Capt Amarinder described the situation in Punjab
Connect with us [email protected]

ਪੰਜਾਬੀ ਖ਼ਬਰਾਂ

ਕੈਪਟਨ ਅਮਰਿੰਦਰ ਨੇ ਪੰਜਾਬ ਵਿੱਚ ਕੋਰੋਨਾ ਦੇ ਕਾਰਨ ਹਾਲਾਤ ਜੰਗ ਵਰਗੇ ਮੰਨੇ

Published

on

capt amrinder singh
  • ਫ਼ੌਜੀਅਧਿਕਾਰੀਆਂ ਵੱਲੋਂ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼
  • ਪੰਜਾਬ ਵਿੱਚ ਨਾਈਟ ਕਰਫਿਊ ਦਾ ਸਮਾਂ ਵਧਾਇਆ
  • ਇੱਕੋ ਦਿਨ ਸਭ ਤੋਂ ਵੱਧ 98 ਮੌਤਾਂ, 6318 ਨਵੇਂ ਕੇਸ ਮਿਲੇ
    ਚੰਡੀਗੜ੍ਹ, 26 ਅਪਰੈਲ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਕਾਰਨ ਰਾਜ ਵਿੱਚ ਹਾਲਾਤ ਜੰਗ ਵਰਗੀ ਹੋਣ ਦੀ ਗੱਲ ਮੰਨ ਕੇ ਇਸ ਨਾਲ ਸਿੱਝਣ ਲਈ ਕੇਂਦਰ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਹਸਪਤਾਲਾਂ ਵਿਚ ਮੈਡੀਕਲ ਕਾਮਿਆਂ ਦੀ ਕਮੀ ਕਾਰਨ ਫੌਰੀ ਲੋੜ ਪੂਰੀ ਕਰਨ ਲਈ ਪੰਜਾਬ ਨੂੰ ਮੈਡੀਕਲ ਸਟਾਫ ਅਤੇ ਟਰੇਂਡਡਾਕਟਰੀ ਸਟਾਫ ਦੀਆਂ ਸੇਵਾਵਾਂ ਸਣੇ ਹਰ ਸੰਭਵ ਮੱਦਦ ਦੇਣ ਦੀ ਪੇਸ਼ਕਸ਼ ਕੀਤੀ ਅਤੇਪੰਜਾਬ ਦੇ ਇਸ ਸਮੇਂ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਮੁੜ ਕੇ ਚਾਲੂ ਕਰਨ ਵਿਚ ਵੀ ਮੱਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।
    ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਆਰ ਪੀ ਸਿੰਘ ਨੇ ਅੱਜ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨਾਲ ਵਰਚੁਅਲ ਮੀਟਿੰਗ ਦੌਰਾਨ ਤਜਵੀਜ਼ ਕੀਤੀ ਗਈ 100 ਬਿਸਤਰਿਆਂ ਵਾਲੀ ਕੋਵਿਡ ਸਹੂਲਤ ਨੂੰ ਚਲਾਉਣ ਲਈ ਸਟਾਫ਼ ਦੇਣ ਦੀ ਪੇਸ਼ਕਸ਼ ਕੀਤੀ। ਇਹ ਹਸਪਤਾਲ ਉਸ ਇਮਾਰਤ ਵਿਚ ਚਾਲੂ ਕਰਨ ਦੀ ਤਜਵੀਜ਼ ਹੈ, ਜਿਹੜੀ ਇਸ ਕੰਮ ਲਈਸੀ ਐਸ ਆਈ ਆਰ (ਕੌਂਸਲ ਫਾਰ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ)ਨੇਰਾਜ ਸਰਕਾਰ ਨੂੰ ਦਿੱਤੀ ਹੈ। ਇਸ ਪਿੱਛੋਂਮੁੱਖ ਮੰਤਰੀ ਨੇ ਪੰਜਾਬਦੇ ਉੱਚ ਅਧਿਕਾਰੀਆਂ ਤੇ ਡਾਕਟਰੀ ਮਾਹਰਾਂ ਨਾਲ ਮੀਟਿੰਗ ਵਿਚ ਕਿਹਾ ਕਿ ਪੰਜਾਬ ਸਰਕਾਰ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਰਾਹੀਂ ਮਨੁੱਖੀ ਸ਼ਕਤੀ ਅਤੇ ਆਈ ਸੀ ਯੂ ਬੈੱਡ ਵਧਾਉਣ ਲਈ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਵੀ ਪਹੁੰਚ ਕਰ ਰਹੀ ਹੈ ਅਤੇ ਓਥੋਂ ਹੁੰਗਾਰਾ ਮਿਲ ਰਿਹਾ ਹੈ।
    ਲੈਫਟੀਨੈਂਟ ਜਨਰਲ ਆਰ ਪੀ ਸਿੰਘ ਨੇ ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦੱਸਿਆ ਕਿ ਚੰਡੀਗੜ੍ਹ ਕਮਾਂਡ ਸੈਂਟਰ ਤੋਂ ਤਕਨੀਕੀ ਮਦਦ ਤੇ ਮਾਹਿਰਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਵਲੀਅਨ ਅਮਲੇ ਦੀ ਮਦਦ ਲਈ 15 ਟਰੇਂਡ ਨਰਸਾਂ ਨੂੰ ਪਹਿਲਾਂ ਹੀ ਪਟਿਆਲਾ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਫੌਜੀ ਮਾਹਿਰਾਂ ਨੂੰ ਇਸ ਰਾਜ ਦੀਆਂ ਉਦਯੋਗਿਕ ਯੂਨਿਟਾਂ ਵਿਚ ਬੰਦ ਪਏ ਆਕਸੀਜਨ ਪਲਾਂਟਾਂ ਦਾ ਦੌਰਾ ਕਰਨ ਭੇਜਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਮੁੜ ਕੇ ਚਾਲੂ ਕਰਨ ਲਈ ਹਰ ਜ਼ਰੂਰੀ ਮਦਦ ਕੀਤੀ ਜਾ ਸਕੇ।
    ਬਾਅਦ ਵਿਚ ਪੰਜਾਬ ਦੀ ਸਮੀਖਿਆ ਮੀਟਿੰਗ ਵਿਚਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੇ ਖ਼ਤਮ ਹੋ ਰਹੇ ਸਟਾਕਾਂ ਦੀ ਪੂਰਤੀ ਦੇ ਲਈ ਰਾਜ ਸਰਕਾਰ ਹਰ ਯਤਨ ਕਰ ਰਹੀ ਹੈ।ਉਨ੍ਹਾ ਕਿਹਾ ਕਿ ਉਨ੍ਹਾਂ ਦਾ ਲਾਕਡਾਊਨ ਲਾਉਣ ਦਾ ਵਿਚਾਰ ਨਹੀਂ,ਜਿਸ ਨਾਲ ਹਿਜਰਤ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਮੁੱਖ ਮੰਤਰੀ ਨੇਕਿਹਾ ਕਿ ਕੱਲ੍ਹ ਪੰਜਾਬ ਵਿਚ 7000 ਤੋਂ ਵੱਧ ਕੇਸਮਿਲੇ ਹਨ ਅਤੇ ਗੁਆਂਢੀ ਰਾਜਾਂਵਿੱਚ ਵਧ ਰਹੇ ਕੇਸਾਂਦੇ ਕਾਰਨ ਖਾਸ ਕਰਕੇ ਦੱਖਣੀ ਪੰਜਾਬ ਵਿੱਚ ਹਾਲਾਤ ਵਿਗੜਨ ਦਾ ਡਰ ਹੈ।ਇਸ ਪਿੱਛੋਂ ਪੰਜਾਬ ਵਿੱਚ ਬੇਕਾਬੂ ਹੁੰਦੇ ਕੋਰੋਨਾ ਨੂੰ ਦੇਖ ਕੇ ਰਾਜ ਸਰਕਾਰ ਨੇ ਸਾਰੇ ਪੰਜਾਬ ਵਿੱਚ ਵੀਕੈਂਡ ਲਾਕਡਾਊਨਦਾ ਐਲਾਨ ਕਰ ਦਿੱਤਾ, ਜਿਹੜਾ ਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਸੋਮਵਾਰ ਸਵੇਰ ਦੇ ਪੰਜ ਵਜੇ ਤਕ ਹੋਵੇਗਾ। ਇਸਦੇ ਨਾਲ ਨਾਈਟ ਕਰਫਿਊ ਨੂੰ ਲਾਕਡਾਊਨ ਵਿੱਚ ਬਦਲ ਕੇ ਬਾਜ਼ਾਰ ਬੰਦ ਕਰਨ ਦਾ ਸਮਾ ਬਦਲ ਕੇ ਸ਼ਾਮ ਪੰਜ ਵਜੇ ਤੋਂਕਰਨ ਦਾ ਫੈਸਲਾ ਕੀਤਾ ਗਿਆ ਹੈ।
    ਅੱਜ ਦੀ ਬੈਠਕ ਵਿੱਚ ਆਕਸੀਜਨ ਦੀ ਵਧਦੀ ਮੰਗ ਤੇ ਸਪਲਾਈ ਬਾਰੇ ਵੀ ਚਰਚਾ ਹੋਈ। ਇਹ ਮਾਮਲਾ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਮੁੱਦਾ ਬਣ ਰਿਹਾ ਹੈ। ਪੰਜਾਬ ਸਰਕਾਰ 300 ਟਨ ਆਕਸੀਜਨ ਮੰਗਦੀ ਹੈ ਤੇ ਕੇਂਦਰ ਸਰਕਾਰ 105 ਟਨ ਆਕਸੀਜਨ ਦੇ ਰਹੀ ਹੈ। ਬੈਠਕ ਪਿੱਛੋਂ ਮੀਡੀਆ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪਾਕਿਸਤਾਨ ਦੀ ਇੰਡਸਟਰੀ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ, ਪਰ ਉਸ ਨੂੰ ਲੈਣ ਲਈ ਕੇਂਦਰ ਸਰਕਾਰ ਆਗਿਆ ਨਹੀਂ ਦੇ ਰਹੀ।ਮੁੱਖ ਮੰਤਰੀ ਨੇ ਬੈਠਕ ਵਿੱਚ ਕਿਹਾ ਕਿ ਉਹ ਇਹਕੇਸ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ, ਜੇ ਇਹ ਆਕਸੀਜਨ ਮਿਲ ਜਾਵੇ ਤਾਂ ਇਸ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਚੁਕੇਗੀ।ਸੁਨੀਲ ਜਾਖੜ ਨੇ ਕਿਹਾ ਕਿ ਜੇ ਆਕਸੀਜਨ ਦੀ ਕਮੀ ਨਾਲ ਕਿਸੇ ਮਰੀਜ਼ ਦੀ ਮੌਤ ਹੋਈ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇਕ ਐਕਸਪੋਰਟ ਕੰਪਨੀ ਕੋਲ ਰੈਮਡੇਸਿਵਿਅਰ ਦੇ 50 ਹਜ਼ਾਰ ਟੀਕੇ ਪਏ ਹਨ ਤੇ ਉਹ ਮੁਫ਼ਤ ਵਿੱਚ ਦੇਣ ਲਈ ਤਿਆਰ ਹੈ, ਪਰ ਕੇਂਦਰ ਸਰਕਾਰ ਨੇ ਰੋਕਦਿੱਤਾ ਹੈ, ਜਦਕਿ ਰਾਜਸਥਾਨ ਨੇ 20 ਹਜ਼ਾਰ ਟੀਕੇ ਪੰਜਾਬ ਨੂੰ ਭੇਜ ਦਿੱਤੇ ਹਨ।
    ਇਸ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ।ਅੱਜ ਸੋਮਵਾਰ ਨੂੰ ਪੰਜਾਬ ਵਿੱਚ ਇੱਕੋ ਦਿਨ ਰਿਕਾਰਡ 98 ਲੋਕਾਂ ਦੀ ਮੌਤ ਹੋਈ ਹੈ ਅਤੇ 24 ਘੰਟਿਆਂ ਵਿੱਚ ਇਨਫੈਕਸ਼ਨ ਦੇ 6318 ਨਵੇਂ ਕੇਸਮਿਲੇ ਹਨ।ਇਸ ਨਾਲ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 49894 ਹੋ ਗਈ ਹੈਤੇ ਇਨ੍ਹਾਂ ਵਿੱਚੋਂ 665 ਗੰਭੀਰ ਮਰੀਜ਼ ਆਕਸੀਜਨ ਉੱਤੇ ਅਤੇ 85 ਅਤਿ ਗੰਭੀਰ ਮਰੀਜ਼ ਵੈਂਟੀਲੇਟਰ ਉੱਤੇ ਹਨ।

Read More Latest Punjabi News

ਪੰਜਾਬੀ ਖ਼ਬਰਾਂ

ਮਾਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਤੋਂ ਯੋਗੀ ਆਦਿੱਤਿਆਨਾਥ ਭੜਕਿਆ

Published

on

Yogi

ਕੈਪਟਨ ਨੇ ਯੋਗੀ ਅਦਿੱਤਿਆਨਾਥ ਦੇ ਟਵੀਟ ਨੂੰ ਸ਼ਰਮਾਨਕ ਕਿਹਾ
ਚੰਡੀਗੜ੍ਹ, 15 ਮਈ, – ਇਤਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਪੰਜਾਬ ਦਾ ਨਵਾਂ ਜਿ਼ਲਾ ਐਲਾਨ ਕਰਨ ਨਾਲ ਪੰਜਾਬ ਦੇ ਜਿ਼ਲਿਆਂ ਦੀ ਗਿਣਤੀ 23 ਹੋ ਗਈ ਹੈ। ਇਸ ਦੌਰਾਨ ਅਚਾਨਕ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਨੁਕਤਾਚੀਨੀ ਕਰ ਦਿੱਤੀ ਹੈ।
ਇਸ ਬਾਰੇ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ‘ਰਾਏ ਤੇ ਧਰਮ ਦੇ ਅਧਾਰ ਉੱਤੇ ਕੋਈ ਵਿਤਕਰਾ ਭਾਰਤ ਦੇ ਸੰਵਿਧਾਨ ਦੀ ਮੁੱਢਲੀ ਭਾਵਨਾ ਦੇ ਵਿਰੁੱਧ ਹੈ। ਇਸ ਸਮੇਂ ਮਾਲੇਰਕੋਟਲਾ (ਪੰਜਾਬ) ਦਾ ਜਿ਼ਲਾ ਗਠਨ ਕਰਨਾ ਕਾਂਗਰਸ ਦੀ ਵੰਡ-ਪਾਊ ਨੀਤੀ ਦਾ ਪ੍ਰਤੀਬਿੰਬ ਹੈ।’ ਵਰਨਣ ਯੋਗ ਹੈ ਕਿ ਮਾਲੇਰਕੋਟਲਾ ਵਿਚ ਮੁਸਲਿਮ ਭਾਈਚਾਰੇ ਦੀ ਬਹੁ-ਗਿਣਤੀ ਹੈ, ਜਿਸ ਵੱਲ ਯੋਗੀ ਆਦਿੱਤਿਆਨਾਥ ਨੇ ਇਸ਼ਾਰਾ ਕਰਦਿਆਂ ਟਵੀਟ ਕਰ ਕੇ ਇਤਰਾਜ਼ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਈਦ ਮੌਕੇ ਮਾਲੇਰਕੋਟਲਾ ਨੂੰ ਪੰਜਾਬ ਰਾਜ ਦਾ 23ਵਾਂ ਜ਼ਿਲ੍ਹਾ ਐਲਾਨਣ ਦੇ ਨਾਲ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਵਾਸਤੇ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ ਸੀ। ਈਦ ਮੌਕੇ ਵਰਚੂਅਲ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਧਰਮ ਨਿਰਪੱਖ ਕਿਰਦਾਰ ਦਾ ਸਬੂਤ ਬੀਤੇ ਦਿਨੀਂ ਵਿਧਾਨ ਸਭਾ ਚੋਣਾਂ ਮੌਕੇ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਵਿੱਚ ਫਿਰਕੂ ਤਾਕਤਾਂ ਦੀ ਹਾਰ ਤੋਂ ਮਿਲ ਗਿਆ ਹੈ।ਅੱਜ ਸ਼ਨਿਚਰਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲਾ ਐਲਾਨਣ ਵਿਰੁੱਧ ਕੀਤੇ ਭੜਕਾਊ ਟਵੀਟ ਦੀ ਨਿੰਦਾ ਕਰਦਿਆਂ ਮੁੱਖ ਮੰਤਰੀਕੈਪਟਨ ਅਮਰਿੰਦਰ ਸਿੰਘ ਨੇਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਵਜੋਂ ਸ਼ਾਂਤਮਈ ਰਾਜ ਵਿੱਚ ਫਿਰਕੂਰੱਫੜ ਪਾਉਣ ਦੀ ਸ਼ਰਮਨਾਕ ਕੋਸ਼ਿਸ਼ ਕਿਹਾ ਹੈ। ਉਨ੍ਹਾ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰਦੀਆਂ ਵੰਡ-ਪਾਊ ਨੀਤੀਆਂ ਮੁਕਾਬਲੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।ਉਨ੍ਹਾਂ ਨੇ ਪੁੱਛਿਆ, ‘ਉਹ (ਯੋਗੀ ਅਦਿਤਿਆਨਾਥ) ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇਕੀ ਜਾਣਦਾ ਹੈ, ਇਸ ਦਾ ਸਿੱਖ ਧਰਮ ਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰ ਪੰਜਾਬੀ ਨੂੰ ਪਤਾ ਹੈ,ਕੀ ਯੋਗੀ ਅਦਿੱਤਿਆਨਾਥ ਭਾਰਤੀ ਸੰਵਿਧਾਨ ਨੂੰ ਸਮਝਦਾ ਹੈ, ਜਿਹੜਾ ਉਤਰ ਪ੍ਰਦੇਸ਼ਦੀ ਉਸ ਦੀ ਆਪਣੀ ਸਰਕਾਰਰੋਜ਼ ਬੇਰਹਿਮੀ ਨਾਲ ਕੁਚਲ ਰਹੀ ਹੈ।’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਤੇ ਭਾਜਪਾ ਦੇ ਫਿਰਕੂ ਨਫਰਤ ਫੈਲਾਉਣ ਦਾ ਟਰੈਕ ਰਿਕਾਰਡ ਦੇਖ ਕੇ ਇਹ ਟਿੱਪਣੀਆਂ ਬੇਤੁਕੀਆਂ ਤੇ ਬੋਲੜੀਆਂ ਹਨ।ਉਨ੍ਹਾ ਕਿਹਾ ਕਿ ਭਾਜਪਾ ਅਤੇ ਖਾਸ ਕਰ ਕੇ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਦੁਨੀਆਂ ਜਾਣਦੀ ਹੈ। ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣ ਵੱਲ ਇਸ਼ਾਰਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਦੱਸ ਕੇ ਕਿਹਾ ਕਿ ਅਦਿੱਤਿਆਨਾਥ ਦੀ ਤਾਜ ਮਹਿਲ ਪ੍ਰਤੀ ਨਫ਼ਰਤ (ਜਿਸ ਨੂੰ ਉਹ ਮੁਗਲਾਂ ਦੀ ਵਿਰਾਸਤ ਆਖਦਾ ਹੈ) ਸੰਸਾਰ ਮੀਡੀਆ ਵਿੱਚ ਅਲੋਚਨਾ ਦਾ ਵਿਸ਼ਾ ਰਹੀ ਹੈ।ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹਿੰਦੂ ਯੁਵਾ ਵਾਹਨੀ ਦਾ ਮੋਢੀ ਹੈ, ਜੋ ਗਊ ਰੱਖਿਆ ਦੇ ਨਾਂਅ ਉੱਤੇ ਹਿੰਸਾ ਫੈਲਾਉਣ ਦੀ ਜ਼ਿੰਮੇਵਾਰ ਸੰਸਥਾ ਸੀ ਤੇ ਜਿਸ ਕਾਰਨ ਆਪਣੇ ਹੀ ਰਾਜ ਵਿੱਚ ਮੁਸਲਮਾਨਾਂ ਨੂੰ ਜ਼ੁਲਮ ਸਹਿਣਾ ਪਿਆ। ਅਮਰਿੰਦਰ ਸਿੰਘ ਨੇ ਕਿਹਾ, ‘ਜਿਹੜਾ ਮੁੱਖ ਮੰਤਰੀ ਆਪਣੇ ਰਾਜ ਦੇ ਲੋਕਾਂ ਦੇ ਬੁਨਿਆਦੀ ਮਨੁੱਖੀ ਹੱਕਾਂ ਦੀ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਏਦਾਂ ਦੇ ਅਹੁਦੇ ਉੱਤੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ ਹੈ।’

Read More Punjabi News Today

Continue Reading

ਪੰਜਾਬੀ ਖ਼ਬਰਾਂ

ਭਾਰਤ ਵਿੱਚ ਕੋਰੋਨਾ ਰੋਗੀਆਂ ਨੂੰ ਸਪੂਤਨਿਕ-ਵੀ ਵੈਕਸੀਨ ਲੱਗਣੀ ਸ਼ੁਰੂ

Published

on

vaccine

ਨਵੀਂ ਦਿੱਲੀ, 15 ਮਈ – ਕੋਰੋਨਾ ਮਹਾਂਮਾਰੀ ਦੇ ਦੌਰਾਨ ਚੰਗੀ ਖ਼ਬਰ ਹੈ ਕਿ ਰੂਸੀ ਵੈਕਸੀਨ ਸਪੂਤਨਿਕ ਵੀ. ਭਾਰਤ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਦਵਾਈ ਕੰਪਨੀ ਡਾ. ਰੈਡੀਜ਼ ਲੈਬ ਨੇ ਕਿਹਾ ਹੈ ਕਿ ਸੀਮਤ ਸ਼ੁਰੂਆਤ ਦੇ ਤੌਰ ਉੱਤੇ ਕੱਲ੍ਹ ਸਪੂਤਨਿਕ ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿਖੇ ਕੰਪਨੀ ਦੇ ਗਲੋਬਲ ਹੈਡ ਦੀਪਕ ਸਾਪਰਾ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਬਾਅਦ ਸਾਰੇ ਦੇਸ਼ ਵਿੱਚ ਲਾਉਣਾ ਸ਼ੁਰੂ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਕੰਪਨੀ ਨੇ ਕਿਹਾ ਕਿ ਇਸ ਵੈਕਸੀਨ ਦੀ ਹੋਰ ਖੇਪ ਅਗਲੇ ਮਹੀਨਿਆਂ ਵਿੱਚ ਭਾਰਤ ਪਹੁੰਚਣ ਵਾਲੀ ਹੈ, ਜਿਸ ਪਿੱਛੋਂ ਭਾਰਤੀ ਕੰਪਨੀਆਂ ਨੂੰ ਇਸਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਵੈਕਸੀਨ ਦੀ ਲਗਾਤਾਰ ਅਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਕੰਪਨੀ ਆਪਣੇ ਛੇ ਉਤਪਾਦਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕੰਪਨੀ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵੱਡੋਂ ਸਪੂਤਨਿਕ ਵੀ. ਦੀ ਵੱਧ ਤੋਂ ਵੱਧ ਸੰਭਵ ਪਹੁੰਚ ਯਕੀਨੀ ਕਰਨ ਲਈ ਭਾਰਤ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਭਾਈਵਾਲਾ ਨਾਲ ਮਿਲ ਕੇ ਕੰਮ ਕਰੇਗੀ।
ਭਾਰਤ ਵਿੱਚਇਸ ਰੂਸੀ ਵੈਕਸੀਨ ਦਾ ਉਤਪਾਦਨ ਕਰਨ ਵਾਲੀ ਡਾ. ਰੈਡੀਜ਼ ਲੇਬਾਰਟਰੀਜ਼ ਨੇਦੱਸਿਆ ਕਿ ਇਸ ਵੈਕਸੀਨ ਦੀ ਕੀਮਤ 995.40 ਰੁਪਏ ਰੱਖੀ ਹੈ। ਡਾ. ਰੈਡੀਜ਼ ਵੱਲੋਂ ਹਾਲੇ ਇਹ ਵੈਕਸੀਨ 948 ਰੁਪਏ ਪ੍ਰਤੀ ਖ਼ੁਰਾਕ ਦੀ ਦਰ ਨਾਲ ਇੰਪੋਰਟ ਕੀਤੀ ਜਾ ਰਹੀ ਹੈ, ਜਿਸ ਉੱਤੇ 5 ਫ਼ੀਸਦੀ ਜੀ ਐਸ ਟੀ ਲੱਗ ਕੇ ਇਸ ਦੀ ਕੀਮਤ 995.4 ਰੁਪਏ ਪ੍ਰਤੀ ਖ਼ੁਰਾਕ ਹੋ ਜਾਂਦੀ ਹੈ। ਹਾਲੇ ਇਹ ਵੈਕਸੀਨ ਹੈਦਰਾਬਾਦ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸੀਮਤ ਸਮੇਂ ਲਈ ਹਾਸਲ ਕਰਵਾਈ ਜਾ ਰਹੀ ਹੈ। ਡਾ. ਰੈਡੀਜ਼ ਮੁਤਾਬਿਕ ‘ਸਪੂਤਨਿਕ ਵੀ’ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪਹੁੰਚੀ ਸੀ, ਜਿਸ ਨੂੰ 13 ਮਈ ਨੂੰ ਸੈਂਟਰਲ ਡਰੱਗ ਲੈਬਾਰਟਰੀ ਕਸੌਲੀ ਤੋਂ ਰੈਗੂਲੇਟਰੀ ਕਲੀਅਰੈਂਸ ਮਿਲੀ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕੋਰੋਨਾ ਨਾਲ ਮੌਤ

Published

on

Abhay Singh Sandhu

ਬੰਗਾ, 15 ਮਈ – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ ਕੋਰੋਨਾ ਤੋਂ ਪੀੜਤ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।
ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੋਵਿਡ ਦੌਰਾਨ ਹਾਲਤ ਗੰਭੀਰ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਕਈ ਦਿਨ ਰਹਿਣ ਪਿੱਛੋਂ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅਭੈ ਸਿੰਘ ਸੰਧੂ ਦੀ ਮੌਤ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਭੈ ਸਿੰਘ ਸੰਧੂ ਦੇ ਇਲਾਜ ਦੌਰਾਨ ਜੋ ਵੀ ਖਰਚ ਆਇਆ ਹੈ, ਉਹ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ ਆਖਿਆ ਕਿ ਅਭੈ ਸਿੰਘ ਸੰਧੂ ਦੇ ਵਿਛੋੜੇ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੁੱਖ ਪ੍ਰਗਟ ਕੀਤਾ ਅਤੇ ਅਭੈ ਸਿੰਘ ਸੰਧੂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ ਹੈ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca