Pargat Singh goes straight: Capt Amarinder has evidence of corruption
Connect with us [email protected]

ਰਾਜਨੀਤੀ

ਪਰਗਟ ਸਿੰਘ ਸਿੱਧਾ ਪੈ ਨਿਕਲਿਆ:ਕੈਪਟਨ ਅਮਰਿੰਦਰ ਦੇ ਕੋਲ ਭ੍ਰਿਸ਼ਟਾਚਾਰ ਦੇ ਸਬੂਤ ਹਨ ਤਾਂ ਵਿਧਾਇਕਾਂ ਉੱਤੇ ਕਾਰਵਾਈ ਕਰਨ

Published

on

MLA Pargat Singh

ਚੰਡੀਗੜ੍ਹ, 10 ਜੂਨ, – ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਾਨਾ ਜੰਗੀ ਨੂੰ ਸ਼ਾਂਤ ਕਰਨ ਵਾਸਤੇਪਾਰਟੀ ਦੀ ਕੇਂਦਰੀ ਕਮਾਂਡ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਇਸ ਰਾਜ ਦੇ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਤੇ ਸੀਨੀਅਰ ਆਗੂਆਂ ਨਾਲ ਗੱਲ ਕਰ ਕੇ ਆਪਣੀ ਰਿਪੋਰਟ ਹਾਈ ਕਮਾਨ ਨੂੰ ਸੌਂਪ ਦਿੱਤੀ ਹੈ, ਪਰ ਹਾਲੇ ਪਾਰਟੀਦੇ ਪੰਜਾਬ ਯੂਨਿਟ ਵਿੱਚ ਚੱਲਦਾ ਘਮਸਾਣ ਖਤਮ ਨਹੀਂ ਹੋਇਆ।ਅੱਜ ਇਸ ਪਾਰਟੀ ਦੇ ਪ੍ਰਮੁੱਖ ਵਿਧਾਇਕ ਪਰਗਟ ਸਿੰਘ ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਮਲਾਵਰ ਦਿਖਾ ਦਿੱਤੇ ਹਨ।
ਏਥੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨ ਮੈਂਬਰੀ ਕਮੇਟੀ ਸਾਹਮਣੇ ਭ੍ਰਿਸ਼ਟ ਵਿਧਾਇਕਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸੂਚੀ ਲੈ ਕੇ ਗਏ ਦੱਸੇ ਜਾ ਰਹੇ ਹਨ। ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਜੇ ਉਨ੍ਹਾ ਕੋਲ ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਹੈ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੇ, ਅੱਜ ਤਕ ਚੁੱਪ ਕਿਉਂ ਰਹੇ ਹਨ ਤੇ ਜਦੋਂ ਉਨ੍ਹਾਂ ਨੂੰ ਸਵਾਲ ਕੀਤੇ ਜਾਣ ਲੱਗੇ ਤਾਂ ਵਿਰੋਧੀਆਂ ਨੂੰ ਡਰਾਉਣ ਲਈ ਅਚਾਨਕ ਅਜਿਹੀਆਂ ਗੱਲਾਂ ਕਿਉਂ ਕਰਨ ਲੱਗੇ ਹਨ?
ਪਰਗਟ ਸਿੰਘ ਨੇ ਕਿਹਾ ਕਿ ‘ਪੰਜਾਬ ਵਿੱਚ ਕਾਂਗਰਸੀ ਮੰਤਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਪੀਏ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ, ਇਹ ਠੀਕ ਨਹੀਂ ਹੈ।’ ਉਨ੍ਹਾਂ ਕਿਹਾ ਕਿ‘ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਈ ਓਐੱਸਡੀ ਕਈ ਕੇਸਾਂਵਿੱਚ ਘਿਰੇ ਹੋਏ ਹਨ। ਉਨ੍ਹਾਂ ਦੇ ਵੱਡੇ-ਵੱਡੇ ਹੋਟਲ ਅਤੇ ਮੈਰਿਜ ਪੈਲਸ ਬਣ ਰਹੇ ਹਨ ਅਤੇ ਖੁੱਲ੍ਹ ਰਹੇ ਹਨ, ਪਰ ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਸਿਰਫ਼ ਆਪਣੇ ਮੰਤਰੀਆਂ ਨੂੰ ਡਰਾਉਣ ਲਈ ਹਥਕੰਡੇ ਨਹੀਂ ਅਪਣਾਉਣੇ ਚਾਹੀਦੇ।
ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਉਹ ਜਦੋਂ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਕ ਯੋਗਅਤੇ ਪ੍ਰਸ਼ਾਸਨਿਕ ਮੁਹਾਰਤ ਵਾਲੇ ਆਗੂ ਹਨ ਤੇ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਦੇ ਰਾਹ ਪਵੇਗਾ, ਪਰ ਉਨ੍ਹਾਂ ਦਾ ਇਹ ਭਰਮ ਟੁੱਟ ਚੁੱਕਾ ਹੈ, ਕੈਪਟਨ ਅਮਰਿੰਦਰ ਸਿੰਘ ਕਮਜ਼ੋਰ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਉਹ ਪੜ੍ਹਾਈ ਉੱਤੇ ਕੰਮ ਕਰ ਸਕਦੇ ਹਨ ਤਾਂ ਰੇਤ, ਸ਼ਰਾਬ ਮਾਫ਼ੀਆ, ਡਰੱਗਸ ਆਦਿ ਵਿਰੁੱਧ ਕੰਮ ਕਰਨ ਤੋਂ ਉਨ੍ਹਾਂ ਨੂੰ ਕੌਣ ਰੋਕਦਾ ਹੈ।ਕਾਂਗਰਸ ਪਾਰਟੀ ਵਿੱਚ ਰਹਿਣ ਜਾਂ ਨਾ ਰਹਿਣ ਬਾਰੇ ਪੁੱਛੇ ਜਾਣ ਉੱਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਫਾਈਟਰ ਹਨ ਤੇ ਪਾਰਟੀਵਿੱਚ ਰਹਿ ਕੇ ਹੀ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨਗੇ।

Read More Political News Today

ਰਾਜਨੀਤੀ

ਨੇਪਾਲੀ ਪ੍ਰਧਾਨ ਮੰਤਰੀ ਓਲੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

Published

on

oli pm nepal

ਕਾਠਮੰਡੂ, 13 ਜੂਨ – ਨੇਪਾਲ ਵਿੱਚ ਸਿਆਸੀ ਗੜਬੜ ਦੌਰਾਨ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇੱਕ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਬਾਗਮਤੀ ਹਲਕੇ ਦੇ ਵਿਧਾਇਕ ਨਰੋਤਮ ਵੈਦ ਨੇ ਕੈਬਨਿਟ ਦੇ ਤਾਜ਼ਾ ਵਾਧੇ ਤੇ ਸੰਵਿਧਾਨਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਵਿੱਚ ਓਲੀ ਸੱਤਾ ਵਿੱਚ ਬਣੇ ਰਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇ ਅਸੀਂ ਉਨ੍ਹਾਂ ਨੁੂੰ ਛੱਡ ਦਿੱਤਾ ਤਾਂ ਦੇਸ਼ ਦਾ ਪਤਨ ਹੋ ਜਾਏਗਾ।ਵੈਦ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕੋਈ ਤਿਆਰ ਨਹੀਂ ਤਾਂ ਉਹ ਇਹ ਕੰਮ ਕਰਨਗੇ। ਬਾਗਮਤੀ ਸੂਬਾਈ ਵਿਧਾਨ ਸਭਾ ਵਿੱਚ ਵਿਧਾਇਕ ਦੇ ਬਿਆਨ ਉੱਤੇ ਪਾਰਟੀ ਦੇ ਨਾਲ ਸੀ ਪੀ ਐਨ-ਯੂ ਐਮ ਐਲ (ਕੇ ਪੀ ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਤਿੱਖੀ ਆਲੋਚਨਾ ਕੀਤੀ ਹੈ।ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ਉੱਤੇ ਹੋ ਜਾਂ ਪਾਰਲੀਮੈਂਟ ਵਿੱਚ, ਕਿਸੇ ਨੂੰ ਵੀ ਆਪਾ ਨਹੀਂ ਗਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਏਗੀ।

Read More Latest Politics News

Continue Reading

ਰਾਜਨੀਤੀ

ਬਸਪਾ ਤੋਂ ਬਾਅਦ ਅਕਾਲੀ ਦਲ ਦਾ ਗੱਠਜੋੜ ਖੱਬੇ ਪੱਖੀ ਧਿਰਾਂ ਨਾਲ ਵੀ ਹੋ ਸਕਦੈ

Published

on

Sukhvir-Singh-Badal

ਅਕਾਲੀ ਦਲ ਅਤੇ ਸੀ ਪੀ ਆਈ ਦੇ ਆਗੂਆਂ ਵੱਲੋਂ ਪੁਸ਼ਟੀ
ਬਠਿੰਡਾ, 13 ਜੂਨ – ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੱਠਜੋੜ ਬਸਪਾ ਨਾਲ ਸਿਰੇ ਚੜ੍ਹਨ ਪਿੱਛੋਂ ਅਗਲੀ ਮੰਜ਼ਿਲ ਖੱਬੇ ਪੱਖੀ ਧਿਰਾਂ ਨਾਲ ਸਮਝੌਤੇ ਦੀ ਹੈ। ਇਸ ਦਾ ਸੰਕੇਤ ਅਕਾਲੀ ਦਲ ਦੇ ਅਤੇ ਸੀ ਪੀ ਆਈ ਦੇ ਆਗੂ ਦੇ ਚੁੱਕੇ ਹਨ ਕਿ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਸਿਰੇ ਚੜ੍ਹਨ ਦੀ ਆਸ ਹੈ।
ਵਰਨਣ ਯੋਗ ਹੈ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਉਸ ਦਾ ਘਾਟਾ ਪੂਰਾ ਕਰਨ ਵਾਸਤੇ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬ ਵਿੱਚ ਥੋੜ੍ਹੀ-ਬਹੁਤ ਹੋਂਦ ਰੱਖਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਇਸ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਨੇ ਬਸਪਾ ਨਾਲ ਗੱਠਜੋੜ ਕਰ ਲਿਆ ਹੈ, ਜਿਹੜਾ ਅਕਾਲੀ ਦਲ ਲਈ ਇਸ ਵਾਰੀ ਦਾ ਸਭ ਤੋਂ ਵੱਡਾ ਗੱਠਜੋੜ ਮੰਨਿਆ ਜਾ ਰਿਹਾ ਹੈ। ਇਸ ਦੇ ਬਾਅਦ ਅਕਾਲੀ ਦਲ ਦਾ ਅਗਲਾ ਨਿਸ਼ਾਨਾ ਖੱਬੇ ਪੱਖੀ ਪਾਰਟੀਆਂ ਹਨ, ਜਿਸ ਦਾ ਪ੍ਰਗਟਾਵਾ ਹੋਣ ਲੱਗ ਪਿਆ ਹੈ। ਬਸਪਾ ਨਾਲ ਗੱਠਜੋੜ ਕਰਨ ਦੇ ਵਕਤ ਇੱਕ ਵੱਡੇ ਅਕਾਲੀ ਆਗੂ ਨੇ ਕਹਿ ਦਿੱਤਾ ਕਿ ਪਾਰਟੀ ਖੱਬੇ ਪੱਖੀ ਪਾਰਟੀਆਂ ਸੀ ਪੀ ਆਈ, ਸੀ ਪੀ ਐਮ ਆਦਿ ਸਭ ਨਾਲ ਗੱਠਜੋੜ ਕਰਨ ਲਈ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ, ਜਿਸ ਦੇ ਚੰਗੇ ਸਿੱਟੇ ਨਿਕਲਣ ਦੀ ਆਸ ਹੈ।
ਦੂਸਰੇ ਪਾਸੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਵੀ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਨਾਲ ਗੱਠਜੋੜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਲੇਪਾਰਟੀ ਦਾ ਧਿਆਨ ਕਿਸਾਨ ਅੰਦੋਲਨ ਵੱਲ ਹੈ। ਸੀ ਪੀ ਆਈ ਦਾ ਗੱਠਜੋੜ ਜ਼ਿਆਦਾਤਰ ਕਾਂਗਰਸ ਨਾਲ ਰਿਹਾ ਹੈ, ਕੀ ਇਸ ਵਾਰ ਕਾਂਗਰਸ ਨਾਲ ਹੋ ਸਕਦਾ ਹੈ, ਇਸ ਬਾਰੇ ਅਰਸ਼ੀ ਦਾ ਕਹਿਣਾ ਸੀ ਕਿ ਅਕਾਲੀ ਦਲ ਨਾਲ ਵੀ ਹੋ ਸਕਦਾ ਹੈ, ਪਰ ਇਸ ਬਾਰੇ ਹਾਲੇ ਵਿਚਾਰ ਨਹੀਂ ਕੀਤਾ ਗਿਆ। ਪਾਰਟੀ ਹਾਈਕਮਾਂਡ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਲੋੜੀਂਦੇ ਐਲਾਨ ਕਰੇਗੀ।

Read More Latest Politics News

Continue Reading

ਰਾਜਨੀਤੀ

ਫੂਲਕਾ ਵੱਲੋਂ ਨਵਜੋਤ ਸਿੱਧੂ ਨੂੰ ਚਿੱਠੀ, ਰੇਤ ਮਾਫੀਆ ਵਾਲੀ ਰਿਪੋਰਟ ਜਨਤਕ ਕਰਨ ਨੂੰ ਕਿਹਾ

Published

on

HS phoolka

ਲੁਧਿਆਣਾ, 12 ਜੂਨ, – ਸੀਨੀਅਰ ਐਡਵੋਕੇਟ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਪੱਤਰ ਲਿਖ ਕੇ ਰੇਤ ਮਾਫੀਆ ਬਾਰੇ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਸਿੱਧੂ ਨੇ ਰੇਤ ਮਾਫੀਏ ਉੱਤੇ ਨਕੇਲ ਕੱਸਣ ਲਈ ਸਰਕਾਰ ਵੱਲੋਂ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ, ਜਿਸ ਦੇ ਕੰਮ ਕਰਨ ਦਾ ਤਰੀਕਾ ਦੇਖਣ ਲਈ ਇਹੋ ਜਿਹੀ ਕਾਰਪੋਰੇਸ਼ਨ ਚਲਾ ਕੇ ਰੇਤ ਮਾਈਨਿੰਗ ਕਰਵਾ ਰਹੇ ਰਾਜਾਂ ਦਾ ਉਨ੍ਹਾਂ ਨੇ ਦੌਰਾ ਕੀਤਾ ਸੀਤੇ ਇਸ ਸਮੇਂ ਕੀਤੀ ਗਈ ਤੇਲੰਗਾਨਾ ਫੇਰੀ ਨੇ ਉਸ ਵਕਤ ਮੀਡੀਆ ਦਾ ਬਹੁਤ ਜਿ਼ਆਦਾ ਧਿਆਨ ਖਿੱਚਿਆ ਸੀ।
ਐੱਚ ਐੱਸ ਫੂਲਕਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸੀ, ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਮਿਆਦ ਮੁੱਕ ਜਾਣਵਾਲੀ ਹੈ, ਪਰ ਉਸ ਰਿਪੋਰਟ ਉੱਤੇ ਅੱਜ ਤਕ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਿੱਧੂ ਨੂੰ ਕਿਹਾ, ‘ਮੇਰੀ ਤੁਹਾਨੂੰ ਬੇਨਤੀ ਹੈ ਕਿ ਉਹ ਰਿਪੋਰਟ ਜਨਤਕ ਕੀਤੀ ਜਾਵੇ, ਜਿਸ ਨਾਲ ਲੋਕਾਂ ਨੂੰ ਤੁਹਾਡੇ ਕੰਮ ਦਾ ਪਤਾ ਲੱਗੇ ਕਿ ਰੇਤ ਮਾਫੀਆ ਦੀ ਨਕੇਲ ਕੱਸਣ ਲਈ ਤੁਸੀਂ ਕਿਸ ਤਰਾਂ ਦੇ ਸੁਝਾਅ ਅਤੇ ਤਰਤੀਬ ਬਣਾਈ ਸੀ।’ ਫੂਲਕਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਦੀ ਨਕੇਲ ਕੱਸਣ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਇਹ ਹੈ ਕਿ ਕਾਂਗਰਸ ਸਰਕਾਰ ਆਉਣ ਮਗਰੋਂ ਰੇਤ ਮਾਫੀਆਂ ਇਨ੍ਹਾਂ ਸਵਾ ਚਾਰ ਸਾਲਾਂ ਵਿੱਚ ਹੋਰ ਵੀ ਵੱਧ ਪ੍ਰਫੁਲਿਤ ਹੋਇਆ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca