Canada and the UK agree to trade on current EU terms
Connect with us [email protected]

ਅੰਤਰਰਾਸ਼ਟਰੀ

ਕੈਨੇਡਾ ਅਤੇ ਬ੍ਰਿਟੇਨ ਯੂਰਪੀ ਯੂਨੀਅਨ ਦੀਆਂ ਮੌਜੂਦਾ ਸ਼ਰਤਾਂ ਉੱਤੇ ਵਪਾਰ ਲਈ ਸਹਿਮਤ

Published

on

Canada and the UK

ਲੰਡਨ/ ਓਟਾਵਾ, 21 ਨਵੰਬਰ, – ਬ੍ਰੈਗਜ਼ਿਟ (ਬ੍ਰਿਟੇਨ ਐਗਜ਼ਿਟ ਯੂਰਪੀ ਯੂਨੀਅਨ)ਦਾ ਟ੍ਰਾਂਜੀਸ਼ਨ ਸਮਾਂ ਖ਼ਤਮ ਹੋਣ ਤੋਂ ਬਾਅਦ ਬ੍ਰਿਟੇਨ ਅਤੇ ਕੈਨੇਡਾ ਕੁਝ ਸਮਾਂ ਯੂਰਪੀ ਯੂਨੀਅਨਦੇ ਸਮਝੌਤੇ ਦੀਆਂ ਮੂਜੂਦਾ ਸ਼ਰਤਾਂ ਮੁਤਾਬਕ ਹੀ ਆਪਸੀ ਵਪਾਰ ਚੱਲਦਾ ਰੱਖਣਗੇ। ਇਨ੍ਹਾਂ ਦੋਵਾਂ ਦੇਸ਼ਾਂ ਨੇ ਆਪਸ ਵਿੱਚ 27 ਅਰਬ ਡਾਲਰ ਦੇ ਮਾਲ ਅਤੇ ਸਰਵਿਸਿਜ਼ ਦੇ ਲੈਣ-ਦੇਣ ਨੂੰ ਲਗਾਤਾਰ ਚੱਲਦਾ ਰੱਖਣ ਲਈ ਅੱਜ ਸ਼ਨੀਵਾਰ ਨੂੰ ਇੱਕ ਅੰਤਰਿਮ ਸਮਝੌਤਾ ਕੀਤਾ ਹੈ।
ਇਸ ਮਕਸਦ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੋਵਾਂ ਦੇ ਵਪਾਰ ਮੰਤਰੀ ਅੱਜ ਇਸ ਸੌਦੇ ਨੂੰ ਉਲੀਕਣ ਲਈ ਆਨਲਾਈਨ ਵੀਡੀਓ ਕਾਲ ਉੱਤੇਆਪਸ ਵਿੱਚ ਸੰਪਰਕ ਵਿੱਚ ਆਏ। ਬ੍ਰਿਟੇਨ ਲਈ ਅਮਰੀਕਾ, ਚੀਨ, ਮੈਕਸੀਕੋ ਅਤੇ ਜਾਪਾਨ ਤੋਂ ਬਾਅਦ ਕੈਨੇਡਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਬੌਰਿਸ ਜਾਨਸਨ ਨੇ ਇਸ ਮੌਕੇ ਇਕ ਬਿਆਨ ਵਿਚ ਆਖਿਆ, ‘ਬ੍ਰਿਟਿਸ਼ ਕਾਰੋਬਾਰੀ ਇਲੈਕਟ੍ਰਿਕ ਕਾਰਾਂ ਤੋਂ ਸਪਾਰਕਿੰਗ ਵਾਈਨ ਤੱਕ ਹਰ ਚੀਜ਼ ਨੂੰ ਕੈਨੇਡਾ ਵਿਚ ਬਰਾਮਦ ਕਰਦੇ ਹਨ ਤੇ ਅੱਜ ਦੇ ਸੌਦੇ ਨਾਲ ਇਹ ਯਕੀਨੀ ਹੋਵੇਗਾ ਕਿ ਸਾਡੇ ਸਬੰਧ ਹੋਰ ਮਜ਼ਬੂਤ ਹੋ ਰਹੇ ਹਨ।’
ਵਰਨਣ ਯੋਗ ਹੈ ਕਿ ਸਾਲ 2016 ਵਿਚ ਹੋਏ ਰੈਫਰੈਂਡਮਤੋਂ ਬਾਅਦ ਰਸਮੀ ਤੌਰ ਉੱਤੇਬ੍ਰਿਟੇਨ ਜਨਵਰੀ 2020 ਵਿਚ ਯੂਰਪੀ ਯੂਨੀਅਨਨੂੰ ਛੱਡ ਚੁੱਕਾ ਹੈ, ਪਰ 31 ਦਸੰਬਰ ਤੱਕ ਮਿਲੇ ਟ੍ਰਾਂਜੀਸ਼ਨ ਸਮੇਂ ਹੇਠ ਉਹ ਹਾਲੇ ਤੱਕ ਵੀ ਯੂਰਪੀ ਯੂਨੀਅਨ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਤੇ ਦੋਵਾਂ ਦਾ ਵਪਾਰ ਵੀ ਪਹਿਲਾਂ ਵਾਂਗ ਹੈ। 31 ਦਸੰਬਰ ਨੂੰ ਟ੍ਰਾਂਜੀਸ਼ਨ ਦਾ ਸਮਾਂ ਖ਼ਤਮ ਹੋਣ ਉੱਤੇਬ੍ਰਿਟੇਨ ਆਪਣੇ ਆਪ ਯੂਰਪੀ ਯੂਨੀਅਨ ਦੇ ਮੁੱਖ ਵਪਾਰ ਪ੍ਰਬੰਧਾਂ ਤੋਂ ਬਾਹਰ ਹੋ ਜਾਏਗਾ ਤੇ ਉਸ ਨੂੰ ਯੂਰਪ ਵਿਚ ਪਹਿਲਾਂ ਵਾਂਗ ਇਕ ਬਾਜ਼ਾਰ ਤੇ ਕਸਟਮਸ ਤੋਂ ਬਚਣ ਦਾ ਲਾਭਨਹੀਂ ਮਿਲੇਗਾ। ਇਸ ਲਈ ਟੈਰਿਫਾਂ ਤੋਂ ਬਚਣ ਲਈ ਬ੍ਰਿਟੇਨ ਇਸ ਵਕਤ ਦੁਵੱਲੇ ਵਪਾਰ ਸਮਝੌਤਿਆਂ ਲਈ ਗੱਲਬਾਤ ਚਲਾ ਰਿਹਾ ਹੈ।

Click Here Exclusive Punjabi Breaking News

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ‘ਚ ਇਸਰਾਈਲੀ ਪੀ ਐਮ ਰੁੱਝੇ

Published

on

Benjamin Netanyahu

ਯਰੂਸ਼ਲਮ, 24 ਨਵੰਬਰ – ਖਾੜੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿੱਚ ਰੁਝੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਫੀਆ ਦੌਰੇ ‘ਤੇ ਸਊਦੀ ਅਰਬ ਦੇ ਨਿਓਮ ਸ਼ਹਿਰ ਪਹੁੰਚੇ ਅਤੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਉ ਨਾਲ ਬੈਠਕ ਕੀਤੀ ਹੈ।
ਵਰਨਣ ਯੋਗ ਹੈ ਕਿ ਕਿਸੇ ਇਸਰਾਈਲੀ ਨੇਤਾ ਦੀ ਇਹ ਪਹਿਲੀ ਸਊਦੀ ਅਰਬ ਯਾਤਰਾ ਹੈ। ਇਸ ਬੈਠਕ ਨਾਲ ਖੇਤਰੀ ਸਮੀਕਰਣ ਵਿੱਚ ਵੱਡਾ ਬਦਲਾਓ ਆ ਸਕਦਾ ਹੈ। ਇਹ ਕਵਾਇਦ ਈਰਾਨ ਨੂੰ ਘੇਰਣ ਲਈ ਹੋ ਰਹੀ ਹੈ, ਕਿਉਂਕਿ ਖੇਤਰੀ ਪੱਧਰ ‘ਤੇ ਇਸ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਸਊਦੀ ਅਰਬ ਰਸਮੀ ਤੌਰ ‘ਤੇ ਫਿਲਸਤੀਨੀ ਹਿਤਾਂ ਦਾ ਸਮਰੱਥਕ ਹੈ ਅਤੇ ਇਸ ਬਾਰੇ ਉਸ ਨੇ ਇਸਰਾਈਲ ਦੇ ਨਾਲ ਆਪਣੇ ਸਾਰੇ ਸਰਕਾਰੀ ਸੰਪਰਕ ਤੋੜੇ ਹੋਏ ਹਨ, ਪਰ ਇਸ ਖਾੜੀ ਦੇਸ਼ ਨੇ ਉਸ ਸਮੇਂ ਸਬੰਧ ਸੁਧਾਰਨ ਲਈ ਸੰਕੇਤ ਦਿੱਤੇ ਸੀ, ਜਦੋਂ ਬੀਤੇ ਅਗਸਤ ਮਹੀਨੇ ਇਸਰਾਈਲੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
ਇਸਰਾਈਲ ਦੇ ਸਿੱਖਿਆ ਮੰਤਰੀ ਅਤੇ ਸੁਰੱਖਿਆ ਮਸਲਿਆਂ ‘ਤੇ ਕੈਬਿਨੇਟ ਕਮੇਟੀ ਦੇ ਮੈਂਬਰ ਯੋਏਵ ਗੈਲੇਂਟ ਨੇ ਨੇਤਨਯਾਹੂ ਦੇ ਦੌਰੇ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਇਸ ਨਾਲ ਪਹਿਲਾਂ ਇਸਰਾਈਲੀ ਆਰਮੀ ਰੇਡਿਓ ਅਤੇ ਕੇਨ ਰੇਡਿਓ ਨੇ ਰੇਤਨਯਾਹੂ ਦੇ ਖੁਫੀਆ ਦੌਰੇ ਦੀ ਜਾਣਕਾਰੀ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਜੈਸ਼-ਏ-ਮੁਹੰਮਦ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ

Published

on

Jaish-e-Mohammed

ਪੈਰਿਸ, 24 ਨਵੰਬਰ – ਫ਼ਰਾਂਸ ਦੀ ਇਸਲਾਮਿਕ ਅੱਤਵਾਦ ਵਿਰੁੱਧ ਕਾਰਵਾਈ ਤੋਂ ਭੜਕੇ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫ਼ਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਹੈ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਕੁਫਰ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਕ ਲੇਖ ਰਾਹੀਂ ਆਪਣੀ ਧਮਕੀ ਵਿੱਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫ਼ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨ ਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿੱਚ ਆਪਣੀ ਜਾਨ ਗੁਆਉਣ ਨੂੰ ਤਿਆਰ ਹਨ। ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇੱਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖ਼ਾਲਿਦ ਜਨਮ ਲਵੇਗਾ। ਵਰਨਣ ਯੋਗ ਹੈ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਕੋਰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਤਾਹਿਰ ‘ਤੇ ਪਾਕਿਸਤਾਨ ਵਿੱਚ ਕੁਫਰ ਦਾ ਕੇਸ ਚੱਲ ਰਿਹਾ ਸੀ। ਜੈਸ਼ ਨੂੰ ਯੂ ਐੱਨ ਸੁਰੱਖਿਆ ਕੌਂਸਲ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ, ਪਰ ਉਸ ਦੀ ਵੈਬਸਾਈਟ ਅਜੇ ਚੱਲਦੀ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈਬਸਾਈਟ ਦੇ ਹੋਮ ਪੇਜ ‘ਤੇ ਅਪਡੇਟ ਦੀ ਆਖ਼ਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ ‘ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ।

Continue Reading

ਅੰਤਰਰਾਸ਼ਟਰੀ

ਬਾਇਡੇਨ ਬਹੁਤ ਅੱਗੇ ਨਿਕਲਿਆ,ਡੋਨਾਲਡ ਟਰੰਪ ਹਾਲੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ

Published

on

trump and biden
  • 2024 ਵਿੱਚ ਹੋਣ ਵਾਲੀ ਚੋਣਲਈ ਵੀ ਤਿਆਰੀ ਸ਼ੁਰੂ
  • ਕਈ ਰਿਪਬਲਿਕਨ ਨੇਤਾ ਵੀ ਟਰੰਪ ਦੇ ਵਿਰੋਧ ਵਿਚ
    ਵਾਸ਼ਿੰਗਟਨ, 23 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜੇ ਤੱਕ ਵੀ ਚੋਣਾਂ ਵਿੱਚ ਆਪਣੀ ਹਾਰ ਪੂਰੀ ਤਰ੍ਹਾਂ ਨਹੀਂ ਮੰਨੀ, ਜਦ ਕਿ ਵਿਰੋਧੀ ਉਮੀਦਵਾਰ ਜੋਅ ਬਾਇਡੇਨ ਉਸ ਤੋਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਹਨ। ਪੈਨਸਿਲਵੇਨੀਆ, ਜਾਰਜੀਆ, ਐਰੀਜ਼ੋਨਾ ਵਿਚ ਅਦਾਲਤ ਵਿੱਚ ਕੀਤੇ ਕੇਸ ਰੱਦ ਹੋਣ ਦੇ ਝਟਕੇ ਖਾਣ ਮਗਰੋਂ ਉਹ ਅਜੇ ਵੀ ਆਪਣੀ ਹਾਰ ਦਾ ਬਿਆਨ ਨਹੀਂ ਦੇ ਰਹੇ, ਪਰ ਸਾਲ 2024 ਲਈ ਰਿਪਬਲਿਕਨ ਉਮੀਦਵਾਰ ਬਣਨ ਦੀਆਂ ਤਿਆਰੀਆਂ ਉਨ੍ਹਾਂ ਨੇ ਇਸ ਦੌਰਾਨ ਫਿਰ ਸ਼ੁਰੂ ਕਰ ਦਿੱਤੀਆਂ ਹਨ।
    ਵਰਨਣ ਯੋਗ ਹੈ ਕਿ ਰਾਸ਼ਟਰਪਤੀ ਚੋਣ ਵਿੱਚ ਆਪਣੀ ਹਾਰ ਮੰਨਣਤੋਂ ਇਨਕਾਰ ਕਰੀ ਜਾਂਦੇ ਡੋਨਾਲਡ ਟਰੰਪ ਦੀ ਖੁਦ ਆਪਣੀ ਰਿਪਬਲਿਕਨ ਪਾਰਟੀ ਉੱਤੇ ਵੀ ਪਹਿਲਾਂ ਵਰਗੀ ਪਕੜ ਨਹੀਂ ਰਹੀ, ਫਿਰ ਵੀ ਆਪਣੇ ਨੇੜਲੀ ਨੇਤਾ ਰੋਟਰਾ ਮੈਕਡੇਨੀਅਲ ਨੂੰ ਰਿਪਬਲਿਕਨ ਪਾਰਟੀ ਦੀ ਉਹ ਨੈਸ਼ਨਲ ਕਮੇਟੀ ਦਾ ਮੁਖੀ ਰੱਖਣਾ ਚਾਹੁੰਦੇ ਹਨ। ‘ਨਿਊਯਾਰਕ ਟਾਈਮਸ’ ਦੀ ਰਿਪੋਰਟ ਮੁਤਾਬਕ ਮੈਕਡੇਨੀਅਲ ਨੇ ਕਿਹਾ ਹੈ ਕਿ ਉਹ ਫਿਰ ਕਮੇਟੀ ਦੀ ਮੁਖੀ ਬਣਨਾ ਚਾਹੁੰਦੀ ਹੈ ਤੇ ਟਰੰਪ ਗਰੁੱਪ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮਾਹਰਾਂ ਦੇ ਮੁਤਾਬਕ ਮੈਕਡੇਨੀਅਲ ਦਾ ਚੋਣ ਕਰਾ ਕੇ ਡੋਨਾਲਡ ਟਰੰਪ ਸਾਲ 2024 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਆਪਣਾ ਦਾਅਵਾ ਕਾਇਮ ਕਰਨਾ ਚਾਹੁੰਦੇ ਹਨ। ਇਸ ਕਮੇਟੀ ਕੋਲ ਵੋਟਰਾਂ ਤੇ ਪਾਰਟੀ ਨੂੰ ਫੰਡ ਦੇਣ ਵਾਲਿਆਂ ਦਾ ਡਾਟਾ ਹੁੰਦਾ ਹੈ। ਜੇ ਮੈਕਡੇਨੀਅਲ ਇਸ ਅਹੁਦੇ ਲਈ ਫਿਰ ਚੁਣੀ ਗਈ ਤਾਂ ਇਹ ਡਾਟਾ ਟਰੰਪ ਦੀ ਪਹੁੰਚ ਵਿਚ ਹੋਵੇਗਾ। ਬਹੁਤ ਸਾਰੇ ਰਿਪਬਲਿਕਨ ਨੇਤਾ ਇਸ ਵਕਤ ਡੋਨਾਲਡ ਟਰੰਪ ਦੇ ਇਸ ਰੁਖ ਦੇ ਖਿਲਾਫ ਦੱਸੇ ਜਾਂਦੇ ਹਨ, ਪਰ ਉਹ ਖੁੱਲ੍ਹ ਕੇ ਉਸ ਦਾ ਵਿਰੋਧ ਨਹੀਂ ਕਰ ਰਹੇ।
    ਇਸ ਦੌਰਾਨ ਇੱਕ ਖਬਰ ਏਜੰਸੀ ਅਨੁਸਾਰ ਟਰੰਪ ਅਤੇ ਉਨ੍ਹਾਂ ਦਾ ਧੜਾ ਕਾਨੂੰਨੀ ਕਾਰਵਾਈ ਨਾਲ ਸਿਰਫ ਆਪਣਾ ਗੁੱਸਾ ਕੱਢ ਰਿਹਾ ਹੈ, ਕਿਉਂਕਿ ਇਸ ਵਿਚ ਸ਼ੱਕ ਨਹੀਂ ਰਹਿ ਗਿਆ ਕਿ ਡੋਨਾਲਡ ਟਰੰਪ ਚੋਣਾਂ ਹਾਰ ਚੁੱਕੇ ਹਨ ਅਤੇ ਜੋਅ ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਰਿਪੋਰਟ ਮੁਤਾਬਕ ਬਾਈਡੇਨ ਨੂੰ ਟਰੰਪ ਤੋਂ ਛੇ ਲੱਖ ਪਾਪੂਲਰ ਵੋਟ ਵੱਧ ਮਿਲੇ ਹਨ, ਇਸ ਦੇ ਬਾਵਜੂਦ ਟਰੰਪ ਦੀ ਕਾਨੂੰਨੀ ਪੈਂਤੜੇਬਾਜ਼ੀ ਜਾਰੀ ਹੈ।

Click Here Political News Online in Punjabi

Continue Reading

ਰੁਝਾਨ