Butler and Morgan probe into racist remarks against IndiansIn
Connect with us [email protected]

ਅੰਤਰਰਾਸ਼ਟਰੀ

ਭਾਰਤੀਆਂ ਵਿਰੁੱਧ ਨਸਲੀ ਟਿੱਪਣੀਆਂ ਲਈ ਬਟਲਰ ਅਤੇ ਮੋਰਗਨ ਜਾਂਚ ਦੇ ਘੇਰੇ ਵਿੱਚ

Published

on

Butler and Morgan probe

ਲੰਡਨ, 10 ਜੂਨ – ਭਾਰਤੀਆਂ ਦਾ ਮਜ਼ਾਕ ਉਡਾਉਣ ਵਾਲੀਆਂ ਨਸਲੀ ਟਿੱਪਣੀਆਂ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ ਸੀ ਬੀ) ਆਪਣੇ ਸੀਮਤ ਓਵਰਾਂ ਦੇ ਨੈਸ਼ਨਲ ਕਪਤਾਨ ਇਯੋਨ ਮੋਰਗਨ ਅਤੇ ਵਿਕਟ ਕੀਪਰ ਬੱਲੇਬਾਜ਼ ਜੋਸ ਬਟਲਰ ਦੀ ਜਾਂਚ ਕਰ ਰਿਹਾ ਹੈ। ਈ ਸੀ ਬੀ ਨੇ ‘ਯੋਗ ਕਾਰਵਾਈ’ ਦੇ ਵਾਅਦੇ ਨਾਲ ਕਿਹਾ ਕਿ ਹਰ ਮਾਮਲੇ ਵਿੱਚ ਨਿੱਜੀ ਪੱਧਰ ਉੱਤੇ ਵਿਚਾਰ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਬਟਲਰ ਤੇ ਮੋਰਗਨ ਨੇ ਆਪਣੀਆਂ ਪੋਸਟਾਂ ਵਿੱਚ ਭਾਰਤੀਆਂ ਦਾ ਮਜ਼ਾਕ ਉਡਾਉਣ ਦੇ ਲਈ ‘ਸਰ’ ਸ਼ਬਦ ਦੀ ਵਰਤੋਂ ਕੀਤੀ ਹੈ। ਓਲੀ ਰੌਬਿਨਸਨ ਨੂੰ 2012-13 ਵਿੱਚ ਇਤਰਾਜ਼ ਯੋਗ ਟਵੀਟਾਂ ਲਈ ਸਸਪੈਂਡ ਕੀਤੇ ਜਾਣ ਤੋਂ ਬਾਅਦ ਬਟਲਰ ਅਤੇ ਮੋਰਗਨ ਦੇ ਟਵੀਟਾਂ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੋਣ ਲੱਗੀ ਸੀ। ਟੈਲੀਗ੍ਰਾਫ ਸੀ ਓ ਯੂਕ ਦੀ ਰਿਪੋਰਟ ਅਨੁਸਾਰ ‘ਬਟਲਰ ਦੇ ਮੈਸੇਜ ਦਾ ਸ਼ਕ੍ਰੀਨ ਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ, ਮੈਂ ਸਰ ਨੰਬਰ ਇੱਕ ਨੂੰ ਹਮੇਸ਼ਾ ਇਹੀ ਜਵਾਬ ਦਿੰਦਾ ਹਾਂ, ਮੇਰੇ ਵਰਗਾ, ਤੁਹਾਡੇ ਵਰਗਾ, ਮੇਰੇ ਵਰਗਾ।’ ਮੋਰਗਨ ਨੇ ਬਟਲਰ ਨੂੰ ਟੈਗ ਕਰਕੇ ਇੱਕ ਸੰਦੇਸ਼ ਵਿੱਚ ਲਿਖਿਆ ਸੀ, ‘ਸਰ ਤੁਸੀਂ ਮੇਰੇ ਪਸੰਦੀਦਾ ਬੱਲੇਬਾਜ਼ ਹੋ।’
ਬਟਲਰ ਆਈ ਪੀ ਐਲ ਕ੍ਰਿਕਟ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਦਾ ਹੈ ਅਤੇ ਮੋਰਗਨ ਕੋਲਕਾਤਾ ਨਾਈਟ ਰਾਈਡਰਜ਼ ਦਾ ਕਪਤਾਨ ਹੈ। ਰਿਪੋਰਟ ਮੁਤਾਬਕ ‘ਇਨ੍ਹਾਂ ਟਵੀਟਾਂ ਦੇ ਸਹੀ ਸਬੰਧ ਬਾਰੇ ਹਾਲਾਂਕਿ ਸਵਾਲੀਆ ਨਿਸ਼ਾਨ ਲੱਗਾ ਹੈ, ਪਰ ਇਹ ਅਜਿਹੇ ਸਮੇਂ ਲਿਖੇ ਗਏ ਹਨ, ਜਦ ਬਟਲਰ ਤੇ ਮੋਰਗਨ ਇੰਗਲੈਂਡ ਦੇ ਸਥਾਪਤ ਖ਼ਿਡਾਰੀ ਬਣ ਚੁੱਕੇ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਇਤਰਾਜ਼ ਯੋਗ ਗੱਲਾਂ ਕੀਤੀਆਂ।’ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ 2010 ਦਾ ਸਮਲਿੰਗਿਕਤਾ ਨਾਲ ਜੁੜਿਆ ਇੱਕ ਟਵੀਟ ਵੀ ਬਾਹਰ ਆਇਆ ਹੈ। ਉਸ ਨੇ ਬ੍ਰਿਟਿਸ਼ ਮੀਡੀਆ ਵਿੱਚ ਕਿਹਾ, ‘ਮੇਰੇ ਲਈ ਇਹ 10-11 ਸਾਲ ਪੁਰਾਣੀ ਗੱਲ ਹੈ ਤੇ ਯਕੀਨਨ ਮੈਂ ਇੱਕ ਵਿਅਕਤੀ ਵਜੋਂ ਬਦਲ ਗਿਆ ਹਾਂ। ਮੈਨੂੰ ਲੱਗਦਾ ਹੈ ਕਿ ਇਹ ਮੁਸ਼ਕਿਲ ਹੈ। ਚੀਜ਼ਾਂ ਬਦਲਦੀਆਂ ਹਨ, ਤੁਸੀਂ ਗਲਤੀਆਂ ਕਰਦੇ ਹੋ।’

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਚੀਨ ਦਾ ਝੂਠ ਜੱਗ ਜ਼ਾਹਰ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ‘ਪੁਲਿਤਜ਼ਰ ਐਵਾਰਡ ਮਿਲਿਆ

Published

on

Megha Rajagopalan

ਨਿਊ ਯਾਰਕ, 13 ਜੂਨ – ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਪੁਲਿਤਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ਦਾ ਇਹ ਸਭ ਤੋਂ ਵੱਡਾ ਇਨਾਮ ਮੰਨਿਆ ਜਾਂਦਾ ਹੈ। ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਬਾਹਰ ਲਿਆਂਦੀ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।
ਮੇਘਾ ਰਾਜਗੋਪਾਲਨ ਨੇ ਆਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿੱਟਰ ਉੱਤੇ ਪੋਸਟ ਕੀਤਾ ਹੈ, ਇਸ ਵਿੱਚ ਉਨ੍ਹਾਂ ਦੇ ਪਿਤਾ ਨੇ ਮੇਘਾ ਨੂੰ ਪੁਲਿਤਜ਼ਰ ਐਵਾਰਡ ਮਿਲਣ ਉੱਤੇ ਵਧਾਈ ਦਿੱਤੀ ਅਤੇ ਲਿਖਿਆ ਕਿ ਵਧਾਈ ਮੇਘਾ, ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਐਵਾਰਡ। ਬਹੁਤ ਵਧੀਆ। ਇਸ ਬਦਲੇ ਮੇਘਾ ਨੇ ਧੰਨਵਾਦ ਲਿਖ ਕੇ ਜਵਾਬ ਦਿੱਤਾ।ਮੇਘਾ ਦੇ ਨਾਲ ਇੰਟਰਨੈਟ ਮੀਡੀਆ ਬਜ਼ਫੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਐਵਾਰਡ ਦਿੱਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ਦਾ ਪੁਲਿਤਜ਼ਰ ਇਨਾਮ ਮਿਲਿਆ ਹੈ। ਉਨ੍ਹਾਂ ਨੇ ਫਲੋਰੀਡਾ ਵਿੱਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇੱਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।ਜਾਰਜ ਫਲਾਈਡ ਦਾ ਕਤਲ ਰਿਕਾਰਡ ਕਰਨ ਵਾਲੀ ਲੜਕੀ ਨੂੰ ਵੀ ਇਹਐਵਾਰਡ ਮਿਲਿਆ ਹੈ।

Continue Reading

ਅੰਤਰਰਾਸ਼ਟਰੀ

370 ਏਕੜ ਵਿੱਚ ਫੈਲੇ ਆਈਲੈਂਡ ਉਤੇ ਇਕੱਲਾ ਰਹਿੰਦੈ ਮਾਰਟੀ

Published

on

Marty lives alone

ਅਮਰੀਕਾ, 13 ਜੂਨ – ਅਮਰੀਕਾ ਵਿੱਚ ਵਾਸ਼ਿੰਗਟਨ ਦੇ ਤਟ ਤੋਂ ਕੁਝ ਦੂਰ ਜੁਆਨ ਡੇ ਫੂਕਾ ਦੇ ਖੇਤਰ ਵਿੱਚ ਇੱਕ ਛੋਟਾ ਜਿਹਾ ਟਾਪੂ ਹੈ। ਸਿਰਫ 370 ਏਕੜ ਦੇ ਇਸ ਟਾਪੂ ਦੀ ਲੰਬਾਈ ਦੋ ਮੀਲ ਹੈ। ਇਥੇ ਰਹਿੰਦਾ ਹੈ ਮਾਰਟੀ ਬਲੁਵਾਟਰ (72) ਨਾਂਅ ਦਾ ਇੱਕ ਵਿਅਕਤੀ, ਸਿਰਫ ਇਕੱਲਾ।
ਖਾਸ ਗੱਲ ਇਹ ਹੈ ਕਿ ਇਸ ਟਾਪੂ ਉੱਤੇ ਬਲੂਵਾਟਰ ਕਿਰਾਏਦਾਰ ਹੈ ਅਤੇ ਉਹ ਵੀ ਸਾਰੀ ਉਮਰ ਲਈ। ਪ੍ਰਾਪਰਟੀ ਸੇਲ ਵਿੱਚ ਹੋਈ ਧੋਖਾਧੜੀ ਕਾਰਨ ਇਸ ਟਾਪੂ ਉੱਤੇ ਰਹਿਣ ਦਾ ਉਸ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਪਰ ਅੱਜਕੱਲ੍ਹ ਉਹ ਖੁਦ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਸੱਤਰ ਦੇ ਦਹਾਕੇ ਵਿੱਚ ਪ੍ਰਾਪਰਟੀ ਡਿਵੈਲਪਰਸ ਨੇ ਇਸ ਟਾਪੂ ਉੱਤੇ ਪਲਾਟਿੰਗ ਕਰ ਕੇ ਸਮੁੰਦਰ ਵਿੱਚ ਇੱਕ ਸੁੰਦਰ ਪਲਾਟ ਦੇਣ ਦਾ ਝਾਂਸਾ ਦਿੱਤਾ ਸੀ। ਸਾਲ 1971 ਵਿੱਚ 23 ਸਾਲ ਦੀ ਉਮਰ ਵਿੱਚ ਬਲੂਵਾਟਰ ਇਥੇ ਪਲਾਟ ਦੇਖਣ ਆਇਆ ਤਾਂ ਇਸ ਜਗ੍ਹਾ ਦੀ ਖੂਬਸੂਰਤੀ ਨੇ ਉਸ ਨੂੰ ਮੋਹ ਲਿਆ ਤੇ ਉਸ ਨੇ ਸੱਤਰ ਹਜ਼ਾਰ ਡਾਲਰ ਦਾ ਇੱਕ ਪਲਾਟ ਖਰੀਦਿਆ। ਇਸ ਦੇ ਨਾਲ ਉਥੇ ਵਿਵਾਦ ਖੜ੍ਹਾ ਹੋਣਾ ਸ਼ੁਰੂ ਹੋ ਗਿਆ। ਵਾਤਾਵਰਣ ਸੁਰੱਖਿਆ ਬਾਰੇ ਕੰਮ ਕਰਦੇ ਸੰਗਠਨ ਟਾਪੂ ਉੱਤੇ ਮਨੁੱਖੀ ਆਬਾਦੀ ਵਾਸਉਣ ਦੇ ਖਿਲਾਫ ਉੱਠ ਖੜੋਤੇ। ਬਲੂਵਾਟਰ ਜਾਣਦੇ ਸਨ ਕਿ ਟਾਪੂ ਦੀ ਖੂਬਸੂਰਤੀ ਉਸ ਦੇ ਮੌਜੂਦਾ ਸਰੂਪ ਦੇ ਕਾਰਨ ਹੈ, ਇਸ ਲਈ ਉਸ ਦਾ ਨੁਕਸਾਨ ਕਰਨਾ ਠੀਕ ਨਹੀਂ, ਪਰ ਜੋ ਜ਼ਮੀਨ ਉਸ ਨੇ ਖਰੀਦੀ, ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਕੇਸ ਕੋਰਟ ਵਿਚ ਗਿਆ ਤੇ 1982 ਵਿੱਚ ਕੋਰਟ ਨੇ ਇਸ ਟਾਪੂ ਨੂੰ ਜੰਗਲੀ ਜੀਵਾਂ ਲਈ ਸੁਰੱਖਿਅਤ ਕਰ ਦਿੱਤਾ। ਜਿਨ੍ਹਾਂ ਲੋਕਾਂ ਨੇ ਇਥੇ ਘਰ ਬਣਾ ਲਏ ਸਨ, ਉਨ੍ਹਾਂ ਨੂੰਆਪਸ਼ਨ ਦਿੱਤਾ ਗਿਆ ਕਿ ਉਹ 15 ਸਾਲ, 25 ਸਾਲ ਜਾਂ ਸਾਰੀ ਉਮਰ ਵਰਤੋਂ ਦੇ ਲਈ ਇਥੇ ਰਹਿ ਸਕਦੇ ਹਨ, ਪਰ ਬਲੂਵਾਟਰ ਇੱਕੋ-ਇੱਕੋ ਅਜਿਹਾ ਵਿਅਕਤੀ ਸੀ, ਜਿਸ ਨੇ ਇਥੇ ਸਾਰੀ ਉਮਰ ਰਹਿਣ ਦਾ ਬਦਲ ਚੁਣਿਆ।
ਟਾਪੂ ਉੱਤੇ ਬਿਜਲੀ ਨਹੀਂ ਹੈ। ਬਲੂਵਾਟਰ ਦੇ ਕੋਲ ਇੱਕ ਲੱਕੜੀ ਨਾਲ ਬਲਣ ਵਾਲਾ ਸਟੋਵ ਹੈ, ਖਾਣਾ ਬਣਾਉਣ ਦੇ ਲਈ ਚੁੱਲ੍ਹਾ ਅਤੇ ਪਾਣੀ ਗਰਮ ਕਰਨ ਲਈ ਇੱਕ ਗੈਸ ਨਾਲ ਚੱਲਣ ਵਾਲਾ ਹੀਟਰ ਹੈ। ਬਲੂਵਾਟਰ ਕਹਿੰਦਾ ਹੈ ਕਿ ਇਕਾਂਤ ਉਸ ਨੂੰ ਪ੍ਰੇਸ਼ਾਨ ਨਹੀਂ ਕਰਦਾ। ਹੁਣ ਉਹ ਵਾਤਾਵਰਣ ਸੁਰੱਖਿਆ ਦੇ ਲਈ ਕੰਮ ਕਰਦਾ ਹੈ।

Continue Reading

ਅੰਤਰਰਾਸ਼ਟਰੀ

ਅਨੋਖੀ ਪ੍ਰੇਮ ਕਹਾਣੀ :95 ਦੀ ਉਮਰ ਵਿੱਚ ਪਿਆਰ ਪਿੱਛੋਂ ਵਿਆਹ ਦੇ ਬੰਧਨ ਵਿੱਚ ਬੱਝੇ

Published

on

Unique love story

ਨਿਊ ਯਾਰਕ, 13 ਜੂਨ – ਜਿਸ ਉਮਰ ਨੂੰ ਆਮ ਤੌਰ ਉੱਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਭਗਵਾਨ ਦਾ ਭਜਨ ਕਰਨ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ, ਉਮਰ ਦੇ ਉਸੇ ਪੜਾਅ ਉੱਤੇ ਦੋ ਬਜ਼ੁਰਗਾਂ ਵੱਲੋਂ ਵਿਆਹ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਵਿਡ-19 ਦੇ ਦੌਰ ਵਿੱਚ ਕਿਸੇ ਨਾਲ ਡੇਟ ਉੱਤੇ ਜਾਣਾ ਲੋਕਾਂ ਲਈ ਚੁਣੌਤੀ ਤੋਂ ਘੱਟ ਨਹੀਂ, ਪਰ ਦੋ ਬਜ਼ੁਰਗਾਂ ਨੇ ਨਾ ਸਿਰਫ ਇੱਕ-ਦੂਜੇ ਨਾਲ ਪਿਆਰ ਕੀਤਾ, ਸਗੋਂ ਵਿਆਹ ਵੀ ਕੀਤਾ। ਆਪਣੀ ਪਤਨੀ ਗੁਆ ਚੁੱਕੇ ਜਾਨ ਸ਼ੁਲਟਲ (95) ਦੀ ਮੁਲਾਕਾਤ ਅਚਾਨਕ ਜਾਯ ਮੋਰੋ-ਨਲਟਨ ਨਾਲ ਹੋਈ। ਜਾਯ ਅਤੇ ਜਾਨ ਨੇ ਮੁਲਾਕਾਤ ਤੋਂ ਬਾਅਦ ਸਮਝਿਆ ਕਿ ਦੋਵੇਂ ਇੱਕੋ ਪੜਾਅ ਉੱਤੇ ਹਨ ਤੇ ਇੱਕੋ ਜਿਹੀਆਂ ਭਾਵਨਾਵਾਂ ਹਨ। ਦੋਵੇਂ ਬਜ਼ੁਰਗ ਨਿਊ ਯਾਰਕ ਦੇ ਰਹਿਣ ਵਾਲੇ ਹਨ। ਕੋਵਿਡ-19 ਦੇ ਬਾਵਜੂਦ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਨਹੀਂ ਛੱਡੀ। ਦੋਵਾਂ ਨੇ ਇਕੱਠੇ ਕੋਵਿਡ ਟੀਕਾ ਲਗਵਾਇਆ। ਕੋਵਿਡ ਨਿਯਮਾਂ ਵਿੱਚ ਢਿੱਲ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਪਟੜੀ ਉੱਤੇ ਪਰਤੀ।ਇਸ ਦੌਰਾਨ ਦੋਵਾਂ ਨੇ ਇੱਕ-ਦੂਜੇ ਨੂੰ ਬਿਹਤਰ ਸਮਝਿਆ ਤੇ ਰਿਸ਼ਤਾ ਹੋਰ ਮਜ਼ਬੂਤ ਹੋਇਆ। ਅਚਾਨਕ ਡਾਨ ਸ਼ੁਲਟਲ ਨੇ ਇੱਕ ਦਿਨ ਜਾਯ ਮੋਰੋ ਨੂੰ ਵਿਆਹ ਲਈ ਪ੍ਰਪੋਜ ਕੀਤਾ। ਦੋਵਾਂ ਨੂੰ ਵਿਆਹ ਤਕ ਦਾ ਸਫਰ ਪੂਰਾ ਕਰਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕੁਝ ਨੇ ਮਜ਼ਾਕ ਉਡਾਇਆ, ਪਰ ਜਾਨ ਅਤੇ ਜਾਯ ਦਾ ਕਹਿਣਾ ਹੈ ਕਿ ਸੱਚੇ ਪਿਆਰ ਦੀ ਭਾਲ ਲਈ ਨੌਜਵਾਨ ਹੋਣਾ ਜ਼ਰੂਰੀ ਨਹੀਂ। ਜਾਨ ਦੇ ਵਿਆਹ ਦੇ ਫੈਸਲੇ ਉੱਤੇ ਉਨ੍ਹਾਂ ਦੇ ਬੱਚੇ ਖੁਸ਼ ਹਨ।

Continue Reading

ਰੁਝਾਨ


Copyright by IK Soch News powered by InstantWebsites.ca