BSF jawan stabbed to death over illicit affair
Connect with us [email protected]

ਅਪਰਾਧ

ਨਾਜਾਇਜ਼ ਸੰਬੰਧਾਂ ਕਾਰਨ ਬੀ ਐਸ ਐਫ ਜਵਾਨ ਦਾ ਕਿਰਚਾਂ ਮਾਰ ਕੇ ਕਤਲ

Published

on

murder

ਤਿੱਬੜ, 21 ਨਵੰਬਰ – ਇੱਥੋਂ ਤਿੰਨ ਕਿੱਲੋਮੀਟਰ ਦੂਰ ਪਿੰਡ ਮਾਨ ਵਿਖੇ ਬੀ ਐਸ ਐਫ ਦੇ ਜਵਾਨ ਦਾ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੇਰ ਰਾਤ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ (27) ਪੁੱਤਰ ਜੋਗਿੰਦਰਪਾਲ ਵਾਸੀ ਮਾਨ ਥਾਣਾ ਤਿੱਬੜ, ਜਿਹੜਾ ਸਰਹੱਦੀ ਸੁਰੱਖਿਆ ਬਲ (ਬੀ ਐਸ ਐਫ) ਚੂੜਾ ਚਾਂਦਪੁਰ, ਮਨੀਪੁਰ ਵਿਖੇ ਐਸ ਟੀ ਸੀ (ਸਬਸਿਡਰੀ ਟਰੇਨਿੰਗ ਸੈਂਟਰ) ਵਿਖੇ ਤਾਇਨਾਤ ਸੀ, ਉਹ ਕੁਝ ਦਿਨ ਪਹਿਲਾਂ ਆਪਣੇ ਪਿੰਡ ਛੁੱਟੀ ਆਇਆ ਸੀ। ਪਤਾ ਲੱਗਾ ਹੈ ਕਿ ਉਸ ਦਾ ਆਪਣੇ ਰਿਸ਼ਤੇਦਾਰਾਂ, ਜੋ ਰਾਂਝੇ ਦੇ ਕੋਠੇ ਥਾਣਾ ਸਦਰ ਪਠਾਨਕੋਟ ਦੇ ਵਸਨੀਕ ਹਨ, ਨਾਲ ਕਿਸੇ ਨਿੱਜੀ ਮਸਲੇ ਤੋਂ ਝਗੜਾ ਹੋਇਆ ਸੀ। ਉਸੇ ਰੰਜਿਸ਼ ਤਹਿਤ ਦੋਸ਼ੀਆਂ ਨੇ ਸ਼ਰਨਜੀਤ ਦੇ ਪਿੰਡ ਮਾਨ ਉਸਦੇ ਘਰ ਪਹੁੰਚ ਕੇ ਦੇਰ ਰਾਤ ਝਗੜਾ ਕੀਤਾ ਅਤੇ ਕਿਰਚਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਜ਼ਖ਼ਮਾਂ ਬਾਅਦ ਵਿੱਚ ਪ੍ਰਾਣ ਤਿਆਗ ਗਿਆ। ਥਾਣਾ ਮੁæਖੀ ਇੰਸਪੈਕਟਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਮਿੰਟੂ ਪੁੱਤਰ ਸੋਹਣ ਲਾਲ ਤੇ ਮਿੰਟੂ ਦਾ ਚਾਚਾ ਪ੍ਰੇਮ ਪੁੱਤਰ ਗਿਆਨ ਚੰਦ ਵਾਸੀ ਰਾਂਝੇ ਦੇ ਕੋਠੇ ਥਾਣਾ ਪਠਾਨਕੋਟ ਸਦਰ ਵਜੋਂ ਹੋਈ ਹੈ। ਕੁਲਦੀਪ ਸਿੰਘ ਮ੍ਰਿਤਕ ਸ਼ਰਨਜੀਤ ਸਿੰਘ ਦੀ ਮਾਸੀ ਦਾ ਪੁੱਤਰ ਹੈ। ਦੋਸ਼ੀ ਰਾਤ ਦੇ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਮਾਮਲਾ ਨਾਜਾਇਜ਼ ਸੰਬੰਧਾਂ ਦਾ ਦੱਸਿਆ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਪੰਜ ਦਿਨਾਂ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ

Published

on

dead body

ਭੱਟੂ ਕਲਾਂ, 24 ਨਵੰਬਰ – ਪੰਜ ਦਿਨ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਉਸ ਦੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਫਤਿਹਾਬਾਦ ਬਰਾਂਚ ਨਹਿਰ ਵਿੱਚੋਂ ਮਿਲੀਆਂ ਹਨ। ਪੁਲਸ ਨੇ ਲਾਸ਼ਾਂ ਨੂੰ ਨਹਿਰ ‘ਚੋਂ ਕਢਵਾ ਕੇ ਫਤਿਹਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਘਰ ਦਿਆਂ ਦੇ ਬਿਆਨਾਂ ‘ਤੇ ਇਤਫਾਕੀਆ ਕਾਰਵਾਈ ਕੀਤੀ ਹੈ।
ਪਿੰਡ ਰਾਮਸਰਾ ਦੇ ਵਾਸੀ ਚਾਲੀ ਸਾਲਾ ਜੇ ਬੀ ਟੀ ਟੀਚਰ ਕੁਲਦੀਪ ਸਿੰਘ ਦੀ ਡਿਊਟੀ ਜਾਖਲ ਦੇ ਸਰਕਾਰੀ ਸਕੂਲ ਵਿੱਚ ਸੀ। ਉਹ ਆਪਣੇ ਬੇਟੇ ਵਰਿੰਦਰ ਸਿੰਘ (15) ਅਤੇ ਨਿਤੀਸ਼ (13) ਦੀ ਚੰਗੀ ਪੜ੍ਹਾਈ ਲਈ ਆਪਣੇ ਪਿੰਡ ਤੋਂ 10 ਕਿਲੋਮੀਟਰ ਦੂਰ ਭੱਟੂ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਉਸ ਦੀ ਪਤਨੀ ਇੰਦਰਾਵਤੀ ਰਾਮਸਰਾ ਵਿੱਚ ਸਹੁਰੇ ਘਰ ਰਹਿੰਦੀ ਸੀ। 19 ਨਵੰਬਰ ਨੂੰ ਇੰਦਰਾਵਤੀ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪਤਨੀ ਦੇ ਕੀਟਨਾਸ਼ਕ ਨਿਗਲਣ ਦੀ ਖਬਰ ਪਿੱਛੋਂ ਉਸੇ ਦਿਨ ਕੁਲਦੀਪ ਸਿੰਘ ਆਪਣੇ ਦੋਵਾਂ ਪੁੱਤਰਾਂ ਨਾਲ ਘਰੋਂ ਚਲਾ ਗਿਆ ਸੀ। ਕੁਲਦੀਪ ਦਾ ਹੈਲਮੇਟ ਅਤੇ ਕੰਬਲ ਭੱਟੂ ਮੰਡੀ ਨੇੜੇ ਫਤਿਹਾਬਾਦ ਬਰਾਂਚ ਨਹਿਰ ‘ਤੇ ਮਿਲਿਆ ਸੀ। ਇਸੇ ਆਧਾਰ ‘ਤੇ ਨਹਿਰ ਵਿੱਚ ਤਲਾਸ਼ੀ ਕੀਤੀ ਗਈ ਸੀ।

Continue Reading

ਅਪਰਾਧ

ਦਾਜ ਲਈ 30 ਲੱਖ ਰੁਪਏ ਮੰਗੇ ਜਾਣ ‘ਤੇ ਲੜਕੀ ਦੇ ਪਿਤਾ ਵੱਲੋਂ ਖ਼ੁਦਕੁਸ਼ੀ

Published

on

daaj suicide

ਰੇਵਾੜੀ, 24 ਨਵੰਬਰ – ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਇੱਕ ਦਿੱਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਹੋ ਗਿਆ ਹੈ। ਮੰਗਣੀ ਦੀ ਰਸਮ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਪਿਤਾ ਤੋਂ ਮੁੰਡੇ ਵਾਲਿਆਂ ਨੇ 30 ਲੱਖ ਰੁਪਏ ਦਾ ਦਾਜ ਮੰਗ ਲਿਆ। ਇਸ ਤੋਂ ਦੁਖੀ ਹੋ ਕੇ ਕੁੜੀ ਦੇ ਪਿਤਾ ਕੈਲਾਸ਼ ਰਾਜਪੂਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਰੇਵਾੜੀ ਖੋਲ ਖੇਤਰ ਦੇ ਪਿੰਡ ਪਾੜਲਾ ਵਾਸੀ ਕੈਲਾਸ਼ ਰਾਜਪੂਤ ਨੇ ਧੀ ਦੇ ਵਿਆਹ ਵਾਲੇ ਕਾਰਡ ‘ਤੇ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ ‘ਚ ਕੈਲਾਸ਼ ਨੇ ਮੁੰਡੇ ਵਾਲਿਆਂ ਵੱਲੋਂ ਦਾਜ ਦੀ ਮੰਗ ਕਾਰਨ ਜਾਨ ਦੇਣ ਦੀ ਗੱਲ ਕਹੀ ਹੈ ਅਤੇ ਸੁਸਾਈਡ ਨੋਟ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਉਨ੍ਹਾਂ ਦੇ ਪਰਵਾਰ ਨੂੰ ਨਿਆਂ ਦਿਵਾਉਣ ਦੀ ਗੁਹਾਰ ਲਗਾਈ ਹੈ।ਮ੍ਰਿਤਕ ਕੈਲਾਸ਼ ਰਾਜਪੂਤ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ‘ਮੈਂ ਧੀ ਦਾ ਰਿਸ਼ਤਾ ਕਾਸਨ ਪਿੰਡ ਵਾਸੀ ਸੁਨੀਲ ਕੁਮਾਰ ਦੇ ਪੁੱਤਰ ਰਵੀ ਨਾਲ ਕੀਤਾ ਸੀ। ਇਸਤੋਂ ਬਾਅਦ ਰਵੀ ਦੇ ਪਿਤਾ ਸੁਨੀਲ ਕੁਮਾਰ ਤੇ ਉਸ ਦੇ ਸਾਂਢੂ ਮਾਮ ਚੰਦ ਵੱਲੋਂ ਉਸ ਨੂੰ ਦਾਜ ਲਈ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਖ਼ੁਦ ਆਪਣੀ ਸਮਰੱਥਾ ਤੋਂ ਵੱਧ ਵਿਆਹ ‘ਚ 13 ਲੱਖ ਰੁਪਏ ਖਰਚਣ ਦਾ ਪ੍ਰਬੰਧ ਕਰ ਚੁੱਕਿਆ ਸੀ, ਪਰ ਉਸ ਤੋਂ ਹੋਰ ਵੱਧ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦਾ ਪ੍ਰਬੰਧ ਉਹ ਨਹੀਂ ਕਰ ਸਕਿਆ। ਇਸ ਲਈ ਸਮਾਜ ‘ਚ ਬੇਇੱਜ਼ਤੀ ਹੋਣ ਦੇ ਡਰ ਕਾਰਨ ਖ਼ੁਦਕੁਸ਼ੀ ਕਰ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਕੱਲ੍ਹ ਉਹ ਕਾਸਨ ਪਿੰਡ ‘ਚ ਲਾੜੇ ਦੇ ਪਰਵਾਰ ਵਾਲਿਆਂ ਨੂੰ ਮਿਲਣ ਗਿਆ ਸੀ ਪਰ ਉਨ੍ਹਾਂ ਲੋਕਾਂ ਨੇ ਦਾਜ ਦੇ ਬਿਨਾਂ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ।ਥਾਣਾ ਅਧਿਕਾਰੀ ਰਮਾ ਸ਼ੰਕਰ ਨੇ ਦੱਸਿਆ ਕਿ ਕੁੜੀ ਦਾ ਕੱਲ੍ਹ ਲਗਨ ਟਿੱਕਾ ਜਾਣਾ ਸੀ। 25 ਨਵੰਬਰ ਨੂੰ ਬਰਾਤ ਆਉਣੀ ਅਤੇ ਧੀ ਦਾ ਵਿਆਹ ਤੈਅ ਸੀ ਪਰ ਪਿਤਾ ਨੇ ਦਾਜ ਦਾ ਦੋਸ਼ ਲਗਾਉਂਦੇ ਹੋਏ ਖ਼ੁਦਕੁਸ਼ੀ ਕਰ ਲਈ ਹੈ।

Continue Reading

ਅਪਰਾਧ

ਜੰਮੂ-ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਦਾ ਜ਼ਮੀਨ ਘਪਲਾ

Published

on

land scam

ਸ਼੍ਰੀਨਗਰ, 24 ਨਵੰਬਰ – ਜੰਮੂ-ਕਸ਼ਮੀਰ ਦੇ ਇਤਿਹਾਸ ਦੇ ਸਭ ਤੋਂ ਵੱਡੇ ਜ਼ਮੀਨ ਘਪਲੇ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਹਜ਼ਾਰ ਕਰੋੜ ਦੇ ਇਸ ਘਪਲੇ ਵਿੱਚ ਕਈ ਪਾਰਟੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਗੱਲ ਨਿਕਲੀ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲੇ ਨੇਤਾਵਾਂ ਤੇ ਅਫਸਰਾਂ ਦੀ ਲਿਸਟ ਬਾਹਰ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਖਾਸ ਗੱਲ ਇਹ ਹੈ ਕਿ ਇਸ ਘਪਲੇ ਵਿੱਚ ਪੀ ਡੀ ਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਬੋ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੀ ਰਿਸ਼ਤੇਦਾਰ ਸ਼ਹਿਜਾਦਾ ਬਾਨੋ, ਐਜਾਜ਼ ਹੁਸੈਨ ਅਤੇ ਇਫਤੀਕਾਰ ਦਰਬੋ ਦੇ ਨਾਮ ਸਾਹਮਣੇ ਆਏ ਹਨ। ਇਸ ਦੇ ਨਾਲ ਕਾਂਗਰਸ ਨੇਤਾ ਕੇ ਕੇ ਅਮਲਾ ਉਤੇ ਵੀ ਇਸ ਘਪਲੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਸਭ ਆਗੂਆਂ ਤੋਂ ਜ਼ਮੀਨ ਵਾਪਸ ਲਈ ਜਾਵੇਗੀ।
ਕਾਂਗਰਸ ਨੇਤਾ ਕੇ ਕੇ ਅਮਲਾ ਦੀ ਰਿਸ਼ਤੇਦਾਰ ਰਚਨਾ ਅਮਲਾ, ਵੀਣਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਇਸ ਲਿਸਟ ਵਿੱਚ ਹਨ। ਇਸ ਤੋਂ ਇਲਾਵਾ ਮੁਸ਼ਤਾਕ ਅਹਿਮਦ ਚਾਇਆ, ਮੁਹੰਮਦ ਸ਼ਫੀ ਪੰਡਤ, ਮਿਸ ਨਿਕਹਤ ਪੰਡਤ, ਸਈਅਦ ਮੁਜ਼ੱਫਰ ਆਗਾ, ਸਈਅਦ ਅਖਨੂਨ, ਐਮ ਵਾਈ ਖਾਨ, ਅਬਦੁਲ ਮਜੀਨ ਵਾਣੀ, ਐਨ ਸੀ ਦੇ ਅਸਲਮ ਗੋਨੀ, ਹਰੂਨ ਚੌਧਰੀ, ਐਨ ਸੀ ਦੇ ਸੱਜਾਦ ਕਿਚਲੂ, ਤਨਵੀਰ ਕਿਚਲੂ ਅਤੇ ਹੋਰ ਲੋਕ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 1999 ਤੋਂ ਪਹਿਲਾਂ ਜੋ ਸਰਕਾਰੀ ਜ਼ਮੀਨ ਸੀ, ਉਸ ਨੂੰ ਗਰੀਬ ਤਬਕੇ ਦੇ ਲੋਕਾਂ ਨੂੰ ਬਾਕਾਇਦਾ ਦੇਣ ਦੇ ਲਈ ਰੌਸ਼ਨੀ ਐਕਟ ਬਣਾਇਆ ਗਿਆ ਸੀ। ਇਸ ਦਾ ਦੂਜਾ ਮੰਤਵ ਪਾਵਰ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਉਸ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰੋਜੈਕਟ ਵਿੱਚ ਲਾਇਆ ਜਾ ਸਕੇ। 2001 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਵਿੱਚ ਸਮੇਂ-ਸਮੇਂ ਉਤੇ ਸੋਧ ਕੀਤੀ ਜਾਂਦੀ ਰਹੀ। ਸਮੇਂ-ਸਮੇਂ ਉਤੇ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਲਗਾਤਾਰ ਸਿਆਸਤਦਾਨਾਂ ਨੂੰ ਫਾਇਦਾ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਰਿਹਾ।

Continue Reading

ਰੁਝਾਨ