮੰਤਰੀ ਰੇਖਾ ਆਰੀਆ ਹਰਿਦੁਆਰ ਦੇ ਬਹਾਦਰਾਬਾਦ ਵਿੱਚ ਧੀਆਂ ਦੀਆਂ ਮਾਵਾਂ ਨੂੰ ਮੁੱਖ ਮੰਤਰੀ ਮਹਾਲਕਸ਼ਮੀ ਕਿਟ ਵੰਡਣ ਦੇ ਪ੍ਰੋਗਰਾਮ ਵਿੱਚ ਪਹੁੰਚੀ ਤਾਂ ਲੋਕਾਂ ਨਾਲ ਭਰੇ ਖਚਾਖਚ ਭਰੇ ਉਸ ਹਾਲ ਵਿੱਚ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਇਆ ਅਤੇ ਨਾ ਮਾਸਕ ਲਾਉਣ ਦੀ ਲੋੜ ਮਹਿਸੂਸ ਕੀਤੀ ਗਈ। ਖੁਦ ਰੇਖਾ ਮੰਤਰੀ ਆਰੀਆ ਅਤੇ ਵਿਧਾਨ ਸਭਾ ਦੇ ਸਪੀਕਰ ਚੌਹਾਨ ਜਦੋਂ ਭਾਸ਼ਣ ਦੇ ਰਹੇ ਸੀ, ਉਸ ਸਮੇਂ ਮੰਚ ਉੱਤੇ ਮੌਜੂਦ ਸਾਰੇ ਲੋਕ ਬਿਨਾਂ ਮਾਸਕ ਬੈਠੇ ਸਨ। ਮਾਸਕ ਨਾ ਪਾਉਣ ਬਾਰੇ ਜਦੋਂ ਮੰਤਰੀ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ‘ਮੈਂ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ, ਮੈਨੂੰ ਮਾਸਕ ਦੀ ਜ਼ਰੂਰਤ ਨਹੀਂ। ਇਥੇ ਮੌਜੂਦ ਬਹੁਤੇ ਲੋਕਾਂ ਨੇ ਵੀ ਵੈਕਸੀਨ ਦੀ ਦੋਨੋਂ ਡੋਜ਼ ਲੈ ਰੱਖੀ ਹੈ।’

Read More Latest Politics News

Continue Reading

ਰਾਜਨੀਤੀ

ਡਰੱਗ ਕੇਸ:ਸਾਬਕਾ ਮੰਤਰੀ ਮਜੀਠੀਆ ਬਾਰੇ ਸੀਲਬੰਦ ਰਿਪੋਰਟ ਖੋਲ੍ਹਣ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ

Published

on

Bikram Singh Majithia

ਚੰਡੀਗੜ੍ਹ, 30 ਜੁਲਾਈ, – ਪੰਜਾਬ ਵਿਚਲੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਹਾਈ ਕੋਰਟ ਨੂੰ ਸੀਲਬੰਦ ਲਿਫ਼ਾਫ਼ੇ ਵਿਚ ਸੌਂਪੀ ਗਈ ਰਿਪੋਰਟ ਖੋਲ੍ਹਣ ਦੀ ਮੰਗ ਵਾਸਤੇ ਵਕੀਲ ਨਵਕਿਰਨ ਸਿੰਘ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ। ਜਸਟਿਸ ਰਾਜਨ ਗੁਪਤਾ ਦੀ ਛੁੱਟੀ ਹੋਣ ਕਾਰਨ ਇਸ ਪਟੀਸ਼ਨ ਉੱਤੇ ਸੁਣਵਾਈ 8 ਨਵੰਬਰ ਤਕ ਮੁਲਤਵੀ ਕਰ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਡਰੱਗ ਰੈਕੇਟ ਕੇਸ ਵਿਚ ਮਜੀਠੀਆ ਤੋਂ ਹੋਰ ਵੀ ਪੁੱਛਗਿੱਛ ਕਰਨ ਦੀ ਲੋੜ ਹੈ। ਈਡੀ ਦੀ ਰਿਪੋਰਟ ਉੱਤੇ ਪੰਜਾਬ ਦੀ ਐੱਸਟੀਐੱਫ (ਸਪੈਸ਼ਲ ਟਾਸਕ ਫੋਰਸ) ਨੇ ਵੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਜਾਂਚ ਵਿਚ ਕਈ ਏਦਾਂ ਦੀਆਂ ਗੱਲਾਂ ਬਾਹਰ ਆਈਆਂ ਹਨ, ਜਿਨ੍ਹਾਂ ਕਰ ਕੇ ਜਾਂਚ ਅੱਗੇ ਵਧਾਉਣ ਦੀ ਲੋੜ ਹੈ।ਇਸ ਉੱਤੇ ਹਾਈ ਕੋਰਟ ਨੇ ਉਦੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ 23 ਮਈ 2018 ਨੂੰ ਪੰਜਾਬ ਸਰਕਾਰ ਨੇ ਸੀਲਬੰਦ ਲਿਫ਼ਾਫ਼ੇ ਵਿਚ ਇਸ ਰਿਪੋਰਟ ਉੱਤੇ ਆਪਣੀ ਰਿਪੋਰਟ ਹਾਈ ਕੋਰਟ ਨੂੰ ਸੌਂਪ ਦਿੱਤੀ ਹੈ।ਪਟੀਸ਼ਨਰ ਨੇ ਕਿਹਾ ਕਿ ਉਦੋਂ ਸੁਣਵਾਈ ਦੌਰਾਨ ਵਿਦੇਸ਼ਾਂ ਵਿਚ ਲੁਕੇ ਬੈਠੇ 13 ਸਮੱਗਲਰਾਂ ਦੀ ਹਵਾਲਗੀ ਬਾਰੇ ਕਾਰਵਾਈ ਸ਼ੁਰੂ ਕੀਤੀ ਗਈ ਸੀ, ਪਰ ਅਗਲੀ ਕਾਰਵਾਈ ਨਹੀਂ ਕੀਤੀ ਗਈ।
ਵਰਨਣ ਯੋਗ ਹੈ ਕਿ ਉਦੋਂ ਕੇਂਦਰੀ ਵਿਦੇਸ਼ ਮੰਤਰਾਲਾ ਦੇ ਅੰਡਰ ਸੈਕਟਰੀ ਡਾ. ਰਾਜੀਵ ਰੰਜਨ ਨੇ ਹਾਈ ਕੋਰਟ ਨੂੰ ਐਫੀਡੇਵਿਟ ਪੇਸ਼ ਕਰ ਕੇ ਕਿਹਾ ਸੀ ਕਿ ਕੈਨੇਡੀਅਨ ਅਥਾਰਟੀ ਨੂੰ ਰਣਜੀਤ ਔਜਲਾ, ਗੁਰਸੇਵਕ ਢਿੱਲੋਂ, ਨਿਰੰਕਾਰ ਢਿੱਲੋਂ, ਸਰਬਜੀਤ ਸਿੰਧਰ, ਲਹਿੰਬਰ ਦੁਲੇਹ, ਅਮਰਜੀਤ ਕੂਨਰ, ਪ੍ਰਦੀਪ ਧਾਲੀਵਾਲ, ਅਮਰਿੰਦਰ ਛੀਨਾ, ਪਰਮਿੰਦਰ ਦਿਓ ਅਤੇ ਰਣਜੀਤ ਕੌਰ ਕਾਹਲੋਂ ਬਾਰੇ ਜਾਣਕਾਰੀ ਦੇ ਕੇ ਸਾਰੇ ਜਣਿਆਂ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ।

Read More Latest Politics News

Continue Reading

ਰਾਜਨੀਤੀ

ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਲਈ ਚਰਚਾ ਸ਼ੁਰੂ

Published

on

Prashant-Kishore

ਨਵੀਂ ਦਿੱਲੀ, 30 ਜੁਲਾਈ – ਚੋਣਾਂ ਦੀਆਂ ਨੀਤੀਆਂ ਘੜਨ ਵਾਲੇ ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗ ਤੋਂ ਕੁਝ ਦਿਨ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕਰ ਕੇ ਇਸ ਗੱਲ ਉੱਤੇ ਚਰਚਾ ਕੀਤੀ ਹੈ ਕਿ ਕੀ ਇਹ ਚੋਣ ਰਣਨੀਤੀਕਾਰ ਇਸ ਪਾਰਟੀ ਦੀਆਂ ਨੀਤੀਆਂ ਮੁਤਾਬਕ ਫਿੱਟ ਬੈਠ ਸਕਦਾ ਹੈ।
ਇਹ ਮੀਟਿੰਗ 22 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ, ਜਿਸ ਵਿੱਚ ਸ਼ਾਮਲ ਸੀਨੀਅਰ ਨੇਤਾਵਾਂ, ਜਿਵੇਂ ਕਮਲਨਾਥ, ਮਲਿਕਾਰਜੁਨ ਖੜਗੇ, ਏ ਕੇ ਐਂਟਨੀ, ਅਜੈ ਮਾਕਨ, ਆਨੰਦ ਸ਼ਰਮਾ, ਹਰੀਸ਼ ਰਾਵਤ, ਅੰਬਿਕਾ ਸੋਨੀ ਅਤੇ ਕੇ ਸੀ ਵੈਣੂਗੋਪਾਲ ਆਦਿ ਨੇ ਇਸ ਬਾਰੇ ਚਰਚਾ ਕੀਤੀ। ਜਾਣਕਾਰ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪਿਛੇ ਜਿਹੇ ਪ੍ਰਸ਼ਾਂਤ ਕਿਸ਼ੋਰ ਨਾਲ ਹੋਈ ਮੀਟਿੰਗ ਦੇ ਵੇਰਵੇ ਸੀਨੀਅਰ ਨੇਤਾਵਾਂ ਨਾਲ ਸਾਂਝੇ ਕੀਤੇ। ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਭੂਮਿਕਾ ਸਮੇਤ ਕਾਂਗਰਸ ਪਾਰਟੀ ਲਈ ਖਰੜਾ ਤਿਆਰ ਕੀਤਾ ਹੈ। ਇਨ੍ਹਾਂ ਸੂਤਰਾਂ ਮੁਤਾਬਕ ਇੱਕ ਸੀਨੀਅਰ ਨੇਤਾ, ਜੋ ਮੀਟਿੰਗ ਵਿੱਚ ਸ਼ਾਮਲ ਸੀ, ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਬਾਹਰੋਂ ਸਿਰਫ ਇੱਕ ਸਲਾਹਕਾਰ ਦੀ ਥਾਂ ਪਾਰਟੀ ਵਿੱਚ ਸ਼ਾਮਲ ਕਰਨ ਦੀ ਸੰਭਾਵਨਾ ਬਾਰੇ ਗੱਲਬਾਤ ਕੀਤੀ ਅਤੇ ਇਸ ਕਦਮ ਦੇ ਨਫੇ ਤੇ ਨੁਕਸਾਨ ਬਾਰੇ ਚਰਚਾ ਕਰਦਿਆਂ ਸੁਝਾਅ ਲਏ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਬਹੁਤਿਆਂ ਨੇ ਇਸ ਦੀ ਹਮਾਇਤ ਕੀਤੀ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਲਈ ਵਧੀਆ ਸਾਬਤ ਹੋ ਸਕਦਾ ਹੈ, ਪਰ ਉਸ ਦੀ ਭੂਮਿਕਾ ਤੈਅ ਕੀਤੇ ਜਾਣ ਦੀ ਲੋੜ ਹੈ।ਪਾਰਟੀ ਦੇ ਇੱਕ ਨੇਤਾ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ, ‘ਇਹ ਉਹ ਸਮਾਂ ਹੈ, ਜਦੋਂ ਨਵੀਆਂ ਰਣਨੀਤੀਆਂ ਤੇ ਵਿਚਾਰ ਅਪਣਾਏ ਜਾਣੇ ਚਾਹੀਦੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਕੋਈ ਨੁਕਸਾਨ ਨਹੀਂ।’

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca