BSP workers find it difficult to distribute seats in Akali-BSP pact
Connect with us [email protected]

ਰਾਜਨੀਤੀ

ਅਕਾਲੀ-ਬਸਪਾ ਸਮਝੌਤੇ ਵਿੱਚ ਸੀਟਾਂ ਦੀ ਵੰਡ ਤੋਂ ਬਸਪਾ ਵਰਕਰ ਔਖੇ

Published

on

SAD and BSP

ਚੰਡੀਗੜ੍ਹ, 14 ਜੂਨ – ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਸਿਆਸੀ ਗੱਠਜੋੜ ਕਰਨ ਵਿੱਚ ਪਹਿਲਕਦਮੀ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਕੀ ਰਾਜਸੀ ਧਿਰਾਂ ਨੂੰ ਸੋਚੀਂ ਤਾਂ ਪਾ ਦਿੱਤਾ ਹੈ, ਪਰ ਇਸ ਗੱਠਜੋੜ ਤੋਂ ਬਸਪਾ ਨੂੰ ਸਿਰਫ 20 ਸੀਟਾਂ ਦੇਣ ਨੂੰ ਬਸਪਾ ਵਰਕਰ ਗਲਤ ਮੰਨਦੇ ਹਨ। ਉਨ੍ਹਾ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਦੇ ਹਿੱਸੇ ਆਈਆਂ ਸੀਟਾਂ ਵਿੱਚੋਂ ਕਰਤਾਰਪੁਰ, ਫਗਵਾੜਾ ਅਤੇ ਨਵਾਂ ਸ਼ਹਿਰ ਮਜ਼ਬੂਤ ਹਨ, ਪਰ ਬਾਕੀ ਦੀਆਂ 17 ਸੀਟਾਂ ਉੱਤੇ ਅਕਾਲੀ ਦਲ ਵੀ ਬਸਪਾ ਉਮੀਦਵਾਰਾਂ ਨੂੰ ਨਹੀਂ ਜਿਤਾ ਸਕਦਾ।
ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਅਗਲੇ ਦਿਨਾਂ ਵਿੱਚ ਬਸਪਾ ਦੇ ਨਾਰਾਜ਼ ਵਰਕਰ ਆਦਮਪੁਰ, ਸ਼ਾਮ ਚੁਰਾਸੀ, ਬੰਗਾ, ਗੜ੍ਹਸ਼ੰਕਰ ਅਤੇ ਚੱਬੇਵਾਲ ਹਲਕਿਆਂ ਵਿੱਚ ਮੀਟਿੰਗਾਂ ਕਰਨ ਦੀ ਤਿਆਰੀ ਵਿੱਚ ਹਨ। ਉਂਜ ਫਿਲੌਰ ਵਿੱਚ ਪਹਿਲੀ ਮੀਟਿੰਗ ਕਰ ਕੇ ਬਸਪਾ ਵਰਕਰਾਂ ਨੇ ਸੀਟਾਂ ਦੀ ਵੰਡ ਬਾਰੇ ਨਾਰਾਜ਼ਗੀ ਵਿਖਾ ਦਿੱਤੀ ਅਤੇ ਬਸਪਾ ਹਾਈ ਕਮਾਂਡ ਨੂੰ ਸੀਟਾਂ ਦੀ ਵੰਡ ਬਾਰੇ ਮੁੜ ਵਿਚਾਰ ਕਰਨ ਲਈ ਕਹਿਣ ਵਾਸਤੇ ਸੀਨੀਅਰ ਆਗੂਆਂ ਦੀ ਟੀਮ ਬਣਾਈ ਹੈ। ਸਾਲ 2014 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਸੀਨੀਅਰ ਬਸਪਾ ਦੇਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਬਸਪਾ ਦੇ ਵਰਕਰ ਸਮਝੌਤੇ ਦੀ ਉਡੀਕ ਵਿੱਚ ਸਨ ਕਿ ਪਾਰਟੀ ਸੱਤਾ ਵਿੱਚ ਭਾਈਵਾਲ ਬਣ ਕੇ ਇਸ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਚੁੱਕੇਗੀ, ਪਰ ਸਮਝੌਤਾ ਹੋਇਆ ਤਾਂ ਜਿਹੜੀਆਂ ਸੀਟਾਂ ਲਈਆਂ ਹਨ, ਉਨ੍ਹਾਂ ਵਿੱਚੋਂ ਤਿੰਨ ਸੀਟਾਂ ਛੱਡ ਕੇ ਬਾਕੀ ਸਾਰੀਆਂ ਸੀਟਾਂ ਉੱਤੇ ਪਾਰਟੀ ਦਾ ਆਪਣਾ ਆਧਾਰ ਮਜ਼ਬੂਤ ਨਹੀਂ। ਉਨ੍ਹਾਂ ਦੱਸਿਆ ਕਿ ਪਾਇਲ ਹਲਕਾ ਬਸਪਾ ਨੂੰ ਮਿਲਿਆ ਹੈ, ਪਰ ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ ਉਥੋਂ ਸਿਰਫ 618 ਵੋਟਾਂ ਮਿਲੀਆਂ ਸਨ। ਅਕਾਲੀ ਦਲ ਵੀ ਉਥੇ ਜੇਤੂ ਸਥਿਤੀ ਵਿੱਚ ਨਹੀਂ। ਉਂਜ ਪੰਜਾਬ ਵਿੱਚ ਅਕਾਲੀ ਦਲ ਨੂੰ ਲਗਾਤਾਰ ਦੋ ਵਾਰ ਸੱਤਾ ਦਿਵਾਉਣ ਵਿੱਚ ਦੋਆਬੇ ਦੀ ਵੱਡੀ ਭੂਮਿਕਾ ਸੀ। ਇਸੇ ਖਿੱਤੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਸਮੁੱਚੇ ਪੰਜਾਬ ਨਾਲੋਂ ਸਭ ਤੋਂ ਵੱਧ ਆਧਾਰ ਹੈ।
ਦੂਸਰੇ ਪਾਸੇ ਗੁਰਦਾਸਪੁਰ ਵਿੱਚ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮ ਸਰੂਪ ਸਰੋਆ ਨੇ ਕਿਹਾ ਕਿ ਸਮਝੌਤਾ ਤਾਂ ਸਵਾਗਤਯੋਗ ਹੈ, ਪਰ ਪਠਾਨਕੋਟ ਸੀਟ ਬਸਪਾ ਨੂੰ ਮਿਲੀ ਹੈ, ਜਿੱਥੇ ਪਿਛਲੀਆਂ ਚੋਣਾਂ ਵਿੱਚ ਪਾਰਟੀ ਨੂੰ ਮਸਾਂ 470 ਵੋਟਾਂ ਮਿਲੀਆਂ ਅਤੇ ਭਾਜਪਾ ਉਮੀਦਵਾਰ 45,213 ਵੋਟਾਂ ਲੈ ਗਿਆ ਸੀ। ਉਨ੍ਹਾਂ ਨੇ ਫਿਲੌਰ, ਆਦਮਪੁਰ, ਬਲਾਚੌਰ ਅਤੇ ਬੰਗਾ ਸੀਟਾਂ ਬਸਪਾ ਨੂੰ ਅਕਾਲੀਆਂ ਤੋਂ ਫਿਰ ਮੰਗਣ ਦੀ ਬੇਨਤੀ ਕੀਤੀ ਹੈ।

Read More Political News Today

ਰਾਜਨੀਤੀ

ਬਲਵੰਤ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਭਾਜਪਾ ਵਿਚ ਸ਼ਾਮਲ

Published

on

Amanjot Kaur joins BJP

ਭਾਜਪਾ ਵਿੱਚ ਜਾ ਕੇ ਕੁੜੀ ਨੇ ਗਦਾਰੀ ਕੀਤੀ ਹੈ: ਰਾਮੂਵਾਲੀਆ
ਨਵੀਂ ਦਿੱਲੀ, 2 ਅਗਸਤ, – ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਤੇ ਕੁਝ ਹੋਰ ਲੋਕ ਅੱਜ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਰਹੇ ਚੰਦਰ ਮੋਹਨ ਜੋਸ਼ੀ ਅਤੇ ਅਕਾਲੀ ਦਲ ਨਾਲ ਸਬੰਧਤ ਰਹੇ ਚੰਦ ਸਿੰਘ ਚੱਠਾ ਸੰਗਰੂਰ ਤੇ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਦੂਸਰੇ ਪਾਸੇ ਅੱਜ ਸ਼ਾਮ ਪ੍ਰੈੱਸ ਕਾਨਫਰੰਸ ਕਰ ਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੇ ਇਸ ਕਦਮਦਾ ਪਹਿਲਾਂ ਭੋਰਾ ਵੀ ਇਲਮ ਨਹੀਂ ਸੀ।ਗੱਲਬਾਤ ਦੌਰਾਨ ਕਾਫੀ ਭਾਵੁਕ ਹੋ ਗਏ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਧੀ ਨੂੰ ਅਜੇ ਵੀ ਮੁੜ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਧੀ ਦੇ ਫੈਸਲੇ ਨਾਲ ਸਾਡੇ ਲਈ ਖੁਦਕੁਸ਼ੀ ਵਾਲੇ ਹਾਲਾਤ ਬਣ ਗਏ ਹਨ। ਇਸ ਮੌਕੇ ਰਾਮੂਵਾਲੀਆ ਤੇ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਧੀ ਨੇ ਸਾਡੇ ਨਾਲ ਉਹ ਕੀਤਾ, ਜੋ ਕੋਈ ਨਹੀਂ ਕਰ ਸਕਦਾ। ਅਸੀਂ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਏਦਾਂ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਕੁੜੀ ਨੇ ਗਦਾਰੀ ਕੀਤੀ ਹੈ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਵਰਗੇ ਸ਼ਹੀਦਾਂ ਦੇ ਨਿਸ਼ਾਨੇ ਵਾਲੇ ਕਿਸਾਨ ਅੰਦੋਲਨ ਮੌਕੇ ਸਾਡੀ ਧੀ ਨੇ ਉਨ੍ਹਾਂ ਸਭ ਦੇ ਨਾਲ ਗਦਾਰੀ ਕੀਤੀ ਹੈ। ਕਿਸਾਨ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ ਹਨ, ਪਤਾ ਨਹੀਂ ਸਾਡੀ ਧੀ ਨੇ ਏਦਾਂ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਉਹ ਸਾਡਾ ਫੋਨ ਵੀ ਨਹੀਂ ਚੁੱਕਦੀ, ਉਹ ਵਾਪਸ ਵੀ ਆਵੇ ਤਾਂ ਦੂਰੀਆਂ ਘੱਟ ਨਹੀਂ ਹੋਣੀਆਂ।

Read More Political News Today

Continue Reading

ਰਾਜਨੀਤੀ

ਮਾਲਵੇ ਵਿੱਚ ਕਾਂਗਰਸ ਨੂੰ ਝਟਕਾ:ਮਨਪ੍ਰੀਤ ਬਾਦਲ ਦੇ ਨੇੜਲੇ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ

Published

on

Jagroop Singh Gill

ਚੰਡੀਗੜ੍ਹ, 2 ਅਗਸਤ, – ਆਮ ਆਦਮੀ ਪਾਰਟੀ ਨੇ ਮਾਲਵਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਗੁਰਮੀਤ ਸਿੰਘ ਖੁੱਡੀਆਂ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਥੀ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਅੱਜ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਕਈ ਹੋਰਨਾਂ ਨੇ ਅੱਜ ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਰਸਮੀ ਤੌਰ ਉੱਤੇਜਗਰੂਪ ਸਿੰਘ ਗਿੱਲ ਦਾ ਸਵਾਗਤ ਕੀਤਾ।
ਜਗਰੂਪ ਸਿੰਘ ਗਿੱਲ ਤੇ ਉਨ੍ਹਾਂ ਦੇ ਸਮਰਥਕਾਂ ਦੇ ਸਵਾਗਤ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹਨ, ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ।ਉਨ੍ਹਾ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਅਤੇਜਗਰੂਪ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਬਠਿੰਡਾ ਸਮੇਤ ਪੂਰੇ ਮਾਲਵੇ ਵਿੱਚ ਕਾਂਗਰਸ ਦਾ ਲੱਕ ਟੁੱਟ ਗਿਆ ਜਾਪਦਾ ਹੈ। ਜਗਰੂਪ ਸਿੰਘ ਗਿੱਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ।ਉਹ 1979 ਤੋਂ ਕੌਂਸਲਰ ਬਣਦੇ ਆਏ ਹਨ ਅਤੇ 7ਵੀਂ ਵਾਰ ਕੌਂਸਲਰ ਹਨ।
ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਬਾਦਲਾਂ ਅਤੇ ਕਾਂਗਰਸ ਦੇ ਮਾਫ਼ੀਆ ਰਾਜ ਤੋਂ ਅੱਕੇ ਹੋਏ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਉਜਲ ਭਵਿੱਖ ਵਜੋਂ ਦੇਖਦੇ ਹਨ, ਇਸ ਲਈ ਇਸ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵਧੀ ਜਾਂਦਾ ਹੈ।ਜਗਰੂਪ ਸਿੰਘ ਗਿੱਲ ਨੇ ਕਿਹਾ, ‘ਪੰਜਾਬ ਇਸ ਵੇਲੇ ਤਬਦੀਲੀ ਦੀ ਕਰਵਟ ਲੈ ਰਿਹਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਡੀਕ ਕਰ ਰਿਹਾ ਹੈ।’

Read More Latest Politics News

Continue Reading

ਰਾਜਨੀਤੀ

ਅਖਿਲੇਸ਼ ਨੇ ਸੋਸ਼ਲ ਮੀਡੀਆ ਉੱਤੇ ਭਾਜਪਾ ਦੇ ਈ-ਰਾਵਣ ਸਰਗਰਮ ਹੋਣ ਦਾ ਦੋਸ਼ ਲਾਇਆ

Published

on

ਲਖਨਊ, 1 ਅਗਸਤ – ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਹ ਦੋਸ਼ ਲਾਇਆਹੈ ਕਿ ਭਾਜਪਾ 2022 ਦੀਆਂ ਯੂ ਪੀ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਈ-ਰਾਵਣ ਵਰਤ ਰਹੀ ਹੈ।
ਇੱਕ ਇੰਟਰਵਿਊ ਦੇ ਦੌਰਾਨ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਝੂਠੀਆਂ ਖਬਰਾਂ ਦੇ ਖਤਰੇ ਨੂੰ ਉਭਾਰਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਾਰਟੀ ਵਰਕਰਾਂ ਨੂੰ ਚੌਕਸ ਕਰ ਦਿੱਤਾ ਹੈ ਕਿ ਉਹ ਭਾਜਪਾ ਵੱਲੋਂ ਸੋਸ਼ਲ ਮੀਡੀਆ ਉਤੇ ਪਾਈ ਜਾਂਦੀ ਸਮੱਗਰੀ ਦਾ ਧਿਆਨ ਰੱਖਣ। ਭਾਜਪਾ ਇਸ ਤਰੀਕੇ ਨਾਲ ਆਪਣੇ ਸਿਆਸੀ ਦੁਸ਼ਮਣਾਂ ਨੂੰ ਮਾੜੇ ਰੰਗ ਵਿੱਚ ਦਿਖਾਉਣ ਲਈ ਕੋਸ਼ਿਸ਼ ਕਰਦੀ ਹੈ। ਅਖਿਲੇਸ਼ ਸਿੰਘ ਨੇ ਕਿਹਾ ਕਿ ਰਾਵਣ ਵਾਂਗ ਸੋਸ਼ਲ ਮੀਡੀਆ ਉੱਤੇ ਨਫਰਤ ਫੈਲਾਉਂਦੀ ਅਤੇ ਕੂੜ ਪ੍ਰਚਾਰ ਕਰਦੀ ਹੈ। ਰਾਵਣ ਵਾਂਗ ਭਾਜਪਾ ਸੋਸ਼ਲ ਮੀਡੀਆ ਉਤੇ ਲੁਕ ਕੇ ਵਾਰ ਕਰਦੀ ਹੈ, ਝੂਠ ਅਤੇ ਅਫਵਾਹਾਂ ਫੈਲਾਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਜਾਅਲੀ ਭਾਜਪਾ ਆਗੂ’ ਆਪਣੇ ਆਪ ਨੂੰ ਸਮਾਜਵਾਦੀ ਦੇ ਸਮਰਥਕਾਂ ਵਜੋਂ ਦਿਖਾਉਂਦੇ ਤੇ ਵਰਚੁਅਲ ਪਲੇਟਫਾਰਮਾਂ ਉੱਤੇ ਭੱਦੀਆਂ ਟਿੱਪਣੀਆਂ ਕਰਦੇ ਹਨ। ਉਨ੍ਹਾ ਕਿਹਾ ਕਿ ਉਨ੍ਹਾਂ ਨੇ ਪਾਰਟੀ ਕੇਡਰ ਨੂੰ ਚੌਕਸ ਰਹਿਣ ਅਤੇ ਕੋਈ ਵੀ ਇਤਰਾਜ਼ਯੋਗ ਸਮੱਗਰੀ ਸ਼ੇਅਰ ਜਾਂ ਪੋਸਟ ਨਾ ਕਰਨ ਲਈ ਕਿਹਾ ਹੈ ਅਤੇ ਸਮਾਜਵਾਦੀ ਪਾਰਟੀ ਇਸ ਝੂਠ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਨਗੇ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca