Capt Amarinder convenes all party meeting for consensus on farmers issue
Connect with us [email protected]

ਰਾਜਨੀਤੀ

ਕੈਪਟਨ ਅਮਰਿੰਦਰ ਨੇ ਕਿਸਾਨ ਮੁੱਦੇ ਉਤੇ ਆਮ ਸਹਿਮਤੀ ਲਈ ਸਰਬ ਪਾਰਟੀ ਮੀਟਿੰਗ ਸੱਦੀ

Published

on

capt amrinder singh

ਚੰਡੀਗੜ੍ਹ, 31 ਜਨਵਰੀ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਫਰਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ ਤਾਂ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਅਤੇ ਦਿੱਲੀਵਿੱਚ ਤਾਜਾ ਘਟਨਾਵਾਂ ਦੇ ਬਾਅਦ ਕਿਸਾਨਾਂ ਦੇ ਅੰਦੋਲਨ ਵੱਲ ਧਾਰਨ ਕੀਤੇ ਜਾਣ ਵਾਲੇ ਰਵੱਈਏ ਲਈ ਆਮ ਸਹਿਮਤੀ ਬਣਾਈ ਜਾ ਸਕੇ।
ਇਸ ਸੰਬੰਧ ਵਿੱਚ ਅੱਜ ਏਥੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਮੀਟਿੰਗ ਮੰਗਲਵਾਰ ਸਵੇਰੇ 11 ਵਜੇ ਪੰਜਾਬ ਭਵਨ ਵਿਖੇ ਹੋਵੇਗੀ ਅਤੇ ਇਸ ਵਿੱਚਦਿੱਲੀ ਵਿਖੇ ਚੱਲਦੇ ਮੌਜੂਦਾ ਕਿਸਾਨ ਅੰਦੋਲਨ ਤੋਂ ਪੈਦਾ ਹੋਏ ਘਟਨਾਕ੍ਰਮ, ਖਾਸ ਕਰਕੇ ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ, ਸਿੰਘੂਬਾਰਡਰ ਉਪਰ ਬੈਠੇ ਕਿਸਾਨਾਂ ਉੱਤੇ ਹਮਲਾ ਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਚਲਾਈ ਗਈ ਮੁਹਿੰਮ ਵਰਗੇ ਮਸਲਿਆਂ ਉਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਸਭ ਪਾਰਟੀਆਂ ਨੂੰ ਕਿਸਾਨਾਂ ਦੀ ਹਮਾਇਤ ਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਪੈਦਾ ਹੋਇਆ ਸੰਕਟ ਸਮੁੱਚੇ ਪੰਜਾਬ ਤੇ ਇਸ ਦੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾ ਕਿਹਾ ਕਿ ਸਭ ਪੰਜਾਬੀਆਂ ਦੇ ਸਾਂਝੇ ਯਤਨਾਂ ਤੇ ਇਸ ਰਾਜ ਦੀਆਂ ਸਭ ਸਿਆਸੀ ਧਿਰਾਂ ਦੇ ਏਕੇ ਨਾਲ ਸਮੱਸਿਆ ਨੂੰ ਪ੍ਰਭਾਵੀ ਢੰਗ ਨਾਲ ਨਿਪਟਾਉਣ ਦੇ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ, ‘ਸਾਡੇ ਕਿਸਾਨ ਦਿੱਲੀਦੇ ਬਾਰਡਰਾਂ ਉਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਜਾਨਾਂ ਦੇ ਰਹੇ ਹਨ। ਪੁਲੀਸ ਉਨ੍ਹਾਂ ਦੀ ਕੁੱਟਮਾਰ ਕਰਦੀ ਅਤੇ ਗੁੰਡਿਆਂ ਵੱਲੋਂ ਹਮਲੇ ਹੋ ਰਹੇ ਹਨ ਤੇ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖ ਕੇ ਤੰਗ ਕੀਤਾ ਜਾ ਰਿਹਾ ਹੈ।’ ਉਨ੍ਹਾਂਦੱਸਿਆ ਕਿ ਇਸ ਦਾਵੱਧਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਭ ਪਾਰਟੀਆਂ ਇਕ ਮੰਚ ਉੱਤੇ ਆ ਕੇ ਇਸ ਮਸਲੇ ਉਤੇ ਸਾਂਝੀ ਰਣਨੀਤੀ ਉਲੀਕਣ। ਉਨ੍ਹਾਂ ਆਸ ਕੀਤੀ ਕਿ ਪੰਜਾਬ, ਜੋਮੌਜੂਦਾ ਸੰਕਟ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੈ, ਦੀਆਂ ਸਭ ਸਿਆਸੀ ਧਿਰਾਂ ਇਸ ਸਮੱਸਿਆ ਦਾ ਹੱਲ ਲੱਭਣ ਲਈ ਆਪਣੇ ਵਖਰੇਵੇਂ ਲਾਂਭੇ ਰੱਖ ਦੇਣਗੀਆਂ ਕਿਉਂ ਜੋ ਇਹ ਮਸਲਾ ਹਰ ਪੰਜਾਬੀ ਨਾਲ ਵਾਸਤਾ ਰੱਖਦਾ ਹੈ। ਉਨ੍ਹਾਂ ਕਿਹਾ, “ਇਹ ਸਮਾਂ ਹਊਮੈਂ ਪਾਲਣ ਦਾ ਨਹੀਂ, ਸਗੋਂ ਆਪਣੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਬਚਾਉਣ ਲਈ ਇਕਜੁਟ ਹੋਣ ਦਾ ਹੈ।’

Read More Political News Today

ਰਾਜਨੀਤੀ

ਇਤਰਾਜ਼ ਯੋਗ ਸੀ ਡੀ ਨਾਲ ਕਰਨਾਟਕ ਦੇ ਛੇ ਭਾਜਪਾ ਮੰਤਰੀਆਂ ਵਿੱਚ ਦਹਿਸ਼ਤ

Published

on

ਬੰਗਲੌਰ, 7 ਮਾਰਚ – ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕਰ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਮੰਤਰੀ ਬਣੇ ਰਮੇਸ਼ ਜਾਰਕੀਹੋਲੀ ਵਿਰੁੱਧ ਕੁਝ ਦਿਨ ਪਹਿਲਾਂ ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆੲੈ ਸੀ, ਜਿਸ `ਤੇ ਉਸ ਨੂੰ ਸੈਕਸ ਸੋਸ਼ਣ ਦੇ ਦੋਸ਼ ਲੱਗਣ ਪਿੱਛੋਂ ਅਸਤੀਫਾ ਦੇਣਾ ਪਿਆ ਸੀ। ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਕਰਨਾਟਕ ਦੇ ਛੇ ਮੰਤਰੀਆਂ ਵਿੱਚ ਦਹਿਸ਼ਤ ਹੈ। ਇਨ੍ਹਾਂ ਮੰਤਰੀਆਂ ਨੇ ਬੰਗਲੌਰ ਦੀ ਇੱਕ ਅਦਾਲਤ ਵਿੱਚ ਪਹੁੰਚ ਕੀਤੀ ਹੈ ਕਿ ਇਹ ਮੀਡੀਆ ਸੰਗਠਨਾਂ ਨੂੰ ਉਨ੍ਹਾਂ ਵਿਰੁੱਧ ਸਾਜ਼ਿਸ ਅਧੀਨ ਜਾਰੀ ਕੀਤੀ ਹੈ।
ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਦੇ ਜਿਨ੍ਹਾਂ ਛੇ ਮੰਤਰੀਆਂ ਨੇ ਅਦਾਲਤ ਦਾ ਰੁਖ਼ ਕਰ ਕੇ ਖੁਦ ਨੂੰ ਅਜਿਹੀ ਸਾਜ਼ਿਸ਼ ਤੋਂ ਬਚਾਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਵਿੱਚ ਸੂਬੇ ਦੇ ਕਿਰਤ ਮੰਤਰੀ ਸ਼ਿਵ ਰਾਮ, ਖੇਤੀਬਾੜੀ ਮੰਤਰੀ ਬੀ ਸੀ ਪਾਟਿਲ, ਕੋਆਪਰੇਟਿਵ ਮੰਤਰੀ ਐਸ ਟੀ ਸੋਮਸ਼ੇਖਰ, ਪਰਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ, ਯੁਵਾ ਸ਼ਕਤੀਕਰਨ ਅਤੇ ਖੇਡ ਮੰਤਰੀ ਕੇ ਸੀ ਨਾਰਾਇਣ ਗੌੜਾ ਅਤੇ ਸ਼ਹਿਰੀ ਵਿਕਾਸ ਮੰਤਰੀ ਭਿਆਰਥੀ ਬਾਸਵਰਾਜ ਸ਼ਾਮਲ ਹਨ। ਇਹਛੇ ਮੰਤਰੀ ਉਨ੍ਹਾਂ 17 ਵਿਧਾਇਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕੀਤੀ ਤੇ ਜੁਲਾਈ 2019 ਵਿੱਚ ਸਰਕਾਰ ਡਿੱਗ ਗਈ ਸੀ ਤੇ ਭਾਜਪਾ ਦੇ ਸੱਤਾ ਵਿੱਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ। ਆਪਣੀਆਂ ਸਬੰਧਤ ਪਾਰਟੀਆਂ ਤੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਕਤ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦਸੰਬਰ 2019 ਵਿੱਚ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ।

Continue Reading

ਰਾਜਨੀਤੀ

ਭਾਜਪਾ ਵਿਧਾਇਕ ਦੇ ਜਨਮ ਦਿਨ ਸਮਾਰੋਹ ਵਿੱਚ ਦੋ ਦੀ ਮੌਤ

Published

on

ਦਮੋਹ, 7 ਮਾਰਚ – ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਤੋਂ ਭਾਜਪਾ ਦੇ ਵਿਧਾਇਕ ਦੇ ਜਨਮ ਦਿਨ ‘ਤੇ ਕਰਵਾਏ ਜਨਤਕ ਸਮਾਰੋਹ ਵਿੱਚ ਖੂਨੀ ਵਿਵਾਦ ਹੋਣ ਨਾਲ 2 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਜੈਨ (30) ਤੇ ਜੋਗਿੰਦਰ ਸਿੰਘ (30) ਦੇ ਰੂਪ ਵਿੱਚ ਹੋਈ। ਜੋਗਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ, ਜਦ ਕਿ ਜੈਨ ਨੂੰ ਕੁਝ ਲੋਕਾਂ ਨੇ ਪੱਥਰਾਂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਦਮੋਹ ਜ਼ਿਲੇ੍ਹ ਦੇ ਪੁਲਸ ਸੁਪਰਡੈਂਟ ਹੇਮੰਤ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਹੈਡਕੁਆਰਟਰ ਤੋਂ ਕਰੀਬ ਚਾਲੀ ਕਿਲੋਮੀਟਰ ਦੂਰ ਨੋਹਟਾ ਥਾਣਾ ਖੇਤਰ ਦੇ ਬਨਵਾਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਜਬੇਰਾ ਤੋਂ ਵਿਧਾਇਕ ਧਰਮਿੰਦਰ ਲੋਧੀ ਦੇ ਜਨਮ ਦਿਨ ਮੌਕੇ ਹੋਏ ਪ੍ਰੋਗਰਾਮ ਵਿੱਚ ਅਰਵਿੰਦ ਜੈਨ ਅਤੇ ਜੋਗਿੰਦਰ ਸਿੰਘ ਵਿਚਾਲੇ ਵਿਵਾਦ ਹੋਇਆ ਸੀ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਪਛਾਣ ਨਹੀਂ ਹੋਈ ਹੈ। ਪੁਲਸ ਅਨੁਸਾਰ ਵਿਧਾਇਕ ਲੋਧੀ ਘਟਨਾ ਦੇ ਮੌਕੇ ਉਥੇ ਮੌਜੂਦ ਨਹੀਂ ਸਨ।

Continue Reading

ਰਾਜਨੀਤੀ

ਨੰਦੀ ਗ੍ਰਾਮ ਵਿੱਚ ਮਮਤਾ ਨਾਲ ਸੁਵੇਂਦੂ ਦੀ ਟੱਕਰ ਹੋਣ ਲੱਗੀ

Published

on

ਨਵੀਂ ਦਿੱਲੀ, 7 ਮਾਰਚ – ਭਾਰਤੀ ਜਨਤਾ ਪਾਰਟੀ ਵੱਲੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਭਾਜਪਾ ਨੇ ਸੁਵੇਂਦੂ ਅਧਿਕਾਰੀ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਨੰਦੀਗ੍ਰਾਮ ਤੋਂ ਉਮੀਦਵਾਰ ਬਣਾਇਆ ਹੈ, ਜਿੱਥੇ ਤਿ੍ਰਣਮੂਲ ਕਾਂਗਰਸ ਦੀ ਚੇਅਰਪਰਸਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਬਾਰੇ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਅਤੇ ਸਾਬਕਾ ਆਈ ਪੀ ਐਸ ਅਧਿਕਾਰੀ ਭਾਰਤੀ ਘੋਸ਼ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਇੱਕ ਸੀਟ ‘ਆਜਸੂ’ ਲਈ ਛੱਡੀ ਗਈ ਹੈ। ਇਸ ਦੇ ਨਾਲ ਹੀ ਪਾਰਟੀ ਨੇ 27 ਮਾਰਚ ਤੋਂ 29 ਅਪ੍ਰੈਲ ਤੱਕ 8 ਪੜਾਵਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਪਹਿਲੇ ਪੜਾਅ ਦੀਆਂ 60 ਸੀਟਾਂ ‘ਚੋਂ 57 ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਵਰਨਣ ਯੋਗ ਹੈ ਕਿ ਖੱਬੇ ਪੱਖੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਨੰਦੀਗ੍ਰਾਮ ਦਾ ਵਿਸ਼ੇਸ਼ ਯੋਗਦਾਨ ਹੈ, ਜਿੱਥੋਂ ਮਮਤਾ ਨੇ ਕਾਮਰੇਡਾਂ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਸੀ ਤੇ ਤਿ੍ਰਣਮੂਲ ਕਾਂਗਰਸ ਸੂਬੇ ਦੀ ਸੱਤਾ ‘ਤੇ 2011 ਵਿੱਚ ਕਾਬਜ਼ ਹੋਈ ਸੀ। ਸੁਵੇਂਦੂ ਅਧਿਕਾਰੀ ਨੇ 2016 ਦੀਆਂ ਵਿਧਾਨ ਸਭਾ ਚੋਣਾਂ ‘ਚ ਨੰਦੀਗ੍ਰਾਮ ਤੋਂ ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਬਣੇ ਸਨ, ਪਰ ਬੀਤੇ ਸਾਲ ਉਹ ਤਿ੍ਰਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।

Continue Reading

ਰੁਝਾਨ


Copyright by IK Soch News powered by InstantWebsites.ca