The lawyer, including the woman, was burnt alive in the car in a road
Connect with us [email protected]

ਪੰਜਾਬੀ ਖ਼ਬਰਾਂ

ਦੀਵਾਲੀ ਦੀ ਰਾਤ ਸੜਕ ਹਾਦਸੇ ਵਿੱਚ ਮਹਿਲਾ ਸਮੇਤ ਵਕੀਲ ਕਾਰ ਵਿੱਚ ਜਿੰਦਾ ਸੜਿਆ

Published

on

dies into fire

ਹੁਸ਼ਿਆਰਪੁਰ, 15 ਨਵੰਬਰ, – ਦੀਵਾਲੀ ਦੀ ਰਾਤ ਪੁਰ-ਹੀਰਾਂ ਬਾਈਪਾਸ ਨੇੜੇ ਕਾਰ ਨੂੰ ਅੱਗ ਲੱਗਣ ਨਾਲ ਭਾਜਪਾ ਨੇਤਾ ਅਤੇ ਸ਼ਹਿਰ ਦੇ ਪ੍ਰਸਿੱਧ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਜੂਨੀਅਰ ਵਕੀਲ ਸੀਆ ਖੁੱਲਰ ਦੀ ਕਾਰ ਵਿੱਚਜਿੰਦਾ ਸੜ ਜਾਣ ਨਾਲ ਮੌਤ ਹੋ ਗਈ। ਪੁਲਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਕੇ ਬਚਾਅ ਕਾਰਜ ਕੀਤੇ ਅਤੇ ਫਾਇਰ ਬ੍ਰਿਗੇਡ ਨੇ ਓਥੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਸੀਆ ਦੇ ਪਤੀ ਸੁਭਾਸ਼ ਚੰਦਰ ਖੁੱਲਰ ਨੇ ਨੋਇਡਾ ਜਾਣਾ ਸੀ ਅਤੇ ਉਹ ਦੋਵੇਂ ਉਸ ਨੂੰ ਛੱਡਣ ਬਾਈਪਾਸ ਤੱਕ ਗਏ ਸਨ। ਪੁਰ-ਹੀਰਾਂ ਬਾਈਪਾਸ ਤੋਂਜਦੋਂ ਉਹ ਕਿਸੇ ਨੂੰ ਤੋਹਫ਼ਾ ਦੇ ਕੇ ਚੰਡੀਗੜ੍ਹ ਵੱਲ ਮੁੜੇ ਤਾਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਦੀ ਗੱਡੀ ਰੁੱਖ ਨਾਲ ਜਾ ਵੱਜੀ। ਇਸ ਹਾਦਸੇ ਕਾਰਨ ਗੱਡੀ ਨੂੰ ਅੱਗ ਲੱਗ ਗਈ ਤੇਦੋਵਾਂ ਦੇ ਬਾਹਰ ਨਿਕਲਣ ਤੋਂ ਪਹਿਲਾਂ ਅੱਗ ਦੀਆਂ ਲਪਟਾਂ ਵਧ ਜਾਣ ਕਾਰਨ ਦੋਵੇਂ ਅੱਗ ਦੀ ਲਪੇਟ ਵਿੱਚ ਆ ਗਏ। ਦੋਵਾਂ ਦੀ ਬੁਰੀ ਤਰ੍ਹਾਂ ਨਾਲ ਸੜ ਜਾਣ ਕਰਕੇ ਮੌਤ ਹੋ ਗਈ।
ਇਸ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਐੱਸ ਪੀ (ਐੱਚ) ਆਰ ਪੀ ਐੱਸ ਸੰਧੂ ਅਤੇ ਹੋਰ ਪੁਲਸ ਵਾਲੇ ਪਹੁੰਚੇ ਤੇ ਬਚਾਅ ਕਾਰਜ ਕਰਨ ਦਾ ਯਤਨ ਕੀਤਾ, ਪਰ ਕੋਈ ਲਾਭ ਨਹੀਂ ਹੋ ਸਕਿਆ। ਹਾਦਸਾ ਦੀਵਾਲੀ ਦੀ ਰਾਤ ਕਰੀਬ 10 ਵਜੇ ਹੋਇਆ ਦੱਸਿਆ ਗਿਆ ਹੈ। ਐੱਸ ਪੀ, ਆਰ ਪੀ ਐੱਸ ਸੰਧੂ ਨੇ ਦੱਸਿਆ ਕਿ ਰਾਤ ਕਰੀਬ ਸਵਾ 10 ਵਜੇ ਸੂਚਨਾ ਮਿਲੀ ਕਿ ਉਸ ਸਥਾਨ ਉੱਤੇ ਕਾਰ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਨੇ ਪਹੁੰਚ ਕੇ ਰਾਹਤ ਦਾ ਕੰਮ ਸ਼ੁਰੂ ਕਰ ਦਿੱਤਾ, ਪਰ ਉਦੋਂ ਤੱਕ ਦੋਵੇਂ ਜਿੰਦਾ ਸੜ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਐਡਵੋਕੇਟ ਭਗਵੰਤ ਗੁਪਤਾ ਨੇ ਸੀਆ ਨੂੰ ਆਪਣੀ ਧੀ ਬਣਾਇਆ ਸੀ ਅਤੇ ਦੋਵੇਂ ਪੂਜਾ ਕਰਨ ਪਿੱਛੋਂ ਕਿਸੇ ਨੂੰ ਤੋਹਫ਼ਾ ਦੇ ਕੇ ਵਾਪਸ ਆ ਰਹੇ ਸਨ।

Click Here Latest Punjabi News Portal Online

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਦੇਹ ਵਪਾਰ ਤੇ ਕੁੱਟ-ਮਾਰ ਵਿਰੁੱਧ ਹੋਟਲ ਦੇ ਖ਼ਿਲਾਫ਼ ਧਰਨਾ

Published

on

dharnaa

ਜਲੰਧਰ, 25 ਨਵੰਬਰ – ਨਿਊ ਰੇਲਵੇ ਰੋਡ ਦੀ ਵਸਨੀਕ ਨਿਸ਼ਚਿੰਤ ਕੌਰ ਤੇ ਉਸ ਦੇ ਲੜਕੇ ਗਗਨਦੀਪ ਸਿੰਘ ਨੇ ਗੁਆਂਢ ‘ਚ ਚੱਲਦੇ ਹੋਟਲ ਬਲੈਸਿੰਗ ਇਨ ‘ਚ ਦੇਹ ਵਪਾਰ ਦਾ ਧੰਦਾ ਚੱਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਇਸ ਬਾਰੇ ਉਹ ਪੁਲਸ ਨੂੰ ਸ਼ਿਕਾਇਤ ਦਿੰਦੇ ਹਨ ਤਾਂ ਪੁਲਸ ਹੋਟਲ ਮਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈਨਹੀਂ ਕਰਦੀ। ਕੱਲ੍ਹ ਇਸ ਬਾਰੇ ਖੂਬ ਹੰਗਾਮਾ ਵੀ ਹੋਇਆ ਹੈ।
ਨਿਸ਼ਚਿੰਤ ਕੌਰ ਨੇ ਦੋਸ਼ ਲਾਇਆ ਕਿ ਇਸ ਗੱਲ ਦੀ ਰੰਜਸ਼ ਕਾਰਨਕੱਲ੍ਹ ਹੋਟਲ ਮਾਲਕ ਰਾਜੇਸ਼ ਖੰਨਾ ਅਤੇ ਉਸ ਦੇ ਸਮਰਥੱਕਾਂ ਨੇ ਮਿਲ ਕੇ ਉਸ ਦੀ ਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਹੈ। ਔਰਤ ਨਾਲ ਕੁੱਟਮਾਰ ਹੁੰਦੀ ਦੇਖ ਕੇ ਇਲਾਕੇ ਦੇ ਲੋਕਾਂ ਨੇ ਹੋਟਲ ਮਾਲਕ ਦਾ ਵਿਰੋਧ ਕੀਤਾ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਓਥੇ ਪਹੁੰਚੇ ਏ ਸੀ ਪੀ (ਨਾਰਥ) ਸੁਖਜਿੰਦਰ ਸਿੰਘ ਨੂੰ ਪੀੜਤ ਔਰਤ ਨੇ ਦੱਸਿਆ ਕਿ ਕੱਲ੍ਹ ਉਸ ਨੇ ਹੋਟਲ ‘ਚ ਆਏ ਕੁਝ ਸ਼ੱਕੀ ਜੋੜਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ, ਜਿਸ ਤੋਂ ਬਾਅਦ ਹੋਟਲ ਮਾਲਕ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਗੱਲਬਾਤ ਲਈ ਹੋਟਲ ‘ਚ ਬੁਲਾਇਆ, ਜਿਥੇ ਰਾਜੇਸ਼ ਖੰਨਾ ਨੇ ਆਪਣੇ ਸਮਰੱਥਕਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਹਮਲਾਵਰਾਂ ਤੋਂ ਬਚਾਇਆ।
ਦੂਸਰੇ ਪਾਸੇ ਹੋਟਲ ਮਾਲਕ ਰਾਜੇਸ਼ ਖੰਨਾ ਵੱਲੋਂ ਆਪਣੇ ‘ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਕਤ ਮਾਂ-ਪੁੱਤਰ ਵੱਲੋਂ ਰੋਜ਼ ਹੋਟਲ ਦੇ ਬਾਹਰ ਖੜੇ ਵਾਹਨਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਾਂਦੀ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਉਹ ਆਪ ਵਾਹਨਾਂ ਦੀ ਪਾਰਕਿੰਗ ਦਾ ਧਿਆਨ ਰੱਖਣਗੇ। ਰਾਜੇਸ਼ ਖੰਨਾ ਨੇ ਦੱਸਿਆ ਕਿ ਕੱਲ੍ਹ ਉਹ ਹੋਟਲ ਦੇ ਨਾਲ ਲਗਦੀ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਮਾਂ-ਪੁੱਤਰ ਨੇ ਆ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਵੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।

Click Here To Read Punjabi newspaper

Continue Reading

ਰੁਝਾਨ